GurmitShugli7ਭਾਵੇਂ ਨਵਾਂ ਈ ਡੀ ਮੁਖੀ ਵੀ ਸਰਕਾਰ ਮੁਖੀ ਹੀ ਨਿਕਲੇਗਾ, ਪਰ ਚੀਫ ਜਸਟਿਸ ਦਾ ਮੂਡ ਸਭ ਨੇ ਭਾਂਪ ਲਿਆ ...
(17 ਜੁਲਾਈ 2023)

 

ਅੱਜਕੱਲ ਰਾਜਗੱਦੀ ਦਾ ਸੁਖ ਭੋਗ ਰਹੀ ਭਾਜਪਾ ਜਿੰਨੀ ਘਬਰਾਹਟ ਵਿੱਚ ਹੈ, ਇੰਨੀ ਘਬਰਾਹਟ ਵਿੱਚ ਉਹ ਪਹਿਲਾਂ ਨਹੀਂ ਦਿਸੀਇਹ ਘਬਰਾਹਟ ਉਸ ਵਿੱਚ ਜਿਉਂ ਦੀ ਤਿਉਂ ਵੀ ਕਾਇਮ ਹੈ ਬਾਵਜੂਦ ਵਿਰੋਧੀ ਪਾਰਟੀਆਂ ਨੂੰ ਤੋੜਨ ਦੇਜਿਵੇਂ ਉਸ ਨੇ ਪਹਿਲਾਂ ਠਾਕਰੇ ਸਾਹਿਬ ਦੀ ਸ਼ਿਵ ਸੈਨਾ ਤੋੜੀ ਅਤੇ ਸ਼ਿਵ ਸੈਨਿਕ ਸ਼ਿੰਦੇ ਨੂੰ ਅੱਗੇ ਲਾਇਆ ਅਤੇ ਹਿਮਾਇਤ ਦੇ ਕੇ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾਇਆਫਿਰ ਸ਼ਰਦ ਪਵਾਰ ਦੇ ਘਰ ਡਾਕਾ ਮਾਰ ਕੇ ਅਜੀਤ ਪਵਾਰ ਪ੍ਰਾਪਤ ਕੀਤਾਅਜੀਤ ਨੂੰ ਆਉਂਦਿਆਂ ਹੀ ਉਪ ਮੁੱਖ ਮੰਤਰੀ ਅਤੇ ਉਸ ਦੇ ਬਾਕੀ ਸਾਥੀਆਂ ਨੂੰ ਛੋਟੀਆਂ-ਵੱਡੀਆਂ ਵਜ਼ੀਰੀਆਂ ਦੇ ਕੇ ਸਨਮਾਨਤ ਕੀਤਾ, ਜਦੋਂ ਕਿ ਇਨ੍ਹਾਂ ਤੋਂ ਪਹਿਲਾਂ ਬੈਠੇ ਸ਼ਿਵ ਸੈਨਿਕ ਉਡੀਕਵਾਨ ਅੱਜ ਤਕ ਉਡੀਕ ਹੀ ਰਹੇ ਹਨਹੁਣ ਲਗਦਾ ਹੈ ਕਿ ਉਨ੍ਹਾਂ ਦੇ ਸਬਰ ਦਾ ਪਿਆਲਾ ਭਰ ਗਿਆ ਹੈ, ਕਿਸੇ ਪਲ ਵੀ ਉੱਛਲ ਸਕਦਾ ਹੈਸ਼ਰਦ ਪਵਾਰ ਨੂੰ ਛੱਡਣ ਵਾਲੇ ਕੁਝ ਮੈਂਬਰ ਘਰ ਵਾਪਸੀ ਕਰ ਰਹੇ ਹਨਹੁਣ ਜਾਪਦਾ ਹੈ ਕਿ ਭਾਜਪਾ ਨੂੰ ਇਹ ਖੇਡ ਰਾਸ ਨਹੀਂ ਆਵੇਗੀਸ਼ਰਦ ਪਵਾਰ ਵੀ ਪੁਰਾਣੇ ਤਜਰਬੇਕਾਰ ਹੋਣ ਕਰਕੇ ਉਹਨਾਂ ਨੂੰ ਛੱਡ ਗਏ ਮੈਂਬਰਾਂ ਦਾ ਕਾਫ਼ੀਆ ਕਾਫੀ ਤੰਗ ਕਰ ਦਿੱਤਾ ਹੈ ਅਤੇ ਉਨ੍ਹਾਂ ’ਤੇ ਦਲਬਦਲੀ ਦੀ ਤਲਵਾਰ ਲਟਕਾ ਦਿੱਤੀ ਹੈ

ਪਾਰਟੀਆਂ ਨੂੰ ਤੋੜ ਕੇ ਆਪਣੇ ਖੇਮੇ ਵਿੱਚ ਲਿਆਉਣ ਤੋਂ ਬਾਅਦ ਵੀ ਭਾਜਪਾ ਦੀ ਘਬਰਾਹਟ ਜਿਉਂ ਦੀ ਤਿਉਂ ਹੈ, ਇਹ ਰਹਿਣੀ ਵੀ ਹੈ, ਕਾਰਨ, ਸਿਖਰਲੀ ਅਦਾਲਤ ਨੇ ਕਾਨੂੰਨ ਦੀ ਬਿਨਾਂ ਕਿਸੇ ਭੈਅ ਦੇ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸਦਾ ਅਸਰ ਥੱਲੇ ਤਕ ਆਉਣਾ ਲਾਜ਼ਮੀ ਹੈਪਾਠਕ ਜ਼ਰਾ ਧਿਆਨ ਦੇਣ ਅਤੇ ਸਮਝਣ ਦੀ ਕੋਸ਼ਿਸ਼ ਕਰਨ, ਹਾਲੇ ਹਫ਼ਤਾ ਕੁ ਪਹਿਲਾਂ ਦੀ ਗੱਲ ਹੈ ਕਿ ਕਿਵੇਂ ਚੀਫ ਜਸਟਿਸ ਨੇ ਇੱਕ ਪਟੀਸ਼ਨ ’ਤੇ ਸੁਣਾਈ ਕਰਦਿਆਂ ਈ ਡੀ ਦੇ ਮੁਖੀ ਦੀ ਤੀਜੀ ਵਾਰ ਵਧਾਈ ਮਿਆਦ ਨੂੰ ਇੱਕਦਮ ਖ਼ਾਰਜ ਕਰ ਦਿੱਤਾ ਅਤੇ ਕਿਹਾ ਅਜਿਹਾ ਕਦੀ ਹੋ ਹੀ ਨਹੀਂ ਸਕਦਾ ਉਨ੍ਹਾਂ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਮੌਜੂਦਾ ਈ ਡੀ ਮੁਖੀ ਇਸ ਮਹੀਨੇ ਦੇ ਅੰਤ ਤਕ ਹੀ ਆਪਣੇ ਅਹੁਦੇ ’ਤੇ ਰਹੇਗਾ, ਬਾਅਦ ਵਿੱਚ ਨਹੀਂਭਾਵ ਜਿਸ ਗੱਲ ਦੀ ਸੰਵਿਧਾਨ ਆਗਿਆ ਨਹੀਂ ਦਿੰਦਾ, ਉਹ ਬਿਲਕੁਲ ਨਹੀਂ ਹੋ ਸਕਦਾਨਾਲ ਹੀ ਕੇਂਦਰੀ ਸਰਕਾਰ ਨੂੰ ਕਿਹਾ ਗਿਆ ਹੈ ਕਿ ਇਸ ਮਹੀਨੇ ਦੇ ਅੰਤ ਤਕ ਨਵੇਂ ਈ ਡੀ ਮੁਖੀ ਦੀ ਜ਼ਰੂਰੀ ਭਾਲ ਕੀਤੀ ਜਾਵੇ

ਸ਼ਾਇਦ ਪਾਠਕਾਂ ਦੇ ਧਿਆਨ ਵਿੱਚ ਹੋਵੇ ਕਿ ਮੌਜੂਦਾ ਈ ਡੀ ਮੁਖੀ ਸ੍ਰੀ ਸੰਜੇ ਮਿਸ਼ਰਾ ਉਹ ਮੁਖੀ ਸੀ, ਜਿਹੜਾ ਸਰਕਾਰ ਦੇ ਇਸ਼ਾਰੇ ’ਤੇ ਸਭ ਵਿਰੋਧੀ ਪਾਰਟੀਆਂ ਨੂੰ ਅਤੇ ਖਾਸ ਕਰ ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆਂ ਅਤੇ ਉਨ੍ਹਾਂ ਦੇ ਹੀ ਸਿਹਤ ਮੰਤਰੀ ਸ੍ਰੀ ਸਤਿੰਦਰ ਜੈਨ ਨੂੰ ਕਾਫ਼ੀ ਤੰਗ ਕਰਦਾ ਆਇਆ ਹੈਕਾਰਨ, ਈ ਡੀ ਦੀਆਂ ਨਜ਼ਰਾਂ ਵਿੱਚ ਸਭ ਇੱਕੋ ਜਿਹੇ ਨਹੀਂ ਹਨਰਾਜ ਕਰਦੀ ਪਾਰਟੀ ਦੇ ਵਿਅਕਤੀਆਂ ਨਾਲ ਵੱਖਰਾ ਅਤੇ ਵਿਰੋਧੀ ਪਾਰਟੀਆਂ ਦੇ ਕਾਰਕੁੰਨਾਂ ਨਾਲ ਵੱਖਰੀ ਤਰ੍ਹਾਂ ਪੇਸ਼ ਆਉਂਦੇ ਹਨਭਾਵੇਂ ਨਵਾਂ ਈ ਡੀ ਮੁਖੀ ਵੀ ਸਰਕਾਰ ਮੁਖੀ ਹੀ ਨਿਕਲੇਗਾ, ਪਰ ਚੀਫ ਜਸਟਿਸ ਦਾ ਮੂਡ ਸਭ ਨੇ ਭਾਂਪ ਲਿਆ ਹੈਹੋਰ ਵੰਨਗੀ ਦੇਖੋਸਟੂਡੈਂਟ ਲੀਡਰ ਖਾਲਿਦ ਦੀ ਜ਼ਮਾਨਤ ਦੀ ਅਰਜ਼ੀ ਦੌਰਾਨ ਜਦੋਂ ਵਕੀਲ ਨੇ ਕਿਹਾ ਕਿ ਤਾਰੀਖ ਹੋਰ ਲੰਮੇਰੀ ਕਰ ਦਿਓ, ਕਾਰਨ ਅਦਾਲਤ ਕੋਲ ਕੰਮ ਕਾਫ਼ੀ ਹੈਇਸ ’ਤੇ ਜੱਜ ਸਾਹਿਬ ਨੇ ਉੱਤਰ ਵਿੱਚ ਕਿਹਾ, ਉਸ ਮਿਥੀ ਤਾਰੀਖ ’ਤੇ ਤੁਸੀਂ ਪੂਰੀ ਤਿਆਰੀ ਵਿੱਚ ਆਓ, ਅਦਾਲਤ ਦੇ ਜ਼ਿਆਦਾ ਕੰਮ ਦਾ ਤੁਸੀਂ ਫਿਕਰ ਨਾ ਕਰੋਇੱਕ ਨਾਗਰਿਕ ਦੀ ਆਜ਼ਾਦੀ ਦੇ ਹੱਕਾਂ ਦਾ ਸਵਾਲ ਹੈ

ਸਭ ਜਾਣਦੇ ਹਨ ਕਿ ਜਿਵੇਂ ਜੰਮੂ-ਕਸ਼ਮੀਰ ਵਿੱਚ 370 ਦੀ ਧਾਰਾ ਥੱਲੇ ਕਾਰਵਾਈ ਕਰਕੇ ਮਿੰਟਾਂ ਵਿੱਚ ਹੀ ਇੱਕ ਵਸਦੇ-ਰਸਦੇ ਲੋਕਾਂ ਦੇ ਮਾਲਕ ਸੂਬੇ ਨੂੰ ਅਧਿਕਾਰਾਂ ਤੋਂ ਮਹਿਰੂਮ ਕਰਕੇ ਜੰਮੂ ਕਸ਼ਮੀਰ ਨੂੰ ਕੇਂਦਰ ਦੀ ਰਖੇਲ ਬਣਾ ਦਿੱਤਾਉਸ ਬਾਰੇ ਜਿੰਨੀਆਂ ਵੀ ਪਟੀਸ਼ਨਾਂ ਸਨ, ਉੰਨਾ ਨੂੰ ਕੱਬ ਕਰਕੇ ਦੋ ਅਗਸਤ ਨੂੰ ਸੁਣਾਈ ਲਈ ਸਮਾਂ ਵੱਧ ਕਰ ਦਿੱਤਾ ਹੈ ਅਤੇ ਜੁਲਾਈ ਵਿੱਚ ਮਿਥੀ ਤਾਰੀਖ ਤਕ ਸਭ ਨੂੰ ਜਵਾਬ ਫਾਈਲ ਕਰਨ ਨੂੰ ਕਹਿ ਦਿੱਤਾ ਹੈਇਹ ਸੁਣਾਈ ਚੀਫ ਜਸਟਿਸ ਸ੍ਰੀ ਚੰਦਰਚੂੜ ਤੋਂ ਇਲਾਵਾ ਚਾਰ ਹੋਰ ਜੱਜਾਂ ਦੀ ਬੈਂਚ ਲਗਾਤਾਰ ਕਰੇਗੀ, ਕੇਂਦਰੀ ਸਰਕਾਰ ਦੀ ਧੜਕਣ ਇਸ ਕਰਕੇ ਵੀ ਤੇਜ਼ ਹੋ ਗਈ ਹੈਇਹ ਵੀ ਸਭ ਜਾਣਦੇ ਹਨ ਕਿ ਕਿਵੇਂ ਸੁਪਰੀਮ ਕੋਰਟ ਦੀ ਹਦਾਇਤ ’ਤੇ ਪਹਿਲਵਾਨਾਂ ਦੀ ਜਥੇਬੰਦੀ ਦੇ ਮੁਖੀ ਖ਼ਿਲਾਫ਼ ਨਾਬਾਲਗ ਤੇ ਬਾਲਗ ਪਹਿਲਵਾਨ ਬੇਟੀਆਂ ਦੀ ਸ਼ਿਕਾਇਤ ਆਖਰ ਐੱਫ ਆਈ ਆਰ ਵਿੱਚ ਤਬਦੀਲ ਹੋਈਚਲਾਣ ਦੇ ਦਿੱਤਾ ਗਿਆ ਇੱਕ ਸੌ ਚੌਹਟ ਸੀ ਆਰ ਪੀ ਸੀ ਹੇਠ ਜੱਜ ਸਾਹਮਣੇ ਬਿਆਨ ਦਰਜ ਹੋ ਚੁੱਕੇ ਹਨਕਿਸੇ ਸਟੇਜ ’ਤੇ ਜੋ ਨਾਬਾਲਗ ਨੇ ਆਪਣੇ ਬਿਆਨ ਵਾਪਸ ਲੈਣ ਦੀ ਗੱਲ ਕੀਤੀ ਸੀ, ਉਸ ਦਾ ਵੀ ਹੁਣ ਫ਼ੈਸਲਾ ਅਦਾਲਤ ਕਰੇਗੀਜਿਹੜਾ ਦੋਸ਼ੀ ਕਸੂਰਵਾਰ ਸਾਬਤ ਹੋਣ ’ਤੇ ਆਪ ਫਾਂਸੀ ਲਾਉਣ ਦੀ ਗੱਲ ਕਰਦਾ ਸੀ, ਉਹ ਸ਼ਿਕੰਜੇ ਵਿੱਚ ਫਸਦਾ ਦਿਖਾਈ ਦੇ ਰਿਹਾ ਹੈ

ਰਾਜ ਕਰਦੀ ਪਾਰਟੀ ਇਸ ਗੱਲੋਂ ਵੀ ਫਿਕਰਮੰਦ ਹੈ ਕਿ ਜੋ 15 ਵਿਰੋਧੀ ਪਾਰਟੀਆਂ ਦੇ ਪਟਨਾ ਜੁੜਨ ਨੂੰ ਟਿੱਚਰਾਂ ਕਰਦੇ ਸਨ, ਉਹ ਹੁਣ ਆਖਰੀ ਜਾਣਕਾਰੀ ਮੁਤਾਬਕ 24 ਪਾਰਟੀਆਂ ਤੋਂ ਵੱਧ ਬੈਂਗਲੁਰੂ ਮਿਲ ਰਹੇ ਹਨਇਸ ਕਰਕੇ ਸੰਸਾਰ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਭਾਜਪਾ, ਜਿਸ ਨੂੰ ਸਿਰਫ਼ ਇੱਕ ਜੋੜੀ ਹੀ ਚਲਾ ਰਹੀ ਹੈ, ਉਹ ਉਸ ਚੀਫ ਜਸਟਿਸ ਆਫ ਸੁਪਰੀਮ ਕੋਰਟ ਦੇ ਸ੍ਰੀ ਚੰਦਰਚੂੜ ਤੋਂ ਭੈਅ-ਭੀਤ ਲਗਦੀ ਹੈ, ਜੋ ਆਪਣੇ ਅਤੇ ਆਪਣੇ ਪਿਤਾ ਜੀ ਦੇ ਫੈਸਲੇ ਵੀ ਉਲਟਾਉਂਦਾ ਆ ਰਿਹਾ ਹੈਜਿਹੜਾ 2024 ਦੀਆਂ ਚੋਣਾਂ ਤੋਂ ਬਾਅਦ ਨਵੰਬਰ ਵਿੱਚ ਰਿਟਾਇਡ ਹੋਵੇਗਾ, ਦਿਨੋ-ਦਿਨ ਜਿਵੇਂ ਹਾਲਾਤ ਸਾਜ਼ਗਾਰ ਹੋ ਰਹੇ ਹਨ, ਉਸ ਮੁਤਾਬਕ ਇਹ ਵਿਰੋਧੀਆਂ ਦਾ ਇਕੱਠ ਹੋਰ ਵੱਡਾ ਹੁੰਦਾ ਜਾਵੇਗਾਸਾਨੂੰ ਤਦ ਤਕ ਸਬਰ ਨਾਲ ਉਡੀਕ ਅਤੇ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਹਨਲੋਕ ਪੱਖੀ ਮੁੱਦਿਆਂ ’ਤੇ ਤਿੱਖੇ ਸੰਘਰਸ਼ ਵਿੱਢਣੇ ਚਾਹੀਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4092)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author