RanjitSingh Dr7ਜੇਕਰ ਹੁਣ ਵੀ ਅਜਿਹਾ ਨਾ ਕੀਤਾ ਗਿਆ ਤਾਂ ਪੰਜਾਬ ਦਾ ਸਰੂਪ ਹੀ ਬਦਲ ...
(20 ਜੁਲਾਈ 2025)


ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਸ਼ੇ ਦੇ ਵਿਉਪਾਰੀਆਂ ਵਿਰੁੱਧ ਕਾਰਵਾਈ ਮੁਢਲੀ ਲੋੜ ਹੈ ਪਰ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਇਸ ਤੋਂ ਵੀ ਅੱਗੇ ਜਾਣ ਦੀ ਲੋੜ ਹੈ
ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਜਦੋਂ ਸਰਕਾਰੀ ਕਾਰਵਾਈ ਬੰਦ ਹੋ ਜਾਵੇਗੀ ਤਾਂ ਮੁੜ ਨਸ਼ਾ ਤਸਕਰ ਹਰਕਤ ਵਿੱਚ ਆ ਜਾਣਗੇ ਤੇ ਆਪਣਾ ਕਾਰੋਬਾਰ ਸ਼ੁਰੂ ਕਰ ਲੈਣਗੇ

ਸਮਾਜ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈਨਵੀਂ ਪੀੜ੍ਹੀ ਨੂੰ ਨਸ਼ਿਆਂ ਕਾਰਨ ਹੋਣ ਵਾਲੀ ਬਰਬਾਦੀ ਤੋਂ ਚਿਤੰਨ ਕਰਨਾ ਜ਼ਰੂਰੀ ਹੈਇਸ ਵਿੱਚ ਵਿੱਦਿਅਕ ਅਦਾਰੇ, ਮਾਪੇ, ਧਾਰਮਿਕ ਪ੍ਰਚਾਰਕ, ਰਾਜਸੀ ਆਗੂ ਅਤੇ ਸਮਾਜ ਸੇਵਕਾਂ ਨੂੰ ਰਲ ਕੇ ਇੱਕ ਬਹੁਪੱਖੀ ਨੀਤੀ ਤਿਆਰ ਕਰਨੀ ਪਵੇਗੀਇਹ ਜ਼ਿੰਮੇਵਾਰੀ ਸਾਡੇ ਸਾਰਿਆਂ ਲਈ ਸਾਂਝੀ ਹੈਨਵੀਂ ਪੀੜ੍ਹੀ ਜਦੋਂ ਨਸ਼ਿਆਂ ਦਾ ਸੇਵਨ ਕਰਦੀ ਹੈ ਤਾਂ ਮਾਪਿਆਂ ਲਈ ਹੀ ਨਹੀਂ ਸਗੋਂ ਸਮਾਜ ਲਈ ਇੱਕ ਚੁਣੌਤੀ ਬਣ ਜਾਂਦੀ ਹੈਸਭ ਤੋਂ ਪਹਿਲਾ ਕੰਮ ਬੱਚਿਆਂ ਨੂੰ ਰਾਹੋਂ ਭਟਕਣ ਤੋਂ ਬਚਾਉਣ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਕਰਨਾ ਚਾਹੀਦਾ ਹੈਬੱਚੇ ਦੇ ਸਭ ਤੋਂ ਪਹਿਲੇ ਸਾਥੀ ਉਸਦੇ ਮਾਪੇ ਹੁੰਦੇ ਹਨਮਾਪਿਆਂ ਦਾ ਰਹਿਣ ਸਹਿਣ ਅਤੇ ਉਨ੍ਹਾਂ ਦਾ ਚਲਣ ਬੱਚੇ ਦੀ ਸ਼ਖਸੀਅਤ ਉਸਾਰੀ ਉੱਤੇ ਸਭ ਤੋਂ ਵੱਧ ਪ੍ਰਭਾਵ ਪਾਉਂਦਾ ਹੈਜੇਕਰ ਮਾਪੇ ਕਿਰਤ ਕਰਦੇ, ਵੰਡ ਛਕਦੇ ਅਤੇ ਨਾਮ ਜਪਦੇ ਹੋਣ ਤਾਂ ਬੱਚਾ ਵੀ ਉਸੇ ਸੋਚ ਦਾ ਧਾਰਨੀ ਬਣ ਜਾਂਦਾ ਹੈਸੱਚ, ਸੰਤੋਖ ਅਤੇ ਗਿਆਨ ਦੇ ਅਧਾਰ ’ਤੇ ਚੜ੍ਹਦੀ ਕਲਾ ਵਿੱਚ ਰਹਿੰਦਿਆਂ ਆਪਸੀ ਪਿਆਰ ਅਤੇ ਮਿਲਵਰਤਣ ਨਾਲ ਜਿਹੜੇ ਮਾਪੇ ਜੀਵਨ ਜੀਉਂਦੇ ਹਨ, ਉਹ ਆਪਣੇ ਬੱਚਿਆਂ ਲਈ ਆਦਰਸ਼ ਬਣ ਜਾਂਦੇ ਹਨਜੇਕਰ ਪਿਤਾ ਰੋਜ਼ ਰਾਤ ਨੂੰ ਘਰ ਵਿੱਚ ਬੈਠ ਕੇ ਸ਼ਰਾਬ ਪੀਂਦਾ ਹੈ ਅਤੇ ਬੱਚੇ ਨੂੰ ਗਲਾਸ, ਬੋਤਲ, ਬਰਫ਼ ਜਾਂ ਹੋਰ ਵਸਤਾਂ ਫੜਾਉਣ ਲਈ ਆਖਦਾ ਹੈ ਤਾਂ ਬੱਚੇ ਦੇ ਮਨ ਵਿੱਚ ਵੀ ਇਸ ਬਾਰੇ ਸੋਚ ਸ਼ੁਰੂ ਹੋ ਜਾਵੇਗੀਪਿਛਲੀ ਸਦੀ ਵਿੱਚ ਘਰ ਵਿੱਚ ਬੈਠ ਇੰਝ ਸ਼ਰਾਬ ਨਹੀਂ ਪੀਤੀ ਜਾਂਦੀ ਸੀਆਮ ਤੌਰ ’ਤੇ ਘਰੋਂ ਬਾਹਰ ਹਵੇਲੀ ਜਾਂ ਬਾਹਰਲੀ ਬੈਠਕ ਵਿੱਚ ਬੈਠ ਇਸਦਾ ਸੇਵਨ ਕੀਤਾ ਜਾਂਦਾ ਸੀਵਿਆਹ ਵਿੱਚ ਹੁਣ ਵਾਂਗ ਸ਼ਰਾਬ ਨਹੀਂ ਵਰਤਾਈ ਜਾਂਦੀ ਸੀ, ਸਗੋਂ ਕਿਸੇ ਨਵੇਕਲੀ ਬੈਠਕ ਵਿੱਚ ਸ਼ਰਾਬ ਪੀਣ ਵਾਲਿਆਂ ਲਈ ਪ੍ਰਬੰਧ ਕਰ ਦਿੱਤਾ ਜਾਂਦਾ ਸੀਘਰ ਵਿੱਚ ਬੱਚਿਆਂ ਲਈ ਸਮਾਂ ਕੱਢੋਉਨ੍ਹਾਂ ਦੇ ਹੱਥ ਮੋਬਾਇਲ ਫੜਾਉਣ ਦੀ ਥਾਂ ਉਨ੍ਹਾਂ ਨਾਲ ਗੱਲਾਂ ਕਰੋਬੱਚਿਆਂ ਦੀਆਂ ਪ੍ਰਾਪਤੀਆਂ ਅਤੇ ਔਕੜਾਂ ਨੂੰ ਧਿਆਨ ਨਾਲ ਸੁਣੋ ਅਤੇ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰੋ, ਔਕੜਾਂ ਦੂਰ ਕਰਨ ਵਿੱਚ ਸਹਾਇਤਾ ਕਰੋ

ਮਾਪਿਆਂ ਤੋਂ ਅੱਗੇ ਜਾ ਕੇ ਅਧਿਆਪਕ ਦੀ ਭੂਮਿਕਾ ਅਹਿਮ ਹੈਜੇਕਰ ਅਧਿਆਪਕ ਉੱਚੇ ਆਚਰਣ ਵਾਲਾ, ਧੀਰਜ ਅਤੇ ਪਿਆਰ ਨਾਲ ਬੱਚਿਆਂ ਦੀ ਪੜ੍ਹਾਈ ਕਰਵਾਉਂਦਾ ਹੈ ਤਾਂ ਉਸਦੇ ਉਤਸ਼ਾਹੀ ਬੋਲ ਹਮੇਸ਼ਾ ਪ੍ਰਭਾਵ ਪਾਉਂਦੇ ਹਨਸਕੂਲ ਵਿੱਚ ਘੱਟੋ ਘੱਟ ਸਵੇਰ ਦੀ ਅਸੈਂਬਲੀ ਵੇਲੇ ਬੱਚਿਆਂ ਨੂੰ ਨੈਤਿਕਤਾ ਅਤੇ ਮਾਣ ਮੱਤੇ ਇਤਿਹਾਸ ਦਾ ਪਾਠ ਜ਼ਰੂਰ ਪੜ੍ਹਾਇਆ ਜਾਵੇਭੈੜੀਆਂ ਆਦਤਾਂ ਅਤੇ ਨਸ਼ਿਆਂ ਦੇ ਨਾਲ ਹੋਣ ਵਾਲੇ ਨੁਕਸਾਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਮਝਾਉਣ ਦੀ ਲੋੜ ਹੈਜੇਕਰ ਅਧਿਆਪਕ ਪੜ੍ਹਾਉਣ ਵਿੱਚ ਬਹੁਤੀ ਦਿਲਚਸਪੀ ਨਹੀਂ ਲੈਂਦਾ, ਬੱਚਿਆਂ ਨੂੰ ਹਮੇਸ਼ਾ ਝਿੜਕਦਾ ਰਹਿੰਦਾ ਹੈ ਅਤੇ ਕਮਜ਼ੋਰ ਬੱਚੇ ਨੂੰ ਉਤਸ਼ਾਹਿਤ ਕਰਨ ਦੀ ਥਾਂ ਨਿਕੰਮਾ ਆਖਦਾ ਹੈ ਤਾਂ ਬੱਚਾ ਸੱਚਮੁੱਚ ਹੀ ਨਿਕੰਮਾ ਹੋ ਜਾਂਦਾ ਹੈਅਜਿਹੇ ਬੱਚੇ ਕੁਰਾਹੇ ਪੈ ਕੇ ਭੈੜੀ ਸੰਗਤ ਵਿੱਚ ਜਾ ਸਕਦੇ ਹਨਚੰਗੀ ਸੰਗਤ ਜਿੱਥੇ ਬੱਚੇ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦੀ ਹੈ, ਉੱਥੇ ਭੈੜੀ ਸੋਚ ਅੱਗੇ ਵਧਣ ਵਿੱਚ ਰੋਕਾਂ ਲਗਾਉਂਦੀ ਹੈ ਤੇ ਕੁਰਾਹੇ ਪਾਉਂਦੀ ਹੈਨਸ਼ਿਆਂ ਦੇ ਸੁਦਾਗਰ ਅਜਿਹੇ ਬੱਚਿਆਂ ਦੀ ਭਾਲ ਵਿੱਚ ਹੀ ਰਹਿੰਦੇ ਹਨ ਤੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ

ਮਾਪਿਆਂ ਨੂੰ ਹਮੇਸ਼ਾ ਆਪਣੇ ਬੱਚੇ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਉਸਦੀ ਸੰਗਤ ਕਿਹੋ ਜਿਹੀ ਹੈਜੇਕਰ ਬੱਚੇ ਦੇ ਵਤੀਰੇ ਵਿੱਚ ਕੁਝ ਤਬਦੀਲੀ ਨਜ਼ਰ ਆਉਂਦੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਥਾਂ ਇਸ ਬਾਰੇ ਘੋਖ ਕਰਨੀ ਚਾਹੀਦੀ ਹੈਆਪਣਿਆਂ ਰੁਝੇਵਿਆਂ ਕਾਰਨ ਅੱਜਕਲ ਮਾਪੇ ਬੱਚਿਆਂ ਵਲ ਬਹੁਤਾ ਧਿਆਨ ਨਹੀਂ ਦਿੰਦੇ ਸਗੋਂ ਰੋਜ਼ ਜੇਬ ਖਰਚ ਅਤੇ ਸਮਾਰਟ ਫ਼ੋਨ ਲੈਕੇ ਦੇਣ ਨਾਲ ਹੀ ਆਪਣੀ ਜ਼ਿੰਮੇਵਾਰੀ ਪੂਰੀ ਹੋ ਗਈ ਸਮਝਣ ਲੱਗਦੇ ਹਨਘਰ ਵਿੱਚ ਬੱਚਿਆਂ ਨੂੰ ਸਮਾਂ ਦੇਵੋ, ਸਕੂਲ ਅਤੇ ਸਾਥੀਆਂ ਬਾਰੇ ਪੁੱਛੋਘੱਟ ਨੰਬਰ ਆਉਣ ਜਾਂ ਗਲਤੀ ਕਰਨ ਉੱਤੇ ਕਦੇ ਵੀ ਝਿੜਕਣਾ ਨਹੀਂ ਚਾਹੀਦਾ ਸਗੋਂ ਪਿਆਰ ਨਾਲ ਸਮਝਾਉਣਾ ਚਾਹੀਦਾ ਹੈਘਰ ਵਿੱਚ ਬੱਚੇ ਸਾਹਮਣੇ ਹਮੇਸ਼ਾ ਆਪਣੇ ਫ਼ੋਨ ਨੂੰ ਚਿੰਬੜੇ ਰਹਿਣਾ ਅਤੇ ਆਪੋ ਵਿੱਚ ਝਗੜਦੇ ਰਹਿਣਾ ਬੱਚੇ ਵਿੱਚ ਨਿਰਾਸ਼ਤਾ ਪੈਦਾ ਕਰਦਾ ਹੈ ਅਤੇ ਬੱਚਾ ਵੀ ਫ਼ੋਨ ਨੂੰ ਸਾਥੀ ਬਣਾ ਲੈਂਦਾ ਹੈਸਮਾਰਟ ਫ਼ੋਨ ਉੱਤੇ ਇੰਨਾ ਗੰਦ ਵਿਖਾਇਆ ਜਾਂਦਾ ਹੈ, ਜਿਸ ਨਾਲ ਬੱਚਾ ਕੁਰਾਹੇ ਪੈ ਸਕਦਾ ਹੈ ਸਕੂਲ ਵਿੱਚ ਵੀ ਅਧਿਆਪਕਾਂ ਨੂੰ ਬੱਚਿਆਂ ਉੱਤੇ ਨਿਗਾਹ ਰੱਖਣੀ ਚਾਹੀਦੀ ਹੈਸਕੂਲ ਦੇ ਨੇੜੇ ਕਿਸੇ ਵੀ ਨਸ਼ਾ ਤਸਕਰ ਨੂੰ ਨਹੀਂ ਢੁੱਕਣ ਦੇਣਾ ਚਾਹੀਦਾਮਾਪਿਆਂ ਨੂੰ ਚਾਹੀਦਾ ਹੈ ਕਿ ਅਜਿਹੇ ਕਿਸੇ ਸਮਾਗਮ ਜਾਂ ਪਾਰਟੀ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ, ਜਿੱਥੇ ਸ਼ਰੇਆਮ ਸ਼ਰਾਬ ਪਰੋਸੀ ਜਾ ਰਹੀ ਹੋਵੇਜੇਕਰ ਬੱਚੇ ਤੁਹਾਡੇ ਨਾਲ ਹਨ ਤਾਂ ਉਨ੍ਹਾਂ ਦੋਸਤਾਂ ਤੋਂ ਦੂਰ ਬੈਠੋ, ਜਿਹੜੇ ਸ਼ਰਾਬ ਪੀ ਰਹੇ ਹੋਣਤੁਹਾਡੇ ਦੋਸਤ ਜਾਂ ਰਿਸ਼ਤੇਦਾਰ ਤੁਹਾਨੂੰ ਸ਼ਰਾਬ ਪੀਣ ਲਈ ਮਜਬੂਰ ਕਰਨਗੇ, ਕੋਕ ਅਤੇ ਜੂਸ ਵਿੱਚ ਰਲਾ ਕੇ ਪੀਣ ਲਈ ਆਖਣਗੇ, ਦੋਸਤੀ ਦਾ ਵਾਸਤਾ ਪਾ ਕੇ ਬਲੈਕਮੇਲ ਕਰਨ ਦਾ ਯਤਨ ਕਰਨਗੇ - ਇਹ ਪਰਖ ਦੀ ਘੜੀ ਹੁੰਦੀ ਹੈਜੇਕਰ ਇੱਕ ਵਾਰ ਥਿੜਕ ਗਏ ਤਾਂ ਤੁਸੀਂ ਹੀ ਨਹੀਂ ਸਗੋਂ ਬੱਚੇ ਵੀ ਕੁਰਾਹੇ ਪੈ ਜਾਣਗੇ

ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਧਾਰਮਿਕ ਅਸਥਾਨਾਂ ਅਤੇ ਧਰਮ ਪ੍ਰਚਾਰਕਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਪਰ ਉਸੇ ਤੇਜ਼ੀ ਨਾਲ ਨਸ਼ਿਆਂ ਦੀ ਵਰਤੋਂ ਵਿੱਚ ਵੀ ਵਾਧਾ ਹੋਇਆ ਹੈਸਮਾਜ ਵਿੱਚੋਂ ਨੈਤਿਕ ਕਦਰਾਂ-ਕੀਮਤਾਂ ਵੀ ਖ਼ਤਮ ਹੋ ਰਹੀਆਂ ਹਨਕੋਈ ਵੀ ਧਰਮ ਨਸ਼ਿਆਂ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਦਿੰਦਾ ਤਾਂ ਫਿਰ ਇਸ ਪ੍ਰਚਾਰ ਦਾ ਅਸਰ ਕਿਉਂ ਨਹੀਂ ਹੋ ਰਿਹਾ? ਸਚਾਈ ਇਹ ਹੈ ਕਿ ਬਹੁਤੇ ਪ੍ਰਚਾਰਕ ਸਮਾਜਿਕ ਕਦਰਾਂ-ਕੀਮਤਾਂ ਜਿਵੇਂ ਕਿ ਇਮਾਨਦਾਰੀ, ਆਪਸੀ ਮਿਲਵਰਤਣ, ਨਸ਼ਾ ਰਹਿਤ ਜੀਵਨ ਬਾਰੇ ਪ੍ਰਚਾਰ ਕਰਦੇ ਹੀ ਨਹੀਂ ਹਨ ਸਗੋਂ ਕਰਾਮਾਤੀ ਸਾਖੀਆਂ ਸੁਣਾ ਕੇ ਸੰਗਤ ਨੂੰ ਕਰਮਕਾਂਡਾਂ ਵਿੱਚ ਉਲਝਾਉਂਦੇ ਹਨਗੁਰੂ ਸਾਹਿਬਾਨ ਨੇ ਢਾਈ ਸਦੀਆਂ ਵਿੱਚ ਲੋਕਾਈ ਨੂੰ ਜਿਸ ਦਲਦਲ ਵਿੱਚੋਂ ਕੱਢਿਆ ਸੀ, ਹੁਣ ਦੇ ਪ੍ਰਚਾਰਕ ਮੁੜ ਲੁਕਾਈ ਨੂੰ ਉਸੇ ਦਲਦਲ ਦੇ ਰਾਹੇ ਪਾ ਰਹੇ ਹਨਪੰਜਾਬ ਗੁਰੂਆਂ, ਪੀਰਾਂ, ਫ਼ਕੀਰਾਂ ਤੇ ਭਗਤਾਂ ਦੀ ਧਰਤੀ ਹੈਇਸਦੇ ਪਵਿੱਤਰ ਪਾਣੀਆਂ ਕੰਢੇ ਸੰਸਾਰ ਦੀ ਸਭ ਤੋਂ ਮੁਢਲੀ ਕਿਤਾਬ ਵੇਦ ਦੀ ਰਚਨਾ ਹੋਈ ਸੀਸਾਡੇ ਸਭ ਤੋਂ ਪਵਿੱਤਰ ਗ੍ਰੰਥਾਂ ਦੀ ਰਚਨਾ ਇਸੇ ਧਰਤੀ ਉੱਤੇ ਹੋਈ ਹੈਵੇਦ ਅਤੇ ਪੁਰਾਣ ਦੀ ਰਚਨਾ ਰਿਸ਼ੀਆਂ ਨੇ ਇਸੇ ਧਰਤੀ ਉੱਤੇ ਕੀਤੀਇੱਥੇ ਹੀ ਗੀਤਾ ਦਾ ਪਵਿੱਤਰ ਉਪਦੇਸ਼ ਦ੍ਰਿੜਾਇਆ ਗਿਆਇੱਥੇ ਹੀ ਪਵਿੱਤਰ ਰਮਾਇਣ ਅਤੇ ਮਹਾਂਭਾਰਤ ਦੀ ਰਚਨਾ ਹੋਈ। ਸੂਫ਼ੀ ਫ਼ਕੀਰਾਂ ਨੇ ਇੱਥੇ ਹੀ ਰੱਬੀ ਪ੍ਰੇਮ ਅਤੇ ਸੱਚਾ ਜੀਵਨ ਜੀਉਣ ਦੀ ਪ੍ਰੇਰਨਾ ਦਿੱਤੀਭਗਤ ਸਾਹਿਬਾਨ ਨੇ ਆਪਣੀ ਬਾਣੀ ਰਾਹੀਂ ਸਾਦਗੀ, ਬਰਾਬਰੀ ਅਤੇ ਆਪਸੀ ਪ੍ਰੇਮ ਦਾ ਸੰਦੇਸ਼ ਦਿੱਤਾਇਸੇ ਧਰਤੀ ’ਤੇ ਗੁਰੂ ਸਾਹਿਬਾਨ ਨੇ ਸੰਸਾਰ ਦੇ ਕਲਿਆਣ ਲਈ ਇੱਕ ਉੱਤਮ ਜੀਵਨ ਜਾਚ ਸੰਸਾਰ ਨੂੰ ਦਿੱਤੀਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਇਸੇ ਧਰਤੀ ਉੱਤੇ ਹੋਈਸਾਰੇ ਹੀ ਮਹਾਂਪੁਰਖਾਂ ਨੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਈਨਸ਼ਿਆਂ ਦੀ ਮਾਰ ਤੋਂ ਬਚੇ ਹੋਣ ਕਰਕੇ ਹੀ ਪੰਜਾਬੀ ਸੰਸਾਰ ਦੇ ਸਭ ਤੋਂ ਵਧੀਆ ਜਵਾਨ ਅਤੇ ਕਿਸਾਨ ਮੰਨੇ ਗਏ ਹਨਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੇ ਇਤਿਹਾਸ ਦਾ ਰੁਖ ਹੀ ਪਲਟ ਦਿੱਤਾਸਦੀਆਂ ਤੋਂ ਜਿਹੜੀ ਕੌਮ ਗ਼ੁਲਾਮੀ ਦਾ ਨਰਕ ਭੋਗ ਰਹੀ ਸੀ, ਉਸ ਨੂੰ ਆਜ਼ਾਦੀ ਅਤੇ ਬਰਾਬਰੀ ਦੇ ਸਵਰਗ ਦੀ ਦਾਤ ਬਖਸ਼ੀਸਾਡੇ ਧਾਰਮਿਕ ਆਗੂਆਂ ਅਤੇ ਪ੍ਰਚਾਰਕਾਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਹੁਣ ਕੌਮ ਕਿਉਂ ਕੁਰਾਹੇ ਪੈ ਰਹੀ ਹੈਉਨ੍ਹਾਂ ਦਾ ਕਾਰਜ ਕਮਾਈ ਦਾ ਸਾਧਨ ਨਹੀਂ ਹੈ ਸਗੋਂ ਕੌਮ ਦੀ ਰਹਿਨੁਮਾਈ ਕਰਨਾ ਹੈਲੋਕਾਈ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜ ਕੁਰਾਹੇ ਪੈਣ ਤੋਂ ਰੋਕਣਾ ਹੈਇਨ੍ਹਾਂ ਮਹਾਂਪੁਰਖਾਂ ਦੇ ਬੋਲ ਅਸਰ ਕਰਦੇ ਹਨਜੇਕਰ ਸਾਡੇ ਧਰਮ ਪ੍ਰਚਾਰਕ, ਧਾਰਮਿਕ ਆਗੂ, ਸੰਤ ਮਹਾਤਮਾ ਚਾਹੁਣ ਤਾਂ ਆਪਣੇ ਬਚਨਾਂ ਰਾਹੀਂ ਪੰਜਾਬੀਆਂ ਨੂੰ ਕੇਵਲ ਨਸ਼ਿਆਂ ਤੋਂ ਹੀ ਦੂਰ ਨਹੀਂ ਕਰ ਸਕਦੇ ਸਗੋਂ ਇੱਕ ਸੱਚਾ ਸੁੱਚਾ ਜੀਵਨ ਜੀਉਣ ਲਈ ਪ੍ਰੇਰਨਾ ਸਰੋਤ ਬਣ ਸਕਦੇ ਹਨ

ਇਸੇ ਤਰ੍ਹਾਂ ਨਸ਼ਿਆਂ ਦੀ ਰੋਕਥਾਮ ਵਿੱਚ ਸਾਡੇ ਰਾਜਸੀ ਆਗੂ ਅਹਿਮ ਭੂਮਿਕਾ ਨਿਭਾ ਸਕਦੇ ਹਨਉਨ੍ਹਾਂ ਵੱਲੋਂ ਨਸ਼ਿਆਂ ਵਿਰੁੱਧ ਪ੍ਰਚਾਰ ਕਰਨ ਦੀ ਥਾਂ ਇੱਕ ਦੂਜੇ ਉੱਤੇ ਚਿੱਕੜ ਸੁੱਟਿਆ ਜਾ ਰਿਹਾ ਹੈਸਾਰੀਆਂ ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਨਸ਼ਿਆਂ ਲਈ ਜ਼ਿੰਮੇਵਾਰ ਦੱਸ ਰਹੀਆਂ ਹਨਇਸ ਸਦੀ ਵਿੱਚ ਪੰਜਾਬ ਉੱਤੇ ਸਾਰੀਆਂ ਹੀ ਮੁੱਖ ਸਿਆਸੀ ਪਾਰਟੀਆਂ ਨੇ ਰਾਜ ਕੀਤਾ ਹੈ ਪਰ ਕਿਸੇ ਵੀ ਪਾਰਟੀ ਨੇ ਨਸ਼ੇ ਰੋਕਣ ਲਈ ਕੋਈ ਸਾਰਥਿਕ ਯਤਨ ਨਹੀਂ ਕੀਤੇ ਸਗੋਂ ਇਸ ਵਿੱਚ ਵਾਧਾ ਹੀ ਹੋਇਆ ਹੈ

ਅਸਲ ਵਿੱਚ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਿੱਚ ਸਾਡੇ ਲੀਡਰਾਂ ਦੀ ਅਹਿਮ ਭੂਮਿਕਾ ਹੈਵੋਟ ਪ੍ਰਾਪਤੀ ਲਈ ਵੋਟਰਾਂ ਵਿੱਚ ਨਸ਼ੇ ਆਗੂ ਹੀ ਵੰਡਦੇ ਹਨਨੌਜਵਾਨ ਪੀੜ੍ਹੀ ਨੂੰ ਆਪਣੇ ਜਲਸੇ ਜਲੂਸਾਂ ਲਈ ਵਰਤਿਆ ਜਾਂਦਾ ਹੈਉਨ੍ਹਾਂ ਨੂੰ ਸਮਾਜਿਕ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਉਣ ਦੀ ਥਾਂ ਧੱਕੇਸ਼ਾਹੀ ਕਰਨ ਦੇ ਰਾਹੇ ਪਾਇਆ ਜਾਂਦਾ ਹੈਚੋਣ ਪ੍ਰਚਾਰ ਕਰਨ ਪਿੱਛੋਂ ਰਾਤ ਨੂੰ ਉਨ੍ਹਾਂ ਦਾ ਥਕੇਵਾਂ ਲਾਹੁਣ ਲਈ ਨਸ਼ੇ ਵਰਤਾਏ ਜਾਂਦੇ ਹਨਚੋਣਾਂ ਜਿੱਤਣ ਲਈ ਬੇਤਹਾਸ਼ਾ ਖਰਚ ਕੀਤਾ ਜਾਣ ਲੱਗ ਪਿਆ ਹੈਇਸ ਖਰਚੇ ਨੂੰ ਪੂਰਾ ਕਰਨ ਲਈ ਇਹ ਆਖਿਆ ਜਾਂਦਾ ਹੈ ਕਿ ਕੁਝ ਅਖੌਤੀ ਆਗੂ ਵੀ ਨਸ਼ੇ ਦੇ ਵਿਉਪਾਰ ਵਿੱਚ ਸ਼ਾਮਲ ਹਨਸਰਹੱਦ ਪਾਰੋਂ ਨਸ਼ਾ ਲਿਆਉਣਾ ਅਤੇ ਉਸਦੀ ਵੰਡ ਕਿਸੇ ਤਕੜੀ ਸਿਆਸੀ ਸ਼ਹਿ ਤੋਂ ਬਿਨਾਂ ਨਹੀਂ ਹੋ ਸਕਦੀਲੀਡਰੀ ਲੋਕ ਸੇਵਾ ਹੈਲੀਡਰ ਦਾ ਕੰਮ ਆਪਣੇ ਇਲਾਕੇ ਅਤੇ ਲੋਕ ਭਲਾਈ ਲਈ ਕਾਰਜ ਕਰਨੇ ਹਨ ਪਰ ਹੁਣ ਇਹ ਇੱਕ ਵਿਉਪਾਰ ਬਣਦਾ ਜਾ ਰਿਹਾ ਹੈਇਮਾਨਦਾਰੀ, ਲੋਕ ਸੇਵਾ ਅਤੇ ਸਾਦਗੀ ਦੀ ਥਾਂ ਵਿਖਾਵਾ ਭਾਰੂ ਹੋ ਗਿਆ ਹੈਸਾਡੇ ਆਗੂਆਂ ਨੂੰ ਸੋਚਣਾ ਚਾਹੀਦਾ ਹੈ ਕਿ ਲੋਕਾਂ ਨੇ ਤੁਹਾਡੇ ਉੱਤੇ ਭਰੋਸਾ ਕਰਕੇ ਤੁਹਾਨੂੰ ਤਾਕਤ ਦੀ ਬਖਸ਼ਿਸ਼ ਕੀਤੀ ਹੈਇਸਦੀ ਵਰਤੋਂ ਲੋਕ ਭਲਾਈ ਲਈ ਕਰਨ ਦੀ ਥਾਂ ਕੇਵਲ ਆਪਣੀ ਭਲਾਈ ਲਈ ਹੀ ਕਰਨਾ ਲੋਕਾਂ ਦਾ ਭਰੋਸਾ ਤੋੜਨਾ ਹੈਜੇਕਰ ਚੰਗੇ ਕਰਮ ਕਰੋਂਗੇ ਫਿਰ ਵੋਟ ਪ੍ਰਾਪਤੀ ਲਈ ਤੁਹਾਨੂੰ ਗਲਤ ਢੰਗ ਤਰੀਕੇ ਅਪਣਾਉਣ ਦੀ ਲੋੜ ਹੀ ਨਹੀਂ ਪਵੇਗੀਮਾਇਆ ਨੇ ਲੋਕ ਜਾਂ ਪ੍ਰਲੋਕ ਵਿੱਚ ਸਾਥ ਨਹੀਂ ਦੇਣਾ ਪਰ ਕੀਤੀ ਨੇਕੀ ਨੇ ਹੀ ਲੋਕ ਪਿਆਰ ਅਤੇ ਜੀਵਨ ਦਾ ਅਨੰਦ ਦੇਣਾ ਹੈ

ਸਾਡੇ ਬਹੁਤੇ ਆਗੂ ਆਪਣੇ ਹਲਕੇ ਵਿੱਚ ਆਪਣੀ ਮਰਜ਼ੀ ਦੇ ਅਫਸਰ ਲਗਵਾਉਂਦੇ ਹਨ, ਉਨ੍ਹਾਂ ਤੋਂ ਗਲਤ ਕੰਮ ਕਰਵਾਉਂਦੇ ਹਨ ਅਤੇ ਰਿਸ਼ਵਤਖੋਰੀ ਲਈ ਉਕਸਾਉਂਦੇ ਹਨਪੰਜਾਬ ਵਿੱਚ ਰਿਸ਼ਵਤਖੋਰੀ ਪੂਰੇ ਸਿਖਰਾਂ ਉੱਤੇ ਹੈਪੁਲਿਸ ਦਾ ਕੰਮ ਲੋਕ ਦੇ ਹੱਕਾਂ ਦੀ ਰਾਖੀ ਕਰਨਾ ਹੈ। ਉਨ੍ਹਾਂ ਨੂੰ ਆਗੂ ਰਾਹੋਂ ਭਟਕਾਉਂਦੇ ਹਨਨਸ਼ੇ ਦੇ ਧੰਦੇ ਵਿੱਚ ਸ਼ਾਮਲ ਕਈ ਪੁਲਿਸ ਮੁਲਾਜ਼ਮ ਵੀ ਸਾਹਮਣੇ ਆਏ ਹਨਆਗੂ ਅਤੇ ਸਰਕਾਰੀ ਮੁਲਾਜ਼ਮ ਲੋਕਾਂ ਦੇ ਨੌਕਰ ਹਨਉਨ੍ਹਾਂ ਦੇ ਭਲੇ ਲਈ ਕੰਮ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈਇਮਾਨਦਾਰੀ ਨਾਲ ਲੋਕ ਸੇਵਾ ਨਾਲ ਜੋ ਅਨੰਦ ਪ੍ਰਾਪਤ ਹੁੰਦਾ ਹੈ, ਉਸ ਨੂੰ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ

ਸਰਕਾਰ ਦਾ ਵੀ ਫ਼ਰਜ਼ ਬਣਦਾ ਹੈ ਕਿ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣ ਦਾ ਬਣਾਵੇ, ਆਮ ਲੋਕਾਂ ਨੂੰ ਨਿੱਜੀ ਸਕੂਲਾਂ ਦੀ ਲੁੱਟ ਤੋਂ ਬਚਾਵੇਸੂਬੇ ਦੇ ਹੁਨਰੀ ਕੇਂਦਰਾਂ ਨੂੰ ਆਧੁਨਿਕ ਬਣਾਵੇ ਤਾਂ ਜੋ ਇੱਥੋਂ ਸਿੱਖਿਆ ਪ੍ਰਾਪਤ ਬੱਚੇ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਸਕਣਢੁਕਵੇਂ ਸਕੂਲਾਂ ਵਿੱਚ ਹੁਨਰ ਸਿਖਲਾਈ ਕੇਂਦਰ ਖੋਲ੍ਹਣੇ ਚਾਹੀਦੇ ਹਨ ਤਾਂ ਜੋ +2 ਤਕ ਪੜ੍ਹਾਈ ਪੂਰੀ ਕਰਨ ਪਿੱਛੋਂ ਵਿਦਿਆਰਥੀ ਆਪਣੇ ਲਈ ਰੁਜ਼ਗਾਰ ਲੱਭ ਸਕੇਪੰਜਾਬ ਵਿੱਚ ਰੁਜ਼ਗਾਰ ਦੀ ਘਾਟ ਨਹੀਂ ਹੈਹੁਣ ਬਹੁਤੇ ਹੁਨਰੀ ਦੂਜੇ ਸੂਬਿਆਂ ਵਿੱਚੋਂ ਆਕੇ ਇੱਥੇ ਕੰਮ ਕਰਦੇ ਹਨ ਅਤੇ ਚੰਗੀ ਕਮਾਈ ਕਰਦੇ ਹਨਇਸੇ ਤਰ੍ਹਾਂ ਰਾਜ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਆਦੇਸ਼ ਦਿੱਤੇ ਜਾਣ ਕਿ ਉਹ ਵਿਦਿਆਰਥੀਆਂ ਨੂੰ ਮੁਕਾਬਲੇ ਦੇ ਇਮਿਤਿਹਾਨਾਂ ਲਈ ਤਿਆਰ ਕਰਨਹੁਣ ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਬਹੁਤ ਘੱਟ ਪੰਜਾਬੀ ਮੁੰਡੇ ਕੰਮ ਕਰਦੇ ਨਜ਼ਰ ਆਉਂਦੇ ਹਨ

ਸਾਰੀਆਂ ਧਿਰਾਂ ਨੂੰ ਆਪਣੇ ਰਾਜਸੀ ਹਿਤਾਂ ਤੋਂ ਉੱਤੇ ਉੱਠ ਕੇ ਸੂਬੇ ਦੇ ਹਿਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਜੋ ਸਾਰਿਆਂ ਦੀ ਸਹਿਮਤੀ ਨਾਲ ਇੱਕ ਕਾਰਜ ਯੋਜਨਾ ਬਣਾਈ ਜਾ ਸਕੇਜੇਕਰ ਹੁਣ ਵੀ ਅਜਿਹਾ ਨਾ ਕੀਤਾ ਗਿਆ ਤਾਂ ਪੰਜਾਬ ਦਾ ਸਰੂਪ ਹੀ ਬਦਲ ਜਾਵੇਗਾ, ਫਿਰ ਆਗੂ ਆਪਣੀਆਂ ਗਤੀਵਿਧੀਆਂ ਕਿਵੇਂ ਅਤੇ ਕਿੱਥੇ ਕਰਨਗੇਜਾਗੋ ਪੰਜਾਬੀਓ, ਪੰਜਾਬ ਨੂੰ ਬਚਾਵੋ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author