RanjitSinghDr7ਕਿਸੇ ਦੇ ਘਰ ਚਲੇ ਜਾਵੋ, ਘਰ ਦੇ ਮੈਂਬਰ ਆਪੋ ਵਿੱਚ ਗੱਲਾਂ ਕਰਨ ਦੀ ਥਾਂ ਆਪੋ ਆਪਣੇ ਮੋਬਾਇਲ ਫੋਨਾਂ ਨੂੰ ...
(24 ਅਗਸਤ 2024)


ਮੋਬਾਇਲ ਫ਼ੋਨ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ
ਪੰਜਾਬ ਵਿੱਚ ਕੋਈ ਵੀ ਪਰਿਵਾਰ ਅਜਿਹਾ ਨਹੀਂ ਹੈ ਜਿਸ ਕੋਲ ਫ਼ੋਨ ਨਾ ਹੋਵੇਬਹੁਤੇ ਪਰਿਵਾਰਾਂ ਵਿੱਚ ਤਾਂ ਟੱਬਰ ਦੇ ਸਾਰੇ ਮੈਂਬਰਾਂ ਕੋਲ ਆਪੋ ਆਪਣੇ ਮੋਬਾਇਲ ਫ਼ੋਨ ਹਨਕੋਰੋਨਾ ਮਹਾਂਮਾਰੀ ਕਾਰਨ ਵਿਦਿਆਰਥੀਆਂ ਦੀਆਂ ਕਲਾਸਾਂ ਔਨਲਈਨ ਲੱਗਣ ਕਰਕੇ ਸਾਰੇ ਹੀ ਬੱਚਿਆਂ ਕੋਲ ਸਮਾਰਟ ਫ਼ੋਨ ਹਨਬੱਚੇ ਸਕੂਲ ਤਾਂ ਜਾਂਦੇ ਨਹੀਂ ਸਨ ਆਪਣਾ ਵਿਹਲਾ ਸਮਾਂ ਬਿਤਾਉਣ ਲਈ ਵੀ ਫ਼ੋਨ ਦੀ ਹੀ ਵਰਤੋਂ ਕਰਦੇ ਹਨਦੋਸਤਾਂ ਨਾਲ ਖੇਡਣਾ, ਪਰਿਵਾਰ ਦੇ ਮੈਂਬਰਾਂ ਨਾਲ ਗੱਲਾਂ ਕਰਨੀਆਂ ਉਹ ਭੁੱਲ ਗਏ ਹਨਬੱਚੇ ਹੀ ਨਹੀਂ, ਵੱਡੇ ਵੀ ਇਸ ਆਦਤ ਦਾ ਸ਼ਿਕਾਰ ਹੋ ਰਹੇ ਹਨਵਿਗਿਆਨੀਆਂ ਨੇ ਤਾਂ ਇਸ ਆਦਤ ਨੂੰ ਬਿਮਾਰੀ ਦਾ ਨਾਮ ਦਿੱਤਾ ਹੈਜਿਵੇਂ ਕਿਸੇ ਨੂੰ ਨਸ਼ੇ ਦੀ ਆਦਤ ਹੋਵੇ, ਉਹ ਨਸ਼ਈ ਬਣ ਜਾਂਦਾ ਹੈ, ਇਵੇਂ ਹੀ ਮੋਬਾਇਲ ਦੀ ਵੀ ਲੱਤ ਪੱਕੀ ਹੋ ਰਹੀ ਹੈ

ਮੋਬਾਇਲ ਘਰ ਰਹਿ ਜਾਵੇ ਜਾਂ ਖਰਾਬ ਹੋ ਜਾਵੇ, ਮਨ ਬੁਰੀ ਤਰ੍ਹਾਂ ਬੇਚੈਨ ਹੋਣ ਲਗਦਾ ਹੈ, ਜਿਵੇਂ ਕੋਈ ਨਸ਼ਈ ਨਸ਼ਾ ਟੁੱਟਣ ’ਤੇ ਬੇਚੈਨ ਹੋ ਜਾਂਦਾ ਹੈਇਹੋ ਹਾਲ ਹੁਣ ਸਮਾਰਟ ਫ਼ੋਨ ਦੀ ਵਰਤੋਂ ਕਰਨ ਵਾਲਿਆਂ ਦਾ ਹੋ ਰਿਹਾ ਹੈਕਿਸੇ ਦੇ ਘਰ ਚਲੇ ਜਾਵੋ, ਘਰ ਦੇ ਮੈਂਬਰ ਆਪੋ ਵਿੱਚ ਗੱਲਾਂ ਕਰਨ ਦੀ ਥਾਂ ਆਪੋ ਆਪਣੇ ਮੋਬਾਇਲ ਫੋਨਾਂ ਨੂੰ ਚਿੰਬੜੇ ਹੋਏ ਨਜ਼ਰ ਆਉਣਗੇ ਇੱਥੋਂ ਤਕ ਵੀ ਦੇਖਣ ਵਿੱਚ ਆਇਆ ਹੈ ਕਿ ਜੇਕਰ ਸੜਕ ਉੱਤੇ ਫ਼ਾਟਕ ਬੰਦ ਹੈ ਤਾਂ ਸਾਰੇ ਹੀ ਝਟ ਆਪਣੇ ਮੋਬਾਇਲ ਕੱਢ ਲੈਂਦੇ ਹਨਕਾਰ ਵਿੱਚ ਸਫ਼ਰ ਕਰਦੇ ਸਮੇਂ ਵੀ ਆਪੋ ਵਿੱਚ ਗੱਲਾਂ ਕਰਨ ਦੀ ਥਾਂ ਸਾਰੀਆਂ ਸਵਾਰੀਆਂ ਆਪੋ ਆਪਣੇ ਮੋਬਾਇਲ ਉੱਤੇ ਉਂਗਲਾਂ ਮਾਰ ਰਹੀਆਂ ਹੁੰਦੀਆਂ ਹਨਕਦੇ ਜ਼ਮਾਨਾ ਸੀ ਕਿ ਰੇਲ ਜਾਂ ਬੱਸ ਵਿੱਚ ਸਫ਼ਰ ਕਰਨ ਸਮੇਂ ਬੁੱਕ ਸਟਾਲ ਤੋਂ ਅਖਬਾਰ, ਮੈਗਜ਼ੀਨ ਜਾਂ ਕੋਈ ਕਿਤਾਬ ਖਰੀਦੀ ਜਾਂਦੀ ਸੀ ਤਾਂ ਜੋ ਸਫ਼ਰ ਵਧੀਆ ਕੱਟਿਆ ਜਾ ਸਕੇਸਵਾਰੀਆਂ ਆਪੋ ਵਿੱਚ ਗੱਲਾਂਬਾਤਾਂ ਕਰਦੀਆਂ ਸਨਲੰਬੇ ਸਫ਼ਰ ਵਿੱਚ ਤਾਂ ਦੋਸਤੀਆਂ ਵੀ ਪੈ ਜਾਂਦੀਆਂ ਸਨ ਪਰ ਹੁਣ ਅਜਿਹਾ ਨਹੀਂ ਹੈਆਪੋ ਵਿੱਚ ਗੱਲਬਾਤ ਕਰਨ ਦੀ ਕਿਸੇ ਕੋਲ ਵਿਹਲ ਹੀ ਨਹੀਂ ਹੈਜੇਕਰ ਮੇਰੇ ਵਰਗਾ ਪੁਰਾਣਾ ਬੰਦਾ ਗੱਲਬਾਤ ਕਰਨੀ ਵੀ ਚਾਹਵੇ ਤਾਂ ਹਾਂ ਹੂੰ ਵਿੱਚ ਹੀ ਜਵਾਬ ਮਿਲਦਾ ਹੈਅਗਲਾ ਇਹ ਜ਼ਾਹਿਰ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਜਿਵੇਂ ਉਸ ਨੂੰ ਬੁਲਾਇਆ ਨਾ ਜਾਵੇ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੋਬਾਇਲ ਫ਼ੋਨ ਬੜੇ ਕੰਮ ਦੀ ਚੀਜ਼ ਹੈ, ਇਸ ਤੋਂ ਜਿਹੜੀ ਮਰਜ਼ੀ ਚਾਹੋ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈਕੰਮ ਦੀਆਂ ਗੱਲਾਂ ਹੋ ਸਕਦੀਆਂ ਹਨ, ਇੱਕ ਦੂਜੇ ਨਾਲ ਸੰਬੰਧ ਜੋੜੇ ਜਾ ਸਕਦੇ ਹਨਕਦੇ ਸਮਾਂ ਸੀ ਜਦੋਂ ਟੈਲੀਫ਼ੋਨ ਹੁੰਦੇ ਸਨਪਰਦੇਸ ਤਾਂ ਦੂਰ ਆਪਣੇ ਸ਼ਹਿਰ ਤੋਂ ਦੂਸਰੇ ਸ਼ਹਿਰ ਗੱਲ ਕਰਨ ਲਈ ਵੀ ਕਈ ਘੰਟੇ ਉਡੀਕ ਕਰਨੀ ਪੈਂਦੀ ਸੀਪਰ ਕਿਸੇ ਵੀ ਚੀਜ਼ ਦੀ ਲੋੜ ਤੋਂ ਵੱਧ ਵਰਤੋਂ ਭੈੜੀ ਹੁੰਦੀ ਸੀ ਮੋਬਾਇਲ ਨੇ ਸਾਨੂੰ ਝੂਠ ਬੋਲਣਾ ਸਿਖਾ ਦਿੱਤਾ ਹੈਜੇਕਰ ਕਿਸੇ ਨਾਲ ਗੱਲ ਨਾ ਕਰਨੀ ਹੋਵੇ ਤਾਂ ਘਰੋਂ ਬਾਹਰ ਹੋਣ ਦਾ ਕਾਰਨ ਬਣ ਜਾਂਦਾ ਹੈ। ਛੋਟੀ ਉਮਰ ਦੇ ਬੱਚਿਆ ਲਈ ਜਿੱਥੇ ਮੋਬਾਇਲ ਫ਼ੋਨ ਜਾਣਕਾਰੀ ਦਾ ਵਧੀਆ ਵਸੀਲਾ ਹੈ, ਉੱਥੇ ਗਲਤ ਸੋਚ ਉਭਾਰਨ ਲਈ ਵੀ ਜ਼ਿੰਮੇਵਾਰ ਹੈਫੇਸਬੁੱਕ, ਯੂਟਿਊਬ, ਵਟਸਐਪ ਜਾਂ ਕੋਈ ਹੋਰ ਐਪ ਖੋਲ੍ਹ ਲਵੋ, ਸਮੇਂ ਦਾ ਪਤਾ ਹੀ ਨਹੀਂ ਲਗਦਾਕਈ ਵਾਰ ਬਹੁਤ ਜ਼ਰੂਰੀ ਕੰਮ ਰਹਿ ਜਾਂਦੇ ਹਨਇਸ ਨਾਲ ਕੰਮ ਦੀ ਕਾਰਜਕੁਸ਼ਲਤਾ ਉੱਤੇ ਵੀ ਮਾਰੂ ਪ੍ਰਭਾਵ ਪੈਂਦਾ ਹੈਜਦੋਂ ਕਿਸੇ ਆਏ ਸੁਨੇਹੇ ਦੀ ਘੰਟੀ ਵੱਜਦੀ ਹੈ ਤਾਂ ਆਪਣੇ ਆਪ ਉਸ ਨੂੰ ਪੜ੍ਹਨ ਲਈ ਮਨ ਬੇਚੈਨ ਹੋ ਜਾਂਦਾ ਹੈਵਾਰ ਵਾਰ ਅਜਿਹਾ ਹੁੰਦਾ ਹੈ ਤੇ ਜਿਹੜਾ ਕੰਮ ਤੁਸੀਂ ਕਰ ਰਹੇ ਹੁੰਦੇ ਹੋ, ਉਸ ਵਿੱਚ ਵਿਘਨ ਪੈਣਾ ਤਾਂ ਲਾਜ਼ਮੀ ਹੀ ਹੈਮਨੁੱਖੀ ਸਿਹਤ ਉੱਤੇ ਵੀ ਇਸਦਾ ਬੁਰਾ ਪ੍ਰਭਾਵ ਪੈਂਦਾ ਹੈ ਇਸਦੀਆਂ ਕਿਰਨਾਂ ਸਰੀਰ ਦਾ ਨੁਕਸਾਨ ਕਰਦੀਆਂ ਹਨਹਰ ਵੇਲੇ ਟਿਕੀ ਨਜ਼ਰ ਅੱਖਾਂ ਨੂੰ ਖਰਾਬ ਕਰਦੀ ਹੈਜਦੋਂ ਅਸੀਂ ਸਕੂਲ ਪੜ੍ਹਦੇ ਸੀ ਤਾਂ ਸ਼ਾਇਦ ਹੀ ਕਿਸੇ ਬੱਚੇ ਦੇ ਐਨਕ ਲੱਗੀ ਹੋਵੇ, ਹੁਣ ਹਰੇਕ ਸਕੂਲ ਵਿੱਚ ਅੱਧ ਤੋਂ ਵੱਧ ਬੱਚਿਆਂ ਦੇ ਐਨਕਾਂ ਲੱਗੀਆਂ ਨਜ਼ਰ ਆਉਂਦੀਆਂ ਹਨਹੁਣ ਦਾਦੀ ਜਾਂ ਨਾਨੀ ਦੀਆਂ ਕਹਾਣੀਆਂ ਸੁਣਨ ਦਾ ਕਿਸੇ ਕੋਲ ਸਮਾਂ ਹੀ ਨਹੀਂ ਹੈਇੰਝ ਅਸੀਂ ਆਪਣੇ ਵਿਰਸੇ, ਸੱਭਿਆਚਾਰ ਅਤੇ ਸਮਾਜਿਕ ਕਦਰਾਂ ਕੀਮਤਾਂ ਤੋਂ ਦੂਰ ਹੋ ਰਹੇ ਹਾਂ

ਮੋਬਾਇਲ ਫ਼ੋਨ ਦਾ ਸਭ ਤੋਂ ਬੁਰਾ ਅਸਰ ਭਾਈਚਾਰਕ ਸਾਂਝ ਅਤੇ ਮਨੁੱਖੀ ਰਿਸ਼ਤਿਆਂ ਉੱਤੇ ਪੈ ਰਿਹਾ ਹੈਆਪੋ ਵਿੱਚ ਗੱਲਾਂ ਕਰਨੀਆਂ ਅਸੀਂ ਭੁੱਲਦੇ ਜਾ ਰਹੇ ਹਾਂਇੰਝ ਅਸੀਂ ਆਪਣੇ ਦਿਲ ਨੂੰ ਬੱਚਿਆਂ, ਸਾਥੀਆਂ ਜਾਂ ਦੋਸਤਾਂ ਨਾਲ ਖੋਲ੍ਹਦੇ ਨਹੀਂ ਹਾਂ ਤਾਂ ਹੀ ਹੁਣ ਇਸ ਨੂੰ ਉਜਾਰਾਂ ਨਾਲ ਖੋਲ੍ਹਣਾ ਪੈ ਰਿਹਾ ਹੈਮਨੁੱਖ ਹੀ ਇਸ ਕਾਇਨਾਤ ਵਿੱਚ ਅਜਿਹਾ ਪ੍ਰਾਣੀ ਹੈ ਜਿਸ ਕੋਲ ਬਾਣੀ ਦੀ ਸ਼ਕਤੀ ਹੈ ਤੇ ਉਹ ਖੁੱਲ੍ਹ ਕੇ ਹੱਸ ਸਕਦਾ ਹੈਇਸ ਬਾਣੀ ਦੀ ਸ਼ਕਤੀ ਸਦਕਾ ਹੀ ਆਪਸੀ ਰਿਸ਼ਿਤਿਆਂ ਦੀ ਪਹਿਚਾਣ ਹੁੰਦੀ ਹੈ ਤੇ ਆਪਸੀ ਰਿਸ਼ਤੇ ਮਜ਼ਬੂਤ ਹੁੰਦੇ ਹਨਹੁਣ ਜਦੋਂ ਬਾਣੀ ਦੀ ਸਾਂਝ ਟੁੱਟ ਰਹੀ ਹੈ ਤਾਂ ਪਰਿਵਾਰਿਕ ਰਿਸ਼ਤਿਆਂ ਵਿੱਚ ਕਮਜ਼ੋਰੀ ਆ ਰਹੀ ਹੈਆਪਸੀ ਪਿਆਰ, ਇੱਕ ਦੂਜੇ ਲਈ ਤੜਪ ਘਟ ਰਹੀ ਹਨਹਰ ਕੋਈ ਆਪਣੇ ਆਪ ਵਿੱਚ ਹੀ ਸਿਮਟ ਰਿਹਾ ਹੈਇਸ ਨਾਲ ਆਧੁਨਿਕ ਬਿਮਾਰੀਆਂ ਜਿਵੇਂ ਕਿ ਕੋਲੈਸਟਰੋਲ, ਸ਼ੂਗਰ, ਰਕਤਚਾਪ ਆਦਿ ਵਿੱਚ ਵਾਧਾ ਹੋ ਰਿਹਾ ਹੈਘਰ ਵਿੱਚ ਹਰੇਕ ਮੈਂਬਰ ਆਪਣਾ ਵੱਖਰਾ ਕਮਰਾ ਭਾਲਦਾ ਹੈਇਕੱਠੇ ਸੌਣਾ ਤਾਂ ਬੱਚੇ ਭੁੱਲ ਹੀ ਰਹੇ ਹਨ, ਖੁੱਲ੍ਹ ਕੇ ਹੱਸਣਾ ਵੀ ਅਸੀਂ ਭੁੱਲ ਰਹੇ ਹਨਸਮਾਜਿਕ ਰਿਸ਼ਤਿਆਂ ਦੀਆਂ ਤੰਦਾਂ ਕਮਜ਼ੋਰ ਹੋ ਰਹੀਆਂ ਹਨਬਹੁਤੇ ਲੋਕੀਂ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨਢਾਹੂ ਸੋਚ ਭਾਰੂ ਹੋ ਰਹੀ ਹੈਖ਼ੁਦਕੁਸ਼ੀਆਂ ਵਿੱਚ ਵਾਧੇ ਦਾ ਵੀ ਇਹ ਇੱਕ ਕਾਰਨ ਹੈਘਰਾਂ ਵਿੱਚ ਕਲੇਸ਼ ਵਧ ਰਹੇ ਹਨ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੋਬਾਇਲ ਫ਼ੋਨ ਦੀ ਵਰਤੋਂ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ, ਪਰ ਸਮਾਜਿਕ ਮੀਡੀਆ ਉੱਤੇ ਫ਼ੈਲਾਈਆਂ ਜਾ ਰਹੀਆਂ ਅਫ਼ਵਾਹਾਂ, ਝੂਠੀਆਂ ਅਤੇ ਕਾਮੁਕ ਕਹਾਣੀਆਂ ਤੇ ਫਿਲਮਾਂ ਸਮਾਜ ਵਿੱਚ ਤਣਾਵ ਦਾ ਕਾਰਨ ਬਣਦੀਆਂ ਜਾ ਰਹੀਆਂ ਹਨਨਵੀਂ ਪੀੜ੍ਹੀ ਨੂੰ ਇਨ੍ਹਾਂ ਮਾੜੇ ਪ੍ਰਭਾਵਾਂ ਤੋਂ ਮੁਕਤ ਕਰਨ ਲਈ ਮਾਪੇ ਵਿਸ਼ੇਸ਼ ਭੂਮਿਕਾ ਨਿਭਾ ਸਕਦੇ ਹਨਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿੱਥੇ ਮਾਂ ਪਿਓ ਦੋਵੇਂ ਨੌਕਰੀ ਕਰਦੇ ਹਨ, ਉਹ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦੇ ਸਕਦੇ ਪਰ ਆਪਣੇ ਸਮੇਂ ਦੀ ਵਿਉਂਤਬੰਦੀ ਇਸ ਢੰਗ ਨਾਲ ਕੀਤੀ ਜਾਵੇ ਕਿ ਬੱਚਿਆਂ ਲਈ ਸਮਾਂ ਜ਼ਰੂਰ ਕੱਢਿਆ ਜਾਵੇਇਹ ਦੇਖਣ ਵਿੱਚ ਆਇਆ ਹੈ ਕਈ ਮਾਪੇ ਦੋ ਸਾਲ ਦੇ ਬੱਚੇ ਦੇ ਹੱਥ ਮੋਬਾਇਲ ਫੜਾ ਦਿੰਦੇ ਹਨ ਤਾਂ ਜੋ ਉਹ ਕਾਰਟੂਨ ਵੇਖਣ ਵਿੱਚ ਰੁੱਝਿਆ ਰਹੇਇੰਝ ਅਸੀਂ ਬਚਪਨ ਵਿੱਚ ਹੀ ਬੱਚੇ ਨੂੰ ਇਸਦੇ ਆਦੀ ਬਣਾ ਦਿੰਦੇ ਹਾਂਮਾਪਿਆਂ ਨੂੰ ਚਾਹੀਦਾ ਹੈ ਕਿ ਰਾਤ ਦੀ ਰੋਟੀ ਸਾਰਾ ਪਰਿਵਾਰ ਇਕੱਠਿਆਂ ਬੈਠ ਕੇ ਖਾਵੇ ਘੱਟੋ ਘੱਟ ਇੱਕ ਘੰਟੇ ਲਈ ਘਰ ਦੇ ਸਾਰੇ ਮੋਬਾਇਲ ਅਤੇ ਟੀ ਵੀ ਬੰਦ ਕੀਤੇ ਜਾਣਆਪੋ ਵਿੱਚ ਗੱਲਾਂ ਕੀਤੀਆਂ ਜਾਣਬੱਚਿਆਂ ਤੋਂ ਉਨ੍ਹਾਂ ਦੇ ਸਕੂਲ ਬਾਰੇ ਪੁੱਛਿਆ ਜਾਵੇਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇ ਮਾਪੇ ਵੀ ਆਪੋ ਆਪਣੇ ਦਿਨ ਦੇ ਅਨੁਭਵ ਸਾਂਝੇ ਕਰਨਇੰਝ ਆਪਸੀ ਪਿਆਰ ਦੀਆਂ ਤੰਦਾਂ ਹੀ ਮਜ਼ਬੂਤ ਨਹੀਂ ਹੋਣਗੀਆਂ ਸਗੋਂ ਮਾਨਸਿਕ ਤਣਾਵ ਤੋਂ ਵੀ ਛੁਟਕਾਰਾ ਮਿਲ ਜਾਵੇਗਾਦਿਨ ਦੇ ਕੌੜੇ ਅਨੁਭਵ ਜਦੋਂ ਆਪੋ ਵਿੱਚ ਵਿਚਾਰੇ ਜਾਂਦੇ ਹਨ ਤਾਂ ਮਨ ਹਲਕਾ ਹੋ ਜਾਂਦਾ ਹੈ ਤੇ ਦਿਮਾਗੀ ਬੋਝ ਲੱਥ ਜਾਂਦਾ ਹੈ

ਬੱਚਿਆਂ ਨੂੰ ਕੁਝ ਸਮੇਂ ਲਈ ਖੇਡਣ ਵਾਸਤੇ ਉਤਸ਼ਾਹਿਤ ਕੀਤਾ ਜਾਵੇਮਾਪੇ ਆਪ ਵੀ ਸ਼ਾਮਿਲ ਹੋ ਸਕਦੇ ਹਨਬੱਚਿਆਂ ਚੰਗੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲਗਾਈ ਜਾਵੇਬੱਚਿਆਂ ’ਤੇ ਨਜ਼ਰ ਰੱਖਣੀ ਵੀ ਜ਼ਰੂਰੀ ਹੈ ਕਿ ਉਹ ਮੋਬਾਇਲ ਉੱਤੇ ਕੀ ਵੇਖ ਰਹੇ ਹਨ ਅਜਿਹਾ ਨਾ ਕਰਨ ਲਈ ਪਿਆਰ ਨਾਲ ਸਮਝਾਇਆ ਜਾਵੇ ਅਤੇ ਉਨ੍ਹਾਂ ਨੂੰ ਸਹੀ ਰਾਹੇ ਪਾਇਆ ਜਾਵੇਇਹ ਵੀ ਵੇਖਣ ਵਿੱਚ ਆਇਆ ਹੈ ਕਿ ਨਵੀਂ ਪੀੜ੍ਹੀ ਦੀ ਜਵਾਨੀ ਵਿੱਚ ਬੱਚੇ ਪੈਦਾ ਕਰਨ ਦੀ ਸ਼ਕਤੀ ਘਟ ਰਹੀ ਹੈਇਸ ਬਾਰੇ ਕਿਸਾਨ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਪਰ ਅਸਲ ਕਸੂਰ ਇੰਟਰਨੈੱਟ ਦਾ ਹੈਹੁਣ ਬੱਚੇ ਪੜ੍ਹਾਈ ਪੂਰੀ ਕਰਕੇ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਪਿੱਛੋਂ ਹੀ ਵਿਆਹ ਬਾਰੇ ਸੋਚਦੇ ਹਨ ਪਰ ਇੰਟਰਨੈੱਟ ਦੀ ਗਲਤ ਵਰਤੋਂ ਸਰੀਰ ਦੀ ਕਾਮਿਕ ਭੁੱਖ ਜਗਾਉਂਦੀ ਹੈਇੰਝ ਵਿਆਹ ਤੋਂ ਪਹਿਲਾਂ ਲਿੰਗੀ ਸੰਬੰਧ ਬਣਦੇ ਹਨਬੱਚੇ ਕਾਮੁਕ ਫਿਲਮਾਂ ਵਿੱਚ ਵੇਖੇ ਅਨੁਸਾਰ ਸ਼ਕਤੀ ਵਧਾਉਣ ਵਾਲੀਆਂ ਇਸ਼ਤਿਹਾਰੀ ਦਵਾਈਆਂ ਦੀ ਵਰਤੋਂ ਵੀ ਕਰਦੇ ਹਨਵਿਆਹ ਪਿੱਛੋਂ ਜੀਵਨ ਵਿੱਚ ਸਥਾਪਿਤ ਹੋਣ ਲਈ ਦੋ ਤਿੰਨ ਸਾਲ ਬੱਚੇ ਤੋਂ ਪ੍ਰਹੇਜ਼ ਕਰਦੇ ਹਨਇੰਝ ਆਪਣੇ ਆਪ ਹੀ ਪਰਿਵਾਰ ਨਿਯੋਜਨ ਹੋ ਜਾਂਦਾ ਹੈਪੰਜਾਬ ਵਿੱਚ ਵਧ ਰਹੀ ਨਿਪੁੰਸਕਤਾ ਅਤੇ ਬਾਂਝਪਣ ਲਈ ਅਸਲੀ ਜ਼ਿੰਮੇਵਾਰ ਇੰਟਰਨੈੱਟ ਹੈ, ਜਿਹੜਾ ਬੱਚਿਆਂ ਨੂੰ ਕੁਰਾਹੇ ਪਾ ਰਿਹਾ ਹੈ

ਸਭ ਤੋਂ ਜ਼ਰੂਰੀ ਸੁਝਾਵ ਜਿਹੜਾ ਮੈਂ ਦੇਣਾ ਚਾਹੁੰਦਾ ਹਾਂ ਕਿ ਹਫ਼ਤੇ ਵਿੱਚ ਘੱਟੋ ਘੱਟ ਇੱਕ ਦਿਨ ਮੋਬਾਇਲ ਵਰਤ ਰੱਖਿਆ ਜਾਵੇਉਸ ਦਿਨ ਪਰਿਵਾਰ ਦਾ ਕੋਈ ਮੈਂਬਰ ਵੀ ਮੋਬਾਇਲ ਦੀ ਵਰਤੋਂ ਨਾ ਕਰੇਕੇਵਲ ਉਦੋਂ ਹੀ ਮੋਬਾਇਲ ਉੱਤੇ ਗੱਲ ਕੀਤੀ ਜਾਵੇ ਜਦੋਂ ਇਹ ਬਹੁਤ ਜ਼ਰੂਰੀ ਹੋਵੇਐਤਵਾਰ ਦਾ ਦਿਨ ਇਸ ਵਰਤ ਲਈ ਚੋਖਾ ਢੁਕਦਾ ਹੈਉਸ ਦਿਨ ਪਰਿਵਾਰ ਦੇ ਬਹੁਤੇ ਮੈਂਬਰਾਂ ਨੂੰ ਛੁੱਟੀ ਹੁੰਦੀ ਹੈਸਾਰੇ ਮਿਲ ਬੈਠ ਗੱਲਾਂ ਕਰਨ ’ਤੇ ਇਕੱਠੇ ਹੀ ਰਿਹਾ ਜਾਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4172)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author