RanjitSinghDr7ਪੰਜਾਬ, ਜਿਹੜਾ ਅਜ਼ਾਦੀ ਪਿੱਛੋਂ ਇੱਕ ਦਹਾਕੇ ਵਿੱਚ ਹੀ ਦੇਸ਼ ਦਾ ਸਭ ਤੋਂ ਵੱਧ ਵਿਕਸਿਤ ...
(6 ਮਈ 2026)


ਚੌਰਾਸੀ ਵਰ੍ਹਿਆਂ ਦਾ ਸਫਰ ਸੁਖ ਸਬੀਲੀ ਪੂਰਾ ਹੋ ਜਾਣਾ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਹੈ
ਇਸ ਪ੍ਰਾਪਤੀ ਵਿੱਚ ਮੇਰੀ ਆਪਣੀ ਕੋਈ ਘਾਲਣਾ ਨਹੀਂ ਹੈਪ੍ਰਮਾਤਮਾ ਦੀ ਮਿਹਰ ਅਤੇ ਤੁਹਾਡੀਆਂ ਸ਼ੁਭ ਇੱਛਾਵਾਂ ਸਦਕਾ ਹੀ ਅਜਿਹਾ ਹੋ ਸਕਿਆ ਹੈਮੈਂ ਪਹਿਲਾਂ ਵਾਂਗ ਹੀ ਆਪਣਾ ਕੰਮ ਕਰਦਾ ਹਾਂਅਹਿਸਾਸ ਨਹੀਂ ਹੁੰਦਾ ਕਿ ਬੁੱਢਾ ਹੋ ਗਿਆ ਹਾਂਉਦੋਂ ਹੀ ਚੋਭ ਜਿਹੀ ਪੈਂਦੀ ਹੈ ਜਦੋਂ ਕੋਈ ਬਾਬਾ ਜੀ ਆਖ ਦਿੰਦਾ ਹੈਅੰਕਲ ਤਾਂ ਚੰਗਾ ਲਗਦਾ ਹੈ ਪਰ ਬਾਬਾ ਕਈ ਵਾਰ ਪਰੇਸ਼ਾਨ ਕਰਦਾ ਹੈਮੇਰੀ ਲਿਖਣ ਦੀ ਨਿਰੰਤਰਤਾ ਲਈ ਮੇਰੇ ਦੋਸਤ ਕਈ ਵਾਰ ਆਖਦੇ ਹਨ, “ਬੱਸ ਕਰ ਹੁਣ ਬਹੁਤ ਹੋ ਗਿਆ ਹੈ।” ਮੇਰੇ ਆਪਣੇ ਅਨੁਸਾਰ ਮੇਰੇ ਕਰ ਪੈਰ ਚੱਲਣ ਦਾ ਇੱਕ ਕਾਰਨ ਇਹੋ ਹੈਜੇਕਰ ਮੈਂ ਢੇਰੀ ਢਾਹ ਕੇ ਬੈਠ ਜਾਂਦਾ ਤਾਂ ਬੁਢਾਪੇ ਦਾ ਅਹਿਸਾਸ ਹੋਣ ਲੱਗ ਪੈਣਾ ਸੀ ਤੇ ਮੈਂ ਸੱਚਮੁੱਚ ਹੀ ਬੁੱਢਾ ਹੋ ਜਾਣਾ ਸੀਹੁਣ ਵੀ ਜਿਸ ਦਿਨ ਮੇਰਾ ਕੋਈ ਲੈਕਚਰ ਹੋਵੇ ਜਾਂ ਕੋਈ ਮੀਟਿੰਗ ਹੋਵੇ ਜਾਂ ਇਮਤਿਹਾਨ ਲੈਣਾ ਹੋਵੇ, ਉਸ ਦਿਨ ਬਹੁਤ ਹੀ ਚੁਸਤ ਮਹਿਸੂਸ ਕਰਦਾ ਹਾਂਥਕਾਵਟ ਕਦੇ ਨੇੜੇ ਨਹੀਂ ਆਉਂਦੀ ਪਰ ਘਰ ਵਿਹਲੇ ਬੈਠਿਆਂ ਦੁਪਹਿਰ ਆਪਣੇ ਆਪ ਹੀ ਅੱਖਾਂ ਮੀਟ ਹੋ ਜਾਂਦੀਆਂ ਹਨ ਜਿੱਥੇ ਭਰਪੂਰ ਜ਼ਿੰਦਗੀ ਜਿਊਣ ਦੀ ਖੁਸ਼ੀ ਅਤੇ ਤਸੱਲੀ ਹੈ, ਉੱਥੇ ਕਈ ਵਾਰ ਇਹ ਖਿਆਲ ਵੀ ਆਉਂਦਾ ਹੈ ਕਿ ਆਖਰੀ ਦਹਾਕਾ ਆ ਗਿਆ ਹੈ ਹੁਣ ਤਾਂ ਜਾਣਾ ਹੀ ਪੈਣਾ ਹੈ

ਮੇਰੀ ਪੀੜ੍ਹੀ ਖੁਸ਼ਕਿਸਮਤ ਹੈ ਜਿਸਨੇ ਉਹ ਜੀਵਨ ਵੀ ਦੇਖਿਆ ਜਿਸ ਨੂੰ ਲੋਕੀਂ ਸਦੀਆਂ ਤੋਂ ਜੀਉ ਰਹੇ ਸਨ ਅਤੇ ਹੁਣ ਬਿਲਕੁਲ ਬਦਲੀ ਜੀਵਨਸ਼ੈਲੀ ਦਾ ਅਨੰਦ ਵੀ ਮਾਣਿਆ ਹੈਜਿਸ ਤੇਜ਼ੀ ਨਾਲ ਪੰਜਾਬ ਦੀ ਰਹਿਣੀ ਬਹਿਣੀ, ਤੌਰ ਤਰੀਕੇ ਬਦਲੇ ਹਨ, ਅਜਿਹਾ ਸੰਸਾਰ ਵਿੱਚ ਸ਼ਾਇਦ ਹੋਰ ਕਿਧਰੇ ਵੀ ਨਹੀਂ ਹੋਇਆ ਸੀਅਸੀਂ ਭਾਵੇਂ ਛੋਟੇ ਸਾਂ ਪਰ 1947 ਵਿੱਚ ਜਦੋਂ ਦੇਸ਼ ਅਜ਼ਾਦ ਹੋਇਆ ਤੇ ਪੰਜਾਬ ਦੀ ਵੰਡ ਹੋਈ ਤਾਂ ਉਸ ਵੇਲੇ ਜੋ ਪੰਜਾਬ ਵਿੱਚ ਤੁਫਾਨ ਆਇਆ, ਅਜਿਹਾ ਸੰਸਾਰ ਵਿੱਚ ਪਹਿਲਾਂ ਕਦੇ ਨਹੀਂ ਸੀ ਹੋਇਆਲੱਖਾਂ ਲੋਕਾਂ ਨੂੰ ਆਪਣਾ ਘਰਬਾਰ ਤਿਆਗ ਖਾਲੀ ਹੱਥੀਂ ਉਧਰੋਂ ਇੱਧਰ ਆਉਣਾ ਪਿਆ ਤੇ ਇੱਧਰੋਂ ਉੱਧਰ ਜਾਣਾ ਪਿਆਹਰ ਪਾਸੇ ਮਾਰ ਧਾੜ, ਲੁੱਟ ਖਸੁੱਟ ਹੋ ਰਹੀ ਸੀਪੁਲਿਸ ਜਾਂ ਕਾਨੂੰਨ ਦਾ ਕੋਈ ਡਰ ਨਹੀਂ ਸੀ ਹਜ਼ਾਰਾਂ ਲੋਕ ਮਾਰੇ ਗਏ। ਔਰਤਾਂ ਦੀ ਇੱਜ਼ਤ ਲੁੱਟੀ ਗਈ। ਧਾੜਵੀਆਂ ਨੂੰ ਕਿਸੇ ਦਾ ਡਰ ਨਹੀਂ ਸੀਕਈ ਥਾਂਵੀਂ ਪਿਓ ਨੇ ਆਪ ਆਪਣੀ ਧੀ ਦਾ ਕਤਲ ਕੀਤਾ ਤਾਂ ਜੋ ਉਸਦੀ ਇੱਜ਼ਤ ਧਾੜਵੀਆਂ ਤੋਂ ਬਚਾਈ ਜਾ ਸਕੇਜਦੋਂ ਨਵੀਂ ਸਰਕਾਰ ਦੇ ਪੈਰ ਲੱਗੇ ਤਾਂ ਕੁਝ ਟਿਕ ਟਿਕਾ ਹੋਇਆਇਸਦਾ ਇੱਕ ਕਾਰਨ ਬਰਸਾਤ ਦਾ ਸ਼ੁਰੂ ਹੋ ਜਾਣਾ ਸੀਇਹ ਮੰਨਿਆ ਜਾਂਦਾ ਹੈ ਕਿ ਅਜਿਹੀ ਜ਼ੋਰਦਾਰ ਬਰਸਾਤ ਪਹਿਲਾਂ ਕਦੇ ਨਹੀਂ ਸੀ ਹੋਈਸ਼ਾਇਦ ਕੁਦਰਤ ਲਹੂ ਨਾਲ ਲਿਬੜੀ ਧਰਤੀ ਨੂੰ ਧੋਣਾ ਚਾਹੁੰਦੀ ਸੀ ਅਤੇ ਸੜ ਰਹੀਆਂ ਲਾਸ਼ਾਂ ਨੂੰ ਟਿਕਾਣੇ ਲਾਉਣਾ ਚਾਹੁੰਦੀ ਸੀਉਦੋਂ ਬਹੁਤੇ ਘਰ ਕੱਚੇ ਹੁੰਦੇ ਸਨਮਿੱਟੀ ਦੀਆਂ ਕੰਧਾਂ ਉੱਤੇ ਕਾਨਿਆਂ ਦੇ ਸਹਾਰੇ ਵਾਲੀਆਂ ਛੱਤਾਂ, ਬਹੁਤੇ ਲੋਕਾਂ ਦੇ ਘਰ ਵੀ ਢਹਿ ਗਏਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਸੀਪਾਣੀ ਭਰੇ ਖੇਤਾਂ ਅਤੇ ਰਾਹਾਂ ਵਿੱਚ ਨੰਗੇ ਪੈਰੀਂ ਜਾ ਕੇ ਡੰਗਰਾਂ ਲਈ ਪੱਠਿਆਂ ਦਾ ਪ੍ਰਬੰਧ ਕਰਨਾ ਪੈ ਰਿਹਾ ਸੀਉਂਝ ਵੀ ਉਦੋਂ ਜੁੱਤੀ ਕਿਸੇ ਭਾਗਾਂ ਵਾਲੇ ਨੂੰ ਹੀ ਨਸੀਬ ਹੁੰਦੀ ਸੀ ਬਹੁਤਾ ਸਮਾਂ ਤਾਂ ਸਾਰੇ ਨੰਗੇ ਪੈਰੀਂ ਹੀ ਫਿਰਦੇ ਸਨਪੈਰਾਂ ਵਿੱਚ ਕੰਡਿਆਂ ਦਾ ਚੁੱਭਣਾ ਆਮ ਹੀ ਸੀ

ਉਦੋਂ ਸਵਾਰੀ ਗੱਡਾ ਜਾਂ ਬੈਲ ਗੱਡੀ ਹੁੰਦੀ ਸੀਸ਼ਹਿਰਾਂ ਵਿੱਚ ਘੋੜੇ ਵਾਲੇ ਟਾਂਗੇ ਚਲਦੇ ਸਨਸਾਡੇ ਪਿੰਡ ਕੇਵਲ ਦੋ ਹੀ ਸਾਇਕਲ ਸਨ ਇੱਕ ਸਾਡੇ ਘਰ, ਕਿਉਂਕਿ ਪਿਤਾ ਜੀ ਖੇਤੀ ਨਹੀਂ, ਠੇਕੇਦਾਰੀ ਕਰਦੇ ਸਨ ਤੇ ਇੱਕ ਹੋਰ, ਜਿਹੜੇ ਲਾਗਲੀ ਤਹਿਸੀਲ ਵਿੱਚ ਅਰਜ਼ੀ ਨਵੀਸ ਸਨ ਤੇ ਪਿੰਡੋਂ ਰੋਜ਼ ਜਾਂਦੇ ਸਨਗਰੀਬੀ ਸੀ ਪਰ ਲੋਕ ਦੇ ਦਿਲ ਅਮੀਰ ਸਨਭਾਈਚਾਰੇ ਦੀ ਸਾਂਝ ਸੀ। ਦੁੱਖ ਸੁਖ ਵਿੱਚ ਸਾਰੇ ਇਕੱਠੇ ਹੋ ਜਾਂਦੇ ਸਨਪੈਸੇ ਤਾਂ ਹੁੰਦੇ ਹੀ ਨਹੀਂ ਸਨਔਰਤਾਂ ਨੇ ਜੇਕਰ ਫੇਰੀ ਵਾਲੇ ਤੋਂ ਸਬਜ਼ੀ ਜਾਂ ਕੁਝ ਹੋਰ ਲੈਣਾ ਹੁੰਦਾ ਸੀ ਤਾਂ ਦਾਣਿਆਂ ਦੀ ਲੱਪ ਹੀ ਪਾਈ ਜਾਂਦੀ ਸੀਹੱਟੀ ਤੋਂ ਸੌਦਾ ਲੈਣ ਲਈ ਵੀ ਔਰਤਾਂ ਪੱਲੇ ਵਿੱਚ ਦਾਣੇ ਪਾ ਕੇ ਹੀ ਜਾਂਦੀਆਂ ਸਨ ਇੱਥੋਂ ਤਕ ਕਿ ਗੁਰਦਵਾਰੇ ਮੱਥਾਂ ਟੇਕਣ ਲਈ ਵੀ ਥਾਲੀ ਵਿੱਚ ਦਾਣੇ ਪਾਕੇ ਹੀ ਚੜ੍ਹਾਏ ਜਾਂਦੇ ਸਨ

ਘਰਾਂ ਵਿੱਚ ਘਰ ਦੀ ਸਰ੍ਹੋਂ ਦਾ ਕੱਢਿਆ ਤੇਲ ਹੀ ਵਰਤਿਆ ਜਾਂਦਾ ਸੀਵਾਲਾਂ ਨੂੰ, ਪਿੰਡੇ ਨੂੰ ਲਾਉਣ ਜਾਂ ਦੀਵਾ ਬਾਲਣ ਲਈ ਇਸੇ ਤੇਲ ਦੀ ਵਰਤੋਂ ਹੁੰਦੀ ਸੀਹਾਰ ਸ਼ਿੰਗਾਰ ਦਾ ਸਮਾਨ ਵੀ ਨਹੀਂ ਸੀ ਹੁੰਦਾਔਰਤਾਂ ਦੰਦਾਸੇ ਨਾਲ ਬੁੱਲ੍ਹਾਂ ਨੂੰ ਰੰਗਦੀਆਂ ਸਨ ਅਤੇ ਇਹ ਦਾਤਣ ਦਾ ਕੰਮ ਵੀ ਦਿੰਦਾ ਸੀਅੱਖਾਂ ਵਿੱਚ ਪਾਉਣ ਲਈ ਕਜਲਾ ਵੀ ਦੀਵੇ ਦੀ ਲੋਅ ਉੱਤੇ ਠੂਠੀ ਪੁੱਠੀ ਕਰਕੇ ਲਟਕਾਈ ਜਾਂਦੀ ਸੀਕਰੀਮਾਂ ਦੀ ਥਾਂ ਮਲਾਈ ਹੀ ਕੰਮ ਆਉਂਦੀ ਸੀਨਹਾਉਣ ਲਈ ਸਾਬਣ ਵੀ ਨਹੀਂ ਸੀ ਹੁੰਦਾਸਾਡੀ ਸੁਰਤ ਵਿੱਚ ਹੀ ਪਹਿਲਾਂ ਸਨਲਾਈਟ ਆਇਆ, ਮੁੜ ਲਾਈਫਬੁਆਏ, ਲਕਸ ਤਾਂ ਉਦੋਂ ਆਇਆ ਜਦੋਂ ਅਸੀਂ ਕਾਲਜ ਵਿੱਚ ਪੜ੍ਹਦੇ ਸਾਂ

ਕਿਸਾਨਾਂ ਦੀ ਸਹਾਇਤਾ ਲਈ ਪਿੰਡ ਵਿੱਚ ਲਾਗੀ ਹੁੰਦੇ ਸਨ ਜਿਵੇਂ ਕਿ ਲੁਹਾਰ, ਤਰਖਾਣ, ਨਾਈ, ਝੀਉਰ ਅਤੇ ਕਿਰਤੀ ਲੋਕਇਨ੍ਹਾਂ ਨੂੰ ਨਕਦ ਪੈਸੇ ਕੋਈ ਨਹੀਂ ਸੀ ਦਿੰਦਾ ਹਾੜ੍ਹੀ ਸਾਉਣੀ ਇਹ ਖੇਤਾਂ ਵਿੱਚ ਜਾ ਕੇ ਹਾੜ੍ਹੀ ਸਮੇਂ ਕਣਕ ਦੀ ਇੱਕ ਭਰੀ ਤੇ ਸੌਣੀ ਸਮੇਂ ਟਾਂਡਿਆਂ ਦੀ ਭਰੀ ਲੈਂਦੇ ਸਨਇੰਝ ਸਾਰਾ ਸਾਲ ਲਈ ਦਾਣੇ ਇਕੱਠੇ ਹੋ ਜਾਂਦੇ ਸਨਵਿਆਹ ਸ਼ਾਦੀਆਂ ਵਿੱਚ ਜ਼ਰੂਰ ਇੱਕ ਦੋ ਰੁਪਏ ਮਿਲ ਜਾਂਦੇ ਸਨ

ਵਿਆਹ ਤੋਂ ਪਹਿਲਾਂ ਕੁੜਮਾਈ ਸਮੇਂ ਸ਼ਗਨ ਦੇ ਰੂਪ ਵਿੱਚ ਮੁੰਡੇ ਦੀ ਝੋਲੀ ਸੱਤ ਛਹਾਰੇ ਅਤੇ ਸਵਾ ਰੁਪਇਆ ਪਾਇਆ ਜਾਂਦਾ ਸੀਸ਼ਰੀਕੇ ਵਾਲੇ ਜਿਹੜਾ ਸ਼ਗਨ ਪਾਉਂਦੇ ਸਨ, ਉਹ ਕਾਪੀ ਵਿੱਚ ਲਿਖ ਲਿਆ ਜਾਂਦਾ ਸੀ ਤੇ ਉਨ੍ਹਾਂ ਦੇ ਸ਼ਗਨ ਵੇਲੇ ਮੋੜਵਾਂ ਸ਼ਗਨ ਪਾ ਦਿੱਤਾ ਜਾਂਦਾ ਸੀਇੰਝ ਸਾਰਾ ਸ਼ਰੀਕਾ ਅਤੇ ਰਿਸ਼ਤੇਦਾਰ ਇੱਕ ਦੂਜੇ ਦੀ ਮਾਇਕ ਸਹਾਇਤਾ ਕਰਦੇ ਸਨਬਰਾਤ ਵਿੱਚ ਇੱਕ ਗੱਡਾ ਸਮਾਨ ਲਈ ਤੇ ਇੱਕ ਗੱਡੀ ਮੁੰਡੇ ਲਈ ਜਾਂਦੀ ਸੀਪਹਿਲਾਂ ਤਾਂ ਲਾੜੀ ਡੋਲੇ ਵਿੱਚ ਆਉਂਦੀ ਸੀ, ਜਿਸ ਨੂੰ ਚਾਰ ਕਹਾਰਾਂ ਨੇ ਆਪਣੇ ਮੋਢਿਆਂ ਉੱਤੇ ਚੁੱਕਿਆ ਹੁੰਦਾ ਸੀਮੁੜ ਡੋਲੀ ਬਲਦਾਂ ਵਾਲੀ ਗੱਡੀ ਵਿੱਚ ਆਉਣ ਲੱਗ ਪਈਪਿੰਡ ਦੇ ਬਹੁਤੇ ਲੋਕਾਂ ਨੇ ਕਾਰ ਤਾਂ ਦੂਰ ਕਦੇ ਬੱਸ ਜਾਂ ਰੇਲ ਵਿੱਚ ਸਫਰ ਕਰਕੇ ਵੀ ਨਹੀਂ ਦੇਖਿਆ ਸੀਮੈਂ ਆਪ ਪਹਿਲੀ ਵਾਰ ਬੱਸ ਅਤੇ ਰੇਲ ਵਿੱਚ ਉਦੋਂ ਬੈਠਿਆਂ ਸਾਂ ਜਦੋਂ ਦਸਵੀਂ ਦਾ ਇਮਤਿਹਾਨ ਦੇ ਕੇ ਕੁਰੂਕਸ਼ੇਤਰ ਗਿਆ ਸਾਂ ਕਿਉਂਕਿ ਉੱਥੇ ਸਾਡੀ ਕੁਝ ਜ਼ਮੀਨ ਸੀ

ਮੇਰੀ ਪੜ੍ਹਾਈ ਉਦੋਂ ਸ਼ੁਰੂ ਹੋਈ ਜਦੋਂ ਰੌਲਿਆਂ ਪਿੱਛੋਂ ਟਿਕਟਿਕਾ ਹੋ ਗਿਆ ਸੀਸਾਡੇ ਪਿੰਡ ਕੋਈ ਸਕੂਲ ਨਹੀਂ ਸੀਲਾਗਲੇ ਪਿੰਡ ਹੀ ਜਾਣਾ ਪੈਂਦਾ ਸੀਥੋੜ੍ਹੇ ਜਿਹੇ ਮੁੰਡੇ ਹੀ ਪੜ੍ਹਨ ਜਾਂਦੇ ਸਨਸਾਡੇ ਪਿੰਡ ਦੀ ਕਿਸੇ ਵੀ ਕੁੜੀ ਨੇ ਸਕੂਲ ਦਾ ਮੂੰਹ ਨਹੀਂ ਸੀ ਦੇਖਿਆਭਾਰੇ ਮੀਂਹ ਪੈਣ ਕਾਰਨ ਸਾਡੇ ਸਕੂਲ ਦੇ ਕਮਰੇ ਢਹਿ ਗਏ ਸਨਪਿੰਡ ਵਾਲਿਆਂ ਇੱਕ ਕਮਰਾ ਬਣਾਇਆ, ਜਿਹੜਾ ਸਟਾਫ ਰੂਮ ਅਤੇ ਡਾਕ ਘਰ ਲਈ ਵਰਤਿਆ ਜਾਂਦਾ ਸੀਚਾਰੇ ਸਾਲ ਅਸੀਂ ਸਰਦੀਆਂ ਵਿੱਚ ਧੁੱਪੇ ਬੈਠ ਅਤੇ ਗਰਮੀਆਂ ਵਿੱਚ ਰੁੱਖਾਂ ਹੇਠ ਬੈਠ ਪੜ੍ਹਾਈ ਕੀਤੀਬੇਸ਼ਕ ਸਹੂਲਤਾਂ ਦੀ ਘਾਟ ਸੀ ਪਰ ਅਧਿਆਪਕਾਂ ਵਿੱਚ ਲਗਨ ਸੀ ਤੇ ਲੋਕਾਂ ਵਿੱਚ ਉਨ੍ਹਾਂ ਦਾ ਸਤਿਕਾਰ ਸੀਪੰਜਵੀਂ ਵਿੱਚ ਹਾਈ ਸਕੂਲ ਦਾਖਲ ਹੋਏ, ਜਿਹੜਾ ਪ੍ਰਾਇਮਰੀ ਸਕੂਲ ਤੋਂ ਵੀ ਦੂਰ ਸੀ ਇੱਥੇ ਲਾਗਲੇ ਕੋਈ ਦਸਾਂ ਪਿੰਡਾਂ ਦੇ ਬੱਚੇ ਪੜ੍ਹਨ ਆਉਂਦੇ ਸਨਪਹਿਲੀ ਵਾਰ ਡੈਸਕ ਵਾਲੇ ਕਲਾਸ ਰੂਮ ਵਿੱਚ ਬੈਠਣ ਦਾ ਮੌਕਾ ਮਿਲਿਆਉਦੋਂ ਸਕੂਲਾਂ ਦੀ ਵਰਦੀ ਨਹੀਂ ਸੀ ਹੁੰਦੀਫੱਟਾਂ ਵਾਲੇ ਪਜਾਮੇ ਨਾਲ ਹੀ ਦਸਵੀਂ ਤਕ ਪੜ੍ਹਾਈ ਪੂਰੀ ਕੀਤੀ

ਪਹਿਲੀ ਵਾਰ ਵੋਟਾਂ 1952 ਵਿੱਚ ਪਈਆਂਅਸੈਂਬਲੀ ਅਤੇ ਲੋਕ ਸਭਾ ਲਈ ਇਕੱਠੀਆਂ ਹੀ ਸਾਰੇ ਦੇਸ਼ ਵਿੱਚ ਇੱਕੋ ਦਿਨ ਵੋਟਾਂ ਪਈਆਂਉਦੋਂ ਪਿੰਡ ਵਾਸੀਆਂ ਨੇ ਜੀਪ ਦੇ ਦਰਸ਼ਨ ਕੀਤੇ ਕਿਉਂਕਿ ਚੋਣ ਪ੍ਰਚਾਰ ਵਾਲੇ ਜੀਪ ਵਿੱਚ ਆਉਂਦੇ ਸਨਉਦੋਂ ਹੀ ਵਿਕਾਸ ਕਾਰਜ ਸ਼ੁਰੂ ਹੋਏਸ. ਪ੍ਰਤਾਪ ਸਿੰਘ ਕੈਰੋਂ ਵਿਕਾਸ ਮੰਤਰੀ ਸਨ ਤੇ ਡਾ. ਮਹਿੰਦਰ ਸਿੰਘ ਰੰਧਾਵਾ ਵਿਕਾਸ ਕਮਿਸ਼ਨਰ ਸਨਮੁਰੱਬੇਬੰਦੀ ਦਾ ਕੰਮ ਸ਼ੁਰੂ ਹੋਇਆਟੁਕੜਿਆਂ ਵਿੱਚ ਵੰਡੀ ਕਿਸਾਨਾਂ ਦੀ ਧਰਤੀ ਇੱਕੋ ਥਾਂ ਕੀਤੀ ਗਈਸਿੱਧੀਆਂ ਸੜਕਾਂ ਬਣੀਆਂਸਕੂਲ ਅਤੇ ਹੋਰ ਸਾਂਝੇ ਕੰਮਾਂ ਲਈ ਸ਼ਾਮਲਾਟ ਛੱਡੀ ਗਈਕਿਸਾਨਾਂ ਨੂੰ ਖੂਹ ਲਾਉਣ ਲਈ ਕਰਜ਼ੇ ਦਿੱਤੇ ਗਏਪਿੰਡਾਂ ਦੀਆਂ ਗਲੀਆਂ ਨੂੰ ਪੱਕਿਆਂ ਕਰਨ ਦਾ ਕੰਮ ਸ਼ੁਰੂ ਹੋਇਆਲੋਕਾਂ ਵਿੱਚ ਉਤਸ਼ਾਹ ਸੀਉਹ ਨਵੀਂਆਂ ਸੜਕਾਂ ਉੱਤੇ ਮਿੱਟੀ ਪਾਉਣ ਲਈ ਜਥੇ ਬਣਾ ਕੇ ਜਾਂਦੇ ਸਨਬੀਬੀਆਂ ਲੰਗਰ ਤਿਆਰ ਕਰ ਰਹੀਆਂ ਸਨਨਵੇਂ ਖੂਹ ਲੱਗਣ ਨਾਲ ਸਿੰਚਾਈ ਸਹੂਲਤਾਂ ਵਿੱਚ ਵਾਧਾ ਹੋਇਆਪਿੰਡਾਂ ਵਿੱਚ ਸਕੂਲ ਖੋਲ੍ਹੇ ਜਾਣ ਲੱਗੇਸਾਡੇ ਪਿੰਡ ਲਈ ਪ੍ਰਾਇਮਰੀ ਸਕੂਲ ਮੰਜੂਰ ਹੋਇਆ ਪਰ ਪਿੰਡ ਵਾਲਿਆਂ ਨੇ ਦੱਸਣਾ ਸੀ ਕਿ ਕੁੜੀਆਂ ਦਾ ਜਾਂ ਮੁੰਡਿਆਂ ਦਾ ਸਕੂਲ ਚਾਹੀਦਾ ਹੈਪਿੰਡ ਵਾਲਿਆਂ ਸਲਾਹ ਕਰਕੇ ਕੁੜੀਆਂ ਲਈ ਸਕੂਲ ਦੀ ਮੰਜੂਰੀ ਲਈ ਅਤੇ ਪੰਚਾਇਤ ਨੇ ਲੋਕਾਂ ਨੂੰ ਪ੍ਰੇਰਿਆ ਕਿ ਆਪਣੀ ਬੱਚੀਆਂ ਨੂੰ ਸਕੂਲ ਭੇਜੋ

ਪਿੰਡਾਂ ਵਿੱਚ ਬਿਜਲੀ ਦਾ ਆਉਣਾ ਅਤੇ ਸੜਕਾਂ ਨੂੰ ਪੱਕਿਆਂ ਕਰਨਾ ਇੱਕ ਨਵੇਂ ਇਨਕਲਾਬ ਦਾ ਅਰੰਭ ਸੀਕਿਸਾਨਾਂ ਨੇ ਖੂਹਾਂ ਉੱਤੇ ਟਿਊਬਵੈੱਲ ਲਵਾਏ, ਸਰਕਾਰ ਨੇ ਕਰਜ਼ੇ ਦਿੱਤੇਸਿੰਚਾਈ ਸਹੂਲਤਾਂ ਦੇ ਵਾਧੇ ਨਾਲ ਕਿਸਾਨ ਦੀ ਆਮਦਨ ਵਿੱਚ ਵਾਧਾ ਹੋਇਆਅਸਲੀ ਵਾਧਾ ਕਣਕ ਅਤੇ ਝੋਨੇ ਦੀਆਂ ਵੱਧ ਝਾੜ ਦੇਣ ਵਾਲਆਂ ਕਿਸਮਾਂ ਆਉਣ ਨਾਲ ਹੋਇਆ ਘਰ ਪੱਕੇ ਬਣਨ ਲੱਗੇਬਿਜਲੀ ਆਉਣ ਨਾਲ ਘਰਾਂ ਵਿੱਚ ਪੱਖੇ ਲੱਗੇ ਅਤੇ ਕਈ ਘਰਾਂ ਵਿੱਚ ਟੀ ਵੀ ਆਇਆਸਾਈਕਲ ਤਾਂ ਹਰੇਕ ਘਰ ਨੇ ਖਰੀਦਿਆਕੁਝ ਵੱਡੇ ਕਿਸਾਨਾਂ ਨੇ ਟ੍ਰੈਕਟਰ ਖਰੀਦੇ। ਫਿਰ ਗਹਾਈ ਲਈ ਥਰੈਸ਼ਰ ਆਏ। ਇਹ ਇੱਕ ਨਵੇਂ ਇਨਕਲਾਬ ਦਾ ਅਰੰਭ ਸੀ ਦੋ ਦਹਾਕਿਆਂ ਵਿੱਚ ਹੀ ਸਾਰੇ ਪੰਜਾਬ ਦੀ ਖੇਤੀ ਮਸ਼ੀਨੀ ਹੋ ਗਈਘਰਾਂ ਦਾ ਰਹਿਣ ਸਹਿਣ ਸਾਰਾ ਹੀ ਬਦਲ ਗਿਆ

ਸੱਠਵਿਆਂ ਵਿੱਚ ਇੰਗਲੈਂਡ ਨੇ ਆਪਣੇ ਦਰਵਾਜ਼ੇ ਮਜ਼ਦੂਰਾਂ ਲਈ ਖੋਲ੍ਹੇ ਤਾਂ ਵਿਦੇਸ਼ ਜਾਣ ਦਾ ਰੁਝਾਨ ਸ਼ੁਰੂ ਹੋਇਆਕੇਵਲ ਹਜ਼ਾਰ ਰੁਪਇਆ ਹੀ ਚਾਹੀਦਾ ਸੀਸਮੁੰਦਰੀ ਜਹਾਜ਼ ਦਾ ਕਿਰਾਇਆ ਕੇਵਲ 800 ਰੁਪਏ ਸੀਹਰੇਕ ਪਿੰਡ ਵਿੱਚੋਂ ਕੁਝ ਬੰਦੇ ਇੰਗਲੈਂਡ ਪੁੱਜ ਗਏਜਦੋਂ ਉੱਥੋਂ ਪੈਸੇ ਆਉਣ ਲੱਗੇ ਤਾਂ ਬਾਕੀ ਪੰਜਾਬੀਆਂ ਦੇ ਮਨਾਂ ਵਿੱਚ ਵੀ ਵਿਦੇਸ਼ ਜਾਣ ਦੀ ਲਾਲਸਾ ਜਾਗਣ ਲੱਗੀਪਿੰਡਾਂ ਵਿੱਚ ਵਧੀਆ ਘਰ ਬਣਾਏ, ਜ਼ਮੀਨਾਂ ਖਰੀਦੀਆਂ ਅਤੇ ਘਰਾਂ ਨੂੰ ਆਧੁਨਿਕ ਬਣਾਇਆਵੀਹਵੀਂ ਸਦੀ ਦੇ ਅੰਤ ਤਕ ਪੰਜਾਬ ਦੇ ਪਿੰਡਾਂ ਦੀ ਤਸਵੀਰ ਬਿਲਕੁਲ ਬਦਲ ਗਈਰਹਿਣ ਸਹਿਣ ਕੰਮਕਾਜੀ ਢੰਗ ਨਵੇਂ ਹੋ ਗਏਦਹੇਜ ਵਿੱਚ ਟੀਵੀ, ਮੋਟਰਸਾਈਕਲ ਅਤੇ ਕਾਰਾਂ ਦਿੱਤੀਆਂ ਜਾਣ ਲੱਗ ਪਈਆਂਸੇਪੀ ਦਾ ਚੱਲਣ ਬੰਦ ਹੋ ਗਿਆ ਤੇ ਸਾਰੀ ਅਦਾਇਗੀ ਨਕਦ ਹੋਣ ਲੱਗ ਪਈ

ਹੁਣ ਪੰਜਾਬ ਦੇ ਬਹੁਤੇ ਪਿੰਡਾਂ ਦੇ ਘਰਾਂ ਨੂੰ ਜੰਦਰੇ ਲੱਗ ਗਏ ਹਨਜਿਹੜਾ ਪਰਿਵਾਰ ਪਿੱਛੇ ਰਹਿ ਵੀ ਗਿਆ ਹੈ, ਉਸਨੇ ਵੀ ਪਿੰਡੋਂ ਬਾਹਰ ਫਿਰਨੀ ਉੱਤੇ ਘਰ ਪਾ ਲਿਆ ਹੈ ਕਿਉਂਕਿ ਭੀੜੀਆਂ ਗਲੀਆਂ ਵਿੱਚ ਗੱਡੀਆਂ ਨਹੀਂ ਜਾਂਦੀਆਂਭਾਈਚਾਰੇ ਦੀ ਸਾਂਝ ਟੁੱਟ ਰਹੀ ਹੈ, ਵਿਖਾਵਾ ਵਧ ਗਿਆ ਹੈਸ਼ਰੀਕੇ ਉੱਤੇ ਨਿਰਭਰਤਾ ਘੱਟ ਹੋਣ ਨਾਲ ਰਿਸ਼ਤੇਦਾਰੀਆਂ ਵੀ ਰਸਮੀ ਹੀ ਰਹਿ ਗਈਆਂ ਹਨਸਵੇਰੇ ਤੜਕੇ ਉੱਠਣ ਦਾ ਰਿਵਾਜ਼ ਖਤਮ ਹੋ ਗਿਆ ਹੈਸਵੇਰੇ ਘਰ ਦੀ ਲੱਸੀ ਪੀਣ ਦੀ ਥਾਂ ਚਾਹ ਨੇ ਲੈ ਲਈ ਹੈਰਾਤ ਨੂੰ ਦੁੱਧ ਪੀਣ ਦੀ ਥਾਂ ਦਾਰੂ ਭਾਰੂ ਹੋ ਗਿਆ ਹੈਕਿਰਤ ਲਈ ਪ੍ਰਸਿੱਧ ਪੰਜਾਬੀ ਕਿਰਤ ਤੋਂ ਦੂਰ ਹੋ ਰਹੇ ਹਨਹੌਲੀ ਹੌਲੀ ਘਰ ਦੇ ਅਤੇ ਖੇਤਾਂ ਦੇ ਕੰਮ ਆਪ ਹੱਥੀਂ ਕਰਨ ਦੀ ਥਾਂ ਕਾਮਿਆਂ ਉੱਤੇ ਨਿਰਭਰ ਹੋਇਆ ਜਾ ਰਿਹਾ ਹੈਬਾਹਰੋਂ ਤਾਂ ਲੋਕੀਂ ਮਿਹਨਤ ਕਰਕੇ ਪੈਸਾ ਲਿਆਏ ਸਨ ਪਰ ਇੱਥੋਂ ਵਾਲੇ ਪੈਸੇ ਕਮਾਉਣ ਲਈ ਗਲਤ ਰਾਹ ਇਖਤਿਆਰ ਕਰਨ ਲੱਗ ਪਏ ਹਨ

ਪੰਜਾਬ, ਜਿਹੜਾ ਅਜ਼ਾਦੀ ਪਿੱਛੋਂ ਇੱਕ ਦਹਾਕੇ ਵਿੱਚ ਹੀ ਦੇਸ਼ ਦਾ ਸਭ ਤੋਂ ਵੱਧ ਵਿਕਸਿਤ ਸੂਬਾ ਬਣ ਗਿਆ ਸੀ, ਉਹ ਹੁਣ ਹੇਠਾਂ ਖਿਸਕ ਕੇ 18 ਨੰਬਰ ’ਤੇ ਆ ਗਿਆ ਹੈਪੰਜਾਬ ਦੀ ਬਦਕਿਸਮਤੀ ਹੈ ਕਿ ਸਰਦਾਰ ਪ੍ਰਤਾਪ ਸਿੰਘ ਕੈਰੋਂ ਪਿੱਛੋਂ ਪੰਜਾਬ ਨੂੰ ਕੋਈ ਅਜਿਹਾ ਆਗੂ ਨਹੀਂ ਮਿਲਿਆ ਜਿਹੜਾ ਕਿਸੇ ਯੋਜਨਾਬਧ ਢੰਗ ਨਾਲ ਪੰਜਾਬ ਨੂੰ ਅੱਗੇ ਲਿਜਾ ਸਕਦਾਇਸ ਲਈ ਸਾਡੇ ਰਾਜਸੀ ਆਗੂ ਸਭ ਤੋਂ ਵੱਧ ਜ਼ਿੰਮੇਵਾਰ ਹਨਉਹ ਚੋਣਾਂ ਜਿੱਤਣ ਲਈ ਖੁੱਲ੍ਹਾ ਪੈਸਾ ਖਰਚ ਕਰਦੇ ਹਨਮੁਫਤ ਦੀਆਂ ਰਿਉੜੀਆਂ ਲੋਕਾਂ ਨੂੰ ਵੰਡਦੇ ਹਨਇਸ ਤਰ੍ਹਾਂ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਪੈਸਾ ਨਹੀਂ ਹੈਸਰਕਾਰੀ ਸਕੂਲਾਂ ਦੇ ਕੰਮਕਾਜ ਵਿੱਚ ਸੁਧਾਰ ਹੋਣ ਦੀ ਥਾਂ ਨਿਘਾਰ ਆ ਗਿਆ ਹੈਸਰਕਾਰੀ ਹਸਪਤਾਲ ਸਹੂਲਤਾਂ ਤੋਂ ਸੱਖਣੇ ਹਨਰਿਸ਼ਵਤਖੋਰੀ, ਮਿਲਾਵਟ ਅਤੇ ਹੇਰਾਫੇਰੀ ਦਾ ਬੋਲਬਾਲਾ ਹੈਪੰਜਾਬ, ਜਿਹੜਾ ਆਪਣੀ ਮਿਹਨਤ ਅਤੇ ਇਮਾਨਦਾਰੀ ਲਈ ਪ੍ਰਸਿੱਧ ਸੀ, ਉਹ ਉਲਟੇ ਪਾਸੇ ਜਾ ਰਿਹਾ ਹੈਅਸੀਂ ਆਪਣੀ ਧਰਤੀ, ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਕਰ ਲਿਆ ਹੈਦੋਸ਼ ਸਾਰਾ ਕਿਸਾਨਾਂ ਦੇ ਸਿਰ ਮੜ੍ਹ ਰਹੇ ਹਨ

ਮੇਰੀ ਪੀੜ੍ਹੀ ਖੁਸ਼ਕਿਸਮਤ ਹੈ ਜਿਸ ਵਿਕਾਸ ਦੀ ਤੇਜ਼ੀ ਦਾ ਅਨੰਦ ਮਾਣਿਆ ਹੈਵਿਗਿਆਨਕ ਕਾਢਾਂ ਨਾਲ ਅਰਾਮ ਦਾ ਜੀਵਨ ਬਸਰ ਕੀਤਾ ਹੈ ਪਰ ਕੁਝ ਫਿਕਰ ਵੀ ਹੋ ਰਿਹਾ ਹੈ ਕਿ ਪੰਜਾਬ ਵਰਗਾ ਖਿੱਤਾ ਦਿਸ਼ਾਹੀਣ ਹੋ ਰਿਹਾ ਹੈਡਰ ਲਗਦਾ ਹੈ ਕਿ ਕਿਤੇ ਇਹ ਪੰਜਾਬੀਆਂ ਹੱਥੋਂ ਖਿਸਕ ਕੇ ਹੌਲੀ ਹੌਲੀ ਦੂਜੇ ਸੂਬਿਆਂ ਤੋਂ ਆਏ ਕਾਮਿਆਂ ਦੇ ਕਬਜ਼ੇ ਵਿੱਚ ਨਾ ਚਲਾ ਜਾਵੇਪੰਜਾਬ ਅਤੇ ਪੰਜਾਬੀਆਂ ਦੇ ਵਿਕਾਸ ਵਲ ਧਿਆਨ ਦੇਣ ਦੀ ਸਰਕਾਰਾਂ ਅਤੇ ਧਾਰਮਿਕ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਨਿੱਜੀ ਹਿਤਾਂ ਨੂੰ ਤਿਆਗਕੇ ਪੰਜਾਬ ਅਤੇ ਪੰਜਾਬੀ ਵਿਰਸੇ ਦੀ ਸਾਂਭ ਸੰਭਾਲ ਵਲ ਧਿਆਨ ਦੇਣ ਤਾਂ ਜੋ ਸੂਬੇ ਨੂੰ ਸਹੀ ਅਰਥਾਂ ਵਿੱਚ ਰੰਗਲਾ ਪੰਜਾਬ ਬਣਾਇਆ ਜਾ ਸਕੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author