GurmitShugli7ਉਦੋਂ ਤੱਕ ਏਡੇ ਵੱਡੇ ਕਿਸਾਨ ਅੰਦੋਲਨ ਨੂੰ ਦੇਖਦਿਆਂ ਸਰਕਾਰ ਤੇ ਪੁਲਸ ਦੇ ਹੱਥ-ਪੈਰ ...
(21 ਮਾਰਚ 2018)

 

ਕਿਸਾਨੀ ਮਸਲਾ ਕੇਵਲ ਮਹਾਰਾਸ਼ਟਰ ਦੇ ਕਿਸਾਨਾਂ ਦਾ ਹੀ ਨਹੀਂ, ਸਗੋਂ ਇਹ ਪੂਰੇ ਦੇਸ਼ ਦੇ ਕਿਸਾਨਾਂ ਦਾ ਮੁੱਦਾ ਬਣ ਗਿਆ ਹੈਹਾਲਾਤ ਇਹ ਬਣ ਗਏ ਹਨ ਕਿ ਦੇਸ਼ ਦਾ ਅੰਨਦਾਤਾ ਆਪਣੇ ਲੋਕਾਂ ਦੇ ਢਿੱਡ ਨੂੰ ਝੁਲਕਾ ਦੇਣ ਤੋਂ ਇਲਾਵਾ ਵਿਦੇਸ਼ਾਂ ਨੂੰ ਵੀ ਅਨਾਜ ਬਰਾਮਦ ਕਰਨ ਦੇ ਸਮਰੱਥ ਹੋ ਗਿਆ ਹੈ, ਪਰ ਉਸ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਾ ਪੈ ਰਿਹਾ ਹੈਵੈਸੇ ਤਾਂ ਦੇਸ਼ ਭਰ ਵਿਚ ਕਿਸਾਨ ਅੰਦੋਲਨ ਹੋ ਰਹੇ ਹਨਇਤਫਾਕ ਇਹ ਸੀ ਕਿ ਮਹਾਰਾਸ਼ਟਰ ਦੇ ਕਿਸਾਨਾਂ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ੀ ਅਤੇ ਬਿਜਲੀ ਮੁਆਫ਼ੀ ਦੀ ਮੰਗ ਨੂੰ ਲੈ ਕੇ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਰਾਜਧਾਨੀ ਮੁੰਬਈ ਵੱਲ ਕੂਚ ਕਰ ਦਿੱਤਾਸੰਘਰਸ਼ ਕਰ ਰਹੇ ਇਹਨਾਂ ਕਿਸਾਨਾਂ ਦੇ ਅਨੁਸ਼ਾਸਨ, ਸਿਦਕਦਿਲੀ ਤੇ ਸਬਰ ਸੰਤੋਖ ਨੂੰ ਸਾਡਾ ਸਲਾਮ ਹੈਨਾਸਿਕ ਦੇ ਰਸਤੇ 200 ਕਿਲੋਮੀਟਰ ਰਸਤਾ ਤੈਅ ਕਰਕੇ ਇਹ ਕਿਸਾਨ ਕਾਫ਼ਲਾ 12 ਮਾਰਚ ਮੁੰਬਈ ਨੂੰ ਰਾਤ ਭਰ ਦਾ ਸਫ਼ਰ ਕਰਦਿਆਂ ਅਜ਼ਾਦ ਮੈਦਾਨ ਵਿਚ ਪਹੁੰਚਿਆਇਹਨਾਂ ਅੰਦੋਲਨਕਾਰੀ ਕਿਸਾਨਾਂ ਨੇ 12 ਮਾਰਚ ਨੂੰ ਮਹਾਰਾਸ਼ਟਰ ਵਿਧਾਨ ਸਭਾ ਦਾ ਘਿਰਾਓ ਕਰਨਾ ਸੀ, ਪਰ ਇਨ੍ਹਾਂ ਦੀ ਸਿਦਕਦਿਲੀ ਸੀ ਕਿ ਉਨ੍ਹਾਂ ਨੇ ਮੁੰਬਈ ਵਿਚ ਹੋ ਰਹੇ ਦਸਵੀਂ ਦੇ ਇਮਤਿਹਾਨਾਂ ਵਿਚ ਬੱਚਿਆਂ ਨੂੰ ਕੋਈ ਦਿੱਕਤ ਨਾ ਆਵੇ, ਇਸ ਲਈ ਉਨ੍ਹਾਂ ਨੇ ਆਪਣਾ ਅੰਦੋਲਨ ਬਾਅਦ ਦੁਪਹਿਰ ’ਤੇ ਪਾ ਦਿੱਤਾਦੇਸ਼ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਕਿ 50 ਹਜ਼ਾਰ ਦੇ ਕਰੀਬ ਕਿਸਾਨ ਇਕੱਤਰ ਹੋਏ ਸਨ ਅਤੇ ਉਹ ਸਬਰ-ਸੰਤੋਖ ਨਾਲ ਮੋਰਚੇ ’ਤੇ ਬੈਠੇ ਸਨਇਹ ਦੁਨੀਆ ਭਰ ਦੇ ਅੰਦੋਲਨਕਾਰੀਆਂ ਲਈ ਇੱਕ ਸੰਦੇਸ਼ ਸੀ ਕਿ ਅੰਦੋਲਨ ਜ਼ਾਬਤੇ ਵਿਚ ਰਹਿ ਵੀ ਲੜੇ ਜਾ ਸਕਦੇ ਹਨ ਅਤੇ ਸਮੇਂ ਦੀਆਂ ਸਰਕਾਰਾਂ ਦੀ ਗਿੱਚੀ ਨੱਪੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਖੁਦ ਚਲਕੇ ਗੱਲਬਾਤ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ

ਇਸ ਕਿਸਾਨ ਕਾਫ਼ਲੇ ਦੀ ਖਾਸੀਅਤ ਇਹ ਸੀ ਕਿ ਇਸ ਵਿਚ ਬੱਚੇ, ਮਹਿਲਾਵਾਂ ਅਤੇ ਮਰਦ ਵੀ ਸ਼ਾਮਲ ਸਨਲੰਮਾ ਸਫ਼ਰ ਕਰਦਿਆਂ ਉਨ੍ਹਾਂ ਦੇ ਪੈਰ ਫੁੱਲ ਗਏ ਸਨ ਅਤੇ ਕਿਸੇ ਦਾ ਬਲੱਡ ਪ੍ਰੈਸ਼ਰ ਵੱਧ ਘੱਟ ਵੀ ਗਿਆ ਸੀਉਨ੍ਹਾਂ ਦੇ ਪੈਰਾਂ ਦੀਆਂ ਬਿਆਈਆਂ ਫਟ ਗਈਆਂ ਸਨਸਦਕੇ ਜਾਈਏ ਉਨ੍ਹਾਂ ਬੀਬੀਆਂ ਦੇ, ਜਿਨ੍ਹਾਂ ਨੇ ਆਪਣੀ ਸਾੜ੍ਹੀ ਜਾਂ ਧੋਤੀ ਤੋਂ ਕੱਪੜਾ ਪਾੜ ਕੇ ਲੋੜਵੰਦਾਂ ਦੀ ਮੱਲ੍ਹਮ ਪੱਟੀ ਕੀਤੀ

6 ਦਿਨ ਤੱਕ ਇਸ ਕਾਫ਼ਲੇ ਦੇ ਤੌਰ-ਤਰੀਕੇ ਅਤੇ ਅਨੁਸ਼ਾਸਨ ਨੂੰ ਸਿਜਦਾ ਕਰਨਾ ਬਣਦਾ ਹੈਕਿਸਾਨਾਂ ਦਾ ਕਾਫ਼ਲਾ ਚਲਦਾ ਇਵੇਂ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਕਿਸੇ ਮੁਲਕ ਦੀ ਫ਼ੌਜ ਵਿਚਰ ਰਹੀ ਹੋਵੇਕਿਸਾਨਾਂ ਦੇ ਕਾਫ਼ਲੇ ਵਿਚ 26 ਜਨਵਰੀ ਅਤੇ 15 ਅਗਸਤ ਨੂੰ ਜਵਾਨਾਂ ਦੀ ਹੋ ਰਹੀ ਸਲਾਮੀ ਪ੍ਰੇਡ ਦੀ ਝਲਕ ਨਜ਼ਰ ਆ ਰਹੀ ਸੀਦੇਸ਼ ਦੀ ਅਜ਼ਾਦੀ ਤੋਂ ਬਾਅਦ ਇਹ ਪਹਿਲਾ ਮੁਜ਼ਾਹਰਾ ਨਜ਼ਰ ਆ ਰਿਹਾ ਸੀ, ਜਿਸ ਵਿਚ ਬੱਚੇ, ਬਜ਼ੁਰਗ, ਔਰਤਾਂ ਤੇ ਮਰਦ ਕਿਸੇ ਗਾਣੇ ਦੀ ਤਰਜ਼ ’ਤੇ ਅਨੁਸ਼ਾਸਨ, ਕਾਇਦੇ-ਕਾਨੂੰਨ ਅਤੇ ਅਕੀਦੇ ਵਿਚ ਆਪਣੀ ਮੰਜ਼ਲ ਵੱਲ ਅੱਗੇ ਵਧ ਰਹੇ ਸਨਇਹ ਕਿਸਾਨ ਮੋਰਚਾ ਦੇਸ਼ ਦੇ ਕਿਸਾਨਾਂ ਲਈ ਇੱਕ ਰਾਹ-ਦਸੇਰਾ ਬਣ ਸਕਦਾ ਹੈ, ਕਿਉਂਕਿ ਇਸ ਅੰਦੋਲਨ ਦੌਰਾਨ ਕਿਸਾਨਾਂ ਨੇ ਕਿਸੇ ਦਾ ਰਾਹ ਨਹੀਂ ਰੋਕਿਆ, ਕੋਈ ਭੰਨਤੋੜ ਨਹੀਂ ਕੀਤੀ, ਕੋਈ ਐਂਬੂਲੈਂਸ ਤਾਂ ਕੀ ਕਿਸੇ ਸਾਈਕਲ ਵਾਲੇ ਦਾ ਵੀ ਰਾਹ ਨਹੀਂ ਰੋਕਿਆ

ਕਿਸਾਨਾਂ ਦੇ ਸਬਰ, ਸੰਤੋਖ ਤੇ ਅਨੁਸ਼ਾਸਨ ਨੂੰ ਦੇਖਦਿਆਂ ਮੁੰਬਈ ਵਾਲਿਆਂ ਨੇ ਉਨ੍ਹਾਂ ਲਈ ਪਲਕਾਂ ਵਿਛਾ ਦਿੱਤੀਆਂਕਿਸਾਨਾਂ ਨੇ ਇਸ ਅੰਦੋਲਨ ਲਈ ਦਿਨ-ਰਾਤ ਇੱਕ ਕਰ ਦਿੱਤਾਉਹ ਦਿਨੇ ਚਲਦੇ ਰਹੇ, ਰਾਤਾਂ ਕਿਤੇ ਕੱਟਦੇ ਰਹੇਸਾਹ ਵੀ ਲਿਆ ਤੇ ਆਰਾਮ ਵੀ ਕੀਤਾ, ਪਰ ਬੇਆਰਾਮੀ ਉਨ੍ਹਾਂ ਦੇ ਉਤਸ਼ਾਹ ਅੱਗੇ ਹਾਰ ਗਈਸਿਆਸੀ ਪਾਰਟੀਆਂ ਦੀ ਹਮਾਇਤ ਤੋਂ ਇਲਾਵਾ ਮੁੰਬਈ ਦੇ ਡੱਬੇ ਵਾਲਿਆਂ ਨੇ ਉਨ੍ਹਾਂ ਲਈ ਰੋਟੀਆਂ ਦੇ ਡੱਬੇ ਖੋਲ੍ਹ ਦਿੱਤੇਰਾਤੋ-ਰਾਤ ਮੁੰਬਈ ਦੇ ਅਜ਼ਾਦ ਮੈਦਾਨ ਪਹੁੰਚੇ, ਜਿੱਥੋਂ ਉਨ੍ਹਾਂ ਨੇ ਸਵੇਰੇ ਵਿਧਾਨ ਸਭਾ ਦੇ ਘਿਰਾਓ ਲਈ ਕੂਚ ਕਰਨਾ ਸੀਦਸਵੀਂ ਦੇ ਵਿਦਿਆਰਥੀਆਂ ਨੂੰ ਪੇਪਰ ਦੇਣ ਵਿਚ ਕੋਈ ਦਿੱਕਤ ਨਾ ਆਵੇ, ਕਿਸਾਨਾਂ ਨੇ ਆਪਣਾ ਅੰਦੋਲਨ ਬਾਅਦ ਦੁਪਹਿਰ ’ਤੇ ਪਾ ਦਿੱਤਾਉਦੋਂ ਤੱਕ ਏਡੇ ਵੱਡੇ ਕਿਸਾਨ ਅੰਦੋਲਨ ਨੂੰ ਦੇਖਦਿਆਂ ਸਰਕਾਰ ਤੇ ਪੁਲਸ ਦੇ ਹੱਥ-ਪੈਰ ਫੁੱਲ ਚੁੱਕੇ ਸਨਜ਼ਾਬਤੇ ਵਿਚ ਹੋ ਰਹੇ ਕਿਸਾਨ ਅੰਦੋਲਨ ਦੌਰਾਨ ਮਹਾਰਾਸ਼ਟਰ ਪੁਲਸ ਦੀਆਂ ਤਾਣੀਆਂ ਹੋਈਆਂ ਬੰਦੂਕਾਂ ਅਤੇ ਫੜੀਆਂ ਡਾਂਗਾਂ ਧਰੀਆਂ-ਧਰਾਈਆਂ ਰਹਿ ਗਈਆਂ

ਸੰਵਿਧਾਨ ਵਿਚ ਸਾਨੂੰ ਰੋਸ ਮੁਜ਼ਾਹਰੇ ਜਾਂ ਰੋਸ ਪ੍ਰਗਟ ਕਰਨ ਦਾ ਪੂਰਨ ਅਧਿਕਾਰ ਹੈਇਸ ਦਿਸ਼ਾ ਵਿਚ ਮਹਾਰਾਸ਼ਟਰ ਦੇ ਕਿਸਾਨ ਸਾਡੇ ਲਈ ਰਾਹ ਦਸੇਰਾ ਬਣ ਸਕਦੇ ਹਨਸਾਨੂੰ ਆਪਣੇ ਲੋਕਾਂ ਨੂੰ ਨਾਲ ਤੋਰਨ ਲਈ ਉਨ੍ਹਾਂ ਦਾ ਰਾਹ ਰੋਕਣ ਦੀ ਬਜਾਏ ਸਰਕਾਰਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਰਾਹ ਰੋਕਣ ਦੀ ਲੋੜ ਹੈ

ਜਨਤਾ ਦਾ ਰਾਹ ਰੋਕੇ ਜਾਣ ਕਾਰਨ ਆਮ ਲੋਕਾਂ ਦੀ ਅੰਦੋਲਨ ਪ੍ਰਤੀ ਕੋਈ ਹਮਦਰਦੀ ਨਹੀਂ ਰਹਿ ਜਾਂਦੀ, ਜਿਸ ਕਾਰਨ ਅੰਦੋਲਨ ਵਿੱਚ-ਵਿਚਾਲੇ ਦਮ ਤੋੜ ਜਾਂਦੇ ਹਨਕਿਸੇ ਵੀ ਲਹਿਰ ਲਈ ਆਮ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈਮਹਾਰਾਸ਼ਟਰ ਦੇ ਕਿਸਾਨਾਂ ਦੀ ਇਸ ਪਹਿਲ ਨੂੰ ਅਸੀਂ ਸਲਾਮ ਕਰਦੇ ਹਾਂ, ਇਹ ਇਕੱਲੇ ਮਹਾਰਾਸ਼ਟਰ ਦਾ ਨਹੀਂ, ਪੂਰੇ ਭਾਰਤ ਦੇ ਕਿਸਾਨਾਂ ਦਾ ਮਸਲਾ ਹੈ, ਇਸ ਨੂੰ ਗੰਭੀਰਤਾ ਅਤੇ ਸੰਜੀਦਗੀ ਨਾਲ ਲਿਆ ਜਾਣਾ ਚਾਹੀਦਾ ਹੈਸਿਆਸੀ ਪਾਰਟੀਆਂ ਨੂੰ ਵੀ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਦੇਸ਼ ਦੇ ਅੰਨਦਾਤਾ ਦੀ ਹਾਲਤ ਬਾਰੇ ਆਤਮ ਮੰਥਨ ਕਰਨਾ ਚਾਹੀਦਾ ਹੈਮਰਨ ਜਾਂ ਖ਼ੁਦਕੁਸ਼ੀ ਕਰਨ ਨੂੰ ਕਿਸ ਦਾ ਦਿਲ ਕਰਦਾ ਹੈ, ਇਹ ਵਿਚਾਰਨ ਵਾਲੀ ਗੱਲ ਹੈਸਵਾਲਾਂ ਦਾ ਸਵਾਲ ਇਹ ਹੈ ਕਿ ਦੇਸ਼ ਦੇ ਅੰਨਦਾਤਾ ਨੂੰ ਇਸ ਅਣਕਿਆਸੇ ਰਸਤੇ ’ਤੇ ਕਿਉਂ ਤੁਰਨਾ ਪਿਆ

ਸਮੇਂ ਦੀਆਂ ਸਰਕਾਰਾਂ ਨੇ ਫ਼ਸਲਾਂ ਦੀ ਲਾਗਤ ਕੀਮਤ ਘੱਟ ਕਰਨ ਅਤੇ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਥੰਮ੍ਹੀ ਦੇਣ ਲਈ ਕਈ ਆਰਜ਼ੀ ਨੁਕਸੇ ਦਿੱਤੇਸੂਰਜਮੁਖੀ ਰੁਲਿਆ, ਮੱਕੀ ਨੂੰ ਕਿਸੇ ਨੇ ਨਹੀਂ ਪੁੱਛਿਆ ਅਤੇ ਸਰਕਾਰ ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਦਾਲਾਂ ਨੂੰ ਵੀ ਫ਼ਸਲੀ ਵਿਭਿੰਨਤਾ ਵਜੋਂ ਪੇਸ਼ ਕਰਨ ਵਿਚ ਨਾਕਾਮ ਸਾਬਤ ਹੋਈ, ਜਿਸ ਕਰਕੇ ਪੰਜਾਬ ਦੇ ਕਿਸਾਨ ਕਣਕ-ਝੋਨੇ ਦੀ ਫ਼ਸਲ ਦੇ ਰਵਾਇਤੀ ਚੱਕਰ ਵਿੱਚੋਂ ਨਹੀਂ ਨਿਕਲ ਸਕੇਪੰਜਾਬ ਵਿਚ ਮੰਡੀਕਰਨ ਸਭ ਤੋਂ ਵੱਡੀ ਸਮੱਸਿਆ ਹੈ, ਕਿਉਂਕਿ ਕਣਕ-ਝੋਨੇ ਤੋਂ ਇਲਾਵਾ ਕਿਸੇ ਵੀ ਜਿਣਸ ਦਾ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਿਤ ਨਹੀਂ ਹੈਕੁਝ ਸਾਲ ਪਹਿਲਾਂ ਸਵਾਮੀਨਾਥਨ ਕਮਿਸ਼ਨ ਨੇ ਅਧਿਐਨ ਕਰਕੇ ਕੁਝ ਸਿਫ਼ਾਰਸ਼ਾਂ ਕੀਤੀਆਂ ਸਨ, ਤਾਂ ਕਿ ਕਿਸਾਨਾਂ ਦੀ ਜੂਨ ਸੁਧਾਰੀ ਜਾ ਸਕੇ, ਪਰ ਸਮੇਂ ਦੀਆਂ ਸਰਕਾਰਾਂ ਇਨ੍ਹਾਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਤੋਂ ਲਗਾਤਾਰ ਆਨਾਕਾਨੀ ਕਰਦੀਆਂ ਆ ਰਹੀਆਂ ਹਨਇਸ ਕਮਿਸ਼ਨ ਨੇ ਜ਼ਮੀਨ ਦੀ ਕੀਮਤ, ਠੇਕੇ ’ਤੇ ਲਈ ਜ਼ਮੀਨ, ਖਾਦਾਂ, ਕੀਟਨਾਸ਼ਕ ਦਵਾਈਆਂ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧੇ ਦੇ ਹਿਸਾਬ ਨਾਲ ਖੇਤੀ ਜਿਣਸਾਂ ਦੇ ਭਾਅ ਮੁਕੱਰਰ ਕਰਨ ਦੀ ਸਿਫ਼ਾਰਸ਼ ਕੀਤੀ ਸੀ

ਸ਼ੁਰੂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿਚ ਕਿਹਾ ਸੀ ਕਿ ਜਦੋਂ ਸੂਰਜ ਨਿਕਲਦਾ ਹੈ ਤਾਂ ਉਹ ਭਗਵਾਂ ਰੰਗ ਕੱਢਦਾ ਹੈ ਅਤੇ ਜਦੋਂ ਸੂਰਜ ਡੁੱਬਦਾ ਹੈ ਤਾਂ ਲਾਲ ਰੰਗ ਦਾ ਹੋ ਜਾਂਦਾ ਹੈਇਹ ਹੁਣ ਲੋਕਾਂ ਨੇ ਫ਼ੈਸਲਾ ਕਰਨਾ ਹੈ ਕਿ ਕੇਂਦਰ ਸਰਕਾਰ ਵਿਚਲੀ ਮੋਦੀ ਸਰਕਾਰ ਦਾ ਸੂਰਜ ਚੜ੍ਹ ਰਿਹਾ ਹੈ ਜਾਂ ਡੁੱਬ ਰਿਹਾ ਹੈਜੇ ਰੋਸ ਮੁਜ਼ਾਹਰੇ ਕਰਦਿਆਂ ਮਹਾਰਾਸ਼ਟਰ ਦੇ ਕਿਸਾਨਾਂ ਦੇ ਜ਼ਾਬਤੇ ਦਾ ਪਾਠ ਪੜ੍ਹ ਲਿਆ ਜਾਵੇ ਤਾਂ ਨਾ ਤਾਂ ਕਾਲੇ ਕਾਨੂੰਨਾਂ ਦੀ ਕੋਈ ਸਾਰਥਿਕਤਾ ਰਹੇਗੀ ਅਤੇ ਨਾ ਹੀ ਭਗਵੀਂ ਭਾਅ ਮਾਰਦਾ ਕਦੇ ਸੂਰਜ ਚੜ੍ਹੇਗਾ

*****

(1068)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author