RanjitSingh Dr7ਸਟੇਜ ਤੋਂ ਬੋਲਣ ਦੇ ਖੁੱਲ੍ਹੇ ਝਾਕੇ ਅਤੇ ਕਿਤਾਬਾਂ ਅਤੇ ਅਖ਼ਬਾਰਾਂ ਪੜ੍ਹਨ ਦੀ ਚੇਟਕ ਨੇ ਮੈਨੂੰ ...21Dec2024
(21 ਦਸੰਬਰ 2024)


21Dec2024ਇਸ ਸਾਲ ਸੱਤ ਮਈ ਨੂੰ ਮੇਰੇ ਜੀਵਨ ਦੇ ਅੱਸੀ ਵਰ੍ਹੇ ਪੂਰੇ ਹੋ ਗਏ ਹਨ
ਸਮਾਂ ਇੰਨੀ ਤੇਜ਼ੀ ਨਾਲ ਬੀਤਿਆ ਕਿ ਪਤਾ ਹੀ ਨਹੀਂ ਲੱਗਿਆ ਕਦੋਂ ਜੀਵਨ ਦੇ ਆਖਰੀ ਪੜਾਅ ਵਿੱਚ ਦਾਖਲ ਹੋ ਗਿਆ ਹਾਂਪਿਛਲੇ ਛੇ ਦਹਾਕਿਆਂ ਤੋਂ ਮੈਂ ਪੰਜਾਬੀ ਪਾਠਕਾਂ ਨਾਲ ਸਾਂਝ ਪਾ ਰਿਹਾ ਹਾਂ ਮੈਨੂੰ ਇਸ ਗੱਲ ਦੀ ਬੇਹੱਦ ਤਸੱਲੀ ਹੈ ਕਿ ਪਾਠਕ ਮੈਨੂੰ ਪੜ੍ਹਦੇ ਹਨ, ਮੇਰੇ ਨਾਲ ਸੰਵਾਦ ਰਚਾਉਂਦੇ ਹਨ ਅਤੇ ਮੇਰੇ ਦਿੱਤੇ ਸੁਝਾਵਾਂ ਨੂੰ ਅਪਣਾਉਂਦੇ ਹਨਇੱਥੇ ਇਹ ਦੱਸਣਾ ਵੀ ਉਚਿਤ ਹੋਵੇਗਾ ਕਿ ਮੇਰੇ ਸੁਝਾਵਾਂ ਨੂੰ ਕੇਵਲ ਪਾਠਕਾਂ ਨੇ ਹੀ ਨਹੀਂ ਅਪਣਾਇਆ ਸਗੋਂ ਸਰਕਾਰਾਂ ਨੇ ਵੀ ਅਪਣਾਇਆ ਹੈ ਇੱਥੋਂ ਤਕ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਮੇਰੇ ਸੁਝਾਵਾਂ ’ਤੇ ਅਮਲ ਕੀਤਾਇਸ ਮਿਲੇ ਹੁੰਗਾਰੇ ਅਤੇ ਉਤਸ਼ਾਹ ਸਦਕਾ ਹੀ ਮੈਂ ਪਿਛਲੇ ਛੇ ਦਹਾਕਿਆਂ ਤੋਂ ਲਗਾਤਾਰ ਲਿਖਦਾ ਆ ਰਿਹਾ ਹਾਂਹੁਣ ਵੀ ਮੇਰੇ ਲੇਖ ਹਰ ਮਹੀਨੇ ਪੰਜਾਬੀ ਦੀਆਂ ਕੋਈ 10 ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿੱਚ ਛਪਦੇ ਹਨਇਸੇ ਕਰਕੇ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਬੁੱਢਾ ਹੋ ਗਿਆ ਹਾਂ

ਮੇਰਾ ਬਚਪਨ ਇੱਕ ਪਿੰਡ ਵਿੱਚ ਬੀਤਿਆ, ਜਿੱਥੇ ਪ੍ਰਾਇਮਰੀ ਸਕੂਲ ਵੀ ਨਹੀਂ ਸੀਹਾਈ ਸਕੂਲ ਪਿੰਡੋਂ ਕੋਈ ਚਾਰ ਕਿਲੋਮੀਟਰ ਦੂਰ ਸੀ, ਜਿੱਥੇ ਪੈਦਲ ਹੀ ਜਾਣਾ ਪੈਂਦਾ ਸੀਕਿਤਾਬਾਂ ਪੜ੍ਹਨ ਅਤੇ ਭਾਸ਼ਣ ਦੇਣ ਦੀ ਚੇਟਕ ਸਾਡੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਗਿਆਨੀ ਜੋਗਿੰਦਰ ਸਿੰਘ ਹੋਰਾਂ ਲਗਾਈ, ਜਿਹੜੇ ਜਲੰਧਰ ਤੋਂ ਬਦਲ ਕੇ ਆਏ ਸਨਭਾਰਤ ਸਰਕਾਰ ਵੱਲੋਂ 1952 ਵਿੱਚ ‘ਹੋਰ ਅੰਨ ਉਗਾਵੋ ਇੱਕ ਮੁਹਿੰਮ ਚਲਾਈ ਗਈਗਿਆਨੀ ਜੀ ਨੇ ਬੱਚਿਆਂ ਦਾ ਇੱਕ ਕਾਫਲਾ ਤਿਆਰ ਕੀਤਾ ਜਿਹੜਾ ਲਾਗਲੇ ਪਿੰਡਾਂ ਵਿੱਚ ਜਲਸੇ ਕਰਦਾ ਸੀਇਸ ਕਾਫਲੇ ਵਿੱਚ ਮੈਨੂੰ ਇੱਕ ਭਾਸ਼ਣ ਯਾਦ ਕਰਵਾਇਆ ਗਿਆਉਦੋਂ ਖੇਤੀ ਬਹੁਤੀ ਵਿਕਸਿਤ ਨਹੀਂ ਸੀ ਹੋਈ। ਕੇਵਲ ਰੂੜੀ ਟੋਇਆਂ ਵਿੱਚ ਰੱਖੋ, ਪੌਹਲੀ ਦਾ ਨਾਸ ਕਰੋ, ਚੂਹਿਆਂ ਨੂੰ ਕਾਬੂ ਕਰੋ ਆਦਿ ਸੁਝਾਵ ਹੀ ਸਨਗਿਆਨੀ ਜੀ ਨੇ ਕਿਤਾਬਾਂ ਪੜ੍ਹਨ ਦੀ ਵੀ ਚੇਟਕ ਲਗਾਈ, ਜਿਸ ਨੇ ਪਿੰਡ ਵਿੱਚ ਲਾਇਬ੍ਰੇਰੀ ਖੋਲ੍ਹਣ ਲਈ ਪ੍ਰੇਰਿਤ ਕੀਤਾ। ਸਾਡੇ ਪਿੰਡ ਦੀ ‘ਜਨਤਾ ਲਾਇਬ੍ਰੇਰੀ ਸੂਰਾਪੁਰ’ ਸ਼ਾਇਦ ਸਭ ਤੋਂ ਪੁਰਾਣੀ ਪੇਂਡੂ ਲਾਇਬ੍ਰੇਰੀ ਹੋਵੇਗੀ ਪਿੰਡ ਦੇ ਸਰਪੰਚ ਨੇ ਵੀ ਸਾਡੀ ਚੋਖੀ ਸਹਾਇਤਾ ਕੀਤੀ ਤੇ ਇਸਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਮੇਰੇ ਹਿੱਸੇ ਆਈਸਟੇਜ ਤੋਂ ਬੋਲਣ ਦੇ ਖੁੱਲ੍ਹੇ ਝਾਕੇ ਅਤੇ ਕਿਤਾਬਾਂ ਅਤੇ ਅਖ਼ਬਾਰਾਂ ਪੜ੍ਹਨ ਦੀ ਚੇਟਕ ਨੇ ਮੈਨੂੰ ਭਾਸ਼ਣ ਦੇਣ ਲਈ ਉਤਸ਼ਾਹਿਤ ਕੀਤਾਹਾਈ ਸਕੂਲ ਤੇ ਕਾਲਜ ਵਿੱਚ ਜਿੱਤੇ ਇਨਾਮਾਂ ਸਕਦਾ ਸਫ਼ਰ ਸੁਖਾਵਾਂ ਹੋ ਗਿਆਹਾਲਾਂਕਿ ਪੜ੍ਹਾਈ ਵਿੱਚ ਮੇਰੀ ਬਹੁਤੀ ਰੁਚੀ ਨਹੀਂ ਸੀ ਪਰ ਫਿਰ ਵੀ ਚੰਗੇ ਵਿਦਿਆਰਥੀਆਂ ਵਿੱਚ ਹੀ ਗਿਣਿਆ ਜਾਂਦਾ ਰਿਹਾ ਹਾਂ

ਮੇਰੇ ਸਾਥੀ ਮੈਨੂੰ ਸਿੱਧੜ ਤੇ ਡਰੂ ਸੁਭਾਉ ਵਾਲਾ ਆਖਦੇ ਹਨ ਇਸਦਾ ਕਈਆਂ ਨੇ ਲਾਭ ਵੀ ਉਠਾਇਆ ਪਰ ਕਦੇ ਬੁਰਾ ਨਹੀਂ ਮਨਾਇਆ ਕਿਉਂਕਿ ਕਿਸੇ ਦਾ ਭਲਾ ਹੀ ਹੋਇਆ ਹੈਡਰੂ ਸੁਭਾਅ ਹੋਣ ਕਰਕੇ ਆਪਣਾ ਕੰਮ ਪੂਰੀ ਮਿਹਨਤ ਨਾਲ ਕੀਤਾ ਤਾਂ ਜੋ ਕਿਸੇ ਪ੍ਰੋਫੈਸਰ ਜਾਂ ਅਫਸਰ ਦੀਆਂ ਝਿੜਕਾਂ ਨਾ ਖਾਣੀਆਂ ਪੈਣਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ ਅਤੇ ਪ੍ਰਾਪਤੀਆਂ ਲਈ ਕੋਈ ਜੋੜ ਤੋੜ ਵੀ ਨਹੀਂ ਕੀਤੇਸਭ ਕੁਝ ਆਪਣੇ ਆਪ ਹੁੰਦਾ ਗਿਆਜਦੋਂ ਮੈਂ ਅੱਠਵੀਂ ਵਿੱਚ ਪੜ੍ਹਦਾ ਸਾਂ, ਉਦੋਂ ਮੇਰਾ ਪਹਿਲਾ ਲੇਖ ਸਰਕਾਰੀ ਰਸਾਲੇ ‘ਜਾਗ੍ਰਤੀ ਵਿੱਚ 1956 ਵਿੱਚ ਛਪਿਆ ਸੀ, ਜਿਸਦੇ ਮੈਨੂੰ ਪੈਸੇ ਵੀ ਮਿਲੇ ਸਨ

ਮੇਰੀਆਂ ਕਵਿਤਾਵਾਂ ਅਤੇ ਕਹਾਣੀਆਂ ਉਦੋਂ ਦੇ ਮੁੱਖ ਰਸਾਲੇ ਜਿਵੇਂ ਕਿ ‘ਪ੍ਰੀਤਲੜੀ`, ‘ਬਾਲ ਸੰਦੇਸ਼`, ‘ਕਵਿਤਾ`, ‘ਫ਼ਤਿਹ`, ‘ਪ੍ਰੀਤਮ`, ‘ਸੁਰਤਾਲ`., ‘ਕੌਮੀ ਏਕਤਾਆਦਿ ਵਿੱਚ ਛਪਦੀਆਂ ਰਹੀਆਂਮੇਰੀ ਪਹਿਲੀ ਕਿਤਾਬ ਗੁਰੂ ਨਾਨਕ ਸਾਹਿਬ ਦੇ ਜੀਵਨ ’ਤੇ ਅਧਾਰਤ ਕਵਿਤਾ ਵਿੱਚ ‘ਯੁਗ ਪੁਰਸ਼ ਗੁਰੂ ਨਾਨਕਸੀ ਜਿਸਦਾ ਹੁਣ ਪੰਜਵਾਂ ਐਡੀਸ਼ਨ ਛਪਿਆ ਹੈ ਇਸਦੀ ਭੂਮਿਕਾ ਡਾ. ਮਹਿੰਦਰ ਸਿੰਘ ਰੰਧਾਵਾ ਨੇ ਲਿਖੀ ਸੀਉਦੋਂ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨਡਾ. ਰੰਧਾਵਾ ਨੇ ਇਸ ਕਿਤਾਬ ਦੀ ਪ੍ਰਸ਼ੰਸਾ ਵੀ ਕੀਤੀ ਸੀ ਅਤੇ ਨਾਲ ਹੀ ਸੁਝਾਅ ਦਿੱਤਾ ਸੀ ਕਿ ਕਿਸਾਨਾਂ ਬਾਰੇ ਲਿਖਣ ਵਾਲਾ ਕੋਈ ਨਹੀਂ, ਤੂੰ ਕਿਸਾਨਾਂ ਬਾਰੇ ਲਿਖਿਆ ਕਰਮੈਂ ਕਿਸਾਨਾਂ ਬਾਰੇ ਲਿਖਣਾ ਸ਼ੁਰੂ ਕੀਤਾਮੇਰੀ ਨੌਕਰੀ ਅਜਿਹੀ ਸੀ ਕਿ ਪਿੰਡਾਂ ਵਿੱਚ ਜਾਣਾ ਪੈਂਦਾ ਸੀ ਅਤੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਵੀ ਹੁੰਦਾ ਸੀਮੇਰੀਆਂ ਲਿਖਤਾਂ ਦੀ ਸ਼ਲਾਘਾ ਹੋਣ ਲੱਗ ਪਈ

ਕਿਸਾਨ ਮੇਰੇ ਸੁਝਾਵਾਂ ’ਤੇ ਅਮਲ ਕਰਨ ਲੱਗ ਪਏਉਦੋਂ ਹੀ ਭਾਰਤ ਸਰਕਾਰ ਨੇ ਪਿੰਡਾਂ ਦੀਆਂ ਲਾਰਿਬ੍ਰੇਰੀਆ ਲਈ ਕਿਤਾਬਾਂ ਲਿਖਵਾਉਣ ਦਾ ਪ੍ਰੋਗਰਾਮ ਉਲੀਕਿਆ, ਜਿਸ ਲਈ ਇਨਾਮੀ ਮੁਕਾਬਲੇ ਕਰਵਾਏਪਹਿਲੇ ਸਾਲ ਦਾ ਵਿਸ਼ਾ ਸੀ ‘ਖੇਤੀ ਵਿਕਾਸ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦਾ ਯੋਗਦਾਨ ਮੈਂ ਕਿਤਾਬ ਲਿਖੀ ਤੇ ਭੇਜ ਦਿੱਤੀਪੰਜਾਬੀ ਲਈ ਇਨਾਮ ਮੈਨੂੰ ਮਿਲ ਗਿਆਦੂਜੇ ਸਾਲ ਵਿਸ਼ਾ ਸੀ ‘ਖੇਤੀ ਵਿਕਾਸ ਵਿੱਚ ਸਹਿਕਾਰੀ ਸੰਸਥਾਵਾਂ ਦਾ ਯੋਗਦਾਨ’ਇਸ ਵਾਰ ਵੀ ਮੇਰੀ ਕਿਤਾਬ ਨੂੰ ਇਨਾਮ ਮਿਲ ਗਿਆਇਹ ਦੋਵੇਂ ਕਿਤਾਬਾਂ ਭਾਰਤ ਸਰਕਾਰ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਛਪਵਾ ਕੇ ਪਿੰਡਾਂ ਵਿੱਚ ਭੇਜੀਆਂਯੂਨੀਵਰਸਿਟੀ ਵਿੱਚ ਮੇਰੀ ਬੱਲੇ-ਬੱਲੇ ਹੋ ਗਈ ਕਿਉਂਕਿ ਮੈਂ ਤਾਂ ਅਜੇ ਨੌਕਰੀ ਦੇ ਪਹਿਲੇ ਡੰਡੇ ਉੱਤੇ ਹੀ ਸਾਂਉਦੋਂ ਹੀ ਭਾਰਤ ਸਰਕਾਰ ਨੇ ਬਾਲਗ ਸਿੱਖਿਆ ਪ੍ਰੋਗਰਾਮ ਸ਼ੁਰੂ ਕੀਤਾਅਨਪੜ੍ਹਾਂ ਨੂੰ ਪੜ੍ਹਾਉਣ ਲਈ ਕੇਂਦਰ ਖੋਲ੍ਹੇ ਗਏਇਨ੍ਹਾਂ ਕੇਂਦਰਾਂ ਦੇ ਪਾਠਕਾਂ ਲਈ ਕਿਤਾਬਾਂ ਲਿਖਵਾਉਣ ਲਈ ਇਨਾਮੀ ਮੁਕਾਬਲੇ ਸ਼ੁਰੂ ਕਰਵਾਏ ਗਏਪਹਿਲੇ ਸਾਲ ਮੇਰੀ ਕਿਤਾਬ ‘ਜੀਵਨ ਜਾਚਨੂੰ ਇਨਾਮ ਮਿਲਿਆਦੂਜੇ ਸਾਲ ‘ਸੁਖਾਵਾਂ ਜੀਵਨਤੇ ਤੀਜੇ ਸਾਲ ‘ਸੁਖਾਵਾਂ ਪਰਿਵਾਰਨੂੰ ਇਨਾਮ ਮਿਲਿਆਇਹ ਕਿਤਾਬਾਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਛਪੀਆਂ

ਕਿਸਾਨਾਂ ਨਾਲ ਵਿਚਾਰ-ਵਟਾਂਦਰੇ ਕਰਨ ਸਮੇਂ ਮੈਂ ਇਹ ਮਹਿਸੂਸ ਕੀਤਾ ਕਿ ਖੇਤੀ ਅਤੇ ਪੇਂਡੂ ਵਿਕਾਸ ਲਈ ਕੇਵਲ ਤਕਨੀਕੀ ਗਿਆਨ ਹੀ ਜ਼ਰੂਰੀ ਨਹੀਂ ਹੈ ਸਗੋਂ ਇਸ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਵੀ ਕਈ ਮਹੱਤਵਪੂਰਨ ਪੱਖ ਹਨ ਜਿਵੇਂ ਕਿ ਸਰਕਾਰੀ ਨੀਤੀਆਂ, ਰਾਜਨੀਤਕ ਵਚਨਬੱਧਤਾ, ਸਮਾਜਿਕ ਕੁਰੀਤੀਆਂ ਨੂੰ ਰੋਕਣ ਲਈ ਸਮਾਜ ਦੀ ਜ਼ਿੰਮੇਵਾਰੀ ਆਦਿਮੈਂ ਇਹ ਵੀ ਮਹਿਸੂਸ ਕੀਤਾ ਕਿ ਧਰਮ ਵੀ ਇਸ ਪਾਸੇ ਅਹਿਮ ਯੋਗਦਾਨ ਪਾ ਸਕਦਾ ਹੈਸਾਡੀ ਨਵੀਂ ਪੀੜ੍ਹੀ ਵਿੱਚ ਨਿਰਾਸ਼ਤਾ ਵਧ ਰਹੀ ਸੀਮੇਰੇ ਲੇਖਾਂ ਨੇ ਬਹੁਤਿਆਂ ਨੂੰ ਜੀਵਨ ਸੇਧ ਬਖ਼ਸ਼ੀਕਈ ਤਾਂ ਖੁਦਕੁਸ਼ੀ ਬਾਰੇ ਸੋਚ ਰਹੇ ਸਨਉਨ੍ਹਾਂ ਵੱਲੋਂ ਕਿਤਾਬ ਦੀ ਮੰਗ ਸੀ‘ਮਨੋਹਰ ਸ਼ਖਸੀਅਤਇਸ ਪਾਸੇ ਪਹਿਲੀ ਕਿਤਾਬ ਸੀਇਸ ਕਿਤਾਬ ਦੀ ਵਿਕਰੀ ਪੰਜਾਹ ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ

ਇਸੇ ਵਿਸ਼ੇ ’ਤੇ ਪੰਜਾਬੀ ਯੂਨੀਵਰਸਿਟੀ ਨੇ ਮੇਰੀ ਕਿਤਾਬ ‘ਸਵੈ ਵਿਕਾਸਪ੍ਰਕਾਸ਼ਿਤ ਕੀਤੀ ਹੈਇਸ ਤੋਂ ਪਹਿਲਾਂ ਇਸੇ ਯੂਨੀਵਰਸਿਟੀ ਨੇ ਮੇਰੀਆਂ ਕਿਤਾਬਾਂ ‘ਪੰਜਾਬੀ ਕਿਸਾਨਤੇ ‘ਬਾਲਗ ਸਿੱਖਿਆਪ੍ਰਕਾਸ਼ਿਤ ਕੀਤੀਆਂ ਹਨ, ਜਿਨ੍ਹਾਂ ਦੇ ਕਈ ਐਡੀਸ਼ਨ ਛਪ ਚੁੱਕੇ ਹਨਨੈਸ਼ਨਲ ਬੁੱਕ ਟ੍ਰਸਟ ਨੇ ਮੇਰੀਆਂ ਖੇਤੀ ਨਾਲ ਸੰਬੰਧਿਤ ਤਿੰਨ ਪੁਸਤਕਾਂ ਛਾਪੀਆਂ ਹਨਭਾਸ਼ਾ ਵਿਭਾਗ ਪੰਜਾਬ ਨੇ ਮੇਰੀ ਦੋ ਪੁਸਤਕਾਂ ਛਾਪਣ ਵਿੱਚ ਸਹਾਇਤਾ ਕੀਤੀਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਵੀ ਚਾਰ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨਮੈਂ ਇਹ ਵੀ ਵੇਖਿਆ ਕਿ ਬੱਚਿਆਂ ਅਤੇ ਕਿਸਾਨਾਂ ਵਿੱਚ ਵਧ ਰਹੀ ਨਿਰਾਸ਼ਤਾ ਅਤੇ ਬੇਚੈਨੀ ਦਾ ਇੱਕ ਕਾਰਨ ਹੈ ਪਰਿਵਾਰਿਕ ਝਗੜੇਇਸ ਸੰਬੰਧੀ ਮੈਂ ਲੇਖ ਲਿਖੇ ,ਜਿਹੜੇ ਬਹੁਤ ਪਸੰਦ ਕੀਤੇ ਗਏਇਸ ਵਿਸ਼ੇ ਸੰਬੰਧੀ ਕਿਤਾਬਾਂ ਦੀ ਮੰਗ ਹੋਣ ਲੱਗੀਮੈਂ ਚਾਰ ਪੁਸਤਕਾਂ ਇਸ ਸੰਬੰਧੀ ਲਿਖੀਆਂ, ਜਿਹੜੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਛਪੀਆਂਧਰਮ ਸੰਬੰਧੀ ਮੇਰੇ ਲੇਖਾਂ ਅਤੇ ਸੁਝਾਵਾਂ ਦਾ ਭਰਵਾਂ ਸਵਾਗਤ ਹੋਇਆਮੈਂ ਆਪਣੇ ਕਿੱਤੇ ਨੂੰ ਵੀ ਭਰਪੂਰ ਜੀਵਿਆ ਹੈ ਮੈਨੂੰ ਆਪਣੇ ਅਫਸਰਾਂ, ਸਾਥੀਆਂ, ਵਿਦਿਆਰਥੀਆਂ ਅਤੇ ਕਿਸਾਨਾਂ ਤੋਂ ਭਰਪੂਰ ਹੁੰਗਾਰਾ ਮਿਲਿਆ ਹੈਕੁਝ ਨਵਾਂ ਸੋਚਣ ਅਤੇ ਕਰਨ ਦੀ ਮੇਰੀ ਹਮੇਸ਼ਾ ਤਾਂਘ ਰਹੀ ਹੈਆਪਣੀ ਨੌਕਰੀ ਦੇ ਪਹਿਲੇ ਹੀ ਸਾਲ ਮੈਂ ਕਿਸਾਨ ਮੇਲੇ ਦੀ ਰੂਪ-ਰੇਖਾ ਉਲੀਕੀ

ਭਾਰਤ ਸਰਕਾਰ ਦੇ ਇੱਕ ਪ੍ਰੋਗਰਾਮ ਅਧੀਨ ਪਿੰਡਾਂ ਵਿੱਚ ਕਿਸਾਨ ਚਰਚਾ ਮੰਡਲ ਬਣਾਉਣੇ ਸਨਪਹਿਲਾ ਚਰਚਾ ਮੰਡਲ ਪਿੰਡ ਬਾੜੇਵਾਲ ਵਿੱਚ ਬਣਾਇਆਹੁਣ ਇਹ ਰਾਜ ਪੱਧਰ ’ਤੇ ਪੰਜਾਬ ਕਿਸਾਨ ਕਲੱਬ ਹੈਇਨ੍ਹਾਂ ਕਲੱਬਾਂ ਨੂੰ ਬਣਾਉਣ ਅਤੇ ਚਲਾਉਣ ਦੇ ਅਨੁਭਵਾਂ ’ਤੇ ਅਧਾਰਤ ਇੱਕ ਹੋਰ ਕਿਤਾਬਚਾ ਪ੍ਰਕਾਸ਼ਿਤ ਕੀਤਾਦੇਸ਼ ਵਿੱਚ ਪਹਿਲੀ ਵਾਰ ਕਿਸਾਨ ਮਰਦਾਂ ਅਤੇ ਕਿਸਾਨ ਬੀਬੀਆਂ ਲਈ ਡਾਕ ਰਾਹੀਂ ਸਿੱਖਿਆ ਪ੍ਰੋਗਰਾਮ ਉਲੀਕਿਆ ਅਤੇ ਸਫ਼ਲਤਾਪੂਰਵਕ ਚਲਾਇਆ ਗਿਆਇਸ ਵਿਸ਼ੇ ਦੀ ਵਿਸ਼ਵ ਕਾਨਫਰੰਸ ਕੈਨੇਡਾ ਦੀ ਯੂਨੀਵਰਸਿਟੀ ਵਿਖੇ 1980 ਵਿੱਚ ਹੋਈ ਜਿੱਥੇ ਪ੍ਰਧਾਨਗੀ ਕਰਨ ਵਾਸਤੇ ਮੈਨੂੰ ਵਿਸ਼ੇਸ਼ ਰੂਪ ਵਿੱਚ ਬੁਲਾਇਆ ਗਿਆ

ਸੰਚਾਰ ਦੀਆਂ ਕਈ ਹੋਰ ਵਿਧੀਆਂ ਜਿਵੇਂ ਕਿ ਆਡੀਓ ਕੈਸਟਾਂ, ਫ਼ਸਲ ਕੈਲੰਡਰ, ਲਘੂ ਫਿਲਮਾਂ, ਬਹੁ-ਵਿਧੀਆਂ ਸੰਚਾਰ ਨੀਤੀ ਅਤੇ ਹੋਰ ਕਈ ਵਿਧੀਆਂ ਵਿਕਸਿਤ ਕੀਤੀਆਂਅਮਰੀਕਾ ਦੀ ਕਾਰਨਲ ਯੂਨੀਵਰਸਿਟੀ ਵਿੱਚ ਤਾਂ ਕੁਝ ਸਮਾਂ ਪੜ੍ਹਾਈ ਦਾ ਵੀ ਮੌਕਾ ਮਿਲਿਆਆਪਣੇ ਵਿਸ਼ੇ ਸੰਬੰਧੀ ਲਿਖੀ ਮੇਰੀ ਪੁਸਤਕ ਪਿਛਲੇ ਤੀਹ ਸਾਲਾਂ ਤੋਂ ਵਿਕਰੀ ਦੇ ਲਿਹਾਜ਼ ਨਾਲ ਪਹਿਲੇ ਨੰਬਰ ’ਤੇ ਹੈਦਾਸ ਨੂੰ ਵਿਸ਼ਵ ਬੈਂਕ, ਯੂਰਪੀਅਨ ਯੂਨੀਅਨ ਅੰਤਰਰਾਸ਼ਟਰੀ ਐਟਮੀ ਐਨਰਜੀ ਕਮਿਸ਼ਨ, ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ, ਇਰਾਕ ਸਰਕਾਰ ਆਦਿ ਵਿੱਚ ਸਲਾਹਕਾਰ ਦੇ ਤੌਰ ’ਤੇ ਵੀ ਸੇਵਾ ਕਰਨ ਦਾ ਵੀ ਮੌਕਾ ਮਿਲਿਆ

ਪਿਛਲੀ ਮਨਮੋਹਨ ਸਿੰਘ ਸਰਕਾਰ ਵੱਲੋਂ ਸਾਰੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਦੀ ਇੱਕ ਮੁਹਿੰਮ ਚਲਾਈ ਗਈ ਸੀ ਜਿਸਦਾ ਮੰਤਵ ਕਰਮਚਾਰੀਆਂ ਨੂੰ ਆਪਣੇ ਕੰਮ ਦੀ ਮੁਹਾਰਤ ਦੇ ਨਾਲ ਨਾਲ ਇਹ ਵੀ ਸਿਖਾਇਆ ਗਿਆ ਕਿ ਉਹ ਲੋਕਾਂ ਦੇ ਨੌਕਰ ਹਨ ਤੇ ਉਨ੍ਹਾਂ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਹੈ ਮੈਨੂੰ ਵੀ ਇਸ ਮੁਹਿੰਮ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਅਤੇ ਪੰਜਾਬ ਦੇ ਹਰੇਕ ਵਿਭਾਗ ਦੇ ਲਗਭਗ ਸਾਰੇ ਕਰਮਚਾਰੀਆਂ ਨਾਲ ਸੰਵਾਦ ਰਚਾਉਣ ਦਾ ਮੌਕਾ ਮਿਲਿਆਇਸ ਵਿੱਚ ਸਕੂਲਾਂ ਦੇ ਮੁਖੀ ਵੀ ਸ਼ਾਮਿਲ ਸਨਪ੍ਰਾਪਤ ਹੋਏ ਹੁੰਗਾਰੇ ਤੋਂ ਯਕੀਨ ਹੁੰਦਾ ਹੈ ਕਿ ਬਹੁਤੇ ਕਰਮਚਾਰੀਆਂ ਦੀ ਕਾਰਜਸ਼ੈਲੀ ਵਿੱਚ ਤਬਦੀਲੀ ਆ ਗਈ

ਕੁਝ ਨਿੱਜੀ ਮਜਬੂਰੀਆਂ ਕਾਰਨ ਭਾਵੇਂ ਮੈਂ ਕਿਸੇ ਉੱਚੀ ਪਦਵੀ ’ਤੇ ਨਹੀਂ ਪਹੁੰਚ ਸਕਿਆ ਪਰ ਇਹ ਤਸੱਲੀ ਹੈ ਕਿ ਜਿਸ ਕਾਲਜ ਵਿੱਚ ਪੜ੍ਹਾਈ ਕੀਤੀ ਸੀ, ਉਸੇ ਕਾਲਜ ਦੇ ਡੀਨ ਦੀ ਕੁਰਸੀ ’ਤੇ ਬੈਠਿਆਂ ਸੇਵਾ ਮੁਕਤ ਹੋਇਆ ਹਾਂਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਵੀ ਮੌਕਾ ਮਿਲਿਆਮੇਰੇ ਵਰਗੇ ਬੰਦੇ ਨੂੰ ਜਿਹੜੇ ਇਨਾਮ ਸਨਮਾਨ ਮਿਲ ਸਕਦੇ ਹਨ, ਉਹ ਪ੍ਰਾਪਤ ਹੋਏਪੰਜਾਬ ਸਰਕਾਰ ਨੇ ਆਪਣੇ ਵੱਡੇ ਇਨਾਮ ‘ਪੰਜਾਬ ਸਰਕਾਰ ਪ੍ਰਮਾਣ ਪੱਤਰ ਅਤੇ ਸ਼੍ਰੋਮਣੀ ਸਾਹਿਤਕਾਰ ਤੇ ਭਾਰਤ ਸਰਕਾਰ ਨੇ ‘ਕੌਮੀ ਸਨਮਾਨ’ ਨਾਲ ਨਿਵਾਜਿਆਮੇਰੇ ਆਪਣੇ ਵਿਸ਼ੇ ਵਿੱਚ ਮਿਲਣ ਵਾਲੇ ਵੀ ਸਾਰੇ ਸਨਮਾਨ ਪ੍ਰਾਪਤ ਹੋਏਸਾਰੇ ਦੇਸ਼ ਵਿੱਚ ਹੀ ਸਾਡੇ ਵਿਸ਼ੇ ਦੇ ਵਿਦਿਆਰਥੀ ਮੈਨੂੰ ਗੁਰੂ ਜੀ ਆਖ ਸੰਬੋਧਨ ਕਰਦੇ ਹਨ

ਇਹ ਸਾਰਾ ਕੁਝ ਪਿਆਰੇ ਪਾਠਕੋ ਤੁਹਾਡੇ ਵੱਲੋਂ ਮਿਲੇ ਭਰਵੇਂ ਹੁੰਗਾਰੇ ਕਾਰਨ ਹੀ ਸੰਭਵ ਹੋਇਆ ਹੈਯੂਨੀਵਰਸਿਟੀ ਦੇ ਵੀ ਸਾਰੇ ਹੀ ਮੁਖੀਆਂ ਨੇ ਹਮੇਸ਼ਾ ਉਤਸ਼ਾਹਿਤ ਕੀਤਾਤੁਹਾਡੀਆਂ ਬਖਸ਼ਿਸ਼ਾਂ ਲਈ ਬਹੁਤ ਬਹੁਤ ਧੰਨਵਾਦਮੈਂ ਯਕੀਨ ਦੁਆਉਣਾ ਚਾਹੁੰਦਾ ਹਾਂ ਕਿ ਜਦੋਂ ਤਕ ਮੇਰੇ ਹੱਥ ਤੇ ਜ਼ਬਾਨ ਚਲਦੇ ਰਹਿਣਗੇ, ਇਵੇਂ ਹੀ ਤੁਹਾਡੀ ਸੇਵਾ ਕਰਦਾ ਰਹਾਂਗਾ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5547)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author