RanjitSingh Dr7ਪੰਜਾਬ ਸੰਸਾਰ ਦਾ ਅਜਿਹਾ ਖਿੱਤਾ ਹੈ ਜਿੱਥੇ ਸਾਰੇ ਛੇ ਮੌਸਮ ਆਉਂਦੇ ਹਨ, ਸਾਰੀ ਧਰਤੀ ਸੇਂਜੂ ਹੈ ਅਤੇ ਵਾਹੀਯੋਗ ਹੈ। ਇਸ ...
(13 ਦਸੰਬਰ 2024)

 

ਪੰਜਾਬੀਆਂ ਨੂੰ ਸੰਸਾਰ ਦੇ ਵਧੀਆ ਕਿਸਾਨ ਅਤੇ ਜਵਾਨ ਮੰਨਿਆ ਜਾਂਦਾ ਹੈਪੰਜਾਬ ਵਿੱਚ ਕਿਸਾਨਾਂ ਦਾ ਧਰਤੀ ਨਾਲ ਮੋਹ ਵਿਲੱਖਣ ਹੈਕਿਸੇ ਦੇ ਰੁਤਬੇ ਦੀ ਪਰਖ ਮਾਲਕੀ ਜ਼ਮੀਨ ਤੋਂ ਕੀਤੀ ਜਾਂਦੀ ਹੈਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚੋਂ ਜਗੀਰਦਾਰੀ ਖਤਮ ਕਰਕੇ ਹਲਵਾਹਕਾਂ ਨੂੰ ਧਰਤੀ ਦੇ ਮਾਲਕ ਬਣਾ ਕੇ ਸਰਦਾਰੀਆਂ ਦੀ ਬਖਸ਼ਿਸ਼ ਕੀਤੀਪੰਜਾਬੀ ਕਿਸਾਨ ਦਾ ਧਰਤੀ ਨਾਲ ਇੰਨਾ ਮੋਹ ਹੈ ਕਿ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਜਦੋਂ ਮੌਕਾ ਮਿਲਿਆ ਉਨ੍ਹਾਂ ਨੇ ਧਰਤੀ ਖਰੀਦੀ ਅਤੇ ਸਫ਼ਲ ਕਾਸ਼ਤਕਾਰ ਬਣੇਹਰੇ ਇਨਕਲਾਬ ਨੂੰ ਵੀ ਪੰਜਾਬ ਦੀ ਧਰਤੀ ਉੱਤੇ ਪੰਜਾਬੀਆਂ ਨੇ ਹੀ ਸਿਰਜਿਆ ਅਤੇ ਸਾਰੇ ਸੰਸਾਰ ਨੂੰ ਹੈਰਾਨ ਕਰ ਦਿੱਤਾਪਰ ਪਿਛਲੀ ਅੱਧੀ ਸਦੀ ਦੌਰਾਨ ਪਰਿਵਾਰਿਕ ਵੰਡੀਆਂ ਕਾਰਨ ਜੋਤਾਂ ਦੇ ਆਕਾਰ ਸੁੰਗੜ ਗਏ ਹਨ ਅਜ਼ਾਦੀ ਵੇਲੇ ਜਿਹੜੇ ਮੁਰੱਬਿਆਂ ਦੇ ਮਾਲਕ ਸਨ ਉਨ੍ਹਾਂ ਦੇ ਪਰਿਵਾਰ ਹੁਣ ਸੀਮਾਂਤੀ ਕਿਸਾਨ ਬਣ ਚੁੱਕੇ ਹਨ ਇਸਦੇ ਨਾਲ ਹੀ ਪਿਛਲੀ ਅੱਧੀ ਸਦੀ ਤੋਂ ਪੰਜਾਬ ਵਿੱਚ ਕਣਕ-ਝੋਨਾ ਇੱਕ ਹੀ ਫ਼ਸਲ ਚੱਕਰ ਭਾਰੂ ਹੈਇਸ ਨੇ ਸ਼ੁਰੂ ਵਿੱਚ ਜਿੱਥੇ ਕਿਸਾਨਾਂ ਦੀ ਮਾਇਕ ਹਾਲਤ ਵਿੱਚ ਸੁਧਾਰ ਕੀਤਾ ਜਿਸ ਨਾਲ ਉਨ੍ਹਾਂ ਦੀ ਰਹਿਣੀ ਸਹਿਣੀ ਵਿੱਚ ਵੀ ਇਨਕਲਾਬੀ ਤਬਦੀਲੀ ਆਈ ਉੱਥੇ ਸਮੇਂ ਦੇ ਬੀਤਣ ਨਾਲ ਮੁਸ਼ਕਿਲਾਂ ਵੀ ਖੜ੍ਹੀਆਂ ਕੀਤੀਆਂਮਹਿੰਗਾਈ ਵਿੱਚ ਜਿਸ ਤੇਜ਼ੀ ਨਾਲ ਵਾਧਾ ਹੋਇਆ ਉਸੇ ਤੇਜ਼ੀ ਨਾਲ ਕਿਸਾਨ ਦੀ ਉਪਜ ਦੇ ਮੁੱਲ ਵਿੱਚ ਵਾਧਾ ਨਹੀਂ ਹੋਇਆਜਿਸ ਨਾਲ ਉਨ੍ਹਾਂ ਦੀ ਮਾਇਕ ਸਥਿਤੀ ਨਿਘਾਰ ਵੱਲ ਜਾ ਰਹੀ ਹੈਘਣੀ ਖੇਤੀ ਕਾਰਨ ਧਰਤੀ ਹੇਠਲੇ ਪਾਣੀ ਵਿੱਚ ਤੇਜ਼ੀ ਨਾਲ ਕਮੀ ਆ ਰਹੀ ਹੈਨਵੇਂ ਪੰਜਾਬ ਵਿੱਚ ਕਿਸੇ ਵੀ ਸਰਕਾਰ ਜਾਂ ਸੰਸਥਾ ਨੇ ਨਹਿਰੀ ਪਾਣੀ ਦੀ ਵਰਤੋਂ ਲਈ ਉਤਸ਼ਾਹਿਤ ਨਹੀਂ ਕੀਤਾ ਅਤੇ ਨਾ ਹੀ ਮੀਂਹ ਦੇ ਪਾਣੀ ਦੀ ਸੰਭਾਲ ਕੀਤੀਪਿੰਡਾਂ ਵਿੱਚ ਦੁਧਾਰੂ ਪਸ਼ੂਆਂ ਦੀ ਘਟ ਰਹੀ ਗਿਣਤੀ ਅਤੇ ਖੇਤਾਂ ਵਿੱਚ ਫ਼ੱਲ ਤੇ ਸਬਜ਼ੀਆਂ ਨਾ ਉਗਾਉਣ ਕਾਰਨ ਵਸੋਂ ਨੂੰ ਸੰਤੁਲਿਤ ਭੋਜਨ ਨਸੀਬ ਹੋਣਾ ਬੰਦ ਹੋ ਗਿਆ ਹੈਜਿਸ ਨਾਲ ਸਰੀਰਕ ਕਮਜ਼ੋਰੀ ਅਤੇ ਬਿਮਾਰੀਆਂ ਵਿੱਚ ਵਾਧਾ ਹੋਇਆ ਹੈਮਨੁੱਖੀ ਸ਼ਕਤੀ ਦੀ ਲੋੜ ਘੱਟ ਹੋਣ ਨਾਲ ਭਾਈਚਾਰਕ ਸਾਂਝਾਂ ਟੁੱਟ ਰਹੀਆਂ ਹਨ

ਪੰਜਾਬ ਦੀ ਹਰੇਕ ਸਰਕਾਰ ਨੇ ਮਾਹਿਰਾਂ ਪਾਸੋਂ ਖੇਤੀ ਨੀਤੀ ਜ਼ਰੂਰ ਬਣਾਈ ਪਰ ਉਸ ਉੱਤੇ ਅਮਲ ਨਹੀਂ ਹੋ ਸਕਿਆਇਸ ਕਰਕੇ ਪੰਜਾਬ ਦਾ ਵਿਕਾਸ ਰੁਕ ਗਿਆਪੰਜਾਬੀ ਸੂਬਾ ਬਣਨ ਤਕ ਪੰਜਾਬ ਦੇਸ਼ ਵਿੱਚ ਪਹਿਲੇ ਨੰਬਰ ਉੱਤੇ ਸੀ ਪਰ ਮੁੜ ਹੇਠਾਂ ਵਲ ਰਿੜਨਾ ਸ਼ੁਰੂ ਹੋ ਗਿਆਪੰਜਾਬ ਦੀ ਵਿਕਾਸ ਦਰ ਵਿੱਚ ਵਾਧਾ ਹੋਣ ਦੀ ਥਾਂ ਘਾਟਾ ਹੋਇਆ ਹੈ

ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਉੱਤੇ ਪਾਉਣ ਲਈ ਯਤਨਾਂ ਦੀ ਲੋੜ ਹੈਪੰਜਾਬ ਸੰਸਾਰ ਦਾ ਅਜਿਹਾ ਖਿੱਤਾ ਹੈ ਜਿੱਥੇ ਸਾਰੇ ਛੇ ਮੌਸਮ ਆਉਂਦੇ ਹਨ, ਸਾਰੀ ਧਰਤੀ ਸੇਂਜੂ ਹੈ ਅਤੇ ਵਾਹੀਯੋਗ ਹੈਇਸ ਕਰਕੇ ਇੱਥੇ ਸਬਜ਼ੀਆਂ ਦੀ ਕਾਸ਼ਤ ਅਤੇ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈਇਸ ਨਾਲ ਕਿਸਾਨ ਦੇ ਰੁਝੇਵਿਆਂ ਵਿੱਚ ਵਾਧਾ ਹੋਵੇਗਾਹੁਣ ਉਹ ਸਾਲ ਦਾ ਬਹੁਤਾ ਸਮਾਂ ਵਿਹਲਾ ਰਹਿੰਦਾ ਹੈਵਿਹਲਾ ਮਨ ਕਈ ਵਾਰ ਸ਼ੈਤਾਨ ਦਾ ਘਰ ਬਣ ਜਾਂਦਾ ਹੈ ਇਸਦੀ ਸਫ਼ਲਤਾ ਲਈ ਸੁਚੱਜੀ ਵਿਕਰੀ ਪ੍ਰਬੰਧਾਂ ਦੀ ਲੋੜ ਹੈ

1. ਹਰੀ ਕ੍ਰਾਂਤੀ ਦੇ ਲਾਭ: ਭੋਜਨ ਮਨੁੱਖ ਦੀ ਮੁਢਲੀ ਲੋੜ ਹੈਰੱਜਵੀਂ ਰੋਟੀ ਖਾਣ ਪਿੱਛੋਂ ਹੀ ਮਨੁੱਖ ਆਪਣੀ ਪੂਰੀ ਸ਼ਕਤੀ ਨਾਲ ਕੰਮ-ਕਾਜ ਕਰ ਸਕਦਾ ਹੈਦੇਸ਼ ਵਿੱਚ ਵਿਕਾਸ ਦੇ ਦੂਜੇ ਕਾਰਜ ਵੀ ਉਦੋਂ ਹੀ ਸੰਭਵ ਹੋ ਸਕਦੇ ਹਨ, ਜਦੋਂ ਅਨਾਜ ਵਿੱਚ ਆਤਮ ਨਿਰਭਰਤਾ ਹੋਵੇਹਰੀ ਕ੍ਰਾਂਤੀ ਨਾਲ ਅਨਾਜ ਵਿੱਚ ਆਤਮ ਨਿਰਭਰਤਾ ਕਰਕੇ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਬਣੀ ਹੋਈ ਹੈਭੁੱਖਮਰੀ ਦੇ ਆਲਮ ਵਿੱਚ ਖਾਨਾਜੰਗੀ ਦਾ ਮਾਹੌਲ ਸਿਰਿਜਆ ਜਾਂਦਾ ਹੈ

2. ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਇੱਥੋਂ ਦੀ ਘੱਟੋਂ-ਘੱਟ 60 ਪ੍ਰਤੀਸ਼ਤ ਵਸੋਂ ਖੇਤੀ ਉੱਤੇ ਨਿਰਭਰ ਕਰਦੀ ਹੈਖੇਤੀ ਵਿਕਾਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਇਆ, ਜਿਸ ਨਾਲ ਉਨ੍ਹਾਂ ਦੀ ਖਰੀਦ ਸ਼ਕਤੀ ਵਿੱਚ ਵੀ ਵਾਧਾ ਹੋਇਆ ਹੈਇੰਝ ਸਨਅਤੀ ਵਿਕਾਸ ਨੂੰ ਹੁਲਾਰਾ ਮਿਲਿਆ

3. ਇਸ ਨਾਲ ਰੁਜ਼ਗਾਰ ਦੇ ਵਸੀਲਿਆਂ ਵਿੱਚ ਵੀ ਵਾਧਾ ਹੋਇਆਪਿੰਡਾਂ ਵਿੱਚ ਮੰਡੀਆਂ ਬਣੀਆਂ, ਦੁਕਾਨਾਂ ਹੋਂਦ ਵਿੱਚ ਆਈਆਂ, ਖੇਤੀ ਮਸ਼ੀਨਰੀ, ਘਰੋਗੀ ਸਮਾਨ ਦੀ ਮੁਰੰਮਤੀ ਦੇ ਸੇਵਾ ਕੇਂਦਰ ਖੁੱਲ੍ਹੇ

4. ਗਰੀਬੀ ਦੀ ਦਲਦਲ ਵਿੱਚੋਂ ਨਿਕਲ ਕੇ ਉਨ੍ਹਾਂ ਨੂੰ ਵੀ ਚੰਗੇ ਦਿਨ ਨਸੀਬ ਹੋਏ

5. ਰਾਜਨੀਤਕ ਚੇਤਨਾ ਅਤੇ ਆਪਣੇ ਹੱਕਾਂ ਪ੍ਰਤੀ ਸੋਝੀ ਆਈ

ਹਰੀ ਕ੍ਰਾਂਤੀ ਦੇ ਨੁਕਸਾਨ: ਜਦੋਂ ਤਰੱਕੀ ਹੁੰਦੀ ਹੈ ਤਾਂ ਆਰਥਿਕ ਤਬਦੀਲੀ ਦੇ ਨਾਲੋ ਨਾਲ ਸਮਾਜਿਕ ਤਬਦੀਲੀ ਵੀ ਆਉਂਦੀ ਹੈਵਿਕਾਸ ਨਾਲ ਸੁੱਖ-ਸਹੂਲਤਾਂ ਵਿੱਚ ਵਾਧਾ ਹੁੰਦਾ ਹੈ ਇਸਦੇ ਲਈ ਕੀਮਤ ਤਾਂ ਚੁਕਾਉਣੀ ਹੀ ਪੈਂਦੀ ਹੈਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਹਰੇ ਇਨਕਲਾਬ ਦਾ ਜਿੱਥੇ ਲਾਭ ਹੋਇਆ, ਉੱਥੇ ਉਨ੍ਹਾਂ ਨੂੰ ਕੁਰਬਾਨੀ ਵੀ ਦੇਣੀ ਪਈਇਨ੍ਹਾਂ ਨੂੰ ਇੰਝ ਵੀ ਨਿਖੇੜਿਆ ਜਾ ਸਕਦਾ ਹੈਸਿੰਚਾਈ ਸਹੂਲਤਾਂ ਦੇ ਵਾਧੇ ਨਾਲ ਸਾਰੀ ਧਰਤੀ ਦੋ ਫਸਲੀ ਹੋ ਗਈ, ਜਿਸ ਕਾਰਨ ਧਰਤੀ ਹੇਠਲੇ ਪਾਣੀ ਅਤੇ ਧਰਤੀ ਵਿਚਲੇ ਖੁਰਾਕੀ ਤੱਤਾਂ ਦੀ ਵਧੇਰੇ ਲੋੜ ਪਈ ਇਸਦੇ ਨਤੀਜੇ ਵਜੋਂ ਧਰਤੀ ਹੇਠਾਂ ਪਾਣੀ ਘੱਟ ਹੋ ਰਿਹਾ ਹੈ ਅਬਾਦੀ ਵਿੱਚ ਹੋ ਰਿਹਾ ਵਾਧਾ ਵੀ ਇਸ ਲਈ ਜ਼ਿੰਮੇਵਾਰ ਹੈਕਿਸਾਨਾਂ ਨੂੰ ਹੁਣ ਡੂੰਘੇ ਟਿਊਬਵੈੱਲ ਲਗਉਣੇ ਪੈ ਰਹੇ ਹਨਧਰਤੀ ਦੀ ਉਪਜਾਊ ਸ਼ਤਕੀ ਨੂੰ ਬਣਾਈ ਰੱਖਣ ਲਈ ਰਸਾਇਣਿਕ ਖਾਦਾਂ ਦੀ ਲੋੜ ਪਈ ਹੈਘਣੀ ਖੇਤੀ ਹੋਣ ਕਾਰਨ ਨਦੀਨਾਂ, ਬਿਮਾਰੀਆਂ ਅਤੇ ਕੀੜਿਆਂ ਵਿੱਚ ਵੀ ਵਾਧਾ ਹੋਇਆ ਹੈਇਨ੍ਹਾਂ ਨੂੰ ਕਾਬੂ ਕਰਨ ਲਈ ਨਦੀਨ ਨਾਸ਼ਕਾਂ ਦੀ ਵਰਤੋਂ ਸ਼ੁਰੂ ਹੋਈਪੰਜਾਬ ਵਿੱਚ ਖੇਤੀ ਦਾ ਸੰਪੂਰਨ ਮਸ਼ੀਨੀਕਰਨ ਹੋ ਚੁੱਕਾ ਹੈਇਸ ਨਾਲ ਪਸ਼ੂਆਂ ਦੀ ਗਿਣਤੀ ਬਹੁਤ ਘਟ ਗਈ ਹੈ, ਜਿਸ ਕਾਰਨ ਸੂਬੇ ਵਿੱਚ ਲੋੜ ਅਨੁਸਾਰ ਰੂੜ੍ਹੀ ਪ੍ਰਾਪਤ ਨਹੀਂ ਹੈਫਸਲਾਂ ਦੀ ਰਹਿੰਦ-ਖੂੰਦ ਨੂੰ ਪਸ਼ੂਆਂ ਦੇ ਚਾਰੇ ਲਈ ਵਰਤਿਆ ਜਾਂਦਾ ਸੀਹੁਣ ਇਸਦੀ ਸਾਂਭ-ਸੰਭਾਲ ਸਮੱਸਿਆ ਬਣ ਗਈ ਹੈਖੇਤੀ ਮਸ਼ੀਨਰੀ ਮਹਿੰਗੀ ਹੋਣ ਕਰਕੇ ਕਿਸਾਨਾਂ ਨੂੰ ਕਰਜ਼ਾ ਲੈਣਾ ਪੈਂਦਾ ਹੈਇਸ ਨੂੰ ਮੋੜਨਾ ਉਨ੍ਹਾਂ ਲਈ ਵਿਸ਼ੇਸ਼ ਕਰਕੇ ਛੋਟੇ ਕਿਸਾਨਾਂ ਲਈ ਮੁਸ਼ਕਿਲ ਹੋ ਰਿਹਾ ਹੈਖੇਤੀ ਲੋੜਾਂ ਦੀਆਂ ਕੀਮਤਾਂ ਵਿੱਚ ਜਿਸ ਤੇਜ਼ੀ ਨਾਲ ਵਾਧਾ ਹੋਇਆ ਹੈ, ਉਸੇ ਅਨੁਸਾਰ ਅਨੁਸਾਰ ਖੇਤੀ ਉਪਜ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਇਆ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਲਗਾਤਾਰ ਕਮੀ ਹੋ ਰਹੀ ਹੈ ਤੇ ਉਹ ਆਰਥਿਕ ਸੰਕਟ ਵਿੱਚ ਘਿਰ ਰਹੇ ਹਨਸਹੂਲਤਾਂ ਵਿੱਚ ਵਾਧੇ ਕਾਰਨ ਇੱਕ ਦੂਜੇ ਉੱਤੇ ਨਿਰਭਰਤਾ ਘਟ ਗਈ ਹੈਇੰਝ ਭਾਈਚਾਰਕ ਸਾਂਝ ਕਮਜ਼ੋਰ ਹੋ ਗਈ ਹੈ ਇਸਦਾ ਸਮਾਜਿਕ ਕਦਰਾਂ ਕੀਮਤਾਂ ਉੱਤੇ ਵੀ ਅਸਰ ਪਿਆ ਹੈਕਣਕ-ਝੋਨਾ ਫਸਲੀ ਚੱਕਰ ਹੀ ਕਈ ਦਹਾਕਿਆਂ ਤੋਂ ਅਪਣਾਉਣਾ ਪੈ ਰਿਹਾ ਹੈਇਸ ਵਿੱਚ ਕਿਸਾਨਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਲਈ ਕੋਈ ਚੁਣੌਤੀ ਨਹੀਂ ਹੈਕਿਸਾਨਾਂ ਵਿੱਚ ਵਿਹਲ ਵਧ ਰਹੀ ਹੈ ਤੇ ਨੌਜਵਾਨ ਖੇਤੀ ਤੋਂ ਮੁੱਖ ਮੋੜ ਰਹੇ ਹਨਪੰਜਾਬ ਵਿੱਚ ਚੌਧਰ ਕਿਸਾਨ ਦੀ ਹੈਸਮਾਜ ਵਿੱਚ ਭਾਵੇਂ ਕੋਈ ਵੱਡਾ ਕਿਸਾਨ ਜਾਂ ਛੋਟਾ, ਸਮਾਜਿਕ ਰੁਤਬਾ ਬਰਾਬਰ ਹੈਪੰਜਾਬੀਆਂ ਵਿੱਚ ਵਿਖਾਵੇ ਲਈ ਫਜ਼ੂਲ ਖਰਚੀ ਵਿੱਚ ਵਾਧਾ ਹੋ ਰਿਹਾ ਹੈਗਰੀਬ ਕਿਸਾਨਾਂ ਨੂੰ ਵੀ ਲੋਕ-ਲਾਜ ਖਾਤਰ ਵਿੱਤੋਂ ਵੱਧ ਖਰਚਾ ਕਰਨਾ ਪੈ ਰਿਹਾ ਹੈ

ਪੰਜਾਬ ਦੇ ਕਿਸਾਨਾਂ ਨੇ ਆਪਣੀ ਮਿਹਨਤ ਨਾਲ ਦੇਸ਼ ਵਿੱਚੋਂ ਭੁੱਖਮਰੀ ਨੂੰ ਦੂਰ ਕੀਤਾ ਹੈਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਕਿਸਾਨਾਂ ਦੀ ਬਾਂਹ ਫੜੀ ਜਾਵੇਪੰਜਾਬ ਦੇ ਕਿਸਾਨਾਂ ਉੱਤੇ ਉਹ ਪ੍ਰੋਗਰਾਮ ਅਤੇ ਸਕੀਮਾਂ ਨਾ ਥੋਪੀਆਂ ਜਾਣ, ਜਿਹੜੀਆਂ ਕਿ ਦੂਜੇ ਰਾਜਾਂ ਲਈ ਬਣਾਈਆਂ ਜਾਂਦੀਆਂ ਹਨਕੇਂਦਰੀ ਰਾਜਾਂ ਦੀ ਖੇਤੀ ਉੱਥੇ ਖੜ੍ਹੀ ਹੈ, ਜਿੱਥੇ ਪੰਜਾਬ ਅੱਜ ਤੋਂ ਅੱਧੀ ਸਦੀ ਤੋਂ ਪਹਿਲਾਂ ਹੁੰਦਾ ਸੀਪੰਜਾਬ ਲਈ ਇੱਕ ਵਿਸ਼ੇਸ਼ ਪੈਕੇਜ ਦੀ ਲੋੜ ਹੈ ਤਾਂ ਜੋ ਉਹ ਖੇਤੀ ਦੇ ਅਗਲੇ ਪੜਾਅ ਵੱਲ ਮੁੱਖ ਮੋੜੇ ਅਤੇ ਆਪਣੀ ਆਮਦਨ ਵਿੱਚ ਵਾਧਾ ਕਰ ਸਕੇਦੇਸ਼ ਦੇ ਅੰਨਦਾਤੇ ਨੂੰ ਜੀਉਣ ਦਾ ਹੱਕ ਹੈਜੇਕਰ ਉਸ ਦੀ ਬਾਂਹ ਨਾ ਫੜੀ ਗਈ ਤਾਂ ਉਹ ਹਾਲਾਤ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਹੁੰਦਾ ਰਹੇਗਾ

ਕਰਨ ਵਾਲੇ ਕਾਰਜ

1.ਬਹੁਭਾਂਤੀ ਖੇਤੀ: ਪੰਜਾਬ ਵਿੱਚ ਬਹੁਗਿਣਤੀ ਛੋਟੇ ਕਿਸਾਨਾਂ ਦੀ ਹੈਹੁਣ ਉਹ ਠੇਕੇ ਉੱਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨਜੇਕਰ ਉਹ ਬਹੁਭਾਂਤੀ ਖੇਤੀ ਅਪਣਾਉਣਗੇ ਤਾਂ ਉਨ੍ਹਾਂ ਨੂੰ ਮਹਿੰਗੇ ਭਾ ਠੇਕੇ ਉੱਤੇ ਜ਼ਮੀਨ ਲੈ ਕੇ ਕਣਕ-ਝੋਨੇ ਦੀ ਕਾਸ਼ਤ ਤੋਂ ਛੁਟਕਾਰਾ ਹੋ ਜਾਵੇਗਾਉਹ ਆਪਣੀ ਧਰਤੀ ਉੱਤੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕਰਕੇ ਅਤੇ ਦੁਧਾਰੂ ਪਸ਼ੂ ਪਾਲ ਕੇ ਵਧੇਰੇ ਪੈਸੇ ਕਮਾ ਸਕਦੇ ਹਨਕੁਝ ਰਕਬਾ ਚਾਰੇ ਹੇਠ ਚਲਾ ਜਾਵੇਗਾਇੰਝ ਕਣਕ-ਝੋਨੇ ਦੇ ਫਸਲ ਚੱਕਰ ਵਿੱਚੋਂ ਵੀ ਕੁਝ ਧਰਤੀ ਨੂੰ ਕੱਢਿਆ ਜਾ ਸਕਦਾ ਹੈਪੰਜਾਬ ਵਿੱਚ ਸਾਰੇ ਮੌਸਮ ਆਉਣ ਅਤੇ ਸਾਰੀ ਧਰਤੀ ਸੇਂਜੂ ਹੋਣ ਕਰਕੇ ਇਸ ਪਾਸੇ ਮੁੜਿਆ ਜਾ ਸਕਦਾ ਹੈ ਅਜਿਹਾ ਕੀਤਿਆਂ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਰੁਜ਼ਗਾਰ ਮਿਲ ਜਾਵੇਗਾ ਅਤੇ ਵਿਹਲ ਦੀ ਬਿਮਾਰੀ ਤੋਂ ਵੀ ਛੁਟਕਾਰਾ ਹੋ ਜਾਵੇਗਾ

2.ਸਹਿਯੋਗੀ ਅਤੇ ਸਹਿਕਾਰੀ ਖੇਤੀ

ਸਬਜ਼ੀਆਂ ਦੀ ਕਾਸ਼ਤ ਵਲ ਮੁੱਖ ਨਾ ਮੋੜਨ ਦਾ ਵੱਡਾ ਕਾਰਨ ਵਿਕਰੀ ਦੀ ਸਮੱਸਿਆ ਹੈਜੇਕਰ ਇੱਕ ਪਿੰਡ ਦੇ 15-20 ਕਿਸਾਨ ਆਪਣਾ ਗਰੁੱਪ ਬਣਾ ਕੇ ਇੱਕੋ ਸਬਜ਼ੀ ਦੀ ਖੇਤੀ ਕਰਨਗੇ ਤਾਂ ਸਾਂਝੇ ਤੌਰ ਉੱਤੇ ਉਪਜ ਦੀ ਵਿਕਰੀ ਸੌਖੀ ਹੋ ਜਾਵੇਗੀਉਹ ਸਾਂਝੇ ਤੌਰ ਉੱਤੇ ਹੀ ਬੀਜ, ਰਸਾਇਣ ਅਤੇ ਤਕਨੀਕੀ ਸਹਾਇਤਾ ਪ੍ਰਾਪਤ ਕਰ ਸਕਣਗੇਇੰਝ ਉਨ੍ਹਾਂ ਨੂੰ ਸ਼ੁੱਧ ਅਤੇ ਵਾਜਬ ਕੀਮਤ ਉੱਤੇ ਖੇਤੀ ਲੋੜਾਂ ਪ੍ਰਾਪਤ ਹੋ ਜਾਣਗੀਆਂਵਿਕਰੀ ਕਰਨ ਦੀ ਜ਼ਿੰਮੇਵਾਰੀ ਨਾਲ ਰੁਜ਼ਗਾਰ ਵਿੱਚ ਵਾਧਾ ਹੋਵੇਗਾਹੁਣ ਲਗਭਗ ਸਾਰੇ ਪਿੰਡਾਂ ਵਿੱਚ ਹੀ ਬਹੁਤਭਾਂਤੀ ਸਹਿਕਾਰੀ ਸੁਸਾਇਟੀਆਂ ਹਨਇਨ੍ਹਾਂ ਨੂੰ ਮਜ਼ਬੂਤ ਕਰਕੇ ਖੇਤੀ ਸੰਦ ਰੱਖੇ ਜਾਣਇੰਝ ਛੋਟੇ ਕਿਸਾਨਾਂ ਨੂੰ ਮਹਿੰਗੇ ਭਾ ਦੀ ਮਸ਼ੀਨਾਂ ਖਰੀਦਣ ਲਈ ਮਜਬੂਰ ਨਹੀਂ ਹੋਣਾ ਪਵੇਗਾਕੁਝ ਸੰਸਥਾਵਾਂ ਵਧੀਆ ਕੰਮ ਕਰ ਰਹੀਆਂ ਹਨਮੈਂ ਕਈ ਥਾਵੀਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਹੁੰਦੀ ਵੇਖੀ ਹੈਇੰਝ ਨਾੜ ਦੀ ਸਾਂਭ ਸੰਭਾਲ ਵੀ ਹੋ ਸਕੇਗੀ

3.ਪਾਣੀ ਦੀ ਸੰਭਾਲ: ਇਸ ਸਮੇਂ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਘਾਟ ਅਤੇ ਉਸ ਦਾ ਗੰਧਲਾ ਹੋਣਾ ਵੱਡੀ ਸਮੱਸਿਆ ਹੈਜੇਕਰ ਮੀਂਹ ਦੇ ਪਾਣੀ ਨੂੰ ਵੱਧ ਤੋਂ ਵੱਧ ਧਰਤੀ ਹੇਠ ਭੇਜਿਆ ਜਾਵੇ ਅਤੇ ਵੱਧ ਤੋਂ ਵੱਧ ਖੇਤਾਂ ਨੂੰ ਨਹਿਰੀ ਪਾਣੀ ਦਿੱਤਾ ਜਾਵੇ ਤਾਂ ਇਸ ਸਮੱਸਿਆ ਨੂੰ ਘਟ ਕੀਤਾ ਜਾ ਸਕਦਾ ਹੈਨਿਰਾ ਕਿਸਾਨਾਂ ਨੂੰ ਹੀ ਨਹੀਂ ਸਗੋਂ ਸਾਰੇ ਸ਼ਹਿਰੀਆਂ ਨੂੰ ਪਾਣੀ ਦੀ ਸੰਕੋਚਵੀਂ ਵਰਤੋਂ ਕਰਨੀ ਚਾਹੀਦੀ ਹੈ

4. ਢੁਕਵੀਂ ਸਨਅਤੀ ਨੀਤੀ: ਜਦੋਂ ਸਰਦਾਰ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਗੁਰਦਾਸਪੁਰ ਤੋਂ ਲੈ ਕੇ ਫਰੀਦਾਬਾਦ ਤਕ ਸੜਕ ਕੰਢੇ ਕਾਰਖਾਨੇ ਲਗਵਾਏ ਸਨ ਜਿੱਥੇ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਮਿਲ ਜਾਂਦਾ ਸੀਹੁਣ ਪਿੰਡ ਉਜਾੜ ਕੇ ਸਨਅਤਾਂ ਲਗਾਈਆਂ ਜਾ ਰਹੀਆਂ ਹਨ ਇਕੱਲਾ ਲੁਧਿਆਣਾ ਹੀ ਸੌ ਤੋਂ ਵਧ ਪਿੰਡਾਂ ਨੂੰ ਖਾ ਗਿਆ ਹੈ ਇੱਥੋਂ ਦੇ ਵਾਸੀ ਜ਼ਮੀਨ ਵੇਚ ਦੂਰ ਦੁਰਾਡੇ ਜਾਂ ਕਿਸੇ ਹੋਰ ਸੂਬੇ ਵਿੱਚ ਵਸੇਵਾ ਕਰਦੇ ਹਨਇਨ੍ਹਾਂ ਖਾਲੀ ਘਰਾਂ ਵਿੱਚ ਦੂਜੇ ਸੂਬਿਆਂ ਤੋਂ ਆਏ ਲੋਕ ਹੀ ਰਹਿੰਦੇ ਹਨ ਇੰਝ ਪੰਜਾਬ ਪੰਜਾਬੀਆਂ ਤੋਂ ਖਾਲੀ ਹੋ ਰਿਹਾ ਹੈਪੰਜਾਬ ਵਿੱਚ ਫ਼ੋਕਲ ਪੁਆਇੰਟਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ ਇੱਥੇ ਖੇਤੀ ਉਪਜ ਆਧਾਰਿਤ ਕਾਰਖਾਨੇ ਲਗਾਏ ਜਾਣ ਅਤੇ ਵਿਕਰੀ ਕੇਂਦਰ ਬਣਾਏ ਜਾਣਇੰਝ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਪਿੰਡਾਂ ਦਾ ਉਜਾੜਾ ਰੁਕੇਗਾ

5. ਹੁਨਰੀ ਵਿਕਾਸ: ਕਦੇ ਸਰਕਾਰ ਨੇ ਬਹੁਤ ਸਾਰੇ ਹੁਨਰੀ ਵਿਕਾਸ ਕੇਂਦਰ ਬਣਾਏ ਸਨਇਨ੍ਹਾਂ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇਕਈ ਥਾਵਾਂ ਉੱਤੇ ਇਮਾਰਤਾਂ ਬਣੀਆਂ ਪਰ ਕੇਂਦਰ ਚਾਲੂ ਨਹੀਂ ਹੋਏ ਉਨ੍ਹਾਂ ਨੂੰ ਚਾਲੂ ਕੀਤਾ ਜਾਵੇਪੰਜਾਬ ਨੂੰ ਹੁਨਰੀ ਕਾਮਿਆਂ ਦੀ ਲੋੜ ਹੈਹੁਣ ਬਹੁਤਾ ਹੁਨਰੀ ਕੰਮ ਦੂਜੇ ਸੂਬਿਆਂ ਤੋਂ ਆਏ ਕਾਰੀਗਰ ਕਰਦੇ ਹਨਪਿੰਡਾਂ ਦੇ ਬੱਚੇ ਹੁਨਰੀ ਬਣ ਕੇ ਖੇਤੀ ਨਾਲ ਇਹ ਕੰਮ ਵੀ ਕਰਨਗੇ ਤੇ ਆਮਦਨ ਵਿੱਚ ਵਾਧਾ ਹੋਵੇਗਾਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾਵੇਇਨ੍ਹਾਂ ਵਿੱਚ ਵੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਕਿਸੇ ਹੁਨਰ ਦੀ ਸਿਖਲਾਈ ਦਿੱਤੀ ਜਾਵੇਛੋਟੇ ਕਿਸਾਨ ਖੇਤੀ ਦੇ ਨਾਲ ਆਮਦਨ ਦੇ ਹੋਰ ਵਸੀਲਿਆਂ ਰਾਹੀਂ ਆਮਦਨ ਪ੍ਰਾਪਤ ਕਰਕੇ ਹੀ ਰੱਜਵੀਂ ਰੋਟੀ ਖਾ ਸਕਦਾ ਹੈ

ਪੰਜਾਬੀਆਂ ਵਿੱਚ ਵਧ ਰਿਹਾ ਵਿਖਾਵਾ ਅਤੇ ਇਸ ਉੱਤੇ ਕੀਤੇ ਜਾ ਰਹੇ ਖਰਚੇ ਨੂੰ ਰੋਕਣ ਦੀ ਲੋੜ ਹੈਕੁਝ ਪੰਚਾਇਤਾਂ ਇਸ ਪਾਸੇ ਕਦਮ ਚੁੱਕ ਰਹੀਆਂ ਹਨ ਬਾਕੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ

ਕਿਸਾਨਾਂ ਦੇ 14 ਲੱਖ ਟਿਊਬਵੈਲ ਹਨ ਜਿਹੜੇ ਸਾਲ ਵਿੱਚ ਮਸਾਂ ਛੇ ਕੁ ਮਹੀਨੇ ਹੀ ਚਲਦੇ ਹਨ ਜਦੋਂ ਕਿ ਗੈਰ ਖੇਤੀ ਖੇਤਰ ਵਿੱਚ 25 ਲੱਖ ਟਿਊਬਵੈਲ ਹਨ ਜਿਹੜੇ ਦਿਨ ਰਾਤ ਚਲਦੇ ਹਨਖੇਤਾਂ ਨੂੰ ਲਾਏ ਪਾਣੀ ਦਾ ਕੁਝ ਹਿੱਸਾ ਮੁੜ ਧਰਤੀ ਹੇਠ ਚਲਾ ਜਾਂਦਾ ਹੈ ਤੇ ਕੁਝ ਭਾਫ ਬਣ ਕੇ ਉਡਦਾ ਹੈ ਤੇ ਮੁੜ ਸ਼ੁੱਧ ਹੋ ਕੇ ਵਰਖਾ ਦੇ ਰੂਪ ਵਿੱਚ ਵਾਪਸ ਆਉਂਦਾ ਹੈਕਿਸਾਨ ਜਿਹੜੀਆਂ ਜ਼ਹਿਰਾਂ ਦੀ ਵਰਤੋਂ ਕਰਦੇ ਹਨ ਉਨ੍ਹਾਂ ਦਾ ਅਸਰ ਦਸ ਦਿਨ ਵਿੱਚ ਖਤਮ ਹੋ ਜਾਂਦਾ ਹੈ ਉਦੋਂ ਖੇਤ ਨੂੰ ਪਾਣੀ ਨਹੀਂ ਦਿੱਤਾ ਜਾਂਦਾਫੈਕਟਰੀਆਂ ਦਾ ਗੰਦਾ ਪਾਣੀ ਨੇੜਲੇ ਨਦੀ ਨਾਲੇ ਵਿੱਚ ਜਾਂ ਧਰਤੀ ਹੇਠ ਭੇਜ ਦਿੱਤਾ ਜਾਂਦਾ ਹੈਜਦੋਂ ਲੋਕ ਜੰਗਲ ਪਾਣੀ ਖੇਤਾਂ ਵਿੱਚ ਜਾਂਦੇ ਸਨ ਅਤੇ ਪਿੰਡ ਦੀ ਜ਼ਮੀਨ ਨਿਆਈ ਬਣ ਜਾਂਦੀ ਸੀਹੁਣ ਇਹ ਸਾਰਾ ਮਲ ਮੂਤਰ ਧਰਤੀ ਹੇਠ ਜਾਂਦਾ ਹੈ ਜਾਂ ਦਰਿਆਵਾਂ ਵਿੱਚ ਜਾਂਦਾ ਹੈ ਇਸਦੀ ਮਿਸਾਲ ਲੁਧਿਆਣੇ ਵਿੱਚੋਂ ਲੰਘਦੇ ਬੁੱਢੇ ਦਰਿਆ ਜਾਂ ਗੰਦਾ ਨਾਲਾ ਅਤੇ ਜ਼ੀਰਾ ਫੈਕਟਰੀ ਹਨ

ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਪੰਜਾਬ ਦੇ ਕਿਸਾਨ ਦੀ ਬਾਂਹ ਫੜੇਪੰਜਾਬ ਦਾ ਕਿਸਾਨ ਸਾਰੇ ਦੇਸ਼ ਦਾ ਸਹਾਰਾ ਬਣਿਆ ਹੋਇਆ ਹੈਸਰਕਾਰ ਨੂੰ ਉਸ ਦਾ ਸਹਾਰਾ ਬਣਨਾ ਚਾਹੀਦਾ ਹੈਕੇਂਦਰੀ ਬੱਜਟ ਵਿੱਚ ਪੰਜਾਬ ਲਈ ਲੋੜੀਂਦਾ ਵੱਖਰਾ ਪੈਕੇਜ ਰੱਖਿਆ ਜਾਵੇ ਤਾਂ ਜੋ ਕਿਸਾਨ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋ ਸਕੇ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5526)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author