RanjitSinghDr7ਮਹਿੰਦਰ ਸਿੰਘ ਦੁਸਾਂਝ ਕਿਸੇ ਵਿਸ਼ੇਸ਼ ਮਿੱਟੀ ਦਾ ਬਣਿਆ ਹੋਇਆ ਸੀਖੇਤੀ ਦਾ ...21 September 2026
(21 ਸਤੰਬਰ 2026)


21 September 2026ਮਹਿੰਦਰ ਸਿੰਘ ਦੁਸਾਂਝ ਅਜਿਹਾ ਕਿਸਾਨ ਸੀ ਜੋ ਆਪਣੇ ਖੇਤਾਂ ਵਿੱਚ ਫਸਲਾਂ ਦੀ ਕਾਸ਼ਤ ਦੇ ਨਿੱਤ ਨਵੇਂ ਤਰਜਬੇ ਕਰਦਾ ਰਹਿੰਦਾ ਸੀ ਅਤੇ ਮੁੜ ਉਨ੍ਹਾਂ ਨੂੰ ਖੇਤੀ ਵਿਗਿਆਨੀਆਂ ਨਾਲ ਸਾਂਝੇ ਕਰਦਾ ਰਹਿੰਦਾ ਸੀ
ਜਦੋਂ ਤੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਹੋਂਦ ਵਿੱਚ ਆਈ ਉਸਨੇ ਇੱਥੋਂ ਦੇ ਅਧਿਕਾਰੀਆਂ ਅਤੇ ਵਿਗਿਆਨੀ ਨਾਲ ਨੇੜੇ ਦੇ ਸੰਬੰਧ ਬਣਾਏ ਅਤੇ ਹਰੇਕ ਦੂਜੇ ਮਹੀਨੇ ਇੱਥੇ ਗੇੜਾ ਮਾਰਦਾਉਸ ਨਾਲ ਹਮੇਸ਼ਾ ਪਿੰਡ ਦੇ ਨੌਜਵਾਨ ਕਿਸਾਨਾਂ ਦੀ ਟੋਲੀ ਹੁੰਦੀ ਜਿਨ੍ਹਾਂ ਨੂੰ ਉਹ ਵਿਗਿਆਨਕ ਖੇਤੀ ਦੀ ਚੇਟਕ ਲਾਉਂਦਾ ਅਤੇ ਜਦੋਂ ਵੀ ਉਸਦੇ ਫਾਰਮ ਉੱਤੇ ਜਾਈਦਾ ਸੀ ਉਸਦੀ ਘਰਵਾਲੀ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੇਤ ਵਿੱਚ ਕੰਮ ਕਰਦੀ ਵਿਖਾਈ ਦਿੰਦੀ ਸੀ ਦੁਸਾਂਝ ਨਵੀਂਆਂ ਫਸਲਾਂ ਉਗਾਉਣ ਦੇ ਵੀ ਤਜਰਬੇ ਕਰਦਾ ਰਹਿੰਦਾਉਸਨੇ ਹਲਦੀ, ਚੈਰੀ, ਸੇਬ ਅਤੇ ਚੰਦਨ ਦੀ ਕਾਸ਼ਤ ਕੀਤੀਸੇਬ ਲੱਗ ਵੀ ਗਏ ਪਰ ਗੁਣਵੱਤਾ ਵਧੀਆ ਨਹੀਂ ਸੀ

ਮਹਿੰਦਰ ਸਿੰਘ ਦੁਸਾਂਝ ਨਾਲ ਮੇਰੀ ਪਹਿਲੀ ਮੁਲਾਕਾਤ ਗੁਰਾਇਆ ਲਾਗੇ ਜਗਤਾਰ ਹੋਰਾਂ (ਉਦੋਂ ਉਹ ਆਪਣੇ ਨਾਮ ਨਾਲ ਪਪੀਹਾ ਲਿਖਦਾ ਸੀ) ਵੱਲੋਂ ਬਣਾਈ ਸਾਹਿਤ ਸਭਾ ਦੀ ਬੜਾ ਪਿੰਡ ਦੇ ਸਕੂਲ ਹੋਈ ਮੀਟਿੰਗ ਵਿੱਚ ਹੋਈ ਮੈਨੂੰ ਉੱਥੇ ਮੇਰਾ ਸੀਨੀਅਰ ਗੁਰਮੇਲ ਰਾਹੀ ਲੈ ਕੇ ਗਿਆ ਸੀ ਪਿੱਛੋਂ ਉਹ ਅਮਰੀਕਾ ਜਾਕੇ ਗੁਰਮੇਲ ਦੇ ਨਾਂ ਹੇਠ ਪ੍ਰਸਿੱਧ ਲੇਖਕ ਅਤੇ ਵਿਗਿਆਨੀ ਬਣਿਆਦੁਸਾਂਝ ਨੇ ਆਪਣੇ ਪਿੰਡ ਵੀ ਸਾਹਿਤ ਸਭਾ ਬਣਾਈ ਜਿਹੜੀ ਹੁਣ ਤਕ ਬਕਾਇਦਗੀ ਨਾਲ ਕੰਮ ਕਰ ਰਹੀ ਹੈਕੁਝ ਦਿਨ ਪਹਿਲਾਂ ਹੀ ਇਸ ਵੱਲੋਂ ਇੱਕ ਵਧੀਆ ਪ੍ਰੋਗਰਾਮ ਕੀਤਾ ਗਿਆ ਸੀਮੈਂ ਤੇ ਗੁਰਮੇਲ ਇਨ੍ਹਾਂ ਦੇ ਪਿੰਡ ਸਾਹਿਤ ਸਭਾ ਦੀ ਮੀਟਿੰਗ ਵਿੱਚ ਗਏ ਅਤੇ ਇਨ੍ਹਾਂ ਦੇ ਫਾਰਮ ਨੂੰ ਦੇਖਿਆਗੁਰਮੇਲ ਫ਼ੁਟਬਾਲ ਦਾ ਵਧੀਆ ਖਿਡਾਰੀ ਸੀ। ਉਹ ਜੇ ਸੀ ਟੀ ਫਗਵਾੜਾ ਲਈ ਖੇਲ੍ਹਦਾ ਸੀ ਤੇ ਅਸੀਂ ਉਸਦੇ ਸਾਈਕਲ ਉੱਤੇ ਹੀ ਜਗਤਪੁਰ ਪਹੁੰਚ ਗਏ

ਜਦੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਹੋਂਦ ਵਿੱਚ ਆਈ ਤਾਂ ਦੁਸਾਂਝ ਦੀ ਸਾਂਝ ਇੱਕ ਅਗਾਂਹਵਧੂ ਕਿਸਾਨ ਦੇ ਰੂਪ ਵਿੱਚ ਹੋਈਜਦੋਂ ਕਿਸਾਨ ਮੇਲੇ ਸ਼ੁਰੂ ਹੋਏ ਤਾਂ ਉਸ ਵਿੱਚ ਕਿਸਾਨਾਂ ਦੀ ਉਪਜ ਦੇ ਮੁਕਾਬਲੇ ਵੀ ਕਰਵਾਏ ਜਾਣ ਲੱਗੇਦੁਸਾਂਝ ਜੋੜਾ ਸਭ ਤੋਂ ਵੱਧ ਇਨਾਮ ਪ੍ਰਾਪਤ ਕਰਦੇ ਸਨਪਿੰਡ ਦੇ ਕਿਸਾਨਾਂ ਨੂੰ ਜਾਗ੍ਰਿਤ ਕਰਨ ਲਈ ਸਿਖਲਾਈ ਕੈਂਪ ਲਾਉਂਦੇ ਰਹਿੰਦੇ ਸਨ ਮੈਨੂੰ ਹਮੇਸ਼ਾ ਉੱਥੇ ਆਉਣ ਦਾ ਸੱਦਾ ਵੀ ਮਿਲਦਾ ਸੀਮੇਰਾ ਵੀ ਉਹ ਹੀ ਇਲਾਕਾ ਹੋਣ ਕਰਕੇ ਆਪਸੀ ਅਪਣੱਤ ਦਾ ਹੋਣਾ ਜ਼ਰੂਰੀ ਸੀਇਨ੍ਹਾਂ ਦੀ ਘਰਵਾਲੀ ਵੀ ਮੁਕਾਬਲੇ ਵਿੱਚ ਬੀਬੀਆਂ ਲਈ ਸਿਖਲਾਈ ਪ੍ਰੋਗਰਾਮ ਉਲੀਕਦੀ ਸੀਉਨ੍ਹਾਂ ਆਖਣਾ ਭਰਾ ਜੀ, ਹੁਣ ਸਾਡੇ ਪ੍ਰੋਗਰਾਮ ਵਿੱਚ ਵੀ ਜ਼ਰੂਰ ਆਉਣਾਨਵੇਂ ਤਜਰਬੇ ਕਰਨ ਵਿੱਚ ਇਨ੍ਹਾਂ ਸੋਲਨ ਵਿਖੇ ਖੇਤੀ ਯੂਨੀਵਰਸਿਟੀ ਨਾਲ ਸਾਂਝ ਬਣਾਈਆਪਣੇ ਜ਼ਿਲ੍ਹੇ ਦੇ ਕੇ ਵੀ ਕੇ ਅਤੇ ਕੰਢੀ ਖੋਜ ਕੇਂਦਰ ਨਾਲ ਰਲ ਕੇ ਤਜਰਬੇ ਕੀਤੇਉਹ ਪੰਜਾਬੀ ਦੇ ਉੱਘੇ ਲਿਖਾਰੀ ਵੀ ਸਨਮੇਰੇ ਬੱਚੇ ਜਦੋਂ ਸਕੂਲ ਪੜ੍ਹਦੇ ਸਨ ਤਾਂ ਉਨ੍ਹਾਂ ਦੀ ਪੰਜਾਬੀ ਕਿਤਾਬ ਦੀ ਸਾਰੀਆਂ ਕਵਿਤਾਵਾਂ ਦੁਸਾਂਝ ਦੀਆਂ ਲਿਖੀਆਂ ਹੋਈਆਂ ਸਨਜਦੋਂ ਮੈਂ ਦੱਸਦਾ ਕਿ ਇਹ ਮੇਰਾ ਮਿੱਤਰ ਹੈ ਤਾਂ ਬੱਚੇ ਬਹੁਤ ਖੁਸ਼ ਹੁੰਦੇ ਅਤੇ ਆਪਣੇ ਜਮਾਤੀਆਂ ਨਾਲ ਵੀ ਇਹ ਜਾਣਕਾਰੀ ਸਾਂਝੀ ਕਰਦੇ

ਇਸ ਸਾਲ ਜਦੋਂ ਡਾ. ਖੁਸ਼ ਪੰਜਾਬ ਆਏ ਤਾਂ ਮਹਿੰਦਰ ਸਿੰਘ ਦੁਸਾਂਝ ਨੇ ਉਨ੍ਹਾਂ ਨਾਲ ਲੰਬੀ ਗੱਲਬਾਤ ਕੀਤੀਇਨ੍ਹਾਂ ਦਾ ਫੋਨ ਆਇਆ ਕਿ ਮੈਂ ਡਾ. ਖੁਸ਼ ਬਾਰੇ ਲਿਖ ਰਿਹਾ ਸਾਂ ਕੁਝ ਹੋਰ ਜਾਣਕਾਰੀ ਚਾਹੀਦੀ ਸੀਕੁਝ ਕਾਰਨਾਂ ਕਰਕੇ ਮੈਂ ਕੁਝ ਮਹੀਨਿਆਂ ਤੋਂ ਲੁਧਿਆਣੇ ਨਹੀਂ ਸੀਖੈਰ ਮੈਂ ਆਪਣੇ ਲੇਖ ਵਟਸਐਪ ਰਾਹੀਂ ਭੇਜ ਦਿੱਤੇਅਸੀਂ ਫੈਸਲਾ ਕੀਤਾ ਕਿ ਇਸ ਵਾਰ ਕਿਸਾਨ ਮੇਲੇ ਸਮੇਂ ਲੰਬੀ ਮੁਲਾਕਾਤ ਕਰਾਂਗੇਮੈਂ ਐਤਵਾਰ ਨੂੰ ਆ ਗਿਆ ਤੇ ਉਸੇ ਦਿਨ ਉਨ੍ਹਾਂ ਦੇ ਵਿਛੋੜੇ ਦੀ ਮਨਹੂਸ ਖਬਰ ਪੜ੍ਹੀ ਮੈਨੂੰ ਉਨ੍ਹਾਂ ਆਪਣੇ ਪਿੰਡ ਬੁਲਾ ਕੇ ਵੱਡਾ ਸਮਾਗਮ ਕਰਕੇ ਸਨਮਾਨਿਤ ਕੀਤਾ ਸੀ ਤੇ ਆਪਣੀ ਪਾਕਿਸਤਾਨੀ ਫੇਰੀ ਸੰਬੰਧੀ ਲਿਖੀ ਕਿਤਾਬ ਦਾ ਮੁੱਖ ਬੰਦ ਵੀ ਲਿਖਵਾਇਆ ਸੀ

ਮਹਿੰਦਰ ਦੁਸਾਂਝ ਦੇ ਕੁਝ ਘਰੋਗੀ ਹਾਲਾਤ ਅਜਿਹੇ ਬਣੇ ਕਿ ਉਸ ਨੂੰ ਬਚਪਨ ਵਿੱਚ ਹੀ ਆਪਣੇ ਨਾਨਕੇ ਪਿੰਡ ਜਗਤਪੁਰ ਆਉਣਾ ਪੈ ਗਿਆ ਤੇ ਸਾਰੀ ਉਮਰ ਇਹੋ ਪਿੰਡ ਉਸਦੀ ਕਰਮ ਭੂਮੀ ਬਣਿਆਉਸ ਨੂੰ ਸਕੂਲ ਦਾ ਮੂੰਹ ਵੇਖਣਾ ਕਦੇ ਨਸੀਬ ਨਹੀਂ ਹੋਇਆਪੰਜਾਬੀ ਉਸਨੇ ਖੇਤਾਂ ਦੀ ਰੇਤ ਵਿੱਚ ਅੱਖਰ ਲਿਖ ਕੇ ਸਿੱਖੀ ਅਤੇ ਪੰਜਾਬੀ ਦਾ ਉੱਘਾ ਲੇਖਕ ਬਣਿਆ ਉਸਨੇ ਹਿੰਦੀ ਅਤੇ ਉਰਦੂ ਵਿੱਚ ਵੀ ਮੁਹਾਰਤ ਹਾਸਲ ਕੀਤੀਉਸ ਨੂੰ ਵਿਰਸੇ ਵਿੱਚ ਸ਼ਾਹਾਂ ਦੇ ਕਰਜ਼ੇ, ਰੇਤ ਦੇ ਟਿੱਬੇ, ਕੱਚਾ ਘਰ ਅਤੇ ਨੌਂ ਸਾਲ ਦੀ ਉਮਰ ਵਿੱਚ ਘਰ ਦੀ ਸਾਰੀ ਜ਼ਿੰਮੇਵਾਰੀ ਮਿਲੀਉਸ ਆਪਣੀ ਮਿਹਨਤ ਨਾਲ ਇਨ੍ਹਾਂ ਟਿੱਬਿਆਂ ਨੂੰ ਇੱਕ ਅਗਾਂਹਵਧੂ ਕਿਸਾਨ ਦਾ ਫਾਰਮ ਬਣਾਇਆ ਤੇ ਪੰਜਾਬ ਦੇ ਨੌਜਵਾਨ ਕਿਸਾਨਾਂ ਦੀ ਅਗਵਾਈ ਕੀਤੀ

ਮਹਿੰਦਰ ਸਿੰਘ ਨੂੰ ਬਚਪਨ ਦਾ ਅਨੰਦ ਮਾਣਨ ਦਾ ਮੌਕਾ ਹੀ ਨਹੀਂ ਮਿਲਿਆ ਪਰ ਉਸ ਹਿੰਮਤ ਨਹੀਂ ਹਾਰੀ। 8 ਏਕੜ ਦੇ ਟਿੱਬਿਆਂ ਨੂੰ ਮਾਡਲ ਫਾਰਮ ਬਣਾਇਆ ਉਸਦਾ ਫਾਰਮ ਉੱਤੇ ਛੋਟਾ ਜਿਹਾ ਘਰ ਫਲਾਂ, ਫ਼ੁੱਲਾਂ ਅਤੇ ਸਬਜ਼ੀਆਂ ਨਾਲ ਘਿਰਿਆ ਹੋਇਆ ਹੈਉਸ ਚਾਰ ਸਾਲ ਮਿਹਨਤ ਕਰਕੇ ਬੰਜਰ ਟਿੱਬਿਆਂ ਨੂੰ ਲਹਿ ਲਹਾਉਂਦੇ ਖੇਤਾਂ ਵਿੱਚ ਬਦਲ ਦਿੱਤਾਇਸ ਫਾਰਮ ਉੱਤੇ ਜਿੱਥੇ ਖੇਤੀ ਦੇ ਨਵੇਂ ਤਜਰਬੇ, ਨਵੇਂ ਬੂਟੇ ਅਤੇ ਨਵੀਂਆਂ ਸਬਜ਼ੀਆਂ ਦੇਖਣ ਨੂੰ ਮਿਲਦੀਆਂ, ਉੱਥੇ ਇਹ ਪ੍ਰੇਰਨਾ ਵੀ ਮਿਲਦੀ ਹੈ ਕਿ ਜੇਕਰ ਲਗਨ, ਹਿੰਮਤ ਅਤੇ ਸੂਝ ਨਾਲ ਮਿਹਨਤ ਕੀਤੀ ਜਾਵੇ ਤਾਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨਉਸਨੇ ਵਿਰਸੇ ਵਿੱਚ ਮਿਲੇ ਕਰਜ਼ੇ ਨੂੰ ਉਤਾਰਿਆ, ਫਾਰਮ ਉੱਤੇ ਘਰ ਬਣਾਇਆ, ਟਿਊਬਵੈੱਲ ਲਵਾਇਆਮੁੜ ਮਾਹਿਰਾਂ ਨਾਲ ਸੰਪਰਕ ਕਰਕੇ ਖੇਤੀ ਵਿੱਚ ਨਵੇਂ ਤਜਰਬੇ ਸ਼ੁਰੂ ਕੀਤੇਇਨ੍ਹਾਂ ਪ੍ਰਾਪਤੀਆਂ ਲਈ ਉਸ ਨੂੰ ਬਹੁਤ ਸਾਰੀਆਂ ਸੰਸਥਾਵਾਂ ਨੇ ਸਨਮਾਨਿਤ ਕੀਤਾਧਰਤੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਨ ਲਈ ਮਹਿੰਦਰ ਸਿੰਘ ਨੇ ਦਾਲਾਂ ਅਤੇ ਤੇਲ ਬੀਜਾਂ ਦੀ ਕਾਸ਼ਤ ਕੀਤੀਬੀਜ ਉਤਪਾਦਨ ਅਤੇ ਡੇਅਰੀ ਨੂੰ ਵੀ ਉਤਸ਼ਾਹਿਤ ਕੀਤਾਉਸ ਕੇਵਲ ਆਪਣੀ ਖੇਤੀ ਵਿੱਚ ਹੀ ਸੁਧਾਰ ਨਹੀਂ ਕੀਤਾ ਸਗੋਂ ਦੂਜੇ ਕਿਸਾਨਾਂ ਨੂੰ ਪ੍ਰੇਰਕੇ ਵਿਗਿਆਨਕ ਖੇਤੀ ਦੇ ਲੜ ਲਾਇਆ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਜਦੋਂ 1977 ਵਿੱਚ ਰੂਰਲ ਵਲੰਟੀਅਰ ਕੋਰ ਸਥਾਪਿਤ ਕੀਤੀ ਗਈ ਤਾਂ ਸਰਬਸੰਮਤੀ ਨਾਲ ਮਹਿੰਦਰ ਜਲੰਧਰ ਜ਼ਿਲ੍ਹੇ ਦਾ ਕਨਵੀਰਨ ਚੁਣਿਆ ਗਿਆਦੁਸਾਂਝ ਨੇ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਬਾਰੇ ਜਾਣਕਾਰੀ ਦਿੱਤੀਸਾਰੇ ਬਲਾਕਾਂ ਵਿੱਚ ਕਿਸਾਨ ਸਿਖਲਾਈ ਕੈਂਪ ਲਵਾਏ ਉਸਦੇ ਕੰਮ ਤੋਂ ਪ੍ਰਭਾਵਿਤ ਹੋ ਕੇ 1980 ਵਿੱਚ ਇਸੇ ਸੰਸਥਾ ਦਾ ਉਹ ਰਾਜ ਪੱਧਰ ਦਾ ਸਕੱਤਰ ਬਣਿਆ ਉਸਨੇ ਅਤੇ ਉਸਦੀ ਘਰਵਾਲੀ ਨੇ ਬੀਬੀਆਂ ਲਈ ਵਿਸ਼ੇਸ਼ ਕੈਂਪ ਲਾਏਕਿਸਾਨਾਂ ਨੂੰ ਨਵੇਂ ਗਿਆਨ ਅਪਣਾਉਣ ਲਈ ਪ੍ਰੇਰਨਾ ਕਰਨ ਦੇ ਨਾਲ ਨਾਲ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਇਨ੍ਹਾਂ ਨੂੰ ਅਪਣਾਉਣ ਲਈ ਖੇਤੀ ਲੋੜਾਂ ਵੀ ਪ੍ਰਾਪਤ ਹੋਣਇਹ ਸ਼ੁੱਧ ਅਤੇ ਠੀਕ ਕੀਮਤ ਉੱਤੇ ਪ੍ਰਾਪਤ ਹੋਣਇਸੇ ਮੰਤਵ ਲਈ ਮਈ 1979 ਵਿੱਚ ਮੁਕੰਦਪੁਰ ਵਿਖੇ ਪੰਜਾਬ ਨੌਜਵਾਨ ਕਿਸਾਨ ਸੰਸਥਾ ਦੀ ਅਗਵਾਈ ਹੇਠ ‘ਨਾ ਘਾਟਾ ਨਾ ਨਫ਼ਾ’ ਦੀ ਓਟ ਲੈ ਕੇ ਕੀੜੇ ਮਾਰ ਜ਼ਹਿਰਾਂ ਅਤੇ ਬੀਜਾਂ ਦਾ ਸਟੋਰ ਖੇਤੀਬਾੜੀ ਸੇਵਾ ਕੇਂਦਰ ਦੇ ਨਾਮ ਹੇਠ ਚਾਲੂ ਕੀਤਾਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ 1985 ਵਿੱਚ ਇਨ੍ਹਾਂ ਨੂੰ ਕਿਸਾਨ ਮੇਲੇ ਸਮੇਂ ਸਨਮਾਨਿਤ ਕੀਤਾਵਿਸ਼ਵ ਖੁਰਾਕ ਸੰਸਥਾ ਵੱਲੋਂ ਉਸ ਨੂੰ ਵਿਸ਼ਵ ਖੁਰਾਕ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ ਉਸਨੇ ਵਿਸ਼ਵ ਦੇ ਉੱਨਤ ਦੇਸ਼ਾਂ ਜਿਵੇਂ ਕਿ ਅਮਰੀਕਾ, ਇੰਗਲੈਂਡ, ਯੂਰੋਪ ਆਦਿ ਵਿੱਚ ਜਾ ਕੇ ਉੱਥੋਂ ਦੇ ਖੇਤੀ ਨੂੰ ਘੋਖਿਆ ਅਤੇ ਨਵੇਂ ਗਿਆਨ ਨੂੰ ਪ੍ਰਾਪਤ ਕਰਕੇ ਆਪਣੇ ਖੇਤਾਂ ਵਿੱਚ ਅਨਣਾਇਆ

ਮਹਿੰਦਰ ਸਿੰਘ ਦੁਸਾਂਝ ਕਿਸੇ ਵਿਸ਼ੇਸ਼ ਮਿੱਟੀ ਦਾ ਬਣਿਆ ਹੋਇਆ ਸੀਖੇਤੀ ਦਾ ਸਾਰਾ ਕੰਮ ਉਹ ਆਪ ਕਰਦਾ ਸੀ ਅਤੇ ਦੂਜਿਆਂ ਦੇ ਕੰਮ ਆਉਣ ਲਈ ਹਮੇਸ਼ਾ ਤਿਆਰ ਰਹਿੰਦਾ ਸੀਉਹ ਰੱਜ ਕੇ ਇਮਾਨਦਾਰ ਅਤੇ ਮਿਹਨਤੀ ਸੀਜਦੋਂ ਉਸ ਨੂੰ ਵਿਸ਼ਵ ਕਣਕ ਇਨਾਮ ਮਿਲਿਆ ਤਾਂ ਉਸ ਨਾਲ ਸੰਬੰਧਿਤ ਦਸਤਾਵੇਜ਼, ਟਿਕਟ ਅਤੇ ਹੋਰ ਜਾਣਕਾਰੀ ਲਈ ਪੰਜਾਬ ਸਰਕਾਰ ਨੇ ਚੰਡੀਗੜ੍ਹ ਬੁਲਾਇਆਉਹ ਇਸ ਨੂੰ ਪਿੰਡ ਤੋਂ ਚੰਡੀਗੜ੍ਹ ਆਉਣ ਲਈ ਟੈਕਸੀ ਦਾ ਕਿਰਾਇਆ ਦੇਣ ਲੱਗੇ ਤਾਂ ਇਸ ਨੂੰ ਲੈਣ ਤੋਂ ਇਹ ਆਖ ਨਾਂਹ ਕਰ ਦਿੱਤੀ ਕਿ ਮੈਂ ਬੱਸ ਵਿੱਚ ਆਇਆ ਹਾਂਸ. ਮਨੋਹਰ ਸਿੰਘ ਗਿੱਲ ਦੱਸਦੇ ਹੁੰਦੇ ਸਨ ਕਿ ਇਨਾਮ ਲੈਣ ਵਾਸਤੇ ਭੇਜਣ ਲਈ ਇਸ ਨੂੰ ਇੱਕ ਤਰ੍ਹਾਂ ਨਾਲ ਚੁੱਕ ਕੇ ਜਹਾਜ਼ ਵਿੱਚ ਚੜ੍ਹਾਇਆ ਗਿਆ ਸੀਜਦੋਂ ਨਵਾਂ ਸ਼ਹਿਰ ਜ਼ਿਲ੍ਹਾ ਬਣਿਆ ਤਾਂ ਇਨ੍ਹਾਂ ਨੇ ਸਾਰੇ ਪਿੰਡਾਂ ਵਿੱਚ ਖੇਤੀ, ਪੇਂਡੂ ਵਿਕਾਸ ਅਤੇ ਸਮਾਜ ਸੁਧਾਰ ਦੀ ਲਹਿਰ ਚਲਾਈ ਜਿੰਨੀਆਂ ਵੀ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾਵਾਂ ਇਸ ਪਾਸੇ ਕੰਮ ਕਰਦੀਆਂ ਹਨ, ਇਹ ਉਨ੍ਹਾਂ ਦੇ ਮੈਂਬਰ ਜਾਂ ਅਹੁਦੇਦਾਰ ਸਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਹੇਠਾਂ ਤਕ ਸਾਰੇ ਕਰਮਚਾਰੀ ਮਹਿੰਦਰ ਸਿੰਘ ਦੁਸਾਂਝ ਦਾ ਸਤਿਕਾਰ ਕਰਦੇ ਸਨਇਨ੍ਹਾਂ ਦਾ ਫਾਰਮ ਦੇਖਣ ਲਈ ਕਿਸਾਨ ਅਤੇ ਅਧਿਕਾਰੀ ਆਉਂਦੇ ਹੀ ਰਹਿੰਦੇ ਸਨਇਨ੍ਹਾਂ ਕਦੇ ਮੱਥੇ ਵਟ ਨਹੀਂ ਪਾਇਆ ਸਗੋਂ ਹੁੱਬ ਕੇ ਪੂਰੀ ਆਉਭਗਤ ਕਰਦੇ ਸਨਉਹ ਦੇ ਜਾਣ ਲੱਗਿਆਂ ਚੁੱਪ ਚੁਪੀਤੇ ਉਨ੍ਹਾਂ ਦੀ ਕਾਰ ਵਿੱਚ ਖੇਤ ਦੀਆਂ ਤਾਜ਼ੀਆਂ ਸਬਜ਼ੀਆਂ ਅਤੇ ਫਲ ਰੱਖ ਦਿੰਦੇ ਸਨ

ਮੈਨੂੰ ਆਪਣਾ ਪਿੰਡ ਛੱਡਿਆਂ ਕਈ ਸਾਲ ਹੋ ਗਏ ਹਨ ਪਰ ਹੁਣ ਵੀ ਜਦੋਂ ਉਹ ਨਵਾਂ ਸ਼ਹਿਰ ਜ਼ਿਲ੍ਹੇ ਦੇ ਪ੍ਰਾਪਤੀਆਂ ਕਰਨ ਵਾਲੇ ਵਿਅਕਤੀਆਂ ਦੀ ਸੂਚੀ ਬਣਾਉਂਦੇ ਸਨ ਤਾਂ ਮੇਰਾ ਨਾਮ ਉਸ ਵਿੱਚ ਜ਼ਰੂਰ ਦਰਜ ਕਰ ਦਿੰਦੇ ਸਨ ਉਨ੍ਹਾਂ ਦੇ ਚਲੇ ਜਾਣ ਨਾਲ ਪੰਜਾਬ ਦੀ ਖੇਤੀ ਅਤੇ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈਅਸਲ ਵਿੱਚ ਉਸ ਵਰਗੇ ਮਿਹਨਤੀ, ਮਿਲਾਪੜੇ ਸੁਭਾਅ ਅਤੇ ਸਾਦਗੀ ਪਸੰਦ ਬੰਦਿਆਂ ਦੀ ਘਾਟ ਪੂਰੀ ਕਰਨਾ ਔਖਾ ਹੋ ਰਿਹਾ ਹੈ

ਹਰੇ ਇਨਕਲਾਬ ਦੀ ਸਿਰਜਣਾ ਵਿੱਚ ਜਿਹੜੇ ਕਿਸਾਨਾਂ ਨੇ ਮੋਢੀ ਭੂਮਿਕਾ ਨਿਭਾਈ, ਜਿਨ੍ਹਾਂ ਨੇ ਬਲਦਾਂ ਵਾਲੀ ਰਵਾਇਤੀ ਖੇਤੀ ਵੀ ਕੀਤੀ ਤੇ ਵਿਗਿਆਨਕ ਖੇਤੀ ਵਿੱਚ ਵੀ ਅਹਿਮ ਭੂਮਿਕਾ ਨਿਭਾਈ, ਉਹ ਹੌਲੀ ਹੌਲੀ ਅਲੋਪ ਹੋ ਰਹੇ ਹਨਇੰਝ ਇੱਕ ਯੁਗ ਦਾ ਅੰਤ ਹੋ ਰਿਹਾ ਹੈਰਵਾਇਤੀ ਖੇਤੀ ਦਾ ਇਤਿਹਾਸ ਸੰਭਾਲਣ ਲਈ ਉਨ੍ਹਾਂ ਖੇਤੀ ਦਾ ਬਾਰਾਂਮਾਹ ਲਿਖਿਆ ਜਿਸ ’ਤੇ ਵਿਚਾਰ ਕਰਨ ਲਈ ਅਸੀਂ ਲਗਭਗ ਹਰ ਹਫਤੇ ਹੀ ਸੰਚਾਰ ਕੇਂਦਰ ਵਿੱਚ ਮਿਲਦੇ ਸਾਂਇਸ ਪੁਸਤਕ ਵਿੱਚ ਕੇਵਲ ਰਵਾਇਤੀ ਖੇਤੀ ਦੇ ਢੰਗ ਤਰੀਕੇ ਹੀ ਨਹੀਂ ਦੱਸੇ ਗਏ ਸਗੋਂ ਸਿਆਣਿਆਂ ਦੀਆਂ ਸਿਆਣਪਾਂ ਵੀ ਦਰਜ ਕੀਤੀਆਂ ਗਈਆਂ ਹਨਅੱਜ ਦੀ ਖੇਤੀ ਨੂੰ ਨਵਾਂ ਮੋੜ ਦੇਣ ਲਈ ਉਹ ਬਹੁਤ ਹੀ ਵਧੀਆ ਸੁਝਾ ਦਿੰਦੇ ਹਨ, ਜਿਨ੍ਹਾਂ ਨੂੰ ਅਖਬਾਰਾਂ ਨੇ ਛਾਪਿਆ ਅਤੇ ਇਨ੍ਹਾਂ ਨੇ ਸੈਮੀਨਾਰਾਂ ਵਿੱਚ ਉਚਾਰਿਆਮਹਿੰਦਰ ਸਿੰਘ ਦੁਸਾਂਝ ਤਕਰੀਬਨ 86 ਸਾਲ ਦੀ ਭਰਪੂਰ ਉਮਰ ਭੋਗ ਕੇ ਇਸ ਸੰਸਾਰ ਤੋਂ ਵਿਦਾ ਹੋਏ ਹਨਉਨ੍ਹਾਂ ਦਾ ਜੀਵਨ ਸਾਡੀ ਨਵੀਂ ਪੀੜ੍ਹੀ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣਿਆ ਰਹੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author