RanjitSingh Dr7ਦੱਸਿਆ ਜਾਂਦਾ ਹੈ ਕਿ ਇਸ ਥਾਂ ਦੀ ਨਿਸ਼ਾਨਦੇਹੀ ਪਹਿਲੇ ਸੰਸਾਰ ਯੁੱਧ ਸਮੇਂ ਹੋਈ ਸੀ ਅੰਗਰੇਜ਼ ਫ਼ੌਜ ਵਿੱਚ ...
(13 ਅਪਰੈਲ 2024)
ਇਸ ਸਮੇਂ ਪਾਠਕ: 435.


ਹਵਾਈ ਸਫ਼ਰ ਦਾ ਪਹਿਲਾ ਅਨੁਭਵ
1974 ਦੇ ਜੁਲਾਈ ਮਹੀਨੇ ਹੋਇਆ ਜਦੋਂ ਪਰਿਵਾਰ ਸਮੇਤ ਇਰਾਕੀ ਏਅਰਵੇਜ਼ ਰਾਹੀਂ ਨਵੀਂ ਦਿੱਲੀ ਤੋਂ ਬਗਦਾਦ ਜਾਣ ਦਾ ਸਬੱਬ ਬਣਿਆਸਾਡੀ ਉਡਾਣ ਅਬੂ ਢਾਬੀ ਰੁਕਣ ਪਿੱਛੋਂ ਬਗਦਾਦ ਪੁੱਜ ਗਈ ਇੱਥੋਂ ਹਵਾਈ ਜਹਾਜ਼ ਰਾਹੀਂ ਹੀ ਅਸੀਂ ਆਪਣੀ ਨੌਕਰੀ ਵਾਲੀ ਥਾਂ ਮੌਸੂਲ ਜਾਣਾ ਸੀਪਰ ਉਹ ਉਡਾਣ ਸਾਡੇ ਬਗਦਾਦ ਪੁੱਜਣ ਤੋਂ ਪਹਿਲਾਂ ਹੀ ਨਿਕਲ ਗਈ ਸੀਹਵਾਈ ਕੰਪਨੀ ਨੇ ਸਾਡੇ ਰਹਿਣ ਦਾ ਪ੍ਰਬੰਧ ਇੱਕ ਹੋਟਲ ਵਿੱਚ ਕਰ ਦਿੱਤਾ ਤੇ ਦੂਜੇ ਦਿਨ ਲੈ ਕੇ ਜਾਣ ਦਾ ਸਮਾਂ ਵੀ ਦੱਸ ਦਿੱਤਾਨਵੀਂ ਦਿੱਲੀ ਤੋਂ ਇਹ ਉਡਾਣ ਹਫ਼ਤੇ ਵਿੱਚ ਕੇਵਲ ਇੱਕ ਵਾਰ ਹੀ ਜਾਂਦੀ ਸੀਹਰੇਕ ਉਡਾਣ ਵਿੱਚ ਭਾਰਤੀ ਮਾਹਿਰ ਜਾਂ ਕਾਮੇ ਹੀ ਹੁੰਦੇ ਸਨ ਕਿਉਂਕਿ ਇਰਾਕ ਵਿੱਚ ਪੱਕੇ ਤੌਰ ਉੱਤੇ ਕੋਈ ਵੀ ਭਾਰਤੀ ਮੂਲ ਦਾ ਪਰਿਵਾਰ ਨਹੀਂ ਰਹਿੰਦਾ ਸੀਇਸ ਕਰਕੇ ਪਹਿਲਾਂ ਪਹੁੰਚੇ ਹੋਏ ਮਾਹਿਰਾਂ ਵਿੱਚੋਂ ਕੋਈ ਨਾ ਕੋਈ ਹਵਾਈ ਉੱਤੇ ਉੱਤੇ ਆ ਹੀ ਜਾਂਦਾ ਸੀਸਾਡੇ ਵੇਲੇ ਵੀ ਮੇਰੀ ਯੂਨੀਵਰਸਿਟੀ ਦੇ ਅਧਿਆਪਕ, ਜਿਹੜੇ ਮੇਰੇ ਵਿਦਿਆਰਥੀ ਰਹੇ ਸਨ ਤੇ ਪਰਿਵਾਰਿਕ ਮਿੱਤਰ ਸਨ, ਉਹ ਅੱਡੇ ਉੱਤੇ ਸਾਡੇ ਸਵਾਗਤ ਲਈ ਪਹੁੰਚੇ ਹੋਏ ਸਨਕਿਉਂਕਿ ਸਾਡੇ ਰਹਿਣ ਦਾ ਪ੍ਰਬੰਧ ਹਵਾਈ ਕੰਪਨੀ ਵੱਲੋਂ ਹੀ ਕੀਤਾ ਗਿਆ ਸੀ, ਇਸ ਕਰਕੇ ਫ਼ੈਸਲਾ ਹੋਇਆ ਕਿ ਉਹ ਹੋਟਲ ਵਿੱਚ ਸਾਨੂੰ ਮਿਲਣ ਆਉਣਗੇਦੋ ਕੁ ਘੰਟੇ ਪਿੱਛੋਂ ਮੇਰਾ ਦੋਸਤ ਆਪਣੇ ਨਾਲ ਡਾ. ਗੁਰਸ਼ਾਮ ਸਿੰਘ ਹੋਰਾਂ ਨੂੰ ਲੈ ਕੇ ਆ ਗਿਆ ਡਾ. ਸਾਹਿਬ ਯੂਨੀਵਰਸਿਟੀ ਬਣਨ ਪਿੱਛੋਂ ਖੇਤੀ ਕਾਲਜ ਦੇ ਪਹਿਲੇ ਡੀਨ ਬਣੇ ਸਨ ਤੇ ਮੈਨੂੰ ਉਦੋਂ ਤੋਂ ਜਾਣਦੇ ਸਨ, ਜਦੋਂ ਮੈਂ ਵਿਦਿਆਰਥੀ ਹੁੰਦਾ ਸੀ ਇੱਥੇ ਉਹ ਐੱਫ ਏ ਓ (Food & Agriculture Organization of UN) ਦੇ ਮਾਹਿਰ ਵਜੋਂ ਕੰਮ ਕਰ ਰਹੇ ਸਨਆਪਣੀ ਕਾਰ ਉਹ ਆਪ ਹੀ ਚਲਾ ਰਹੇ ਸਨ

ਬਗਦਾਦ ਵਿੱਚ ਗੁਰੂ ਨਾਨਕ ਸਾਹਿਬ ਦੀ ਫੇਰੀ ਬਾਰੇ ਬਹੁਤ ਪੜ੍ਹਿਆ ਸੀਉਸ ਧਰਤੀ ਨੂੰ ਵੇਖਣ ਦੀ ਮੇਰੀ ਬਹੁਤ ਤਮੰਨਾ ਸੀਮੈਂ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਨੂੰ ਉਸ ਥਾਂ ਦੇ ਦਰਸ਼ਨ ਕਰਵਾਏ ਜਾਣਗੁਰੂ ਜੀ ਮੱਕੇ ਤੋਂ ਬਗਦਾਦ ਆਏ ਸਨ ਕਿਉਂਕਿ ਬਗਦਾਦ ਨੂੰ ਉਦੋਂ ਇਸਲਾਮ ਧਰਮ ਦਾ ਇੱਕ ਵੱਡਾ ਕੇਂਦਰ ਮੰਨਿਆ ਜਾਂਦਾ ਸੀਗੁਰੂ ਜੀ ਦਾ ਪਹਿਲਾਂ ਇੱਥੇ ਵਿਰੋਧ ਵੀ ਹੋਇਆ ਸੀ ਪਰ ਪਿੱਛੋਂ ਸਾਰੇ ਉਨ੍ਹਾਂ ਦੇ ਸ਼ਰਧਾਲੂ ਬਣ ਗਏ ਸਨ ਇੱਥੋਂ ਦੇ ਪ੍ਰਸਿੱਧ ਫ਼ਕੀਰ ਸ਼ਾਹ ਬਹਿਲੋਲ ਨੇ ਉਨ੍ਹਾਂ ਨੂੰ ਆਪਣਾ ਵਿਸ਼ੇਸ਼ ਮਹਿਮਾਨ ਬਣਾ ਕੇ ਕੋਲ ਰੱਖਿਆ ਸੀ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਅਫਗਾਨਿਸਤਾਨ ਅਤੇ ਇਰਾਕ ਵਿੱਚ ਕਾਫੀ ਸਿੱਖ ਨਾਗਰਿਕ ਸਨ ਪਰ ਹੁਣ ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਹੋਏ ਰਾਜ ਪਲਟੇ ਕਾਰਨ ਬਹੁਤੇ ਸਿੱਖ ਪਰਿਵਾਰ ਇਨ੍ਹਾਂ ਦੋਵਾਂ ਦੇਸ਼ਾਂ ਵਿੱਚੋਂ ਚਲੇ ਗਏ ਹਨ ਪਰ ਇੱਥੇ ਗੁਰੂਘਰ ਜ਼ਰੂਰ ਮੌਜੂਦ ਹਨਪਰ ਇਰਾਕ ਵਿੱਚ ਕੋਈ ਸਿੱਖ ਨਾਗਰਿਕ ਜਾਂ ਭਾਰਤੀ ਮੂਲ ਦਾ ਨਾਗਰਿਕ ਨਹੀਂ ਹੈ

ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿੱਚ ਗੁਰੂ ਸਾਹਿਬ ਦੇ ਮੱਕਾ ਮਦੀਨਾ ਅਤੇ ਬਗਦਾਦ ਜਾਣ ਬਾਰੇ ਜਿੱਥੇ ਜਾਣਕਾਰੀ ਦਿੱਤੀ ਹੈ, ਉੱਥੇ ਬਗਦਾਦ ਵਿਖੇ ਗੁਰੂ ਜੀ ਵੱਲੋਂ ਕੀਤੀਆਂ ਬਖਸ਼ਿਸ਼ਾਂ ਦਾ ਵੀ ਉਲੇਖ ਕੀਤਾ ਹੈਉਹ ਲਿਖਦੇ ਹਨ:

ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ
ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ
ਪਾਤਾਲਾਂ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ
ਫਿਰ ਦੁਰਾਇਣ ਦਸਤਗੀਰ ਅਸੀਂ ਭਿ ਵੇਖਾਂ ਜੋ ਤੁਹਿ ਪਾਈ
ਨਾਲ ਲੀਤਾ ਬੇਟਾ ਪੀਰ ਦਾ ਅੱਖੀਂ ਮੀਟ ਗਿਆ ਹਾਵਾਈ
ਲੱਖ ਆਕਾਸ਼ ਪਾਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ
ਭਰ ਕਚਕੌਲ ਪ੍ਰਸਾਦ ਦਾ ਧੁਰੋਂ ਪਤਾਲੋਂ ਲਈ ਕੜਾਹੀ
ਜ਼ਾਹਰ ਕਲਾ ਨ ਛਪੈ ਛਪਾਈ

ਬਗਦਾਦ ਦਜਲਾ ਦਰਿਆ ਦੇ ਕਿਨਾਰੇ ਕੰਢੇ ਵਸਿਆ ਹੋਇਆ ਪੁਰਾਣਾ ਸ਼ਹਿਰ ਹੈਇਰਾਕ ਵਿੱਚ ਦੋ ਦਰਿਆ ਵਗਦੇ ਹਨ, ਦਜਲਾ ਅਤੇ ਫਰਾਤਇਸੇ ਕਰਕੇ ਇਸ ਇਲਾਕੇ ਨੂੰ ਮੈਸੋਪੋਨੇਮੀਆ ਵੀ ਆਖਿਆ ਜਾਂਦਾ ਹੈ, ਜਿਸਦਾ ਅਰਥ ਦੋਆਬਾ ਹੁੰਦਾ ਹੈਸੰਸਾਰ ਵਿੱਚ ਇਸ ਨੂੰ ਦੁਨੀਆਂ ਦੇ ਉਨ੍ਹਾਂ ਮੁਢਲੇ ਕੇਂਦਰਾਂ ਵਿੱਚ ਗਿਣਿਆ ਜਾਂਦਾ ਹੈ, ਜਿੱਥੇ ਮਨੁੱਖੀ ਸਭਿਅਤਾ ਵਿਕਸਿਤ ਹੋਈ

ਗੁਰੂ ਜੀ ਨੇ ਬਗਦਾਦ ਦੇ ਬਾਹਰ ਠਿਕਾਣਾ ਕੀਤਾ ਤੇ ਕੀਰਤਨ ਸ਼ੁਰੂ ਕਰ ਦਿੱਤਾ ਉੱਥੋਂ ਦੇ ਪੀਰ ਦਸਤਗੀਰ ਨੂੰ ਬੜਾ ਗੁੱਸਾ ਆਇਆ ਕਿਉਂਕਿ ਇਸਲਾਮ ਵਿੱਚ ਇਸਦੀ ਮਨਾਹੀ ਹੈਪੀਰ ਦੇ ਡੇਰੇ ਦੇ ਬਹੁਤ ਸਾਰੇ ਮੁਰੀਦ ਉੱਧਰ ਦੌੜੇ ਜਿਧਰੋਂ ਆਵਾਜ਼ ਆ ਰਹੀ ਹੈਉਨ੍ਹਾਂ ਨੇ ਗੁਰੂ ਜੀ ਨੂੰ ਮਾਰਨ ਲਈ ਪੱਥਰ ਚੁੱਕੇ ਕਿਉਂਕਿ ਇਸਲਾਮ ਵਿੱਚ ਪੱਥਰ ਮਾਰ ਕੇ ਮਾਰਨਾ ਇੱਕ ਵੱਡੀ ਸਜ਼ਾ ਮੰਨੀ ਜਾਂਦੀ ਹੈਪਰ ਇਹ ਆਖਿਆ ਜਾਂਦਾ ਹੈ ਕਿ ਲੋਕਾਂ ਦੇ ਹੱਥਾਂ ਵਿੱਚ ਹੀ ਪੱਥਰ ਫੜੇ ਰਹਿ ਗਏਉਨ੍ਹਾਂ ਨੂੰ ਯਕੀਨ ਹੋ ਗਿਆ ਇਹ ਕੋਈ ਪਹੁੰਚਿਆ ਹੋਇਆ ਫ਼ਕੀਰ ਹੈਪੀਰ ਦਸਤਗੀਰ ਕੋਲ ਗੁਰੂ ਜੀ ਵੱਲੋਂ ਮੱਕੇ ਕੀਤੀਆਂ ਬਖਸ਼ਿਸ਼ਾਂ ਦੀ ਖਬਰ ਵੀ ਪੁੱਜ ਚੁੱਕੀ ਸੀਉਹ ਉਨ੍ਹਾਂ ਨੂੰ ਆਪਣੇ ਡੇਰੇ ਲੈ ਗਿਆ ਅਤੇ ਪਰਖ ਲਈ ਕਈ ਤਰ੍ਹਾਂ ਦੇ ਸਵਾਲ ਪੁੱਛਣ ਲੱਗਾਉਸ ਆਖਿਆ ਕਿ ਇਸਲਾਮ ਅਨੁਸਾਰ ਸੱਤ ਧਰਤੀਆਂ ਅਤੇ ਸੱਤ ਹੀ ਅਕਾਸ਼ ਹਨਤੁਸੀਂ ਲੱਖਾਂ ਆਖ ਰਹੇ ਹੋਗੁਰੂ ਜੀ ਦਾ ਉੱਤਰ ਸੀ, ਜਿਸਦੀ ਜਿੰਨੀ ਪਹੁੰਚ ਹੁੰਦੀ ਹੈ, ਉਹ ਉੰਨੀ ਹੀ ਜਾਣਕਾਰੀ ਦੇ ਸਕਦਾ ਹੈਪੀਰ ਦੇ ਪੁੱਤਰ ਨੇ ਆਖਿਆ ਜੇਕਰ ਤੁਸੀਂ ਸੱਚ ਬੋਲਦੇ ਹੋ ਤਾਂ ਮੈਨੂੰ ਦਰਸ਼ਨ ਕਰਵਾਓਆਖਿਆ ਜਾਂਦਾ ਹੈ ਕਿ ਗੁਰੂ ਜੀ ਨੇ ਉਸ ਨੂੰ ਅੱਖਾਂ ਬੰਦ ਕਰਨ ਲਈ ਆਖ ਉਸ ਦੇ ਸਿਰ ਉੱਤੇ ਹੱਥ ਰੱਖਿਆ ਤਾਂ ਉਸ ਨੂੰ ਇੰਝ ਜਾਪਿਆ ਜਿਵੇਂ ਉਹ ਬ੍ਰਹਿਮੰਡ ਵਿੱਚ ਘੁੰਮ ਰਿਹਾ ਹੈ, ਜਿੱਥੇ ਧਰਤੀਆਂ ਤੇ ਆਕਾਸ਼ ਘੁੰਮ ਰਹੇ ਸਨਇਹ ਮੰਨਿਆ ਜਾਂਦਾ ਹੈ ਕਿ ਬਾਬਾ ਜੀ ਨੇ ਉਸ ਨੂੰ ਇੱਕ ਧਰਤੀ ਤੋਂ ਪ੍ਰਸ਼ਾਦ ਵੀ ਦੁਆਇਆ ਤਾਂ ਜੋ ਉਹ ਅੱਖੀਂ ਵੇਖ ਕੇ ਵਿਸ਼ਵਾਸ ਕਰ ਸਕੇਕਈ ਵਿਦਵਾਨ ਇਹ ਮੰਨਦੇ ਹਨ ਕਿ ਗੁਰੂ ਜੀ ਨੇ ਉੱਥੇ ਹਾਜ਼ਰ ਸਾਰੀ ਸੰਗਤ ਲਈ ਉਹੋ ਜਿਹਾ ਹੀ ਪ੍ਰਸ਼ਾਦਿ ਤਿਆਰ ਕਰਵਾਇਆ ਜਿਹੜਾ ਪੀਰ ਦਾ ਪੁੱਤਰ ਲੈ ਕੇ ਆਇਆ ਸੀਇੰਝ ਕੜਾਹ ਪ੍ਰਸ਼ਾਦਿ ਦੀ ਸ਼ੁਰੂਆਤ ਬਗਦਾਦ ਤੋਂ ਹੋਈ ਮੰਨੀ ਜਾਂਦੀ ਹੈ

ਇਹ ਵੀ ਆਖਿਆ ਜਾਂਦਾ ਹੈ ਕਿ ਪੀਰ ਨੇ ਗੁਰੂ ਜੀ ਤੋਂ ਪੁੱਛਿਆ ਕਿ ਤੁਸੀਂ ਆਖਦੇ ਹੋ ਰੱਬ ਇੱਕ ਹੈ, ਉਹ ਹੀ ਸਭੋ ਕੁਝ ਕਰਨ ਕਰਾਵਣ ਵਾਲਾ ਹੈ ਪਰ ਇਹ ਦੱਸੋ ਇਸ ਇੱਕ ਤੋਂ ਪਹਿਲਾਂ ਕੌਣ ਸੀਗੁਰੂ ਜੀ ਨੇ ਆਖਿਆ ਇੱਕ ਥਾਲ ਵਿੱਚ ਮੋਤੀ ਲੈ ਕੇ ਆਵੋਪੀਰ ਨੇ ਸੋਚਿਆ ਇਹ ਫ਼ਕੀਰ ਤਾਂ ਲਾਲਚੀ ਹੈਪਹਿਲਾਂ ਹੀ ਫੀਸ ਮੰਗਣ ਲੱਗ ਪਿਆ ਹੈ, ਪਰ ਉਸ ਨੇ ਮੋਤੀਆਂ ਦਾ ਥਾਲ ਮੰਗਵਾਇਆਗੁਰੂ ਜੀ ਨੇ ਆਖਿਆ ਇਨ੍ਹਾਂ ਦੀ ਗਿਣਤੀ ਕਰੋਪੀਰ ਗਿਣਨ ਲੱਗੇ ਇੱਕ, ਦੋ, ਤਿੰਨ, ਚਾਰ। ਗੁਰੂ ਜੀ ਨੇ ਕਿਹਾ ਕਿ ਤੁਸੀਂ ਗਲਤ ਗਿਣਤੀ ਕਰ ਰਹੇ ਹੋ, ਮੁੜ ਗਿਣਤੀ ਕਰੋਪੀਰ ਨੇ ਫਿਰ ਇੱਕ ਦੋ ਤਿੰਨ ਚਾਰ ਗਿਣਨੇ ਸ਼ੁਰੂ ਕੀਤੇਗੁਰੂ ਜੀ ਨੇ ਫਿਰ ਟੋਕਿਆ ਕਿ ਨਹੀਂ ਗਿਣਤੀ ਗਲਤ ਹੋ ਰਹੀ ਹੈਪੀਰ ਥੋੜ੍ਹਾ ਗੁੱਸੇ ਵਿੱਚ ਆ ਗਿਆ ਤੇ ਆਖਣ ਲੱਗਾ ਤੁਸੀਂ ਇਹ ਕਿਵੇਂ ਆਖ ਸਕਦੇ ਹੋ ਕਿ ਮੈਂ ਗਲਤ ਗਿਣ ਰਿਹਾ ਹਾਂਗੁਰੂ ਜੀ ਨੇ ਆਖਿਆ ਤੁਸੀਂ ਗਿਣਤੀ ਇੱਕ ਤੋਂ ਸ਼ੁਰੂ ਕਰਦੇ ਹੋ ਪਰ ਇੱਕ ਤੋਂ ਪਹਿਲਾਂ ਕੀ ਹੈ, “ਪੀਰ ਨੂੰ ਗੁਰੂ ਜੀ ਦੀ ਰਮਜ਼ ਸਮਝ ਆ ਗਈ ਤੇ ਉਸ ਨੇ ਗੁਰੂ ਜੀ ਤੋਂ ਮੁਆਫ਼ੀ ਮੰਗੀ

ਇੱਕ ਹੋਰ ਸਵਾਲ ਰਾਹੀਂ ਪੀਰ ਨੇ ਪੁੱਛਿਆ, “ਤੁਸੀਂ ਕਹਿੰਦੇ ਹੋ ਰੱਬ ਸਰਵਸ਼ਕਤੀਮਾਨ ਹੈ, ਉਹ ਕੀ ਕਰ ਸਕਦਾ ਹੈ?”

ਗੁਰੂ ਜੀ ਨੇ ਆਖਿਆ, “ਪੀਰ ਜੀ, ਜ਼ਰਾ ਆਪਣੀ ਗੱਦੀ ਤੋਂ ਉੱਤਰ ਕੇ ਹੇਠਾਂ ਆਵੋਗੇ?”

ਪੀਰ ਆਪਣੀ ਗੱਦੀ ਤੋਂ ਉੱਤਰ ਗਿਆ ਤੇ ਗੁਰੂ ਜੀ ਉਸ ਦੀ ਥਾਂ ਗੱਦੀ ਉੱਤੇ ਬੈਠ ਗਏ ਅਤੇ ਆਖਣ ਲੱਗੇ, “ਉਹ ਕੁਝ ਵੀ ਕਰ ਸਕਦਾ ਹੈ। ਜਿਸ ਨੂੰ ਚਾਹੇ ਗੱਦੀ ਦੇ ਸਕਦਾ ਹੈ ਤੇ ਜਿਸ ਨੂੰ ਚਾਹੇ ਗੱਦੀਉਂ ਲਾਹ ਸਕਦਾ ਹੈ।”

ਇਸੇ ਤਰ੍ਹਾਂ ਪੀਰ ਦੀ ਗੁਰੂ ਜੀ ਨਾਲ ਚਰਚਾ ਹੁੰਦੀ ਰਹੀ ਤੇ ਉਹ ਗਰੂ ਜੀ ਦਾ ਮੁਰੀਦ ਬਣ ਗਿਆਬਗਦਾਦ ਵਿੱਚ ਹੀ ਇੱਕ ਹੋਰ ਪਹੁੰਚਿਆ ਹੋਇਆ ਸੂਫ਼ੀ ਫ਼ਕੀਰ ਬਹਿਲੋਲ ਦਾਨਾ ਰਹਿੰਦਾ ਸੀਉਹ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ ਅਤੇ ਖੂਬ ਸੇਵਾ ਕੀਤੀਆਖਿਆ ਜਾਂਦਾ ਹੈ, ਜਿਸ ਥਾਂ ਗੁਰੂ ਜੀ ਬੈਠਦੇ ਸਨ, ਉਸ ਥਾਂ ਬੈਠ ਉਹ ਸਾਰੀ ਉਮਰ ਗੁਰੂ ਜੀ ਨੂੰ ਯਾਦ ਕਰਦਾ ਰਿਹਾ

ਬਗਦਾਦ ਵਿੱਚ ਇਹ ਇਤਿਹਾਸਕ ਸਥਾਨ ਰੇਲਵੇ ਸੇਟਸ਼ ਦੇ ਲਾਗੇ ਇੱਕ ਪੁਰਾਣੇ ਕਬਰਿਸਤਾਨ ਵਿੱਚ ਸਥਿਤ ਹੈਇਸ ਕਬਰਿਸਤਾਨ ਦੇ ਇੱਕ ਕੋਨੇ ਵਿੱਚ ਦੋ ਛੋਟੇ ਜਿਹੇ ਕਮਰੇ ਸਨ ਅਤੇ ਇਨ੍ਹਾਂ ਦੇ ਚੌਗਿਰਦੇ ਚਾਰ ਦਿਵਾਰੀ ਬਣੀ ਹੋਈ ਸੀ ਇੱਕ ਕਮਰੇ ਵਿੱਚ ਸ਼ਾਹ ਬਹਿਲੋਲ ਦੀ ਕਬਰ ਹੈ ਅਤੇ ਦੂਜੇ ਵਿੱਚ ਇੱਕ ਥੜ੍ਹਾ ਬਣਿਆ ਹੋਇਆ ਹੈਇਸ ਕਮਰੇ ਵਿੱਚ ਇੱਕ ਪੱਥਰ ਵੀ ਲੱਗਾ ਹੋਇਆ ਹੈ ਜਿਸ ਉੱਤੇ ਅਰਬੀ ਭਾਸ਼ਾ ਵਿੱਚ ਗੁਰੂ ਜੀ ਦੀ ਆਮਦ ਦਾ ਵੇਰਵਾ ਅੰਕਿਤ ਹੈਚਾਰ ਦਿਵਾਰੀ ਦਾ ਗੇਟ ਹਮੇਸ਼ਾ ਬੰਦ ਰਹਿੰਦਾ ਹੈਇਸ ਥਾਂ ਦੀ ਦੇਖਭਾਲ ਕਰਨ ਵਾਲਾ ਵਿਅਕਤੀ ਲੋੜ ਪੈਣ ਉੱਤੇ ਹੀ ਗੇਟ ਖੋਲ੍ਹਦਾ ਹੈਉਸ ਨੂੰ ਸਤਿ ਸ੍ਰੀ ਅਕਾਲ ਤੇ ਕੁਝ ਹੋਰ ਪੰਜਾਬੀ ਦੇ ਸ਼ਬਦ ਆਉਂਦੇ ਸਨਇਹ ਦੱਸਿਆ ਜਾਂਦਾ ਹੈ ਕਿ ਇਸ ਥਾਂ ਦੀ ਨਿਸ਼ਾਨਦੇਹੀ ਪਹਿਲੇ ਸੰਸਾਰ ਯੁੱਧ ਸਮੇਂ ਹੋਈ ਸੀ ਅੰਗਰੇਜ਼ ਫ਼ੌਜ ਵਿੱਚ ਬਹੁਤ ਸਾਰੇ ਪੰਜਾਬੀ ਅਤੇ ਸਿੱਖ ਭਰਤੀ ਹੋਏ ਸਨ, ਜਿਹੜੇ ਬਸਰੇ ਦੀ ਬੰਦਰਗਾਹ ਰਾਹੀਂ ਇਰਾਕ ਪੁੱਜੇ ਸਨਬਸਰੇ ਦੀਆਂ ਹੂਰਾਂ ਅਤੇ ਖਜੂਰਾਂ ਦੀ ਸੁੰਦਰਤਾ ਦੀ ਵੀ ਚਰਚਾ ਉਨ੍ਹਾਂ ਹੀ ਕੀਤੀ ਸੀਉਸੇ ਲੜਾਈ ਸਮੇਂ ਸੈਨਿਕਾਂ ਦੀਆਂ ਪੰਜਾਬੀ ਘਰਵਾਲੀਆਂ ਨੇ ਇਸ ਬੋਲੀ ਦੀ ਰਚਨਾ ਕੀਤੀ ਸੀ- “ਬਸਰੇ ਦੀ ਲਾਮ ਟੁੱਟ ਜਾਏ, ਮੈਂ ਰੰਡੀਓਂ ਸੁਹਾਗਣ ਹੋਵਾਂ।”

ਜਿੱਤ ਪ੍ਰਾਪਤ ਕਰਦੇ ਹੋਏ ਜਦੋਂ ਇਹ ਫੌਜੀ ਬਗਦਾਦ ਪੁੱਜੇ ਤਾਂ ਇਨ੍ਹਾਂ ਨੇ ਗੁਰੂ ਜੀ ਦੀ ਯਾਦਗਾਰ ਲੱਭਣ ਦਾ ਯਤਨ ਕੀਤਾ ਅੰਗਰੇਜ਼ ਅਫਸਰਾਂ ਨੇ ਇਸ ਸਥਾਨ ਨੂੰ ਲੱਭਣ ਵਿੱਚ ਸਹਾਇਤਾ ਕੀਤੀ ਸੀਇਹ ਵੀ ਆਖਿਆ ਜਾਂਦਾ ਹੈ ਕਿ ਕਮਰੇ ਅਤੇ ਚਾਰ ਦਿਵਾਰੀ ਦੀ ਸੇਵਾ ਇਨ੍ਹਾਂ ਫੌਜੀਆਂ ਵੱਲੋਂ ਹੀ ਕਰਵਾਈ ਗਈ ਸੀਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਸੇਵਾ ਦੇ ਮੋਹਰੀ ਪਾਰਲੀਮੈਂਟ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਵਡੇਰੇ ਸੂਬੇਦਾਰ ਮੇਜਰ ਫ਼ਤਹਿ ਸਿੰਘ ਸਨ ਅੰਗਰੇਜ਼ ਧਾਰਮਿਕ ਭਾਵਨਾਵਾਂ ਦਾ ਪੂਰਾ ਲਾਭ ਉਠਾਉਣ ਵਿੱਚ ਮਾਹਿਰ ਸਨਮੇਰੇ ਇੱਕ ਰਿਸ਼ਤੇਦਾਰ ਇਸ ਲੜਾਈ ਵਿੱਚ ਸਿਪਾਹੀ ਸਨ, ਜਿਨ੍ਹਾਂ ਨੂੰ ਪਿੱਛੋਂ ਬਾਰ ਵਿੱਚ ਮੁਰੱਬੇ ਵੀ ਮਿਲੇ ਸਨਉਹ ਦੱਸਦੇ ਸਨ ਕਿ ਸਾਡੀ ਯੂਨਿਟ ਜਿੰਨੇ ਦਿਨ ਬਗਦਾਦ ਰਹੀ, ਸਾਨੂੰ ਇਸ ਥਾਂ ਉੱਤੇ ਦੀਵਾਨ ਕਰਨ ਲਈ ਉਤਸ਼ਾਹਿਤ ਕੀਤਾ ਗਿਆਉਨ੍ਹਾਂ ਇਹ ਵੀ ਦੱਸਿਆ ਕਿ ਅਸੀਂ ਰੁੱਖ ਦੀ ਟਾਹਣੀ ਦੀ ਦਾਤਣ ਕਰਨ ਦੇ ਆਦੀ ਸਾਂ ਅੰਗਰੇਜ਼ ਨੇ ਆਖਿਆ ਤੁਸੀਂ ਸਾਰੇ ਸਵੇਰੇ ਦਾਤਣ ਕਰੋਸਾਨੂੰ ਦਾਤਣਾਂ ਲਿਆ ਕੇ ਦਿੱਤੀਆਂ ਜਾਂਦੀਆਂ। ਇਹ ਵੀ ਹਿਦਾਇਤ ਸੀ ਕਿ ਦਾਤਣ ਦੀ ਥੋੜ੍ਹੀ ਲਕੜੀ ਨੂੰ ਖਾ ਵੀ ਲਿਆ ਕਰੋਉਹ ਦੁਸ਼ਮਣ ਦੀ ਫੌਜ ਵਿੱਚ ਦਹਿਸ਼ਤ ਪੈਦਾ ਕਰਨੀ ਚਾਹੁੰਦੇ ਸਨ ਕਿ ਇਹ ਦਾਹੜੀ ਪਗੜੀ ਵਾਲੇ ਫੌਜੀ ਤਾਂ ਲੱਕੜੀਆਂ ਤਕ ਖਾ ਲੈਂਦੇ ਹਨ

ਜਦੋਂ ਦੇਸ਼ ਅਜ਼ਾਦ ਹੋਇਆ ਤਾਂ ਗੁਆਂਢੀ ਦੇਸ਼ਾਂ, ਵਿਸ਼ੇਸ਼ ਕਰਕੇ ਇਰਾਕ ਅਤੇ ਕੁਵੈਤ ਵਿੱਚ ਰਹਿੰਦੇ ਸਿੱਖਾਂ ਨੇ ਇੱਥੇ ਗੁਰਦਵਾਰਾ ਸਾਹਿਬ ਦੀ ਉਸਾਰੀ ਕਰਨ ਦਾ ਯਤਨ ਕੀਤਾ ਪਰ ਉਦੋਂ ਦੀ ਇਰਾਕੀ ਸਰਕਾਰ ਨੇ ਆਗਿਆ ਨਹੀਂ ਦਿੱਤੀਜਦੋਂ ਸ. ਸਵਰਨ ਸਿੰਘ ਭਾਰਤ ਦੇ ਵਿਦੇਸ਼ ਮੰਤਰੀ ਸਨ ਤਾਂ ਉਨ੍ਹਾਂ ਨੇ ਆਪਣੀ ਇਰਾਕ ਫੇਰੀ ਸਮੇਂ ਇਹ ਮਾਮਲਾ ਫਿਰ ਉਠਾਇਆ ਪਰ ਉਹ ਵੀ ਇਰਾਕ ਸਰਕਾਰ ਤੋਂ ਕੋਈ ਵਾਅਦਾ ਨਾ ਲੈ ਸਕੇਗਿਆਨੀ ਜ਼ੈਲ ਸਿੰਘ ਹੋਰਾਂ ਦੀ ਫੇਰੀ ਵੇਲੇ ਵੀ ਚਰਚਾ ਹੋਈਜਦੋਂ ਅਸੀਂ ਉੱਥੇ ਸਾਂ ਤਾਂ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਇਰਾਕ ਆਏਅਸੀਂ ਉਨ੍ਹਾਂ ਨੂੰ ਵੀ ਬੇਨਤੀ ਕੀਤੀਉਦੋਂ ਮਿ. ਭੰਡਾਰੀ ਭਾਰਤੀ ਰਾਜਦੂਤ ਸਨਸਰਕਾਰ ਨੇ ਇੰਨੀ ਆਗਿਆ ਜ਼ਰੂਰ ਦੇ ਦਿੱਤੀ ਕਿ ਹਿੰਦੀ (ਇੱਥੇ ਇਰਾਕ ਵਿੱਚ ਭਾਰਤ ਵਾਸੀਆਂ ਨੂੰ ਹਿੰਦੀ ਆਖਿਆ ਜਾਂਦਾ ਹੈ।) ਛੁੱਟੀ ਵਾਲੇ ਦਿਨ ਭਾਵ ਸ਼ੁੱਕਰਵਾਰ ਨੂੰ ਇਕੱਠੇ ਹੋ ਸਕਦੇ ਹਨਇਹ ਸਿਲਸਿਲਾ ਕੁਝ ਸਮਾਂ ਚੱਲਿਆ ਪਰ ਪਿੱਛੋਂ ਸਰਕਾਰ ਨੇ ਇਸਦੀ ਵੀ ਮਨਾਹੀ ਕਰ ਦਿੱਤੀਕੁਵੈਤ ਅਤੇ ਹੋਰ ਅਰਬ ਦੇਸ਼ਾਂ ਵਿੱਚ ਜਿੱਥੇ ਸਿੱਖ ਰਹਿੰਦੇ ਹਨ, ਗੁਰਦਵਾਰਾ ਸਾਹਿਬ ਹਨ ਪਰ ਇਰਾਕ ਸਰਕਾਰ ਨੇ ਇਸਦੀ ਆਗਿਆ ਨਹੀਂ ਦਿੱਤੀ

ਪਰ ਹੁਣੇ ਆਈ ਖ਼ਬਰ ਤੋਂ ਪਤਾ ਲਗਦਾ ਹੈ ਕਿ ਇਰਾਕ ਦੇ ਸੈਰ ਸਪਾਟਾ ਵਿਭਾਗ ਦੇ ਚੇਅਰਮੈਨ ਅਜਿਕ ਉਲ ਇਸ਼ਾਇਕਾਰ ਵੱਲੋਂ ਇਸ ਥਾਂ ਉੱਤੇ ਗੁਰੂ ਘਰ ਦੀ ਉਸਾਰੀ ਲਈ 7500 ਵਰਗ ਮੀਟਰ ਥਾਂ ਅਲਾਟ ਕਰ ਦਿੱਤੀ ਗਈ ਹੈਇਸ ਸੇਵਾ ਦੀ ਮੋਹਰੀ ਬਾਬਾ ਨਾਨਕ ਮਿਸ਼ਨ ਸੰਸਥਾ ਹੋਵੇਗੀਇਰਾਕ ਸਰਕਾਰ ਵੱਲੋਂ ਇਸਦੇ ਨਾਲ ਹੀ ਮੈਡੀਕਲ ਸੇਵਾ ਕੇਂਦਰ ਅਤੇ ਲੰਗਰ ਘਰ ਬਣਾਉਣ ਦੀ ਵੀ ਮਨਜ਼ੂਰੀ ਦੇ ਦਿੱਤੀ ਹੈਇਸ ਨਾਲ ਜਿੱਥੇ ਦੋਵਾਂ ਦੇਸ਼ਾਂ ਦੇ ਸੰਬੰਧ ਹੋਰ ਚੰਗੇ ਹੋਣਗੇ, ਉੱਥੇ ਸਾਰੇ ਸੰਸਾਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਡੀ ਗਿਣਤੀ ਵਿੱਚ ਇਸ ਪਵਿੱਤਰ ਥਾਂ ਦੇ ਦਰਸ਼ਨਾਂ ਲਈ ਆਇਆ ਕਰੇਗੀਅਮਰੀਕਾ ਦੀਆਂ ਸਿੱਖ ਸੰਗਤਾਂ ਵਧਾਈ ਦੀਆਂ ਪਾਤਰ ਹਨ ਜਿਨ੍ਹਾਂ ਉਹ ਪ੍ਰਾਪਤੀ ਕਰ ਵਿਖਾਈ, ਜਿਸ ਨੂੰ ਸਰਕਾਰ ਵੀ ਨਾ ਕਰ ਸਕੀ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4885)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author