GurmitShugli7ਜਿੱਤਣੇ 23 ਨੂੰ ਪੰਜਾਬ ਵਿੱਚੋਂ ਖੜ੍ਹੇ ਕੁੱਲ 278 ਵਿੱਚੋਂ 13 ਹੀ ਹਨ, ਪਰ ਇਹ ਗੱਲ ਪੱਕੀ ਹੈ ਕਿ ...
(20 ਮਈ 2019)

ਕੱਲ੍ਹ ਵੋਟਾਂ ਦਾ ਦਿਨ ਸੀ। 59 ਸੀਟਾਂ ’ਤੇ ਵੋਟਾਂ ਪਈਆਂ ਹਨ, ਜਿਨ੍ਹਾਂ ਵਿੱਚੋਂ 13 ਪੰਜਾਬ ਦੀਆਂ ਹਨਇਨ੍ਹਾਂ 13 ਸੀਟਾਂ ਬਾਰੇ ਤਿੰਨ ਹਫ਼ਤੇ ਪਹਿਲਾਂ ਤੱਕ ਕਾਂਗਰਸ ਤੇ ਵੱਡੀ ਗਿਣਤੀ ਆਮ ਲੋਕਾਂ ਦੇ ਵਿਚਾਰ ਸਨ ਕਿ ਸਾਰੀਆਂ ਹੀ ਕਾਂਗਰਸ ਦੀ ਝੋਲੀ ਪੈ ਜਾਣਗੀਆਂਪਰ ਚੋਣ ਪ੍ਰਚਾਰ ਦੇ ਆਖ਼ਰੀ ਹਫ਼ਤੇ ਤੱਕ ਤਸਵੀਰ ਬਦਲ ਗਈਕਾਂਗਰਸੀ ਖੁਦ ਮੰਨਣ ਲੱਗੇ ਹਨ ਕਿ ਸੱਤ ਤੋਂ ਅੱਠ ਸੀਟਾਂ ਸਾਨੂੰ ਮਿਲ ਸਕਦੀਆਂ, ਇਸ ਤੋਂ ਵੱਧ ਨਹੀਂ

ਪੰਜਾਬ ਦਾ ਚੋਣ ਦ੍ਰਿਸ਼ ਐਤਕੀਂ ਭੰਬਲਭੂਸੇ ਵਾਲਾ ਹੀ ਰਿਹਾਤਿੰਨਾਂ ਸੀਟਾਂ ਉੱਤੇ ਮੁਕਾਬਲਾ ਤਿੰਨ ਕੋਣਾ ਬਣਿਆ ਹੋਇਆ ਸੀ, ਬਾਕੀਆਂ ਉੱਤੇ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਦਾ ਹੀ ਮੁਕਾਬਲਾ ਰਿਹਾਖਡੂਰ ਸਾਹਿਬ, ਪਟਿਆਲਾ ਅਤੇ ਸੰਗਰੂਰ ਤੋਂ ਛੁੱਟ ਹੋਰ ਕੋਈ ਖਾਸ ਸੀਟ ਨਜ਼ਰ ਨਹੀਂ ਆਉਂਦੀ, ਜਿੱਥੇ ਮੁਕਾਬਲੇ ਵਿੱਚ ਤੀਜਾ ਬੰਦਾ ਹੋਵੇਇਹ ਹਾਲਤ ਕਾਂਗਰਸ ਲਈ ਬਹੁਤੀ ਵਧੀਆ ਨਹੀਂ, ਪਰ ਅਕਾਲੀ ਦਲ ਨੇ ਜਿਵੇਂ ਮੁਕਾਬਲੇ ਦੇ ਲਾਇਕ ਖੁਦ ਨੂੰ ਕੀਤਾ ਹੈ, ਉਹ ਪੱਖ ਧਿਆਨ ਖਿੱਚਦਾ ਹੈਅਕਾਲੀਆਂ ਨੂੰ ਬੇਅਦਬੀ ਮਾਮਲਾ ਲੈ ਬੈਠੂ, ਜਾਪਦਾ ਸੀ, ਪਰ 2017 ਦੇ ਮੁਕਾਬਲੇ ਅਕਾਲੀ ਦਲ ਇਸ ਮਾਮਲੇ ਵਿੱਚੋਂ ਉੱਭਰ ਚੁੱਕਾ ਲੱਗਦਾ ਹੈਕਾਂਗਰਸ ਨੂੰ ਉਸ ਦੇ ਦੋ ਵਰ੍ਹਿਆਂ ਦੀਆਂ ਕਾਰਗੁਜ਼ਾਰੀਆਂ ਤੇ ਸੈਮ ਪਿਤਰੋਦਾ ਦਾ ਬਿਆਨ ਹੀ ਲੈ ਬੈਠਾ ਲੱਗਦੈਸੱਟਾ ਬਜ਼ਾਰ ਨਾਲ ਜੁੜੇ ਲੋਕਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਕਾਲੀ-ਭਾਜਪਾ ਗੱਠਜੋੜ ਤਿੰਨ ਸੀਟਾਂ ਜ਼ਰੂਰ ਲਿਜਾ ਸਕਦਾ ਹੈ

ਇਸ ਵਾਰ ਦੇ ਚੋਣ ਪ੍ਰਚਾਰ ਵਿੱਚੋਂ ਕਈ ਨਵੀਂਆਂ ਤੇ ਚੰਗੀਆਂ ਗੱਲਾਂ ਨਿਕਲ ਕੇ ਬਾਹਰ ਆਈਆਂਪਹਿਲੀ ਇਹ ਕਿ ਲੋਕਾਂ ਦਾ ਇੱਕ ਹਿੱਸਾ ਜਾਗਰੂਕ ਹੋਇਆ ਹੈਉਮੀਦਵਾਰਾਂ ਨੂੰ ਸਵਾਲ ਪੁੱਛਣ ਦੀ ਆਦਤ ਪਈ ਹੈਦੂਜੀ ਗੱਲ ਸਵਾਲ ਵੀ ਸਭ ਤੋਂ ਵਧ ਮਲਵਈ ਉਮੀਦਵਾਰਾਂ ਨੂੰ ਹੀ ਹੋਏ ਹਨਆਮ ਤੌਰ ’ਤੇ ਮਾਲਵੇ ਬਾਰੇ ਗੱਲ ਮਸ਼ਹੂਰ ਹੈ ਕਿ ਉੱਥੋਂ ਦੇ ਵੋਟਰ ਜਜ਼ਬਾਤੀ ਜਾਂ ਲਾਈਲੱਗ ਹਨਹਰ ਅੰਦੋਲਨ ਵਿੱਚ ਮਲਵਈ ਵੱਡਾ ਹਿੱਸਾ ਪਾਉਂਦੇ ਹਨ‘ਆਪ’ ਨੂੰ ਵੀ ਸਭ ਤੋਂ ਵਧ ਸੀਟਾਂ ਮਾਲਵੇ ਵਿੱਚੋਂ ਹੀ ਮਿਲੀਆਂ ਸਨ, ਪਰ ਹੁਣ ਉਮੀਦਵਾਰਾਂ ਨੂੰ ਘੇਰਾ ਵੀ ਮਾਲਵੇ ਵਾਲੇ ਹੀ ਪਾਉਣ ਲੱਗੇ ਹਨਅਕਾਲੀਆਂ ਨੂੰ ਬੇਅਦਬੀ ਅਤੇ ਕਾਂਗਰਸ ਨੂੰ ਲਾਰੇਬਾਜ਼ੀ ਦੇ ਮਾਮਲੇ ’ਤੇ ਘੇਰਿਆ ਗਿਆ‘ਆਪ’ ਦਾ ਕੋਈ ਵਜੂਦ ਨਾ ਬਚਿਆ ਹੋਣ ਕਰਕੇ ਉਸ ਦੇ ਆਗੂਆਂ ਨੂੰ ਸਵਾਲ ਵੀ ਘੱਟ ਹੋਏ ਹਨਇੱਕ ਹੋਰ ਚੰਗੀ ਗੱਲ ਸੋਸ਼ਲ ਮੀਡੀਆ ਦੀ ਰਹੀ, ਜਿਸ ਨੇ ਉਮੀਦਵਾਰਾਂ ਦੀ ਇਕੱਲੀ-ਇਕੱਲੀ ਗੱਲ ਨੂੰ ਵੱਡੇ ਪੱਧਰ ’ਤੇ ਉਭਾਰਿਆਨਸ਼ੇ ਵੰਡਣ ਤੋਂ ਲੈ ਕੇ ਰੈਲੀਆਂ ਦੇ ਜੋੜ-ਤੋੜ ਤੱਕ ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ਖ਼ੂਬ ਪੇਸ਼ ਕੀਤਾ, ਪਰ ਤੀਜਾ ਪੱਖ ਵੀ ਅਣਲੁਕਿਆ ਨਹੀਂ ਰਿਹਾਤਿੰਨਾਂ ਵੱਡੀਆਂ ਪਾਰਟੀਆਂ ਨੇ ਆਈ ਟੀ ਵਿੰਗ ਮਜ਼ਬੂਤ ਕੀਤੇ ਤੇ ਖੁਦ ਦੇ ਚੰਗੇ ਹੋਣ ਦੇ ਦਾਅਵੇ ਕਰਨ ਵਾਲੀਆਂ ਟੀਮਾਂ ਨੇ ਫੇਸਬੁੱਕ, ਵਟਸਐਪ ਤੇ ਯੂ ਟਿਊਬ ’ਤੇ ਸਹੀ ਨੂੰ ਗਲਤ ਤੇ ਗਲਤ ਨੂੰ ਸਹੀ ਬਣਾਉਣ ਦੀ ਹਨੇਰੀ ਲਿਆਂਦੀ ਹੋਈ ਸੀਤੁਸੀਂ ਕੁਝ ਲਿਖੋ ਸਹੀ ਕਿ ਅਕਾਲੀ ਦਲ ਨੂੰ ਘੱਟ ਸੀਟਾਂ ਮਿਲ ਸਕਦੀਆਂ, ਆਈ ਟੀ ਵਿੰਗ ਵਾਲੇ ਗਾਲ੍ਹਾਂ ਦਾ ਭੰਡਾਰ ਪੇਸ਼ ਕਰ ਦਿੰਦੇ ਸੀ

ਇਸ ਚੋਣ ਪ੍ਰਚਾਰ ਨੇ ਦੱਸ ਦਿੱਤਾ ਕਿ ਅਕਾਲੀ ਦਲ ਲਈ ਦਸ ਵਿੱਚੋਂ ਦੋ ਸੀਟਾਂ ਹੀ ਜ਼ਿਆਦਾ ਮਹੱਤਵਪੂਰਨ ਹਨਕਿਸੇ ਹੋਰ ਦੇ ਕੱਦ ’ਤੇ ਭਰੋਸਾ ਨਹੀਂਇਸੇ ਕਰਕੇ ਬਾਦਲ ਜੋੜੀ ਨੇ ਦੋ ਸੀਟਾਂ ਬਚਾਉਣ ਲਈ ਸਭ ਤੋਂ ਵਧ ਪ੍ਰਚਾਰ ਕੀਤਾ, ਪਰ ਜਿਵੇਂ ਰਾਜਾ ਵੜਿੰਗ ਨੇ ਬਠਿੰਡਾ ਵਿੱਚ ਹਰਸਿਮਰਤ ਕੌਰ ਨੂੰ ਟੱਕਰ ਦਿੱਤੀ, ਉਹ ਪ੍ਰਚਾਰ ਵੀ ਕਮਾਲ ਰਿਹਾਬਠਿੰਡਾ ਅਤੇ ਮਾਨਸਾ ਦੇ ਲੋਕ ਦੱਸਦੇ ਹਨ 2014 ਵਿੱਚ ਮੁਕਾਬਲਾ ਐਤਕੀਂ ਵਰਗਾ ਤਿੱਖਾ ਨਹੀਂ ਸੀ, ਜਿੰਨਾ ਹੁਣ ਰਿਹਾਜਿੱਤੇ ਭਾਵੇਂ ਕੋਈ ਵੀ, ਹਰਸਿਮਰਤ ਜਿਹੜੀ ਸੀਟ ਨੂੰ ਅਸਾਨ ਸਮਝ ਰਹੇ ਸੀ, ਉਹ ਉਵੇਂ ਨਹੀਂ, ਇਹ ਵੀ ਪਤਾ ਲੱਗ ਗਿਆਬੀਬੀ ਦੀ ਜਿੱਤਣ ਦੀ ਆਸ ਇਸ ਕਰਕੇ ਹੈ ਕਿ ਰਾਜੇ ਅਤੇ ਬਾਦਲ ਪਰਿਵਾਰ ਵਿੱਚ ਇੱਕ ਦੂਜੇ ਦੀ ਬੀਵੀ ਜਿਤਾਉਣ ਦਾ ਹੋਇਆ ਸਮਝੌਤਾ, ਜੋ ਜੱਗ-ਜ਼ਾਹਰ ਹੋ ਚੁੱਕਾ ਹੈ

ਇਸ ਚੋਣ ਨੇ ਸ਼ੇਰ ਸਿੰਘ ਘੁਬਾਇਆ ਦਾ ਭਵਿੱਖ ਵੀ ਸਾਫ਼ ਕਰ ਦੇਣਾ ਹੈ ਕਿ ਢਾਈ ਲੱਖ ਤੋਂ ਵਧ ਰਾਏ ਸਿੱਖ ਅਤੇ ਡੇਢ ਲੱਖ ਕੰਬੋਜ ਭਾਈਚਾਰੇ ਦੀ ਵੋਟ ਦਾ ਕੀ ਕਮਾਲ ਹੈਭਾਵੇਂ ਕਿ ਪੰਜਾਬ ਵਿੱਚ ਜਾਤ-ਪਾਤ ਦਾ ਰੌਲਾ ਘੱਟ ਹੈ ਪਰ ਧਰਮ ਦਾ ਜ਼ਿਆਦਾ ਹੈਪੰਜਾਬ ਦੇ ਪੰਜ-ਛੇ ਪ੍ਰਧਾਨਾਂ ਦਾ ਵੱਕਾਰ ਵੀ ਇਸ ਚੋਣ ਵਿੱਚ ਦਾਅ ’ਤੇ ਲੱਗ ਗਿਆ ਹੈਉਹਨਾਂ ਨੇ ਵੀ ਚਾਰ ਤੋਂ ਪੰਜ ਸੀਟਾਂ ਤੋਂ ਬਹੁਤ ਫਸਵੀਂ ਟੱਕਰ ਬਣਾਈਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸੰਨੀ ਦਿਓਲ ਨੇ ਘੇਰ ਲਿਆਪੰਜਾਬ ਏਕਤਾ ਪਾਰਟੀ ਵਾਲੇ ਸੁਖਪਾਲ ਖਹਿਰਾ ਬਠਿੰਡਾ ਤੱਕ ਸੀਮਤ ਹੋ ਕੇ ਰਹਿ ਗਏਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਰੋਜ਼ ਸਕੀਮਾਂ ਘੜਦੇ ਰਹੇ ਹਨਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤਿੱਖੇ ਪ੍ਰਚਾਰ ਦਾ ਹਿੱਸਾ ਰਹੇ ਹਨ ਤੇ ਫਸਵੀਂ ਟਕਰ ਦਿੱਤੀ ਹੈ।ਤੇ ਨਵੀਂ ਪੰਜਾਬ ਪਾਰਟੀ ਦੇ ਪ੍ਰਧਾਨ ਡਾ. ਧਰਮਵੀਰ ਗਾਂਧੀ ਦੀ ਇਮਾਨਦਾਰੀ ਤੇ ਸਿਆਸੀ ਸਫ਼ਰ ਦੀ ਪਰਖ ਵੀ ਇਸ ਚੋਣ ਵਿੱਚ ਪਰਖੀ ਜਾਣੀ ਹੈ

ਹੁਣਥੱਕੇ-ਟੁੱਟੇ ਕਈ ਉਮੀਦਵਾਰ ਪਹਾੜਾਂ ਵੱਲ ਤੁਰ ਜਾਣਗੇ23 ਦੇ ਚੱਕਰ ਵਿੱਚ ਕਈਆਂ ਦਾ ਦਿਲ ਘਟਣਾ ਵਧਣਾ ਹੈਜਿੱਤਣੇ 23 ਨੂੰ ਪੰਜਾਬ ਵਿੱਚੋਂ ਖੜ੍ਹੇ ਕੁੱਲ 278 ਵਿੱਚੋਂ 13 ਹੀ ਹਨ, ਪਰ ਇਹ ਗੱਲ ਪੱਕੀ ਹੈ ਕਿ ਐਤਕੀਂ ਨਤੀਜੇ ਹੈਰਾਨੀਜਨਕ ਹੋਣਗੇਰਾਜਸੀ ਪੰਡਤ ਭਾਵੇਂ ਕਿਸੇ ਨੂੰ ਜਿਤਾਉਂਦੇ ਅਤੇ ਕਿਸੇ ਨੂੰ ਹਰਾਉਂਦੇ ਰਹਿਣ, ਅਸਲ ਜਨਤਾ ਦਾ ਕੀ ਫਤਵਾ ਹੈ, ਉਹ 23 ਤਾਰੀਖ ਨੂੰ ਪਤਾ ਲੱਗ ਜਾਣਾ ਹੈ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1596)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author