RanjitSinghDr7ਇਹ ਲੜਾਈ ਕਿਸੇ ਧਰਮ ਜਾਂ ਵਿਅਕਤੀ ਵਿਸ਼ੇਸ਼ ਵਿਰੁੱਧ ਨਹੀਂ ਸੀ, ਸਗੋਂ ਹੰਕਾਰਈਰਖਾ ...
(13 ਅਪਰੈਲ 2026)


ਗੁਰੂ ਨਾਨਕ ਸਾਹਿਬ ਦਾ ਇਸ ਸੰਸਾਰ ਵਿੱਚ ਆਗਮਨ ਪੰਦਰ੍ਹਵੀਂ ਸਦੀ ਵਿੱਚ ਹੋਇਆ
ਉਦੋਂ ਦੇਸ਼ ਦੀ ਹਾਲਤ ਬਹੁਤ ਮਾੜੀ ਸੀਹਰ ਪਾਸੇ ਧੱਕਾਸ਼ਾਹੀ, ਰਿਸ਼ਵਤਖੋਰੀ, ਬੇਈਮਾਨੀ ਅਤੇ ਜ਼ੋਰ ਜਬਰ ਦਾ ਬੋਲਬਾਲਾ ਸੀਲੋਕਾਂ ਦੀ ਵਰਗ ਵੰਡ ਕਰਕੇ ਬਹੁਗਿਣਤੀ ਨੂੰ ਅਛੂਤ ਦਾ ਦਰਜਾ ਦਿੱਤਾ ਗਿਆ ਸੀਇਹ ਲੋਕ ਕਿਰਤੀ ਸਨ ਕਦੋਂ ਕਿ ਉੱਚੀਆਂ ਜਾਤਾਂ ਵਾਲੇ ਇਨ੍ਹਾਂ ਦੀ ਕਿਰਤ ਉੱਤੇ ਐਸ਼ ਕਰਦੇ ਸਨਇਨ੍ਹਾਂ ਲੋਕਾਂ ਦਾ ਜੀਵਨ ਡੰਗਰਾਂ ਤੋਂ ਵੀ ਭੈੜਾ ਸੀਔਰਤ ਨੂੰ ਵੀ ਮਰਦ ਦੀ ਗੁਲਾਮ ਹੀ ਸਮਝਿਆ ਜਾਂਦਾ ਸੀਗੁਰੂ ਨਾਨਕ ਸਾਹਿਬ ਨੇ ਇਸ ਗੰਦੇ ਸਮਾਜ ਵਿਰੁੱਧ ਆਵਾਜ਼ ਉਠਾਈ ਉਨ੍ਹਾਂ ਜਾਲਮਾਂ ਨੂੰ ਅਤੇ ਜ਼ੁਲਮ ਸਹਿ ਰਹੀ ਬਹੁਗਿਣਤੀ ਨੂੰ ਵੰਗਾਰਿਆਉਨ੍ਹਾਂ ਕਿਰਤੀ ਨੂੰ ਆਖਿਆ ਕਿ ਤੁਹਾਡੀ ਕਿਰਤ ਉੱਤੇ ਵਿਹਲੜ ਐਸ਼ ਕਰਦੇ ਹਨ ਅਤੇ ਆਪ ਤੁਹਾਡੇ ਪਰਛਾਵੇਂ ਤੋਂ ਵੀ ਦੂਰ ਰਹਿੰਦੇ ਹਨਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰੋਉੱਚੀ ਕੁੱਲ ਵਾਲਿਆਂ ਨੇ ਲੋਕਾਈ ਨੂੰ ਵਹਿਮਾਂ ਭਰਮਾਂ ਅਤੇ ਕਰਮਾਂ ਕਾਂਡਾਂ ਵਿੱਚ ਬੁਰੀ ਤਰ੍ਹਾਂ ਉਲਝਾਇਆ ਹੋਇਆ ਸੀਗੁਰੂ ਜੀ ਨੇ ਇਨ੍ਹਾਂ ਦਾ ਖੰਡਨ ਕੀਤਾ ਅਤੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਪ੍ਰੇਰਿਆਔਰਤ ਨੂੰ ਨੀਵਾਂ ਆਖਣ ਵਾਲਿਆਂ ਨੂੰ ਸਮਝਾਇਆ ਕਿ ਤੁਸੀਂ ਆਪਣੀ ਹੀ ਜਨਣੀ ਨੂੰ ਮੰਦਾ ਕਿਵੇਂ ਆਖ ਸਕਦੇ ਹੋਉਨ੍ਹਾਂ ਨੇ ਸੰਸਾਰ ਨੂੰ ਇੱਕ ਅਜਿਹੀ ਜੀਵਨ ਜਾਚ ਦੀ ਬਖਸ਼ਿਸ਼ ਕੀਤੀ ਜਿਸ ਨਾਲ ਸਾਰਾ ਸੰਸਾਰ ਆਪਸੀ ਪ੍ਰੇਮ ਨਾਲ ਖੁਸ਼ੀ ਖੁਸ਼ੀ ਜੀਵਨ ਬਸਰ ਕਰ ਸਕਦਾ ਹੈਆਪਣੇ ਮਿਸ਼ਨ ਦੇ ਪ੍ਰਚਾਰ ਲਈ ਉਨ੍ਹਾਂ ਸਾਰੇ ਸੰਸਾਰ, ਜਿਸ ਬਾਰੇ ਉਦੋਂ ਪਤਾ ਸੀ, ਭ੍ਰਮਣ ਕੀਤਾ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਿੱਥੇ ਵੀ ਉਨ੍ਹਾਂ ਨੂੰ ਕਿਸੇ ਮਹਾਂਪੁਰਖ ਦੀ ਦੱਸ ਪਾਈ, ਉਹ ਉਨ੍ਹਾਂ ਨਾਲ ਗੋਸ਼ਠ ਕਰਨ ਪਹੁੰਚੇਆਪਣੀ ਜੀਵਨ ਜਾਚ ਨੂੰ ਉਨ੍ਹਾਂ ਪ੍ਰਚਾਰਿਆ ਅਤੇ ਵਿਚਾਰਿਆ ਹੀ ਨਹੀਂ ਸਗੋਂ ਕਰਤਾਰਪੁਰ ਨਗਰ ਵਸਾ ਕੇ ਪ੍ਰਤੱਖ ਨਮੂਨਾ ਪੇਸ਼ ਕੀਤਾ

ਉਨ੍ਹਾਂ ਪਿੱਛੋਂ ਆਉਣ ਵਾਲੇ ਗੁਰੂ ਸਾਹਿਬਾਨ ਨੇ ਇਸੇ ਜੀਵਨ ਜਾਚ ਨੂੰ ਪ੍ਰਚਾਰਿਆਹੁਣ ਲੋਕੀਂ ਇੱਕੋ ਪੰਗਤ ਵਿੱਚ ਬੈਠ ਲੰਗਰ ਛਕਦੇ ਤੇ ਇਕੱਠੇ ਹੀ ਸੰਗਤ ਵਿੱਚ ਬੈਠਣ ਲੱਗ ਪਏਪਰ ਅਜੇ ਵੀ ਉਹ ਆਪਣੇ ਹੱਕਾਂ ਦੀ ਰਾਖੀ ਲਈ ਬਗਾਵਤ ਕਰਨ ਤੋਂ ਡਰਦੇ ਸਨਸੰਸਾਰ ਵਿੱਚ ਸਭ ਤੋਂ ਵੱਡਾ ਡਰ ਮੌਤ ਦਾ ਹੁੰਦਾ ਹੈਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਸਭ ਤੋਂ ਪਹਿਲਾਂ ਤਸੀਹੇ ਝੱਲਕੇ ਆਪਣੀ ਸ਼ਹੀਦੀ ਦਿੱਤੀਆਪਣੇ ਗੁਰੂ ਨੂੰ ਸ਼ਾਂਤ ਚਿੱਤ ਰਹਿ ਖਿੜੇ ਮੱਥੇ ਤਸੀਹੇ ਝੱਲਦਿਆਂ ਦੇਖ ਲੋਕਾਂ ਦੇ ਮਨਾਂ ਵਿੱਚੋਂ ਵੀ ਮੌਤ ਦਾ ਭੈ ਦੂਰ ਹੋਣ ਲੱਗਾਛੇਵੇਂ ਸਤਿਗੁਰੂ ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਨੌਜਵਾਨਾਂ ਨੂੰ ਸਵੈਰੱਖਿਆ ਲਈ ਹਥਿਆਰਬੰਦ ਕਰਨ ਦਾ ਪ੍ਰੋਗਰਾਮ ਸ਼ੁਰੂ ਕੀਤਾਮੌਕੇ ਦੀ ਹਕੂਮਤ ਨੇ ਗੁਰੂ ਜੀ ਉੱਤੇ ਚਾਰ ਵਾਰ ਹਮਲੇ ਕੀਤੇ ਤੇ ਚਾਰੇ ਵਾਰ ਹਾਰ ਦਾ ਮੂੰਹ ਵੇਖਣਾ ਪਿਆਜਿਸ ਦ੍ਰਿੜ੍ਹਤਾ ਅਤੇ ਬਹਾਦਰੀ ਨਾਲ ਸਿੱਖਾਂ ਨੇ ਸ਼ਾਹੀ ਫੌਜ ਦਾ ਮੁਕਾਬਲਾ ਕੀਤਾ, ਉਸਨੇ ਸਾਬਤ ਕਰ ਦਿੱਤਾ ਕਿ ਹੁਣ ਉਹ ਮੌਤ ਤੋਂ ਡਰਦੇ ਨਹੀਂ ਹਨਗੁਰੂ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਜਿਹੜੇ ਕੇਵਲ 14 ਸਾਲ ਦੇ ਸਨ, ਉਨ੍ਹਾਂ ਕਰਤਾਰਪੁਰ ਦੀ ਲੜਾਈ ਵਿੱਚ ਭਾਗ ਲਿਆ ਅਤੇ ਆਪਣੀ ਤੇਗ ਦੇ ਜੌਹਰ ਵਿਖਾਏਗੁਰੂ ਜੀ ਨੇ ਉਨ੍ਹਾਂ ਦਾ ਨਾਮ ਹੀ ਗੁਰੂ ਤੇਗ ਬਹਾਦਰ ਰੱਖ ਦਿੱਤਾਗੁਰੂ ਜੀ ਨੇ ਆਪ ਅਤੇ ਆਪਣੇ ਪੁੱਤਰਾਂ ਨਾਲ ਅੱਗੇ ਹੋ ਕੇ ਜੰਗ ਵਿੱਚ ਹਿੱਸਾ ਲਿਆ ਜਿਸ ਨਾਲ ਲੋਕਾਈ ਦੇ ਹੌਸਲੇ ਹੋਰ ਵੀ ਬੁਲੰਦ ਹੋ ਗਏਇਹ ਲੜਾਈ ਸ਼ਹਿਰ ਦੀਆਂ ਗਲੀਆਂ ਅਤੇ ਬਜ਼ਾਰਾਂ ਵਿੱਚੋਂ ਹੋ ਰਹੀ ਸੀਦੁਪਹਿਰ ਢਲ ਰਹੀ ਸੀਮਾਤਾ ਜੀ ਨੇ ਸਾਹਿਬਜ਼ਾਦੇ ਨੂੰ ਸੁਨੇਹਾ ਭੇਜਿਆ ‘ਸਵੇਰ ਦੇ ਤੇਗ ਚਲਾ ਰਹੇ ਹੋ, ਭੁੱਖ ਪਿਆਸ ਲੱਗੀ ਹੋਵੇਗੀ, ਆ ਕੇ ਭੋਜਨ ਛਕ ਜਾਵੋ।’ ਸਾਹਿਬਜ਼ਾਦੇ ਦਾ ਉੱਤਰ ਸੀ ਕਿ ਜੋਧੇ ਲੜਾਈ ਵਿੱਚੋਂ ਜਿੱਤ ਕੇ ਮੁੜਦੇ ਹਨ ਜਾਂ ਸ਼ਹੀਦੀ ਪ੍ਰਾਪਤ ਕਰਦੇ ਹਨਗੁਰੂ ਤੇਗ ਬਹਾਦਰ ਸਾਹਿਬ ਨੇ ਕੇਵਲ ਆਪਣੇ ਹੱਕਾਂ ਦੀ ਰਾਖੀ ਲਈ ਲੜਾਈ ਨਹੀਂ ਲੜੀ ਸਗੋਂ ਲੋਕਾਈ ਦੇ ਹੱਕਾਂ ਦੀ ਰਾਖੀ ਲਈ ਆਪਣੇ ਦਾਦਾ ਜੀ ਵਾਂਗ ਸ਼ਹੀਦੀ ਪ੍ਰਾਪਤ ਕੀਤੀ

ਸਰਬੰਸਦਾਨੀ ਦਸਮੇਸ਼ ਪਿਤਾ ਕੇਵਲ ਨੌਂ ਵਰ੍ਹਿਆਂ ਦੇ ਸਨ ਜਦੋਂ ਉਨ੍ਹਾਂ ਦੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਪ੍ਰਾਪਤ ਕੀਤੀਗੁਰੂ ਜੀ ਨਾਲ ਉਨ੍ਹਾਂ ਦੇ ਤਿੰਨ ਸਿੱਖ ਵੀ ਸਨ, ਜਿਹੜੇ ਚਰਖੜੀਆਂ ਦੇ ਚੜ੍ਹੇ, ਆਰੇ ਨਾਲ ਚਿਰਾਏ ਗਏ ਅਤੇ ਦੇਗ ਵਿੱਚ ਉਬਾਲੇ ਗਏ ਪਰ ਕਿਸੇ ਡਰ ਜਾਂ ਲਾਲਚ ਵਿੱਚ ਆ ਕੇ ਆਪਣੇ ਗੁਰੂ ਵੱਲੋਂ ਮੁੱਖ ਨਹੀਂ ਮੋੜਿਆ

ਗੁਰੂ ਜੀ ਨੇ ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਵਾਂਗ ਆਪਣੇ ਸਿੱਖਾਂ ਨੂੰ ਜੰਗੀ ਮਸ਼ਕਾਂ ਕਰਵਾਉਣੀਆਂ ਸ਼ੁਰੂ ਕੀਤੀਆਂਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਲਿਆਂ ਦੀ ਉਸਾਰੀ ਕਰਵਾਈਕੁਝ ਸਮੇਂ ਲਈ ਭਵਿੱਖ ਨੀਤੀਆਂ ਤਿਆਰ ਕਰਨ ਵਾਸਤੇ ਜਮਨਾ ਨਦੀ ਦੇ ਕੰਢੇ ਜੰਗਲ ਵਿੱਚ ਨਿਵਾਸ ਕੀਤਾਗੁਰੂ ਸਾਹਿਬ ਦੇ ਪਵਿੱਤਰ ਪੈਰਾਂ ਦੀ ਛੋਹ ਪ੍ਰਾਪਤ ਇਸ ਧਰਤੀ ਨੂੰ ਪਾਉਂਟਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੱਥੇ ਜਿੱਥੇ ਗੁਰੂ ਜੀ ਦੇ ਸਿੱਖ ਜੰਗੀ ਮਸ਼ਕਾਂ ਕਰਦੇ ਸਨ, ਉੱਥੇ ਹੀ ਸਾਹਿਤ ਰਚਨਾ ਵੀ ਹੋ ਰਹੀ ਹੈਆਖਿਆ ਜਾਂਦਾ ਹੈ ਕਿ ਗੁਰੂ ਜੀ ਦੇ ਦਰਬਾਰ ਵਿੱਚ 52 ਕਵੀ ਸਨ ਇੱਥੇ ਜਮਨਾ ਬਿਲਕੁਲ ਸ਼ਾਂਤ ਵਗਦੀ ਹੈਇਸ ਰਮਣੀਕ ਧਰਤੀ ਉੱਤੇ ਨਿੱਤ ਕਵੀ ਦਰਬਾਰ ਹੁੰਦੇ ਸਨਗੁਰੂ ਜੀ ਨੇ ਆਪਣੀ ਪਹਿਲੀ ਜੰਗ ਵੀ ਇੱਥੇ ਹੀ ਲੜੀ ਸੀਪਹਾੜੀ ਰਾਜਿਆਂ ਦੀਆਂ ਸਾਂਝੀਆਂ ਫੌਜਾਂ ਨੇ ਗੁਰੂ ਸਾਹਿਬ ਉੱਤੇ ਹਮਲਾ ਕੀਤਾਭੰਗਾਣੀ ਦੇ ਸਥਾਨ ਉੱਤੇ ਭਿਆਨਕ ਯੁੱਧ ਹੋਇਆ ਅਤੇ ਜਿੱਤ ਸਿੱਖਾਂ ਦੀ ਹੋਈਗੁਰੂ ਸਾਹਿਬ ਨੇ ਇਸ ਜਿੱਤ ਨੂੰ ਵਾਹਿਗੁਰੂ ਦੀ ਜਿੱਤ ਆਖਿਆ

ਇਹ ਵੀ ਮੰਨਿਆ ਜਾਂਦਾ ਹੈ ਗੁਰੂ ਦੇ ਸਿੱਖਾਂ ਦੀ ਫਤਹਿ ਬੁਲਾਉਣ ਦੀ ਪਿਰਤ ‘ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਹਿ’ ਇੱਥੋਂ ਹੀ ਸ਼ੁਰੂ ਹੋਈਇਹ ਲੜਾਈ ਕਿਸੇ ਧਰਮ ਜਾਂ ਵਿਅਕਤੀ ਵਿਸ਼ੇਸ਼ ਵਿਰੁੱਧ ਨਹੀਂ ਸੀ, ਸਗੋਂ ਹੰਕਾਰ, ਈਰਖਾ ਅਤੇ ਨਫਰਤ ਵਿਰੁੱਧ ਸੀਇਸ ਲੜਾਈ ਵਿੱਚ ਇੱਕ ਮੁਸਲਿਮ ਫਕੀਰ ਪੀਰ ਬੁੱਧੂ ਸ਼ਾਹ ਨੇ ਆਪਣੇ ਮੁਰੀਦਾਂ ਨਾਲ ਗੁਰੂ ਜੀ ਦਾ ਸਾਥ ਦਿੱਤਾ ਸੀਉਨ੍ਹਾਂ ਦੇ ਪੁੱਤਰ ਅਤੇ ਕਈ ਮੁਰੀਦ ਸ਼ਹੀਦ ਹੋਏ ਸਨਆਖਿਆ ਜਾਂਦਾ ਹੈ ਜਦੋਂ ਗੁਰੂ ਜੀ ਪਾਉਂਟਾ ਸਾਹਿਬ ਤੋਂ ਵਾਪਸ ਅਨੰਦਪੁਰ ਸਾਹਿਬ ਆ ਰਹੇ ਸਨ ਤਾਂ ਉਹ ਪੀਰ ਹੋਰਾਂ ਕੋਲ ਰੁਕੇ ਸਨਗੁਰੂ ਜੀ ਸਵੇਰੇ ਕੇਸਾਂ ਵਿੱਚ ਕੰਘਾ ਕਰ ਰਹੇ ਸਨ ਤੇ ਪੀਰ ਜੀ ਨੀਝ ਲਾ ਕੇ ਗੁਰੂ ਜੀ ਦੇ ਚਿਹਰੇ ਵੱਲ ਦੇਖ ਰਹੇ ਸਨਗੁਰੂ ਜੀ ਨੇ ਪੁੱਛਿਆ, “ਪੀਰ ਜੀ, ਮੰਗੋ ਕੀ ਮੰਗਣਾ ਹੈਪੀਰ ਜੀ ਦਾ ਉੱਤਰ ਸੀ, “ਸਤਿਗੁਰੂ ਕੁਝ ਨਹੀਂ ਚਾਹੀਦਾ ਮੈਂ ਤਾਂ ਤੁਹਾਡੇ ਦਰਸ਼ਨ ਕਰ ਰਿਹਾ ਹਾਂਗੁਰੂ ਜੀ ਨੇ ਮੁੜ ਆਖਿਆ, “ਪੀਰ ਜੀ ਮੰਗੋ ਜੋ ਮੰਗਣਾ ਹੈਤੁਸੀਂ ਧਰਮ ਯੁੱਧ ਵਿੱਚ ਸਾਡੀ ਸਹਾਇਤਾ ਕੀਤੀ ਹੈਪੀਰ ਜੀ ਨੇ ਫਿਰ ਵੀ ਨਾਂਹ ਕਰ ਦਿੱਤੀਪਰ ਸਤਿਗੁਰੂ ਤਾਂ ਜਾਣੀ ਜਾਣ ਸਨ ਉਨ੍ਹਾਂ ਨੂੰ ਪਤਾ ਸੀ ਕਿ ਪੀਰ ਜੀ ਦੀ ਸੋਚ ਵਿੱਚ ਕੁਝ ਚੱਲ ਰਿਹਾ ਹੈਉਨ੍ਹਾਂ ਤੀਜੀ ਵਾਰ ਮੁੜ ਮੰਗਣ ਲਈ ਆਖਿਆਪੀਰ ਜੀ ਨੇ ਹੱਥ ਜੋੜ ਬੇਨਤੀ ਕੀਤੀ, “ਸਤਿਗੁਰੂ, ਜੇ ਤੁੱਠੇ ਹੋ ਤਾਂ ਆਪਣੇ ਪਵਿੱਤਰ ਕੇਸਾਂ ਸਮੇਤ ਇਸ ਕੰਘੇ ਦੀ ਬਖਸ਼ਿਸ਼ ਕਰ ਦਿਉ।” ਕੁਝ ਸਮੇਂ ਪਿੱਛੋਂ ਉਦੋਂ ਦੀ ਮੁਗਲ ਹਕੂਮਤ ਨੇ ਜਿਹੜੀ ਇਸਲਾਮ ਦਾ ਪ੍ਰਚਾਰ ਕਰ ਰਹੀ ਸੀ, ਉਸਨੇ ਮੁਸਲਮਾਨਾਂ ਦੇ ਇਸ ਪੀਰ ਨੂੰ ਸ਼ਹੀਦ ਕਰ ਦਿੱਤਾ ਕਿਉਂਕਿ ਉਸਨੇ ਸੱਚ ਦੀ ਲੜਾਈ ਵਿੱਚ ਗੁਰੂ ਜੀ ਦਾ ਸਾਥ ਦਿੱਤਾ ਸੀ

ਗੁਰੂ ਜੀ ਨੂੰ ਜਦੋਂ ਯਕੀਨ ਹੋ ਗਿਆ ਕਿ ਆਪਣੇ ਆਪ ਨੂੰ ਨਿਮਾਣੇ, ਨਿਤਾਣੇ ਸਮਝਣ ਵਾਲੇ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਗਏ ਹਨ, ਮੌਤ ਦਾ ਭੈ ਵੀ ਹੁਣ ਦੂਰ ਹੋ ਗਿਆ ਹੈ ਕਿਉਂਕਿ ਦੋ ਸਦੀਆਂ ਵਿੱਚ ਗੁਰੂ ਨਾਨਕ ਸਾਹਿਬ ਵੱਲੋਂ ਜ਼ੁਲਮ ਅਤੇ ਊਚ ਨੀਚ ਵਿਰੁੱਧ ਬਰਾਬਰੀ ਲਈ ਚਲਾਈ ਮੁਹਿੰਮ ਨੇ ਮੁੱਢ ਕਦੀਮ ਤੋਂ ਲਤਾੜੀ ਗਈ ਬਹੁਗਿਣਤੀ ਨੂੰ ਗੁਰੂ ਸਾਹਿਬਾਨ ਨੇ ਸੰਗਤ ਤੇ ਪੰਗਤ ਵਿੱਚ ਇੱਕ ਸਚਿਆਰ ਪਰਖ ਦੀ ਘਾੜਤ ਪੂਰੀ ਹੋ ਗਈ ਸੀ; ਉਨ੍ਹਾਂ ਖਾਲਸੇ ਦੇ ਰੂਪ ਵਿੱਚ ਇਸ ਨੂੰ ਪ੍ਰਗਟ ਕਰਨ ਦਾ ਫੈਸਲਾ ਕੀਤਾਗੁਰੂ ਜੀ ਨੇ ਵਿਸਾਖੀ ਦੇ ਦਿਨ ਨੂੰ ਚੁਣਿਆ ਕਿਉਂਕਿ ਇਸ ਨੂੰ ਸਭ ਤੋਂ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ

ਗੁਰੂ ਜੀ ਨੇ ਸਭ ਪਾਸੇ ਸੁਨੇਹੇ ਭੇਜੇ ਕਿ ਇਸ ਵਾਰ ਵਿਸਾਖੀ ਵਾਲੇ ਦਿਨ ਵਿਸ਼ੇਸ਼ ਸਮਾਗਮ ਹੋਣਗੇ ਇਸ ਕਰਕੇ ਸੰਗਤਾਂ ਹੁੰਮ ਹੁਮਾ ਕੇ ਇੱਥੇ ਆ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨਉਸ ਦਿਨ ਦੀਵਾਨ ਵਿੱਚ ਹਜ਼ਾਰਾਂ ਦੀ ਗਿਣਤੀ ਸੀਕੀਰਤਨ ਦੀ ਸਮਾਪਤੀ ਪਿੱਛੋਂ ਗੁਰੂ ਜੀ ਹੱਥ ਵਿੱਚ ਨੰਗੀ ਤਲਵਾਰ ਲੈ ਕੇ ਮੰਚ ਉੱਤੇ ਆਏਉਨ੍ਹਾਂ ਤਲਵਾਰ ਦਾ ਨਾਮ ਕ੍ਰਿਪਾਨ ਰੱਖਿਆ ਤਾਂ ਜੋ ਇਸਦੀ ਵਰਤੋਂ ਕੇਵਲ ਹੱਕਾਂ ਦੀ ਲੜਾਈ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਕੀਤੀ ਜਾਵੇਉਨ੍ਹਾਂ ਉੱਚੀ ਆਵਾਜ਼ ਵਿੱਚ ਆਖਿਆ, “ਮੈਨੂੰ ਇੱਕ ਸਿੱਖ ਦੀ ਲੋੜ ਹੈ ਜਿਹੜਾ ਸਾਨੂੰ ਆਪਣਾ ਸੀਸ ਭੇਟ ਕਰ ਸਕੇ।” ਸੰਗਤ ਵਿੱਚ ਸੰਨਾਟਾ ਛਾ ਗਿਆਸੰਗਤ ਵਿੱਚੋਂ ਲਾਹੌਰ ਦਾ ਵਾਸੀ ਭਾਈ ਦਇਆ ਰਾਮ ਖੱਤਰੀ ਉੱਠਿਆ, ਗੁਰੂ ਜੀ ਅੱਗੇ ਹੱਥ ਜੋੜ ਕੇ ਖੜ੍ਹਾ ਹੋ ਗਿਆ ਤੇ ਬੇਨਤੀ ਕੀਤੀ, “ਗੁਰੂ ਜੀ ਮੇਰਾ ਸੀਸ ਹਾਜ਼ਰ ਹੈ।” ਗੁਰੂ ਜੀ ਉਸ ਨੂੰ ਪਿੱਛੇ ਤੰਬੂ ਵਿੱਚ ਲੈ ਗਏ ਕੁਝ ਦੇਰ ਪਿੱਛੋਂ ਲਹੂ ਭਿੱਜੀ ਤਲਵਾਰ ਲੈ ਕੇ ਮੁੜ ਮੰਚ ’ਤੇ ਆਏ ਤੇ ਇੱਕ ਹੋਰ ਸੀਸ ਦੀ ਮੰਗ ਕੀਤੀਇਸ ਵਾਰ ਹਸਨਪੁਰ ਦਾ ਰਹਿਣ ਵਾਲਾ ਕਿਸਾਨ ਭਾਈ ਧਰਮ ਸਿੰਘ ਉੱਠਿਆ ਤੇ ਆਪਣਾ ਸੀਸ ਭੇਟ ਕੀਤਾਤੀਜੀ ਵਾਰ ਭਾਈ ਹਿੰਮਤ ਰਾਏ ਜਗਨਨਾਥ ਪੁਰੀ, ਚੌਥੀ ਵਾਰ ਭਾਈ ਮੋਹਕਮ ਚੰਦ ਦਵਾਰਕਾ ਅਤੇ ਪੰਜਵੀਂ ਵਾਰ ਬਿਦਰ ਦਾ ਵਾਸੀ ਭਾਈ ਸਾਹਿਬ ਚੰਦ ਅੱਗੇ ਆਏਇਸ ਸਾਰੇ ਭਾਰਤ ਅਤੇ ਤਿੰਨਾਂ ਵਰਨਾਂ ਦੀ ਨੁਮਾਇੰਦਗੀ ਕਰ ਰਹੇ ਸਨ

ਕੁਝ ਸਮੇਂ ਪਿੱਛੋਂ ਗੁਰੂ ਜੀ ਇਨ੍ਹਾਂ ਪੰਜਾਂ ਨੂੰ ਇੱਕੋ ਤਰ੍ਹਾਂ ਦੀਆਂ ਪੁਸ਼ਾਕਾਂ ਪੁਆ ਕੇ ਮੰਚ ਉੱਤੇ ਲੈ ਆਏ ਤੇ ਆਖਿਆ ਇਹ ਮੇਰੇ ਪੰਜ ਪਿਆਰੇ ਹਨਅੰਮ੍ਰਿਤ ਤਿਆਰ ਕੀਤਾ ਗਿਆ ਤੇ ਪੰਜਾਂ ਨੂੰ ਅੰਮ੍ਰਿਤ ਛਕਾਇਆ ਗਿਆਆਖਿਆ ਜਾਂਦਾ ਹੈ ਕਿ ਇਸ ਪਿੱਛੋਂ ਗੁਰੂ ਜੀ ਨੇ ਆਪ ਪੰਜਾਂ ਪਿਆਰਿਆਂ ਨੂੰ ਬੇਨਤੀ ਕੀਤੀ ਕਿ ਮੈਨੂੰ ਵੀ ਅਮ੍ਰਿਤ ਦੀ ਦਾਤ ਬਖਸ਼ੀ ਜਾਵੇਗੁਰੂ ਜੀ ਆਪ ਅੰਮ੍ਰਿਤ ਪ੍ਰਾਪਤ ਕਰਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏਗੁਰੂ ਜੀ ਨੇ ਪੰਜਾਂ ਦੇ ਨਾਮ ਪਿੱਛੇ ਸਿੰਘ ਲਾ ਕੇ ਜਾਤ ਪਾਤ ਦੇ ਨਾਮ ਉੱਤੇ ਪਈਆਂ ਮੁੱਢ ਕਦੀਮ ਤੋਂ ਵੰਡੀਆਂ ਨੂੰ ਤਲਵਾਰ ਦੇ ਇੱਕੋ ਝਟਕੇ ਨਾਲ ਖਤਮ ਕਰ ਦਿੱਤਾਸਭਨਾਂ ਦੇ ਪਿੱਛੇ ਸਿੰਘ ਲਗਾ ਕੇ ਜਿੱਥੇ ਉਨ੍ਹਾਂ ਵਿੱਚੋਂ ਹੀਣ ਭਾਵਨਾ ਨੂੰ ਖਤਮ ਕੀਤਾ, ਉੱਥੇ ਉਨ੍ਹਾਂ ਵਿੱਚ ਦਲੇਰੀ ਭਰੀ ਕਿਉਂਕਿ ਹੁਣ ਤਕ ਸਿੰਘ ਕੇਵਲ ਆਪਣੇ ਆਪ ਨੂੰ ਬਹਾਦਰ ਅਖਵਾਉਣ ਵਾਲੇ ਉੱਚੀ ਕੁੱਲ ਦੇ ਲੋਕ ਹੀ ਲਾਉਂਦੇ ਸਨਇਸੇ ਤਰ੍ਹਾਂ ਗੁਰੂ ਜੀ ਨੇ ਬੀਬੀਆਂ ਦੇ ਨਾਮ ਪਿੱਛੇ ਕੌਰ ਲਾਇਆ, ਜਿਹੜਾ ਪਹਿਲਾਂ ਕੇਵਲ ਸ਼ਾਹੀ ਅਤੇ ਉੱਚੇ ਘਰਾਣਿਆਂ ਦੀਆਂ ਬੀਬੀਆਂ ਹੀ ਲਾਉਂਦੀਆਂ ਸਨਗੁਰੂ ਜੀ ਨੇ ਖਾਲਸੇ ਨੂੰ ਸੰਤ ਸਿਪਾਹੀ ਦੇ ਰੂਪ ਵਿੱਚ ਪ੍ਰਗਟ ਕਰਕੇ ਤਲਵਾਰ ਦੇ ਪਹਿਲੇ ਝਟਕੇ ਨਾਲ ਮੁੱਢ ਕਦੀਮ ਤੋਂ ਜਾਤ ਪਾਤ ਦੇ ਨਾਮ ’ਤੇ ਪਈਆਂ ਵੰਡੀਆਂ ਨੂੰ ਤੋੜਿਆਦੂਜੇ ਝਟਕੇ ਨਾਲ ਆਪਣੇ ਆਪ ਨੂੰ ਨਿਮਾਣੇ ਤੇ ਨਿਤਾਣੇ ਸਮਝਣ ਵਾਲੀ ਦੇਸ਼ ਦੀ ਬਹੁਗਿਣਤੀ ਨੂੰ ਇਸ ਹੀਣ ਭਾਵਨਾ ਤੋਂ ਮੁਕਤ ਕੀਤਾਤੀਜੇ ਝਟਕੇ ਨਾਲ ਮੌਤ ਦੇ ਭੈ ਨੂੰ ਦੂਰ ਕੀਤਾ ਤਾਂ ਜੋ ਉਹ ਆਪਣੇ ਹੱਕਾਂ ਦੀ ਰਾਖੀ ਕਰ ਸਕਣਚੌਥੇ ਝਟਕੇ ਨਾਲ ਗੁਰੂ ਚੇਲੇ ਦੇ ਫਰਕ ਨੂੰ ਮਿਟਾ ਕੇ ਆਪਣੇ ਸਿੰਘਾਂ ਨੂੰ ਮਾਣ ਬਖਸ਼ਿਆ ਤੇ ਪੰਜਵੇਂ ਝਟਕੇ ਨਾਲ ਸੰਤ ਸਿਪਾਹੀਆਂ ਦੀ ਸਿਰਜਣਾ ਕੀਤੀਇੰਝ ਗੁਰੂ ਜੀ ਨੇ ਵਿਸਾਖੀ ਵਾਲੇ ਦਿਨ ਨਵਾਂ ਇਤਿਹਾਸ ਸਿਰਜਿਆ ਪਹਿਲੀ ਵਾਰ ਕਮੀਣ ਸਮਝੇ ਜਾਂਦੇ ਲੋਕਾਂ ਨੂੰ ਸਰਦਾਰੀਆਂ ਦੀ ਬਖਸ਼ਿਸ਼ ਕੀਤੀਉਨ੍ਹਾਂ ਨੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਨਾਬੋ’ ਨੂੰ ਸੱਚ ਕਰ ਵਿਖਾਇਆ

ਹੁਣ ਤਕ ਸੰਸਾਰ ਵਿੱਚ ਜਿੰਨੇ ਵੀ ਪੈਗੰਬਰ ਹੋਏ ਹਨ, ਉਨ੍ਹਾਂ ਸਭਨਾਂ ਨੇ ਆਪਣੇ ਆਪ ਨੂੰ ਪ੍ਰਮਾਤਮਾ ਜਾਂ ਪ੍ਰਮਾਤਮਾ ਦਾ ਪੁੱਤਰ ਅਖਵਾਇਆਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਨੂੰ ਪ੍ਰਮਾਤਮਾ ਦਾ ਸੇਵਕ ਦੱਸਿਆ ਅਤੇ ਆਪਣੇ ਸਿੰਘਾਂ ਨੂੰ ਆਪਣੇ ਪੁੱਤਰ ਆਖਿਆਉਨ੍ਹਾਂ ਤਾਂ ਇੱਥੋਂ ਤਕ ਆਖ ਦਿੱਤਾ ਕਿ ਮੇਰੇ ਸਿੰਘ ਹੀ ਮੇਰੀ ਸ਼ਕਤੀ ਹਨਇਹ ਮੰਨਿਆ ਗਿਆ ਹੈ ਕਿ ਗੁਰੂ ਜੀ ਨੇ ਖਾਲਸੇ ਦੀ ਸਾਜਨਾ ਪਿੱਛੋਂ ਕਦੇ ਆਪਣੇ ਸਿੰਘਾਂ ਨੂੰ ਕੋਈ ਹੁਕਮ ਨਹੀਂ ਦਿੱਤਾ ਸਗੋਂ ਪੰਜ ਪਿਆਰਿਆਂ ਵੱਲੋਂ ਕੀਤੇ ਹੁਕਮ ਨੂੰ ਖਿੜੇ ਮੱਥੇ ਸਵੀਕਾਰ ਕੀਤਾਗੁਰੂ ਜੀ ਨੇ ਆਪਣੇ ਸਿੰਘਾਂ ਲਈ ਪੰਜ ਕਕਾਰਾਂ ਦਾ ਧਾਰਣੀ ਹੋਣਾ ਜ਼ਰੂਰੀ ਕਰ ਦਿੱਤਾਪਹਿਲਾ ਕਕਾਰ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਕੇਸ ਪ੍ਰਮਾਤਮਾ ਵੱਲੋਂ ਬਖਸ਼ੀ ਦਾਤ ਹੈਪਹਿਲਾਂ ਸਾਰੇ ਕੇਸਧਾਰੀ ਹੁੰਦੇ ਸਨ ਪਰ ਵਿਦੇਸ਼ੀ ਸ਼ਾਸਕਾਂ ਨੇ ਗੁਲਾਮ ਪਰਜਾ ਨੂੰ ਕੇਸ ਕਤਲ ਕਰਨ ਦਾ ਹੁਕਮ ਦਿੱਤਾ ਸੀਦੂਜਾ, ਦਸਤਾਰ ਜਾਂ ਪਗੜੀ ਸਜਾਉਣਾ ਹੈਦਸਤਾਰ ਨੂੰ ਸਾਡੇ ਸੱਭਿਆਚਾਰ ਵਿੱਚ ਮਾਣ ਸਨਮਾਨ, ਜ਼ਿੰਮੇਵਾਰੀ, ਇਮਾਨਦਾਰੀਅ ਤੇ ਸ਼ਖਸੀਅਤ ਦਾ ਪ੍ਰਤੀਕ ਮੰਨਿਆ ਜਾਂਦਾ ਸੀਪਗੜੀ ਨੂੰ ਉਤਾਰਨਾ ਸ਼ਾਸਕਾਂ ਵੱਲੋਂ ਸਜ਼ਾ ਦਾ ਪ੍ਰਤੀਕ ਮੰਨਿਆ ਜਾਂਦਾ ਸੀਤੀਜਾ ਕਕਾਰ, ਕੇਸਾਂ ਵਿੱਚ ਕੰਘਾ ਰੱਖਣਾ ਹੈਸਰੀਰਕ ਅਤੇ ਕੇਸਾਂ ਦੀ ਸਾਫ ਸਫਾਈ ਜ਼ਰੂਰੀ ਹੈਚੌਥਾ ਕਕਾਰ ਕਛਹਿਰਾ ਪਹਿਨਣਾ ਹੈਇਸ ਤੋਂ ਪਹਿਲਾਂ ਆਮ ਲੋਕੀਂ ਲੰਗੋਟ ਜਾਂ ਧੋਤੀ ਪਹਿਨਦੇ ਸਨਜਿਹੜੀ ਫੁਰਤੀ ਦੇ ਰਾਹ ਵਿੱਚ ਰੁਕਾਵਟ ਸੀ ਕਛਹਿਰਾ ਜਤ ਸਤ ਦੀ ਸੰਭਾਲ ਵੀ ਕਰਦਾ ਹੈਸਿੰਘਾਂ ਬਾਰੇ ਇਹ ਪ੍ਰਸਿੱਧ ਹੈ ਕਿ ਉਨ੍ਹਾਂ ਕਦੇ ਕਿਸੇ ਔਰਤ ਦੀ ਇੱਜ਼ਤ ਨੂੰ ਹੱਥ ਨਹੀਂ ਪਾਇਆ ਸਗੋਂ ਬੇਵੱਸ ਔਰਤਾਂ ਦੀ ਇੱਜ਼ਤ ਦੀ ਰਾਖੀ ਕੀਤੀ ਹੈਪੰਜਵਾਂ ਕਕਾਰ ਕਿਰਪਾਨ ਦਾ ਧਾਰਨ ਕਰਨਾ ਹੈ ਸ਼ਸਤਰ ਮਨੁੱਖ ਵਿੱਚ ਹਿੰਮਤ ਅਤੇ ਹੌਸਲਾ ਪੈਦਾ ਕਰਦਾ ਹੈਨਿਹੱਥਾ ਇਨਸਾਨ ਡਰ ਕੇ ਦੌੜਦਾ ਹੈ ਜਦੋਂ ਕਿ ਸ਼ਸਤਰਧਾਰੀ ਮਨੁੱਖ ਜ਼ਾਲਮ ਦਾ ਡਟ ਕੇ ਮੁਕਾਬਲਾ ਕਰਦਾ ਹੈ

ਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਹੁਕਮ ਜਾਰੀ ਕੀਤਾ ਕਿ ਉਹ ਤੰਬਾਕੂ ਦੀ ਵਰਤੋਂ ਨਹੀਂ ਕਰਨਗੇਇਹ ਨਿਰਾ ਜ਼ਹਿਰ ਹੈ, ਜਿਹੜਾ ਇਨਸਾਨ ਨੂੰ ਨਿਕੰਮਾ ਬਣਾ ਦਿੰਦਾ ਹੈ ਅੱਜ ਸਾਰੇ ਸੰਸਾਰ ਵਿੱਚ ਤੰਬਾਕੂ ਦੀ ਵਰਤੋਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਪਰ ਗੁਰੂ ਜੀ ਨੇ ਤਿੰਨ ਸਦੀਆਂ ਪਹਿਲਾਂ ਹੀ ਇਸਦੀ ਵਰਤੋਂ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਸੀਔਰਤ ਨੂੰ ਸਮਾਜ ਵਿੱਚ ਬਰਾਬਰੀ ਦਾ ਦਰਜਾ ਹਾਸਲ ਨਹੀਂ ਸੀ ਸਗੋਂ ਉਨ੍ਹਾਂ ਨੂੰ ਜੰਮਦਿਆਂ ਹੀ ਮਾਰਨ ਦਾ ਰਿਵਾਜ਼ ਸੀਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਇਸ ਕੁਰਹਿਤ ਤੋਂ ਰੋਕਿਆ ਉਨ੍ਹਾਂ ਇੱਥੋਂ ਤਕ ਵੀ ਪਾਬੰਦੀ ਲਾ ਦਿੱਤੀ ਕਿ ਮੇਰਾ ਕੋਈ ਵੀ ਸਿੰਘ ਕਿਸੇ ਕੁੜੀਮਾਰ ਨਾਲ ਕੋਈ ਰਿਸ਼ਤਾ ਨਹੀਂ ਰੱਖੇਗਾਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਕਿ ਲੜਾਈ ਸਮੇਂ ਮੇਰਾ ਸਿੱਖ ਕਿਸੇ ਔਰਤ, ਬਜ਼ੁਰਗ ਜਾਂ ਮਾਸੂਮ ਉੱਤੇ ਵਾਰ ਨਹੀਂ ਕਰੇਗਾਮੇਰਾ ਸਿੱਖ ਮਜ਼ਲੂਮਾਂ ਉੱਤੇ ਹੋ ਰਹੇ ਜ਼ੁਲਮ ਵਿਰੁੱਧ ਹਥਿਆਰ ਚੁੱਕ ਉਨ੍ਹਾਂ ਦੀ ਵੀ ਰਾਖੀ ਕਰੇਗਾਸਿੱਖਾਂ ਦੇ ਮਨਾਂ ਵਿੱਚੋਂ ਮੌਤ ਦੇ ਡਰ ਨੂੰ ਦੂਰ ਕਰਨ ਲਈ ਗੁਰੂ ਜੀ ਦੇ ਪਰਿਵਾਰ ਵੱਲੋਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਗਈਆਂਸਭ ਤੋਂ ਪਹਿਲੀ ਸ਼ਹੀਦੀ ਗੁਰੂ ਜੀ ਦੇ ਦਾਦਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਜਬਰ ਜ਼ੁਲਮ ਤੇ ਬੇਇਨਸਾਫੀ ਵਿਰੁੱਧ ਖਿੜੇ ਮੱਥੇ ਤਸੀਹੇ ਝੱਲ ਕੇ ਸ਼ਹੀਦੀ ਪ੍ਰਾਪਤ ਕੀਤੀਗੁਰੂ ਜੀ ਦੇ ਪਿਤਾ ਜੀ, ਨੌਂਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਸ਼ਹੀਦੀ ਦਿੱਤੀਗੁਰੂ ਸਾਹਿਬ ਦੇ ਚੌਹਾਂ ਹੀ ਸਾਹਿਬਜ਼ਾਦਿਆਂ, ਜਿਨ੍ਹਾਂ ਦੀ ਉਮਰ ਕੇਵਲ 7, 9, 14 ਅਤੇ 17 ਸਾਲ ਸੀ, ਜ਼ੁਲਮ ਦਾ ਮੁਕਾਬਲਾ ਕਰਦੇ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂਗੁਰੂ ਜੀ ਦੇ ਮਾਤਾ ਜੀ ਵੀ ਸ਼ਹੀਦ ਹੋਏ ਤੇ ਅਖੀਰ ਗੁਰੂ ਜੀ ਨੇ ਆਪ ਵੀ ਨਾਂਦੇੜ ਵਿਖੇ ਸ਼ਹਾਦਤ ਪ੍ਰਾਪਤ ਕੀਤੀਇਸੇ ਕਰਕੇ ਇਤਿਹਾਸ ਗਵਾਹ ਹੈ ਕਿ ਗੁਰੂ ਦੇ ਕਿਸੇ ਵੀ ਸਿੱਖ ਨੇ ਡਰ ਕੇ ਜਾਂ ਲਾਲਚ ਵਿੱਚ ਆ ਕੇ ਆਪਣੀ ਜਾਨ ਨਹੀਂ ਬਖਸ਼ਾਈ ਸਗੋਂ ਸਭਨਾਂ ਨੇ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਦਿਆਂ ਹੋਇਆ ਧਰਮ ਯੁੱਧ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ

ਗੁਰੂ ਜੀ ਨੇ ਸੰਤ ਸਿਪਾਹੀ ਨੂੰ ਸਿਰਜਿਆਗੁਰੂ ਦਾ ਸਿੰਘ ਗ੍ਰਹਿਸਥ ਜੀਵਨ ਵਿੱਚ ਸੰਤ ਹੈ ਤੇ ਉਹ ਗੁਰੂ ਨਾਨਕ ਸਾਹਿਬ ਵੱਲੋਂ ਬਖਸ਼ਿਸ਼ ਤ੍ਰੈਗੁਣੀ ਜੀਵਨ ਜਾਚ ਕਿਰਤ ਕਰਨੀ, ਵੰਡ ਛਕਣਾ ਅਤੇ ਨਾਮ ਜਪਣ ਅਨੁਸਾਰ ਜੀਵਨ ਜਿਊਂਦਾ ਹੈਉਹ ਸੁੱਚੀ ਕਿਰਤ ਕਰਦਾ ਹੈ, ਉਸ ਵਿੱਚੋਂ ਵੀ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ ਅਤੇ ਪ੍ਰਮਾਤਮਾ ਨੂੰ ਯਾਦ ਰੱਖਦਾ ਹੈਉਹ ਸੱਚ, ਸੰਤੋਖ ਅਤੇ ਗਿਆਨ ਨੂੰ ਆਪਣੇ ਜੀਵਨ ਦਾ ਅਧਾਰ ਬਣਾਉਂਦਾ ਹੈਆਪਣੇ ਹੱਕਾਂ ਦੀ ਰਾਖੀ ਲਈ ਅਤੇ ਮਜ਼ਲੂਮਾਂ ’ਤੇ ਹੋਰ ਰਹੇ ਜ਼ੁਲਮ ਵਿਰੁੱਧ ਤਲਵਾਰ ਚੁੱਕਦਾ ਹੈ ਤੇ ਇੱਕ ਸੱਚੇ ਸਿਪਾਹੀ ਦੀ ਭੂਮਿਕਾ ਨਿਭਾਉਂਦਾ ਹੈ

ਖਾਲਸੇ ਦੀ ਸਿਰਜਣਾ ਦੇ ਇੱਕ ਦਹਾਕੇ ਪਿੱਛੋਂ ਹੀ ਗੁਰੂ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਦੀ ਸਹਾਇਤਾ ਨਾਲ ਪੰਜਾਬ ਵਿੱਚੋਂ ਜ਼ਾਲਮ ਰਾਜ ਨੂੰ ਸਮਾਪਤ ਕਰ ਦਿੱਤਾਬਾਬਾ ਜੀ ਜਦੋਂ ਨਾਂਦੇੜ ਤੋਂ ਤੁਰੇ ਸਨ ਤਾਂ ਉਨ੍ਹਾਂ ਨਾਲ ਗੁਰੂ ਜੀ ਵੱਲੋਂ ਭੇਜੇ ਪੰਜ ਸਿੰਘ, ਪੰਜ ਤੀਰ, ਨਗਾਰਾ ਅਤੇ ਨਿਸ਼ਾਨ ਸਾਹਿਬ ਸੀ ਪਰ ਜਦੋਂ ਉਨ੍ਹਾਂ ਨੇ ਸੋਨੀਪਤ ਆ ਕੇ ਪਹਿਲਾ ਪੜਾਅ ਕੀਤਾ ਤਾਂ ਉਨ੍ਹਾਂ ਨਾਲ 40 ਹਜ਼ਾਰ ਤੋਂ ਵੱਧ ਲੋਕ ਸਨ, ਜਿਹੜੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜ਼ੁਲਮ ਤੇ ਜਾਬਰ ਵਿਰੁੱਧ ਲੜਨ ਲਈ ਆਏ ਸਨਉਨ੍ਹਾਂ ਕੋਲ ਹਥਿਆਰ, ਗੋਲਾ-ਬਰੂਦ ਅਤੇ ਨਾ ਕੋਈ ਫੌਜੀ ਸਿਖਲਾਈ ਸੀ ਪਰ ਆਪਣੇ ਗੁਰੂ ਉੱਤੇ ਭਰੋਸਾ ਸੀਬਾਬਾ ਜੀ ਨੇ ਸਦੀਆਂ ਤੋਂ ਜਗੀਰਦਾਰਾਂ ਦੀ ਗੁਲਾਮੀ ਕਰ ਰਹੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਸਰਦਾਰੀਆਂ ਦੀ ਬਖਸ਼ਿਸ਼ ਕੀਤੀਜਿਨ੍ਹਾਂ ਦੇ ਪਰਛਾਵੇਂ ਤੋਂ ਵੀ ਉੱਚੀ ਕੁੱਲ ਵਾਲੇ ਦੂਰ ਭਜਦੇ ਸਨ, ਉਨ੍ਹਾਂ ਹੱਥ ਹਕੂਮਤ ਦੇ ਕੇ ਆਪਣੇ ਆਪ ਨੂੰ ਉੱਚਾ ਸਮਝਣ ਵਾਲਿਆਂ ਨੂੰ ਉਨ੍ਹਾਂ ਅੱਗੇ ਝੁਕਣ ਲਈ ਮਜਬੂਰ ਕਰ ਦਿੱਤਾਇਲਾਕੇ ਵਿੱਚੋਂ ਜਬਰ, ਜ਼ੁਲਮ, ਰਿਸ਼ਵਤਖੋਰੀ ਨੂੰ ਦੂਰ ਕਰਕੇ ਸੱਚ ਅਤੇ ਹੱਕ ਦੀ ਹਕੂਮਤ ਕਾਇਮ ਕੀਤੀਖਾਲਸਾ ਅਤੇ ਖਾਲਸਾ ਰਾਜ ਕਿਹੋ ਜਿਹਾ ਹੋਵੇ, ਇਸਦਾ ਨਮੂਨਾ ਸਿੰਘਾਂ ਨੇ ਖਾਲਸੇ ਦੀ ਸਿਰਜਣਾ ਤੋਂ ਇੱਕ ਦਹਾਕੇ ਵਿੱਚ ਹੀ ਕਾਇਮ ਕਰਕੇ ਵਿਖਾ ਦਿੱਤਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (
This email address is being protected from spambots. You need JavaScript enabled to view it.om)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author