GurbachanBhullar7ਮੈਂ ਆਪਣਾ ਰੋਸ ਦਿਖਾਉਣ ਦੀ ਵਿਉਂਤ ਬਣਾ ਲਈ। ਕੁਝ ਸਮਾਂ ਪਿੱਛੇ ਖੜ੍ਹਾ ਰਹਿ ਕੇ ...
(17 ਜਨਵਰੀ 2019)

 

BhullarAjit2ਅਜੀਤ ਕੌਰ ਦਾ ਨਾਂ ਸਭ ਤੋਂ ਪਹਿਲਾਂ ਸੀਹੋਣਾ ਹੀ ਚਾਹੀਦਾ ਸੀਪੰਜਾਬੀ ਦੇ ਜੀਵਤ ਕਹਾਣੀਕਾਰਾਂ ਵਿੱਚੋਂ ਉਹ ਉਮਰ ਦੇ ਪੱਖੋਂ ਤਾਂ ਵੱਡੀ ਹੈ ਹੀ, ਕਹਾਣੀ ਦੀ ਗੁਣਤਾ ਦੇ ਪੱਖੋਂ ਵੀ ਵੱਡੀ ਹੈਦਿੱਲੀ ਦੀ ਪੰਜਾਬੀ ਅਕਾਦਮੀ ਗਾਇਕੀ, ਨਾਟਕ ਤੇ ਹੋਰ ਸਭਿਆਚਾਰਕ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਹੈਇਸ ਵਾਰ ਤਿੰਨ-ਦਿਨਾ ‘ਪੰਜਾਬੀ ਵਿਰਾਸਤੀ ਮੇਲਾ’ ਕਰਵਾਇਆ ਗਿਆ ਤਾਂ ਸਕੱਤਰ ਗੁਰਭੇਜ ਸਿੰਘ ਨੇ ਪਹਿਲੀ ਵਾਰ ਸਭਿਆਚਾਰ ਦੇ ਨਾਲ ਸਾਹਿਤ ਵੀ ਜੋੜ ਲਿਆਪਹਿਲੇ ਦਿਨ ਕਹਾਣੀਕਾਰਾਂ ਨੂੰ, ਦੂਜੇ ਦਿਨ ਕਵੀਆਂ ਨੂੰ ਤੇ ਤੀਜੇ ਦਿਨ ਮੰਚ-ਕਲਾਕਾਰਾਂ ਨੂੰ ਦਰਸ਼ਕਾਂ ਦੇ ਰੂਬਰੂ ਕਰਾਇਆ ਜਾਣਾ ਸੀਹਰ ਵਿਧਾ ਦੇ ਸਭਨਾਂ ਪੀੜ੍ਹੀਆਂ ਦੇ ਪ੍ਰਤੀਨਿਧ ਬੁਲਾਏ ਗਏ ਸਨ

ਪਰ ਅਜੀਤ ਕੌਰ ਤਾਂ ਢਾਈ-ਤਿੰਨ ਦਹਾਕਿਆਂ ਤੋਂ ਪੰਜਾਬੀ ਸਾਹਿਤਕ ਸਭਾਵਾਂ-ਸਮਾਗਮਾਂ ਵਿੱਚ ਆਉਂਦੀ ਹੀ ਨਹੀਂਗੱਲ ਸਿਰਫ਼ ਉਹਦੇ ਨਾ ਆਉਣ ਤੱਕ ਹੀ ਨਹੀਂ ਸੀ ਰਹੀ ਸਗੋਂ ਉਹਨੂੰ ਉਹਦੇ ਘਰ ਜਾ ਕੇ ਮਿਲਣਾ ਵੀ ਅਸੰਭਵ ਹੋ ਗਿਆ ਸੀਦੁਆਰਪਾਲ ਕੋਲ ਦਿਨ ਨੂੰ ਮਿਲਣ ਆਉਣ ਵਾਲ਼ਿਆਂ ਦੀ ਉਹ ਸੂਚੀ ਹੁੰਦੀ ਹੈ ਜੋ ਉਹਨੂੰ ਅਜੀਤ ਕੌਰ ਨੇ ਫੜਾਈ ਹੁੰਦੀ ਹੈਤੁਹਾਨੂੰ ਦੱਸਿਆ ਜਾਂਦਾ ਹੈ, ਸੂਚੀ ਵਿੱਚ ਨਾਂ ਹੋਣ ਤੋਂ ਬਿਨਾਂ ਮਿਲਣ ਦੀ ਕੋਈ ਸੂਰਤ ਤੇ ਸੰਭਾਵਨਾ ਨਹੀਂ ਰਹਿ ਜਾਂਦੀ ਤੇ ਤੁਹਾਡਾ ਨਾਂ ਇਸ ਸੂਚੀ ਵਿੱਚ ਹੈ ਨਹੀਂ! ਅਜੀਤ ਕੌਰ ਦੇ ਦੁਆਰਪਾਲ ਦੇ ਹੱਥ ਵਿੱਚ ਬਰਛਾ ਤਾਂ ਨਹੀਂ ਹੁੰਦਾ ਪਰ ਉਹਦੀਆਂ ਦੋ-ਟੁੱਕ ਰੁੱਖੀਆਂ ਗੱਲਾਂ ਸੁਣ ਕੇ ਤੁਹਾਨੂੰ ਉਹਦੇ ਹੱਥ ਦਾ ਬਰਛਾ ਦਿਖਾਈ ਦੇਣ ਲੱਗਦਾ ਹੈ

ਬੰਦ ਗੇਟ ਅੱਗੇ ਕੱਚਾ ਜਿਹਾ ਹੋ ਕੇ ਖਲੋਤਿਆਂ ਮੈਂਨੂੰ ਮੋਹਨ ਭੰਡਾਰੀ ਦੀ ਚੜ੍ਹਦੀ ਉਮਰੇ ਲਿਖੀ ਹੋਈ ਇੱਕ ਕਵਿਤਾ ਚੇਤੇ ਆ ਗਈ, “ਭਾਲ਼ ਥੱਕੇ ਹਾਂ ਬੜਾ, ਤੇਰਾ ਘਰ ਨਹੀਂ ਮਿਲਦਾ/ ਤੇਰਾ ਘਰ ਮਿਲਦਾ ਹੈ, ਤਾਂ ਤੂੰ ਘਰ ਨਹੀਂ ਮਿਲਦਾ!” ਆਖ਼ਰ ਫੋਨ ਰਾਹੀਂ ਗੱਲ ਹੋਣ ਦੀ ਆਸ ਬਾਕੀ ਬਚਦੀ ਸੀਸਵੇਰ ਵੇਲੇ ਮਿੱਠੀ ਪੁਰਖੀ ਆਵਾਜ਼ ਵਿੱਚ ਜਵਾਬ ਮਿਲਿਆ, “ਜੀ ਉਹ ਤਾਂ ਚਲੇ ਗਏ ਨੇ।” ਫੋਨ ਬੰਦ! ਸ਼ਾਮ ਨੂੰ ਫੇਰ ਕੋਸ਼ਿਸ਼ ਕੀਤੀਉਹੋ ਮਿੱਠਾ ਜਵਾਬ, ਉਹੋ ਨਿਰਾਸ਼ਾ! “ਜੀ ਉਹ ਤਾਂ ਅਜੇ ਆਏ ਨਹੀਂ।” ਫੋਨ ਫੇਰ ਬੰਦਦੂਜੀ ਵਾਰ ਮੈਂ ਸੱਤ ਵਜੇ ਸਵੇਰੇ, ਭਾਵ ਉਹਦੇ ਜਾਣ ਤੋਂ ਪਹਿਲਾਂ ਫੋਨ ਮਿਲਾ ਲਿਆ ਪਰ ਉਸੇ ਆਵਾਜ਼ ਅਨੁਸਾਰ ਅਜੀਤ ਕੌਰ ਘਰੋਂ ਕਿਸੇ ਕੰਮ ਜਾ ਵੀ ਚੁੱਕੀ ਸੀਸ਼ਾਮ ਨੂੰ ਨੌਂ ਵਜੇ ਫੋਨ ਘੁਮਾਉਂਦਿਆਂ ਸੋਚਿਆ, ਹੁਣ ਤਾਂ ਪੰਛੀ ਵੀ ਆਲ੍ਹਣਿਆਂ ਵਿੱਚ ਮੁੜ ਆਏ, ਅਜੀਤ ਕੌਰ ਵੀ ਘਰ ਆ ਗਈ ਹੋਵੇਗੀ ਪਰ ਪਤਾ ਲੱਗਿਆ, ਉਹ ਅਜੇ ਵਾਪਸ ਨਹੀਂ ਸੀ ਆਈ

ਗੱਲ ਕੀ, ਗੱਲ ਅਖ਼ਬਾਰਾਂ ਵਿੱਚ ‘ਗੁਮਸ਼ੁਦਾ ਕੀ ਤਲਾਸ਼’ ਦਾ ਇਸ਼ਤਿਹਾਰ ਦੇਣ ਵਾਲ਼ੀ ਬਣੀ ਹੋਈ ਸੀਦੋ-ਤਿੰਨ ਵਾਰ ਇਸ ਅਨੁਭਵ ਵਿੱਚੋਂ ਲੰਘ ਕੇ ਮੈਂ ਸਮਝ ਗਿਆ ਕਿ ਅਜੀਤ ਕੌਰ ਫੋਨ ਵਾਲ਼ੇ ਮਿਠਬੋਲੜੇ ਪਰ ਝੂਠੇ ਬੰਦੇ ਦੇ ਨੇੜੇ ਹੀ ਬੈਠੀ ਹੋਈ ਹੈ, ਬੱਸ ਜੇ ਦੂਰ ਹੈ ਤਾਂ ਸਾਥੋਂ ਪੰਜਾਬੀ ਲੇਖਕਾਂ ਤੋਂ ਹੀ ਦੂਰ ਹੈਪੰਜਾਬੀ ਅਕਾਦਮੀ ਦਿੱਲੀ ਦਾ ਖ਼ੂਬਸੂਰਤ ਕਾਰਡ ਦੋ-ਤਿੰਨ ਵਾਰ ਪੜ੍ਹ ਕੇ ਤੇ ਉਲਟ-ਪਲਟ ਕੇ ਵੀ ਇਹ ਸਮਝ ਨਹੀਂ ਸੀ ਆ ਰਹੀ ਕਿ ਪ੍ਰਬੰਧਕਾਂ ਨੇ ਉਹਦਾ ਨਾਂ ਸਮਾਗਮ ਨੂੰ ਖਿੱਚ ਪਾਉਣ ਵਾਲ਼ਾ ਬਣਾਉਣ ਲਈ ਕੁਝ ਮਨਮੋਹਕ ਨਾਂ ਐਵੇਂ ਹੀ ਪਾ ਦੇਣ ਦੀ ਪ੍ਰੰਪਰਾ ਪਾਲ਼ਦਿਆਂ ਲਿਖ ਛੱਡਿਆ ਹੈ ਜਾਂ ਉਹ ਸੱਚਮੁੱਚ ਆਵੇਗੀ! ਮੈਂ ਪੰਜਾਬੀ ਅਕਾਦਮੀ ਦੇ ਸਕੱਤਰ, ਗੁਰਭੇਜ ਸਿੰਘ ਨੂੰ ਫੋਨ ਕੀਤਾ, “ਤੁਸੀਂ ਅਜੀਤ ਕੌਰ ਦਾ ਨਾਂ ਕਿਉਂ ਲਿਖ ਛੱਡਿਆ ਹੈ, ਉਹਨੇ ਤਾਂ ਪੰਜਾਬੀ ਦੇ ਸਾਹਿਤਕ ਸਮਾਗਮਾਂ ਵਿੱਚ ਆਉਣਾ ਚਿਰੋਕਣਾ ਛੱਡਿਆ ਹੋਇਆ ਹੈ?” ਉਹਨੇ ਮਾਣ ਨਾਲ਼ ਆਖਿਆ, “ਮੈਂ ਉਹਨਾਂ ਨੂੰ ਮਨਾ ਲਿਆ ਹੈ।” ਮੈਂ ਹੈਰਾਨ ਹੋਇਆ, “ਤੁਸੀਂ ਇਹ ਕ੍ਰਿਸ਼ਮਾ ਕਿਵੇਂ ਕਰ ਦਿਖਾਇਆ?” ਉਹਨੇ ਦੱਸਿਆ, “ਮੈਂ ਕਿਹਾ, ਤੁਸੀਂ ਕੋਈ ਭਾਸ਼ਨ ਨਾ ਦੇਣਾ, ਕਹਾਣੀ ਬਾਰੇ ਵੀ ਕੁਛ ਨਾ ਕਹਿਣਾ, ਬੱਸ ਸਾਨੂੰ ਤੇ ਪੰਜਾਬੀ ਅਕਾਦਮੀ ਨੂੰ ਅਸੀਸ ਦੇ ਜਾਉ, ਭਾਵੇਂ ਦੋ ਮਿੰਟਾਂ ਵਾਸਤੇ ਹੀ ਆ ਜਾਉ।”

ਪੁਰਾਣੇ ਸਮਿਆਂ ਦੀ ਗੱਲ ਹੈ, ਅਜੀਤ ਕੌਰ, ਖਾਸ ਕਰਕੇ ਦਿੱਲੀ ਵਿੱਚ ਪੰਜਾਬੀ ਸਾਹਿਤਕ ਇਕੱਠਾਂ ਦੀ ਜਾਨ ਤੇ ਸ਼ਾਨ ਹੁੰਦੀ ਸੀਪੰਜਾਬੀ ਕਹਾਣੀ ਦੇ ਜ਼ਿਕਰ ਵਿੱਚ ਅਜੀਤ ਕੌਰ ਸ਼ਾਮਲ ਨਾ ਹੋਵੇ, ਇਹ ਸੰਭਵ ਨਹੀਂ ਸੀ1987 ਵਿੱਚ ਉਹਨੇ ਪੰਜਾਬੀ ਅਕਾਦਮੀ ਦਿੱਲੀ ਦੀ ਮਿਲਵਰਤਨ ਨਾਲ਼ ਮਸ਼ਹੂਰ ਤ੍ਰਿਵੈਣੀ ਹਾਲ ਵਿੱਚ ਇੱਕ ‘ਕਹਾਣੀ ਦਰਬਾਰ’ ਕਰਵਾਇਆਉਹ ਕਹਿੰਦੀ, “ਕਵੀ ਦਰਬਾਰ ਤਾਂ ਸਦਾ ਤੋਂ ਹੁੰਦੇ ਆਏਖਾਸ ਕਰਕੇ ਜਦੋਂ ਦੇ ਆਜ਼ਾਦੀ ਦਿਹਾੜੇ ਤੇ ਰੀਪਬਲਿਕ ਦਿਨ ਨਾਲ਼ ਜੋੜੇ ਗਏ ਇਹ ਕਵੀ ਦਰਬਾਰ, ਓਦੋਂ ਦੀ ਤਾਂ ਤੁਕਾਂ ਜੋੜਨ ਵਾਲ਼ਿਆਂ ਦੀ ਮੌਜ ਹੀ ਹੋ ਗਈ… ਪਰ ਕਹਾਣੀ ਦਰਬਾਰ? ਕਹਾਣੀ ਵੀ ਕੋਈ ਸੁਣਾਉਣ ਦੀ ਚੀਜ਼ ਐ? ਕਹਾਣੀ ਸਿਰਫ਼ ਇੱਕੋ ਬੰਦਾ ਸੁਣਾ ਸਕਦਾ ਏ, ਤੇ ਉਹ ਐ ਦੇਵਿੰਦਰ ਸਤਿਆਰਥੀ।” ਤਾਂ ਵੀ ਅਜੀਤ ਕੌਰ ਦੇ ਇਸ ਕਾਰਨਾਮੇ ਵਿੱਚ ਤਿੰਨ ਸੈਸ਼ਨ ਪੰਜਾਬੀ ਕਹਾਣੀਆਂ ਦੇ ਹੋਏ ਤੇ ਇੱਕ ਸੈਸ਼ਨ ਹਿੰਦੀ ਤੇ ਉਰਦੂ ਕਹਾਣੀਆਂ ਦਾਇੱਧਰਲੀ ਕਹਾਣੀ ਬਾਰੇ ਡਾ. ਰਘਬੀਰ ਸਿੰਘ ਨੇ ਤੇ ਲਹਿੰਦੇ ਪੰਜਾਬ ਦੀ ਕਹਾਣੀ ਬਾਰੇ ਸਿਬਤੁਲ ਹਸਨ ਜ਼ੈਗ਼ਮ ਨੇ ਵਿਚਾਰ ਸਾਂਝੇ ਕੀਤੇਹਿੰਦੀ ਕਹਾਣੀ ਦੀ ਪਛਾਣ ਕਮਲੇਸ਼ਵਰ ਨੇ ਕਰਵਾਈ ਤੇ ਉਰਦੂ ਕਹਾਣੀ ਦੀ ਗੋਪੀ ਚੰਦ ਨਾਰੰਗ ਨੇ

ਇੱਧਰਲੇ ਪੰਜਾਬੀ ਕਹਾਣੀਕਾਰ ਤਾਂ ਵਹੀਰਾਂ ਘੱਤ ਕੇ ਆਏ ਹੀ, ਪਾਕਿਸਤਾਨ ਤੋਂ ਸਿਬਤੁਲ ਹਸਨ ਜ਼ੈਗ਼ਮ, ਫ਼ਖ਼ਰ ਜ਼ਮਾਨ, ਅਫ਼ਜ਼ਲ ਅਹਿਸਨ ਰੰਧਾਵਾ ਤੇ ਮੁਹੰਮਦ ਮਨਸ਼ਾ ਯਾਦ ਵੀ ਆਏਮਗਰੋਂ ਅਜੀਤ ਕੌਰ ਨੇ ਕਹਾਣੀ ਦਰਬਾਰ ਬਾਰੇ ਲਿਖਦਿਆਂ ਕਿਹਾ, “ਮੇਲਾ, ਹਜ਼ੂਰ, ਮੇਲਾ! ਮੇਲੇ ਜਿਹਾ ਮੇਲਾ!” ਰੌਣਕਾਂ ਵੱਲ ਦੇਖਦਿਆਂ ਠੀਕ ਹੀ ਇਹ ਮੇਲਾ ਸੀ“ਓਹੀ ਤ੍ਰਵੈਣੀ ਹਾਲ ਜਿਸਦੀਆਂ ਖ਼ਾਲੀ ਕੁਰਸੀਆਂ ਹਰ ਫੰਕਸ਼ਨ ਵੇਲੇ ਉਬਾਸੀਆਂ ਲੈਂਦੀਆਂ ਦਿਸਿਆ ਕਰਦੀਆਂ ਸਨ, ਭਰ ਕੇ ਛਲਕ ਰਿਹਾ ਸੀਲੋਕ ਕਾਲੀਨਾਂ ’ਤੇ ਵੀ ਬੈਠੇ ਸਨ, ਭੁੰਜੇ ਵੀ, ਪੌੜੀਆਂ ਵਿੱਚ ਵੀ, ਤੇ ਕੰਧਾਂ ਨਾਲ਼ ਲੱਗ ਕੇ ਖੜੋਤੇ ਵੀ ਹੋਏ ਸਨ… ਕਹਾਣੀਕਾਰ! ਕਹਾਣੀਆਂ! ਗੱਪਾਂ! ਕੋਸੀਆਂ, ਰੇਸ਼ਮੀ ਧੁੱਪਾਂ ਵਿੱਚ ਹਮ-ਨਿਵਾਲਾ ਹੋ ਰਹੇ ਦੋਸਤ! ਤੇ ਸ਼ਾਮੀਂ ਹਮ-ਪਿਆਲਾ (ਕਾਫ਼ੀ ਦਾ!) ਹਾਂ, ਮਗਰੋਂ ਪ੍ਰਾਈਵੇਟ ਮਹਿਫ਼ਲਾਂ ਵੀ ਹੋਈਆਂ, ਅੱਧੀ ਅੱਧੀ ਰਾਤ ਤੱਕ! ਤੇ ਪਿਆਲਿਆਂ ਦੀ ਲਾਜ ਰੱਖੀ ਗਈ! ਤੇ ਰਾਤੀ ਮਹਿਫ਼ਲਾਂ ਦਾ ਨਿੱਘ! ਦੋਸਤਾਂ ਦੀਆਂ ਮਿਲਣੀਆਂਸਾਹਿਤਕ ਤੇ ਸਮਾਜਕ ਤੇ ਰਾਜਨੀਤਕ ਤੇ ਜ਼ਾਤੀ ਖ਼ਿਆਲਾਂ ਦੇ ਮੁਕਤ ਵਟਾਂਦਰੇ!” ਇਹ ਗੱਲ ਵੱਖਰੀ ਹੈ ਕਿ ਪਿਆਲਿਆਂ ਦੀ ਲਾਜ ਰੱਖਣ ਦੇ ਇਸ ਚੱਕਰ ਨੇ ਤੇ ਰਾਤੀ ਮਹਿਫ਼ਲਾਂ ਦੇ ਨਿੱਘ ਨੇ ਪੁਆੜੇ ਵੀ ਬੜੇ ਪਾਏ!

ਮਗਰੋਂ ਉੱਥੇ ਪੜ੍ਹੀਆਂ ਗਈਆਂ ਵਿੱਚੋਂ ਉਹਨੇ ਬਾਈ ਕਹਾਣੀਆਂ ਚੁਣੀਆਂ ਤੇ ਪੁਸਤਕ ‘ਕਹਾਣੀ ਦਰਬਾਰ’ ਛਪਵਾਈਉਹਦੇ ਮੂਹਰੇ ਆਪ ‘ਕਿੱਸਾ ਕਹਾਣੀ ਦਰਬਾਰ ਦਾ’ ਲਿਖਿਆ ਤੇ ਕਰਤਾਰ ਸਿੰਘ ਦੁੱਗਲ ਤੋਂ ‘ਅਜੋਕੀ ਪੰਜਾਬੀ ਕਹਾਣੀ’ ਲੇਖ ਲਿਖਵਾਇਆਇਸ ਸਾਰੇ ਰਾਮ-ਰੌਲ਼ੇ ਦਾ ਸਿੱਟਾ ਇਹ ਨਿਕਲਿਆ ਕਿ ਅਜੀਤ ਕੌਰ ਪੰਜਾਬੀ ਕਹਾਣੀ ਦੇ ਦਿੱਲੀ ਮੰਡਲ ਦੀ ਸਰਬਸੰਮਤੀ ਨਾਲ਼ ਮਹਾਂਮੰਡਲੇਸ਼ਵਰ, ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਮਹੰਤ ਥਾਪੀ ਗਈ

ਪਰ ਫੇਰ ਅਚਾਨਕ ਮਹੰਤ ਹੀ ਗ਼ਾਇਬ ਹੋ ਗਈਕੁਝ ਚਿਰ ਮਗਰੋਂ ਪਤਾ ਲੱਗਿਆ, ਉਹਨੇ ਆਪਣੇ ਘਰ ਸਾਹਿਤਕ ਬੈਠਕਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਨ੍ਹਾਂ ਵਿੱਚ ਦਾਖ਼ਲਾ ਸਿਰਫ਼ ਸੱਦੇ ਨਾਲ਼ ਸੰਭਵ ਹੁੰਦਾ ਹੈਇਹਨਾਂ ਬੈਠਕਾਂ ਵਿੱਚ ਦੂਜੀਆਂ ਭਾਰਤੀ ਭਾਸ਼ਾਵਾਂ ਦੇ ਪ੍ਰਮੁੱਖ ਲੇਖਕ ਸ਼ਾਮਿਲ ਹੁੰਦੇਅਜੀਤ ਕੌਰ ਦੇ ਸੱਦੇ ਉੱਤੇ ਕੌਣ ਨਾ ਆਵੇ! ਸਾਬਕਾ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਵੀ, ਕੈਂਸਰ ਵਰਗੇ ਦੀਰਘ ਰੋਗ ਦੇ ਬਾਵਜੂਦ, ਆਪਣੀਆਂ ਅੰਗਰੇਜ਼ੀ ਕਵਿਤਾਵਾਂ ਸੁਣਾਉਣ ਪਹੁੰਚ ਜਾਂਦਾਪੰਜਾਬੀ ਦੇ ਲੇਖਕਾਂ ਵਿੱਚੋਂ ਮਸਾਂ ਇਕ-ਦੋ ਨੂੰ ਮੌਕਾ ਮਿਲਦਾਫੇਰ ਉਹਨੇ ਹੋਰ ਵੀ ਵੱਡਾ ਕਦਮ ਚੁੱਕਿਆਉਹਨੇ ‘ਦਿ ਫਾਊਂਡੇਸ਼ਨ ਆਫ਼ ਸਾਰਕ ਰਾਈਟਰਜ਼ ਐਂਡ ਲਿਟਰੇਚਰ’ ਨਾਂ ਦੀ ਸੰਸਥਾ ਬਣਾ ਲਈ ਅਤੇ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵਜ਼, ਨਿਪਾਲ, ਪਾਕਿਸਤਾਨ ਤੇ ਸ਼੍ਰੀਲੰਕਾ ਦੇ ਰਾਜਨੀਤਕ ਸੰਗਠਨ ‘ਦਿ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰਿਜਨਲ ਕੋਆਪਰੇਸ਼ਨ’ (ਸੰਖੇਪ ਵਿੱਚ ਸਾਰਕ) ਦਾ ਸਾਹਿਤਕ-ਸਭਿਆਚਾਰਕ ਪੱਖ ਸੰਭਾਲ ਲਿਆਉਹਦੀ ਫਾਊਂਡੇਸ਼ਨ ਦਾ ਉਦੇਸ਼ “ਇਸ ਖੇਤਰ ਵਿੱਚ ਅਮਨ-ਚੈਨ ਲਈ ਸਾਰਕ ਦੇ ਝੰਡੇ ਹੇਠ ਸਾਰਕ ਦੇਸਾਂ ਦੇ ਸਾਹਿਤਕ ਤੇ ਸਭਿਆਚਾਰਕ ਮੇਲਜੋਲ ਰਾਹੀਂ ਲੋਕਾਂ ਵਿਚਕਾਰ ਸੰਪਰਕ ਤੇ ਗੱਲਬਾਤ ਨਾਲ਼ ਰਿਸ਼ਤਿਆਂ ਨੂੰ ਉਜਾਗਰ ਕਰਨਾ, ਵਧਾਉਣਾ ਤੇ ਮਜ਼ਬੂਤ ਕਰਨਾ ਐਲਾਨਿਆ ਗਿਆਛੇਤੀ ਹੀ ਸਾਰਕ ਸੈਕਰੇਟੇਰੀਏਟ ਨੇ ਫਾਊਂਡੇਸ਼ਨ ਦਾ ਮਹੱਤਵ ਪਛਾਣਦਿਆਂ ਇਹਨੂੰ ਅਪਣਾ ਲਿਆਹੁਣ ਤੱਕ ਅਜੀਤ ਕੌਰ ਨੇ ਸਾਰਕ ਦੇਸਾਂ ਵਿੱਚ ਤੀਹ ਤੋਂ ਵੱਧ ਸਾਹਿਤਕ ਤੇ ਸਭਿਆਚਾਰਕ ਪ੍ਰੋਗਰਾਮ, ਬੁੱਧਮੱਤ ਤੇ ਸੂਫ਼ੀਵਾਦ ਦੀਆਂ ਕਾਨਫਰੰਸਾਂ ਅਤੇ ਲੋਕਧਾਰਾ ਦੇ ਮੇਲੇ ਸਫਲਤਾ ਨਾਲ਼ ਕੀਤੇ ਹਨ

ਮੈਂਨੂੰ ਅਜੀਤ ਕੌਰ ਦੀਆਂ ਇਹ ਸਭ ਸਰਗਰਮੀਆਂ ਕਿਸੇ ਵੀ ਕਿੰਤੂ-ਪ੍ਰੰਤੂ ਤੋਂ ਬਿਨਾਂ ਪਰਵਾਨ ਸਨ ਪਰ ਸੋਚ ਵਿੱਚ ਸਿਲਤ ਰੜਕਦੀ ਕਿ ਪੰਜਾਬੀ ਸਾਹਿਤ ਦੀ ਜਿਸ ਪੌੜੀ ਰਾਹੀਂ ਉਹ ਸਾਰਕ ਦੀ ਛੱਤ ਉੱਤੇ ਚੜ੍ਹੀ ਸੀ, ਛੱਤ ਤੋਂ ਉਸ ਪੌੜੀ ਨੂੰ ਪੈਰ ਨਾਲ਼ ਧੱਕ ਕੇ ਪਰੇ ਕਰ ਦੇਣ ਦਾ ਕੀ ਮਤਲਬ ਹੋਇਆ! ਮਨ ਖਿਝਦਾ, ਜਦੋਂ ਕਿਤੇ ਸਬੱਬੀਂ ਮਿਲ ਗਈ, ਪੁੱਛਾਂਗੇ ਜ਼ਰੂਰ! ਮੈਂ ਕਿਸ਼ੋਰ ਕੁਮਾਰ ਤਾਂ ਨਹੀਂ ਸੀ, ਤਾਂ ਵੀ 1962 ਦੀ ਫਿਲਮ ‘ਰੰਗੋਲੀ’ ਲਈ ਸ਼ੈਲੇਂਦਰ ਦੇ ਸ਼ਬਦਾਂ ਨੂੰ ਦਿੱਤੇ ਉਹਦੇ ਬੋਲ ਗੁਣਗੁਣਾਉਣ ਲੱਗਦਾ, “ਛੋਟੀ ਸੀ ਯੇ ਦੁਨੀਆ/ ਪਹਿਚਾਨੇ ਰਾਸਤੇ ਹੈਂ/ ਤੁਮ ਕਭੀ ਤੋ ਮਿਲੋਗੇ/ ਕਹੀਂ ਤੋ ਮਿਲੋਗੇ/ ਤੋ ਪੂਛੇਂਗੇ ਹਾਲ!” ਇਹ ਗੀਤ ਜਿੱਥੇ ਇੱਕ ਪਾਸੇ ਮਿਲਣ ਦੀ ਸੰਭਾਵਨਾ ਜੀਵਤ ਰੱਖਦਾ ਸੀ, ਨਾਲ਼ ਹੀ ‘ਤੋ ਪੂਛੇਂਗੇ ਹਾਲ’ ਦੇ ਪੰਜਾਬੀ ਵਿੱਚ ਦੋ ਮਤਲਬ ਨਿੱਕਲਦੇ ਸਨਇੱਕ ਤਾਂ ਸਾਧਾਰਨ ਹਾਲ-ਚਾਲ ਪੁੱਛਣਾ ਤੇ ਦੂਜੇ ਰੋਸ ਤੇ ਰੋਹ ਦਾ ਦੋ-ਦੋ ਹੱਥ ਕਰਨ ਵਾਲ਼ਾ ਪਰਗਟਾਵਾ, “ਮੈਂ ਪੁੱਛੂੰ ਉਹਦਾ ਹਾਲ!” ਬੱਸ ਮੁਲਾਕਾਤ ਦਾ ਸਬੱਬ ਬਣੇ ਸਹੀ! ਅੱਜ ਪੰਜਾਬੀ ਅਕਾਦਮੀ ਦਿੱਲੀ ਨੇ ਉਹ ਸਬੱਬ ਬਣਾ ਦਿੱਤਾ ਸੀ

ਕਨਾਟ ਪਲੇਸ ਦੇ ਵਿਚਕਾਰਲੇ ਘਾਹੀ ਮੈਦਾਨ ਦੀ ਹਰਿਆਲੀ ਪੂਰੀ ਟਹਿਕੀ ਹੋਈ ਸੀ, ਸਿਆਲੂ ਧੁੱਪ ਪੂਰੀ ਨਿੱਖਰੀ ਹੋਈ ਸੀ ਅਤੇ ਗਹਿਮਾ-ਗਹਿਮੀ, ਤੋਰਾ-ਫੇਰਾ ਤੇ ਰੌਣਕਾਂ ਸਚੁਮੱਚ ਹੀ ਮੇਲੇ ਵਾਲ਼ੀਆਂ ਸਨਪਤਾ ਲੱਗਿਆ, ਉਹ ਘਰੋਂ ਚੱਲ ਪਈ ਹੈਸਲਾਹ ਬਣੀ ਕਿ ਜਦੋਂ ਆਈ, ਸਵਾਗਤ ਹੋ ਜਾਵੇਗਾ, ਪ੍ਰੋਗਰਾਮ ਸ਼ੁਰੂ ਕਰ ਲਿਆ ਜਾਵੇਕੁਝ ਚਿਰ ਮਗਰੋਂ ਗੁਰਭੇਜ ਸਿੰਘ ਨੇ ਮੇਰੇ ਕੰਨ ਵਿੱਚ ਕਿਹਾ, “ਉਹ ਆ ਗਏ ਨੇ, ਮੈਂ ਜਾ ਕੇ ਲੈ ਆਵਾਂ।” ਮੈਂਨੂੰ ਪਤਾ ਸੀ ਕਿ ਮੰਚ ਉੱਤੇ ਉਹਦੇ ਆਉਂਦਿਆਂ ਹੀ ਸਭ ਕਹਾਣੀਕਾਰਾਂ ਨੇ ਭੱਜ ਕੇ ਉਹਦੇ ਦੁਆਲੇ ਜਾ ਹੋਣਾ ਹੈਮੈਂ ਆਪਣਾ ਰੋਸ ਦਿਖਾਉਣ ਦੀ ਵਿਉਂਤ ਬਣਾ ਲਈਕੁਝ ਸਮਾਂ ਪਿੱਛੇ ਖੜ੍ਹਾ ਰਹਿ ਕੇ ਮੈਂ ਕਹਿਣਾ ਸੀ, “ਮੁੰਡਿਉ, ਜੇ ਦੁਆ-ਸਲਾਮ ਹੋ ਗਈ, ਇੱਕ ਪਾਸੇ ਹੋ ਜਾਉ, ਹੁਣ ਮੈਂਨੂੰ ਇਹਨਾਂ ਨਾਲ਼ ਦੋ-ਦੋ ਹੱਥ ਕਰ ਲੈਣ ਦਿਉ!”

ਅਜੀਤ ਕੌਰ ਮੰਚ ਉੱਤੇ ਆਈ, ਚਿਹਰਾ ਬਜ਼ੁਰਗਾਨਾ ਪਰ ਮੁਸਕਰਾਹਟ ਉਹੋ ਸਦੀਵੀਕਹਾਣੀਕਾਰਾਂ ਨੇ ਉਹਦੇ ਦੁਆਲੇ, ਮੇਰੇ ਸੋਚੇ ਵਾਂਗ ਹੀ, ਝੁਰਮਟ ਜਾ ਪਾਇਆਫੇਰ ਮੈਂ ਆਪਣੇ ਮੂਹਰੇ ਖੜ੍ਹੇ ਦੋ ਮੁੰਡਿਆਂ ਨੂੰ ਮੋਢਿਆਂ ਤੋਂ ਫੜ ਕੇ ਪਾਸੇ ਕਰਦਿਆਂ ਆਪਣੇ ਸੋਚੇ ਹੋਏ ਰੋਸ ਨੂੰ ਜ਼ਬਾਨ ਦਿੱਤੀ, “ਮੁੰਡਿਉ, ਜੇ ਦੁਆ-ਸਲਾਮ ਹੋ ਗਈ, ਇੱਕ ਪਾਸੇ ਹੋ ਜਾਉ!” ਜਿਉਂ ਹੀ ਮੈਂ ਸਾਹਮਣੇ ਹੋਇਆ, ਉਹਦੀ ਮੁਸਕਰਾਹਟ ਹੋਰ ਵੀ ਚਾਨਣੀ ਹੋ ਗਈ ਤੇ ਸੋਚੇ ਹੋਏ “ਹੁਣ ਮੈਂਨੂੰ ਇਹਨਾਂ ਨਾਲ਼ ਦੋ-ਦੋ ਹੱਥ ਕਰ ਲੈਣ ਦਿਉ” ਦੀ ਥਾਂ ਮੇਰੇ ਮੂੰਹੋਂ ਨਿਕਲਿਆ, “ਹੁਣ ਮੈਂਨੂੰ ਇਹਨਾਂ ਦੇ ਗੋਡੀਂ ਹੱਥ ਲਾ ਲੈਣ ਦਿਉ!” ਉਹਨੇ ਮੇਰੇ ਝੁਕੇ ਹੋਏ ਹੱਥ ਆਪਣੇ ਹੱਥਾਂ ਵਿੱਚ ਬੋਚ ਕੇ ਚੁੰਮ ਲਏਫੇਰ ਵੀ ਮੈਂ ਇੰਨਾ ਕੁ ਮਿਹਣਾ ਤਾਂ ਮਾਰ ਹੀ ਦਿੱਤਾ, “ਮੈਂ ਗੁਰਬਚਨ ਸਿੰਘ ਭੁੱਲਰ!” ਉਹ ਹੱਸੀ, “ਤੈਨੂੰ ਕੌਣ ਨਾ ਪਛਾਣੇ! ਪੰਜਾਹ ਸਾਲ ਪਹਿਲਾਂ ਵੀ ਤੂੰ ਇਹੋ ਜਿਹਾ ਸੀ, ਅੱਜ ਵੀ ਉਹੋ ਜਿਹਾ ਹੈਂ ਤੇ ਪੰਜਾਹ ਸਾਲਾਂ ਨੂੰ ਵੀ ਇਹੋ ਜਿਹਾ ਹੀ ਰਹੇਂਗਾ!”

ਮੈਂ ਕੋਲ ਖਲੋਤੇ ਗੁਰਭੇਜ ਸਿੰਘ ਵੱਲ ਜੇਤੂ ਮੁਸਕਰਾਹਟ ਸੁੱਟੀਮੇਰਾ ਭਾਵ ਸੀ, ਅਜੀਤ ਕੌਰ ਦੀ ਜਿਹੜੀ ਅਸੀਸ ਉਹਨੇ ਪੰਜਾਬੀ ਅਕਾਦਮੀ ਲਈ ਲੈਣ ਵਾਸਤੇ ਇੰਨਾ ਤਰੱਦਦ ਕੀਤਾ ਹੈ, ਉਸ ਨਾਲੋਂ ਵੀ ਵੱਡੀ ਅਸੀਸ ਉਹਨੇ ਮੈਂਨੂੰ ਅਣਮੰਗੀ ਹੀ ਦੇ ਦਿੱਤੀ ਹੈਮੇਰਾ ਯਕੀਨ ਹੈ, ਲੇਖਕ ਨੂੰ ਆਪਣੇ ਨਾਲੋਂ ਵੱਡਿਆਂ ਦਾ ਪਿਆਰ ਤੇ ਛੋਟਿਆਂ ਦਾ ਸਤਿਕਾਰ ਮਿਲਦਾ ਰਹੇ, ਉਹਦੀ ਕਲਮ ਨੂੰ ਹੋਰ ਕਿਸੇ ਆਕਸੀਜਨ ਦੀ ਲੋੜ ਨਹੀਂ ਰਹਿੰਦੀ!

*****

(1463)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 11 42502364)
Email: (bhullargs@gmail.com)

More articles from this author