RanjitSingh Dr7ਆਬਾਦੀ ਦੇ ਵਾਧੇ ਨੂੰ ਰੋਕਣ ਲਈ ਜਿੱਥੇ ਇਸ ਪਾਸੇ ਪ੍ਰਚਾਰ ਦੀ ਲੋੜ ਹੈ, ਉੱਥੇ ਦੇਸ਼ ਦੇ ਸਾਰੇ ਪਰਿਵਾਰਾਂ ਨੂੰ ਆਪਣੇ ਪੈਰਾਂ ...
(5 ਜੁਲਾਈ 2024)
ਇਸ ਸਮੇਂ ਪਾਠਕ: 470.


ਸਾਡਾ ਦੇਸ਼ ਇਸ ਸਮੇਂ ਦੁਨੀਆਂ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਬਣ ਗਿਆ ਹੈ ਕਿਉਂਕਿ ਅਸੀਂ
140 ਕਰੋੜ ਦੇ ਅੰਕੜੇ ਨੂੰ ਪਾਰ ਗਏ ਹਾਂਚੀਨ ਨੂੰ ਅਸੀਂ ਪਿੱਛੇ ਛੱਡ ਦਿੱਤਾ ਹੈਚੀਨ ਇੱਕ ਤਰ੍ਹਾਂ ਨਾਲ ਸਾਥੋਂ ਪਿੱਛੋਂ ਅਜ਼ਾਦ ਹੋਇਆ ਸੀਇਸ ਸਮੇਂ ਉੱਥੇ ਸਨਅਤੀ ਅਤੇ ਖੇਤੀ ਵਿਕਾਸ ਸਿਖਰ ਉੱਤੇ ਹੈ ਅਤੇ ਦੁਨੀਆਂ ਦੀ ਵੱਡੀ ਸ਼ਕਤੀ ਬਣ ਗਿਆ ਹੈਆਪਣੇ ਯਤਨਾਂ ਨਾਲ ਉਨ੍ਹਾਂ ਅਬਾਦੀ ਦੇ ਵਾਧੇ ਨੂੰ ਨੱਥ ਪਾ ਲਈ ਹੈਚੀਨ ਅਤੇ ਅਮਰੀਕਾ ਪਿੱਛੋਂ ਸਾਡਾ ਮੁਕਾਬਲਾ ਇੰਗਲੈਂਡ, ਜਰਮਨੀ ਅਤੇ ਜਪਾਨ ਨਾਲ ਹੈ, ਜਿਨ੍ਹਾਂ ਦੇਸ਼ਾਂ ਦੀ ਅਬਾਦੀ 10 ਕਰੋੜ ਦੇ ਨੇੜੇ ਤੇੜੇ ਹੈਉਨ੍ਹਾਂ ਨਾਲ ਮੁਕਾਬਲਾ ਕਰਕੇ ਅਸੀਂ ਆਪਣੇ ਆਪ ਨੂੰ ਖੁਸ਼ਹਾਲ ਦੇਸ਼ ਨਹੀਂ ਆਖ ਸਕਦੇਕਰੋਨਾ ਤੋਂ ਪਿੱਛੋਂ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਸੀ, ਜਿਹੜਾ ਹੁਣ ਵੀ ਜਾਰੀ ਹੈਇਸੇ ਕਾਰਨ ਗਰੀਬੀ ਵਿੱਚ ਵਾਧਾ ਹੋਇਆ ਤੇ ਸਰਕਾਰ ਨੂੰ ਮਜਬੂਰ ਹੋ ਕੇ ਦੇਸ਼ ਦੀ ਅੱਧੀਉਂ ਵੱਧ ਅਬਾਦੀ ਨੂੰ ਮੁਫ਼ਤ ਰਾਸ਼ਨ ਦੇਣਾ ਪੈ ਰਿਹਾ ਹੈਇਸ ਵਰਗੇ ਦੇ ਲੋਕਾਂ ਲਈ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇਣਾ ਜਾਂ ਸਿਹਤ ਸਹੂਲਤਾਂ ਲੈਣੀਆਂ ਸੁਪਨੇ ਵਾਂਗ ਹੈਅੰਨ ਦੇ ਨਾਲੋ ਨਾਲ ਪੀਣ ਵਾਲੇ ਪਾਣੀ ਦੀ ਵੀ ਤੇਜੀ ਨਾਲ ਘਾਟ ਵਧ ਰਹੀ ਹੈ

ਜਦੋਂ ਦੇਸ਼ ਆਜ਼ਾਦ ਹੋਇਆ ਸੀ, ਉਦੋਂ ਆਬਾਦੀ ਕੇਵਲ 33 ਕਰੋੜ ਸੀ ਤੇਜ਼ੀ ਨਾਲ ਹੋਏ ਆਬਾਦੀ ਦੇ ਇਸ ਵਾਧੇ ਦੀਆਂ ਤਿੰਨ ਮੁਢਲੀਆਂ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਦੀ ਪੂਰਤੀ ਲਈ ਦੇਸ਼ ਦੇ ਕੁਦਰਤੀ ਵਸੀਲਿਆਂ ਦੀ ਵੀ ਤੇਜ਼ੀ ਨਾਲ ਵਰਤੋਂ ਕੀਤੀ ਜਾ ਰਹੀ ਹੈਲੋਕਾਂ ਲਈ ਮਕਾਨ ਬਣਾਉਣ ਵਾਸਤੇ ਲੱਖਾਂ ਪਿੰਡ ਉਜਾੜਨੇ ਪਏ ਹਨਇੰਝ ਵਾਹੀ ਹੇਠ ਧਰਤੀ ਘਟ ਰਹੀ ਹੈ ਜਦੋਂ ਕਿ ਭੋਜਨ ਦੀਆਂ ਲੋੜਾਂ ਵਧ ਰਹੀਆਂ ਹਨਜਦੋਂ ਵਸੋਂ ਕੇਵਲ 33 ਕਰੋੜ ਸੀ ਉਦੋਂ ਲੋਕੀਂ ਪਾਣੀ ਦੀ ਸੰਕੋਚਵੀਂ ਵਰਤੋਂ ਕਰਦੇ ਸਨ ਕਿਉਂਕਿ ਪਾਣੀ ਬਿਨਾਂ ਧਰਤੀ ਉੱਤੇ ਜੀਵਨ ਸੰਭਵ ਨਹੀਂ ਹੈਹੁਣ ਜਦੋਂ ਅਬਾਦੀ ਇੰਨੀ ਵਧ ਗਈ ਹੈ ਤਾਂ ਪਾਣੀ ਦੀਆਂ ਲੋੜਾਂ ਵੀ ਉਸੇ ਅਨੁਪਾਤ ਵਿੱਚ ਵਧੀਆਂ ਹਨ ਇਸਦੇ ਨਾਲ ਹੀ ਲੋਕਾਂ ਵਿੱਚ ਪਾਣੀ ਦੀ ਸੰਕੋਚਵੀਂ ਵਰਤੋਂ ਕਰਨ ਅਤੇ ਪਾਣੀ ਨੂੰ ਦੇਵਤਾ ਸਮਝ ਸਤਿਕਾਰ ਖਤਮ ਹੋ ਗਿਆ ਹੈਲੋਕ ਪਾਣੀ ਦੀ ਖੁੱਲ੍ਹ ਕੇ ਵਰਤੋਂ ਕਰਦੇ ਹਨਪਾਣੀ ਬਿਨਾਂ ਫ਼ਸਲਾਂ, ਪਸ਼ੂ, ਪੰਛੀ, ਰੁੱਖ, ਬੂਟੇ ਕੋਈ ਵੀ ਜੀਵਤ ਨਹੀਂ ਰਹਿ ਸਕਦਾਇੰਝ ਦੇਸ਼ ਵਿੱਚ ਪਾਣੀ ਦੀ ਵਰਤੋਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ

ਅਸੀਂ ਆਪਣੇ ਦਰਿਆਵਾਂ ਅਤੇ ਧਰਤੀ ਹੇਠਲੇ ਪਾਣੀ ਦੀ ਬੜੀ ਬੇਦਰਦੀ ਨਾਲ ਵਰਤੋਂ ਕਰ ਰਹੇ ਹਾਂਇਸ ਨਾਲ ਧਰਤੀ ਹੇਠਲਾ ਪਾਣੀ ਮੁੱਕਣ ਦੇ ਨੇੜੇ ਹੈ ਅਤੇ ਦਰਿਆ ਸੁੱਕਣ ਵਾਲੇ ਹਨਮੀਂਹ ਦੇ ਪਾਣੀ ਦੀ ਸੰਭਾਲ ਅਤੇ ਧਰਤੀ ਹੇਠ ਇਸਦੀ ਭਰਪਾਈ ਵਲ ਕਿਸੇ ਸਰਕਾਰ ਨੇ ਵੀ ਧਿਆਨ ਨਹੀਂ ਦਿੱਤਾਸਾਰੀਆਂ ਗਲੀਆਂ, ਸੜਕਾਂ ਪੱਕੀਆਂ ਹੋ ਗਈਆਂ ਹਨ ਛੱਪੜ ਅਤੇ ਤਲਾਬ ਪੂਰ ਦਿੱਤੇ ਗਏ ਹਨਦਰਿਆ, ਨਦੀਆਂ ਅਤੇ ਨਾਲਿਆਂ ਦੇ ਵਹਿਣ ਮੋੜ ਦਿੱਤੇ ਗਏ ਹਨਇੰਝ ਧਰਤੀ ਹੇਠ ਬਹੁਤ ਘਟ ਪਾਣੀ ਜਾ ਰਿਹਾ ਹੈ

ਇੱਕ ਅਨੁਮਾਨ ਅਨੁਸਾਰ ਭਾਰਤ ਵਿੱਚ ਸਿੰਚਾਈ ਲਈ ਸਾਲਾਨਾ 20 ਕਰੋੜ ਏਕੜ ਫੁੱਟ ਪਾਣੀ ਧਰਤੀ ਹੇਠੋਂ ਖਿੱਚਿਆ ਜਾਂਦਾ ਹੈ ਜਦੋਂ ਕਿ ਮੀਂਹ ਇਸ ਨਾਲੋਂ ਮਸਾਂ ਅੱਧੀ ਮਾਤਰਾ ਵਿੱਚ ਹੀ ਪੈਂਦੇ ਹਨਪੰਜਾਬ ਵਿੱਚ ਕਦੇ ਖੂਹਾਂ ਵਿੱਚ ਪਾਣੀ ਚਰਸ ਨਾਲ ਕੱਢਿਆ ਜਾਂਦਾ ਸੀਇਹ ਚਮੜੇ ਦਾ ਵੱਡਾ ਬੋਕਾ ਹੁੰਦਾ ਸੀਇਸ ਨੂੰ ਖੂਹ ਵਿੱਚ ਸੁੱਟਿਆ ਜਾਂਦਾ ਸੀ ਜਦੋਂ ਇਹ ਪਾਣੀ ਨਾਲ ਭਰ ਜਾਂਦਾ ਸੀ ਤਾਂ ਬਲਦਾਂ ਦੀ ਜੋੜੀ ਇਸ ਨੂੰ ਬਾਹਰ ਖਿੱਚਦੀ ਸੀਇਸ ਨਾਲ ਬਹੁਤ ਘਟ ਧਰਤੀ ਦੀ ਸਿੰਚਾਈ ਹੁੰਦੀ ਸੀਫਿਰ ਬਲਦਾਂ ਨਾਲ ਚੱਲਣ ਵਾਲੇ ਹਲਟ ਆ ਗਏਖੂਹਾਂ ਵਿੱਚੋਂ ਕੋਈ 30-40 ਫੁੱਟ ਡੁੰਘਾਈ ਤੋਂ ਟਿੰਡਾਂ ਰਾਹੀਂ ਪਾਣੀ ਖਿੱਚਿਆ ਜਾਂਦਾ ਸੀਪਰ ਹੁਣ ਟਿਊਬਵੈਲ ਬੋਰ ਹਰੇਕ ਸਾਲ ਡੂੰਘੇ ਕਰਨੇ ਪੈ ਰਹੇ ਹਨਮੋਟਰਾਂ ਵੀ ਵੱਡੀਆਂ ਲੱਗ ਰਹੀਆਂ ਹਨ, ਇੰਝ ਬਿਜਲੀ ਦੀ ਖਪਤ ਵਿੱਚ ਵੀ ਵਾਧਾ ਹੋਇਆ ਹੈ

ਹਰੀ ਕ੍ਰਾਂਤੀ ਨੇ ਅੰਨ ਭੰਡਾਰ ਤਾਂ ਭਰ ਦਿੱਤੇ ਪਰ ਪਾਣੀ ਦੇ ਸੋਮੇ ਖਾਲੀ ਕਰ ਦਿੱਤੇਆਬਾਦੀ ਦਾ ਢਿੱਡ ਤਾਂ ਭਰ ਦਿੱਤਾ ਪਰ ਪਹਿਲਾਂ ਨਾਲੋਂ ਕੋਈ ਤਿੰਨ ਗੁਣਾ ਵਧੇਰੇ ਪਾਣੀ ਖਰਚ ਹੋਇਆ ਅਜਿਹਾ ਕਰਨਾ ਮਜਬੂਰੀ ਹੈਭੋਜਨ ਮਨੁੱਖ ਦੀ ਮੁਢਲੀ ਲੋੜ ਹੈ, ਇਸ ਕਰਕੇ ਰੋਟੀ ਦੇਣਾ ਤਾਂ ਹਰੇਕ ਸਰਕਾਰ ਦਾ ਪਹਿਲਾ ਫ਼ਰਜ਼ ਬਣਦਾ ਹੈਖਤਮ ਹੋ ਰਹੇ ਪਾਣੀ ਦੀ ਸੰਭਾਲ ਲਈ ਤੇਜ਼ੀ ਨਾਲ ਵਧ ਰਹੀ ਆਬਾਦੀ ਉੱਤੇ ਲਗਾਮ ਲਗਾਉਣ ਦੀ ਲੋੜ ਹੈਦੇਸ਼ ਵਿੱਚ ਲੋਕ ਰਾਜ ਵੋਟ ਰਾਜ ਬਣ ਰਿਹਾ ਹੈਵੋਟ ਰਾਜ ਵਿੱਚ ਆਬਾਦੀ ਦੇ ਵਾਧੇ ਨੂੰ ਰੋਕਣ ਵਲ ਕੋਈ ਸਰਕਾਰ ਵੀ ਧਿਆਨ ਨਹੀਂ ਦੇ ਰਹੀ

ਇਸ ਸਮੇਂ ਸਾਡਾ ਦੇਸ਼ ਸਭ ਤੋਂ ਸੰਘਣੀ ਆਬਾਦੀ ਵਾਲਾ ਦੇਸ਼ ਬਣ ਗਿਆ ਹੈਵਾਹੀ ਹੇਠ ਰਕਬਾ ਘਟ ਰਿਹਾ ਹੈ, ਧਰਤੀ ਹੇਠਲਾ ਪਾਣੀ ਮੁੱਕ ਰਿਹਾ ਹੈ, ਜੰਗਲ ਖਤਮ ਹੋ ਰਹੇ ਹਨ, ਜਦੋਂ ਕਿ ਲੋੜਾਂ ਵਿੱਚ ਵਾਧਾ ਹੋ ਰਿਹਾ ਹੈਹਰ ਖੇਤਰ ਵਿੱਚ ਸਵੈਚਾਲਕ ਮਸ਼ੀਨਾਂ, ਕੰਪਿਊਟਰਾਂ ਤੇ ਹੁਣ ਨਕਲੀ ਸਿਆਣਪ ਨਾਲ ਰੋਜ਼ਗਾਰ ਵਿੱਚ ਵਾਧਾ ਹੋਣ ਦੀ ਥਾਂ ਕਾਮਿਆਂ ਦੀ ਲੋੜ ਘਟ ਰਹੀ ਹੈ ਜਿੱਥੇ ਆਬਾਦੀ ਵਿੱਚ ਹੋ ਰਹੇ ਵਾਧੇ ਨੂੰ ਰੋਕਣ ਦੀ ਲੋੜ ਹੈ ਉੱਥੇ ਸਨਅਤੀ ਨੀਤੀ ਅਜਿਹੀ ਬਣੇ ਜਿੱਥੇ ਵੱਧ ਤੋਂ ਵੱਧ ਕਾਮਿਆਂ ਦੀ ਲੋੜ ਹੋਵੇ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਵਿੱਚੋਂ ਗਰੀਬੀ ਦੂਰ ਕਰਨ ਲਈ ਯਤਨਾਂ ਦੀ ਲੋੜ ਹੈ ਪਰ ਇਸ ਯਤਨ ਅਜਿਹੇ ਹੋਣੇ ਚਾਹੀਦੇ ਹਨ ਕਿ ਲੋਕੀਂ ਆਪਣੀ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੋਣ ਪਰ ਬਹੁਤੀਆਂ ਸਰਕਾਰਾਂ ਇਸ ਵਰਗ ਨੂੰ ਮੁਫ਼ਤ ਦੀਆਂ ਰਿਊੜੀਆਂ ਇਨ੍ਹਾਂ ਦੇ ਵਿਕਾਸ ਲਈ ਨਹੀਂ ਸਗੋਂ ਵੋਟਾਂ ਲੈਣ ਲਈ ਦਿੰਦੀਆਂ ਹਨਮੁਫ਼ਤ ਜ਼ਰੂਰ ਦੇਵੋ ਪਰ ਇਹ ਵਿੱਦਿਆ ਅਤੇ ਸਿਹਤ ਸਹੂਲਤਾਂ ਦੇ ਰੂਪ ਵਿੱਚ ਹੋਣੀਆਂ ਚਾਹੀਦੀਆਂ ਹਨ ਅਜਿਹੀਆਂ ਸਹੂਲਤਾਂ ਦਿੱਤੀਆਂ ਜਾਣ ਜਿਹੜੀਆਂ ਗਰੀਬਾਂ ਨੂੰ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਵਿੱਚ ਸਹਾਈ ਹੋ ਸਕਣਤੁਸੀਂ ਇੱਕ ਚੀਨੀ ਕਹਾਵਤ ਤਾਂ ਸੁਣੀ ਹੋਵੇਗੀ ਕਿ ਜੇਕਰ ਕਿਸੇ ਨੂੰ ਇੱਕ ਡੰਗ ਦੀ ਰੋਟੀ ਦੇਣੀ ਹੈ ਤਾਂ ਇੱਕ ਮੱਛੀ ਦੇ ਦੇਵੋ ਪਰ ਜੇਕਰ ਉਮਰ ਦੀਆਂ ਰੋਟੀਆਂ ਦੇਣੀਆਂ ਹਨ ਤਾਂ ਉਸ ਨੂੰ ਮੱਛੀ ਫੜਨਾ ਸਿਖਾਇਆ ਜਾਵੇਜਦੋਂ ਮੱਛੀ ਫੜਨਾ ਸਿਖਾਇਆ ਜਾਵੇਗਾ ਭਾਵ ਹੁਨਰਮੰਦ ਬਣਾਇਆ ਜਾਵੇਗਾ ਤਾਂ ਲੋਕਾਂ ਵਿੱਚ ਆਤਮ-ਵਿਸ਼ਵਾਸ ਵਧੇਗਾ, ਉਹ ਚੰਗੇ ਭਵਿੱਖ ਲਈ ਯਤਨ ਹੋਰ ਤੇਜ਼ ਕਰਨਗੇਬੱਚਿਆਂ ਦੇ ਉਜਲੇ ਭਵਿੱਖ ਲਈ ਉਹ ਪਰਿਵਾਰ ਛੋਟਾ ਰੱਖਣ ਵਲ ਧਿਆਨ ਦੇਣਗੇ

ਦੇਸ਼ ਵਿੱਚ ਲੋਕਰਾਜ ਹੈਲੋਕਰਾਜ ਵਿੱਚ ਆਗੂਆਂ ਦਾ ਮੁੱਖ ਮੰਤਵ ਲੋਕਾਂ ਦੇ ਭਲੇ ਬਾਰੇ ਸੋਚਣਾ ਹੁੰਦਾ ਹੈ ਪਰ ਸਾਡੇ ਬਹੁਤੇ ਆਗੂ ਲੋਕਾਂ ਦੇ ਵਿਕਾਸ ਬਾਰੇ ਨਹੀਂ ਸਗੋਂ ਆਪਣੇ ਲਈ ਵੋਟ ਪ੍ਰਾਪਤੀ ਬਾਰੇ ਸੋਚਦੇ ਹਨਰਾਜਸੀ ਪਾਰਟੀਆਂ ਦਾ ਵੀ ਮੁੱਖ ਮੰਤਵ ਵੋਟਾਂ ਪ੍ਰਾਪਤ ਕਰਨੀਆਂ ਹੀ ਬਣ ਗਿਆ ਹੈਵੋਟ ਰਾਜਨੀਤੀ ਦੀ ਸੌੜੀ ਸੋਚ ਦੇਸ਼ ਲਈ ਘਾਤਕ ਸਿੱਧ ਹੋ ਰਹੀ ਹੈਆਗੂਆਂ ਨੂੰ ਚੋਣਾਂ ਜਿੱਤਣ ਲਈ ਵੋਟ ਚਾਹੀਦੇ ਹਨ ਅਤੇ ਜਿਹੜੇ ਉਨ੍ਹਾਂ ਦੇ ਵੋਟ ਬੈਂਕ ਹਨ, ਉੱਥੇ ਹੀ ਆਬਾਦੀ ਵਿੱਚ ਵਾਧਾ ਹੋ ਰਿਹਾ ਹੈਉਤਲੇ ਅਤੇ ਵਿਚਕਾਰਲੇ ਤਬਕੇ ਦੇ ਬਹੁਤੇ ਪਰਿਵਾਰ ਟੱਬਰ ਨੂੰ ਛੋਟਾ ਰੱਖਣ ਲਈ ਜਾਗਰੂਕ ਹੋ ਗਏ ਹਨਇਨ੍ਹਾਂ ਦੇ ਬਹੁਤੇ ਪਰਿਵਾਰਾਂ ਵਿੱਚ ਇੱਕ ਜਾਂ ਦੋ ਬੱਚਿਆਂ ਦਾ ਰਿਵਾਜ਼ ਪੈਂਦਾ ਜਾ ਰਿਹਾ ਹੈਗਰੀਬ ਲੋਕਾਂ ਵਿੱਚ ਬੱਚਿਆਂ ਦੇ ਵਿਆਹ ਆਮ ਕਰਕੇ ਛੋਟੀ ਉਮਰ ਵਿੱਚ ਹੀ ਹੋ ਜਾਂਦੇ ਹਨ ਤੇ ਇਹ ਹੀ ਮਨੋਰੰਜਨ ਦਾ ਮੁੱਖ ਸੋਮਾ ਹੈਬਹੁਤੇ ਗਰੀਬ ਪਰਿਵਾਰ ਪਰਿਵਾਰ ਛੋਟਾ ਰੱਖਣ ਬਾਰੇ ਨਹੀਂ ਸੋਚਦੇ ਕਿਉਂਕਿ ਬੱਚੇ ਹੋਸ਼ ਸੰਭਾਲਦਿਆਂ ਹੀ ਕਮਾਈ ਕਰਨੀ ਸ਼ੁਰੂ ਕਰ ਦਿੰਦੇ ਹਨਇੰਝ ਗਰੀਬਾਂ ਦੀ ਗਿਣਤੀ ਘੱਟ ਹੋਣ ਦੀ ਥਾਂ ਇਸ ਵਿੱਚ ਵਾਧਾ ਹੋ ਰਿਹਾ ਹੈਅਨਾਜ ਵਿੱਚ ਆਤਮ ਨਿਰਭਰ ਸਮਝੇ ਜਾਂਦੇ ਦੇਸ਼ ਵਿੱਚ 30 ਕਰੋੜ ਨੂੰ ਰੱਜਵੀਂ ਰੋਟੀ ਨਸੀਬ ਨਹੀਂ ਹੈ ਅਤੇ ਅੱਧੀ ਵਸੋਂ ਨੂੰ ਸੰਤੁਲਿਤ ਭੋਜਨ ਨਹੀਂ ਮਿਲਦਾਵਧ ਰਹੀ ਅਬਾਦੀ ਕਾਰਨ ਗਰੀਬ ਜੇਕਰ ਚਾਹੁਣ ਤਾਂ ਵੀ ਦੁੱਧ, ਫ਼ਲ ਤੇ ਸਬਜ਼ੀਆਂ ਦੀ ਲੋੜ ਅਨੁਸਾਰ ਵਰਤੋਂ ਨਹੀਂ ਕਰ ਸਕਦੇ

ਕਈਆਂ ਵਿਦਵਾਨਾਂ ਦਾ ਵਿਚਾਰ ਹੈ ਕਿ ਆਬਾਦੀ ਤਾਂ ਕਿਸੇ ਵੀ ਦੇਸ਼ ਲਈ ਵਰਦਾਨ ਹੁੰਦਾ ਹੈਅਜਿਹਾ ਉਦੋਂ ਹੀ ਹੈ ਜਦੋਂ ਇਹ ਦੇਸ਼ ਵਿੱਚ ਪ੍ਰਾਪਤ ਵਸੀਲਿਆਂ ਅਨੁਸਾਰ ਹੋਵੇਆਮ ਆਦਮੀ ਦੀ ਤਾਂ ਕੋਈ ਕਦਰ ਹੀ ਨਹੀਂ ਜਦੋਂ ਕਿ ਲੋਕਰਾਜ ਵਿੱਚ ਲੋਕੀਂ ਹੀ ਸਭ ਤੋਂ ਮਹੱਤਵਪੂਰਨ ਹੁੰਦੇ ਹਨਆਗੂ ਛੋਟੇ ਪਰਿਵਾਰ ਦਾ ਪ੍ਰਚਾਰ ਨਹੀਂ ਕਰਦੇ ਕਿਉਂਕਿ ਇਸ ਨਾਲ ਉਨ੍ਹਾਂ ਦੇ ਵੋਟ ਬੈਂਕ ਨੂੰ ਖ਼ਤਰਾ ਪੈਦਾ ਹੁੰਦਾ ਹੈ

ਆਬਾਦੀ ਦੇ ਵਾਧੇ ਨੂੰ ਰੋਕਣ ਲਈ ਜਿੱਥੇ ਇਸ ਪਾਸੇ ਪ੍ਰਚਾਰ ਦੀ ਲੋੜ ਹੈ, ਉੱਥੇ ਦੇਸ਼ ਦੇ ਸਾਰੇ ਪਰਿਵਾਰਾਂ ਨੂੰ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਵਿੱਚ ਸਹਾਇਤਾ ਕੀਤੀ ਜਾਵੇਉਨ੍ਹਾਂ ਲਈ ਅਜਿਹੀ ਵਿੱਦਿਆ ਦਾ ਮੁਫ਼ਤ ਪ੍ਰਬੰਧ ਕੀਤਾ ਜਾਵੇ ਜਿਹੜੀ ਕੇਵਲ ਉਨ੍ਹਾਂ ਦੇ ਗਿਆਨ ਵਿੱਚ ਹੀ ਵਾਧਾ ਨਾ ਕਰੇ ਸਗੋਂ ਉਨ੍ਹਾਂ ਨੂੰ ਹੁਨਰੀ ਬਣਾਵੇ ਅਤੇ ਆਪਣੇ ਪੈਰਾਂ ਉੱਤੇ ਖੜ੍ਹਾ ਹੋਣਾ ਸਿਖਾਵੇ ਇਸਦੇ ਨਾਲ ਹੀ ਉਨ੍ਹਾਂ ਨੂੰ ਵਧੀਆ ਇਨਸਾਨ ਵੀ ਬਣਾਵੇਹੁਣ ਦੀ ਵਿੱਦਿਆ ਇਨਸਾਨੀਅਤ ਦਾ ਪਾਠ ਨਹੀਂ ਪੜ੍ਹਾ ਰਹੀ ਕਿਉਂਕਿ ਬੇਈਮਾਨਾਂ ਅਤੇ ਲੋਕ ਹਮਦਰਦੀ ਤੋਂ ਸੱਖਣੇ ਮਨੁੱਖਾਂ ਵਿੱਚ ਬਹੁਗਿਣਤੀ ਪੜ੍ਹੇ ਲਿਖੇ ਵਰਗ ਦੀ ਹੀ ਹੈ

ਸਾਰੇ ਸੰਸਾਰ ਵਿੱਚ 11 ਜੁਲਾਈ ਦਾ ਦਿਨ ਆਬਾਦੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਇਸਦਾ ਮੰਤਵ ਨਿਰਾ ਆਬਾਦੀ ਦੇ ਵਾਧੇ ਨੂੰ ਹੀ ਰੋਕਣਾ ਨਹੀਂ ਸਗੋਂ ਲੋਕਾਂ ਨੂੰ ਇਮਾਨਦਾਰੀ, ਮਿਹਨਤ ਅਤੇ ਆਪਸੀ ਪਿਆਰ ਦਾ ਸਬਕ ਵੀ ਸਿਖਾਉਣਾ ਹੈਇਸ ਸੰਬੰਧੀ ਫ਼ੈਸਲਾ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ 45/216 ਮਤੇ ਰਾਹੀਂ ਇਸ ਦਿਨ ਬਾਰੇ ਫ਼ੈਸਲਾ ਕੀਤਾ ਗਿਆ ਸੀਇਸ ਦਿਨ ਇਹ ਪ੍ਰਚਾਰਿਆ ਜਾਂਦਾ ਹੈ ਕਿ ਆਪਣੇ ਬੱਚੇ ਦੀ ਥਾਂ ਕਿਸੇ ਗਰੀਬ ਬੱਚੇ ਨੂੰ ਗੋਦ ਲਵੋਛੋਟੇ ਪਰਿਵਾਰਾਂ ਨਾਲ ਧਰਤੀ ’ਤੇ ਬੋਝ ਘਟਾਵੋ ਅਤੇ ਭੋਜਨ ਦੀ ਥੁੜ ਦੂਰ ਕਰੋਵਿਆਹ ਦੀ ਉਮਰ ਵਿੱਚ ਵਾਧਾ, ਵਿੱਦਿਆ ਅਤੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਵੀ ਜਾਗਰੂਕਤਾ ਵਧਾਈ ਜਾਵੇਅਬਾਦੀ ਦੇ ਵਾਧੇ ਦੀ ਰੋਕ ਨਾਲ ਵਿਕਾਸ ਵਿੱਚ ਤੇਜ਼ੀ ਆਵੇਗੀ ਅਤੇ ਵਾਤਾਵਰਣ ਦੀ ਸੰਭਾਲ ਵੀ ਹੋ ਸਕੇਗੀਨਵੀਂ ਸਰਕਾਰ ਨੂੰ ਇਸ ਪਾਸੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਜੇਕਰ ਅਬਾਦੀ ਵਿੱਚ ਵਾਧਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਾਡਾ ਦੇਸ਼ ਕਦੇ ਵੀ ਖੁਸ਼ਹਾਲ ਅਤੇ ਵਿਕਸਿਤ ਨਹੀਂ ਬਣ ਸਕਦਾਲੀਡਰਾਂ ਨੂੰ ਚਾਹੀਦਾ ਹੈ ਕਿ ਆਪਣੀਆਂ ਵੋਟਾਂ ਬਾਰੇ ਸੋਚਣ ਦੀ ਥਾਂ ਦੇਸ਼ ਦੇ ਚੰਗੇ ਭਵਿੱਖ ਬਾਰੇ ਸੋਚਣ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5110)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author