RanjitSingh Dr7ਇੰਝ ਪੰਜਾਬੀ ਹੌਲੀ ਹੌਲੀ ਕਿਰਤ ਤੋਂ ਦੂਰ ਹੋ ਰਹੇ ਹਨ। ਤਕਨੀਕੀ ਕੰਮ ...MohinderSRandhawa
(4 ਫਰਵਰੀ 2025)

 

MohinderSRandhawaਪੰਜਾਬੀ ਮਿਹਨਤੀ, ਹਿੰਮਤੀ ਅਤੇ ਖਤਰੇ ਸਹੇੜਨ ਲਈ ਹਮੇਸ਼ਾ ਤਿਆਰ ਰਹਿੰਦੇ ਹਨਜਦੋਂ ਵੀ ਇਨ੍ਹਾਂ ਨੂੰ ਕਿਸੇ ਨਵੀਂ ਥਾਂ ਜਾਣ ਦਾ ਮੌਕਾ ਮਿਲਦਾ ਹੈ ਤਾਂ ਉਹ ਉੱਥੇ ਜਾਣ ਲਈ ਸਭ ਤੋਂ ਅੱਗੇ ਹੁੰਦੇ ਹਨਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਵੀ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂਦੇਸ਼ ਦੀ ਅਜ਼ਾਦੀ ਸਮੇਂ ਪੰਜਾਬ ਦੀ ਵੰਡ ਹੋਈ ਤੇ ਪੰਜਾਬੀਆਂ ਨੇ ਭਿਆਨਕ ਸੰਤਾਪ ਭੋਗਿਆਪਾਕਿਸਤਾਨ ਵਾਲੇ ਪੰਜਾਬ ਵਿੱਚ ਕਿਸੇ ਹਿੰਦੂ ਜਾਂ ਸਿੱਖ ਦੀ ਰਹਿਣਾ ਮੁਸ਼ਕਿਲ ਹੋ ਗਿਆ ਤੇ ਇਸ ਪਾਸੇ ਮੁਸਲਮਾਨਾਂ ਨੂੰ ਘਰ ਬਾਰ ਛੱਡ ਕੇ ਜਾਣਾ ਪਿਆਲੱਖਾਂ ਲੋਕ ਮਾਰੇ ਗਏਔਰਤਾਂ ਦੀ ਇੱਜ਼ਤ ਲੁੱਟੀ ਗਈ ਤੇ ਸਭ ਕੁਝ ਲੁਟਾ ਕੇ ਖਾਲੀ ਹੱਥ ਆਉਣਾ ਪਿਆ ਉੱਧਰੋਂ ਆਏ ਪੰਜਾਬੀਆਂ ਨੇ ਇਸ ਪਾਸੇ ਪੈਰ ਲੱਗਦਿਆਂ ਹੀ ਅੱਗੇ ਵਧਣਾ ਸ਼ੁਰੂ ਕਰ ਦਿੱਤਾ

ਖੇਤੀ ਦੇ ਨਵੇਂ ਢੰਗ ਤਰੀਕੇ, ਨਵੇਂ ਬੀਜ ਅਤੇ ਮਸ਼ੀਨਾਂ ਦੀ ਵਰਤੋਂ ਕਰਨ ਵਿੱਚ ਪੰਜਾਬੀਆਂ ਨੇ ਦੇਸ਼ ਦੀ ਅਗਵਾਈ ਕੀਤੀ ਜਿੱਥੇ ਉਹ ਲੋੜ ਪੈਣ ਉੱਤੇ ਸਰਹੱਦਾਂ ਦੀ ਰਾਖੀ ਕਰਦੇ ਸਨ, ਉੱਥੇ ਭੁੱਖਮਰੀ ਨਾਲ ਜੂਝ ਰਹੇ ਦੇਸ਼ ਵਿੱਚ ਅਨਾਜ ਦੇ ਢੇਰ ਲਗਾ ਦਿੱਤੇ, ਜਿਸ ਨੂੰ ਹਰਾ ਇਨਕਲਾਬ ਆਖਿਆ ਗਿਆਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰੇ ਇਨਕਲਾਬ ਨਾਲ ਦੇਸ਼ ਨੂੰ ਭੁੱਖਮਰੀ ਤੋਂ ਬਚਾਇਆ ਗਿਆ ਅਤੇ ਪੰਜਾਬ ਵਿੱਚ ਖੁਸ਼ਹਾਲੀ ਆਈ ਪ੍ਰੰਤੂ ਖੁਸ਼ਹਾਲੀ ਲਈ ਵੀ ਪੰਜਾਬੀਆਂ ਨੂੰ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂਆਈ ਖੁਸ਼ਹਾਲੀ ਨੇ ਵਿਉਪਾਰੀਆਂ ਨੂੰ ਆਪਣੇ ਵਲ ਖਿੱਚਿਆਟ੍ਰੈਕਟਰ ਤੇ ਦੂਜੀਆਂ ਮਸ਼ੀਨਾਂ ਦੇ ਪ੍ਰਦਰਸ਼ਨ ਕਰਕੇ ਕਿਸਾਨਾਂ ਨੂੰ ਇਨ੍ਹਾਂ ਦੀ ਖਰੀਦ ਲਈ ਉਤਸ਼ਾਹਿਤ ਕੀਤਾ, ਜਿਸ ਨਾਲ ਪੰਜਾਬ ਦੀ ਖੇਤੀ ਦਾ ਮੁਕੰਮਲ ਮਸ਼ੀਨੀਕਰਨ ਹੋ ਗਿਆਸਿੰਚਾਈ ਸਹੂਲਤਾਂ ਦੇ ਵਾਧੇ ਨਾਲ ਸਾਰੀ ਧਰਤੀ ਦੋ ਫਸਲੀ ਹੋ ਗਈ, ਜਿਸ ਨਾਲ ਕਾਮਿਆਂ ਦੀ ਮੰਗ ਵਧੀ ਤੇ ਦੂਜੇ ਸੂਬਿਆਂ ਤੋਂ ਕਾਮੇ ਆਉਣ ਲੱਗੇਪਹਿਲਾਂ ਉਹ ਫਸਲ ਦੀ ਲੁਆਈ ਅਤੇ ਵਾਢੀ ਸਮੇਂ ਹੀ ਆਉਂਦੇ ਸਨ, ਫਿਰ ਉਹ ਟੱਬਰਾਂ ਸਮੇਤ ਆ ਕੇ ਇੱਥੇ ਹੀ ਰਹਿਣ ਲੱਗ ਪਏਉਨ੍ਹਾਂ ਦੇ ਬੱਚਿਆਂ ਨੇ ਦੁਕਾਨਾਂ ਅਤੇ ਦਫਤਰਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਕੀਤਾ ਤੇ ਔਰਤਾਂ ਨੇ ਘਰਾਂ ਦਾ ਕੰਮ ਸੰਭਾਲ ਲਿਆ

ਹੁਣ ਘਰਾਂ ਅਤੇ ਖੇਤਾਂ ਦਾ ਬਹੁਤਾ ਕੰਮ ਇਹ ਲੋਕ ਹੀ ਕਰਦੇ ਹਨ ਸ਼ਹਿਰਾਂ ਦੇ ਬਹੁਤੇ ਘਰਾਂ ਵਿੱਚ ਰੋਟੀ ਵੀ ਇਹ ਲੋਕ ਹੀ ਪਕਾਉਣ ਲੱਗ ਪਏ ਹਨਇੰਝ ਪੰਜਾਬੀ ਹੌਲੀ ਹੌਲੀ ਕਿਰਤ ਤੋਂ ਦੂਰ ਹੋ ਰਹੇ ਹਨਤਕਨੀਕੀ ਕੰਮ ਜਿਵੇਂ ਕਿ ਲੁਹਾਰਾ, ਤਰਖਾਣਾ, ਪਲੰਬਰ, ਰਾਜ ਮਿਸਤਰੀ ਆਦਿ ਕੰਮ ਵੀ ਹੌਲੀ ਹੌਲੀ ਇਨ੍ਹਾਂ ਹੀ ਸੰਭਾਲ ਲਏ ਹਨਪੰਜਾਬ ਦੇ ਇਨ੍ਹਾਂ ਕਿੱਤਿਆਂ ਦੇ ਆਪਣੇ ਤੌਰ ਤਰੀਕੇ ਅਤੇ ਦਸਤਕਾਰੀ ਅਲੋਪ ਹੋ ਗਏ ਹਨ ਵਿੱਦਿਆ ਦੇ ਵਿਉਪਾਰੀਆਂ ਨੇ ਥਾਂ ਥਾਂ ਅੰਗਰੇਜ਼ੀ ਸਕੂਲ ਖੋਲ੍ਹ ਲਏਇਨ੍ਹਾਂ ਸਕੂਲਾਂ ਵਿੱਚ ਬੱਚੇ ਭੇਜਣਾ ਪੰਜਾਬੀ ਆਪਣੀ ਸ਼ਾਨ ਸਮਝਣ ਲੱਗ ਪਏ ਹਨਇਨ੍ਹਾਂ ਸਕੂਲਾਂ ਵਿੱਚ ਪੰਜਾਬੀ ਪੜ੍ਹਨੀ ਤੇ ਬੋਲਣੀ ਸਖਤ ਮਨ੍ਹਾ ਹੈਇੰਝ ਪੰਜਾਬੀ ਬੱਚੇ ਆਪਣੀ ਮਾਂ-ਬੋਲੀ, ਆਪਣੇ ਇਤਿਹਾਸ, ਆਪਣੇ ਸੱਭਿਆਚਾਰ ਅਤੇ ਆਪਣੇ ਰਸਮੋ ਰਿਵਾਜ਼ਾਂ ਤੋਂ ਦੂਰ ਹੋ ਗਏ ਹਨ ਬਜ਼ਾਰ ਕੱਪੜਿਆਂ, ਬਿਜਲੀ ਉਪਕਰਨਾਂ, ਫਰਨੀਚਰ ਆਦਿ ਨਾਲ ਭਰ ਗਏਪਿੰਡਾਂ ਵਿੱਚ ਸਾਰੇ ਘਰ ਪੱਕੇ ਹੋ ਗਏ, ਬਿਜਲੀ ਆ ਗਈ, ਪਾਣੀ ਦੀਆਂ ਟੂਟੀਆਂ ਲੱਗ ਗਈਆਂਘਰਾਂ ਵਿੱਚ ਚੱਕੀ, ਚੁੱਲ੍ਹੇ, ਚਰਖੇ, ਖਰੋਸ਼ੀਏ, ਸਲਾਈਆਂ ਆਦਿ ਅਲੋਪ ਹੋ ਗਈਆਂਮੰਜੇ, ਪੀੜ੍ਹੀਆਂ, ਮੂੜ੍ਹੇ, ਦਰੀਆਂ, ਫੁਲਕਾਰੀਆਂ, ਛਿਕੂ, ਗੁੱਡੀਆਂ-ਪਟੋਲੇ ਸਭੋ ਕੁਝ ਬੀਤੇ ਦੀਆਂ ਕਹਾਣੀਆਂ ਤਕ ਹੀ ਸੀਮਤ ਹੋ ਗਏਆਪਸੀ ਭਾਈਚਾਰਾ, ਰਹਿਣ ਸਹਿਣ, ਰਸਮੋ ਰਿਵਾਜ਼ ਸਭੋ ਕੁਝ ਬਦਲ ਗਿਆਜਿਸ ਤੇਜ਼ੀ ਨਾਲ ਪੰਜਾਬੀ ਜੀਵਨ ਬਦਲਿਆ, ਇਸ ਤੇਜ਼ੀ ਨਾਲ ਤਬਦੀਲੀ ਸ਼ਾਇਦ ਸੰਸਾਰ ਵਿੱਚ ਕਿਤੇ ਵੀ ਨਹੀਂ ਸੀ ਆਈਨਵੀਂ ਪੀੜ੍ਹੀ ਨੂੰ ਜਦੋਂ ਅਸੀਂ ਬਚਪਨ ਦੀਆਂ ਕਹਾਣੀਆਂ ਸੁਣਾਉਂਦੇ ਹਾਂ ਤਾਂ ਉਨ੍ਹਾਂ ਲਈ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਅਜਿਹਾ ਵੀ ਕਦੇ ਹੁੰਦਾ ਸੀ

ਅਫਸੋਸ ਇਸ ਗੱਲ ਦਾ ਹੈ ਕਿ ਕਿਸੇ ਵੀ ਸਰਕਾਰ, ਸੰਸਥਾ ਜਾਂ ਧਾਰਮਿਕ ਆਗੂ ਨੇ ਆਪਣੇ ਵਿਰਸੇ ਦੀ ਸਾਂਭ ਸੰਭਾਲ ਵਲ ਬਿਲਕੁਲ ਧਿਆਨ ਨਹੀਂ ਦਿੱਤਾਇੰਝ ਪੰਜਾਬੀ ਜੀਵਨ ਸਮਾਜਿਕ ਕਦਰਾਂ ਕੀਮਤਾਂ ਨੂੰ ਭੁੱਲ ਆਪ ਮੁਹਾਰਾ ਹੋ ਗਿਆਇਸੇ ਕਰਕੇ ਮਿਹਨਤ, ਸੰਤੋਖ, ਭਾਈਚਾਰਾ, ਇਮਾਨਦਾਰੀ ਆਦਿ ਪੰਜਾਬੀਆਂ ਦੇ ਮੁੱਖ ਗੁਣ ਅਲੋਪ ਹੋ ਰਹੇ ਹਨਕੁਝ ਪੰਜਾਬੀ ਪਿਆਰਿਆਂ ਨੇ ਆਪੋ ਆਪਣੀ ਪੱਧਰ ਉੱਤੇ ਪੰਜਾਬੀ ਵਿਰਸੇ ਦੀ ਸਾਂਭ ਸੰਭਾਲ ਦੇ ਯਤਨ ਕੀਤੇ ਹਨਇਨ੍ਹਾਂ ਵਿੱਚ ਸਭ ਤੋਂ ਉੱਤੇ ਨਾਮ ਡਾ. ਮਹਿੰਦਰ ਸਿੰਘ ਰੰਧਾਵਾ ਦਾ ਆਉਂਦਾ ਹੈਉਨ੍ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਇੱਕ ਅਜਾਇਬ ਘਰ ਦੀ ਉਸਾਰੀ ਕਰਵਾਈ, ਜਿਸ ਵਿੱਚ ਪੁਰਾਣੇ ਪੰਜਾਬ ਦੀ ਇੱਕ ਝਲਕ ਦਿਖਾਉਣ ਦਾ ਯਤਨ ਕੀਤਾ ਗਿਆ ਹੈਉਨ੍ਹਾਂ ਪੰਜਾਬ ਦੇ ਲੋਕਗੀਤ ਇਕੱਠੇ ਕਰਵਾਏ, ਲੋਕ ਕਲਾਵਾਂ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾਪੰਜਾਬ ਦਾ ਮਾਣ ਚੂਪਣ ਵਾਲੇ ਅੰਬਾਂ ਦੀਆਂ ਕਿਸਮਾਂ ਇਕੱਠੀਆਂ ਕਰਕੇ ਇਨ੍ਹਾਂ ਨੂੰ ਅਲੋਪ ਹੋਣ ਤੋਂ ਬਚਾਇਆਰਵਾਇਤੀ ਰੁੱਖਾਂ ਅਤੇ ਫਲਾਂ ਵਾਲੇ ਬੂਟਿਆਂ ਦੀ ਸੰਭਾਲ ਕੀਤੀ

ਆਪ ਜੀ ਨੂੰ ਪਤਾ ਲੱਗਿਆ ਕਿ ਕਾਂਗੜਾ ਜ਼ਿਲ੍ਹੇ ਵਿੱਚ ਚਿੱਤਰਾਂ ਦਾ ਅਥਾਹ ਭੰਡਾਰ ਹੈਇਨ੍ਹਾਂ ਨੇ ਕਾਂਗੜਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਾ ਕੇ ਮੰਦਰਾਂ, ਮਹਿਲਾਂ, ਰਾਜਿਆਂ ਅਤੇ ਹੋਰ ਵਿਅਕਤੀਆਂ ਪਾਸੋਂ ਇਨ੍ਹਾਂ ਚਿੱਤਰਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਤੇ ਇੱਕ ਸੁੰਦਰ ਕਿਤਾਬ ਲਿਖੀਇਸੇ ਤਰ੍ਹਾਂ ਇਨ੍ਹਾਂ ਨੇ ਅਲੋਪ ਹੋ ਰਹੇ ਲੋਕ-ਗੀਤਾਂ ਨੂੰ ਇਕੱਠਿਆਂ ਕਰਵਾਇਆ ਤੇ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕੀਤਾਪੰਜਾਬ ਦੇ ਰਵਾਇਤੀ ਰੁੱਖਾਂ ਨੂੰ ਸੜਕਾਂ ਕੰਢੇ ਲਗਵਾਇਆਫੁੱਲਾਂ ਵਾਲੇ ਰੁੱਖਾਂ ਦੇ ਨਾਂਵਾਂ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਸੜਕਾਂ ਨੂੰ ਸ਼ਿੰਗਾਰਿਆ ਤੇ ਸੜਕਾਂ ਦੇ ਨਾਮ ਵੀ ਇਨ੍ਹਾਂ ਰੁੱਖਾਂ ਵਾਲੇ ਰੱਖੇ

ਇੰਝ ਉਨ੍ਹਾਂ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਵਿੱਚ ਅਹਿਮ ਯੋਗਦਾਨ ਪਾਇਆਪੰਜਾਬ ਦੇ ਚਿੱਤਰਕਾਰਾਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਦੇ ਚਿੱਤਰ ਖਰੀਦੇ, ਜਿਨ੍ਹਾਂ ਨੂੰ ਦਫਤਰਾਂ, ਸਕੂਲਾਂ, ਕਾਲਜਾਂ ਵਿੱਚ ਲਗਵਾਇਆਇੰਝ ਚਿੱਤਰਕਾਰਾਂ ਦੀ ਮਾਲੀ ਸਹਾਇਤਾ ਵੀ ਹੋ ਗਈ ਅਤੇ ਅਤੇ ਉਹ ਪੰਜਾਬ ਦੇ ਅਲੋਪ ਹੋ ਰਹੇ ਵਿਰਸੇ ਨੂੰ ਚਿਤਰਣ ਲਈ ਹੋਰ ਉਤਸ਼ਾਹਿਤ ਹੋਏਵਿਦਵਾਨਾਂ ਪਾਸੋਂ ਪੰਜਾਬ ਦੇ ਵਿਰਸੇ ਦੇ ਵੱਖੋ ਵੱਖਰੇ ਪੱਖਾਂ ਨੂੰ ਦਰਸਾਉਂਦੇ ਲੇਖ ਲਿਖਵਾਏ ਅਤੇ ਇੱਕ ਸੁੰਦਰ ਪੁਸਤਕ ਪ੍ਰਕਾਸ਼ਿਤ ਕੀਤੀਰੰਧਾਵਾ ਸਾਹਿਬ ਨੇ ਪੰਜਾਬ ਦੀ ਸੱਭਿਅਤਾ ਤੇ ਸੱਭਿਆਚਾਰ ਦੀ ਪਹਿਰੇਦਾਰੀ ਕੀਤੀਜੇਕਰ ਉਸ ਨੇ ਅਜਿਹਾ ਨਾ ਕੀਤਾ ਹੁੰਦਾ ਤਾਂ ਸਾਥੋਂ ਪਿਛਲੀ ਪੀੜ੍ਹੀ ਨੂੰ ਇਹ ਦੱਸਣਾ ਅਤੇ ਮਨਾਉਣਾ ਔਖਾ ਹੀ ਨਹੀਂ ਨਾਮੁਮਕਿਨ ਹੋ ਜਾਂਦਾ ਕਿ ਸਾਡੇ ਵੇਲੇ ਪੰਜਾਬ ਕਿਹੋ ਜਿਹਾ ਸੀਸਦੀਆਂ ਤੋਂ ਚੱਲੀ ਆ ਰਹੀ ਜੀਵਨ ਸ਼ੈਲੀ, ਰਸਮੋ ਰਿਵਾਸ, ਕੰਮਕਾਰੀ ਢੰਗ, ਰਹਿਣ-ਸਹਿਣ, ਖਾਣ-ਪਹਿਨਣ, ਜਿਹੜੀ ਕੇਵਲ ਤਿੰਨ ਕੁ ਦਹਾਕਿਆਂ ਵਿੱਚ ਹੀ ਅਲੋਪ ਹੋ ਗਈ, ਉਹ ਕਿਹੋ ਜਿਹੀ ਸੀ

ਪੰਜਾਬ ਦੇ ਲੋਕਗੀਤ ਤੇ ਲੋਕ ਕਹਾਣੀਆਂ ਉੱਤੇ ਕੰਮ ਕਰਨ ਵਾਲੇ ਪ੍ਰਸਿੱਧ ਲੇਖਕ ਵਣਜਾਰਾ ਬੇਦੀ ਲਿਖਦੇ ਹਨ, ਜਦੋਂ ਡਾ. ਰੰਧਾਵਾ ਨੇ ਲੋਕਸਾਹਿਤ ਦੇ ਇਕੱਤਰੀਕਰਣ ਦਾ ਕਾਰਜ ਆਰੰਭਿਆ ਤਾਂ ਉਦੋਂ ਤਕ ਲੋਕ ਸਾਹਿਤ ਸੰਗ੍ਰਹਿਣ ਦਾ ਕਾਰਜ ਆਪਣੇ ਮੁਢਲੇ ਦੌਰ ਵਿੱਚ ਹੀ ਸੀਡਾ. ਰੰਧਾਵਾ ਦੇ ਲੋਕ ਗੀਤ ਦੀ ਸਮੱਗਰੀ ਵਲ ਧਿਆਨ ਦੇਣ ਤੋਂ ਪਹਿਲਾਂ ਇਹ ਕੰਮ ਕੇਵਲ ਨੀਂਹ ਦੀ ਖੁਦਾਈ ਤਕ ਹੀ ਸੀਮਤ ਸੀ ਪਰ ਰੰਧਾਵਾ ਨੇ ਅਣਥੱਕ ਮਿਹਨਤ ਅਤੇ ਲਗਨ ਨਾਲ ਇਨ੍ਹਾਂ ਨੀਂਹਾਂ ਉੱਤੇ ਇੱਕ ਮਹਿਲ ਖੜ੍ਹਾ ਕਰ ਦਿੱਤਾ ਤੇ ਅੱਜ ਅਸੀਂ ਆਪਣੇ ਲੋਕ ਗੀਤਾਂ ਦੇ ਅਥਾਹ ਬੋਲਾਂ ਉੱਤੇ ਮਾਣ ਕਰਨ ਯੋਗੇ ਹੋ ਗਏ ਹਾਂਪੰਜਾਬ ਦੇ ਲੋਕ ਨਾਚ ਭੰਗੜਾ ਅਤੇ ਗਿੱਧਾ ਨੂੰ ਜਿਉਂਦਿਆਂ ਰੱਖਣ ਵਿੱਚ ਰੰਧਾਵਾ ਸਾਹਿਬ ਦੀ ਅਹਿਮ ਭੂਮਿਕਾ ਹੈ ਭੰਗੜਾ ਪਛਮੀ ਪੰਜਾਬ ਤੋਂ ਇਸ ਪਾਸੇ ਆਇਆਕਮਿਊਨਿਟੀ ਡਿਵੈਲਪਮੈਂਟ ਸਕੀਮ ਵਿੱਚ ਉਨ੍ਹਾਂ ਭੰਗੜੇ ਦੇ ਮਾਹਿਰਾਂ ਨੂੰ ਬਤੌਰ ਸਮਾਜਿਕ ਵਿੱਦਿਅਕ ਅਫਸਰ ਭਰਤੀ ਕੀਤਾਭੰਗੜੇ ਦੀਆਂ ਟੀਮਾਂ ਬਣਾਈਆਂ ਗਈਆਂਇਨ੍ਹਾਂ ਨੇ ਸਕੂਲਾਂ, ਕਾਲਜਾਂ ਵਿੱਚ ਜਾ ਕੇ ਮੁੰਡਿਆਂ ਦੀਆਂ ਭੰਗੜਾ ਟੀਮਾਂ ਤੇ ਕੁੜੀਆਂ ਦੀਆਂ ਗਿੱਧਾ ਟੀਮਾਂ ਤਿਆਰ ਕਰਵਾਈਆਂਇਸ ਇਕੱਠੇ ਕੀਤੇ ਖਜ਼ਾਨੇ ਨੂੰ ਸੰਭਾਲਣ ਲਈ ਕੋਈ ਇੱਕ ਦਰਜਨ ਪੁਸਤਕਾਂ ਤਿਆਰ ਕਰਵਾਈਆਂਜਿਵੇਂ ਕਿ ਪੰਜਾਬ ਦੇ ਲੋਕਗੀਤ, ਕਾਂਗੜੇ ਦੇ ਲੋਕਗੀਤ, ਕੁੱਲੂ ਦੇ ਲੋਕਗੀਤ, ਪ੍ਰੀਤ ਕਹਾਣੀਆਂ, ਪੰਜਾਬ, ਪੰਜਾਬੀ ਲੋਕਗੀਤ, ਪੰਜਾਬ ਦਾ ਇਤਿਹਾਸ, ਕਲਾ ਤੇ ਸੱਭਿਆਚਾਰ, ਸੁੰਦਰ ਰੁੱਖ ਤੇ ਬਾਗ ਬਗੀਚੇ ਆਦਿ ਅੰਗਰੇਜ਼ੀ ਵਿੱਚ ਇਨ੍ਹਾਂ ਦੀਆਂ ਕੋਈ ਤਿੰਨ ਦਰਜਨ ਕਿਤਾਬਾਂ ਹਨ

ਸੇਵਾ ਮੁਕਤੀ ਪਿੱਛੋਂ ਰੰਧਾਵਾ ਸਾਹਿਬ ਨੇ ਭਾਰਤ ਦਾ ਖੇਤੀ ਇਤਿਹਾਸ ਲਿਖਿਆ, ਜਿਸ ਨੂੰ ਚਾਰ ਜਿਲਦਾਂ ਵਿੱਚ ਭਾਰਤੀ ਖੇਤੀ ਖੋਜ ਪਰੀਸ਼ਦ ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤਾਇੰਝ ਪੱਥਰ ਕਾਲ ਤੋਂ ਲੈ ਕੇ ਹਰੇ ਇਨਕਲਾਬ ਦੇ ਹੋਏ ਵਿਕਾਸ ਦੀ ਕਹਾਣੀ ਨੂੰ ਸੰਭਾਲਿਆਡਾ. ਰੰਧਾਵਾ ਕਿੱਤੇ ਵੱਲੋਂ ਇੱਕ ਆਈ ਸੀ ਐੱਸ ਅਫਸਰ ਸਨ, ਪੜ੍ਹਾਈ ਵੱਲੋਂ ਉਹ ਵਿਗਿਆਨੀ ਸਨ ਪਰ ਪੰਜਾਬ ਅਤੇ ਇੱਥੋਂ ਦੇ ਵਿਰਸੇ ਨਾਲ ਉਨ੍ਹਾਂ ਨੂੰ ਅਥਾਹ ਲਗਾਵ ਸੀਹੋਰ ਸ਼ਾਇਦ ਹੀ ਕਿਸੇ ਨੇ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਇਨ੍ਹਾਂ ਵਾਂਗ ਯਤਨ ਕੀਤੇ ਹੋਣਗੇ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author