RanjitSinghDr7ਸਾਡੇ ਦੇਸ਼ ਕੋਲ ਸਿਆਣਪ ਦੀ ਘਾਟ ਨਹੀਂ ਹੈ, ਘਾਟ ਉਲੀਕੇ ਪ੍ਰੋਗਰਾਮਾਂ ਨੂੰ ਸੰਜੀਦਗੀ ਅਤੇ ਇਮਾਨਦਾਰੀ ਨਾਲ ...
(20 ਜੂਨ 2023)


ਪੰਜਾਬ ਵਿੱਚ ਕਣਕ-ਝੋਨੇ ਦੇ ਫਸਲ ਚੱਕਰ ਵਿੱਚੋਂ ਕੁਝ ਰਕਬਾ ਕੱਢਣ ਦੇ ਪਿਛਲੇ ਕਈ ਸਾਲਾਂ ਤੋਂ ਯਤਨ ਹੋ ਰਹੇ ਹਨ ਪਰ ਇਸ ਵਿੱਚ ਕੋਈ ਸਫ਼ਲਤਾ ਪ੍ਰਾਪਤ ਨਹੀਂ ਹੋ ਸਕੀ
ਇਸਦੇ ਦੋ ਮੁੱਖ ਕਾਰਨ ਹਨਪਹਿਲਾ ਕਾਰਨ ਕਿਸਾਨਾਂ ਲਈ ਇਹ ਸਭ ਤੋਂ ਵੱਧ ਆਮਦਨ ਦੇਣ ਵਾਲਾ, ਘਟ ਖਰਚੇ ਵਾਲਾ ਅਤੇ ਸਰਕਰ ਵੱਲੋਂ ਯਕੀਨੀ ਖਰੀਦ ਫਸਲ ਚੱਕਰ ਹੈਦੂਜਾ ਕਰਨ ਦੇਸ਼ ਦੇ ਵਸਨੀਕਾਂ ਦੀਆਂ ਖੁਰਾਕੀ ਲੋੜਾਂ ਨੂੰ ਪੂਰਿਆਂ ਕਰਨਾ ਹੈਦੇਸ਼ ਦੀ ਵਸੋਂ 140 ਕਰੋੜ ਨੂੰ ਪਾਰ ਕਰ ਗਈ ਹੈ ਅਤੇ ਭਾਰਤ ਸੰਸਾਰ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈਭਾਵੇਂ ਅਸੀਂ ਆਪਣੇ ਆਪ ਨੂੰ ਅਨਾਜ ਵਿੱਚ ਆਤਮ ਨਿਰਭਰ ਦੇਸ਼ ਮੰਨਦੇ ਹਾਂ ਪਰ ਇਹ ਵੀ ਸੱਚ ਹੈ ਕਿ ਘੱਟੋ ਘੱਟ 20 ਕਰੋੜ ਦੇਸ਼ ਵਾਸੀਆਂ ਨੂੰ ਰੱਜਵੀਂ ਰੋਟੀ ਨਸੀਬ ਨਹੀਂ ਹੁੰਦੀ80 ਕਰੋੜ ਲੋਕਾਂ ਨੂੰ ਸਰਕਾਰ ਵੱਲੋਂ ਮੁਫਤ ਅਨਾਜ ਦਿੱਤਾ ਜਾਂਦਾ ਹੈਇਸੇ ਕਰਕੇ ਕੇਂਦਰ ਸਰਕਾਰ ਹਰੇਕ ਵਰ੍ਹੇ ਪੰਜਾਬ ਵਿੱਚ ਕਣਕ ਦੀ ਪੈਦਾਵਾਰ ਦੇ ਟੀਚੇ ਵਿੱਚ ਵਾਧਾ ਕਰਦੀ ਹੈ

ਹੁਣ ਵੇਖਣਾ ਇਹ ਹੈ ਕਿ ਸਰਕਾਰ ਫਸਲ ਵਿਭਿੰਨਤਾ ਕਿਉਂ ਚਾਹੁੰਦੀ ਹੈਇੱਕ ਕਾਰਨ ਤਾਂ ਸਪਸ਼ਟ ਹੈ ਕਿ ਝੋਨੇ ਹੇਠੋਂ ਕੁਝ ਇਲਾਕਾ ਕੱਢਿਆ ਜਾਵੇ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇਇੱਕ ਪਾਸੇ ਸਰਕਾਰ ਪਾਣੀ ਦੀ ਬੱਚਤ ਬਾਰੇ ਸੋਚਦੀ ਹੈ ਦੂਜੇ ਪਾਸੇ ਬਸੰਤ ਰੁਤੀ ਮੂੰਗੀ, ਮੱਕੀ ਅਤੇ ਕਮਾਦ ਹੇਠਲੇ ਰਕਬੇ ਵਿੱਚ ਵਾਧੇ ਦੇ ਯਤਨ ਹੋ ਰਹੇ ਹਨਇਹ ਤਿੰਨੇ ਫਸਲਾਂ ਮਈ ਜੂਨ ਦੇ ਭਰ ਗਰਮੀ ਦੇ ਮਹੀਨਿਆਂ ਵਿੱਚ ਸਿੰਚਾਈ ਮੰਗਦੀਆਂ ਹਨਸਰਕਾਰ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਫਸਲ ਵਿਭਿੰਨਤਾ ਕਿਉਂ ਚਾਹੀਦੀ ਹੈ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈਇਸਦੀ ਬਹੁਤੀ ਵਸੋਂ ਖੇਤੀ ਉੱਤੇ ਨਿਰਭਰ ਕਰਦੀ ਹੈਖੇਤੀ ਹਮੇਸ਼ਾ ਮੌਸਮੀ ਤਬਦੀਲੀਆਂ ਦਾ ਸ਼ਿਕਾਰ ਹੁੰਦੀ ਹੈਸਰਕਾਰ ਨੇ ਆਪ ਹੀ ਮੰਨਿਆ ਹੈ ਕਿ ਇਸ ਵਾਰ ਨਰਮੇ ਅਤੇ ਮੂੰਗੀ ਹੇਠ ਮਿੱਥੇ ਟੀਚਿਆਂ ਅਨੁਸਾਰ ਰਕਬੇ ਵਿੱਚ ਵਾਧਾ ਨਹੀਂ ਹੋ ਸਕਿਆ ਕਿਉਂਕਿ ਮਈ ਮਹੀਨੇ ਮੀਂਹ ਪੈਂਦੇ ਰਹੇ ਹਨ

ਸਚਾਈ ਅਤੇ ਆਪਣੀ ਕਮਜ਼ੋਰੀਆਂ ਤੋਂ ਮੁੱਖ ਮੋੜਦਿਆ ਹੋਇਆਂ ਹੁਣ ਪੰਜਾਬ ਸਰਕਾਰ ਨੇ ਇੱਕ ਨਿੱਜੀ ਕੰਪਨੀ ਬੋਸਟਨ ਸਲਾਹਕਾਰ ਗਰੁੱਪ (ਬੀ ਸੀ ਜੀ) ਨੂੰ ਠੇਕਾ ਦਿੱਤਾ ਹੈ ਕਿ ਪੰਜਾਬ ਸਰਕਾਰ ਨੂੰ ਦੱਸੇ ਕਿਵੇਂ ਸੂਬੇ ਵਿੱਚ ਕਣਕ-ਝੋਨੇ ਹੇਠੋਂ ਕੁਝ ਰਕਬਾ ਕੱਢਿਆ ਜਾ ਸਕਦਾ ਹੈਸਾਰੀ ਦੂਨੀਆਂ ਨੂੰ ਖੇਤੀ ਵਿਕਾਸ ਦਾ ਨਮੂਨਾ ਵਿਖਾਉਣ ਵਾਲੇ ਸੂਬੇ ਦੀ ਸਰਕਾਰ ਇਸ ਕੰਮ ਨੂੰ ਠੇਕੇ ਉੱਤੇ ਕਰਵਾਉਣ ਜਾ ਰਹੀ ਹੈਖੇਤੀ ਵਿਕਾਸ ਕੋਈ ਪੁਲ ਜਾਂ ਸੜਕ ਦਾ ਨਿਰਮਾਣ ਨਹੀਂ ਹੈ, ਜਿਹੜਾ ਠੇਕੇ ਉੱਤੇ ਕਵਾਇਆ ਜਾ ਸਕਦਾ ਹੈਇਹ ਮੰਨਿਆ ਜਾਂਦਾ ਹੈ ਕਿ ਭਾਰਤ ਕੋਲ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਵੱਧ ਖੇਤੀ ਖੋਜ ਕੇਂਦਰ ਅਤੇ ਖੇਤੀ ਵਿਗਿਆਨੀ ਹਨਪੰਜਾਬ ਦੀਆਂ ਖੇਤੀ ਅਤੇ ਪਸ਼ੂ ਪਾਲਣ ਯੂਨੀਵਰਸਿਟੀਜ਼ ਨੂੰ ਦੇਸ਼ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਜ਼ ਮੰਨਿਆ ਗਿਆ ਹੈਸੂਬੇ ਕੋਲ ਦਰਜਨ ਤੋਂ ਵੱਧ ਅਦਾਰੇ ਅਤੇ ਵਿਭਾਗ ਅਜਿਹੇ ਹਨ ਜਿਨ੍ਹਾਂ ਦਾ ਸੰਬੰਧ ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਦੇ ਵਿਕਾਸ ਨਾਲ ਹੈਸਮੱਸਿਆ ਕੇਵਲ ਝੋਨੇ ਹੇਠੋਂ ਕੁਝ ਰਕਬਾ ਕੱਢਣ ਦੀ ਹੈਕਣਕ ਦਾ ਬਦਲ ਲੱਭਣ ਦੀ ਲੋੜ ਨਹੀਂ ਹੈਕਿਉਂਕਿ ਕੇਂਦਰ ਸਰਕਾਰ ਕਦੇ ਵੀ ਅਜਿਹਾ ਕਰਨ ਨਹੀਂ ਦੇਵੇਗੀਉਂਝ ਹਾੜ੍ਹੀ ਦੇ ਮੌਸਮ ਵਿੱਚ ਕੁਝ ਰਕਬੇ ਵਿੱਚ ਸਬਜ਼ੀਆਂ, ਜਵੀ, ਚਾਰੇ ਆਦਿ ਦੀ ਕਾਸ਼ਤ ਕੀਤੀ ਜਾ ਸਕਦੀ ਹੈਝੋਨੇ ਦੀ ਕਾਸ਼ਤ ਬੰਦ ਨਹੀਂ ਹੋ ਸਕਦੀਕੋਸ਼ਿਸ਼ ਕੀਤਿਆਂ ਮੌਜੂਦਾ ਸਰਕਾਰ ਕੋਈ ਪੰਜ ਲੱਖ ਹੈਕਟਰ ਹੋਰ ਫਸਲਾਂ ਹੇਠ ਲਿਆ ਸਕਦੀ ਹੈਸਾਉਣੀ ਦੀ ਕਿਸੇ ਵੀ ਫਸਲ ਦੀ ਕਾਸ਼ਤ ਕਰੋ, ਸਿੰਚਾਈ ਦੀ ਲੋੜ ਤਾਂ ਪਵੇਗੀਕੋਈ ਵੀ ਕਿਸਾਨ ਬਿਨਾਂ ਪਾਣੀ ਤੋਂ ਖੇਤੀ ਕਰਨ ਲਈ ਤਿਆਰ ਨਹੀਂ ਹੋਵੇਗਾਇਹ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਤੇਜ਼ੀ ਨਾਲ ਪਾਣੀ ਦੀ ਵਰਤੋਂ ਵਿੱਚ ਵਾਧਾ ਹੋ ਰਿਹਾ ਹੈ, ਧਰਤੀ ਹੇਠਲੇ ਪਾਣੀ ਨੇ ਖਤਮ ਹੋਣਾ ਹੀ ਹੈਕੋਸ਼ਿਸ਼ ਕੀਤਿਆਂ ਇਸ ਸਮੇਂ ਵਿੱਚ ਕੁਝ ਸਾਲਾਂ ਦਾ ਵਾਧਾ ਹੀ ਕੀਤਾ ਜਾ ਸਕਦਾ ਹੈਇਸਦਾ ਮੁੱਖ ਕਾਰਨ ਇਹ ਹੈ ਕਿ ਜਿੰਨਾ ਪਾਣੀ ਅਸੀਂ ਧਰਤੀ ਹੇਠੋਂ ਕੱਢਦੇ ਹਾਂ ਉਸ ਤੋਂ ਬਹੁਤ ਘੱਟ ਪਾਣੀ ਧਰਤੀ ਹੇਠ ਭੇਜਿਆ ਜਾ ਰਿਹਾ ਹੈਖੇਤੀ ਵਿੱਚ ਪਾਣੀ ਦੀ ਘੱਟ ਵਰਤੋਂ ਮੁਸ਼ਕਿਲ ਹੈ ਕਿਉਂਕਿ ਲੋਕਾਈ ਦਾ ਢਿੱਡ ਭਰਨ ਲਈ ਫਸਲਾਂ ਦੀ ਕਾਸ਼ਤ ਤਾਂ ਕਰਨੀ ਹੀ ਪਵੇਗੀਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਅਜਿਹੇ ਢੰਗ ਤਰੀਕੇ ਲੱਭੇ ਜਾਣ ਜਿਨ੍ਹਾਂ ਨਾਲ ਖੇਤੀ ਵਿੱਚ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਹੋ ਸਕੇਇਸਦੇ ਨਾਲ ਹੀ ਗੈਰ ਖੇਤੀ ਕੰਮਾਂ ਲਈ ਬੇਰਹਿਮੀ ਨਾਲ ਕੀਤੀ ਜਾ ਰਹੀ ਪਾਣੀ ਦੀ ਵਰਤੋਂ ਨੂੰ ਘੱਟ ਕਰਨ ਦੀ ਲੋੜ ਹੈਸਭ ਤੋਂ ਵੱਧ ਜ਼ਰੂਰੀ ਹੈ ਕਿ ਮੀਂਹ ਦੇ ਪਾਣੀ ਨੂੰ ਵੱਧ ਤੋਂ ਵੱਧ ਧਰਤੀ ਹੇਠ ਭੇਜਿਆ ਜਾਵੇ, ਇਸ ਪਾਸੇ ਕੋਈ ਵੀ ਯਤਨ ਨਹੀਂ ਹੋ ਰਹੇ। ਸਗੋਂ ਕੁਦਰਤੀ ਸੋਮਿਆਂ ਨੂੰ ਵੀ ਬੰਦ ਕੀਤਾ ਜਾ ਰਿਹਾ ਹੈਬੰਨ੍ਹ ਬਣਾ ਕੇ ਦਰਿਆਵਾਂ ਦੇ ਪਾਣੀਆਂ ਦਾ ਰੁਖ ਮੋੜਿਆ ਗਿਆ ਹੈਨਹਿਰਾਂ ਪੱਕੀਆਂ ਕਰ ਦਿੱਤੀਆਂ ਹਨ, ਛੱਪੜ ਤਲਾਬ ਪੂਰ ਦਿੱਤੇ ਗਏ ਹਨਸਾਰੀਆਂ ਕੱਚੀਆਂ ਥਾਂਵਾਂ ਪੱਕੀਆਂ ਕਰ ਦਿੱਤੀਆਂ ਗਈਆਂ ਹਨਧਰਤੀ ਹੇਠ ਪਾਣੀ ਭੇਜਣ ਸੰਬੰਧੀ ਖੋਜ ਵਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ

ਹੁਣ ਝੋਨੇ ਹੇਠ ਰਕਬਾ ਘੱਟ ਕਰਨ ਬਾਰੇ ਵਿਚਾਰ ਕਰਦੇ ਹਾਂਮੈਂ ਪਹਿਲਾਂ ਵੀ ਕਈ ਵੇਰ ਲਿਖਿਆ ਹੈ ਕਿ ਜੇਕਰ ਸੰਜੀਦਗੀ ਨਾਲ ਯਤਨ ਕੀਤੇ ਜਾਣ ਤਾਂ ਹਰੇਕ ਵਰ੍ਹੇ ਝੋਨੇ ਹੇਠ ਇੱਕ ਲੱਖ ਹੈਕਟਰ ਰਕਬੇ ਨੂੰ ਘੱਟ ਕੀਤਾ ਜਾ ਸਕਦਾ ਹੈਅਜਿਹਾ ਪੰਜਾਬ ਵਿੱਚ ਮੱਕੀ, ਬਾਜਰਾ, ਦਾਲਾਂ, ਚਾਰੇ ਦੀਆਂ ਫਸਲਾਂ, ਸਬਜ਼ੀਆਂ ਆਦਿ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਿਆਂ ਹੋ ਸਕਦਾ ਹੈਪੰਜਾਬ ਵਿੱਚ 23 ਜ਼ਿਲ੍ਹੇ ਤੇ 153 ਬਲਾਕ ਹਨਇੰਝ ਹਰੇਕ ਬਲਾਕ ਦੇ ਹਿੱਸੇ ਮਸਾਂ 650 ਹੈਕਟਰ ਧਰਤੀ ਆਉਂਦੀ ਹੈਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਧੀਨ ਇੱਕ ਕਮੇਟੀ ਬਣਾਈ ਜਾਵੇ ਜਿਸ ਵਿੱਚ ਖੇਤੀ ਅਤੇ ਖੇਤੀ ਸਹਾਇਕ ਧੰਦਿਆਂ ਦੇ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਮੈਂਬਰ ਹੋਣਜ਼ਿਲ੍ਹੇ ਦੇ ਸਾਰੇ ਬੀਡੀਓ ਵੀ ਇਸੇ ਕਮੇਟੀ ਵਿੱਚ ਹੋਣਹਰੇਕ ਮਹਿਕਮੇ ਨੂੰ ਪੁੱਛਿਆ ਜਾਵੇ ਕਿ ਉਹ ਆਪਣੇ ਜ਼ਿਲ੍ਹੇ ਵਿੱਚ ਝੋਨੇ ਦੀ ਥਾਂ ਹੋਰ ਕਿਹੜੀ ਫਸਲ ਦਾ ਸੁਝਾਵ ਦੇ ਸਕਦੇ ਹਨਇਸਦੇ ਨਾਲ ਹੀ ਇਹ ਵੀ ਆਖਿਆ ਜਾਵੇ ਕਿ ਉਹ ਸੁਝਾਈ ਹੋਈ ਫਸਲ ਹੇਠ ਕਿੰਨੇ ਰਕਬੇ ਦਾ ਵਾਧਾ ਕਰ ਸਕਦੇ ਹਨਜੇਕਰ ਸਖਤੀ ਅਤੇ ਦ੍ਰਿੜ੍ਹ ਇਰਾਦੇ ਨਾਲ ਮੁਹਿੰਮ ਸ਼ੁਰੂ ਕੀਤੀ ਜਾਵੇ ਤਾਂ ਇਹ ਪ੍ਰਾਪਤੀ ਹੋ ਸਕਦੀ ਹੈ

ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ ਹਨਇਨ੍ਹਾਂ ਕੇਂਦਰਾਂ ਕੋਲ ਨਵੀਆਂ ਤਕਨੀਕਾਂ ਦਾ ਪ੍ਰਦਰਸ਼ਨ ਕਰਨ ਲਈ ਪ੍ਰਦਰਸ਼ਨੀ ਫਾਰਮ ਵੀ ਹਨਜ਼ਿਲ੍ਹੇ ਲਈ ਜਿਹੜੀਆਂ ਫਸਲਾਂ ਜਾਂ ਸਹਾਇਕ ਧੰਦਿਆਂ ਬਾਰੇ ਫ਼ੈਸਲਾ ਕੀਤਾ ਜਾਵੇ ਉਨ੍ਹਾਂ ਨੂੰ ਇਨ੍ਹਾਂ ਕੇਂਦਰਾਂ ਉੱਤੇ ਕਰਕੇ ਵਿਖਾਇਆ ਜਾਵੇਜਦੋਂ ਫਸਲ ਤਿਆਰ ਹੋ ਜਾਵੇ ਤਾਂ ਕਿਸਾਨ ਦਿਵਸ ਮਨਾਏ ਜਾਣ ’ਤੇ ਇਲਾਕੇ ਦੇ ਕਿਸਾਨਾਂ ਨੂੰ ਇਹ ਵਿਖਾਏ ਜਾਣਬਦਲਵੀਂ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ ਇਸ ਹਿਸਾਬ ਨਾਲ ਮਿੱਥਿਆ ਜਾਵੇ ਕਿ ਕਿਸਾਨ ਦੀ ਆਮਦਨ ਘੱਟ ਨਾ ਹੋ ਜਾਵੇਸਰਕਾਰੀ ਅਦਾਰੇ ਜਿਵੇਂ ਮਾਰਕਫੈੱਡ, ਮਿਲਕਫੈੱਡ, ਪੰਜਾਬ ਐਗਰੋ ਪਨਗ੍ਰੇਨ, ਸ਼ੂਗਰਫੈੱਡ ਤੇ ਹੋਰ ਸਾਰੇ ਸੰਬੰਧਿਤ ਅਦਾਰਿਆਂ ਨੂੰ ਇਹ ਹੁਕਮ ਕੀਤਾ ਜਾਵੇ ਕਿ ਜਦੋਂ ਵੀ ਮੰਡੀ ਵਿੱਚ ਮਿੱਥੇ ਘੱਟੋ ਘੱਟ ਸਮਰਥਨ ਮੁੱਲ ਤੋਂ ਕੀਮਤ ਹੇਠਾਂ ਆਉਣ ਲੱਗੇ ਤਾਂ ਉਸ ਦੀ ਤੁਰੰਤ ਸਰਕਾਰੀ ਖਰੀਦ ਕੀਤੀ ਜਾਵੇ

ਸਾਨੂੰ ਆਪਣੇ ਮਹਿਰਾਂ ਉੱਤੇ ਭਰੋਸਾ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਠੇਕੇ ’ਤੇ ਰੱਖੀ ਕੰਪਨੀ ਕੋਈ ਪ੍ਰੋਗਰਾਮ ਉਲੀਕਦੀ ਹੈ ਤਾਂ ਉਸ ਨੂੰ ਅਮਲੀ ਰੂਪ ਤਾਂ ਇਨ੍ਹਾਂ ਮਹਿਕਮਿਆਂ ਨੇ ਹੀ ਦੇਣਾ ਹੈਜੇਕਰ ਉਹ ਆਪ ਆਪਣੀ ਸਲਾਹ ਨਾਲ ਪ੍ਰੋਗਰਾਮ ਉਲੀਕਣਗੇ ਤਾਂ ਉਸ ਨੂੰ ਸਿਰੇ ਚਾੜ੍ਹਨ ਦੀ ਜ਼ਿੰਮੇਵਾਰੀ ਉਹ ਆਪ ਹੀ ਲੈਣਗੇਦੂਜਿਆਂ ਤੋਂ ਸਲਾਹ ਲੈਣੀ ਬੁਰੀ ਨਹੀਂ ਹੈ ਪਰ ਪ੍ਰੋਗਰਾਮ ਤਾਂ ਆਪਣੇ ਵਸੀਲਿਆਂ ਅਨੁਸਾਰ ਹੀ ਉਲੀਕਣਾ ਚਾਹੀਦਾ ਹੈਪਹਿਲਾਂ ਵੀ ਬਹੁਤੀ ਵਾਰ ਅਜਿਹੇ ਤਜਰਬੇ ਕੀਤੇ ਗਏ ਹਨ ਪਰ ਸਫਲਤਾ ਨਸੀਬ ਨਹੀਂ ਹੁੰਦੀਆਪਣੀ ਕਮਜ਼ੋਰੀ ਛੁਪਾਉਣ ਲਈ ਅਸੀਂ ਕਿਸਾਨਾਂ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਹਾਂ ਪਰ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਮਾਹਿਰਾਂ ਦੀ ਸਲਾਹ ਨੂੰ ਅਗਾਂਹ ਹੋ ਕੇ ਮੰਨਿਆ ਹੈਉਦਾਹਰਣ ਦੇ ਤੌਰ ’ਤੇ ਕੁਝ ਸਾਲ ਪਹਿਲਾਂ ਖੇਤੀ ਜੰਗਲਾਤ ਦਾ ਪ੍ਰਚਾਰ ਕੀਤਾ ਗਿਆ ਸੀ ਕਿਸਾਨਾਂ ਨੇ ਮਾਹਿਰਾਂ ਦੇ ਦੱਸੇ ਅਨੁਸਾਰ ਸਫੈਦਾ ਅਤੇ ਪਾਪਲਰ ਲਗਾਏ ਪਰ ਜਦੋਂ ਵਿਕਰੀ ਦਾ ਮੌਕਾ ਆਇਆ ਤਾਂ ਕੌਡੀਆਂ ਦੇ ਭਾ ਵਿਕੇਇਹੋ ਹਾਲ ਸੂਰਜਮੁਖੀ, ਮੈਥਾਂ, ਕਮਾਦ ਆਦਿ ਦਾ ਹੋਇਆਸਰਕਾਰ ਨੇ ਜਿਹੜੀ ਕਿਸਾਨ ਕਮਿਸ਼ਨ ਰਾਹੀਂ ਮਾਹਿਰਾਂ ਦੀ ਕਮੇਟੀ ਬਣਾਈ ਹੈ, ਉਸ ਦੀ ਰਿਪੋਰਟ ਅਨੁਸਾਰ ਫ਼ਸਲੀ ਵਿਭਿੰਨਤਾ ਦਾ ਪ੍ਰੋਗਰਾਮ ਉਲੀਕਿਆ ਜਾਵੇਇਸ ਕਮੇਟੀ ਦੇ ਉਹ ਮੈਂਬਰ ਵੀ ਹਨ ਜਿਨ੍ਹਾਂ ਦੀ ਜ਼ਿੰਮੇਵਾਰੀ ਪ੍ਰੋਗਰਾਮ ਨੂੰ ਅਮਲੀ ਰੂਪ ਦੇਣਾ ਹੈਸਾਡੇ ਦੇਸ਼ ਕੋਲ ਸਿਆਣਪ ਦੀ ਘਾਟ ਨਹੀਂ ਹੈ, ਘਾਟ ਉਲੀਕੇ ਪ੍ਰੋਗਰਾਮਾਂ ਨੂੰ ਸੰਜੀਦਗੀ ਅਤੇ ਇਮਾਨਦਾਰੀ ਨਾਲ ਅਮਲੀ ਰੂਪ ਦੇਣ ਦੀ ਹੈਜੇਕਰ ਆਗੂ ਅਤੇ ਅਫਸਰਸ਼ਾਹੀ ਹਰੇਕ ਪ੍ਰੋਗਰਾਮ ਵਿੱਚ ਕਮਾਈ ਦੀ ਝਾਕ ਰੱਖਣਗੇ ਤਾਂ ਕੋਈ ਵੀ ਪ੍ਰੋਗਰਾਮ ਸਿਰੇ ਨਹੀਂ ਚੜ੍ਹ ਸਕਦਾਲੋੜ ਹੈ ਆਪਣੇ ਮਾਹਿਰਾਂ ਉੱਤੇ ਭਰੋਸਾ ਕਰਨ ਦੀ ਅਤੇ ਉਨ੍ਹਾਂ ਨੂੰ ਹੱਲਾ ਸ਼ੇਰੀ ਦੇਣ ਦੀਸਰਕਾਰ ਵੱਲੋਂ ਸਖਤੀ ਦੀ ਵੀ ਲੋੜ ਹੈਕੰਪਨੀਆਂ ਦੀ ਸਲਾਹ ਲਾਭ ਪਹੁੰਚਾਉਣ ਦੀ ਥਾਂ ਸਾਡੇ ਮਾਹਿਰਾਂ ਅਤੇ ਕਰਮਚਾਰੀਆਂ ਵਿੱਚ ਹੀਣਤਾ ਦੀ ਭਾਵਨਾ ਉਜਾਗਰ ਕਰੇਗੀ ਤੇ ਇਸੇ ਕਰਕੇ ਸ਼ਾਇਦ ਉਹ ਪੂਰੀ ਇਮਾਨਦਾਰੀ ਨਾਲ ਇਨ੍ਹਾਂ ਨੂੰ ਲਾਗੂ ਕਰਨ ਵਿੱਚ ਗੁਰੇਜ਼ ਕਰਨਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4043)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author