RanjitSingh Dr7ਆਵੋ ਆਪਣੇ ਅੰਦਰ ਝਾਤ ਮਾਰੀਏ, ਆਪਣੇ ਨਿੱਜੀ ਸਵਾਰਥ ਲਈ ਰੰਗਲੇ ਪੰਜਾਬ ਦਾ ਨੁਕਸਾਨ ...
(27 ਅਪਰੈਲ 2025)

 

ਪੰਜਾਬੀ ਮਿਹਨਤੀ ਅਤੇ ਖਤਰਿਆਂ ਨਾਲ ਖੇਡਣ ਵਾਲਿਆਂ ਵਿੱਚ ਗਿਣੇ ਜਾਂਦੇ ਹਨਇਸੇ ਕਰਕੇ ਉਨ੍ਹਾਂ ਨੂੰ ਸੰਸਾਰ ਦੇ ਵਧੀਆ ਕਿਸਾਨ ਅਤੇ ਬਹਾਦਰ ਜਵਾਨ ਕਰਕੇ ਜਾਣਿਆ ਜਾਂਦਾ ਹੈਉਨ੍ਹਾਂ ਦੀ ਕਥਨੀ ਅਤੇ ਕਰਨੀ ਵਿੱਚ ਕੋਈ ਵੀ ਫਰਕ ਨਹੀਂ ਹੈਉਹ ਜੋ ਠਾਣ ਲੈਂਦੇ ਹਨ, ਉਸ ਨੂੰ ਕਰਕੇ ਵਿਖਾਉਂਦੇ ਹਨਪਿਛਲੀ ਸਦੀ ਦੇ ਸ਼ੁਰੂ ਵਿੱਚ ਜਦੋਂ ਅੰਗਰੇਜ਼ ਸਰਕਾਰ ਨੇ ਦੇਸ਼ ਵਿੱਚੋਂ ਭੁੱਖਮਰੀ ਦੂਰ ਕਰਨ ਲਈ ਪੱਛਮੀ ਪੰਜਾਬ ਵਿੱਚ ਨਹਿਰਾਂ ਦਾ ਜਾਲ ਵਿਛਾਇਆ ਤਾਂ ਜੰਗਲਾਂ ਨੂੰ ਆਪਣੀ ਮਿਹਨਤ ਨਾਲ ਸਾਫ ਕਰਕੇ ਪੰਜਾਬੀਆਂ ਨੇ ਲਹਿਲਹਾਉਂਦੇ ਖੇਤਾਂ ਵਿੱਚ ਤਬਦੀਲ ਕਰ ਦਿੱਤਾ ਅਜ਼ਾਦੀ ਸਮੇਂ ਪੰਜਾਬ ਦੀ ਵੰਡ ਹੋਈਇਸ ਪਾਸਿਓਂ ਪੰਜਾਬੀ ਜਿਹੜੇ ਗੱਡੇ ਜੋੜ ਕੇ ਬਾਰਾਂ ਅਬਾਦ ਕਰਨ ਗਏ ਸਨ, ਉਨ੍ਹਾਂ ਗੱਡਿਆਂ ਉੱਤੇ ਹੀ ਉਨ੍ਹਾਂ ਨੂੰ ਸਭ ਕੁਝ ਲੁਟਾ ਕੇ ਖਾਲੀ ਹੱਥ ਵਾਪਸ ਮੁੜਨਾ ਪਿਆਪਰ ਇਸ ਪਾਸੇ ਪੈਰ ਲਗਦਿਆਂ ਹੀ ਉਨ੍ਹਾਂ ਮਿਹਨਤ ਕੀਤੀ ਅਤੇ ਪੂਰਬੀ ਪੰਜਾਬ ਨੂੰ ਹਰੇ ਇਨਕਲਾਬ ਦੀ ਕਰਮਭੂਮੀ ਬਣਾ ਦਿੱਤਾ ਉੱਤਰ ਪ੍ਰਦੇਸ਼ ਦੇ ਤਰਾਈ ਇਲਾਕੇ ਦੇ ਜੰਗਲਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਅਬਾਦ ਕਰਨ ਵਾਲੇ ਵੀ ਪੰਜਾਬੀ ਹੀ ਹਨਇਸੇ ਤਰ੍ਹਾਂ ਰਾਜਸਥਾਨ ਦੇ ਰੇਤਲੇ ਟਿੱਬਿਆਂ ਨੂੰ ਲਹਿਲਹਾਉਂਦੇ ਖੇਤਾਂ ਵਿੱਚ ਵੀ ਪੰਜਾਬੀਆਂ ਨੇ ਹੀ ਤਬਦੀਲ ਕੀਤਾਜਦੋਂ ਵੀ ਮੌਕਾ ਮਿਲਿਆ ਵਿਦੇਸ਼ਾਂ ਵਿੱਚ ਜਾ ਕੇ ਵੀ ਉਨ੍ਹਾਂ ਆਪਣੀ ਮਿਹਨਤ ਨਾਲ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹਿਆ ਹੈਇਹ ਬੜੇ ਦੁਖੀ ਹਿਰਦੇ ਨਾਲ ਲਿਖਣਾ ਪੈਂਦਾ ਹੈ ਕਿ ਇਸ ਸਦੀ ਦੇ ਸ਼ੁਰੂ ਹੁੰਦਿਆਂ ਹੀ ਪੰਜਾਬੀਆਂ, ਵਿਸ਼ੇਸ਼ ਕਰਕੇ ਇੱਥੋਂ ਦੇ ਲੀਡਰਾਂ ਦਾ ਕਿਰਦਾਰ ਕੇਵਲ ਕਥਨੀ ਤਕ ਹੀ ਸੀਮਿਤ ਹੋ ਰਿਹਾ ਹੈਉਹ ਕਰਨੀ ਤੋਂ ਦੂਰ ਹੋ ਰਹੇ ਹਨ ਅਜਿਹਾ ਕੇਵਲ ਰਾਜਸੀ ਲੀਡਰਾਂ ਵਿੱਚ ਹੀ ਨਹੀਂ ਹੋ ਰਿਹਾ ਸਗੋਂ ਸਾਡੇ ਧਾਰਮਿਕ ਲੀਡਰਾਂ, ਪ੍ਰਚਾਰਕਾਂ ਅਤੇ ਸਮਾਜ ਸੇਵਕਾਂ ਦੀ ਸੋਚ ਵੀ ਅਜਿਹੀ ਹੀ ਬਣਦੀ ਜਾ ਰਹੀ ਹੈਉਹ ਕੇਵਲ ਪ੍ਰਵਚਨ ਕਰਦੇ ਹਨ, ਨਾਅਰੇ ਲਾਉਂਦੇ ਹਨ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਹਨ ਪਰ ਸਮੱਸਿਆਵਾਂ ਦਾ ਹੱਲ ਕਰਨ ਲਈ ਕੋਈ ਯਤਨ ਨਹੀਂ ਕਰਦੇਲੀਡਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਜਦੋਂ ਕੁਰਸੀ ਪ੍ਰਾਪਤ ਕਰ ਲੈਂਦੇ ਹਨ, ਆਪਣੇ ਕੀਤੇ ਵਾਅਦਿਆਂ ਨੂੰ ਭੁੱਲ ਜਾਂਦੇ ਹਨ, ਕੇਵਲ ਕੁਝ ਕੁ ਮੁਫ਼ਤ ਦੀਆਂ ਰਿਊੜੀਆਂ ਵੰਡ ਕੇ ਲੋਕਾਂ ਨੂੰ ਪਰਚਾਉਣ ਦਾ ਯਤਨ ਕਰਦੇ ਹਨ ਅਜ਼ਾਦੀ ਪਿੱਛੋਂ ਸੂਬੇ ਨੂੰ ਅਜਿਹੇ ਆਗੂ ਮਿਲੇ, ਜਿਨ੍ਹਾਂ ਦੀ ਕਰਨੀ ਅਤੇ ਕਥਨੀ ਵਿੱਚ ਕੋਈ ਫਰਕ ਨਹੀਂ ਸੀਅਸਲ ਵਿੱਚ ਉਹ ਵਾਅਦੇ ਕਰਨ ਵਿੱਚ ਯਕੀਨ ਨਹੀਂ ਸਨ ਰੱਖਦੇ ਸਗੋਂ ਸੂਬੇ ਦੇ ਭਲੇ ਲਈ ਕਾਰਜ ਕਰਦੇ ਸਨਲੋਕਾਂ ਵਿੱਚ ਵੀ ਜੋਸ਼ ਸੀਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵੱਧ ਵਿਕਸਿਤ ਸੂਬਾ ਬਣਾ ਦਿੱਤਾਜਿਸ ਤੇਜ਼ੀ ਨਾਲ ਪੰਜਾਬ ਵਿੱਚ ਖੇਤੀ ਅਤੇ ਪੇਂਡੂ ਵਿਕਾਸ ਹੋਇਆ, ਇਸਦੀ ਮਿਸਾਲ ਸੰਸਾਰ ਵਿੱਚ ਹੋਰ ਕਿਧਰੇ ਨਹੀਂ ਮਿਲਦੀਹੁਣ ਕੇਵਲ ਸਬਜ਼ਬਾਗ ਵਿਖਾਏ ਜਾਂਦੇ ਹਨ, ਕਦੇ ਸਮਾਂ ਸੀ ਕਿ ਸਬਜ਼ਬਾਗ ਲਗਾ ਕੇ ਵਿਖਾਏ ਜਾਂਦੇ ਸਨ

ਸਾਡੇ ਆਗੂਆਂ ਦੀ ਸੋਚ ਕਥਨੀ ਤਕ ਸੀਮਿਤ ਹੋ ਗਈ ਹੈ ਇਸਦੀ ਪ੍ਰੋੜ੍ਹਤਾ ਲਈ ਕੁਝ ਮਿਸਾਲਾਂ ਦੇਣ ਦਾ ਯਤਨ ਕਰਾਂਗਾਸਰਦਾਰ ਪ੍ਰਤਾਪ ਸਿੰਘ ਕੈਰੋਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਦੀ ਸੋਚ ਸੀ ਕਿ ਖੇਤੀ ਦੀ ਤਰੱਕੀ ਸਿੰਚਾਈ ਸਹੂਲਤਾਂ ਤੋਂ ਬਗੈਰ ਨਹੀਂ ਹੋ ਸਕਦੀਨਹਿਰੀ ਪਾਣੀ ਮਿਲਣ ਨਾਲ ਪਛਮੀ ਪੰਜਾਬ ਦੀਆਂ ਬਾਰਾਂ ਨੂੰ ਲਹਿਲਹਾਂਦੇ ਖੇਤਾਂ ਵਿੱਚ ਬਦਲਿਆ ਗਿਆ ਸੀਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਇਹ ਲੋੜ ਖੂਹਾਂ ਨਾਲ ਪੂਰੀ ਨਹੀਂ ਕੀਤੀ ਜਾ ਸਕਦੀਉਨ੍ਹਾਂ ਨੇ ਪੰਜਾਬ ਵਿੱਚ ਨਹਿਰਾਂ ਦਾ ਜਾਲ਼ ਇਸ ਢੰਗ ਨਾਲ ਵਿਛਾਇਆ ਕਿ ਹਰੇਕ ਖੇਤ ਤਕ ਨਹਿਰੀ ਪਾਣੀ ਪਹੁੰਚਿਆਇਸ ਪਿੱਛੋਂ ਆਉਣ ਵਾਲੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਟਿਊਬਵੈਲ ਲਗਾਉਣ ਲਈ ਉਤਸ਼ਾਹਿਤ ਕੀਤਾ ਇੱਥੋਂ ਤਕ ਕਿ ਬਿਜਲੀ ਵੀ ਮੁਫ਼ਤ ਕਰ ਦਿੱਤੀਹੁਣ ਕਿਸਾਨ ਨਹਿਰੀ ਪਾਣੀ ਦੀ ਵਾਰੀ ਕਿਉਂ ਉਡੀਕੇਗਾ ਜਦੋਂ ਉਹ ਆਪਣੀ ਮਰਜ਼ੀ ਨਾਲ ਪਾਣੀ ਕੱਢ ਸਕਦਾ ਹੈ ਨਵੀਂਆਂ ਸਰਕਾਰਾਂ ਨੇ ਬਹੁਤੀਆਂ ਕੱਸੀਆਂ ਰਜਵਾਹੇ ਪੂਰ ਕੇ ਸੜਕਾਂ ਬਣਾ ਦਿੱਤੀਆਂ ਹਨ ਜਾਂ ਲੋਕਾਂ ਨੇ ਆਪਣੇ ਖੇਤਾਂ ਨਾਲ ਰਲਾ ਲਏ ਹਨਪੰਜਾਬ ਦੇ ਹਜ਼ਾਰਾਂ ਪਿੰਡ ਸ਼ਹਿਰਾਂ ਨੇ ਖਾ ਲਏ। ਉੱਥੇ ਵਗਣ ਵਾਲੇ ਰਜਵਾਹੇ ਵੀ ਸੜਕਾਂ ਵਿੱਚ ਤਬਦੀਲ ਹੋ ਗਏ ਹਨਹੁਣ ਧਰਤੀ ਹੇਠ ਜਿੰਨਾ ਪਾਣੀ ਜਾਂਦਾ ਹੈ, ਉਸ ਤੋਂ ਕਿਤੇ ਵੱਧ ਧਰਤੀ ਹੇਠੋਂ ਕੱਢਿਆ ਜਾਂਦਾ ਹੈਧਰਤੀ ਹੇਠ ਪਾਣੀ ਜਾਣ ਦੇ ਵਸੀਲੇ, ਛੱਪੜ, ਰਜਵਾਹੇ, ਬਰਸਾਤੀ ਨਾਲੇ, ਕੱਚੇ ਰਾਹ ਸਾਰੇ ਬੰਦ ਹੋ ਗਏ ਹਨਕਿਸੇ ਵੀ ਸਰਕਾਰ ਜਾਂ ਸੰਸਥਾ ਨੇ ਕਿਸੇ ਯੋਜਨਾਬੰਦ ਢੰਗ ਨਾਲ ਧਰਤੀ ਹੇਠ ਪਾਣੀ ਭੇਜਣ ਦਾ ਯਤਨ ਨਹੀਂ ਕੀਤਾ ਮੁੱਕ ਰਹੇ ਪਾਣੀ ਦਾ ਰੌਲ਼ਾ ਜ਼ਰੂਰ ਸਾਰੇ ਹੀ ਪਾ ਰਹੇ ਹਨ ਅਤੇ ਕਿਸਾਨਾਂ ਦੇ ਸਿਰ ਭਾਂਡਾ ਭੰਨ ਰਹੇ ਹਨਜੇਕਰ ਕਿਸਾਨ ਝੋਨਾ ਲਗਾਉਣਾ ਬੰਦ ਕਰ ਵੀ ਦੇਣ ਤਾਂ ਕੋਈ ਫਸਲ ਤਾਂ ਬੀਜਣਗੇ ਹੀਪੰਜਾਬ ਵਿੱਚ ਬਹੁਗਿਣਤੀ ਛੋਟੇ ਕਿਸਾਨਾਂ ਦੀ ਹੈ। ਆਪਣੇ ਚੁੱਲ੍ਹੇ ਵਿੱਚ ਅੱਗ ਬਲਦੀ ਰੱਖਣ ਲਈ ਉਹ ਸਾਲ ਵਿੱਚ ਇੱਕ ਤੋਂ ਵੱਧ ਫਸਲਾਂ ਲੈਣ ਦਾ ਯਤਨ ਕਰਦੇ ਹਨਗੈਰ ਖੇਤੀ ਕੰਮਾਂ ਵਿੱਚ ਪਾਣੀ ਦੀ ਹੋ ਰਹੀ ਬਰਬਾਦੀ ਵਲ ਵੀ ਕਿਸੇ ਦਾ ਧਿਆਨ ਨਹੀਂ ਜਾ ਰਿਹਾਸਾਨੂੰ ਆਪਣੇ ਗਵਾਂਢੀ ਰਾਜਾਂ ਤੋਂ ਸਬਕ ਸਿੱਖਣਾ ਚਾਹੀਦਾ ਹੈਰਾਜਸਥਾਨ ਵਿੱਚ ਜਦੋਂ ਕੋਈ ਫ਼ੈਕਟਰੀ ਲਗਦੀ ਹੈ ਤਾਂ ਉਸ ਲਈ ਲਾਜ਼ਮੀ ਕੀਤਾ ਜਾਂਦਾ ਹੈ ਕਿ ਜਿੰਨੇ ਪਾਣੀ ਦੀ ਉਸ ਨੂੰ ਲੋੜ ਹੈ ਉਸ ਤੋਂ ਡਿਊਢਾ ਪਾਣੀ ਉਹ ਧਰਤੀ ਹੇਠ ਭੇਜੇਗਾਬਰਸਾਤ ਦੇ ਪਾਣੀ ਨੂੰ ਧਰਤੀ ਹੇਠ ਭੇਜਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਕੁਝ ਛੱਪੜ ਅਲਾਟ ਕੀਤੇ ਜਾਂਦੇ ਹਨ, ਜਿਨ੍ਹਾਂ ਦੀ ਸਾਂਭ ਸੰਭਾਲ ਉਸ ਫ਼ੈਕਟਰੀ ਦੀ ਜ਼ਿੰਮੇਵਾਰੀ ਹੁੰਦੀ ਹੈ ਉੱਥੇ ਰਿਸ਼ਵਤਖੋਰੀ ਘੱਟ ਹੋਣ ਕਰਕੇ ਨਕਲੀ ਸਰਟੀਫਿਕੇਟ ਪ੍ਰਾਪਤ ਕਰਨੇ ਔਖੇ ਹਨ

ਇੱਕ ਹੋਰ ਮਿਸਾਲ ਲੁਧਿਆਣੇ ਵਿੱਚੋਂ ਲੰਘਦੇ ਬੁੱਢੇ ਨਾਲੇ ਦੀ ਲੈਂਦੇ ਹਾਂ ਇਸਦੇ ਪਾਣੀ ਨੂੰ ਸਾਫ਼ ਕਰਨ ਲਈ ਪਿਛਲੀ ਅੱਧੀ ਸਦੀ ਤੋਂ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੀਤੇ ਹਨਬਹੁਤ ਸਾਰੀਆਂ ਸੰਸਥਾਵਾਂ ਅਤੇ ਧਾਰਮਿਕ ਆਗੂਆਂ ਨੇ ਸਫਾਈ ਮੁਹਿੰਮਾਂ ਚਲਾਈਆਂ ਹਨ ਪਰ ਇਸਦਾ ਪਾਣੀ ਸਾਫ ਹੋਣ ਦੀ ਥਾਂ ਹੋਰ ਗੰਦਾ ਹੋ ਰਿਹਾ ਹੈਇਹ ਕਦੇ ਦਰਿਆ ਸੀ ਅਤੇ ਮਾਛੀਵਾੜੇ ਕੋਲੋਂ ਸਤਲੁਜ ਵਿੱਚੋਂ ਨਿਕਲਦਾ ਸੀਉਦੋਂ ਇਸਦੇ ਲਾਗੇ ਫ਼ੈਕਟਰੀਆਂ ਵੀ ਨਹੀਂ ਸਨ ਅਤੇ ਨਾ ਹੀ ਸ਼ਹਿਰਾਂ ਵਿੱਚ ਸੀਵਰੇਜ ਸੀਪਾਣੀ ਸਾਫ ਸੀ। ਲੁਧਿਆਣੇ ਤਾਂ ਲੋਕੀਂ ਇੱਥੇ ਕੱਪੜੇ ਧੋਂਦੇ ਸਨ ਅਤੇ ਸਬਜ਼ੀਆਂ ਹੁੰਦੀਆਂ ਸਨਜਦੋਂ ਸਤਲੁਜ ਦਰਿਆ ਦੇ ਕੰਢੇ ਬੰਨ੍ਹ ਬਣਾਏ ਗਏ ਤਾਂ ਇਹ ਬੰਦ ਹੋ ਗਿਆਹੁਣ ਇਹ ਕੂਮ ਕਲਾਂ ਪਿੰਡ ਦੇ ਗੰਦੇ ਪਾਣੀ ਨਾਲ ਸ਼ੁਰੂ ਹੁੰਦਾ ਹੈ ਇਸਦੇ ਨੇੜੇ ਲੱਗੇ ਕਾਰਖਾਨੇ ਵੀ ਆਪਣਾ ਗੰਦਾ ਪਾਣੀ ਇਸੇ ਵਿੱਚ ਹੀ ਸੁੱਟਦੇ ਹਨਲੁਧਿਆਣਾ ਸ਼ਹਿਰ ਦੇ ਸੀਵਰੇਜ ਦਾ ਗੰਦ ਵੀ ਇਸੇ ਵਿੱਚ ਪੈਂਦਾ ਹੈ ਤੇ ਇਹ ਸਾਰੀ ਗੰਦਗੀ ਸਤਲੁਜ ਵਿੱਚ ਜਾ ਮਿਲਦੀ ਹੈਇਹੋ ਪਾਣੀ ਨਹਿਰਾਂ ਰਾਹੀਂ ਮਾਲਵੇ ਅਤੇ ਰਾਜਸਥਾਨ ਨੂੰ ਜਾਂਦਾ ਹੈ ਤੇ ਮਜਬੂਰੀ ਵਿੱਚ ਇਹੋ ਪਾਣੀ ਲੋਕਾਂ ਨੂੰ ਪੀਣਾ ਪੈਂਦਾ ਹੈਇਹ ਇਲਾਕਾ ਕੈਂਸਰ ਪੱਟੀ ਬਣ ਗਿਆ ਹੈ ਅਤੇ ਇਸਦਾ ਸਾਰਾ ਭਾਂਡਾ ਵੀ ਕਿਸਾਨਾਂ ਦੇ ਸਿਰ ਭੰਨਿਆ ਜਾਂਦਾ ਹੈ ਇਸਦੇ ਪਾਣੀ ਨੂੰ ਲੁਧਿਆਣੇ ਆਉਣ ਤੋਂ ਪਹਿਲਾਂ ਸਾਫ਼ ਕਰਕੇ ਸਿੰਚਾਈ ਲਈ ਦਿੱਤਾ ਜਾਵੇ। ਮੁੜ ਲੁਧਿਆਣੇ ਤੋਂ ਅੱਗੇ ਸਾਰੇ ਪਾਣੀ ਨੂੰ ਸਾਫ਼ ਕਰਕੇ ਸਿੰਚਾਈ ਲਈ ਵਰਤਿਆ ਜਾਵੇਪਰ ਕਿਸੇ ਇਸ ਪਾਸੇ ਕੋਈ ਯਤਨ ਨਹੀਂ ਕੀਤਾ

ਹੁਣ ਪੰਜਾਬ ਦੀ ਰਾਜਧਾਨੀ ਦੀ ਗੱਲ ਕਰੀਏਸਰਦਾਰ ਕੈਰੋਂ ਨੇ ਪੰਜਾਬ ਲਈ ਅਤਿ ਆਧੁਨਿਕ ਸ਼ਹਿਰ ਦੇ ਰੂਪ ਵਿੱਚ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਸੀਪੰਜਾਬੀ ਸੂਬਾ ਬਣਨ ਸਮੇਂ ਫ਼ੈਸਲਾ ਹੋਇਆ ਸੀ ਕਿ ਹਰਿਆਣਾ ਪੰਜ ਸਾਲਾਂ ਵਿੱਚ ਕੇਂਦਰ ਦੀ ਸਹਾਇਤਾ ਨਾਲ ਆਪਣੀ ਰਾਜਧਾਨੀ ਬਣਾ ਲਵੇਗਾਹੁਣ ਸੱਠ ਸਾਲ ਬੀਤ ਗਏ ਹਨ, ਇਹ ਕੇਂਦਰ ਸ਼ਾਸਤ ਪ੍ਰਦੇਸ ਬਣਿਆ ਹੋਇਆ ਹੈਪੰਜਾਬੀਆਂ ਦੀ ਗਿਣਤੀ ਇੰਨੀ ਘਟ ਗਈ ਹੈ ਕਿ ਹੁਣ ਕਦੇ ਵੀ ਇਹ ਪੰਜਾਬ ਨੂੰ ਨਹੀਂ ਮਿਲੇਗਾਕਿਸੇ ਵੀ ਰਾਜਸੀ ਪਾਰਟੀ ਨੇ ਪੰਜ ਸਾਲਾਂ ਪਿੱਛੋਂ ਚੰਡੀਗੜ੍ਹ ਪ੍ਰਾਪਤੀ ਲਈ ਯਤਨ ਨਹੀਂ ਕੀਤੇ ਕੇਵਲ ਚੋਣਾਂ ਸਮੇਂ ਹੀ ਰੌਲਾ ਪਾਇਆ ਜਾਂਦਾ ਹੈ

ਪੰਜਾਬੀ ਬੋਲੀ ਦੀ ਚਰਚਾ ਵੀ ਕੀਤੀ ਜਾ ਸਕਦੀ ਹੈਬਹੁਤ ਸਾਰੀਆਂ ਕੁਰਬਾਨੀਆਂ ਦੇਣ ਪਿੱਛੋਂ ਬੋਲੀ ਦੇ ਅਧਾਰ ਉੱਤੇ ਪੰਜਾਬੀ ਸੂਬਾ ਹੋਂਦ ਵਿੱਚ ਆਇਆਇਸ ਲਈ ਅੱਧਾ ਪੰਜਾਬ, ਚੰਡੀਗੜ੍ਹ, ਭਾਖੜਾ ਤੇ ਹੋਰ ਕਈ ਕੁਝ ਛੱਡਣਾ ਪਿਆਸਾਡੇ ਬੁੱਧੀਜੀਵੀ ਪੰਜਾਬੀ ਦਾ ਪ੍ਰਚਾਰ ਕਰਦੇ ਹਨ ਪਰ ਬਹੁਤੇ ਪੰਜਾਬੀਆਂ ਦੇ ਬੱਚੇ ਅਖੌਤੀ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਹਨ, ਜਿੱਥੇ ਪੰਜਾਬੀ ਪੜ੍ਹਨਾ ਤਾਂ ਦੂਰ, ਪੰਜਾਬੀ ਬੋਲਣਾ ਵੀ ਮਨ੍ਹਾ ਹੈਘਰਾਂ ਵਿੱਚ ਵੀ ਬੱਚਿਆਂ ਨਾਲ ਹਿੰਦੋਸਤਾਨੀ ਵਿੱਚ ਗੱਲਾਂ ਕਰਦੇ ਹਾਂਲਿਖਣਾ ਤਾਂ ਨਹੀਂ ਚਾਹੀਦਾ ਪਰ ਹਿੰਦੂ ਪਰਿਵਾਰਾਂ ਦੀ ਗੱਲ ਤਾਂ ਛੱਡੋ ਸਿੱਖਾਂ ਦੇ ਬੱਚੇ ਵੀ ਪੰਜਾਬੀ ਤੋਂ ਦੂਰ ਹੋ ਰਹੇ ਹਨਸਰਕਾਰੀ ਸਕੂਲਾਂ ਵਿੱਚ ਗਰੀਬਾਂ ਅਤੇ ਦੂਜੇ ਸੂਬਿਆਂ ਦੇ ਕਾਮਿਆਂ ਦੇ ਬੱਚੇ ਪੜ੍ਹਦੇ ਹਨਉਨ੍ਹਾਂ ਨੂੰ ਹੀ ਪੰਜਾਬੀ ਆਉਂਦੀ ਹੈ, ਇੰਝ ਨੌਕਰੀਆਂ ਉਨ੍ਹਾਂ ਨੂੰ ਹੀ ਮਿਲਦੀਆਂ ਹਨ

ਜਦੋਂ ਪੰਜਾਬੀ ਸੂਬਾ ਬਣਿਆ, ਉਦੋਂ ਪੰਜਾਬ ਵਿਕਾਸ ਪੱਖੋਂ ਦੇਸ਼ ਵਿੱਚ ਪਹਿਲੇ ਨੰਬਰ ਉੱਤੇ ਸੀ ਇਸਦੇ ਸਿਰ ਕੋਈ ਕਰਜ਼ਾ ਵੀ ਨਹੀਂ ਸੀਬਹੁਤੇ ਸੂਬੇ ਇਸਦੇ ਨੇੜੇ ਤੇੜੇ ਵੀ ਨਹੀਂ ਸਨਸੂਬੇ ਵਿੱਚ ਬੇਰੁਜ਼ਗਾਰੀ ਨਾਮਾਤਰ ਸੀਅਖੌਤੀ ਅੰਗਰੇਜ਼ੀ ਸਕੂਲਾਂ ਦਾ ਪਸਾਰਾ ਨਹੀਂ ਸੀਰਿਸ਼ਵਤਖੋਰ, ਮਿਲਾਵਟ, ਬੇਈਮਾਨੀ ਬਹੁਤ ਘਟ ਨਜ਼ਰ ਆਉਂਦੀ ਸੀਪੰਜਾਬੀ ਸੂਬਾ ਬਣਨ ਨਾਲ ਵਿਕਾਸ ਵਿੱਚ ਹੋਰ ਵਾਧਾ ਹੋਣਾ ਚਾਹੀਦਾ ਸੀਇਹ ਦੇਸ਼ ਦਾ ਨਹੀਂ ਸਗੋਂ ਸੰਸਾਰ ਦਾ ਇੱਕ ਵਿਕਸਿਤ ਸੂਬਾ ਬਣ ਜਾਣਾ ਚਾਹੀਦਾ ਸੀਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਸਥਾਪਤ ਹੋਣਾ ਚਾਹੀਦਾ ਸੀਗਰੀਬੀ, ਅਨਪੜ੍ਹਤਾ, ਬੇਈਮਾਨੀ ਅਤੇ ਰਿਸ਼ਵਤਖੋਰੀ ਲਈ ਕੋਈ ਥਾਂ ਨਹੀਂ ਸੀ ਹੋਣੀ ਚਾਹੀਦੀਲੋਕਾਂ ਅਤੇ ਆਗੂਆਂ ਵੱਲੋਂ ਕਿਰਤ ਕਰਨ, ਵਿਖਾਵੇ ਤੋਂ ਦੂਰੀ ਅਤੇ ਸੱਚੇ ਤੇ ਸੁਚੱਜੇ ਜੀਵਨ ਦੀ ਮਿਸਾਲ ਕਾਇਮ ਕੀਤੀ ਜਾਣੀ ਚਾਹੀਦੀ ਸੀ ਪਰ ਹੋਇਆ ਇਸ ਤੋਂ ਉਲਟ। ਪੰਜਾਬ ਨਿਵਾਣ ਵਲ ਰੁੜ੍ਹਨ ਲੱਗ ਪਿਆਹੁਣ ਇਹ ਵਿਕਾਸ ਪੱਖੋਂ ਸਭ ਤੋਂ ਪਛੜ ਗਿਆ ਹੈ ਨਸ਼ਿਆਂ ਦੀ ਵਰਤੋਂ, ਰਿਸ਼ਵਤਖੋਰੀ, ਬੇਈਮਾਨੀ ਅਤੇ ਵਿਖਾਵੇ ਵਿੱਚ ਪੰਜਾਬ ਹੁਣ ਸਭ ਤੋਂ ਅੱਗੇ ਹੋ ਗਿਆ ਹੈ

ਪੰਜਾਬ ਵਿੱਚ ਨਸ਼ਿਆਂ ਦੀ ਵਰਤੋਂ ਅਜੇ ਵੀ ਵਧ ਰਹੀ ਹੈਸਾਰੀਆਂ ਰਾਜਸੀ ਪਾਰਟੀਆਂ ਚੋਣਾਂ ਤੋਂ ਪਹਿਲਾਂ ਨਸ਼ਾਬੰਦੀ ਕਰਨ ਦੇ ਵਾਅਦੇ ਕਰਦੀਆਂ ਹਨ ਪਰ ਕਦੇ ਵੀ ਕਿਸੇ ਰਾਜਸੀ ਪਾਰਟੀ, ਧਾਰਮਿਕ ਆਗੂਆਂ ਜਾਂ ਸਮਾਜ ਸੇਵਕਾਂ ਨੇ ਨਸ਼ਾ ਰੋਕਣ ਲਈ ਯਤਨ ਨਹੀਂ ਕੀਤੇਸਗੋਂ ਚੋਣਾਂ ਸਮੇਂ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਸ਼ਰਾਬ ਅਤੇ ਨਸ਼ੇ ਵੰਡੇ ਜਾਂਦੇ ਹਨਪੁਲਿਸ ਅਤੇ ਆਗੂਆਂ ਦੀ ਸਰਪ੍ਰਸਤੀ ਤੋਂ ਬਗੈਰ ਸੂਬੇ ਵਿੱਚ ਨਸ਼ੇ ਨਹੀਂ ਵੇਚੇ ਜਾ ਸਕਦੇਕਿਸਾਨ ਜਥੇਬੰਦੀਆਂ ਨੇ ਵੀ ਪਿੰਡਾਂ ਵਿੱਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਕੋਈ ਮੁਹਿੰਮ ਨਹੀਂ ਚਲਾਈਪੰਜਾਬ ਦੇ ਕਿਸੇ ਭਖਦੇ ਮਸਲੇ ਵਲ ਜੇਕਰ ਝਾਤ ਮਾਰੀ ਜਾਵੇ ਤਾਂ ਉਸ ਨੂੰ ਹੱਲ ਕਰਨ ਲਈ ਕਿਸੇ ਵੀ ਧਿਰ ਵੱਲੋਂ ਅਮਲੀ ਯਤਨ ਨਹੀਂ ਕੀਤੇ ਜਾ ਰਹੇਰਿਸ਼ਵਤਖੋਰੀ, ਅਤੇ ਮਿਲਾਵਟ ਆਪਣੇ ਸਿਖਰ ਉੱਤੇ ਹੈਜਿਹੜੇ ਇਸ ਵਿਰੁੱਧ ਪ੍ਰਚਾਰ ਕਰਦੇ ਹਨ, ਉਹ ਹੀ ਇਸ ਨੂੰ ਵੜਾਵਾ ਦੇ ਰਹੇ ਹਨਇੰਝ ਪੰਜਾਬੀ ਕਿਰਦਾਰ ਬਦਲ ਰਿਹਾ ਹੈਪੰਜਾਬ ਦੇ ਕਿਰਤੀ ਲੋਕ ਕੇਵਲ ਕਿਰਤ ਤੋਂ ਹੀ ਦੂਰ ਨਹੀਂ ਹੋ ਰਹੇ ਸਗੋਂ ਪੰਜਾਬ ਦੇ ਮਸਲੇ ਹੱਲ ਕਰਨ ਦੀ ਥਾਂ ਇਨ੍ਹਾਂ ਵਿੱਚ ਵਾਧਾ ਕਰ ਰਹੇ ਹਨਸਾਡੇ ਅਖੌਤੀ ਆਗੂ ਕੇਵਲ ਰੌਲਾ ਪਾਉਂਦੇ ਹਨ, ਵੋਟ ਪ੍ਰਾਪਤੀ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਹਨ ਅਤੇ ਸਬਜ਼ਬਾਗ ਵਿਖਾਉਂਦੇ ਹਨ ਪਰ ਇਨ੍ਹਾਂ ਨੂੰ ਹੱਲ ਕਰਨ ਦਾ ਕੋਈ ਯਤਨ ਨਹੀਂ ਕੀਤਾ ਜਾਂਦਾ ਕਿਉਂਕਿ ਚੋਣਾਂ ਵੇਲੇ ਇਹੋ ਜਿਹੇ ਮੁੱਦੇ ਹੀ ਵੋਟ ਪ੍ਰਾਪਤੀ ਦੇ ਕੰਮ ਆਉਂਦੇ ਹਨਪੰਜਾਬ ਵਿੱਚ ਕਥਨੀ ਅਤੇ ਕਰਨੀ ਵਿੱਚ ਆ ਰਿਹਾ ਅੰਤਰ ਸੂਬੇ ਲਈ ਘਾਤਕ ਸਿੱਧ ਹੋ ਰਿਹਾ ਹੈਹਰ ਪਾਸੇ ਬੇਭਰੋਸਗੀ ਅਤੇ ਬੇਚੈਨੀ ਵਧ ਰਹੀ ਹੈਜਵਾਨੀ ਨੂੰ ਸਿੱਧਾ ਰਾਹ ਵਿਖਾਉਣ ਦੀ ਥਾਂ ਉਨ੍ਹਾਂ ਨੂੰ ਵਿਦੇਸ਼ਾਂ ਵੱਲ ਉਡਾਰੀਆਂ ਮਾਰਨ ਲਈ ਉਕਸਾਇਆ ਜਾ ਰਿਹਾ ਹੈਆਵੋ ਆਪਣੇ ਅੰਦਰ ਝਾਤ ਮਾਰੀਏ, ਆਪਣੇ ਨਿੱਜੀ ਸਵਾਰਥ ਲਈ ਰੰਗਲੇ ਪੰਜਾਬ ਦਾ ਨੁਕਸਾਨ ਨਾ ਕਰੀਏ ਕਿਉਂਕਿ ਜਦੋਂ ਅੱਗ ਬੇਕਾਬੂ ਹੋ ਜਾਵੇ ਤਾਂ ਉਸਦੇ ਸੇਕ ਤੋਂ ਬਚਣਾ ਮੁਸ਼ਕਿਲ ਹੋ ਜਾਂਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author