RanjitSingh Dr7ਪੰਜਾਬ ਦੇ ਵਾਤਾਵਰਣ ਦੀ ਸੰਭਾਲਧਰਤੀ ਹੇਠ ਘਟ ਰਹੇ ਪਾਣੀ ਨੂੰ ਬਚਾਉਣ ਅਤੇ ਆਮਦਨ ਵਿੱਚ ਵਾਧੇ ਲਈ ਰੁੱਖ ...
(13 ਜੁਲਾਈ 2024)
ਇਸ ਸਮੇਂ ਪਾਠਕ: 580.


ਇਸ ਸਾਲ ਪਿਛਲੇ ਸਾਲਾਂ ਨਾਲੋਂ ਵਧ ਗਰਮੀ ਪਈ ਹੈ
ਦਿਨ ਦੇ ਤਾਪਮਾਨ ਵਿੱਚ ਵਾਧਾ ਧਰਤੀ ਉੱਤੇ ਜੀਵਨ ਲਈ ਖਤਰਾ ਬਣ ਰਿਹਾ ਹੈਆਲਮੀ ਤਪਸ਼ ਵਿੱਚ ਹੋ ਰਹੇ ਵਾਧੇ ਲਈ ਅਸੀਂ ਆਪ ਜ਼ਿੰਮੇਵਾਰ ਹਾਂਕਦੇ ਸਮਾਂ ਸੀ ਜਦੋਂ ਜੇਠ ਮਹੀਨੇ ਸਿਖਰ ਦੁਪਹਿਰੇ ਕਣਕ ਦੀ ਗਹਾਈ ਕੀਤੀ ਜਾਂਦੀ ਸੀਸਾਡਾ ਸਕੂਲ ਪਿੰਡੋਂ ਕੋਈ ਚਾਰ ਕਿਲੋਮੀਟਰ ਦੂਰ ਸੀ। ਦੁਪਹਿਰੇ ਛੁੱਟੀ ਪਿੱਛੋਂ ਪੈਦਲ ਹੀ ਘਰ ਆਈਦਾ ਸੀ। ਪਰ ਹੁਣ ਦੁਪਹਿਰੇ ਘਰੋਂ ਬਾਹਰ ਪੈਰ ਪਾਉਣ ਦਾ ਹੌਸਲਾ ਨਹੀਂ ਪੈਂਦਾ। ਇੰਝ ਜਾਪਦਾ ਹੈ ਜਿਵੇਂ ਬਾਹਰ ਅੱਗ ਵਰਸ ਰਹੀ ਹੋਏਇਸ ਬਦਲਦੀ ਸਥਿਤੀ ਲਈ ਅਸੀਂ ਆਪ ਹੀ ਜ਼ਿੰਮੇਵਾਰ ਹਾਂਅਸੀਂ ਬੇਰਹਿਮੀ ਨਾਲ ਰੁੱਖਾਂ ਦੀ ਕਟਾਈ ਕੀਤੀ ਹੈਕਦੇ ਸਮਾਂ ਸੀ ਜਦੋਂ ਹਰੇਕ ਪਿੰਡ ਦੀ ਆਪਣੀ ਝਿੜੀ ਹੁੰਦੀ ਸੀਬਾਗ ਬਗੀਚੇ ਆਮ ਸਨ। ਲੋਕੀਂ ਗਰਮੀਆਂ ਦੀਆਂ ਦੁਪਹਿਰਾਂ ਆਮ ਕਰਕੇ ਰੁੱਖਾਂ ਹੇਠ ਹੀ ਕੱਟਦੇ ਸਨ। ਪਰ ਮੁਰੱਬੇਬੰਦੀ ਪਿੱਛੋਂ ਕਿਸਾਨਾਂ ਨੇ ਰੁੱਖਾਂ ਦੀ ਬੇਰਹਿਮੀ ਨਾਲ ਕਟਾਈ ਕੀਤੀ ਹੈਸਿੰਚਾਈ ਸਹੂਲਤਾਂ ਵਿੱਚ ਹੋਏ ਵਾਧੇ ਕਾਰਨ ਵੱਧ ਤੋਂ ਵੱਧ ਧਰਤੀ ਨੂੰ ਵਾਹੀ ਹੇਠ ਲਿਆਉਣ ਦੇ ਲਾਲਚ ਵਿੱਚ ਰੁੱਖਾਂ ਦੀ ਕਟਾਈ ਕੀਤੀ ਗਈਦੁਆਬੇ ਵਿੱਚ ਅੰਬਾਂ ਦੇ ਬਾਗ ਆਮ ਸਨਹਰੇਕ ਕਿਸਾਨ ਦੇ ਖੂਹ ਉੱਤੇ ਵੀ ਦੋ ਚਾਰ ਰੁੱਖ ਹੁੰਦੇ ਸਨਸਾਡੇ ਪਿੰਡਾਂ ਵਿੱਚ ਤਾਂ ਢੱਕ ਦੇ ਜੰਗਲ ਹੁੰਦੇ ਹਨਦੁਪਹਿਰ ਵੇਲੇ ਢੱਕ ਦੇ ਲਾਲ ਰੰਗ ਦੇ ਫੁੱਲ ਇੰਝ ਜਾਪਦੇ ਸਨ, ਜਿਵੇਂ ਅੱਗ ਲੱਗੀ ਹੋਵੇ

ਅੱਜ ਤੋਂ ਪੰਜਾਹ ਸਾਲ ਪਹਿਲਾਂ ਫਰਿੱਜ ਅਤੇ ਏ ਸੀ ਨਹੀਂ ਸਨਕਾਰਾਂ, ਮੋਟਰ ਸਾਈਕਲ ਜਾਂ ਸਕੂਟਰ ਵੀ ਵਿਰਲੇ ਟਾਵੇਂ ਹੀ ਸਨਹੁਣ ਪੰਜਾਬ ਦੇ ਬਹੁਤੇ ਘਰਾਂ, ਦਫਤਰਾਂ, ਦੁਕਾਨਾਂ ਆਦਿ ਵਿੱਚ ਏ ਸੀ ਲੱਗ ਗਏ ਹਨਫਰਿੱਜ ਵੀ ਲਗਭਗ ਹਰੇਕ ਘਰ ਵਿੱਚ ਹੈਵਾਹਨ ਵੀ ਹਰੇਕ ਘਰ ਵਿੱਚ ਹੀ ਹੈਇਨ੍ਹਾਂ ਵਿੱਚੋਂ ਨਿਕਲਦੀਆਂ ਗੈਸਾਂ ਤਪਸ਼ ਵਿੱਚ ਵਾਧਾ ਕਰਦੀਆਂ ਹਨ

ਪੰਜਾਬ ਦਾ ਵਾਤਾਵਰਣ ਬੜੀ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ ਇਸਦੇ ਬਹੁਤ ਸਾਰੇ ਕਾਰਨ ਹਨ ਪਰ ਇੱਕ ਮੁੱਖ ਕਾਰਨ ਪੰਜਾਬ ਵਿੱਚ ਘਟ ਰਹੀ ਰੁੱਖਾਂ ਦੀ ਗਿਣਤੀ ਹੈਪੰਜਾਬ ਅਤੇ ਪੰਜਾਬੀਆਂ ਨੂੰ ਆਪਣੇ ਰੁੱਖਾਂ ਉੱਤੇ ਮਾਣ ਸੀਰੁੱਖ ਤਾਂ ਉੱਥੇ ਹੀ ਹੁੰਦੇ ਹਨ ਜਿੱਥੇ ਪਾਣੀ ਹੋਵੇ, ਪੰਜਾਬ ਨੂੰ ਤਾਂ ਪਾਣੀਆਂ ਦਾ ਸੂਬਾ ਆਖਿਆ ਜਾਂਦਾ ਹੈਇਸ ਕਰਕੇ ਇੱਥੇ ਰੁੱਖ ਹੀ ਰੁੱਖ ਨਜ਼ਰ ਆਉਂਦੇ ਸਨਪੰਜਾਬ ਨੂੰ ਪੀਰਾਂ, ਭਗਤਾਂ ਤੇ ਗੁਰੂ ਸਾਹਿਬਾਨ ਦੀ ਧਰਤੀ ਆਖਿਆ ਜਾਂਦਾ ਹੈ ਇੱਥੋਂ ਦੇ ਦਰਿਆਵਾਂ ਕੰਢੇ ਰੁੱਖਾਂ ਹੇਠ ਬੈਠ ਕੇ ਮਹਾਂਪੁਰਖਾਂ ਨੇ ਭਗਤੀ ਕੀਤੀ ਤੇ ਆਪਣਾ ਸੁਨੇਹਾ ਲੋਕਾਈ ਨੂੰ ਦਿੱਤਾਭਾਰਤ ਦੇ ਸਭ ਤੋਂ ਪਵਿੱਤਰ ਮੰਨੇ ਗਏ ਚਾਰ ਹੀ ਗ੍ਰੰਥਾਂ ਦੀ ਰਚਨਾ ਪੰਜਾਬ ਵਿੱਚ ਰੁੱਖਾਂ ਹੇਠ ਬੈਠ ਕੀਤੀ ਗਈਸੰਸਾਰ ਦੀ ਸਭ ਤੋਂ ਪੁਰਾਣੀ ਮੰਨੀ ਜਾਂਦੀ ਪੁਸਤਕ ਵੇਦਾਂ ਦੀ ਰਚਨਾ ਰਿਸ਼ੀਆਂ ਨੇ ਰੁੱਖਾਂ ਹੇਠ ਬੈਠ ਕੇ ਹੀ ਕੀਤੀ ਸੀਮਹਾਂਰਿਸ਼ੀ ਬਾਲਮੀਕ ਜੀ ਨੇ ਰਾਮਾਇਣ ਦੀ ਰਚਨਾ ਵੀ ਅੰਮ੍ਰਿਤਸਰ ਨੇੜੇ ਆਪਣੀ ਬਾਟਿਕਾ ਵਿੱਚ ਹੀ ਕੀਤੀ ਸੀਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਨੂੰ ਗੀਤਾ ਦਾ ਉਪਦੇਸ਼ ਕੁਰੂਕਸ਼ੇਤਰ ਨੇੜੇ ਜਿਯੋਤੀਸਰ ਵਿਖੇ ਇੱਕ ਰੁੱਖ ਹੇਠ ਹੀ ਬੈਠ ਦਿੱਤਾ ਸੀਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਲਿਖਾਈ ਰਾਮਸਰ ਸਾਹਿਬ ਵਿਖੇ ਰੁੱਖਾਂ ਹੇਠ ਬੈਠ ਕੇ ਹੀ ਕੀਤੀ ਸੀਅੰਮ੍ਰਿਤਸਰ ਸਾਹਿਬ ਵਿਖੇ ਹੀ ਪਵਿੱਤਰ ਸਰੋਵਰ ਦੀ ਖੁਦਾਈ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਗੁਰੂ ਸਾਹਿਬਾਨ ਨੇ ਰੁੱਖਾਂ ਹੇਠ ਬੈਠ ਕੇ ਹੀ ਕਰਵਾਈ ਸੀਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਲਗਭਗ ਸਾਰੀ ਬਾਣੀ ਬਾਣੀਕਾਰਾਂ ਮਹਾਂਪੁਰਖਾਂ ਨੇ ਰੁੱਖਾਂ ਹੇਠ ਬੈਠ ਪ੍ਰਮਾਤਮਾ ਨਾਲ ਇਕਮਿਕ ਹੋ ਕੇ ਹੀ ਉਚਾਰੀ ਸੀਸਿੱਖ ਧਰਮ ਨੇ ਤਾਂ ਰੁੱਖਾਂ ਨੂੰ ਸਾਹਿਬੀ ਬਖਸ਼ੀ ਹੈਬਹੁਤ ਸਾਰੇ ਗੁਰੂ ਘਰ ਰੁੱਖਾਂ ਦੇ ਨਾਮ ਉੱਤੇ ਹਨ ਜਿਵੇਂ ਕਿ ਅੰਬ ਸਾਹਿਬ, ਜੰਡ ਸਾਹਿਬ, ਟਾਹਲੀ ਸਾਹਿਬ, ਰੀਠਾ ਸਾਹਿਬ ਆਦਿ

ਸਾਰੇ ਗੁਰੂ ਸਾਹਿਬਾਨ ਦਾ ਰੁੱਖਾਂ ਨਾਲ ਅਥਾਹ ਪਿਆਰ ਸੀਇਹ ਆਖਿਆ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਬਸਤੀ ਦੇ ਬਾਹਰ ਕਿਸੇ ਰੁੱਖ ਹੇਠ ਹੀ ਡੇਰਾ ਲਗਾਉਂਦੇ ਸਨ ਤੇ ਭਾਈ ਮਰਦਾਨੇ ਦੀ ਰਬਾਬ ਉੱਤੇ ਬਾਣੀ ਦਾ ਉਚਾਰਨ ਕਰਦੇ ਸਨਦੂਜੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਰੁੱਖਾਂ ਹੇਠ ਸਕੂਲ ਖੋਲ੍ਹੇ ਤੇ ਲੋਕਾਈ ਲਈ ਵਿੱਦਿਆ ਦੇ ਦਰਵਾਜੇ ਖੋਲ੍ਹੇ ਸਨਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ 12 ਵਰ੍ਹੇ ਆਪਣੇ ਮੁਰਸ਼ਦ ਦੀ ਤਨ ਤੇ ਮਨ ਨਾਲ ਸੇਵਾ ਕੀਤੀਉਹ ਖਡੂਰ ਸਾਹਿਬ ਵਿੱਚ ਭਗਤੀ ਅਤੇ ਆਰਾਮ ਇੱਕ ਰੁੱਖ ਹੇਠ ਹੀ ਕਰਦੇ ਸਨਇਹ ਪਵਿੱਤਰ ਰੁੱਖ ਹੁਣ ਵੀ ਉੱਥੇ ਸ਼ੁਸ਼ੋਬਿਤ ਹੈਚੌਥੇ ਸਤਿਗੁਰੂ ਸ੍ਰੀ ਰਾਮ ਦਾਸ ਜੀ ਨੇ ਕੋਈ 28 ਸਾਲ ਆਪਣੇ ਮੁਰਸ਼ਦ ਤੀਜੇ ਗੁਰੂ ਦੀ ਸੇਵਾ ਕੀਤੀ ਉਹ ਵੀ ਭਗਤੀ ਅਤੇ ਆਰਾਮ ਰੁੱਖਾਂ ਹੇਠ ਹੀ ਕਰਦੇ ਸਨਉਨ੍ਹਾਂ ਨੇ ਜੰਗਲ ਵਿੱਚ ਮੰਗਲ ਕੀਤਾ ਅਤੇ ਸ੍ਰੀ ਅੰਮ੍ਰਿਤਸਰ ਨਗਰ ਵਸਾਇਆਪਵਿੱਤਰ ਸਰੋਵਰ ਦੀ ਕਾਰ ਸੇਵਾ ਵੀ ਆਪਜੀ ਨੇ ਦੁਖਭੰਜਨੀ ਬੇਰੀ ਹੇਠ ਬੈਠ ਹੀ ਕਰਵਾਉਂਦੇ ਸਨਪੰਜਵੇਂ ਪਾਤਸ਼ਾਹ ਨੇ ਵੀ ਇਸੇ ਬੇਰੀ ਹੇਠ ਬੈਠ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਰੁੱਖਾਂ ਹੇਠ ਬੈਠ ਕੇ ਹੀ ਕੀਤੀਛੇਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਦੇ ਰਮਣੀਕ ਜੰਗਲ ਵਿੱਚ ਡੇਰੇ ਲਗਾਏ ’ਤੇ ਇੱਕ ਸੁੰਦਰ ਬਗੀਚੀ ਦਾ ਨਿਰਮਾਣ ਕੀਤਾਸਵਤੇਂ ਅਤੇ ਅੱਠਵੇਂ ਗੁਰੂ ਸਾਹਿਬਾਨਾਂ ਦਾ ਬਚਪਨ ਇਸੇ ਬਗੀਚੀ ਵਿੱਚ ਬੀਤਿਆਸ੍ਰੀ ਗੁਰੂ ਹਰਿ ਰਾਏ ਸਾਹਿਬ ਨੇ ਤਾਂ ਦੁਰਲੱਭ ਜੜ੍ਹੀ ਬੂਟੀਆਂ ਦਾ ਬਗੀਚਾ ਵੀ ਬਣਾਇਆਜੰਗਲੀ ਜੀਵ ਜੰਤੂਆਂ ਲਈ ਜੰਗਲ ਦੀ ਰਾਖੀ ਕੀਤੀਇਸੇ ਕਰਕੇ ਉਨ੍ਹਾਂ ਦੀ ਗੁਰਤਾਗੱਦੀ ਦਿਵਸ ਨੂੰ ਵਾਤਾਵਰਣ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਆਪਣੇ ਆਖਰੀ ਸਮੇਂ ਦਿੱਲੀ ਵਿਖੇ ਜਮਨਾ ਨਦੀ ਦੇ ਕਿਨਾਰੇ ਇੱਕ ਰੁੱਖ ਹੇਠ ਬੈਠ ਹੀ ਸਰੀਰ ਤਿਆਗਿਆ ਸੀਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜੰਗਲ ਵਿੱਚ ਹੀ ਅਨੰਦਪੁਰ ਨਗਰ ਵਸਾ ਕੇ ਉੱਥੇ ਡੇਰੇ ਲਗਾਏ ਸਨਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਾਰੀ ਬਾਣੀ ਦੀ ਰਚਨਾ, ਭਵਿੱਖੀ ਨੀਤੀ ਦੀ ਤਿਆਰੀ ਜੰਗਲ ਵਿੱਚ ਬੈਠ ਕੇ ਹੀ ਕੀਤੀ ਸੀਉਨ੍ਹਾਂ ਦਾ ਪਹਿਲਾ ਚਿੰਤਨ ਸ਼ਿਵਰ ਜਮਨਾ ਦੇ ਕੰਢੇ ਜੰਗਲ ਵਿੱਚ ਲੱਗਿਆ ਸੀ ਇੱਕ ਪਾਸੇ ਉੱਚਾ ਪਹਾੜ ਤੇ ਦੂਜੇ ਪਾਸੇ ਸੰਘਣਾ ਜੰਗਲ ਇੱਥੇ ਜਮਨਾ ਬਿਲਕੁਲ ਸ਼ਾਂਤ ਵਗਦੀ ਹੈਇਸ ਪਵਿੱਤਰ ਸਥਾਨ ਨੂੰ ਹੁਣ ਪਾਉਂਟਾ ਸਾਹਿਬ ਆਖਿਆ ਜਾਂਦਾ ਹੈ, ਭਾਵ ਚਰਨਾਂ ਦੀ ਛੋਹਗੁਰੂ ਜੀ ਨੇ ਦੂਜਾ ਪੜਾ ਤਲਵੰਡੀ ਸਾਬੋ (ਹੁਣ ਦਮਦਮਾ ਸਾਹਿਬ) ਵਿਖੇ ਇੱਕ ਝਿੜੀ ਵਿੱਚ ਹੀ ਕੀਤਾ ਸੀ ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੌਵੇਂ ਸਤਿਗੁਰੂ ਦੀ ਬਾਣੀ ਨੂੰ ਦਰਜ ਕਰਕੇ ਸੰਪੂਰਨਾ ਦੀ ਬਖਸ਼ਿਸ਼ ਕੀਤੀ ਸੀ

ਬਹੁਤ ਸਾਲ ਜੰਗਲ ਹੀ ਸਿੱਖਾਂ ਦੇ ਘਰ ਰਹੇ ਹਨਪੰਜਾਬੀ ਤਾਂ ਰੁੱਖਾਂ ਦੀ ਪੂਜਾ ਕਰਦੇ ਹਨਹਰ ਪਿੰਡ ਵਿੱਚ ਰੁੱਖਾਂ ਦੀ ਝਿੜੀ ਹੁੰਦੀ ਸੀਕਿਸਾਨਾਂ ਦੇ ਖੇਤਾਂ ਅਤੇ ਰਾਹਾਂ ਉੱਤੇ ਰੁੱਖ ਹੀ ਰੁੱਖ ਨਜ਼ਰ ਆਉਂਦੇ ਸਨਲੋਕੀਂ ਗਰਮੀਆਂ ਦੀਆਂ ਦੁਪਹਿਰਾਂ ਰੁੱਖਾਂ ਹੇਠ ਹੀ ਕੱਟਦੇ ਸਨਰੁੱਖਾਂ ਦੀ ਪਹਿਲੀ ਕਟਾਈ ਮੁਰੱਬੇਬੰਦੀ ਸਮੇਂ ਹੋਈਜ਼ਮੀਨ ਦੀ ਅਦਲਾ ਬਦਲੀ ਸਮੇਂ ਕਿਸਾਨਾਂ ਨੇ ਆਪੋ ਆਪਣੇ ਰੁੱਖ ਵੱਢ ਲਏਜਿਹੜੇ ਥੋੜ੍ਹੇ ਬਹੁਤੇ ਰੁੱਖ ਸਨ ਉਹ ਘਣੀ ਖੇਤੀ ਕਾਰਨ ਵੱਧ ਤੋਂ ਵੱਧ ਧਰਤੀ ਵਾਹੀ ਹੇਠ ਲਿਆਉਣ ਲਈ ਵੱਢੇ ਗਏਸੜਕਾਂ ਕੰਢੇ ਰੁੱਖ ਲਗਾਉਣ ਦੀ ਮੁਹਿੰਮ ਚਲੀ ਸੀਬਹੁਤੀਆਂ ਸੜਕਾਂ ਹੁਣ ਰੁੱਖਾਂ ਦੇ ਵੱਡੇ ਹੋਣ ਨਾਲ ਠੰਢੀਆਂ ਸੜਕਾਂ ਬਣ ਗਈਆਂ ਸਨ ਪਰ ਹੁਣ ਇਨ੍ਹਾਂ ਸੜਕਾਂ ਨੂੰ ਚੌੜਿਆਂ ਕਰਨ ਦੇ ਪ੍ਰੋਗਰਾਮ ਅਧੀਨ ਲਗਭਗ ਸਾਰੇ ਹੀ ਰੁੱਖ ਵੱਢੇ ਗਏ ਹਨਸੜਕਾਂ ਇੰਨੀਆਂ ਚੌੜੀਆਂ ਹੋ ਗਈਆਂ ਹਨ ਕਿ ਨਵੇਂ ਰੁੱਖ ਲਗਾਉਣ ਲਈ ਥਾਂ ਹੀ ਨਹੀਂ ਰਹੀਪੰਜਾਬ ਵਿੱਚ ਹਰੇਕ ਵਰ੍ਹੇ ਲੱਖਾਂ ਰੁੱਖ ਲਗਾਏ ਜਾਂਦੇ ਹਨ ਪਰ ਇਨ੍ਹਾਂ ਦੀ ਦੇਖ ਰੇਖ ਦੀ ਅਣਗਹਿਲੀ ਕਾਰਨ ਇਹ ਆਮ ਕਰਕੇ ਮਰ ਜਾਂਦੇ ਹਨਪੰਜਾਬ ਵਿੱਚ ਰੁੱਖਾਂ ਦੀ ਗਿਣਤੀ ਘਟ ਰਹੀ ਹੈਵਾਤਾਵਰਣ ਦੀ ਸਫਾਈ ਰੁੱਖ ਹੀ ਕਰਦੇ ਹਨ, ਉਹ ਹੁਣ ਨਹੀਂ ਹੋ ਰਹੀਰੁੱਖ ਅਤੇ ਮਨੁੱਖ ਦਾ ਰਿਸ਼ਤਾ ਆਦਿ ਜੁਗਾਦ ਤੋਂ ਹੀ ਰਿਹਾ ਹੈਪਹਿਲਾਂ ਤਾਂ ਮਨੁੱਖ ਦਾ ਠਿਕਾਣਾ ਹੀ ਰੁੱਖਾਂ ਹੇਠ ਸੀ। ਮੁੜ ਹਰੇਕ ਘਰ ਦੇ ਵਿਹੜੇ ਰੁੱਖ ਜ਼ਰੂਰ ਹੁੰਦਾ ਸੀਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਰੇਕ ਕਿਸਾਨ ਦੇ ਖੇਤਾਂ ਵਿੱਚ ਕੁਝ ਰੁੱਖ ਜ਼ਰੂਰ ਹੁੰਦੇ ਸਨਹੁਣ ਤਾਂ ਹਰ ਪਾਸੇ ਸੁੰਨਾ ਸੁੰਨਾ ਹੀ ਲੱਗ ਰਿਹਾ ਹੈ

ਪੰਜਾਬ ਦੇ ਵਾਤਾਵਰਣ ਦੀ ਸੰਭਾਲ, ਧਰਤੀ ਹੇਠ ਘਟ ਰਹੇ ਪਾਣੀ ਨੂੰ ਬਚਾਉਣ ਅਤੇ ਆਮਦਨ ਵਿੱਚ ਵਾਧੇ ਲਈ ਰੁੱਖ ਲਗਾਉਣ ਵਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈਬਰਸਾਤ ਦਾ ਮੌਸਮ (ਜੁਲਾਈ-ਅਗਸਤ) ਸਦਾ ਬਹਾਰ ਰੁੱਖ ਲਗਾਉਣ ਲਈ ਬਹੁਤ ਢੁਕਵਾਂ ਹੈਇਨ੍ਹਾਂ ਦੋ ਮਹੀਨਿਆਂ ਵਿੱਚ ਪੰਜਬ ਵਿੱਚ ਵੱਧ ਤੋਂ ਵੱਧ ਰੁਖ ਲਗਾਉਣੇ ਚਾਹੀਦੇ ਹਨ ਪਰ ਇਸਦੇ ਨਾਲ ਹੀ ਰੁੱਖਾਂ ਦੀ ਸਾਂਭ ਸੰਭਾਲ ਵੀ ਜ਼ਰੂਰੀ ਹੈਹਰੇਕ ਕਿਸਾਨ ਨੂੰ ਇਸ ਵਾਰ ਪੰਜ ਰੁੱਖਾਂ ਦਾ ਟੀਚਾ ਮਿੱਥਣਾ ਚਾਹੀਦਾ ਹੈਉਸ ਨੂੰ ਆਪਣੇ ਬੰਬੀ ਉੱਤੇ ਜਾਂ ਖੇਤ ਦੇ ਬੰਨਿਆਂ ਉੱਤੇ ਘੱਟੋ ਘੱਟ ਪੰਜ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨਪੰਜਾਬ ਵਿੱਚ ਲੱਕੜ ਦੀ ਘਾਟ ਹੈ ਲੱਕੜ ਵੇਚ ਕੇ ਪੈਸੇ ਵੀ ਕਮਾਏ ਜਾ ਸਕਦੇ ਹਨਸਾਡੀਆਂ ਪੰਚਾਇਤਾਂ ਇਸ ਪਾਸੇ ਅਹਿਮ ਭੂਮਿਕਾ ਨਿਭਾ ਸਕਦੀਆਂ ਹਨਕੁਝ ਥਾਵੀਂ ਪੰਚਾਇਤਾਂ ਦੇ ਸਹਿਯੋਗ ਨਾਲ ਅਜਿਹੇ ਤਜਰਬੇ ਕੀਤੇ ਗਏ ਹਨ ਜਿਹੜੇ ਚੋਖੇ ਸਫਲ ਹੋਏ ਹਨਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਹੋਰਾਂ ਖਡੂਰ ਸਾਹਿਬ ਨੂੰ ਜਾਂਦੀਆਂ ਸਾਰੀਆਂ ਸੜਕਾਂ ਨੂੰ ਰੁੱਖਾਂ ਨਾਲ ਸ਼ਿੰਗਾਰ ਦਿੱਤਾ ਹੈਪੰਜਾਬ ਦੇ ਮਹਾਂਪੁਰਖਾਂ ਨੂੰ ਚਾਹੀਦਾ ਹੈ ਕਿ ਉਹ ਵੀ ਇਸ ਪਾਸੇ ਆਪਣਾ ਯੋਗਦਾਨ ਪਾਉਣਇਹ ਦੋ ਮਹੀਨੇ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਦਿੱਤਾ ਜਾਵੇ ਅਤੇ ਸੰਗਤ ਨੂੰ ਇਨ੍ਹਾਂ ਬੂਟਿਆਂ ਦੀ ਬੱਚਿਆਂ ਵਾਂਗ ਦੇਖਭਾਲ ਦਾ ਆਦੇਸ਼ ਵੀ ਦੇਣਆਪ ਵੀ ਸਮੇਂ ਸਮੇਂ ਸਿਰ ਪਿੰਡਾਂ ਵਿੱਚ ਜਾ ਕੇ ਇਸ ਮੁਹਿੰਮ ਦੀ ਅਗਵਾਈ ਕੀਤੀ ਜਾਵੇਰੁੱਖ ਲਗਾਉਣਾ ਵਿਖਾਵਾ ਨਹੀਂ ਬਣਨਾ ਚਾਹੀਦਾ, ਸਗੋਂ ਪੂਰੀ ਯੋਜਨਾ ਅਨੁਸਾਰ ਰੁੱਖ ਚੋਣ ਕਰਕੇ ਸਹੀ ਢੰਗ ਨਾਲ ਉਨ੍ਹਾਂ ਨੂੰ ਲਗਾਇਆ ਜਾਵੇਮੁੜ ਬੱਚਿਆਂ ਵਾਂਗ ਉਨ੍ਹਾਂ ਦੀ ਸੰਭਾਲ ਜ਼ਰੂਰੀ ਹੈਰੁੱਖ ਲਗਾਉਣ ਸਮੇਂ ਦੀਆਂ ਤਸਵੀਰਾਂ ਦੀ ਥਾਂ ਵੱਡੇ ਹੋਏ ਰੁੱਖਾਂ ਨਾਲ ਤਸਵੀਰਾਂ ਖਿਚਾਉਣੀਆਂ ਚਾਹੀਦੀਆਂ ਹਨ

ਕਿਸਾਨਾਂ ਵੱਲੋਂ ਵਣ ਖੇਤੀ ਬਾਰੇ ਵੀ ਸੋਚਣਾ ਚਾਹੀਦਾ ਹੈਧਰਤੀ ਹੇਠਲੇ ਪਾਣੀ ਵਿੱਚ ਆ ਰਹੀ ਗਿਰਾਵਟ ਨੂੰ ਵੇਖਦਿਆਂ ਹੋਇਆਂ ਵੀ ਪੰਜਾਬ ਵਿੱਚ ਵਣ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈਕੁਝ ਰਕਬੇ ਵਿੱਚ ਵਣ ਖੇਤੀ ਜ਼ਰੂਰ ਕਰਨੀ ਚਾਹੀਦੀ ਹੈ ਮੁਢਲੇ ਤਿੰਨ ਸਾਲ ਇਨ੍ਹਾਂ ਵਿਚਕਾਰ ਫਸਲਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਵਣ ਖੇਤੀ ਰਾਹੀਂ ਫਸਲਾਂ ਨਾਲੋਂ ਵੱਧ ਆਮਦਨ ਹੋ ਜਾਂਦੀ ਹੈਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਖੇਚਲ ਵੀ ਬਹੁਤ ਘੱਟ ਹੈ ਰਸਾਇਣਾਂ ਦੀ ਵੀ ਨਾ ਮਾਤਰ ਹੀ ਲੋੜ ਪੈਂਦੀ ਹੈਹੁਣ ਸਫੈਦਾ, ਕਿੱਕਰ, ਪਹਾੜੀ ਕਿੱਕਰ, ਟਾਹਲੀ, ਨਿੰਮ, ਤੂਤ, ਸਾਗਵਾਨ ਅਤੇ ਡੇਕ ਦੇ ਰੁੱਖ ਲਗਾਏ ਜਾ ਸਕਦੇ ਹਨਜੇਕਰ ਵਣ ਖੇਤੀ ਕਰਨੀ ਹੈ ਤਾਂ ਟੋਏ ਪੁੱਟ ਲਵੋ ਇੱਕ ਮੀਟਰ ਘੇਰਾ ’ਤੇ ਇੱਕ ਮੀਟਰ ਹੀ ਡੂੰਘਾ ਟੋਇਆ ਪੁੱਟਿਆ ਜਾਵੇਸਫੈਦੇ ਦੇ ਬੂਟੇ ਲਗਾਉਣ ਸਮੇਂ ਲਾਈਨਾਂ ਵਿਚਕਾਰ ਚਾਰ ਅਤੇ ਬੂਟਿਆਂ ਵਿਚਕਾਰ ਦੋ ਮੀਟਰ ਦਾ ਫਾਸਲਾ ਰੱਖਿਆ ਜਾਵੇ

ਜੇਕਰ ਕਿੱਕਰ, ਡੇਕ ਤੇ ਨਿੰਮ ਦੇ ਬੂਟੇ ਲਗਾਉਣੇ ਹਨ ਤਾਂ ਕਤਾਰਾਂ ਅਤੇ ਰੁੱਖਾਂ ਵਿਚਕਾਰ ਤਿੰਨ ਮੀਟਰ ਦਾ ਫਾਸਲਾ ਰੱਖਿਆ ਜਾਵੇਜੇਕਰ ਬੂਟਿਆਂ ਨੂੰ ਵੱਟਾਂ ਉੱਤੇ ਲਗਾਉਣਾ ਹੈ ਤਾਂ ਬੂਟਿਆਂ ਵਿਚਕਾਰ ਤਿੰਨ ਮੀਟਰ ਦਾ ਫਾਸਲਾ ਰੱਖਣਾ ਚਾਹੀਦਾ ਹੈਟਾਹਲੀ ਲਈ 2X2 ਮੀਟਰ ਦਾ ਫਾਸਲਾ ਰੱਖੋਸਾਗਵਾਨ ਦੇ ਬੂਟੇ 2X2 ਮੀਟਰ ਉੱਤੇ ਲਗਾਏ ਜਾਣਇਨ੍ਹਾਂ ਰੁੱਖਾਂ ਦੇ ਨਾਲ ਕੁਝ ਸਜਾਵਟੀ ਰੁੱਖ ਵੀ ਲਗਾਏ ਜਾ ਸਕਦੇ ਹਨਗੁਲਮੋਹਰ, ਰਾਤ ਦੀ ਰਾਣੀ, ਚਾਂਦਨੀ, ਰਾਹਫ਼ੀਮੀਆ, ਮੋਤੀਆ, ਸਾਵਨੀ, ਕਨੇਰ, ਹਾਰ ਸ਼ਿੰਗਾਰ ਸਜਾਵਟੀ ਬੂਟੇ ਹਨਇਸ ਵਾਰ ਪੰਜਾਬ ਵਿੱਚ ‘ਰੁੱਖ ਲਗਾਵੋ’ ਮੁਹਿੰਮ ਸਹੀ ਅਰਥਾਂ ਵਿੱਚ ਸ਼ੁਰੂ ਕਰਨੀ ਚਾਹੀਦੀ ਹੈ, ਕੇਵਲ ਰਸਮ ਜਾਂ ਫੋਟੋਗ੍ਰਾਫੀ ਲਈ ਹੀ ਅਜਿਹਾ ਨਾ ਕੀਤਾ ਜਾਵੇਬੇਸ਼ਕ ਰੁੱਖ ਘਟ ਗਿਣਤੀ ਵਿੱਚ ਲਗਾਏ ਜਾਣ ਪਰ ਉਨ੍ਹਾਂ ਦੀ ਸਾਂਭ ਸੰਭਾਲ ਦਾ ਪੂਰਾ ਪ੍ਰਬੰਧ ਜ਼ਰੂਰ ਕੀਤਾ ਜਾਵੇਲੋਹੇ ਦੇ ਗਾਰਡ ਲਗਾਏ ਜਾਣ ਅਤੇ ਸਮੇਂ ਸਿਰ ਪਾਣੀ ਦਿੱਤਾ ਜਾਵੇਆਓ ਪੰਜਾਬੀਓ ਪੰਜਾਬੀਅਤ ਨੂੰ ਅਪਣਾਈਏ, ਰੁੱਖਾਂ ਨਾਲ ਪਿਆਰ ਕਰੀਏ ਅਤੇ ਕੁਦਰਤ ਦੇ ਨੇੜੇ ਜਾਈਏ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5131)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author