RanjitSingh Dr7ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਕੁਝ ਵਰ੍ਹਿਆਂ ਵਿੱਚ ਅਸੀਂ ਪੰਜਾਬ ਦੀ ਖੇਤੀ ਨੂੰ ...
(30 ਮਾਰਚ 2025)

 

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਉਦੋਂ ਦੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਸਾਹਿਬ ਦੀ ਅਗਾਂਹਵਧੂ ਸੋਚ ਸਦਕਾ 1962 ਵਿੱਚ ਬਣੀ ਇਸਦਾ ਰਸਮੀ ਉਦਘਾਟਨ 8 ਜੁਲਾਈ 1963 ਨੂੰ ਉਦੋਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਨਾਲ ਨਹਿਰੂ ਹੋਰਾਂ ਕੀਤਾ ਸੀਦੇਸ਼ ਦੀ ਪਹਿਲੀ ਖੇਤੀ ਯੂਨੀਵਰਸਿਟੀ ਉੱਤਰ ਪ੍ਰਦੇਸ਼ ਵਿੱਚ ਪੰਤ ਨਗਰ ਬਣੀ ਸੀਕੈਰੋਂ ਸਾਹਿਬ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਅਜਿਹੀ ਯੂਨੀਵਰਸਿਟੀ ਪੰਜਾਬ ਵਿੱਚ ਬਣਾਉਣ ਦੇ ਯਤਨ ਕੀਤੇਡਾ. ਮਹਿੰਦਰ ਸਿੰਘ ਰੰਧਾਵਾ ਉਦੋਂ ਕੇਂਦਰ ਵਿੱਚ ਖੇਤੀਬਾੜੀ ਮੰਤਰਾਲੇ ਵਿੱਚ ਉੱਚ ਪਦਵੀ ’ਤੇ ਸਨਉਨ੍ਹਾਂ ਦੇ ਸਹਿਯੋਗ ਨਾਲ ਪੀ.ਏ.ਯੂ. ਦੇਸ਼ ਦੀ ਦੂਜੀ ਖੇਤੀਬਾੜੀ ਯੂਨੀਵਰਸਿਟੀ ਬਣੀਹੁਣ ਦੇਸ਼ ਵਿੱਚ ਕੋਈ 75 ਯੂਨੀਵਰਸਿਟੀਜ਼ ਹਨ ਜਦੋਂ ਕਿ ਖੇਤੀ ਕਾਲਜਾਂ ਦੀ ਗਿਣਤੀ ਹਜ਼ਾਰਾਂ ਨੂੰ ਟੱਪ ਚੁੱਕੀ ਹੈਮਿਸਟਰ ਪੀ.ਐੱਨ. ਥਾਪਰ ਨੂੰ ਇਸਦਾ ਪਹਿਲਾ ਵਾਈਸ ਚਾਂਸਲਰ ਬਣਾਇਆ ਗਿਆਉਹ ਇੱਕ ਆਈ ਸੀ ਐੱਸ ਅਫਸਰ ਸਨਸਰਦਾਰ ਦਰਬਾਰਾ ਸਿੰਘ ਉਦੋਂ ਪੰਜਾਬ ਦੇ ਖੇਤੀ ਮੰਤਰੀ ਸਨਉਨ੍ਹਾਂ ਇੱਕ ਸ਼ਹਿਰੀ ਬੰਦੇ ਨੂੰ ਇਹ ਜ਼ਿੰਮੇਵਾਰੀ ਸੰਭਾਲਣ ਸਮੇਂ ਕੁਝ ਸ਼ੰਕੇ ਜ਼ਾਹਿਰ ਕੀਤੇ ਪਰ ਜਦੋਂ ਉਨ੍ਹਾਂ ਨੇ ਥਾਪਰ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਦਾ ਆਖਣਾ ਸੀ ਕਿ ਇਨ੍ਹਾਂ ਤੋਂ ਵਧੀਆ ਬੰਦਾ ਸਾਨੂੰ ਕੋਈ ਹੋਰ ਮਿਲ ਹੀ ਨਹੀਂ ਸਕਦਾਉਨ੍ਹਾਂ ਪਿੱਛੋਂ ਡਾ. ਮਹਿੰਦਰ ਸਿੰਘ ਰੰਧਾਵਾ ਉਪਕੁਲਪਤੀ ਬਣੇਉਹ ਵੀ ਆਈ ਸੀ ਐੱਸ ਅਫਸਰ ਸਨਉਨ੍ਹਾਂ ਹੀ ਲੁਧਿਆਣੇ ਵਿਖੇ ਖੇਤੀਬਾੜੀ ਕਾਲਿਜ ਲਈ ਜਦੋਂ ਉਹ ਮੁੜ ਵਸਾਊ ਮਹਿਕਮੇ ਦੇ ਡਾਇਰੈਕਟਰ ਜਨਰਲ ਸਨ, 600 ਏਕੜ ਜ਼ਮੀਨ ਦਿੱਤੀ ਸੀਕਾਲਿਜ ਲਈ ਖੁੱਲ੍ਹ ਕੇ ਵਿੱਤੀ ਸਹਾਇਤਾ ਥਾਪਰ ਸਾਹਿਬ ਵੱਲੋਂ ਮਿਲੀ ਕਿਉਂਕਿ ਉਦੋਂ ਉਹ ਪੰਜਾਬ ਦੇ ਵਿੱਤ ਸਕੱਤਰ ਸਨ

ਕਾਲਿਜ ਦੀ ਉਸਾਰੀ ਵਿੱਚ ਵੰਡ ਪਿੱਛੋਂ ਪੰਜਾਬ ਦੇ ਪਹਿਲੇ ਖੇਤੀਬਾੜੀ ਡਾਇਰੈਕਟਰ ਸ. ਲਾਲ ਸਿੰਘ ਹੋਰਾਂ ਦੀ ਅਹਿਮ ਭੂਮਿਕਾ ਸੀਡਾ. ਥਾਪਰ ਅਤੇ ਡਾ. ਰੰਧਾਵਾ ਨੇ ਇਸ ਯੂਨੀਵਰਸਿਟੀ ਦੀ ਇਸ ਢੰਗ ਨਾਲ ਉਸਾਰੀ ਕਰਵਾਈ ਕਿ ਇਹ ਮੁੱਢ ਤੋਂ ਹੀ ਸਾਰੇ ਦੇਸ਼ ਦੀ ਚੋਟੀ ਦੀ ਯੂਨੀਵਰਸਿਟੀ ਬਣੀ ਰਹੀ ਹੈਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਇਸਦਾ ਸ਼ੁਮਾਰ ਸੰਸਾਰ ਦੀਆਂ ਵਧੀਆ ਖੇਤੀ ਯੂਨੀਵਰਸਿਟੀਜ਼ ਵਿੱਚ ਹੁੰਦਾ ਹੈਪੰਜਾਬ ਵਿੱਚ ਹਰੇ ਇਨਕਲਾਬ ਨੂੰ ਰਚਣ ਅਤੇ ਦੇਸ਼ ਵਿੱਚੋਂ ਭੁੱਖਮਰੀ ਨੂੰ ਦੂਰ ਕਰਨ ਵਿੱਚ ਇਸ ਸੰਸਥਾ ਦੀ ਅਹਿਮ ਭੂਮਿਕਾ ਹੈਸਾਰੇ ਸੂਬੇ ਦੀ ਖੇਤੀ ਖੋਜ ਸੰਬੰਧੀ ਜ਼ਿੰਮੇਵਾਰੀ ਇਸੇ ਸੰਸਥਾ ਦੀ ਹੈਪੰਜਾਬ ਦੇ ਕਿਸਾਨਾਂ ਨਾਲ ਇਸਦੇ ਬਹੁਤ ਹੀ ਨੇੜਲੇ ਅਤੇ ਨਿੱਘੇ ਸੰਬੰਧ ਹਨਹਰ ਸਾਲਾਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਇੱਥੇ ਨਵੇਂ ਗਿਆਨ ਦੀ ਭਾਲ ਵਿੱਚ ਆਉਂਦੇ ਹਨਦੇਸ਼ ਵਿੱਚ ਤਾਂ ਕੀ, ਸੰਸਾਰ ਵਿੱਚ ਹੋਰ ਕੋਈ ਵੀ ਵਿੱਦਿਅਕ ਸੰਸਥਾ ਅਜਿਹੀ ਨਹੀਂ ਹੈ, ਜਿਸ ਨੂੰ ਵੇਖਣ ਅਤੇ ਨਵਾਂ ਗਿਆਨ ਪ੍ਰਾਪਤ ਕਰਨ ਇੰਨੀ ਗਿਣਤੀ ਵਿੱਚ ਕਿਸਾਨ ਆਉਂਦੇ ਹੋਣ ਇੱਥੇ ਕਿਸਾਨ ਮੇਲੇ ਦਾ ਅਰੰਭ 1967 ਵਿੱਚ ਹੋਇਆ ਸੀ। ਉਦੋਂ ਤੋਂ ਲੈ ਕੇ ਹੁਣ ਤਕ ਮੇਲਾ ਨਿਰਵਿਘਨ ਲਗਦਾ ਆ ਰਿਹਾ ਹੈਦੋ ਦਿਨ ਦੇ ਮੇਲੇ ਵਿੱਚ ਦੋ ਲੱਖ ਦੇ ਕਰੀਬ ਕਿਸਾਨ ਇੱਥੇ ਹਾਜ਼ਰੀ ਭਰਦੇ ਹਨਇਸ ਵਰ੍ਹੇ ਇਹ ਮੇਲਾ 21-22 ਮਾਰਚ ਨੂੰ ਸੀ

ਇਸ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋਕੇ ਡਾ. ਮਨਮੋਹਨ ਸਿੰਘ ਹੋਰਾਂ ਦੀ ਕੇਂਦਰੀ ਸਰਕਾਰ ਨੇ 100 ਕਰੋੜ ਦੀ ਵਿਸ਼ੇਸ਼ ਰਾਸ਼ੀ ਦਿੱਤੀ ਸੀ ਯੂਨੀਵਰਸਿਟੀ ਨੂੰ ਬਣਿਆ 62 ਸਾਲ ਹੋ ਗਏ ਹਨਪੰਜਾਬ ਦੀ ਖੇਤੀ ਇਸ ਸਮੇਂ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਹੈਪਿਛਲੇ ਪੰਜਾਹ ਸਾਲ ਤੋਂ ਪੰਜਾਬ ਵਿੱਚ ਇੱਕੋ ਫ਼ਸਲ ਚੱਕਰ ਕਣਕ-ਝੋਨਾ ਹੀ ਪ੍ਰਮੁੱਖ ਹੈਸਮੇਂ ਦੇ ਬੀਤਣ ਨਾਲ ਪਰਿਵਾਰਿਕ ਵੰਡੀਆਂ ਪੈਣ ਨਾਲ ਜ਼ਮੀਨ ਦੀ ਮਾਲਕੀ ਘਟ ਰਹੀ ਹੈਇਸ ਫ਼ਸਲ ਚੱਕਰ ਵਿੱਚੋਂ ਹਰੇਕ ਵਰ੍ਹੇ ਸ਼ੁੱਧ ਲਾਭ ਘਟ ਰਿਹਾ ਹੈਜਿਸ ਦਰ ਨਾਲ ਮਹਿੰਗਾਈ ਵਿੱਚ ਵਾਧਾ ਹੋ ਰਿਹਾ ਹੈ, ਉਸ ਦਰ ਨਾਲ ਕਣਕ-ਝੋਨੇ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਇਆਪੰਜਾਬ ਦੀ ਖੇਤੀ ਦਾ ਪੂਰਾ ਮਸ਼ੀਨੀਕਰਨ ਹੋ ਚੁੱਕਿਆ ਹੈ, ਜਿਸ ਕਾਰਨ ਇਸ ਫ਼ਸਲ ਚੱਕਰ ਵਿੱਚ ਕਿਸਾਨ ਬਹੁਤ ਸਮਾਂ ਵਿਹਲਾ ਹੀ ਰਹਿੰਦਾ ਹੈ ਉਸਦੇ ਰੁਝੇਵਿਆਂ ਅਤੇ ਆਮਦਨ ਦੇ ਵਾਧੇ ਲਈ ਇਸ ਫ਼ਸਲ ਚੱਕਰ ਵਿੱਚੋਂ ਕੁਝ ਜ਼ਮੀਨ ਕੱਢ ਕੇ ਸਬਜ਼ੀਆਂ, ਚਾਰੇ ਅਤੇ ਹੋਰ ਫ਼ਸਲਾਂ ਹੇਠ ਲਿਜਾਣ ਦੀ ਲੋੜ ਹੈ

ਪੰਜਾਬ ਦੀ ਸਾਰੀ ਧਰਤੀ ਸੇਂਜੂ ਹੈ ਅਤੇ ਸਾਰੇ ਛੇ ਦੇ ਛੇ ਮੌਸਮ ਇੱਥੇ ਆਉਂਦੇ ਹਨ। ਇਸ ਕਰਕੇ ਮਿੱਸੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈਵਧ ਰਹੀ ਅਬਾਦੀ ਅਤੇ ਫ਼ਸਲੀ ਚੱਕਰ ਕਾਰਨ ਧਰਤੀ ਹੇਠਲੇ ਪਾਣੀ ਵਿੱਚ ਕਮੀ ਆ ਰਹੀ ਹੈਆਲਮੀ ਤਪਸ਼ ਦੇ ਵਾਧੇ ਨਾਲ ਮੌਸਮ ਵਿੱਚ ਤਬਦੀਲੀ ਆ ਰਹੀ ਹੈ, ਜਿਸਦਾ ਪ੍ਰਤੱਖ ਅਸਰ ਫ਼ਸਲਾਂ ਦੇ ਘਟ ਰਹੇ ਝਾੜ ਤੋਂ ਵੇਖਿਆ ਜਾ ਸਕਦਾ ਹੈਮਸ਼ੀਨੀ ਖੇਤੀ ਹੋਣ ਨਾਲ ਸੂਬੇ ਵਿੱਚ ਪਸ਼ੂਆਂ ਦੀ ਗਿਣਤੀ ਬਹੁਤ ਘਟ ਗਈ ਹੈ, ਜਿਸ ਕਾਰਨ ਰੂੜੀ ਦੀ ਘਾਟ ਹੈਕਿਸਾਨਾਂ ਨੂੰ ਰਸਾਇਣਾਂ ਉੱਤੇ ਨਿਰਭਰ ਹੋਣਾ ਪੈ ਰਿਹਾ ਹੈਇਸ ਨਾਲ ਖਰਚੇ ਵਿੱਚ ਵਾਧਾ ਹੁੰਦਾ ਹੈ ਤੇ ਕਈ ਨਵੀਂਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨਕਿਸਾਨ ਕਣਕ-ਝੋਨੇ ਤੋਂ ਮੁੱਖ ਇਸ ਲਈ ਨਹੀਂ ਮੋੜਦਾ ਕਿ ਸਰਕਾਰ ਵੱਲੋਂ ਮਿਥੇ ਘੱਟੋ ਘੱਟ ਸਮਰਥਨ ਮੁੱਲ ਉੱਤੇ ਇਸਦੀ ਖਰੀਦ ਕਰ ਲਈ ਜਾਂਦੀ ਹੈ ਅਤੇ ਰਕਮ ਦੀ ਅਦਾਇਗੀ ਵੀ ਸਮੇਂ ਸਿਰ ਹੋ ਜਾਂਦੀ ਹੈਦੂਜੀਆਂ ਫ਼ਸਲਾਂ ਵਿੱਚ ਖਤਰਾ ਬਹੁਤ ਹੈਇਸ ਵਾਰ ਆਲੂਆਂ ਦਾ ਭਾਅ ਠੀਕ ਰਿਹਾਕਿਸਾਨਾਂ ਦਾ ਘਰ ਪੂਰਾ ਹੋ ਗਿਆ ਪਰ ਗੋਭੀ ਦਾ ਭਾਅ ਡਿਗ ਪਿਆ, ਕਿਸਾਨ ਵਿਚਾਰਾ ਘਾਟੇ ਵਿੱਚ ਚਲਾ ਗਿਆਕਿਸਾਨਾਂ ਨੇ ਵਣ ਖੇਤੀ ਸ਼ੁਰੂ ਕੀਤੀ ਸੀ ਪਰ ਘਾਟਾ ਪਿਆਇਹੋ ਹਾਲ ਫ਼ਲ, ਸਬਜ਼ੀਆਂ, ਸੂਰਜਮੁਖੀ, ਮੈਂਥਾ ਆਦਿ ਦਾ ਹੋਇਆਪਿਛਲੇ ਤੀਹ ਸਾਲਾਂ ਤੋਂ ਪੰਜਾਬ ਦੀਆਂ ਸਰਕਾਰਾਂ ਖੇਤੀ ਸੁਧਾਰ ਲਈ ਮਾਹਿਰਾਂ ਤੋਂ ਖੇਤੀ ਨੀਤੀ ਬਣਵਾ ਰਹੀਆਂ ਹਨ ਪਰ ਕਿਸੇ ਸਰਕਾਰ ਵੱਲੋਂ ਵੀ ਇਨ੍ਹਾਂ ਉੱਤੇ ਅਮਲ ਨਹੀਂ ਕੀਤਾ ਗਿਆ ਹੁਣ ਪੰਜਾਬ ਐਗਰੀ ਯੂਨੀਵਰਸਿਟੀ ਅੱਗੇ ਵੱਡੀ ਚੁਣੌਤੀ ਹੈ ਕਿ ਪੰਜਾਬ ਦੀ ਖੇਤੀ ਦੀਆਂ ਮੁਸ਼ਕਿਲਾਂ ਦੇ ਹੱਲ ਲੱਭਣ ਲਈ ਆਪਣੀ ਖੋਜ ਅਤੇ ਪੜ੍ਹਾਈ ਨੂੰ ਨਵਾਂ ਮੋੜ ਦਿੱਤਾ ਜਾਵੇ ਤਾਂ ਜੋ ਪੰਜਾਬ ਦੀ ਖੇਤੀ ਨੂੰ ਮੁੜ ਪੈਰਾਂ ਭਾਰ ਖੜ੍ਹਾ ਕੀਤਾ ਜਾ ਸਕੇਪੰਜਾਬ ਦਾ ਵਿਕਾਸ ਖੇਤੀ ਵਿਕਾਸ ਉੱਤੇ ਹੀ ਨਿਰਭਰ ਕਰਦਾ ਹੈਪਿਛਲੇ ਕਈ ਵਰ੍ਹਿਆਂ ਤੋਂ ਵਿਕਾਸ ਵਿੱਚ ਆਈ ਖੜੋਤ ਨੂੰ ਤੋੜਨ ਵਿੱਚ ਯੂਨੀਵਰਸਿਟੀ ਅਹਿਮ ਭੂਮਿਕਾ ਨਿਭਾ ਸਕਦੀ ਹੈ

ਪਿਛਲੇ ਦਿਨੀਂ ਪੀ.ਏ.ਯੂ. ਦੇ ਉਪਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਹੋਰਾਂ ਨਾਲ ਇਨ੍ਹਾਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲਬਾਤ ਕਰਨ ਦਾ ਮੌਕਾ ਮਿਲਿਆਡਾ. ਗੋਸਲ ਆਪ ਸੰਸਾਰ ਪ੍ਰਸਿੱਧ ਬਾਇਓਟੈਕਨੋਲੋਜਿਸਟ ਹਨਉਨ੍ਹਾਂ ਦਾ ਬਹੁਤਾ ਸਮਾਂ ਇਸੇ ਯੂਨੀਵਰਸਿਟੀ ਵਿੱਚ ਬੀਤਿਆ ਹੈਜਿੱਥੇ ਉਹ ਆਪਣੇ ਵਿਸ਼ੇ ਦੇ ਮਾਹਿਰ ਹਨ, ਉੱਥੇ ਇੱਕ ਵਧੀਆ ਮਿਹਨਤੀ, ਮਿਠਬੋਲੜੇ ਅਤੇ ਕਿਸੇ ਵੀ ਧੜੇਬੰਦੀ ਤੋਂ ਬੇਲਾਗ ਇਨਸਾਨ ਹਨਉਨ੍ਹਾਂ ਦਾ ਆਖਣਾ ਹੈ ਕਿ ਖੇਤੀ ਦੀਆਂ ਨਵੀਂਆਂ ਚੁਣੌਤੀਆਂ ਨਾਲ ਨਜਿੱਠਣ ਲਈ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਨਅਸੀਂ ਆਪਣੀ ਖੋਜ ਨੂੰ ਤੁਹਾਡੇ ਵੱਲੋਂ ਦੱਸੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਨਵਾਂ ਮੋੜ ਦਿੱਤਾ ਹੈਖੋਜ ਦੀਆਂ ਪ੍ਰਯੋਗਸ਼ਾਲਾਵਾਂ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈਇਸ ਯੂਨੀਵਰਸਿਟੀ ਦਾ ਭਾਵੇਂ ਖਰਚਾ ਪੰਜਾਬ ਸਰਕਾਰ ਦਿੰਦੀ ਹੈ ਪਰ ਖੋਜ ਲਈ ਅਸੀਂ ਭਾਰਤ ਸਰਕਾਰ ਅਤੇ ਹੋਰ ਅਦਾਰਿਆਂ ਤੋਂ ਕੋਈ 100 ਕਰੋੜ ਦੀ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਿੱਚ ਸਫ਼ਲ ਹੋਏ ਹਾਂਪੰਜਾਬ ਦੇ ਮੁੱਖ ਮੰਤਰੀ ਖੇਤੀ ਵਿਕਾਸ ਵਿੱਚ ਨਿੱਜੀ ਦਿਲਚਸਪੀ ਲੈ ਰਹੇ ਹਨਉਹ ਸਾਡਾ ਕੰਮ ਵੇਖਣ ਕਈ ਵਾਰ ਇੱਥੇ ਆਏ ਹਨਉਨ੍ਹਾਂ ਨੇ ਯੂਨੀਵਰਸਿਟੀ ਦੀ ਪੜ੍ਹਾਈ ਖੋਜ ਅਤੇ ਪਸਾਰ ਕਾਰਜਾਂ ਨੂੰ ਹੋਰ ਵਧੀਆ ਬਣਾਉਣ ਲਈ 40 ਕਰੋੜ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਹੈਇਸ ਵਿੱਚੋਂ ਅਸੀਂ ਕੋਈ 11 ਕਰੋੜ ਕੇਵਲ ਲਾਇਬਰੇਰੀ ਨੂੰ ਹੋਰ ਆਧੁਨਿਕ ਬਣਾਉਣ ਉੱਤੇ ਖਰਚ ਕਰ ਰਹੇ ਹਨਸਾਡੀ ਲਾਇਬਰੇਰੀ ਭਾਵੇਂ ਦੇਸ਼ ਦੀਆਂ ਖੇਤੀ ਯੂਨੀਵਰਸਿਟੀਆਂ ਵਿੱਚ ਵਧੀਆ ਹੈ ਪਰ ਅਸੀਂ ਇਸ ਨੂੰ ਵਿਸ਼ਵ ਪੱਧਰ ਦੀ ਬਣਾਉਣ ਜਾ ਰਹੇ ਹਾਂ ਤਾਂ ਜੋ ਸਾਡੇ ਵਿਗਿਆਨੀ ਅਤੇ ਵਿਦਿਆਰਥੀ ਸੰਸਾਰ ਵਿੱਚ ਹੋ ਰਹੀ ਖੋਜ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਅਸੀਂ ਫ਼ਸਲਾਂ ਦੀਆਂ ਅਜਿਹੀਆਂ ਕਿਸਮਾਂ ਵਿਕਸਿਤ ਕਰ ਰਹੇ ਹਾਂ ਜਿਨ੍ਹਾਂ ਦਾ ਪੱਕਣ ਸਮਾਂ ਅਤੇ ਪਾਣੀ ਦੀ ਲੋੜ ਘੱਟ ਹੋਵੇਕਾਸ਼ਤ ਦੀਆਂ ਅਜਿਹੀਆਂ ਵਿਧੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪਾਣੀ ਦੀ ਬੱਚਤ ਹੋ ਸਕੇਕੁਝ ਅਜਿਹੇ ਫ਼ਸਲੀ ਚੱਕਰ ਵਿਕਸਿਤ ਕੀਤੇ ਗਏ ਹਨ ਜਿਨ੍ਹਾਂ ਨਾਲ ਕਣਕ, ਝੋਨੇ ਨਾਲੋਂ ਵੱਧ ਆਮਦਨ ਹੁੰਦੀ ਹੈ ਅਤੇ ਪਾਣੀ ਦੀ ਬੱਚਤ ਹੁੰਦੀ ਹੈਇਸ ਨਾਲ ਕਿਸਾਨਾਂ ਦੀ ਆਮਦਨ ਅਤੇ ਉਨ੍ਹਾਂ ਦੇ ਰੁਝੇਵਿਆਂ ਵਿੱਚ ਵੀ ਵਾਧਾ ਹੁੰਦਾ ਹੈ। ਮੌਸਮੀ ਤਬਦੀਲੀਆਂ ਦਾ ਮੁਕਾਬਲਾ ਕਰਨ ਲਈ ਖੋਜ ਨੂੰ ਮਜ਼ਬੂਤ ਕੀਤਾ ਗਿਆ ਹੈਬਾਇਓਟੈਕਨੋਲੋਜੀ ਸਕੂਲ ਅਤੇ ਡਾ. ਖੁਸ਼ ਕੇਂਦਰ ਨੂੰ ਆਧੁਨਿਕ ਬਣਾਇਆ ਗਿਆ ਹੈ ਤਾਂ ਜੋ ਨਵੀਂਆਂ ਕਿਸਮਾਂ ਦੀ ਤਿਆਰੀ ਰਫ਼ਤਾਰ ਤੇਜ਼ ਕੀਤੀ ਜਾ ਸਕੇਖੇਤੀ ਵਿੱਚ ਰਸਾਇਣਾਂ ਦੀ ਵਰਤੋਂ ਘੱਟ ਕਰਨ ਵਿੱਚ ਸਾਡੇ ਯਤਨ ਚੋਖੇ ਸਫ਼ਲ ਹੋਏ ਹਨ

“ਅਸੀਂ ਫ਼ਸਲਾਂ ਦੀ ਅਜਿਹੀਆਂ ਕਿਸਮਾਂ ਵਿਕਸਿਤ ਕਰ ਸਕੇ ਹਾਂ, ਜਿਨ੍ਹਾਂ ਵਿੱਚ ਕੀੜੇ ਅਤੇ ਬਿਮਾਰੀਆਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਹੈਇੰਝ ਖੇਤੀ ਵਿੱਚ ਜ਼ਹਿਰਾਂ ਦੀ ਵਰਤੋਂ ਘਟ ਜਾਵੇਗੀ। ਇਸੇ ਤਰ੍ਹਾਂ ਅਸੀਂ ਬਹੁਤੀਆਂ ਫ਼ਸਲਾਂ ਲਈ ਬਾਇਓ ਖਾਦਾਂ ਵੀ ਤਿਆਰ ਕਰ ਲਈਆਂ ਹਨਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਖੇਤ ਵਿੱਚ ਵਾਹ ਕੇ ਧਰਤੀ ਦੀ ਉਪਜਾਊ ਸ਼ਕਤੀ ਵਿੱਚ ਹੀ ਵਾਧਾ ਨਹੀਂ ਹੁੰਦਾ ਸਗੋਂ ਅੱਗ ਲਗਾਉਣ ਤੋਂ ਵੀ ਛੁਟਕਾਰਾ ਮਿਲ ਸਕਦਾ ਹੈਫ਼ਸਲਾਂ ਦੇ ਨਾਲੋ ਨਾਲ ਅਸੀਂ ਸਬਜ਼ੀਆਂ ਦੀਆਂ ਦੋਗਲੀਆਂ ਕਿਸਮਾਂ ਵਿਕਸਿਤ ਕਰਨ ਦਾ ਯਤਨ ਕਰ ਰਹੇ ਹਾਂ ਤਾਂ ਜੋ ਉਪਜ ਵਿੱਚ ਵਾਧਾ ਹੋ ਸਕੇਪਿਆਜ, ਮਿਰਚਾਂ, ਟਮਾਟਰ, ਬੈਂਗਣ, ਖੀਰਾ, ਖਰਬੂਜੇ ਦੀਆਂ ਵੱਧ ਝਾੜ ਦੇਣ ਵਾਲੀਆਂ ਦੋਗਲੀਆਂ ਕਿਸਮਾਂ ਵਿਕਸਿਤ ਹੋ ਗਈਆਂ ਹਨਦਾਲਾਂ ਅਤੇ ਤੇਲ-ਬੀਜਾਂ ਦੀਆਂ ਵੱਧ ਝਾੜ ਦੇਣ ਵਾਲੀਆਂ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨਮਾਂਹ, ਮੂੰਗੀ, ਛੋਲੇ, ਮਸਰ ਅਤੇ ਮਟਰਾਂ ਦੀਆਂ ਨਵੀਂਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈਇਸੇ ਤਰ੍ਹਾਂ ਤੇਲ-ਬੀਜਾਂ ਵਿੱਚ ਗੋਭੀ, ਸਰ੍ਹੋਂ, ਸੂਰਜਮੁਖੀ ਅਤੇ ਮੂੰਗਫ਼ਲੀ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵੀ ਤਿਆਰ ਹੋ ਗਈਆਂ ਹਨਖੁਰਦਰੇ ਅਨਾਜਾਂ ਵਿੱਚ ਚੀਨਾ ਅਤੇ ਚਰ੍ਹੀ ਦੀਆਂ ਕਿਸਮਾਂ ਆ ਗਈਆਂ ਹਨਚਾਰੇ ਦੀ ਉਪਜ ਵਿੱਚ ਵਾਧੇ ਲਈ ਜਵੀਂ, ਰਾਈ ਘਾਟ ਅਤੇ ਬਰਸੀਮ ਦੀਆਂ ਕਿਸਮਾਂ ਵਿਕਸਿਤ ਹੋ ਗਈਆਂ ਹਨਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਆਲੂ, ਪਿਆਜ, ਮਿਰਚਾਂ, ਬੈਂਗਣ, ਕੱਦੂ, ਖੀਰਾ, ਖਰਬੂਜਾ, ਗਾਜਰ, ਭਿੰਡੀ, ਧਨੀਏਂ ਦੀਆਂ ਵੀ ਨਵੀਂਆਂ ਕਿਸਮਾਂ ਆਈਆਂ ਹਨਫ਼ਲਾਂ ਵਿੱਚ ਸੇਬ ਅਤੇ ਡਰੈਗਨ ਫਲ ਦੀ ਕਾਸ਼ਤ ਲਈ ਢੁਕਵੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈਪਹਿਲੀ ਵਾਰ ਜਾਮਣ ਦੀ ਇੱਕ ਕਿਸਮ ਕਾਸ਼ਤ ਲਈ ਦਿੱਤੀ ਗਈ ਹੈ ਫ਼ੁੱਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਬਸੰਤ ਬਗੀਚਾ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਬਹੁਤ ਕਿਸਮਾਂ ਦੇ ਫੁੱਲਾਂ ਦੇ ਨਾਲ ਟੂਲਿਪ ਨੂੰ ਵੀ ਉਗਾਇਆ ਗਿਆ ਹੈ ਇਸਦੀ ਸਫ਼ਲਤਾ ਕਿਸਾਨਾਂ ਨੂੰ ਟੂਲਿਪ ਦੀ ਖੇਤੀ ਲਈ ਉਤਸ਼ਾਹਿਤ ਕਰੇਗੀ “ਯੂਨੀਵਰਸਿਟੀ ਵਿਖੇ ਜੰਗਲ ਵੀ ਬਣਾਇਆ ਜਾ ਰਿਹਾ ਹੈਇਸ ਵਿੱਚ ਦੇਸ਼ ਦੇ 42 ਕਿਸਮ ਦੇ 10 ਹਜ਼ਾਰ ਰੁੱਖ ਲਗਾਏ ਗਏ ਹਨਇੰਝ ਅਲੋਪ ਹੋ ਰਹੇ ਰੁੱਖਾਂ ਦੀ ਅਤੇ ਵਾਤਾਵਰਣ ਦੀ ਸੰਭਾਲ ਵੀ ਹੋ ਸਕੇਗੀਯੂਨੀਵਰਸਿਟੀ ਨੂੰ ਨਵੇਂ ਰੁੱਖਾਂ ਨਾਲ ਸ਼ਿੰਗਾਰਿਆ ਜਾ ਰਿਹਾ ਹੈ

ਉਨ੍ਹਾਂ ਦੱਸਿਆ ਕਿ ਉਹ ਤੇ ਉਨ੍ਹਾਂ ਦੇ ਸਾਥੀ ਅਮਰੀਕਾ ਦੀਆਂ ਪ੍ਰਮੁੱਖ ਯੂਨੀਵਰਸਿਟੀਜ਼ ਅਤੇ ਹੋਰ ਸੰਸਥਾਵਾਂ ਦਾ ਭ੍ਰਮਣ ਕਰਕੇ ਆਏ ਹਨ ਤਾਂ ਜੋ ਖੋਜ ਅਤੇ ਪੜ੍ਹਾਈ ਦੀ ਸਾਂਝ ਨੂੰ ਵਧਾਇਆ ਜਾ ਸਕੇਯੂਨੀਵਰਸਿਟੀ ਵਿਖੇ ਜੀਨ ਬੈਂਕ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਵੱਧ ਝਾੜ ਦੇਣ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਸਕਣਖੇਤੀ ਵਿੱਚ ਡਰੋਨ ਅਤੇ ਮਸਨੂਈ ਲਿਆਕਤ ਦੀ ਵਰਤੋਂ ਲਈ ਵਿਸ਼ੇਸ਼ ਵਿਭਾਗ ਬਣਾਏ ਜਾ ਰਹੇ ਹਨਇਸੇ ਤਰ੍ਹਾਂ ਖੇਤੀ ਉਪਜ ਦੇ ਪਦਾਰਥੀਕਰਨ ਦਾ ਕੇਂਦਰ ਬਣਾਇਆ ਗਿਆ ਹੈਮੇਲਾ ਵੇਖਣ ਆਏ ਕਿਸਾਨ ਇਸ ਨੂੰ ਵੇਖ ਸਕਣਗੇਟਿਸ਼ੂ ਕਲਚਰ ਰਾਹੀਂ ਬੂਟਿਆਂ ਦੀ ਪਨੀਰੀ ਨੂੰ ਵਿਉਪਾਰਿਕ ਪੱਧਰ ਉੱਤੇ ਤਿਆਰ ਕਰਨ ਦਾ ਕੇਂਦਰ ਬਣਾਇਆ ਜਾ ਰਿਹਾ ਹੈ ਟੈਕਨੌਲੋਜੀ ਪਾਰਕ ਵੀ ਬਣਾਈ ਜਾ ਰਹੀ ਹੈਕਿਸਾਨਾਂ ਤੀਕ ਗਿਆਨ ਤੇਜ਼ੀ ਨਾਲ ਪਹੁੰਚਾਉਣ ਲਈ ਵੀ ਟੀਵੀ ਕੇਂਦਰ ਦੀ ਤਿਆਰੀ ਚੱਲ ਰਹੀ ਹੈਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਦਾ ਵਾਤਾਵਰਣ ਸੰਭਾਲ ਸ਼ਹੀਦ ਭਗਤ ਸਿੰਘ ਸਨਮਾਨ ਇਸੇ ਯੂਨੀਵਰਸਿਟੀ ਨੂੰ ਪ੍ਰਾਪਤ ਹੋਇਆ ਹੈ

ਪਿਛਲੇ ਸਾਲ ਬਾਸਮਤੀ, ਬਾਜਰਾ, ਗੋਭੀ, ਸਰ੍ਹੋਂ, ਰਾਇਆ, ਜਾਮਣ, ਤਰਬੂਜ, ਫੁੱਲਗੋਭੀ ਅਤੇ ਫ਼ਰੈਂਚਬੀਨ ਦੀ 10 ਨਵੀਂਆਂ ਕਿਸਮਾਂ ਕਾਸ਼ਤ ਲਈ ਦਿੱਤੀਆਂ ਗਈਆਂ ਹਨਝੋਨਾ ਲਗਾਉਣ ਦੀ ਨਵੀਂ ਮਸ਼ੀਨ ਵੀ ਤਿਆਰ ਹੋ ਗਈ ਹੈਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਧਰਤੀ ਵਿੱਚ ਵਾਹੁਣ ਲਈ ਨਵਾਂ ਹੱਲ ਤਿਆਰ ਕੀਤਾ ਗਿਆ ਹੈਮਸਾਲੇਦਾਰ ਸ਼ਹਿਦ, ਕਿੰਨੋਂ ਦੀ ਮਠਿਆਈ ਅਤੇ ਕਾਲੀ ਗਾਜਰ ਦੇ ਕਈ ਨਵੇਂ ਪਦਾਰਥ ਤਿਆਰ ਕੀਤੇ ਗਏ ਹਨਉਨ੍ਹਾਂ ਅੱਗੇ ਦੱਸਿਆ ਕਿ ਹੁਣ ਤਕ ਅਸੀਂ ਪੜ੍ਹਾਈ, ਖੋਜ ਅਤੇ ਖੋਜ ਦੇ ਨਤੀਜਿਆਂ ਦੇ ਪਸਾਰ ਉੱਤੇ ਹੀ ਕੇਂਦਰਿਤ ਸਾਂ ਪਰ ਮੌਜੂਦਾ ਸਥਿਤੀ ਨੂੰ ਵੇਖਦਿਆਂ ਹੋਇਆਂ ਹੁਣ ਅਸੀਂ ਚੌਥਾ ਕਾਰਜ ਕਾਰੋਬਾਰ ਪ੍ਰਬੰਧ ਵਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈਉਪਜ ਦੇ ਪਦਾਰਥੀਕਰਨ ਸੰਬੰਧੀ ਸਿਖਲਾਈ ਦੇਣ ਲਈ ਵਧੀਆ ਹੁਨਰ ਵਿਕਾਸ ਸਿਖਲਾਈ ਕੇਂਦਰ ਬਣਾਇਆ ਗਿਆ ਹੈਉਪਜ ਅਤੇ ਪਦਾਰਥਾਂ ਦੇ ਮੰਡੀਕਰਨ ਸੰਬੰਧੀ ਜਾਣਕਾਰੀ ਦੇਣੀ ਅਤੇ ਆਉਣ ਵਾਲੇ ਸਮੇਂ ਵਿੱਚ ਕਿਸ ਉਪਜ ਦੀ ਮੰਗ ਹੋਵੇਗੀ, ਅਜਿਹੀ ਜਾਣਕਾਰੀ ਕਿਸਾਨਾਂ ਨੂੰ ਦੇਣ ਦਾ ਪ੍ਰਬੰਧ ਕਰ ਰਹੇ ਹਨਭਾਰਤ ਸਰਕਾਰ ਦੀ ਸਹਾਇਤਾ ਨਾਲ ਚੱਲ ਰਹੇ ਹਰੇਕ ਜ਼ਿਲ੍ਹੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਹਨ ਇੱਥੇ ਪ੍ਰਦਰਸ਼ਨੀ ਲਈ ਫਾਰਮ ਵੀ ਹੈਇਨ੍ਹਾਂ ਕੇਂਦਰਾਂ ਰਾਹੀਂ ਕਿਸਾਨਾਂ ਨੂੰ ਖੇਤੀ ਢੰਗਾਂ ਦੀ ਨਵੀਨ ਜਾਣਕਾਰੀ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ

ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਕੁਝ ਵਰ੍ਹਿਆਂ ਵਿੱਚ ਅਸੀਂ ਪੰਜਾਬ ਦੀ ਖੇਤੀ ਨੂੰ ਨਵਾਂ ਮੋੜ ਦੇਣ ਵਿੱਚ ਸਫ਼ਲ ਹੋ ਜਾਵਾਂਗੇਅਸੀਂ ਛੋਟੇ ਕਿਸਾਨਾਂ ਲਈ ਅਜਿਹੇ ਮਾਡਲ ਵਿਕਸਿਤ ਕਰ ਰਹੇ ਹਨ, ਜਿਨ੍ਹਾਂ ਰਾਹੀਂ ਉਨ੍ਹਾਂ ਦੇ ਰੁਜ਼ਗਾਰ ਅਤੇ ਆਮਦਨ ਵਿੱਚ ਵਾਧਾ ਹੋ ਸਕੇਗਾ

ਅਸੀਂ ਉਮੀਦ ਕਰ ਸਕਦੇ ਹਾਂ ਕਿ ਇਹ ਯੂਨੀਵਰਸਿਟੀ ਪਹਿਲਾਂ ਵਾਂਗ ਮੁੜ ਕਿਸਾਨਾਂ ਦਾ ਰਾਹ ਦਸੇਰਾ ਬਣੇਗੀ ਕਰਜ਼ੇ ਵਿੱਚ ਡੁੱਬੀ ਮਾਯੂਸ ਹੋ ਰਹੀ ਕਿਰਸਾਨੀ ਲਈ ਮੁੜ ਆਸ ਦੀ ਕਿਰਨ ਚਮਕੇਗੀ ਅਤੇ ਸਦਾ ਬਹਾਰ ਖੇਤੀ ਕ੍ਰਾਂਤੀ ਦਾ ਮੁੱਢ ਬੰਨ੍ਹਿਆ ਜਾ ਸਕੇਗਾ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author