BalwinderSBhullar7ਵਿਧਾਨ ਸਭਾ ਚੋਣਾਂ ਸਮੇਂ ਜਦੋਂ ਪੁਲਿਸ ਨੇ ਪਿੰਡ ਪੱਧਰ ’ਤੇ ਪੁੱਛ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ...AlokSagar1
(27 ਨਵੰਬਰ 2024)

 

AlokSagar1


ਅੱਜ ਜਦੋਂ ਸਮੁੱਚੀ ਦੁਨੀਆਂ ਪੈਸਾ ਕਮਾਉਣ
, ਵੱਡੀਆਂ ਕੋਠੀਆਂ, ਜਾਇਦਾਦਾਂ ਬਣਾਉਣ ਅਤੇ ਆਪਣੇ ਆਪ ਨੂੰ ਦੁਨੀਆਂ ਦੇ ਅਮੀਰ ਲੋਕਾਂ ਵਿੱਚ ਸ਼ਾਮਲ ਕਰਨ ਦੀ ਦੌੜ ਵਿੱਚ ਲੱਗੀ ਹੋਈ ਹੈ, ਅਜਿਹੇ ਮਾਹੌਲ ਵਿੱਚ ਜੇਕਰ ਕੋਈ ਇਨਸਾਨ ਪੈਸਾ, ਜਾਇਦਾਦ ਤੇ ਘਰ ਪਰਿਵਾਰ ਤਿਆਗ ਕੇ ਆਪਣਾ ਸਮੁੱਚਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਕਰ ਦੇਵੇ ਤਾਂ ਉਹ ਕਿਸੇ ਪੀਰ, ਫ਼ਕੀਰ, ਦੇਵਤੇ ਤੋਂ ਘੱਟ ਨਹੀਂ ਹੋਵੇਗਾਅੱਜ ਦੇ ਜ਼ਮਾਨੇ ਵਿੱਚ ਅਜਿਹੇ ਇਨਸਾਨ ਸੰਬੰਧੀ ਚਿਤਵਿਆ ਜਾਂ ਸੋਚਿਆ ਜਾਣਾ ਵੀ ਝੂਠ ਤੋਂ ਵੱਧ ਕੁਝ ਨਹੀਂ ਲਗਦਾਪਰ ਅਜਿਹਾ ਇੱਕ ਇਨਸਾਨ ਸਾਡੇ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਪਿੰਡ ਦੀ ਝੌਂਪੜੀ ਵਿੱਚ ਰਹਿ ਰਿਹਾ ਅਲੋਕ ਸਾਗਰ ਹੈ, ਜੋ ਆਪਣਾ ਸਭ ਕੁਝ ਤਿਆਗ ਕੇ ਸਮਾਜ, ਵਾਤਾਵਰਣ ਤੇ ਦੇਸ਼ ਦੀ ਸੇਵਾ ਨਿਭਾ ਰਿਹਾ ਹੈ

ਇੰਡੀਅਨ ਰੈਵਨਿਊ ਸਰਵਿਸ ਵਿੱਚ ਅਫਸਰ ਪਿਤਾ ਅਤੇ ਸਿਰਾਂਡਾ ਹਾਊਸ ਕਾਲਜ ਦਿੱਲੀ ਦੀ ਫਿਜ਼ਿਕਸ ਦੀ ਪ੍ਰੋਫੈਸਰ ਮਾਤਾ ਦੇ ਘਰ ਕਰੀਬ ਪੰਝੱਤਰ ਸਾਲ ਪਹਿਲਾਂ ਜਨਮੇ ਸ੍ਰੀ ਅਲੋਕ ਸਾਗਰ ਨੇ 1971 ਵਿੱਚ ਦਿੱਲੀ ਤੋਂ ਇਲੈਕਟਰੀਕਲ ਇੰਜਨੀਅਰ ਦੀ ਬੀਟੈੱਕ ਕੀਤੀ1973 ਵਿੱਚ ਐੱਮ ਟੈੱਕ ਕਰਨ ਉਪਰੰਤ ਹਿਊਸਟਨ ਯੂਨੀਵਰਸਿਟੀ ਅਮਰੀਕਾ ਤੋਂ ਪੀਐੱਚ ਡੀ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਉਹ 1980 ਵਿੱਚ ਆਈ ਆਈ ਟੀ ਦਿੱਲੀ ਵਿਖੇ ਪੜ੍ਹਾਉਣ ਲੱਗ ਗਏਬਚਪਨ ਤੋਂ ਕੁਦਰਤ ਨਾਲ ਪਿਆਰ ਕਰਨ ਵਾਲੇ ਇਸ ਅਧਿਆਪਕ ਤੋਂ ਦੇਸ਼, ਲੋਕਾਂ ਅਤੇ ਸਮਾਜ ਦੀ ਨਿੱਘਰ ਰਹੀ ਹਾਲਤ ਸਹਾਰੀ ਨਾ ਗਈਸੰਨ 1982 ਵਿੱਚ ਉਹ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਜੁਟ ਗਏ

ਆਪਣਾ ਅਮੀਰ ਪਰਿਵਾਰ, ਅਰਾਮਦਾਇਕ ਸੁਖ ਸਹੂਲਤਾਂ ਦਾ ਤਿਆਗ ਕਰਕੇ ਤਕਰੀਬਨ ਤਿੰਨ ਦਹਾਕੇ ਪਹਿਲਾਂ ਉਹ ਦਿੱਲੀ ਤੋਂ ਬਹੁਤ ਦੂਰ ਮੱਧ ਪ੍ਰਦੇਸ਼ ਸੂਬੇ ਦੇ ਜ਼ਿਲ੍ਹਾ ਬੈਤੂਲ ਦੇ ਇੱਕ ਆਦਿਵਾਸੀਆਂ ਦੇ ਪਿੰਡ ਕੋਚਾਮਊ ਵਿੱਚ ਪਹੁੰਚ ਗਏਇੱਥੇ ਪਹੁੰਚ ਕੇ ਉਹਨਾਂ ਆਪਣੀ ਪੁਰਾਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਭੁਲਾ ਦਿੱਤਾ ਅਤੇ ਆਦਿਵਾਸੀਆਂ ਵਿੱਚ ਰਹਿੰਦਿਆਂ ਉਹਨਾਂ ਵਾਲਾ ਜੀਵਨ ਹੀ ਅਪਣਾ ਲਿਆਕੁੜਤਾ, ਧੋਤੀ ਤੇ ਟਾਇਰ ਕੱਟ ਕੇ ਬਣਾਈ ਚੱਪਲ ਦਾ ਪਹਿਰਾਵਾ ਧਾਰਨ ਕਰਦਿਆਂ ਉਹਨਾਂ ਪਿੰਡ ਦੀਆਂ ਝੌਂਪੜੀਆਂ ਵਿੱਚ ਹੀ ਆਪਣੀ ਝੌਂਪੜੀ ਬਣਾ ਕੇ ਆਪਣਾ ਵਸੇਰਾ ਕਰ ਲਿਆਅੱਜ ਉਹਨਾਂ ਦੀ ਸਾਰੀ ਜਾਇਦਾਦ ਤਿੰਨ ਕੁੜਤੇ, ਧੋਤੀ, ਇੱਕ ਸਾਈਕਲ ਅਤੇ ਇੱਕ ਝੌਂਪੜੀ ਹੈਉਹਨਾਂ ਆਪਣੀ ਝੌਂਪੜੀ ਨੂੰ ਬੰਦ ਕਰਨ ਲਈ ਕੋਈ ਦਰਵਾਜਾ ਵੀ ਨਹੀਂ ਲਾਇਆ ਕਿਉਂਕਿ ਇਸਦੀ ਉਸ ਨੂੰ ਲੋੜ ਹੀ ਮਹਿਸੂਸ ਨਹੀਂ ਹੋਈ

ਸ੍ਰੀ ਅਲੋਕ ਸਾਗਰ ਚੰਗੇ ਪੜ੍ਹੇ ਲਿਖੇ ਹੋਣ ਕਾਰਨ ਦੁਨੀਆਂ ਦੀਆਂ ਕਈ ਭਾਸ਼ਾਵਾਂ ਜਾਣਦੇ ਹਨਉਹਨਾਂ ਦਾ ਬਚਪਨ ਬਹੁਤ ਅਮੀਰ ਖਾਨਦਾਨ ਵਿੱਚ ਗੁਜ਼ਰਿਆ ਹੈ, ਪਰ ਇਸਦੇ ਬਾਵਜੂਦ ਵੀ ਉਹ ਆਦਿਵਾਸੀ ਲੋਕਾਂ ਤੋਂ ਵੱਖਰਾਪਣ ਨਹੀਂ ਦਿਸਣ ਦਿੰਦੇਕਰੀਬ ਸਾਢੇ ਸੱਤ ਸੌ ਦੀ ਅਬਾਦੀ ਵਾਲੇ ਇਸ ਪਿੰਡ ਵਿੱਚ ਜਦੋਂ ਉਹ ਪਹੁੰਚੇ ਤਾਂ ਪਿੰਡ ਵਿੱਚ ਨਾ ਕੋਈ ਸੜਕ ਸੀ, ਨਾ ਬਿਜਲੀ, ਨਾ ਗਲੀਆਂ-ਨਾਲੀਆਂ ਪੱਕੀਆਂ ਅਤੇ ਨਾ ਹੀ ਬਾਕੀ ਦੇਸ ਵਾਂਗ ਟੈਲੀਫੋਨ ਜਾਂ ਆਵਾਜਾਈ ਦੀ ਕੋਈ ਸਹੂਲਤਬੱਚਿਆਂ ਨੂੰ ਪੜ੍ਹਨ ਲਈ ਵੀ ਕਰੀਬ ਅੱਠ ਕਿਲੋਮੀਟਰ ਦੂਰ ਦੇ ਸਕੂਲ ਵਿੱਚ ਪੈਦਲ ਜਾਣਾ ਪੈਂਦਾ ਸੀਸ੍ਰੀ ਸਾਗਰ ਨੇ ਇਸ ਪਿੰਡ ਵਿੱਚ ਆਦਿਵਾਸੀਆਂ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਕਰਦਿਆਂ ਸਿੱਖਿਆ ਵੰਡਣ ਦਾ ਕੰਮ ਅਰੰਭ ਕੀਤਾਉਹ ਆਦਿਵਾਸੀ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਸੰਬੰਧੀ ਜਾਗਰੂਕ ਕਰਦੇ ਅਤੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸਸ਼ੀਲ ਰਹਿੰਦੇ ਹਨਪਿੰਡ ਦੇ ਹਰ ਪਰਿਵਾਰ ਦੇ ਦੁੱਖ ਸੁਖ ਵਿੱਚ ਉਹ ਭਾਈਵਾਲ ਹੁੰਦੇ ਹਨ, ਜਿਸ ਕਰਕੇ ਹਰ ਪਰਿਵਾਰ ਉਹਨਾਂ ਨੂੰ ਆਪਣਾ ਮੁਖੀ ਹੀ ਪ੍ਰਵਾਨ ਕਰਦਾ ਹੈਪਿੰਡ ਦੇ ਲੋਕਾਂ ਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਉਹ ਕੌਣ ਹਨ, ਕਿੱਥੋਂ ਆਏ ਹਨ ਅਤੇ ਕਿਵੇਂ ਆਏ ਹਨ ਆਦਿ

ਵਾਤਾਵਰਣ ਤੇ ਕੁਦਰਤ ਪ੍ਰੇਮੀ ਸ੍ਰੀ ਅਲੋਕ ਸਾਗਰ ਨੇ ਧਰਤੀ ਨੂੰ ਹਰਾ ਭਰਾ ਕਰਨ ਲਈ ਦਰਖਤ ਬੂਟੇ ਲਾਉਣ ਦੀ ਮੁਹਿੰਮ ਵਿੱਢੀ ਦਿੱਤੀਇਕੱਲੇ ਬੈਤੂਲ ਜ਼ਿਲ੍ਹੇ ਵਿੱਚ ਹੀ ਉਹ ਨੱਬੇ ਹਜ਼ਾਰ ਤੋਂ ਵੱਧ ਦਰਖਤ ਲਾ ਚੁੱਕੇ ਹਨ ਅਤੇ ਜ਼ਿਲ੍ਹੇ ਤੋਂ ਬਾਹਰ ਵੀ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਲੱਖਾਂ ਬੂਟੇ ਲਾਉਣ ਦਾ ਕਾਰਜ ਕੀਤਾਸ੍ਰੀ ਸਾਗਰ ਦੀ ਇਸ ਮੁਹਿੰਮ ਦਾ ਇਲਾਕੇ ਦੇ ਲੋਕਾਂ ਉੱਪਰ ਇਸ ਕਦਰ ਅਸਰ ਹੋ ਗਿਆ ਕਿ ਉਹਨਾਂ ਦਰਖਤਾਂ ਦੀ ਕਟਾਈ ਮੁਕੰਮਲ ਤੌਰ ’ਤੇ ਬੰਦ ਕਰ ਦਿੱਤੀ ਹੈ ਅਤੇ ਹੁਣ ਉਹ ਘਰਾਂ ਵਿੱਚ ਕੁਹਾੜੀ ਰੱਖਣ ਦੀ ਲੋੜ ਵੀ ਮਹਿਸੂਸ ਨਹੀਂ ਕਰਦੇ

ਮਈ 2016 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਜਦੋਂ ਪੁਲਿਸ ਨੇ ਪਿੰਡ ਪੱਧਰ ’ਤੇ ਪੁੱਛ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਇਸ ਗੁੰਮਨਾਮੀ ਮਹਾਨ ਸਮਾਜ ਸੇਵਕ ਸ੍ਰੀ ਅਲੋਕ ਸਾਗਰ ਬਾਰੇ ਜਾਣਕਾਰੀ ਮਿਲੀ ਕਿ ਆਦਿਵਾਸੀਆਂ ਵਿੱਚ ਦਰਵੇਸ਼ ਫ਼ਕੀਰ ਦੇ ਭੇਸ ਵਿੱਚ ਕੰਮ ਕਰਨ ਵਾਲਾ ਇਹ ਕੋਈ ਮਾਮੂਲੀ ਵਿਅਕਤੀ ਨਹੀਂ, ਸਗੋਂ ਉੱਚ ਵਿੱਦਿਆ ਹਾਸਲ ਅਮੀਰ ਪਰਿਵਾਰ ਦਾ ਇੱਕ ਮੈਂਬਰ ਹੈ, ਜੋ ਸਭ ਕੁਝ ਤਿਆਗ ਕੇ ਦੇਸ਼ ਤੇ ਸਮਾਜ ਦੀ ਸੇਵਾ ਨੂੰ ਸਮਰਪਿਤ ਹੋ ਚੁੱਕਾ ਹੈਸ੍ਰੀ ਸਾਗਰ ਦੇ ਲੋਕਾਂ ਸਾਹਮਣੇ ਪ੍ਰਗਟ ਹੋਣ ’ਤੇ ਪਤਾ ਲੱਗਾ ਕਿ ਰਿਜ਼ਰਵ ਬੈਂਕ ਆਫ ਇੰਡੀਆ ਦਾ ਸਾਬਕਾ ਗਵਰਨਰ ਸ੍ਰੀ ਰਘੁ ਰਾਮ ਰਾਜਨ ਵੀ ਉਹਨਾਂ ਦਾ ਆਈ ਆਈ ਟੀ ਦਿੱਲੀ ਵਿਖੇ ਵਿਦਿਆਰਥੀ ਰਹਿ ਚੁੱਕਾ ਹੈਉਹਨਾਂ ਦਾ ਇੱਕ ਭਰਾ ਅੰਬੁਜ ਸਾਗਰ ਇਸ ਸੰਸਥਾ ਵਿੱਚ ਪ੍ਰੋਫੈਸਰ ਵਜੋਂ ਨੌਕਰੀ ਕਰ ਰਿਹਾ ਹੈ ਜਦੋਂ ਆਦਿਵਾਸੀ ਲੋਕਾਂ ਨੂੰ ਸ੍ਰੀ ਸਾਗਰ ਦੇ ਜੀਵਨ, ਪਰਿਵਾਰ ਅਤੇ ਪੜ੍ਹਾਈ ਆਦਿ ਬਾਰੇ ਜਾਣਕਾਰੀ ਹਾਸਲ ਹੋਈ ਤਾਂ ਉਹ ਬਹੁਤ ਹੈਰਾਨ ਹੋਏ ਕਿ ਇੱਕ ਉੱਚ ਸਿੱਖਿਆ ਪ੍ਰਾਪਤ ਅਮੀਰ ਵਿਅਕਤੀ ਦੁਨੀਆਂ ਦੇ ਸੁਖ ਤਿਆਗ ਕੇ ਉਹਨਾਂ ਵਿਚਕਾਰ ਫ਼ਕੀਰ ਦੇ ਰੂਪ ਵਿੱਚ ਵਿਚਰ ਰਿਹਾ ਹੈ ਅਤੇ ਆਵਾਜਾਈ ਦੇ ਸਾਧਨਾਂ, ਇੰਟਰਨੈੱਟ, ਮੋਬਾਇਲ ਅਤੇ ਵਧੀਆ ਪਹਿਰਾਵੇ ਤੋਂ ਦੂਰ ਰਹਿ ਕੇ ਗਰੀਬ ਲੋਕਾਂ ਦਾ ਪੱਧਰ ਉੱਚਾ ਚੁੱਕਣ ਲਈ ਯਤਨਸ਼ੀਲ ਹੈ

ਇਸ ਰਸਤੇ ’ਤੇ ਚੱਲਣ ਬਾਰੇ ਪੁੱਛਣ ’ਤੇ ਸ੍ਰੀ ਅਲੋਕ ਸਾਗਰ ਦਾ ਕਹਿਣਾ ਸੀ ਕਿ ਹਰੇਕ ਵਿਅਕਤੀ ਆਪਣਾ ਰਸਤਾ ਆਪ ਚੁਣਦਾ ਹੈ ਅਤੇ ਜੋ ਰਸਤਾ ਇਨਸਾਨ ਖੁਦ ਚੁਣਦਾ ਹੈ, ਉਸ ਲਈ ਉਹ ਹੀ ਬਿਹਤਰ ਹੁੰਦਾ ਹੈ ਅਤੇ ਉਹ ਇਸ ਸੰਬੰਧੀ ਸੰਤੁਸ਼ਟ ਹੈਉਸਦਾ ਕਹਿਣਾ ਹੈ ਕਿ ਮੇਰੀ ਦਿਲੀ ਇੱਛਾ ਸੀ ਕਿ ਆਪਣੀ ਜ਼ਿੰਦਗੀ ਲਾ ਕੇ ਹਜ਼ਾਰਾਂ ਹੋਰ ਜ਼ਿੰਦਗੀਆਂ ਨੂੰ ਅਬਾਦ ਕੀਤਾ ਜਾਵੇ, ਮੈਂ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂਆਦਿਵਾਸੀਆਂ ਦੇ ਮੁਸ਼ਕਿਲਾਂ ਭਰੇ ਜੀਵਨ ਬਾਰੇ ਪੁੱਛਣ ’ਤੇ ਸ੍ਰੀ ਸਾਗਰ ਦਾ ਕਹਿਣਾ ਹੈ ਕਿ ਸਰਕਾਰਾਂ ਵੀ ਆਦਿਵਾਸੀਆਂ ਦੇ ਜੀਵਨ ਸੁਧਾਰਨ ਦੇ ਉਲਟ ਉਹਨਾਂ ਦਾ ਸ਼ੋਸ਼ਣ ਕਰ ਰਹੀਆਂ ਹਨਉਹਨਾਂ ਦੇ ਖੇਤਰ ਵਿੱਚ ਬੀੜੀਆਂ ਬਣਾਉਣ ਵਾਲੇ ਪੱਤਿਆਂ ਦਾ ਵੱਡਾ ਕਾਰੋਬਾਰ ਹੈ, ਪਰ ਮਜ਼ਦੂਰਾਂ ਨੂੰ ਬਣਦੀ ਮਜ਼ਦੂਰੀ ਤੋਂ ਬਹੁਤ ਘੱਟ ਮਾਮੂਲੀ ਦਿਹਾੜੀ ’ਤੇ ਕੰਮ ਕਰਵਾਇਆ ਜਾਂਦਾ ਹੈ, ਜਿਸ ਨਾਲ ਉਹਨਾਂ ਦਾ ਖਾਣ ਪਾਣੀ ਵੀ ਪੂਰਾ ਨਹੀਂ ਹੁੰਦਾਉਹ ਕਹਿੰਦਾ ਹੈ ਕਿ ਇਹਨਾਂ ਗਰੀਬਾਂ ਦੇ ਜੀਵਨ ਸੁਧਾਰਨ ਲਈ ਉਸਨੇ ਸ਼ਹਿਰ ਛੱਡ ਕੇ ਉਹਨਾਂ ਦੇ ਪਿੰਡ ਵਿੱਚ ਵਸਣ ਤੇ ਉਹਨਾਂ ਵਾਲਾ ਜੀਵਨ ਬਸਰ ਕਰਨ ਦੀ ਚੁਣੌਤੀ ਨੂੰ ਕਬੂਲ ਕੀਤਾ ਹੈ

ਸ੍ਰੀ ਅਲੋਕ ਸਾਗਰ ਦਾ ਕਹਿਣਾ ਹੈ ਕਿ ਸ਼ਹਿਰ ਅਤੇ ਪਿੰਡ ਵਿੱਚ ਇੱਕ ਦੀਵਾਰ ਹੈ, ਜੋ ਖਤਮ ਹੋਣੀ ਚਾਹੀਦੀ ਹੈਸਰਕਾਰਾਂ ਜੇਕਰ ਅਜਿਹਾ ਕਰਨ ਲਈ ਸੁਹਿਰਦ ਹੋਣ ਤਾਂ ਇਹ ਦੀਵਾਰ ਖਤਮ ਕੀਤੀ ਜਾ ਸਕਦੀ ਹੈਜਿੱਥੇ ਸ੍ਰੀ ਸਾਗਰ ਵਾਤਾਵਰਣ ਅਤੇ ਕੁਦਰਤ ਨੂੰ ਬਚਾਉਣ ਲਈ ਯਤਨਸ਼ੀਲ ਹੈ, ਉੱਥੇ ਗਰੀਬ ਲੋਕਾਂ ਦੇ ਜੀਵਨ ਸੁਧਾਰਨ ਲਈ ਪ੍ਰੇਰਨਾ ਸਰੋਤ ਵੀ ਹੈਸ੍ਰੀ ਸਾਗਰ ਦੇ ਤਿਆਗ ਅਤੇ ਮਿਹਨਤ ਅੱਗੇ ਸਿਰ ਝੁਕਦਾ ਹੈ

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5481)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author