GurmitShugli7(2) ਮਹਾਂਗੱਠਜੋੜ ਦਾ ਭੋਗ ਨੇੜੇ ...”
(17 ਮਈ 2019)

 

ਚੋਣ ਕੋਈ ਵੀ ਹੋਵੇ, ਕਈ ਥਾਂਈਂ ਮੁੱਛ ਦਾ ਸਵਾਲ ਬਣ ਜਾਂਦੀ ਹੈਲੋਕਾਂ ਦੀ ਦਿਲਚਸਪੀ ਦੀ ਵਜ੍ਹਾ ਇੰਨੀ ਕੁ ਗੱਲ ਬਣੀ ਰਹਿੰਦੀ ਹੈ ਕਿ ਫਲਾਣੇ ਫਲਾਣੇ ਦੀ ਮੁੱਛ ਦਾ ਕੀ ਬਣਦਾ ਹੈ? ਨਾ ਪੰਜਾਬ ਦੇ ਲੋਕਾਂ ਨੇ ਕਦੇ ਇਹ ਸਮਝਿਆ ਕਿ ਮੁੱਦਿਆਂ ਦੀ ਗੱਲ ਵਾਲੇ ’ਤੇ ਭਰੋਸਾ ਕਰੀਏ ਤੇ ਨਾ ਲੀਡਰਾਂ ਨੇ ਕਦੇ ਇਹ ਸਮਝਿਆ ਕਿ ਮੁੱਦਿਆਂ ’ਤੇ ਅਧਾਰਤ ਰਾਜਨੀਤੀ ਕਰੀਏਪ੍ਰਚਾਰ ਦੀ ਕਿਸਮ ਇਹ ਹੈ ਕਿ ਕੈਪਟਨ ਦੀ ਨਜ਼ਰ ਵਿੱਚ ਸੁਖਬੀਰ ਮੋਟਾ ਤਾਜ਼ਾ ਬਲੂੰਗੜਾ ਹੈ ਤੇ ਹਰਸਿਮਰਤ ਕੌਰ ਦੀ ਨਜ਼ਰ ਵਿੱਚ ਕੈਪਟਨ ਖ਼ੁਦ ਨਸ਼ੇ ਦਾ ਤਸਕਰ ਹੈਮਜੀਠੀਏ ਦਾ ਦਾਦਾ ਅੰਗਰੇਜ਼ਾਂ ਨਾਲ ਕਿਵੇਂ ਮਿਲਿਆ ਸੀ ਤੇ ਭਗਵੰਤ ਮਾਨ ਨੇ ਦਾਰੂ ਹਾਲੇ ਤੱਕ ਛੱਡੀ ਕਿ ਨਹੀਂ, ਪੰਜਾਬ ਦੇ ਬੱਸ ਇਹੀ ਮੁੱਦੇ ਬਾਕੀ ਬਚੇ ਹਨ

ਇਨ੍ਹੀਂ ਦਿਨੀਂ ਪੰਜਾਬ ਦੀਆਂ ਦੋ ਸੀਟਾਂ ਸਭ ਤੋਂ ਤੱਤੀਆਂ ਬਣੀਆਂ ਹੋਈਆਂ ਹਨਬਠਿੰਡਾ ਅਤੇ ਫ਼ਿਰੋਜ਼ਪੁਰ ਅਕਾਲੀ ਦਲ ਤੇ ਕਾਂਗਰਸ ਦੇ ਵੱਕਾਰ ਦਾ ਸਵਾਲ ਹਨਭਾਵੇਂ ਕਾਂਗਰਸ ਦੇ ਵੱਕਾਰ ਦਾ ਸਵਾਲ ਹਨਭਾਵੇਂ ਬਾਕੀ ਗਿਆਰਾਂ ਸੀਟਾਂ ’ਤੇ ਵੀ ਜ਼ੋਰ ਲੱਗਾ ਹੋਇਆ, ਪਰ ਸੱਟਾ ਬਜ਼ਾਰ ਤੋਂ ਲੈ ਕੇ ਜਿੱਥੇ ਚਾਰ ਬੰਦੇ ਬੈਠਦੇ ਹਨ, ਗੱਲ ਇਨ੍ਹਾਂ ਦੋਹਾਂ ਸੀਟਾਂ ਦੀ ਸਭ ਤੋਂ ਪਹਿਲਾਂ ਹੁੰਦੀ ਹੈ

ਰਾਜਨੀਤਕ ਮਾਹਰ ਕਹਿੰਦੇ ਨੇ ਕਿ ਬਾਦਲ ਪਰਵਾਰ ਇਨ੍ਹਾਂ ਦੋਹਾਂ ਸੀਟਾਂ ਲਈ ਫ਼ਿਕਰਮੰਦ ਹੈ, ਬਾਕੀ ਸੀਟਾਂ ਰੱਬ ਆਸਰੇ ਹਨਸੁਖਬੀਰ ਤੇ ਹਰਸਿਮਰਤ ਦੀ ਜੋੜੀ ਜਿੱਤੀ ਜਾਵੇ, ਅਕਾਲੀ ਦਲ ਖੁਦ ਨੂੰ ਪਾਸ ਸਮਝੇਗਾਪਰ ਜੇ ਦੋਹਾਂ ਵਿੱਚੋਂ ਇੱਕ ਸੀਟ ਨਹੀਂ ਨਿਕਲਦੀ ਤਾਂ ਹੋਰ ਥਾਂਵਾਂ ਤੋਂ ਭਾਵੇਂ ਦੋ ਜਿੱਤ ਲਈਆਂ ਜਾਣ, ਇੱਜ਼ਤ ਨਹੀਂ ਬਚਦੀਇਹੀ ਕਾਰਨ ਹੈ ਕਿ ਕਾਂਗਰਸੀ ਅਤੇ ਅਕਾਲੀ ਦੋਵੇਂ ਹੀ ਸੀਟਾਂ ਨੂੰ ਸਭ ਕੁਝ ਮੰਨੀ ਬੈਠੇ ਹਨਬਠਿੰਡੇ ਤਾਂ ਉਮੀਦਵਾਰਾਂ ਦੇ ਨਿੱਕੇ ਨਿਆਣੇ ਵੀ ਪਹੁੰਚ ਚੁੱਕੇ ਹਨਬੀਬੀ ਬਾਦਲ ਆਪਣੀ ਧੀ ਅਤੇ ਪੁੱਤ ਨੂੰ ਵੀ ਨਾਲ ਲਿਜਾ ਰਹੇ ਹਨਰਾਜਾ ਵੜਿੰਗ ਦੇ ਬੱਚੇ ਛੋਟੇ ਹਨ, ਪਰ 13 ਸਾਲਾ ਧੀ ਵੀ ਕਈ ਮੰਚਾਂ ’ਤੇ ਦਿਸ ਰਹੀ ਹੈਮਨਪ੍ਰੀਤ ਬਾਦਲ ਦਾ ਪੁੱਤ ਅਰਜਨ ਵੀ ਕਾਂਗਰਸ ਲਈ ਪ੍ਰਚਾਰ ਕਰ ਰਿਹਾ ਤੇ ਸੁਖਪਾਲ ਖਹਿਰੇ ਦਾ ਪੁੱਤ ਤੇ ਨੂੰਹ ਵੀ ਹਰ ਰੋਜ਼ ਕਈ ਮੀਟਿੰਗਾਂ ਕਰਦੇ ਹਨਉਮੀਦਵਾਰਾਂ ਦੀਆਂ ਪਤਨੀਆਂ, ਭਰਾ, ਭੈਣਾਂ, ਚਾਚੇ-ਤਾਏ ਸਭ ਮੈਦਾਨ ਵਿੱਚ ਹਨਸੱਟਾ ਬਾਜ਼ਾਰ ਇਸ ਸੀਟ ਬਾਰੇ ਨਿੱਤ ਨਵੇਂ ਅੰਦਾਜ਼ੇ ਪੇਸ਼ ਕਰ ਰਿਹਾ ਹੈਕਦੇ ਕਿਸੇ ਦੇ ਜਿੱਤਣ ਦੀ ਆਸ, ਕਦੇ ਕਿਸੇ ਦੀਅਨੁਮਾਨ ਹੈ ਕਿ ਬਠਿੰਡਾ ਸੀਟ ’ਤੇ ਸੌ ਕਰੋੜ ਖਰਚਿਆ ਜਾਣਾ ਹੈ। ਕਈ ਕਹਿੰਦੇ ਹਨ ਕਿ ਦੋਹਾਂ ਸੀਟਾਂ ’ਤੇ ਗ਼ਰੀਬੜਿਆਂ ਦੀਆਂ ਸੂਚੀਆਂ ਬਣ ਰਹੀਆਂਕੀਹਦੀ ਕੀ ਲੋੜ ਹੈ, ਉਹਦੇ ਮੁਤਾਬਕ ਫ਼ੈਸਲਾ ਲਿਆ ਜਾਣਾਬੀਬੀ ਬਾਦਲ ਦੀ ਹੈਟ੍ਰਿਕ ਲਈ ਅਕਾਲੀ ਪੱਬਾਂ ਭਾਰ ਨੇ ਤੇ ਨੱਕ ਬਚਾਉਣ ਲਈ ਕਾਂਗਰਸੀ ਨਵੇਂ ਤਿਕੜਮ ਰਚਾ ਰਹੇ ਹਨਪਿਛਲੇ ਦਿਨੀਂ ਮਨਪ੍ਰੀਤ ਬਾਦਲ ਨੇ ਇੱਜ਼ਤ ਬਚਾਉਣ ਲਈ ਇੱਥੋਂ ਤੱਕ ਆਖ ਦਿੱਤਾ ਸੀ ਕਿ ਵੋਟਾਂ ਵਧ ਤੋਂ ਵਧ ਪਾਇਓ, ਨਹੀਂ ਤਾਂ ਮੇਰੀ ਸਿਆਸੀ ਮੌਤ ਹੋ ਜਾਊਮਨਪ੍ਰੀਤ ਅੰਦਰੋਂ ਪਿਛਲੀ ਹਾਰ ਦੀ ਚੀਸ ਦਿਸਦੀ ਹੈਪਰ ਐਤਕੀਂ ਲੋਕ ਵੀ ਸਿਆਣੇ ਹੋ ਗਏ ਜਾਪਦੇ ਹਨਵੜਿੰਗ ਤੇ ਬੀਬੀ ਬਾਦਲ ਨੂੰ ਸਭ ਤੋਂ ਵਧ ਸਵਾਲ ਪੁੱਛੇ ਜਾ ਰਹੇ ਹਨਬੀਬੀ ਬਾਦਲ ਨੂੰ ਬੇਅਦਬੀਆਂ ਅਤੇ ਗੋਲੀ ਕਾਂਡ ਬਾਰੇ ਤੇ ਵੜਿੰਗ ਨੂੰ ਸਰਕਾਰ ਵੱਲੋਂ ਦੋ ਵਰ੍ਹਿਆਂ ਵਿੱਚ ਕੁਝ ਨਾ ਕੀਤੇ ਜਾਣ ਬਾਰੇ ਘੇਰਾ ਪੈ ਰਿਹਾ ਹੈ

ਫ਼ਿਰੋਜ਼ਪੁਰ ਦੇ ਹਾਲਾਤ ਹੋਰ ਹਨਸੁਖਬੀਰ ਪੂਰੇ ਪੰਜਾਬ ਵਿੱਚ ਭਲਵਾਨੀ ਗੇੜਾ ਦੇ ਰਿਹਾ ਤੇ ਉਸ ਦੇ ਚੇਲੇ ਬਾਲਕੇ ਪ੍ਰਚਾਰ ਸਾਂਭ ਰਹੇ ਹਨਸ਼ੇਰ ਸਿੰਘ ਘੁਬਾਇਆ ਲਈ ਦੋਹਰੀ ਚੁਣੌਤੀ ਹੈਪਾਰਟੀ ਬਦਲੀ ਹੈ ਤੇ ਕਾਂਗਰਸੀਆਂ ਉੱਤੇ ਅੰਦਰਖਾਤੇ ਅਕਾਲੀ ਦਲ ਦਾ ਸਾਥ ਦੇਣ ਦਾ ਦੋਸ਼ ਹੈਘੁਬਾਇਆ ਨੂੰ ਜਿਹੜੀ ਰਾਏ ਸਿੱਖ ਭਾਈਚਾਰੇ ਦੀ ਵੋਟ ਦਾ ਮਾਣ ਸੀ, ਉਹ ਵੋਟ ਹੁਣ ਖਿੰਡੀ ਪਈ ਹੈਕਾਂਗਰਸੀ ਇਸ ਕਰਕੇ ਨਾਲ ਨਹੀਂ ਤੁਰ ਰਹੇ ਕਿ ਜੇ ਸ਼ੇਰ ਸਿੰਘ ਕਾਮਯਾਬ ਹੋ ਗਿਆ ਤਾਂ ਸਾਡਾ ਭਵਿੱਖ ਖ਼ਰਾਬ ਹੋ ਜਾਵੇਗਾਇਸ ਸੂਰਤ ਵਿੱਚ ਉਹ ਜਲਾਲਾਬਾਦ ਦੀ ਜ਼ਿਮਨੀ ਚੋਣ ਦੀ ਉਡੀਕ ਵੱਧ ਸ਼ਿੱਦਤ ਨਾਲ ਕਰ ਰਹੇ ਦਿਸਦੇ ਹਨਕੈਪਟਨ ਦੀ ਉਹ ਘੁਰਕੀ ਕਿ ਜਿੱਥੇ ਉਮੀਦਵਾਰ ਹਾਰਿਆ, ਉੱਥੋਂ ਦੇ ਵਿਧਾਇਕ ਜਾਂ ਮੰਤਰੀ ’ਤੇ ਬਣਦੀ ਕਾਰਵਾਈ ਹੋਵੇਗੀ, ਵੀ ਕਾਮਯਾਬ ਨਹੀਂ ਹੋ ਰਹੀ

ਦੋਹਾਂ ਹੀ ਹਲਕਿਆਂ ਦੇ ਲੋਕਾਂ ਦਾ ਮੰਨਣਾ ਹੈ ਕਿ ਵੱਡੀਆਂ ਧਿਰਾਂ ਨੂੰ ਹਲਕੇ ਦੇ ਮਸਲਿਆਂ ਨਾਲੋਂ ਆਪਣੀ ਇੱਜ਼ਤ ਦਾ ਫ਼ਿਕਰ ਵੱਧ ਹੈਅਸੀਂ ਕਿਹੜੇ ਹਾਲਾਤ ਵਿੱਚੋਂ ਗੁਜ਼ਰ ਰਹੇ ਹਾਂ, ਸਾਡੀਆਂ ਮੁਸ਼ਕਲਾਂ ਕੀ ਹਨ, ਕੋਈ ਨਹੀਂ ਸੋਚਦਾਤਾਕਤ ਦਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਪਰ ਸਾਨੂੰ ਕੀ ਲਾਭ? ਸਾਡੀ ਜ਼ਿੰਦਗੀ ਇਵੇਂ ਹੀ ਥੁੜਾਂ ਮਾਰੀ ਰਹਿਣੀ ਹੈ

ਸਵਾਲ ਇਹ ਤਾਂ ਹੈ ਹੀ ਕਿ ਦੋਹਾਂ ਸੀਟਾਂ ’ਤੇ ਜਿੱਤ ਕੌਣ, ਇਸ ਤੋਂ ਵੱਡਾ ਸਵਾਲ ਵੀ ਹੈ ਕਿ ਜਿੱਤ ਕੇ ਇੱਥੇ ਹੋਊ ਕੀ? ਘੁਬਾਇਆ ਅਤੇ ਹਰਸਿਮਰਤ ਉੱਤੇ ਦੋ-ਦੋ ਵਾਰ ਜਿੱਤ ਕੇ ਹਲਕੇ ਲਈ ਬਹੁਤਾ ਕੁਝ ਨਾ ਕਰਨ ਦੇ ਦੋਸ਼ ਹਨਘੁਬਾਇਆ ਕਹਿੰਦੇ ਹਨ ਕਿ ਸੁਖਬੀਰ ਨੇ ਹੀ ਵਿਕਾਸ ਕਰਾਉਣਾ ਸੀ, ਮੈਂ ਉਨ੍ਹਾਂ ਦੀ ਪਾਰਟੀ ਵਿੱਚ ਸੀ ਤੇ ਹਰਸਿਮਰਤ ਕਹਿੰਦੇ ਹਨ, ਮੈਂ ਬਥੇਰਾ ਕੁਝ ਦਿਖਾਇਆ, ਬੱਸ ਦੋ ਸਾਲ ਤੋਂ ਕਾਂਗਰਸ ਦੀ ਸਰਕਾਰ ਨੇ ਬ੍ਰੇਕ ਲਾਈ ਹੈ

ਅਸਲ ਤਸਵੀਰ ਭਾਵੇਂ 23 ਨੂੰ ਸਾਹਮਣੇ ਆਉਣੀ ਹੈ, ਪਰ ਕਾਂਗਰਸ ਦਾ ਅੰਦਰੂਨੀ ਸਰਵੇ ਗੱਲ ਅੱਠ ਤੇ ਪੰਜ ਦੀ ਵੰਡ ਵਾਲੀ ਕਰ ਰਿਹਾ ਹੈ

*****

 (2)                                                  ਮਹਾਂਗੱਠਜੋੜ ਦਾ ਭੋਗ ਨੇੜੇ

ਪੰਜਾਬ ਦੇ ਚੋਣ ਦੰਗਲ ਨਾਲ ਹਰ ਰੋਜ਼ ਕਈ ਗੱਲਾਂ ਨਵੀਂਆਂ-ਨਵੀਂਆਂ ਜੁੜਦੀਆਂ ਹਨਜਿੰਨੀਆਂ ਗੱਲਾਂ ਕੰਨੀਂ ਪੈਂਦੀਆਂ, ਉਨ੍ਹਾਂ ਦਾ ਪੰਜ ਫ਼ੀਸਦੀ ਹਿੱਸਾ ਵੀ ਪੰਜਾਬ ਦੇ ਸਰੋਕਾਰਾਂ ਨਾਲ ਵਾਸਤਾ ਨਹੀਂ ਰੱਖਦਾਹਰ ਕੋਈ ਇੱਕ-ਦੂਜੇ ਦੀਆਂ ਜੜ੍ਹਾਂ ਵਿੱਚ ਬਹਿਣ ਨੂੰ ਫਿਰਦਾ ’ਤੇ ਅਸਰ ਇਹ ਛੱਡਣਾ ਚਾਹੁੰਦਾ ਕਿ ਸਿਰਫ਼ ਪੰਜਾਬ ਦੇ ਹਿਤਾਂ ਖਾਤਰ ਮੈਂ ਜੜ੍ਹਾਂ ਵਿੱਚ ਬੈਠਣ ਦਾ ਕੰਮ ਨਹੀਂ ਕੀਤਾ

ਟਿਕਟਾਂ ਦੀ ਅੱਧੋਂ ਵੱਧ ਵੰਡ ਪੰਜਾਬ ਵਿੱਚ ਹੋ ਚੁੱਕੀ ਹੈਕੁਝ ਸੀਟਾਂ ’ਤੇ ਪੇਚ ਫਸਿਆ ਹੋਇਆ ਹੈ, ਜਿਹੜਾ ਛੇਤੀ ਨਿਕਲ ਜਾਣਾ ਹੈਇੱਕ-ਇੱਕ ਹਲਕੇ ਵਿੱਚ ਕਈ-ਕਈ ‘ਸੰਸਦ ਮੈਂਬਰ’ ਤੁਰੇ ਫਿਰਦੇ ਨਜ਼ਰ ਆਉਂਦੇ ਹਨਪਰ ਪੰਜਾਬ ਦੇ ਲੋਕ ਹਾਲੇ ਚੋਣਾਂ ਵਿੱਚ ਬਹੁਤੀ ਦਿਲਚਸਪੀ ਨਹੀਂ ਦਿਖਾ ਰਹੇਵਿਦੇਸ਼ ਵਸਦੇ ਪੰਜਾਬੀ ਤਾਂ ਸਰੇਆਮ ਆਖਣ ਲੱਗੇ ਨੇ ਕਿ ਇਸ ਕਾਵਾਂਰੌਲੀ ਦਾ ਹਿੱਸਾ ਬਣਨ ਨਾਲੋਂ ਕਿਨਾਰਾ ਹੀ ਠੀਕ ਹੈ

ਜਿਹੜੇ ਮੁੱਦੇ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ, ਉਹ ਪੰਜਾਬ ਦੇ ਨੇਤਾ ਨਹੀਂ ਜਾਣਦੇ ਅਤੇ ਨਾ ਹੀ ਸਮਝਦੇ ਹਨ, ਇਸੇ ਕਰਕੇ ਲੋਕਾਂ ਦਾ ਮੋਹ ਭੰਗ ਹੋ ਰਿਹਾ ਹੈਕਿਸਾਨ ਕਣਕਾਂ ਵੱਲ ਦੇਖੇ ਜਾਂ ਕੁਫ਼ਰ ਦੀਆਂ ਇਨ੍ਹਾਂ ਪੰਡਾਂ ਵੱਲ? ਚੋਣ ਕਲੇਸ਼ ਦੌਰਾਨ ਜਿਹੜੀ ਗੱਲ ਸਭ ਤੋਂ ਵੱਧ ਹੈਰਾਨ ਕਰਦੀ ਹੈ, ਉਹ ਹੈ ਤੀਜੇ ਮੋਰਚੇ ਦਾ ਉਸਰਨ ਤੋਂ ਪਹਿਲਾਂ ਹੀ ਭੋਗ ਪੈ ਜਾਣ ਦੀਜਦੋਂ ਤੀਜਾ ਮੋਰਚਾ ਬਣਾਉਣ ਦੇ ਹਾਮੀ ਆਖਦੇ ਹੁੰਦੇ ਸਨ ਕਿ ਅਸੀਂ 2022 ਲਈ ਵੀ ਲੜਾਈ ਲੜਨੀ ਹੈ ਤਾਂ ਸਾਡੀ ਰਾਇ ਸੀ ਕਿ ਪਹਿਲਾਂ ਹੁਣ ਵਾਲੀਆਂ ਚੋਣਾਂ ਵਿੱਚ ਤਾਂ ਇਕੱਠੇ ਰਹਿ ਲਵੋ, ਅਗਲੀ ਗੱਲ ਫਿਰ ਸਹੀਟਕਸਾਲੀ ਦਲ, ਪੰਜਾਬ ਏਕਤਾ ਪਾਰਟੀ, ਲੋਕ ਇਨਸਾਫ਼ ਪਾਰਟੀ, ਪੰਜਾਬ ਮੰਚ, ਬਸਪਾ, ਕਮਿਊਨਿਸਟ ਪਾਰਟੀਆਂ ਇੱਕ ਮੰਚ ਉੱਤੇ ਆਉਂਦੀਆਂ-ਆਉਂਦੀਆਂ ਫਿਰ ਪਿਛਾਂਹ ਮੁੜ ਜਾਂਦੀਆਂਸੁਖਪਾਲ ਸਿੰਘ ਖਹਿਰਾ, ਰਣਜੀਤ ਸਿੰਘ ਬ੍ਰਹਮਪੁਰਾ, ਸਿਮਰਜੀਤ ਸਿੰਘ ਬੈਂਸ, ਰਛਪਾਲ ਸਿੰਘ ਰਾਜੂ, ਡਾ. ਧਰਮਵੀਰ ਗਾਂਧੀ ਤੇ ਬਾਕੀ ਨੇਤਾਵਾਂ ਨੇ ਕਈ ਵਾਰ ਮੀਟਿੰਗਾਂ ਕੀਤੀਆਂਪਰ ਮੌਕੇ ’ਤੇ ਆ ਕੇ ਟਕਸਾਲੀ ਦਲ ਨੇ ਸਟੈਂਡ ਲੈ ਲਿਆ ਕਿ ਆਨੰਦਪੁਰ ਸਾਹਿਬ ਦੀ ਸੀਟ ਗੁਰੂਆਂ ਦੀ ਧਰਤੀ ਵਾਲੀ ਸੀਟ ਹੈ, ਅਸੀਂ ਇੱਥੋਂ ਉਮੀਦਵਾਰ ਵਾਪਸ ਨਹੀਂ ਲੈ ਸਕਦੇ, ਜਿਵੇਂ ਗੁਰੂਆਂ ਦੇ ਜਮਾਤੀ ਹੋਣਬਸਪਾ ਖੁਦ ਇਹ ਸੀਟ ਚਾਹੁੰਦੀ ਸੀ, ਕਿਉਂਕਿ 2014 ਵਿੱਚ ਕੇ ਐੱਸ ਮੱਖਣ ਨੇ ਬਸਪਾ ਨਾਲ ਜੁੜ ਕੇ 89000 ਦੇ ਕਰੀਬ ਵੋਟਾਂ ਹਾਸਲ ਕੀਤੀਆਂ ਸਨ

ਪੰਜਾਬ ਦੀਆਂ ਰਵਾਇਤੀ ਪਾਰਟੀਆਂ ਖ਼ਿਲਾਫ਼ ਲੜਨ ਦਾ ਦਾਅਵਾ ਕਰਨ ਵਾਲੇ ਇੱਕ ਸੀਟ ਪਿੱਛੇ ਲੜ ਪਏ ਤੇ ਗੱਠਜੋੜ ਵੱਡਾ ਹੋਣ ਤੋਂ ਪਹਿਲਾਂ ਭੋਗ ਪੈ ਗਿਆਫਿਰ ‘ਆਪ’ ਅਤੇ ਟਕਸਾਲੀਆਂ ਦੀ ਗੱਲ ਤੁਰੀ, ਪਰ ਇੱਥੇ ਵੀ ਉਹੀ ਪੰਗਾ, ਬ੍ਰਹਮਪੁਰਾ ਅੜ ਗਏ, ਆਨੰਦਪੁਰ ਸਾਡੀ ਸੀਟ ਹੈਫਿਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ ਕਰਨ ਦੀ ਗੱਲ ਤੁਰੀ ਤਾਂ ਬ੍ਰਹਮਪੁਰਾ ਨੇ ਰਟ ਲਾਈ ਕਿ ਇਹ ਨਹੀਂ ਹੋ ਸਕਦਾ, ਸਾਡਾ ਉਮੀਦਵਾਰ ਜਨਰਲ ਜੇ ਜੇ ਸਿੰਘ ਹੀ ਉਮੀਦਵਾਰ ਰਹੂਗੱਠਜੋੜ ਹੁੰਦਾ-ਹੁੰਦਾ ਫਿਰ ਟੁੱਟ ਗਿਆਇਹ ਪਹਿਲੀ ਵਾਰ ਨਹੀਂ ਹੋਇਆਅੱਜ ਤੱਕ ਦੀਆਂ ਚੋਣਾਂ ਵਿੱਚ ਕਈ ਸਿਰ ਜੁੜਦੇ-ਜੁੜਦੇ ਇਵੇਂ ਹੀ ਦੂਰ ਹੋਏ ਹਨਹੁਣ ਲੋਕ ਸਮਝ ਚੁੱਕੇ ਹਨ ਕਿ ਇਹ ਰਵਾਇਤੀ ਪਾਰਟੀਆਂ ਖ਼ਿਲਾਫ਼ ਲੜਨ ਵਾਲੇ ਨਹੀਂ, ਸਿਰਫ਼ ਕੁਰਸੀ ਲਈ ਲੜਨ ਵਾਲੇ ਹਨਜੇ ਪੰਜਾਬ ਦਾ ਹੀ ਫ਼ਿਕਰ ਹੋਵੇ ਤਾਂ ਇੱਕ ਕੀ, ਦਸ ਸੀਟਾਂ ਕੁਰਬਾਨ ਹੋ ਜਾਣ, ਪਰ ਰੌਲਾ ਧੌਣ ਵਿੱਚ ਫਸੇ ਕੀਲੇ ਦਾ ਹੈ ਕਿ ਅਸੀਂ ਪਿਛਾਂਹ ਨਹੀਂ ਮੁੜਨਾਅੱਜ ਹਾਲਾਤ ਇਹ ਹਨ ਕਿ ਸਾਰੀਆਂ ਵਿਰੋਧੀਆਂ ਪਾਰਟੀਆਂ, ਸਣੇ ਕਮਿਊਨਿਸਟ ਪਾਰਟੀਆਂ ਦੇ ਜੋ ਚੋਣਾਂ ਸਮੇਂ ਵੀ ਇਕੱਠੀਆਂ ਨਹੀਂ ਹੋ ਸਕੀਆਂ, ਦੇ ਸੱਤਰ ਫ਼ੀਸਦੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਬਚਦੀਆਂ ਨਹੀਂ ਦਿਸਦੀਆਂਉਹ ਗੱਡੀਆਂ ਪਿੰਡਾਂ, ਸ਼ਹਿਰਾਂ ਵਿੱਚ ਬੇਵਜ੍ਹਾ ਘੁੰਮਾਉਂਦੇ ਫਿਰਦੇ ਹਨ, ਪਰ ਕੰਧ ’ਤੇ ਲਿਖਿਆ ਨਹੀਂ ਪੜ੍ਹ ਰਹੇ ਕਿ ਵੋਟਾਂ ਨਹੀਂ ਪੈਣੀਆਂਜੇ ਸਾਰੇ ਇਕੱਠੇ ਹੋ ਜਾਂਦੇ ਤਾਂ ਦੋ-ਚਾਰ ਸੀਟਾਂ ’ਤੇ ਤਿੱਖਾ ਮੁਕਾਬਲਾ ਹੋਣ ਦੀ ਸੰਭਾਵਨਾ ਬਣ ਜਾਂਦੀਹਾਰਦੇ ਤਾਂ ਸਨਮਾਨਯੋਗ ਤਰੀਕੇ ਨਾਲ ਹਾਰਦੇ

ਬ੍ਰਹਮਪੁਰਾ ਵਾਰ-ਵਾਰ ਪੱਤਰਕਾਰਾਂ ਨੂੰ ਆਖ ਰਹੇ ਹਨ ਕਿ ਮੇਰਾ ਰਾਜਨੀਤੀ ਦਾ ਬਹੁਤ ਵੱਡਾ ਤਜਰਬਾ ਹੈਕੱਲ੍ਹ ਦੇ ਛੋਕਰੇ ਮੈਂਨੂੰ ਕੀ ਸਿਖਾਉਣਗੇਜੇ ਉਨ੍ਹਾਂ ਦਾ ਬਹੁਤ ਵੱਡਾ ਤਜਰਬਾ ਹੈ ਤਾਂ ਸਮਝਦੇ ਕਿਉਂ ਨਹੀਂ ਕਿ ਜਿੱਥੇ ਜਿੱਥੇ ਉਨ੍ਹਾਂ ਉਮੀਦਵਾਰ ਖੜ੍ਹੇ ਕੀਤੇ ਹਨ, ਉੱਥੇ ਉਨ੍ਹਾਂ ਦੀ ਸਥਿਤੀ ਕੀ ਹੈਕੀ ਉਹ ਸੱਚੀਂ ਹਨੇਰੇ ਵਿੱਚ ਬੈਠੇ ਹਨਉਹ ਜ਼ਿਦਬਾਜ਼ੀ ਦਾ ਸ਼ਿਕਾਰ ਹਨ ਜਾਂ ਵਿਚਲੀ ਗੱਲ ਕੋਈ ਹੋਰ ਹੈਹੁਣ ਤਾਂ ਲੋਕਾਂ ਦਾ ਇੱਕ ਹਿੱਸਾ ਇਹ ਵੀ ਕਹਿ ਰਿਹਾ ਕਿ ਉਨ੍ਹਾਂ ਦਾ ਮਨਸੂਬਾ ਕੋਈ ਹੋਰ ਹੈ, ਜਿਹੜਾ ਹਾਲ ਦੀ ਘੜੀ ਦਿਸ ਨਹੀਂ ਰਿਹਾ

ਜਦੋਂ ਚੋਣਾਂ ਤੋਂ ਚਾਰ-ਚਾਰ ਮਹੀਨੇ ਪਹਿਲਾਂ ਪਾਰਟੀਆਂ ਬਣਾਈਆਂ ਹੋਣ ਤਾਂ ਫਿਰ ਜ਼ਿਦਾਂ ਨਹੀਂ ਪੁਗਾਈਦੀਆਂ, ਇਹ ਗੱਲ ਬ੍ਰਹਮਪੁਰਾ ਨੂੰ ਕੌਣ ਸਮਝਾਵੇ

ਇਸ ਵਕਤ ਬੀਬੀ ਖਾਲੜਾ ਦੇ ਪਰਿਵਾਰ ਦੀ ਕੁਰਬਾਨੀ ਮਹਾਂ ਗੱਠਜੋੜ ਦੇ ਹਿੱਸੇਦਾਰ ਜਾਂ ਖਿੰਡੇ ਫਿਰਦੇ ਵਿਰੋਧੀਆਂ ਦੇ ਟੱਬਰਾਂ ਤੋਂ ਕਿਤੇ ਵੱਡੀ ਹੈਜੇ ਤੁਸੀਂ ਉਨ੍ਹਾਂ ਦੇ ਹੱਕ ਵਿੱਚ ਨਹੀਂ ਬੋਲ ਸਕਦੇ ਤਾਂ ਕਿਹੜੀਆਂ ਰਵਾਇਤੀ ਪਾਰਟੀਆਂ ਨਾਲ ਮੱਥਾ ਡਾਹੁਣ ਦੀ ਗੱਲ ਕਰਦੇ ਹੋਤੁਸੀਂ ਸਮੇਂ ਮੁਤਾਬਿਕ ਚਾਰ ਟੋਟਰੂ ਇਕੱਠੇ ਨਹੀਂ ਹੋ ਸਕਦੇ ਤੇ ਗੱਲ ਵੱਡੇ ਵੱਡਿਆਂ ਨੂੰ ਸਬਕ ਸਿਖਾਉਣ ਦੀ ਕਰਦੇ ਹੋ

ਤੀਜਾ, ਚੌਥਾ ਬਦਲ ਅੱਜ ਤੱਕ ਪੰਜਾਬ ਵਿੱਚ ਇਸੇ ਕਰਕੇ ਕਾਮਯਾਬ ਨਹੀਂ ਹੋਇਆ, ਕਿਉਂਕਿ ਪੱਲੇ ਕੁਝ ਵੀ ਨਾ ਹੋਣ ਦੇ ਬਾਵਜੂਦ ਇਹ ਲੋਕ ਹਵਾ ਵਿੱਚ ਡਾਂਗਾਂ ਮਾਰਦੇ ਹਨਜਦੋਂ ਸੱਚ ਦਾ ਸਾਹਮਣਾ ਕਰਨ ਜੋਗੇ ਹੋ ਜਾਣਗੇ, ਉਦੋਂ ਨਤੀਜੇ ਆਪ-ਮੁਹਾਰੇ ਚੰਗੇ ਆਉਣ ਲੱਗਣਗੇਹੁਣ ਬਹੁਤ ਥੋੜ੍ਹਾ ਸਮਾਂ ਬਚਿਆ ਹੈਕੀ ਵਾਪਰਦਾ ਹੈ, ਇਹ ਆਉਣ ਵਾਲੇ ਕੁਝ ਕੁ ਦਿਨਾਂ ਵਿੱਚ ਪਤਾ ਲੱਗ ਜਾਣਾ ਹੈ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1590)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author