RanjitSinghDr7ਪੰਜਾਬ ਵਿੱਚ ਅਜਿਹੀ ਸਨਅਤ ਦੀ ਲੋੜ ਹੈ ਜਿਸ ਲਈ ਧਰਤੀ ਦੀ ਲੋੜ ਘੱਟ ਹੋਵੇ ਅਤੇ ...
(19 ਸਤੰਬਰ 2026)

 

ਪੰਜਾਬ ਦੇ ਵਿਕਾਸ ਵਿੱਚ ਆਈ ਖੜੋਤ ਅਤੇ ਬੇਰੁਜ਼ਗਾਰੀ ਲਈ ਆਮ ਤੌਰ ਉੱਤੇ ਇੱਥੇ ਘੱਟ ਹੋਏ ਸਨਅਤੀ ਵਿਕਾਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਇਸਦੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਪੰਜਾਬ ਵਿੱਚ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਸਭ ਤੋਂ ਵੱਧ ਸਰਵਿਸਜ਼ ਸੈਕਟਰ ਦਾ ਹੱਥ ਹੈਇਸ ਸੈਕਟਰ ਵਿੱਚ ਮੁੱਖ ਤੌਰ ਉੱਤੇ ਵਿੱਦਿਅਕ ਅਦਾਰੇ ਅਤੇ ਹਸਪਤਾਲ ਆਉਂਦੇ ਹਨਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿਹੋ ਜਿਹਾ ਸਨਅਤੀ ਵਿਕਾਸ ਪੰਜਾਬ ਵਿੱਚ ਹੋਣਾ ਚਾਹੀਦਾ ਸੀ ਉਹੋ ਜਿਹਾ ਨਹੀਂ ਹੋਇਆ ਹੈਜੇਕਰ ਇਹ ਆਖ ਦਿੱਤਾ ਜਾਵੇ ਕਿ ਹੁਣ ਤਕ ਹੋਇਆ ਸਨਅਤੀ ਵਿਕਾਸ ਵੀ ਪੰਜਾਬ ਦੇ ਸਾਹਮਣੇ ਮੌਜੂਦ ਸਮੱਸਿਆਵਾਂ ਲਈ ਕਿਸੇ ਹੱਦ ਤਕ ਜ਼ਿੰਮੇਵਾਰ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ

ਪੰਜਾਬ ਦੀ ਲਗਭਗ ਸਾਰੀ ਧਰਤੀ ਹੀ ਵਾਹੀਯੋਗ ਹੈ ਅਤੇ ਸੇਂਜੂ ਹੈ ਅਤੇ ਇੱਥੇ ਸਾਰੇ ਛੇ ਦੇ ਛੇ ਮੌਸਮ ਆਉਂਦੇ ਹਨਖੇਤੀ ਲਈ ਸੰਸਾਰ ਵਿੱਚ ਇਸ ਤੋਂ ਵਧੀਆ ਹੋਰ ਕੋਈ ਖਿੱਤਾ ਨਹੀਂ ਹੈਦੇਸ਼ ਦੇ ਬਹੁਤੇ ਦੂਜੇ ਸੂਬਿਆਂ ਵਿੱਚ ਕਾਫ਼ੀ ਬੰਜਰ ਜ਼ਮੀਨ ਹੈ ਜਿੱਥੇ ਸਨਅਤੀ ਕੇਂਦਰ ਸਥਾਪਿਤ ਕੀਤੇ ਜਾ ਸਕਦੇ ਹਨ ਪਰ ਪੰਜਾਬ ਵਿੱਚ ਇਹ ਕੇਂਦਰ ਪਿੰਡਾਂ ਨੂੰ ਉਜਾੜ ਕੇ ਉਪਜਾਊ ਧਰਤੀ ਉੱਤੇ ਸਥਾਪਿਤ ਕੀਤੇ ਗਏ ਹਨਪੰਜਾਬ ਵਿੱਚ ਸਭ ਤੋਂ ਵੱਧ ਸਨਅਤ ਲੁਧਿਆਣਾ ਵਿਖੇ ਹੈਲੁਧਿਆਣਾ ਜ਼ਿਲ੍ਹੇ ਦੇ ਘੱਟੋ ਘੱਟ 100 ਪਿੰਡ ਇਸਦੀ ਮਾਰ ਹੇਠ ਆਏ ਹਨਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਉਜਾੜਾ ਹੋਇਆ ਹੈਕਿਸਾਨ ਨੂੰ ਮਾਂ ਵਾਂਗ ਪਿਆਰੀ ਸਮਝੀ ਜਾਂਦੀ ਜ਼ਮੀਨ ਵੇਚਣ ਲਈ ਮਜਬੂਰ ਹੋਣਾ ਪਿਆਇਸੇ ਧਰਤੀ ਲਈ ਮੁੜ ਕਈ ਪਰਿਵਾਰਾਂ ਨੂੰ ਦੂਰ ਦੁਰਾਡੇ ਦੱਖਣੀ ਸੂਬਿਆਂ ਤਕ ਜਾਣਾ ਪਿਆਪਿੰਡਾਂ ਦੇ ਲੋਕ ਵਿਹਲੇ ਹੋ ਗਏਜ਼ਮੀਨ ਦੇ ਮਿਲੇ ਪੈਸਿਆਂ ਨਾਲ ਘਰ ਬਣਾ ਲਿਆ, ਬੱਚਿਆਂ ਦੇ ਵਧੀਆ ਵਿਆਹ ਕੀਤੇ ਜਾਂ ਵਿਦੇਸ਼ ਭੇਜੇ, ਜਦੋਂ ਪੈਸੇ ਖਤਮ ਹੋ ਗਏ ਤਾਂ ਉਨ੍ਹਾਂ ਨੂੰ ਆਪਣੀਆਂ ਹੀ ਜ਼ਮੀਨਾਂ ਵਿੱਚ ਬਣੇ ਕਾਰਖਾਨੇ ਅਤੇ ਮਾਲਜ਼ ਵਿੱਚ ਚੌਕੀਦਾਰੀ ਕਰਨ ਲਈ ਮਜਬੂਰ ਹੋਣਾ ਪਿਆਆਪਣੇ ਆਪ ਨੂੰ ਜ਼ਮੀਨਾਂ ਦੇ ਮਾਲਕ ਸਰਦਾਰ ਅਖਵਾਉਣ ਵਾਲੇ ਕਿਸਾਨ ਕਾਰਖਾਨਿਆਂ ਵਿੱਚ ਮਜ਼ਦੂਰੀ ਕਰਨ ਲਈ ਤਿਆਰ ਨਹੀਂ ਹੁੰਦੇਮਾਲਕਾਂ ਦੀ ਗੁਲਾਮੀ ਅਤੇ ਬੇਰੁਖੀ ਸਹਿਣਾ ਬੜਾ ਔਖਾ ਕੰਮ ਹੈਲੁਧਿਆਣੇ ਦੇ ਕਾਰਖਾਨਿਆਂ ਵਿੱਚ ਘੱਟੋ ਘੱਟ 90 ਪ੍ਰਤੀਸ਼ਤ ਕਾਮੇ ਦੂਜੇ ਸੂਬਿਆਂ ਤੋਂ ਆਏ ਹਨਇਹ ਕਾਰਖਾਨੇ ਪਾਣੀ ਦੀ ਵਰਤੋਂ ਕਰਦੇ ਹਨ ਗੰਧਲਾ ਪਾਣੀ ਬੁੱਢੇ ਦਰਿਆ ਵਿੱਚ ਜਾਂ ਫਿਰ ਧਰਤੀ ਹੇਠ ਭੇਜਦੇ ਹਨਜੀਰੇ ਵਾਲੇ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਹੈਕਾਰਖਾਨਿਆਂ ਵਿੱਚ ਰੁਜ਼ਗਾਰ ਤਾਂ ਦੂਜੇ ਸੂਬਿਆਂ ਵਾਲੇ ਲੈ ਗਏ ਪਰ ਪਾਣੀ ਅਤੇ ਹਵਾ ਪੰਜਾਬ ਦੀ ਪ੍ਰਦੂਸ਼ਿਤ ਹੋ ਗਈਇਹ ਸਾਰਾ ਦੋਸ਼ ਕਿਸਾਨਾਂ ਦੇ ਸਿਰ ਮੜ੍ਹ ਦਿੱਤਾ ਗਿਆ ਉੱਜੜੇ ਪਿੰਡਾਂ ਦੀ ਨਵੀਂ ਪੀੜ੍ਹੀ ਬੇਰੁਜ਼ਗਾਰ ਹੈਉਨ੍ਹਾਂ ਦੀ ਗਲਤ ਵਰਤੋਂ ਸਾਡੇ ਰਾਜਸੀ ਆਗੂ ਕਰ ਰਹੇ ਹਨਉਨ੍ਹਾਂ ਨੂੰ ਨਿਮਰਤਾ, ਸਹਿਜ ਅਤੇ ਸਤਿਕਾਰ ਦਾ ਪਾਠ ਪੜ੍ਹਾਉਣ ਦੀ ਥਾਂ ਧੱਕੇਸ਼ਾਹੀ ਕਰਨ ਅਤੇ ਕਾਨੂੰਨ ਤੋੜਨ ਦਾ ਸਬਕ ਪੜ੍ਹਾਇਆ ਜਾ ਰਿਹਾ ਹੈਚੋਣਾਂ ਦੇ ਦਿਨਾਂ ਵਿੱਚ ਥਕਾਵਟ ਲਾਹੁਣ ਲਈ ਉਨ੍ਹਾਂ ਨੂੰ ਨਸ਼ਿਆਂ ਦੇ ਲੜ ਲਾਇਆ ਜਾ ਰਿਹਾ ਹੈਕੀ ਪੰਜਾਬ ਦੀ ਕੋਈ ਸਿਆਸੀ ਪਾਰਟੀ ਹਿੱਕ ਥਾਪੜ ਕੇ ਆਖ ਸਕਦੀ ਹੈ ਕਿ ਉਸਨੇ ਚੋਣਾਂ ਸਮੇਂ ਨਸ਼ਿਆਂ ਦੀ ਵਰਤੋਂ ਨਹੀਂ ਕੀਤੀਪੰਜਾਬ ਦੇ ਉਜਲੇ ਭਵਿੱਖ ਬਾਰੇ ਸੋਚਣ ਦੀ ਥਾਂ ਮਾਮੂਲੀ ਮੁੱਦੇ ਖੜ੍ਹੇ ਕਰਕੇ ਨੌਜਵਾਨਾਂ ਨੂੰ ਉਕਸਾਇਆ ਜਾਂਦਾ ਹੈ ਅਤੇ ਕੁਰਾਹੇ ਪਾਇਆ ਜਾਂਦਾ ਹੈ

ਪੰਜਾਬ ਦੀਆਂ ਸਮੱਸਿਆਵਾਂ ਬਾਰੇ ਕਿਸੇ ਵੀ ਸਿਆਸੀ ਪਾਰਟੀ ਨੇ ਕੋਈ ਯੋਜਨਾ ਨਹੀਂ ਉਲੀਕੀ ਹੈਉਨ੍ਹਾਂ ਦਾ ਮੁੱਖ ਮੰਤਵ ਚੋਣਾਂ ਜਿੱਤਣਾ ਹੁੰਦਾ ਹੈਚੋਣ ਜਿੱਤਣ ਲਈ ਉਹ ਇੱਕ ਦੂਜੇ ਉੱਤੇ ਚਿੱਕੜ ਸੁੱਟਦੇ ਹਨ ਜਾਂ ਇੱਕ ਦੂਜੇ ਦੇ ਮੁਕਾਬਲੇ ਮੁਫਤ ਦੀਆਂ ਰਿਉੜੀਆਂ ਦੇਣ ਦੇ ਵਾਅਦੇ ਕਰਦੇ ਹਨਪੰਜਾਬ ਵਰਗੀ ਅਣਖੀ ਕੌਮ ਨੂੰ ਮਿਹਨਤ ਅਤੇ ਕਿਰਤ ਕਰਨ ਵਿੱਚ ਸਹਾਈ ਹੋਣ ਦੀ ਥਾਂ ਉਨ੍ਹਾਂ ਨੂੰ ਮੁਫਤਖੋਰੀ ਵੱਲ ਧੱਕਿਆ ਜਾ ਰਿਹਾ ਹੈਸਾਰੇ ਸੰਸਾਰ ਦੇ ਸਭ ਤੋਂ ਵਧੀਆ ਸਮਝੇ ਜਾਂਦੇ ਕਿਸਾਨ ਅਤੇ ਜਵਾਨ ਹੁਣ ਕਿਰਤ ਤੋਂ ਦੂਰ ਹੋ ਰਹੇ ਹਨਰਾਜ ਦੀ ਅਸੈਂਬਲੀ ਦਾ ਮੰਤਵ ਹੈ ਕਿ ਲੋਕਾਂ ਨੇ ਚੁਣ ਕੇ ਜਿਹੜੇ ਨੁਮਾਇੰਦੇ ਭੇਜੇ ਹਨ, ਉਹ ਆਪੋ ਆਪਣੇ ਹਲਕੇ ਦੀਆਂ ਸਮੱਸਿਆਵਾਂ ਅਤੇ ਵਿਕਾਸ ਯੋਜਨਾਵਾਂ ਤਿਆਰ ਕਰਕੇ ਲਿਆਉਣ ਅਤੇ ਗੰਭੀਰ ਵਿਚਾਰ ਵਟਾਂਦਰੇ ਪਿੱਛੋਂ ਪੂਰੇ ਸੂਬੇ ਲਈ ਵਿਕਾਸ ਯੋਜਨਾ ਤਿਆਰ ਕੀਤੀ ਜਾਵੇਸਰਕਾਰੀ ਕਰਮਚਾਰੀ ਇਸ ਯੋਜਨਾ ਨੂੰ ਸਹੀ ਢੰਗ ਨਾਲ ਲਾਗੂ ਕਰਨ, ਇਸਦੀ ਜ਼ਿੰਮੇਵਾਰੀ ਉਸ ਹਲਕੇ ਦੇ ਵਿਧਾਇਕ ਦੀ ਹੋਵੇ; ਫਿਰ ਸੂਬੇ ਦਾ ਸਮੁੱਚਾ ਵਿਕਾਸ ਹੁੰਦਾ ਹੈਪਰ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਅਸੈਂਬਲੀ ਵਿੱਚ ਗੰਭੀਰ ਵਿਚਾਰ ਵਟਾਂਦਰਾ ਹੁਣ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਿਆ ਹੈਸੱਤਾਧਾਰੀ ਪਾਰਟੀ ਦਾ ਯਤਨ ਹੁੰਦਾ ਹੈ ਕਿ ਘੱਟ ਤੋਂ ਘੱਟ ਸਮੇਂ ਲਈ ਸੈਸ਼ਨ ਬੁਲਾਇਆ ਜਾਵੇ ਅਤੇ ਵਿਰੋਧੀ ਧਿਰ ਦਾ ਯਤਨ ਵੱਧ ਤੋਂ ਵੱਧ ਚਿੱਕੜ ਸੁੱਟਣ ਦਾ ਹੁੰਦਾ ਹੈਦੋਵੇਂ ਧਿਰਾਂ ਇੱਕ ਦੂਜੇ ਉੱਤੇ ਤੋਹਮਤਾਂ ਲਾਉਂਦੇ ਹਨ ਤੇ ਰੌਲੇ ਰੱਪੇ ਵਿੱਚ ਵਿਰੋਧੀ ਧਿਰ ਹਾਲ ਵਿੱਚੋਂ ਬਾਹਰ ਆ ਜਾਂਦੀ ਹੈਸਰਕਾਰ ਨੇ ਜਿਹੜਾ ਵੀ ਬਿੱਲ ਪਾਸ ਕਰਵਾਉਣਾ ਹੁੰਦਾ ਹੈ, ਉਹ ਬਿਨਾਂ ਕਿਸੇ ਵਿਚਾਰ ਵਟਾਂਦਰੇ ਦੇ ਪਾਸ ਹੋ ਜਾਂਦਾ ਹੈ ਇਸਦੀ ਮਿਸਾਲ ਪੰਜਾਬ ਅਸੈਂਬਲੀ ਦੇ ਇਜਲਾਸਾਂ ਤੋਂ ਮਿਲਦੀ ਹੈ

ਪੰਜਾਬ ਦੀ ਖੇਤੀ ਦਾ ਵੀ ਸਨਅਤੀਕਰਨ ਕੀਤਾ ਜਾਵੇਪੰਜਾਬੀ ਕਿਸਾਨ ਹਮੇਸ਼ਾ ਨਵੇਂ ਤਜਰਬੇ ਕਰਨ ਲਈ ਤਿਆਰ ਰਹਿੰਦਾ ਹੈਹੁਣ ਇੱਥੇ ਕਣਕ-ਝੋਨਾ ਹੀ ਮੁੱਖ ਫਸਲੀ ਚੱਕਰ ਹੈ ਤੇ ਖੇਤੀ ਦਾ ਮੁਕੰਮਲ ਮਸ਼ੀਨੀਕਰਨ ਹੋ ਗਿਆ ਹੈਪੰਜਾਬ ਦੇ ਕਿਸਾਨਾਂ ਨੇ ਸਭ ਤੋਂ ਪਹਿਲਾਂ ਵਧ ਝਾੜ ਦੇਣ ਵਾਲੀਆਂ ਕਿਸਮਾਂ ਨੂੰ ਅਪਣਾਇਆ ਅਤੇ ਹਰੇ ਇਨਕਲਾਬ ਦੀ ਸਿਰਜਣਾ ਕੀਤੀਇਸ ਨਾਲ ਕਿਸਾਨ ਦੀ ਆਮਦਨ ਵਿੱਚ ਵਾਧਾ ਹੋਇਆ ਤੇ ਪੰਜਾਬ ਦੇ ਪਿੰਡਾਂ ਦਾ ਨਕਸ਼ਾ ਬਦਲਿਆਪੰਜਾਬ ਦੇ ਪਿੰਡਾਂ ਦੇ ਸਾਰੇ ਘਰ ਹੀ ਪੱਕੇ ਬਣੇ ਹੋਏ ਹਨਪੱਕੀ ਸੜਕ ਨਾਲ ਜੁੜੇ ਹੋਏ ਹਨ ਤੇ ਬਿਜਲੀ ਵੀ ਹੈ ਅਜਿਹਾ ਹੋਰ ਸੂਬਿਆਂ ਵਿੱਚ ਨਹੀਂ ਹੋਇਆ।

ਪੰਜਾਬ ਵਿੱਚ ਪਿਛਲੀ ਅੱਧੀ ਸਦੀ ਤੋਂ ਇੱਕੋ ਹੀ ਫਸਲੀ ਚੱਕਰ ਚੱਲ ਰਿਹਾ ਹੈ। ਸਮੇਂ ਦੇ ਬੀਤਣ ਨਾਲ ਲਾਗਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈਪਰ ਉਸੇ ਤੇਜ਼ੀ ਨਾਲ ਉਪਜ ਦਾ ਮੁੱਲ ਨਹੀਂ ਵੱਧ ਸਕਿਆਇੰਝ ਕਿਸਾਨ ਦੀ ਸ਼ੁੱਧ ਆਮਦਨ ਹਰ ਸਾਲ ਘਟ ਰਹੀ ਹੈਇਸ ਫਸਲੀ ਚੱਕਰ ਵਿੱਚ ਵਿਹਲ ਵੀ ਬਹੁਤ ਹੈਕਿਸਾਨ ਦੀ ਆਮਦਨ ਵਿੱਚ ਵਾਧੇ ਅਤੇ ਉਸਦੀ ਵਿਹਲ ਨੂੰ ਆਹਰੇ ਲਾਉਣ ਲਈ ਖੇਤੀ ਸਹਾਇਕ ਧੰਦਿਆਂ ਦੀ ਲੋੜ ਹੈਡੇਅਰੀ ਅਤੇ ਸਬਜ਼ੀਆਂ ਦੀ ਕਾਸ਼ਤ ਲਈ ਪੰਜਾਬ ਸਭ ਤੋਂ ਢੁਕਵਾਂ ਹੈ ਪਰ ਇਨ੍ਹਾਂ ਦੀ ਵਿਕਰੀ ਅਤੇ ਘੱਟ ਮੁੱਲ ਦੀ ਸਮੱਸਿਆ ਕਾਰਨ ਬਹੁਤੇ ਇਸ ਪਾਸੇ ਨਹੀਂ ਮੁੜ ਰਹੇਜੇਕਰ ਸਰਕਾਰ ਚਾਹਵੇ ਤਾਂ ਪੰਜਾਬ ਲਈ ਇੱਕ ਵਧੀਆ ਯੋਜਨਾ ਉਲੀਕੀ ਜਾ ਸਕਦੀ ਹੈ, ਜਿਸ ਨਾਲ ਕਿਸਾਨ ਦੀ ਉਪਜ ਮਾਹਿਰ ਨਿਗਰਾਨੀ ਹੇਠ ਹੋਵੇ ਤੇ ਉਸਦੇ ਵਾਜਬ ਮੁੱਲ ਉੱਤੇ ਵਿਕਰੀ ਦਾ ਪ੍ਰਬੰਧ ਕੀਤਾ ਜਾਵੇਪੰਜਾਬ ਵਿੱਚ ਖੇਤੀ ਨਾਲ ਸੰਬੰਧਿਤ ਕਈ ਮਹਿਕਮੇ ਅਤੇ ਦਰਜਨ ਤੋਂ ਵਧ ਕਾਰਪੋਰੇਸ਼ਨਾਂ ਹਨਜੇਕਰ ਇਹ ਆਪੋ ਵਿੱਚ ਹਲਕਾ ਵੰਡ ਜਾਂ ਉਪਜ ਵੰਡ ਕਰਕੇ ਫਸਲ ਦੀ ਖਰੀਦ ਕਰਕੇ ਵਿਕਰੀ ਜਾਂ ਪਦਾਰਥਰੀਕਰਨ ਦਾ ਪ੍ਰਬੰਧ ਕਰਨ ਤਾਂ ਪੰਜਾਬ ਦੀ ਕਾਇਆ ਕਲਪ ਹੋ ਸਕਦੀ ਹੈਪਰ ਇਸ ਲਈ ਨੇਕ ਇਰਾਦੇ ਅਤੇ ਇਮਾਨਦਾਰੀ ਦੀ ਲੋੜ ਹੈਜੇਕਰ ਬਿਨਾਂ ਹੱਥ ਗਰਮ ਕਰਿਆਂ ਖਰੀਦ ਹੋਣੀ ਹੀ ਨਹੀਂ ਤਾਂ ਫਿਰ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ

ਸਾਡੇ ਆਗੂਆਂ ਨੂੰ ਪੰਜਾਬ ਬਾਰੇ ਸੋਚਣਾ ਚਾਹੀਦਾ ਹੈਜੇਕਰ ਉਹ ਇਮਾਨਦਾਰੀ ਨਾਲ ਕੰਮ ਕਰਨਗੇ ਫਿਰ ਉਨ੍ਹਾਂ ਨੂੰ ਚੋਣਾਂ ਜਿੱਤਣ ਲਈ ਹੇਰਾਫੇਰੀਆਂ ਨਹੀਂ ਕਰਨੀਆਂ ਪੈਣਗੀਆਂ ਸਗੋਂ ਲੋਕ ਆਪ ਉਨ੍ਹਾਂ ਨੂੰ ਹੱਥਾਂ ਉੱਤੇ ਚੁਕਣਗੇਕਿਸਾਨਾਂ ਨੂੰ ਆਪ ਵੀ ਹਿੰਮਤ ਕਰਨੀ ਚਾਹੀਦੀ ਹੈ ਕੁਝ ਜਥੇਬੰਦੀਆਂ ਵਧੀਆ ਕੰਮ ਕਰ ਰਹੀਆਂ ਹਨ ਕੁਝ ਉੱਦਮੀ ਕਿਸਾਨ ਵੀ ਆਪਣੀ ਪੱਧਰ ਉੱਤੇ ਇਸ ਪਾਸੇ ਸਫਲਤਾ ਨਾਲ ਕੰਮ ਕਰ ਰਹੇ ਹਨਇਹ ਨਿਰਾ ਬੇਰੁਜ਼ਗਾਰੀ ਦੂਰ ਕਰਨ ਲਈ ਹੀ ਜ਼ਰੂਰੀ ਨਹੀਂ ਹੈ ਸਗੋਂ ਪੰਜਾਬ ਨੂੰ ਪੰਜਾਬ ਬਣਾਈ ਰੱਖਣ ਲਈ ਵੀ ਜ਼ਰੂਰੀ ਹੈ

ਪੰਜਾਬ ਵਿੱਚ ਸਨਅਤੀ ਵਿਕਾਸ ਕਿਹੋ ਜਿਹਾ ਹੋਵੇ, ਇਸ ਬਾਰੇ ਗੰਭੀਰ ਸੋਚ ਦੀ ਲੋੜ ਹੈ ਅਜ਼ਾਦੀ ਸਮੇਂ ਪੰਜਾਬ ਦੀ ਬਰਬਾਦੀ ਹੋਈ ਸੀ। ਲੱਖਾਂ ਲੋਕ ਮਾਰੇ ਗਏ, ਘਰੋਂ ਬੇਘਰ ਹੋਏ ਪਰ ਪੈਰ ਲੱਗਦਿਆਂ ਉਨ੍ਹਾਂ ਆਪਣੀ ਮਿਹਨਤ ਨਾਲ ਅਤੇ ਸਰਕਾਰ ਦੀਆਂ ਯੋਜਨਾਬੱਧ ਨੀਤੀਆਂ ਨਾਲ ਪੰਜਾਬ ਦੇਸ਼ ਦਾ ਪਹਿਲੇ ਨੰਬਰ ਦਾ ਵਿਕਸਿਤ ਸੂਬਾ ਬਣਾ ਦਿੱਤਾਹਰ ਪਾਸੇ ਵਿਕਾਸ ਕਾਰਜ ਜ਼ੋਰਾਂ ’ਤੇ ਸਨਪਿੰਡਾਂ ਵਿੱਚ ਮੁਰੱਬੇਬੰਦੀ, ਸਿੱਧੀਆਂ ਸੜਕਾਂ, ਨਵੇਂ ਸਕੂਲ, ਕਾਲਿਜ ਅਤੇ ਨਹਿਰਾਂ ਦਾ ਜਾਲ਼ ਵਿਛਿਆਸਾਰਾ ਸੰਸਾਰ ਇਸ ਕ੍ਰਿਸ਼ਮੇ ਨੂੰ ਦੇਖਣ ਲਈ ਆ ਰਿਹਾ ਸੀਵਿਦੇਸ਼ੀ ਵਿਦਵਾਨਾਂ ਨੇ ਖੋਜ ਕੀਤੀ, ਕਿਤਾਬਾਂ ਲਿਖੀਆਂ ਗਈਆਂਉਦੋਂ ਸਰਕਾਰ ਦੇ ਸਿਰ ਕੋਈ ਕਰਜ਼ਾ ਵੀ ਨਹੀਂ ਸੀ ਤੇ ਵਿਕਾਸ ਦੇ ਕਾਰਜ ਤੇਜ਼ੀ ਨਾਲ ਹੋ ਰਹੇ ਸਨਗੁਰਦਾਸਪੁਰ ਤੋਂ ਲੈਕੇ ਜੀ.ਟੀ. ਰੋਡ ਦੇ ਨਾਲੋ ਨਾਲ ਫਰੀਦਾਵਾਦ ਤਕ ਛੋਟੇ ਅਤੇ ਦਰਮਿਆਨੇ ਕਾਰਖਾਨੇ ਲੱਗ ਰਹੇ ਸਨਇਨ੍ਹਾਂ ਲਈ ਪਿੰਡਾਂ ਨੂੰ ਉਜਾੜਨ ਦੀ ਲੋੜ ਨਹੀਂ ਸੀਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਮਿਲ ਗਿਆ ਸੀਖੇਤੀ ਦੇ ਨਾਲੋ ਨਾਲ ਇਨ੍ਹਾਂ ਕਾਰਖਾਨਿਆਂ ਵਿੱਚ ਕੰਮ ਕਰਕੇ ਉਹ ਰੱਜਵੀਂ ਰੋਟੀ ਖਾਣ ਲੱਗ ਪਏ ਸਨਵੱਡੀਆਂ ਸਨਅਤਾਂ ਦੇ ਆਉਣ ਨਾਲ ਇਨ੍ਹਾਂ ਵਿੱਚੋਂ ਬਹੁਤੇ ਕਾਰਖਾਨੇ ਹੌਲੀ ਹੌਲੀ ਬੰਦ ਹੋ ਰਹੇ ਸਨਇਨ੍ਹਾਂ ਦੇ ਬੰਦ ਹੋਣ ਦਾ ਇੱਕ ਕਾਰਨ ਸੂਬੇ ਵਿੱਚ ਫੈਲੀ ਰਿਸ਼ਵਤਖੋਰੀ ਹੈਇੱਕ ਫੈਕਟਰੀ ਦੇ ਮਾਲਿਕ ਨੇ ਦੱਸਿਆ ਕਿ ਉਨ੍ਹਾਂ ਦੀ ਜਾਂਚ 14 ਮਹਿਕਮਿਆਂ ਦੇ ਕਰਿੰਦੇ ਕਰਨ ਆਉਂਦੇ ਹਨਅਸੀਂ ਸਾਰਿਆਂ ਦਾ ਮਹੀਨਾ ਬੰਨ੍ਹਿਆ ਹੋਇਆ ਹੈਉਹ ਸਾਡੇ ਪਾਣੀ ਦਾ ਸੈਂਪਲ ਨਹੀਂ ਲੈਂਦੇ, ਸਗੋਂ ਆਪਣੀ ਬੋਤਲ ਭਰ ਕੇ ਲਿਆਉਂਦੇ ਹਨਜੇਕਰ ਮਹੀਨਾ ਨਾ ਦੇਈਏ ਤਾਂ ਚਲਾਣ ਭੁਗਤਣਾ ਪੈਂਦਾ ਹੈਰਿਸ਼ਵਤਖੋਰੀ ਦੂਜੇ ਸੂਬਿਆਂ ਵਿੱਚ ਵੀ ਹੋਵੇਗੀ ਪਰ ਇੰਨੀ ਵੱਡੀ ਪੱਧਰ ਉੱਤੇ ਨਹੀਂ ਹੁੰਦੀ

ਪੰਜਾਬ ਵਿੱਚ ਸਨਅਤੀ ਵਿਕਾਸ ਅਤੇ ਬੇਰੁਜ਼ਗਾਰੀ ਦੂਰ ਕਰਨ ਲਈ ਫੋਕਲ ਪੁਇੰਟ ਸਕੀਮ ਨੂੰ ਸੁਰਜੀਤ ਕਰਨ ਦੀ ਲੋੜ ਹੈਇੱਥੇ ਖੇਤੀ ਉਪਜ ਅਧਾਰਿਤ ਛੋਟੇ ਕਾਰਖਾਨੇ ਲਾਏ ਜਾਣਕਿਸਾਨਾਂ ਦੀ ਉਪਜ ਦੀ ਵਿਕਰੀ ਲਈ ਦੁਕਾਨਾਂ ਹੋਣਗੀਆਂਲਾਗਲੇ ਪਿੰਡਾਂ ਦੀ ਜਵਾਨੀ ਨੂੰ ਰੁਜ਼ਗਾਰ ਮਿਲੇਗਾਪੰਜਾਬ ਵਿੱਚ ਤਕਨੀਕੀ ਕਾਮੇ ਤਿਆਰ ਕਰਨ ਲਈ ਸਨਅਤੀ ਸਿਖਲਾਈ ਕੇਂਦਰ ਬਣਾਏ ਗਏ ਸਨਸਮੇਂ ਦੇ ਬੀਤਣ ਨਾਲ ਇਨ੍ਹਾਂ ਨੂੰ ਆਧੁਨਿਕ ਬਣਾਉਣਾ ਚਾਹੀਦਾ ਸੀ ਪਰ ਇਹ ਤਾਂ ਸਗੋਂ ਨਿਘਾਰ ਵੱਲ ਜਾ ਰਹੇ ਹਨਕੁਝ ਇਮਾਰਤਾਂ ਤਾਂ ਖਾਲੀ ਪਈਆਂ ਹਨਜੇਕਰ ਸਹੀ ਸਿਖਲਾਈ ਦਿੱਤੀ ਜਾਵੇ ਤਾਂ ਬੱਚੇ ਕਾਰਖਾਨਿਆਂ ਵਿੱਚ ਨੌਕਰੀਆਂ ਦੇ ਨਾਲੋ ਨਾਲ ਆਪਣਾ ਕੰਮ ਸ਼ੁਰੂ ਕਰ ਸਕਦੇ ਹਨਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਿਉਪਾਰਕ ਅਦਾਰੇ ਖੜ੍ਹੇ ਕਰਨਾ ਸੂਬੇ ਲਈ ਘਾਤਕ ਸਿੱਧ ਹੋਵੇਗਾ ਤੇ ਹੋ ਵੀ ਰਿਹਾ ਹੈ ਸਨਅਤ ਉਨ੍ਹਾਂ ਇਲਾਕਿਆਂ ਵਿੱਚ ਲਾਈ ਜਾਵੇ ਜਿੱਥੇ ਬੰਜਰ ਜਾਂ ਸਰਕਾਰੀ ਜ਼ਮੀਨ ਹੈਇਨ੍ਹਾਂ ਨੂੰ ਇੱਕ ਥਾਂ ਕੇਂਦ੍ਰਿਤ ਨਾ ਕੀਤਾ ਜਾਵੇਹੁਣ ਕੋਈ ਮਾਨਸਾ ਤੋਂ ਆਕੇ ਲੁਧਿਆਣੇ ਕਾਰਖਾਨੇ ਵਿੱਚ ਕੰਮ ਨਹੀਂ ਕਰ ਸਕਦਾਰੁਜ਼ਗਾਰ ਦਾ ਵਸੀਲਾ ਘਰ ਦੇ ਨੇੜੇ ਹੋਣਾ ਚਾਹੀਦਾ ਹੈ ਜਿੱਥੇ ਕੰਮ ਕਰਕੇ ਕਾਮਾ ਆਪਣੇ ਘਰ ਵਾਪਸ ਜਾ ਸਕੇਪੰਜਾਬ ਵਿੱਚ ਅਜਿਹੀ ਸਨਅਤ ਦੀ ਲੋੜ ਹੈ ਜਿਸ ਲਈ ਧਰਤੀ ਦੀ ਲੋੜ ਘੱਟ ਹੋਵੇ ਅਤੇ ਉਹ ਹਵਾ ਅਤੇ ਪਾਣੀ ਨੂੰ ਪਰਦੂਸ਼ਿਤ ਨਾ ਕਰਦੀ ਹੋਵੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author