GurmitShugli7ਕਿਹੜਾ ਨੇਤਾ ਕਹਿ ਸਕਦਾ ਹੈ, ਜੇ ਸਾਡੇ ਕੰਮਾਂ ਜਾਂ ਚੁੱਕੇ ਗਏ ਮੁੱਦਿਆਂ ਤੋਂ ਸੰਤੁਸ਼ਟ ...
(31 ਜਨਵਰੀ 2020)

 

ਦਿੱਲੀ ਚੋਣ ਪਿੜ ਵਿੱਚੋਂ ਨਿੱਤ ਨਵੀਂਆਂ ਗੱਲਾਂ ਸਾਹਮਣੇ ਆ ਰਹੀਆਂ ਹਨਦੂਸ਼ਣਬਾਜ਼ੀ ਸਿਖਰ ਉੱਤੇ ਹੈਇੱਕ ਦੂਜੇ ਦੇ ਪੈਰ ਮਿੱਧਣ ਦਾ ਸਿਲਸਿਲਾ ਵੀ ਜਾਰੀ ਹੈਕਦੇ ਚੋਣ ਪਿੜ ਵਿੱਚ ਪਾਕਿਸਤਾਨ ਦਾ ਭੂਤ ਵੜ ਜਾਂਦਾ ਹੈ, ਕਦੇ ਦੇਸ਼ ਨਾਲ ਗੱਦਾਰੀ ਦਾ ਤੇ ਕਦੇ ‘ਦੇਸ਼ ਭਗਤੀ’ ਦਾ ਸੰਖ ਵੱਜਣ ਲੱਗ ਪੈਂਦਾ ਹੈਦਿੱਲੀ ਦੀਆਂ ਚੋਣਾਂ 2015 ਨਾਲੋਂ ਬਹੁਤੀਆਂ ਵੱਖਰੀਆਂ ਨਹੀਂ ਹਨਕਾਂਗਰਸ ਦੀ ਪ੍ਰਾਪਤੀ ਨਜ਼ਰ ਨਹੀਂ ਪੈਂਦੀ ਤੇ ਭਾਜਪਾ ਕੋਲ ਇਹ ਗਿਣਾਉਣ ਨੂੰ ਕੁਝ ਨਹੀਂ ਕਿ ਜੇ ਤੁਸੀਂ ਰਾਜਧਾਨੀ ਸਾਡੀ ਝੋਲੀ ਪਾ ਦਿੱਤੀ ਤਾਂ ਅਸੀਂ ਫਲਾਣੇ ਸੂਬੇ ਵਰਗੀ ਬਣਾ ਦਿਆਂਗੇਇਸੇ ਤਰ੍ਹਾਂ ਦਿਖਾਉਣ ਵਾਸਤੇ ਕਾਂਗਰਸ ਪਾਸ ਵੀ ਕੁਝ ਨਹੀਂ ਹੈ

ਪਿਛਲੇ ਕੁਝ ਦਿਨਾਂ ਦੇ ਬਿਆਨ ਪੜ੍ਹ ਕੇ ਦੇਖੋਕਪਿਲ ਮਿਸ਼ਰਾ ਕਹਿ ਰਿਹਾ ਹੈ, ‘ਸ਼ਾਹੀਨ ਬਾਗ ਮਿੰਨੀ ਪਾਕਿਸਤਾਨ ਬਣ ਗਿਆ ਹੈ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੇ ਉਸ ਉੱਤੇ ਕੇਸ ਵੀ ਦਰਜ ਕਰ ਦਿੱਤਾ ਹੈਮਨੋਜ ਤਿਵਾੜੀ ਕਹਿ ਰਿਹਾ, ‘ਦਿੱਲੀ ਮੁਫ਼ਤਖੋਰਿਆਂ ਦੀ ਬਣਾ ਦਿੱਤੀ ਗਈ ਹੈ ਜਿਹੜੀ ਦਿੱਲੀ ਦੇਸ਼ ਦੀ ਤਕਦੀਰ ਬਣਦੀ ਸੀ ਜਾਂ ਬਣਦੀ ਹੈ, ਉਸ ਨੂੰ ਫ਼ਤਿਹ ਕਰਨ ਲਈ ਹੇਠਲੇ ਪੱਧਰ ਦੀਆਂ ਗੱਲਾਂ ਹੋ ਰਹੀਆਂ ਹਨਕੇਜਰੀਵਾਲ ਕੀਤੇ ਕੰਮਾਂ ਕਰਕੇ ਆਸਵੰਦ ਹੈ ਤੇ ਮੁਕਾਬਲੇਬਾਜ਼ ਉਹਦੇ ਅੱਧੇ ਅਧੂਰੇ ਵਾਅਦਿਆਂ ਤੋਂ ਬਹੁਤ ਹੀ ਪ੍ਰੇਸ਼ਾਨ ਹਨਪਰ ਕੇਜਰੀਵਾਲ ਦੀ ਇੱਕ ਗੱਲ ਲੋਕਾਂ ਨੂੰ ਟੁੰਬੀ ਹੈ ਤੇ ਅੱਜ ਤੱਕ ਅਤੀਤ ਵਿੱਚ ਉਹ ਗੱਲ ਕਿਸੇ ਦੇ ਮੂੰਹੋਂ ਸੁਣਨ ਨੂੰ ਨਹੀਂ ਸੀ ਮਿਲੀ ਕਿ ਜੇ ਅਸੀਂ ਕੰਮ ਕੀਤਾ ਹੈ ਤਾਂ ਵੋਟ ਪਾਇਓ, ਜੇ ਨਹੀਂ ਕੀਤਾ ਹੈ ਤਾਂ ਇੱਕ ਵੀ ਵੋਟ ਨਾ ਪਾਇਓਫੇਰ ਤੁਹਾਨੂੰ ਖੁੱਲ੍ਹੀ ਛੁੱਟੀ ਹੈ ਕਿ ਤੁਸੀਂ ਕਿਸ ਨੂੰ ਵੋਟ ਪਾਉਣੀ ਹੈਹੁਣ ਇਸਦੀ ਤੁਲਨਾ ਬਾਕੀ ਪਾਰਟੀਆਂ ਦੇ ਨੇਤਾਵਾਂ ਨਾਲ ਕਰਕੇ ਦੇਖੋ ਕਿ ਕਿਹੜਾ ਨੇਤਾ ਕਹਿ ਸਕਦਾ ਹੈ, ਜੇ ਸਾਡੇ ਕੰਮਾਂ ਜਾਂ ਚੁੱਕੇ ਗਏ ਮੁੱਦਿਆਂ ਤੋਂ ਸੰਤੁਸ਼ਟ ਹੋ ਤਾਂ ਵੋਟ ਪਾਇਓ, ਨਹੀਂ ਤਾਂ ਨਾ ਪਾਇਓ

ਨਵੀਂ ਦਿੱਲੀ, ਜਿੱਥੋਂ ਕੇਜਰੀਵਾਲ ਉਮੀਦਵਾਰ ਹੈ, ਉੱਥੇ ਸਭ ਤੋਂ ਵਧ ਉਮੀਦਵਾਰ ਹਨ, ਅਠਾਸੀ ਕੇਜਰੀਵਾਲ ਤੋਂ ਬਿਨਾਂ 87 ਹੋਰਬਾਕੀ 69 ਸੀਟਾਂ ਉੱਤੇ ਔਸਤ 22 ਉਮੀਦਵਾਰ ਹਨਕੀ ਕਾਰਨ ਹੋਇਆ ਕਿ ਕੇਜਰੀਵਾਲ ਵਾਲੀ ਸੀਟ ਉੱਤੇ ਉਮੀਦਵਾਰਾਂ ਦਾ ਹੜ੍ਹ ਆ ਗਿਆ? ਮੰਨਿਆ ਜਾ ਰਿਹਾ ਕਿ ਕਈ ਧਿਰਾਂ ਵੱਲੋਂ ਇੱਥੇ ਉਮੀਦਵਾਰ ਖੁਦ ਖੜ੍ਹੇ ਕੀਤੇ ਗਏ ਨੇ ਤਾਂ ਜੁ ਉਹ ਵੋਟਾਂ ਤੋੜ ਸਕਣਭਾਵੇਂ ਇੱਕ ਇੱਕ ਉਮੀਦਵਾਰ ਪੰਜ ਪੰਜ ਸੌ ਵੋਟ ਹੀ ਤੋੜੇ, ਪਰ ਕੋਸ਼ਿਸ਼ ਹੈ ਕਿ ਟੁੱਟੇ ਜ਼ਰੂਰਇਹ ਪੈਂਤੜਾ ਕੇਜਰੀਵਾਲ ਦਾ ਰਾਹ ਕਿੰਨਾ ਕੁ ਰੋਕਦਾ ਹੈ, ਵਕਤ ਦੱਸੇਗਾਪਰ ਇਸ ਸਭ ਬਾਰੇ ਕੇਜਰੀਵਾਲ ਨੇ ਖੁਸ਼ੀ ਜ਼ਾਹਿਰ ਕਰਦਿਆਂ ਇਸ ਨੂੰ ਜਮਹੂਰੀਅਤ ਲਈ ਚੰਗਾ ਆਖਿਆ ਹੈ

ਭਾਜਪਾ ਕੋਲ ਮੁੱਖ ਮੰਤਰੀ ਦੇ ਕੱਦ ਵਾਲਾ ਕੋਈ ਚਿਹਰਾ ਨਹੀਂ ਹੈਉਸ ਕਰਕੇ ਮੌਕੇ ਉੱਤੇ ਉਹ ਸਮਝ ਗਈ ਕਿ ਮਨੋਜ ਤਿਵਾੜੀ ਉੱਤੇ ਦਾਅ ਨਾ ਖੇਡਿਆ ਜਾਵੇਹੁਣ ਉੱਥੇ ਮੋਦੀ ਦੇ ਨਾਂ ਉੱਤੇ ਵੋਟ ਮੰਗੀ ਜਾ ਰਹੀ ਹੈ, ਪਰ ਨਾਗਰਿਕਤਾ ਸੋਧ ਕਾਨੂੰਨ, ਧਾਰਾ 370 ਨੂੰ ਹਟਾਉਣਾ, ਤੇ ਹੋਰ ਫਿਰਕੂ ਗੱਲਾਂ ਉਸ ਦਾ ਰਾਹ ਰੋਕਦੀਆਂ ਜਾਪਦੀਆਂ ਹਨ ਕਿਉਂਕਿ ਇਨ੍ਹਾਂ ਨਾਹਰਿਆਂ ਕਰਕੇ ਕਈ ਸੂਬੇ ਉਹ ਗਵਾ ਬੈਠੀ ਹੈਹੁਣ ਜੇ ਪੀ ਨੱਢਾ ਨੇ ਜਿੱਤ ਦਾ ਨਵਾਂ ਮੰਤਰ ਦਿੱਤਾ ਕਿ ਸਾਡੇ ਵਰਕਰਾਂ ਨੂੰ ਬੂਥ ਪੱਧਰ ਉੱਤੇ ਜੁਟ ਜਾਣਾ ਚਾਹੀਦਾ ਹੈਕਿਹਾ ਹੈ ਕਿ ਵੋਟਰ ਲਿਸਟਾਂ ਚੁੱਕ ਲਵੋਪੱਕੇ ਵੋਟਰਾਂ ਨੂੰ ਹਰੇ ਰੰਗ ਦੀ ਲਕੀਰ ਥੱਲੇ ਕਰੋਕੱਚਿਆਂ ਨੂੰ ਪੀਲੇ ਰੰਗ ਵਿੱਚ ਲੈ ਲਵੋ ਤੇ ਕਾਂਗਰਸੀ ਜਾਂ ‘ਆਪ’ ਦੇ ਵੋਟਰਾਂ ਨੂੰ ਲਾਲ ਰੰਗ ਦੀ ਲਕੀਰ ਵਿੱਚ ਕਰ ਲਵੋ8 ਦਸੰਬਰ ਤੱਕ ਵਾਰ ਵਾਰ ਕੋਸ਼ਿਸ਼ਾਂ ਕਰੋ ਕਿ ਲਾਲ ਨੂੰ ਹਰੇ ਰੰਗ ਵਿੱਚ ਕਰਨਾਭਾਵ ਹਰ ਹੀਲੇ ਵੋਟਰਾਂ ਦਾ ਮਨ ਬਦਲਣਾਆਦੇਸ਼ ਹੋਏ ਹਨ ਕਿ ਹਰ ਬੂਥ ਉੱਤੇ ਘੱਟੋ ਘੱਟ ਪੰਜਾਹ ਵੋਟਾਂ ਜ਼ਰੂਰ ਵਧਣੀਆਂ ਚਾਹੀਦੀਆਂ ਹਨਭਾਜਪਾ ਅੰਦਰੋਂ ਇੰਨੀ ਡਰੀ ਹੋਈ ਹੈ ਕਿ ਇੱਕ ਸੂਹ ਮੁਤਾਬਕ ਉਹ ਇਹ ਵੀ ਕਰਨ ਦੀ ਕੋਸ਼ਿਸ਼ ਵਿੱਚ ਹੈ ਕਿ ਬੂਥ ਸਰਕਾਰੀ ਸਕੂਲਾਂ ਵਿੱਚ ਨਾ ਬਣਾਏ ਜਾਣਹੋ ਸਕਦਾ ਹੈ ਜੋ ਸਰਕਾਰੀ ਸਕੂਲਾਂ ਨੂੰ ਪਹਿਲੀ ਵਾਰ ਦੇਖਣਗੇ ਕਿਤੇ ਉਹ ਵੋਟ ਆਪ ਨੂੰ ਹੀ ਨਾ ਪਾ ਦੇਣ

ਕਾਂਗਰਸ ਖੁੱਸੇ ਵੱਕਾਰ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹੈਉਹ ਕਹਿੰਦੀ ਹੈ, 2015 ਵਿੱਚ ਸਾਡੀ ਵੋਟ ਟੁੱਟ ਕੇ ‘ਆਪ’ ਵੱਲ ਗਈਪਰ ‘ਆਪ’ ਨੇ ਸਿਰਫ਼ ਬਿਆਨਾਂ ਵਿੱਚ ਕੰਮ ਕੀਤਾ ਹੈ, ਅਸਲ ਵਿੱਚ ਨਹੀਂ ਇਸ ਲਈ ਉਹ ਵੋਟ ਮੁੜ ਸਾਡੇ ਕੋਲ ਆ ਜਾਣੀ ਹੈਕਾਂਗਰਸ ਕੋਲ ਵੀ ਪ੍ਰਭਾਵਸ਼ਾਲੀ ਚਿਹਰਾ ਨਹੀਂ, ਇਸ ਲਈ ਉਹ ਬਿਨਾਂ ਜਰਨੈਲ ਲੜਾਈ ਲੜ ਰਹੀ ਹੈਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਦਾ ਆਖਣਾ ਹੈ ਕਿ ਜੇ ਸਾਨੂੰ ਦਿੱਲੀ ਜਿਤਾ ਦਿੱਤੀ ਤਾਂ 700 ਯੂਨਿਟ ਬਿਜਲੀ ਮੁਫ਼ਤ ਮਿਲੇਗੀ, ਉਹ ਵੀ ਹਰ ਮਹੀਨੇਪਰ ਇਹ ਕਹਿੰਦਿਆਂ ਉਹ ਭੁੱਲ ਰਹੇ ਹਨ ਕਿ ਪੰਜਾਬ ਵਿੱਚ ਵੀ ਉਨ੍ਹਾਂ ਦੀ ਹੀ ਪਾਰਟੀ ਦੀ ਸਰਕਾਰ ਹੈ, ਜਿੱਥੇ ਦੇਸ਼ ਦੀ ਸਭ ਤੋਂ ਮਹਿੰਗੀ ਬਿਜਲੀ ਹੈਦਿੱਲੀ ਦਾ ਆਪਣਾ ਕੋਈ ਥਰਮਲ ਪਲਾਂਟ ਨਹੀਂ, ਤਾਂ ਵੀ ਸਸਤੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਸਰਕਾਰੀ ਪਲਾਂਟ ਬੰਦ ਕਰਕੇ ਪ੍ਰਾਈਵੇਟ ਤੋਂ ਬਿਜਲੀ ਖਰੀਦੀ ਜਾ ਰਹੀ ਹੈ।

ਇਸ ਸਭ ਦਰਮਿਆਨ ਕਾਂਗਰਸ ਤੇ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵੀ ਧਿਆਨ ਖਿੱਚਦੀ ਹੈਗੁਰਦਾਸਪੁਰ ਵਿੱਚ ਪ੍ਰਚਾਰਕ ਸੰਨੀ ਦਿਓਲ ਹੈ ਪਰ ਉਸ ਬਾਬਤ ਵੀ ਜਨਤਾ ਜਾਣ ਚੁੱਕੀ ਹੈ ਤੇ ਪੰਜਾਬ ਦੀ ਰਾਜਨੀਤੀ ਵਿੱਚ ਖੁੱਡੇ ਲਾਏ ਨਵਜੋਤ ਸਿੱਧੂ ਨੂੰ ਕਾਂਗਰਸ ਨੇ 22ਵੇਂ ਨੰਬਰ ਉੱਤੇ ਰੱਖ ਕੇ ਪਲੋਸਣ ਦੀ ਕੋਸ਼ਿਸ਼ ਕੀਤੀ ਹੈਕਾਂਗਰਸ ਹਾਈਕਮਾਨ ਇਹ ਤਾਂ ਜਾਣਦੀ ਹੈ ਕਿ ਸਿੱਧੂ ਵਰਗਾ ਬੁਲਾਰਾ ਉਸ ਕੋਲ ਨਹੀਂ, ਪਰ ਇਹ ਵੀ ਜਾਣਨਾ ਚਾਹੀਦਾ ਕਿ ਸਿੱਧੂ ਨੂੰ ਜਦੋਂ ਜਦੋਂ ਲੋੜ ਪਈ, ਉਸ ਨਾਲ ਕੋਈ ਨਹੀਂ ਖੜ੍ਹਾ ਹੋਇਆ

ਸਾਡੀ ਜਾਂਚੇ ਜੇ ਸਿੱਧੂ ਦਿੱਲੀ ਪ੍ਰਚਾਰ ਲਈ ਜਾਂਦਾ ਹੈ ਤਾਂ ਵੀ ਬਹੁਤ ਕੁਝ ਨਹੀਂ ਬਦਲਣਾ, ਕਿਉਂਕਿ ਦਿੱਲੀ ਵਿੱਚ ਕਾਂਗਰਸ ਨੂੰ ਡੁਬੋਣ ਲਈ ਕਈਆਂ ਨੇ ਸਿਰਤੋੜ ਮਿਹਨਤ ਕੀਤੀ ਹੈ ਇੰਨੀ ਕੁ ਗੱਲ ਤਾਂ ਸਿੱਧੂ ਵੀ ਜਾਣਦਾ ਹੀ ਹੋਵੇਗਾਦਿੱਲੀ ਦੇ ਲੋਕਾਂ ਨੂੰ ਦੱਸਣ ਲਈ ਸਿੱਧੂ ਪਾਸ ਵੀ ਕੁਝ ਖਾਸ ਨਹੀਂ ਹੋਵੇਗਾ

11 ਫਰਵਰੀ ਦੇ ਨਤੀਜੇ ਕੀ ਬੋਲਣਗੇ, ਇਹ ਤਾਂ ਵਕਤ ਦੱਸੇਗਾ, ਪਰ ਜੋ ਜੋ ਕੁਝ ਨੇਤਾ ਲੋਕ ਬੋਲ ਰਹੇ ਹਨ, ਉਹ ਹੈਰਾਨ ਵੀ ਕਰ ਰਿਹਾ ਹੈ ਤੇ ਪ੍ਰੇਸ਼ਾਨ ਵੀਦਿੱਲੀ ਦਾ ਬਹੁਤਾ ਕੁਝ ਭਵਿੱਖ ਦੀ ਕੁੱਖ ਵਿੱਚ ਹੈ, ਜਿਸਦਾ ਪਤਾ ਗਿਆਰਾਂ ਫਰਵਰੀ ਦੇ ਨਤੀਜੇ ਦੱਸਣਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1913)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author