GurmitShugli7ਰਾਜ ਕਰਦੀ ਪਾਰਟੀ ਇਸ ਬਿਹਾਰ ਦੀ ਜਾਤੀ ਜਨ-ਗਣਨਾ ਨੂੰ ਇੰਡੀਆ ਗਠਜੋੜ ਦੀ ਸ਼ਰਾਰਤ ਦੱਸ ਕੇ ਭੰਡ ਰਹੀ ਹੈ ...
(9 ਅਕਤੂਬਰ 2023)


GurmitShugliBook2ਪਿੱਛੇ ਜਿਹੇ ਬਿਹਾਰ ਸੂਬੇ ਵਿੱਚ ਜੋ ਜਾਤੀ ਗਣਨਾ ਕਰਾਈ ਗਈ
, ਉਸ ਦੀ ਸਮੁੱਚੀ ਰਿਪੋਰਟ ਬਾਰੇ ਨਿਤੀਸ਼ ਬਾਬੂ ਮੁੱਖ ਮੰਤਰੀ ਨੇ ਦੋ ਅਕਤੂਬਰ, ਯਾਨੀ ਮਹਾਤਮਾ ਗਾਂਧੀ ਦੇ ਜਨਮ ਦਿਨਤੇ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਵਿੱਚ ਸਮੁੱਚੀ ਜਾਣਕਾਰੀ ਦਿੱਤੀਇਸ ਜਾਤੀ ਗਣਨਾ ਦੀ ਆਗਿਆ ਦੋ ਜੂਨ 2022 ਨੂੰ ਬਿਹਾਰ ਮੰਤਰੀ ਪ੍ਰੀਸ਼ਦ ਨੇ ਸਰਬ-ਸੰਮਤੀ ਨਾਲ ਦਿੱਤੀ ਸੀ ਰਿਪੋਰਟ ਦਾ ਵਿਸਥਾਰ ਮਿਲਣ ’ਤੇ ਪਤਾ ਲੱਗਿਆ ਕਿ ਇਸ ਜਾਤੀ ਗਣਨਾ ਸਮੇਂ ਸਿਰਫ਼ ਜਾਤੀਆਂ ਬਾਰੇ ਹੀ ਨਹੀਂ ਪਤਾ ਲੱਗਾ, ਬਲਕਿ ਸਾਰੀਆਂ ਜਾਤੀਆਂ ਦੀ ਆਰਥਿਕ ਹਾਲਤ ਬਾਰੇ ਵੀ ਪਤਾ ਲੱਗਾ ਹੈ ਕਿ ਕਿਹੜੀ ਜਾਤੀ ਕਿੰਨੀ ਪਛੜੀ ਹੋਈ ਹੈਇਸ ਵਕਤ ਉਸ ਦੀ ਆਰਥਿਕ ਹਾਲਤ ਕੀ ਹੈ? ਕਿਹੜੀ ਜਾਤੀ ਕਿੰਨੀ ਗਿਣਤੀ ਵਿੱਚ ਹੈ? ਧਰਮ ਅਧਾਰਤ ਵੀ ਜਾਣਕਾਰੀ ਮਿਲੀ ਹੈਕਿਹੜਾ ਧਰਮ ਕਿੰਨੀ ਗਿਣਤੀ ਵਿੱਚ ਹੈ? ਧਰਮ ਅਧਾਰਤ ਵੀ ਉਸ ਦੀ ਕੀ ਹਾਲਤ ਹੈ? ਇਸ ਨਾਲ ਜਦੋਂ ਵੀ ਕੋਈ ਸਰਕਾਰ ਚਾਹੇਗੀ, ਉਨ੍ਹਾਂ ਲਈ ਨਵੀਂਆਂ ਸਕੀਮਾਂ ਲਿਆ ਕੇ ਉਨ੍ਹਾਂ ਦੀ ਮਦਦ ਕਰ ਸਕਦੀ ਹੈਕੌਣ ਕਿੰਨਾ ਹੈ? ਉਨ੍ਹਾਂ ਨੂੰ ਕਿੰਨਾ ਮਿਲਣਾ ਚਾਹੀਦਾ ਹੈ? ਇਹ ਅੰਕੜੇ ਮੌਕੇ ਦੀ ਸਰਕਾਰ ਦੀ ਮਦਦ ਕਰਦੇ ਰਹਿਣਗੇ

ਹੁਣ ਸਰਕਾਰਾਂ ਅੰਧੇਰੇ ਵਿੱਚ ਰਹਿ ਕੇ ਕੰਮ ਕਰ ਰਹੀਆਂ ਹਨਬੀ ਜੇ ਪੀ ਦਾ ਪ੍ਰਧਾਨ ਮੰਤਰੀ, ਜੋ ਸਮੁੱਚੇ ਦੇਸ਼ ਦਾ ਆਗੂ ਹੈ, ਜਦੋਂ ਉਹ ਆਖ ਰਿਹਾ ਹੁੰਦਾ ਹੈ ਕਿ “ਸਭ ਕਾ ਸਾਥ, ਸਭ ਕਾ ਵਿਕਾਸ, ਸਭ ਦਾ ਵਿਸ਼ਵਾਸ” ਉਦੋਂ ਉਹ ਆਪਣੀ ਮਰਜ਼ੀ ਰਿਹਾ ਹੁੰਦਾ ਹੈਬਿਹਾਰ ਦੀ ਇਸ ਜਾਤੀ ਜਨ-ਗਣਨਾ ਨੇ ਸਮੁੱਚੇ ਦੇਸ਼ ਵਿੱਚ ਇਸਦੀ ਚਰਚਾ ਛੇੜ ਦਿੱਤੀ ਹੈਇਹ ਚਰਚਾ ਦਿਨੋ-ਦਿਨ ਸਾਰੇ ਸੂਬਿਆਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈਇਸ ਜਨ-ਗਣਨਾ ਨੂੰ ਭਾਜਪਾ ਵਾਲੇ ਸਭ ਆਗੂਆਂ ਸਮੇਤ ਪ੍ਰਧਾਨ ਮੰਤਰੀ ਤਕ ਫਿਰਕੂ ਜਨ-ਗਣਨਾ ਆਖ ਕੇ ਇਸਦੇ ਵਿਰੋਧ ਵਿੱਚ ਖੜ੍ਹੇ ਹੋ ਰਹੇ ਹਨਭਾਜਪਾ ਵਾਲਿਆਂ ਦਾ ਸਿੱਧਾ ਫਾਰਮੂਲਾ ਹੈ ਕਿ ਸਭ ਨੂੰ ਹਿੰਦੂਆਂ ਵਿੱਚ ਗਿਣ ਕੇ ਹਿੰਦੂ-ਹਿੰਦੀ-ਹਿੰਦੋਸਤਾਨ ਵਿੱਚ ਤਬਦੀਲ ਕਰੋਭਾਜਪਾ ਆਪਣੇ ਹਿਤ ਦੀ ਖਾਤਰ ਸਭ ਨੂੰ ਹਿੰਦੂ ਆਖ ਕੇ ਉਨ੍ਹਾਂ ਦੀ ਵੋਟ ਬੈਂਕ ਵਿੱਚ ਸੇਧ ਲਾ ਰਹੀ ਹੈ, ਜਿਸ ਤੋਂ ਸਾਨੂੰ ਸਭ ਨੂੰ ਬਚਣ ਦੀ ਲੋੜ ਹੈ, ਲੜਨ ਦੀ ਲੋੜ ਹੈ

ਰੋਜ਼-ਮਰ੍ਹਾ ਦੀਆਂ ਖ਼ਬਰਾਂ ਸੁਣ ਕੇ ਕਈ ਵਾਰ ਤਾਂ ਅਜਿਹਾ ਲਗਦਾ ਹੈ ਕਿ ਜਿਵੇਂ ਬਿਹਾਰ ਦੀ ਜਾਤੀ ਗਣਨਾ ਨੇ ਬਾਕੀ ਸੂਬਿਆਂ ਵਿੱਚ ਡੂੰਮਣਾ ਛੇੜ ਦਿੱਤਾ ਹੋਵੇਆਉਣ ਵਾਲੇ ਸਮੇਂ ਵਿੱਚ ਤੁਸੀਂ ਇਸ ਛਿੜੇ ਡੂੰਮਣੇ ਦੀ ਕਰਾਮਾਤ ਦੇਖੋਗੇਰਾਜ ਕਰਦੀ ਪਾਰਟੀ ਇਸ ਬਿਹਾਰ ਦੀ ਜਾਤੀ ਜਨ-ਗਣਨਾ ਨੂੰ ਇੰਡੀਆ ਗਠਜੋੜ ਦੀ ਸ਼ਰਾਰਤ ਦੱਸ ਕੇ ਭੰਡ ਰਹੀ ਹੈਪਰ ਉਹ ਇਸਦਾ ਜਦੋਂ ਵਿਰੋਧ ਕਰ ਰਹੀ ਹੁੰਦੀ ਹੈ ਤਾਂ ਉਹ ਇਹ ਭੁੱਲ ਜਾਂਦੀ ਹੈ ਕਿ ਇਹ ਹੁਣ ਅਵਾਮ ਦੀ ਅਵਾਜ਼ ਬਣ ਚੁੱਕੀ ਹੈਉਹ ਗੱਲ ਕਰਦਿਆਂ ਆਪ ਭੁੱਲ ਜਾਂਦੀ ਹੈ ਕਿ ਊਚ-ਨੀਚ, ਧਰਮੀ ਅਤੇ ਅਧਰਮੀਆਂ ਵਿੱਚ, ਜਾਤ-ਪਾਤ ਦੀ ਨਫ਼ਰਤ ਦੀ ਖੇਤੀ ਪਿਛਲੇ ਕਾਫ਼ੀ ਸਮੇਂ ਤੋਂ ਸਰਗਰਮ ਰਹੀ ਹੈਭਾਜਪਾ ਦੇ ਮੁੱਦੇ ਹਮੇਸ਼ਾ ਹੀ ਧਾਰਮਿਕ ਭਾਵਨਾ ਵਾਲੇ ਹੁੰਦੇ ਹਨਉਹ ਭਾਵੇਂ ਬਾਬਰੀ ਮਸਜਿਦ ਦੇ ਹੋਣ, ਭਾਵੇਂ ਰਾਮ ਮੰਦਰ ਨਾਲ ਸੰਬੰਧਤ ਹੋਣ, ਸੂਬਿਆਂ, ਖਾਸ ਜਗ੍ਹਾ ਦੇ ਨਾਂਅ ਬਦਲਣ ਦੇ ਹੋਣ, ਜਿਨ੍ਹਾਂ ਦਾ ਜਨਤਾ ਦੀ ਦਾਲ-ਰੋਟੀ ਨਾਲ ਕੋਈ ਸੰਬੰਧ ਨਹੀਂ ਹੁੰਦਾਪਰ ਅੰਧ-ਭਗਤ ਬਿਨਾਂ ਸੋਚੇ ਅਜਿਹੇ ਮੁੱਦਿਆਂ ਨੂੰ ਉਛਾਲਣ ਵਿੱਚ ਦਿਨ-ਰਾਤ ਇੱਕ ਕਰਕੇ ਆਮ ਭੋਲੇ-ਭਾਲੇ ਲੋਕਾਂ ਦੀਆਂ ਭਾਵਨਾਵਾਂ ਦਾ ਨਜਾਇਜ਼ ਫਾਇਦਾ ਉਠਾਉਂਦੇ ਰਹਿੰਦੇ ਹਨਜੇ ਧਿਆਨ ਨਾਲ ਦੇਖਿਆ ਅਤੇ ਸੋਚਿਆ ਜਾਵੇ ਤਾਂ ਉਹ ਲੋੜ ਪੈਣ ’ਤੇ, ਸਮੇਂ-ਸਮੇਂ ਨਫ਼ਰਤ ਦੇ ਵਣਜਾਰੇ ਵੀ ਬਣ ਜਾਂਦੇ ਹਨਨਫ਼ਰਤ ਕਰਾ ਕੇ ਫਸਾਦ ਕਰਾਉਂਦੇ ਹਨਅਜਿਹੇ ਨਫ਼ਰਤੀ ਹੀਰੋ ਜਦੋਂ ਫੜ ਹੋਣ ’ਤੇ ਜ਼ਮਾਨਤ ਜਾਂ ਕੈਦ ਕੱਟ ਕੇ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਦਾ ਹੀਰੋਆਂ ਵਾਂਗ, ਜੇਤੂਆਂ ਵਾਂਗ, ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਜਾਂਦਾ ਹੈਸਵਾਗਤ ਕਰਨ ਵਾਲਿਆਂ ਵਿੱਚ ਬਹੁਤੇ ਲੋਕ ਲੀਡਰ ਹੁੰਦੇ ਹਨ

ਹੁਣੇ ਹੁਣੇ ਹੀ ਹੇਟ ਸਪੀਚ (ਨਫ਼ਰਤੀ-ਭਾਸ਼ਣਾਂ) ਦੇ ਅੰਕੜੇ ਪ੍ਰਕਾਸ਼ਤ ਹੋਏ ਹਨਇਸ ਵਕਤ ਤੇਤੀ (33) ਮੈਂਬਰ ਪਾਰਲੀਮੈਂਟ ਵਿੱਚੋਂ, ਜਿਨ੍ਹਾਂ ’ਤੇ ਨਫ਼ਰਤ ਦੇ ਕੇਸ ਚੱਲ ਰਹੇ ਹਨ, ਉਨ੍ਹਾਂ ਵਿੱਚੋਂ ਬਾਈ (22) ਸਿਰਫ਼ ਭਾਜਪਾ ਰਾਜ ਕਰਦੀ ਪਾਰਟੀ ਨਾਲ ਸੰਬੰਧਤ ਹਨਉਹ ਨਫ਼ਰਤ ਸਪੀਚਾਂ ਨਾਲ ਆਪਣਾ ਕੰਮ ਸਾਰ ਲੈਂਦੇ ਹਨਬਾਅਦ ਵਿੱਚ ਸਭ ਨੂੰ ਬਰੀ ਕਰਾ ਲਿਆ ਜਾਂਦਾ ਹੈਇਸ ਕੰਮ ਬਦਲੇ ਜੱਜਾਂ ਨੂੰ ਤਰੱਕੀ, ਕਮਿਸ਼ਨ ਤੋਂ ਇਲਾਵਾ ਰਾਜ ਸਭਾ ਦੀ ਕੁਰਸੀ ਤਕ ਦਿੱਤੀ ਜਾਂਦੀ ਹੈਇਸ ਸਭ ਕਾਸੇ ਦੇ ਬਾਵਜੂਦ ਸਰਕਾਰ ਇਮਾਨਦਾਰ ਦੀ ਇਮਾਨਦਾਰ ਰਹਿੰਦੀ ਹੈ ਅਤੇ ਇਮਾਨਦਾਰੀ ਦਾ ਢੰਡੋਰਾ ਲਗਾਤਾਰ ਪਿੱਟਦੀ ਰਹਿੰਦੀ ਹੈਇਹ ਸਭ ਉਦੋਂ ਤਕ ਚਲਦਾ ਅਤੇ ਹੁੰਦਾ ਰਹੇਗਾ, ਜਦੋਂ ਤਕ ਅਜਿਹੇ ਫੋਕੇ ਨਾਅਰਿਆਂ ਤੋਂ ਦੁਖੀ ਲੋਕ ਰਲ ਕੇ ਲੜਨ ਲਈ ਇੱਕ ਪਰਿਵਾਰ ਦੀ ਸ਼ਕਲ ਇਖਤਿਆਰ ਨਹੀਂ ਕਰਨਗੇ। ਜਿਉਂ-ਜਿਉਂ 2024 ਨੇੜੇ ਆ ਰਿਹਾ ਹੈਮੌਜੂਦਾ ਸਰਕਾਰ ਨੇ ਆਪਣੀਆਂ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਏਜੰਸੀਆਂ ਦਾ ਸਹਾਰਾ ਲੈ ਕੇ ਵਿਰੋਧੀਆਂ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਹਨਨਮੂਨੇ ਲਈ ਆਪ ਆਦਮੀ ਪਾਰਟੀ, ਜੋ ਕਦੇ ਮੈਂ ਨਾ ਮਾਨੂੰ ਦੀ ਰਟ ਲਾ ਰਹੀ ਸੀ, ਦੇ ਇੱਕ ਹੋਰ ਵੱਡੇ ਨੇਤਾ, ਜੋ ਰਾਜ ਸਭਾ ਵਿੱਚ ਇਸ ਵਕਤ ਆਪਣੀ ਪਾਰਟੀ ਦੇ ਨੇਤਾ ਹਨ, ਈ ਡੀ ਰਾਹੀਂ ਗ੍ਰਿਫ਼ਤਾਰ ਕਰਾ ਕੇ ਉਸ ਦਾ ਪੰਜ ਦਿਨ ਦਾ ਰਿਮਾਂਡ ਹਾਸਲ ਕਰ ਲਿਆ

2024 ਚੋਣਾਂ ਵਿੱਚ ਮੌਜੂਦਾ ਸਰਕਾਰ ਨੂੰ ਭਜਾਉਣ ਲਈ ਇੰਡੀਆ ਨਾਂਅ ਦਾ ਇੱਕ ਵੱਡਾ ਗੱਠਜੋੜ ਬਣ ਚੁੱਕਾ ਹੈਸਾਨੂੰ ਸਭ ਨੂੰ ਆਪਸੀ ਮਤਭੇਦ ਭੁਲਾ ਕੇ ਉਸ ਗੱਠਜੋੜ ਦੀ ਮਦਦ ਕਰਨੀ ਚਾਹੀਦੀ ਹੈਜੋ ਪੰਜਾਬ ਵਿੱਚ ਇਸ ਵਕਤ ਦੋਂਹ ਪਾਰਟੀਆਂ ਵਿੱਚ ਚੱਲ ਰਿਹਾ ਹੈ, ਇਹ ਸਭ ਵੀ ਵੀਹ ਸੌ ਚੌਵੀ ਦੀਆਂ ਚੋਣਾਂ ਆਉਣ ਤਕ ਖ਼ਤਮ ਹੋ ਜਾਵੇਗਾ ਜਾਂ ਉਹ ਪਾਰਟੀ ਖ਼ਤਮ ਹੋ ਜਾਵੇਗੀ, ਜੋ ਇੰਡੀਆ ਗਠਜੋੜ ਦੀ ਭਾਵਨਾ ਦਾ ਸਤਿਕਾਰ ਨਹੀਂ ਕਰੇਗੀ

*****

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4277)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author