GurbachanBhullar7ਇਹ ਸਾਧ ਸਕੂਲਾਂਕਾਲਜਾਂਯੂਨੀਵਰਸਿਟੀਆਂਹਸਪਤਾਲਾਂਟੀਵੀ ਚੈਨਲਾਂ ਅਤੇ ਭਾਂਤ-ਭਾਂਤ ਦੇ ਵਣਜੀ ...
(10 ਮਾਰਚ 2022)
ਮਹਿਮਾਨ: 573.


ਸਾਧਾਂ-ਸਨਿਆਸੀਆਂ ਦਾ ‘ਤਿਆਗ
ਅੱਜ-ਕੱਲ੍ਹ ਖ਼ੂਬ ਚਰਚਾ ਵਿੱਚ ਹੈਗ੍ਰੰਥਾਂ ਅਤੇ ਸਿਆਣਿਆਂ ਨੇ ਸਾਧਾਰਨ ਮਨੁੱਖ ਦੇ ਜੋ ਪੰਜ ਵਿਕਾਰ ਦੱਸੇ ਹਨ, ਉਹਨਾਂ ਵਿੱਚ ਲੋਭ ਵੀ ਸ਼ਾਮਲ ਹੈਮੰਨਿਆ ਇਹ ਜਾਂਦਾ ਹੈ ਕਿ ਜਦੋਂ ਕੋਈ ਮਨੁੱਖ ਦੁਨੀਆਦਾਰੀ ਤਿਆਗ ਕੇ ਸਾਧੂ ਹੋ ਜਾਂਦਾ ਹੈ, ਉਹ ਇਹਨਾਂ ਵਿਕਾਰਾਂ ਤੋਂ ਵੀ ਮੁਕਤ ਹੋ ਜਾਂਦਾ ਹੈਇਸ ਤਰ੍ਹਾਂ ਉਸ ਵਿੱਚ ਉਹ ਲੋਭ ਵੀ ਨਹੀਂ ਰਹਿਣਾ ਚਾਹੀਦਾ ਜਿਸ ਵਿੱਚ ਸੰਸਾਰੀ ਜੀਵ ਅਨੇਕ ਵਾਰ ਫਸਣ ਵਾਸਤੇ ਮਜਬੂਰ ਹੋ ਜਾਂਦਾ ਹੈਕਈ ਸਾਧੂ ਅਜਿਹੇ ਵੀ ਦੇਖੇ ਹਨ ਜੋ ਭੋਜਨ ਦੀ ਤਲਬ ਹੋਈ ਤੋਂ ਕਿਸੇ ਇੱਕ ਘਰੋਂ ਮੰਗ ਕੇ ਖਾ-ਪੀ ਲੈਂਦੇ ਹਨ ਤੇ ਫੇਰ ਅਗਲੀ ਭੁੱਖ ਤਕ ਹੋਰ ਕਿਸੇ ਘਰ ਤੋਂ ਕੁਛ ਨਹੀਂ ਮੰਗਦੇਸਾਡੇ ਪਿੰਡ ਵਾਲਾ ਬਾਬਾ ਲੱਕੜ ਦਾਸ ਇਸੇ ਤਰ੍ਹਾਂ ਦਾ ਬਹੁਤ ਭਲਾ ਸਾਧੂ ਸੀ, ਲੋਭ ਸਮੇਤ ਸਭ ਵਿਕਾਰਾਂ ਤੋਂ ਮੁਕਤ

ਅੱਜ-ਕੱਲ੍ਹ ਟੀਵੀ ਉੱਤੇ ਜਦੋਂ ਕਈ ਆਧੁਨਿਕ ਸਾਧੂਆਂ ਦੀ ਧਨ-ਸੰਪਤੀ ਬਾਰੇ ਦੱਸਿਆ-ਦਿਖਾਇਆ ਜਾਂਦਾ ਹੈ ਤਾਂ ਦਰਸ਼ਕ ਦੰਗ ਰਹਿ ਜਾਂਦਾ ਹੈਅਸਲ ਵਿੱਚ ਤਾਂ ਹੁਣ ਹਾਲਤ ਇਹ ਹੈ ਕਿ ਜਿਸਦੀ ਜਾਇਦਾਦ ਕਰੋੜਾਂ-ਅਰਬਾਂ ਵਿੱਚ ਨਹੀਂ, ਉਹਨੂੰ ‘ਸਫ਼ਲ ਤਿਆਗੀ ਸਾਧਨਹੀਂ ਮੰਨਿਆ ਜਾਂਦਾਕੁਛ ਮਿਸਾਲਾਂ ਦੇਖਣੀਆਂ ਦਿਲਚਸਪ ਰਹਿਣਗੀਆਂ

ਕੁਛ ਸਾਲ ਪਹਿਲਾਂ ਗੁਜ਼ਰੇ ਸ੍ਰੀ ਸਤਿਅ ਸਾਈਂ ਬਾਬਾ ਦੇ ਚਲਾਣੇ ਮਗਰੋਂ ਜਦੋਂ ਉਹਦਾ ਨਿੱਜੀ ਕਮਰਾ ਖੋਲ੍ਹਿਆ ਗਿਆ, ਉਸ ਵਿੱਚ ਬਾਰਾਂ ਕਰੋੜ ਨਕਦ, ਕੁਇੰਟਲ ਸੋਨਾ ਅਤੇ ਸਵਾ ਤਿੰਨ ਕੁਇੰਟਲ ਚਾਂਦੀ ਰੱਖੀ ਹੋਈ ਸੀਹੋਰ ਅਨੇਕ ਦੇਸਾਂ ਵਿਚਲੇ ਉਹਦੇ ਡੇਰਿਆਂ ਸਮੇਤ ਉਹਦੀ ਸੰਪਤੀ ਦਾ ਅੰਦਾਜ਼ਾ ਚਾਰ ਖ਼ਰਬ ਰੁਪਏ ਸੀਵੱਡੇ ਲੋਕਾਂ ਦੇ ਸਾਧੂ ਮੰਨੇ ਜਾਂਦੇ ਅਰਬਪਤੀ ਸ੍ਰੀ ਸ੍ਰੀ ਰਵੀ ਸ਼ੰਕਰ ਦੇ ਡੇਢ ਸੌ ਦੇਸਾਂ ਵਿੱਚ ਡੇਰੇ ਅਤੇ ਤੀਹ ਕਰੋੜ ਤੋਂ ਵੱਧ ਸ਼ਰਧਾਲੂ ਹਨਭਗਤਾਂ ਨੂੰ ਬੁੱਕਲ ਵਿੱਚ ਲੈ ਕੇ ਅਸ਼ੀਰਵਾਦ ਦੇਣ ਲਈ ਪ੍ਰਸਿੱਧ, ਦੇਸ ਦੀ ਸਭ ਤੋਂ ਧਨਾਡ ਸਾਧਵੀ, ਮਾਤਾ ਅੰਮ੍ਰਿਤਆਨੰਦਮਾਈ ਦੀ ਸੰਪਤੀ ਦਾ ਮੁੱਲ ਦਸ ਅਰਬ ਰੁਪਏ ਦੱਸਦੇ ਹਨ

ਬਲਾਤਕਾਰੀ ਸੰਤ ਸ੍ਰੀ ਆਸ਼ਾਰਾਮ ਬਾਪੂ ਦੇ ਵੀ ਅਰਬਾਂ ਦੇ ਮੁੱਲ ਦੇ ਸਾਢੇ ਤਿੰਨ ਸੌ ਆਸ਼ਰਮ ਅਤੇ ਸਤਾਰਾਂ ਹਜ਼ਾਰ ਬਾਲ ਸੰਸਕਾਰ ਕੇਂਦਰ ਸਨਉਹਦੇ ਨਿੱਤ-ਕਰਮ ਵਿੱਚ ਸ਼ਰਧਾਲੂ ਲੜਕੀਆਂ ਦੀ ਬੇਪੱਤੀ ਵੀ ਸ਼ਾਮਲ ਸੀਇਹਨਾਂ ਲੜਕੀਆਂ ਨੂੰ ਭਰਮਾ-ਫੁਸਲਾ ਕੇ, ਡਰਾ-ਧਮਕਾ ਕੇ, ਲੋਭ-ਲਾਲਚ ਦੇ ਕੇ ਉਹਦੇ ਕਮਰੇ ਵਿੱਚ ਲਿਆਉਣ ਲਈ ਉਹਦੀਆਂ ਵਿਸ਼ਵਾਸ-ਪਾਤਰ ਕਈ ਚੁਸਤ-ਚਲਾਕ ਜ਼ਨਾਨੀਆਂ ਸਨ ਜੋ ਸਿਰਫ਼ ਇਹੋ ਕੰਮ ਕਰਦੀਆਂ ਸਨਆਖ਼ਰ ਜਦੋਂ ਦੋ ਕੁੜੀਆਂ ਨੇ ਹਿੰਮਤ ਕਰ ਕੇ ਉਸ ਵਿਰੁੱਧ ਬਲਾਤਕਾਰ ਦਾ ਮੁਕੱਦਮਾ ਕੀਤਾ, ਉਹ ਗੱਜਿਆ, “ਦੁਨੀਆ ਵਿੱਚ ਕੋਈ ਜੇਲ੍ਹ ਨਹੀਂ ਬਣੀ ਜੋ ਬਾਪੂ ਨੂੰ ਕੈਦ ਰੱਖ ਸਕੇਕੰਧਾਂ ਢਹਿ ਜਾਣਗੀਆਂ ਤੇ ਪਰਲੋ ਆ ਜਾਵੇਗੀ।” ਹੁਣ ਉਹ ਕਈ ਸਾਲਾਂ ਤੋਂ ਕੈਦ ਵਿੱਚ ਹੈ, ਨਾ ਜੇਲ੍ਹ ਦੀਆਂ ਕੰਧਾਂ ਢਹੀਆਂ ਹਨ ਤੇ ਨਾ ਪਰਲੋ ਆਈ ਹੈ, ਪਰ ਸ਼ਰਧਾਲੂ ਕੁੜੀਆਂ ਭੋਗਣ ਨੂੰ ਵੀ ਉਹਦੀ ਦੈਵੀ ਲੀਲ੍ਹਾ ਆਖਣ ਵਾਲੇ ਉਹਦੇ ਅੰਨ੍ਹੇ ਭਗਤਾਂ ਦਾ ਵਿਸ਼ਵਾਸ ਅਡੋਲ ਹੈ!

ਵੀਹ ਕੁ ਸਾਲ ਪਹਿਲਾਂ ਆਪਣੀਆਂ ਬਣਾਈਆਂ ਆਯੁਰਵੈਦਿਕ ਦਵਾਈਆਂ ਘਰ ਘਰ ਜਾ ਕੇ ਵੇਚਣ ਵਾਲੇ ’ਤੇ ਯੋਗ ਦੀਆਂ ਟਿਊਸ਼ਨਾਂ ਲੈਣ ਵਾਲੇ ਸਾਈਕਲ-ਸਵਾਰ, ਪਰ ਹੁਣ ਦੇਸ ਵਿੱਚ ਰਾਮਰਾਜ ਲਿਆਉਣ ਤੁਰੇ ਸਾਧ ਬਾਬਾ ਰਾਮਦੇਵ ਦੇ ਸਿਰਫ਼ ਦੋ ਟਰੱਸਟਾਂ ਦੀ ਜਾਇਦਾਦ ਹੀ ਕਈ ਸਾਲ ਪਹਿਲਾਂ ਗਿਆਰਾਂ ਅਰਬ ਰੁਪਏ ਸੀਭਾਂਤ-ਭਾਂਤ ਦਾ ਤਿਆਰ ਮਾਲ ਵੇਚਣ ਵਾਲੀ ਉਹਦੀ ਕੰਪਨੀ ਇਸ ਸਮੇਂ ਭਾਰਤ ਦੀ ਸਭ ਤੋਂ ਵੱਧ ਵਧ-ਫੁੱਲ ਰਹੀ ਕੰਪਨੀ ਹੈ।” ਭਾਰਤ ਦੀ ਗ਼ਰੀਬ-ਦੁਖਿਆਰੀ ਜਨਤਾ ਦੇ ਕਲਿਆਣ ਲਈ ਇੱਕ ਵਾਰ ਉਹ ਦਿੱਲੀ ਵਿੱਚ ਮਰਨ-ਵਰਤ ਰੱਖਣ ਆਇਆ ਤਾਂ ਦੋ ਲੱਖ ਸੱਤਰ ਹਜ਼ਾਰ ਰੁਪਏ ਪ੍ਰਤੀ ਘੰਟਾ ਕਿਰਾਏ ਵਾਲੇ ਸਾਲਮ ਹਵਾਈ ਜਹਾਜ਼ ਉੱਤੇ ਸਵਾਰ ਹੋ ਕੇ ਆਇਆਇੰਗਲੈਂਡ ਕੋਲ ਇੱਕ ਪੂਰੇ ਦਾ ਪੂਰਾ ਟਾਪੂ ਉਹਦੇ ਇੱਕ ਪਰਵਾਸੀ ਭਾਰਤੀ ਸ਼ਰਧਾਲੂ ਨੇ ਅਠਾਰਾਂ ਕਰੋੜ ਰੁਪਏ ਵਿੱਚ ਖਰੀਦ ਕੇ ਉਹਨੂੰ ਭੇਟ ਕੀਤਾ ਹੈ

ਸਨਿਆਸੀ ਉਹਨੂੰ ਮੰਨਿਆ ਜਾਂਦਾ ਸੀ ਜੋ ਦੁਨਿਆਵੀ ਲੋਭ-ਲਾਲਚ ਤੇ ਚੌਧਰ ਦੀ ਲਾਲਸਾ ਦਾ ਪੂਰਨ ਤਿਆਗ ਕਰ ਦੇਵੇਹਾਲਤ ਇਹ ਹੋ ਗਈ ਹੈ ਕਿ ਸਨਿਆਸੀ ਹੁਣ ਜੀਵਨ ਦੀਆਂ ਸਾਧਾਰਨ ਸੁਖ-ਸਹੂਲਤਾਂ ਨਾਲ ਹੀ ਸਬਰ-ਸੰਤੋਖ ਨਹੀਂ ਕਰਦੇ, ਉਹਨਾਂ ਦੀ ਚਾਹ ਦਾ ਕਿਤੇ ਅੰਤ ਨਹੀਂ ਹੁੰਦਾ ਤੇ ਉਹ ਹੋਰ-ਹੋਰ ਦੀ ਪਰਾਪਤੀ ਦੀ ਆਮ ਦੁਨਿਆਵੀ ਦੌੜ ਵਿੱਚ ਸਾਧਾਰਨ ਲੋਕਾਂ ਤੋਂ ਵੀ ਵੱਧ ਸਾਹੋ-ਸਾਹ ਹੋ ਕੇ ਸ਼ਾਮਲ ਹੋਏ ਦਿਸਦੇ ਹਨਆਧੁਨਿਕ ਸਨਿਆਸੀ ਸਭ ਸੁਖ-ਸਹੂਲਤਾਂ ਨਾਲ ਲੈਸ ਕਰੋੜਾਂ ਰੁਪਏ ਦੇ ਮੁੱਲ ਦੇ ਡੇਰੇ ਤਾਂ ਬਣਾਉਂਦੇ ਹੀ ਹਨ, ਛੋਟੀ-ਵੱਡੀ ਰਾਜਨੀਤਕ ਕੁਰਸੀ ਹਾਸਲ ਕਰਨ ਵਾਸਤੇ ਵੀ ਹਾਲੋਂ-ਬੇਹਾਲ ਹੋਏ ਰਹਿੰਦੇ ਹਨਉਹ ਪੈਸਾ ਖਰਚ ਕੇ, ਚੋਣਾਂ ਲੜ ਕੇ, ਸਿਆਸਤਦਾਨਾਂ ਵਾਲ਼ੇ ਪੁੱਠੇ-ਸਿੱਧੇ ਰਾਹ ਅਪਣਾ ਕੇ ਵਿਧਾਇਕ, ਸਾਂਸਦ, ਮੰਤਰੀ ਤੇ ਮੁੱਖ ਮੰਤਰੀ ਬਣਦੇ ਹਨ

ਇਹ ਸਾਧ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ, ਟੀਵੀ ਚੈਨਲਾਂ ਅਤੇ ਭਾਂਤ-ਭਾਂਤ ਦੇ ਵਣਜੀ ਕਾਰੋਬਾਰਾਂ ਦੇ ਮਾਲਕ ਹਨਜੇ ਭਾਰਤ ਦੇ ਇਹਨਾਂ ਧਨਾਡ ਸਾਧਾਂ ਦੀ ਸੂਚੀ ਤਿਆਰ ਕਰਨੀ ਹੋਵੇ, ਗਿਣਤੀ ਸੈਕੜਿਆਂ ਵਿੱਚ ਨਹੀਂ, ਹਜ਼ਾਰਾਂ ਵਿੱਚ ਹੋਵੇਗੀਇਹਨਾਂ ਹਜ਼ਾਰਾਂ ਵਿੱਚੋਂ ਇੱਕ-ਇੱਕ ਦੀ ਮਹਿਮਾ ਦੇ ਵਰਣਨ ਲਈ ਪੂਰੀ-ਪੂਰੀ ਪੋਥੀ ਚਾਹੀਦੀ ਹੈਸ਼ਾਇਦ ਇਹਨਾਂ ਸਾਧਾਂ ਬਾਰੇ ਹੀ ਕਹਾਵਤ ਹੈ, “ਵਾਹ ਸੰਤ ਜੀ ਵਾਹ! ਭਗਵਾਂ ਬਾਣਾ ਤੇ ਕਾਰੇ ਆਹ!

ਬਾਬਾ ਲੱਕੜ ਦਾਸ ਦਾ ਡੇਰਾ ਸਾਡੇ ਪਿੰਡ ਪਿੱਥੋ ਤੋਂ ਕੋਹ, ਡੇਢ ਕੋਹ ਵਾਟ ਇੱਕ ਦੂਜੇ ਨੂੰ ਕਟਦੇ ਦੋ ਰਾਹਾਂ ਦੇ ਚੁਰਸਤੇ ਉੱਤੇ ਸੀਉੱਥੋਂ ਇੱਕ ਸ਼ਹਿਰ, ਮੰਡੀ ਫੂਲ ਅਤੇ ਤਿੰਨ ਪਿੰਡ, ਪਿੱਥੋ, ਗਿੱਲ ਕਲਾਂ ਤੇ ਰਾਮਪੁਰਾ ਇੱਕੋ ਜਿੰਨੇ ਦੂਰ ਸਨਬਾਬੇ ਉੱਤੇ ਮੇਰ ਪਰ ਸਾਡਾ ਪਿੰਡ ਪਿੱਥੋ ਬਹੁਤੀ ਸਮਝਦਾ

ਭਾਰਤ ਹੀ ਨਹੀਂ, ਦੁਨੀਆ ਭਰ ਵਿੱਚ ਸਾਧੂਆਂ ਦੇ ਜਲ-ਜਲੌਅ ਦੇ ਹੁਣ ਵਾਲੇ ਇਸ ਮਾਹੌਲ ਵਿੱਚ ਬਾਬਾ ਲੱਕੜ ਦਾਸ ਦਾ ਚੇਤਾ ਆਉਣਾ ਸੁਭਾਵਿਕ ਹੈਜਦੋਂ ਅਸੀਂ ਮੰਡੀ ਫੂਲ ਪੜ੍ਹਨ ਜਾਂਦੇ ਸੀ, ਉਹ ਡੇਰੇ ਦਾ ਮੁਖੀ ਸੀਇਹ ਡੇਰਾ ਉਹਦੇ ਗੁਰੂ ਨੇ ਕਾਇਮ ਕੀਤਾ ਸੀ, ਭਾਵ ਇੱਕ ਪੀੜ੍ਹੀ ਪੁਰਾਣਾ ਸੀ

ਬਾਬੇ ਦੇ ਸਿਰ ਉੱਤੇ ਛੋਟਾ ਜਿਹਾ ਪਰਨਾ ਲਪੇਟਿਆ ਹੋਇਆ ਹੁੰਦਾ, ਸਾਧਾਰਨ ਖੱਦਰ ਦਾ ਕੁੜਤਾ ਪਾਇਆ ਹੋਇਆ ਹੁੰਦਾ ਤੇ ਖੱਦਰ ਦੀ ਉੱਚੀ ਜਿਹੀ ਧੋਤੀ ਬੰਨ੍ਹੀ ਹੋਈ ਹੁੰਦੀਹੱਥ ਵਿੱਚ ਹਮੇਸ਼ਾ ਉਹ ਕਿਸੇ ਬਿਰਛ ਤੋਂ ਵੱਢੀ ਹੋਈ ਵਿੰਗੀ ਜਿਹੀ ਸੋਟੀ ਰੱਖਦਾਡੇਰੇ ਦੇ ਨਾਂ ਕੋਈ ਜ਼ਮੀਨ-ਜਾਇਦਾਦ ਨਹੀਂ ਸੀਉਹਦਾ ਪੋਤਾ-ਚੇਲਾ, ਧੰਨਾ ਵਾਰੀ ਨਾਲ ਆਲੇ-ਦੁਆਲੇ ਦੇ ਪਿੰਡਾਂ ਤੋਂ ਦੁੱਧ ਤੇ ਰੋਟੀ ਦਾ ਗਜਾ ਕਰ ਲਿਆਉਂਦਾ

ਲੋਕ, ਪਤਾ ਨਹੀਂ ਕਿਉਂ, ਕੱਚੀਆਂ-ਪੱਕੀਆਂ ਕੋਠੜੀਆਂ ਵਾਲੇ ਇਸ ਡੇਰੇ ਨੂੰ ਸਾਧਾਂ ਦੀ ਕੋਠੀ ਆਖਦੇ ਸਨਕੋਠੀ ਦੇ ਚੁਫੇਰੇ ਭਾਂਤ-ਭਾਂਤ ਦੇ ਛਾਂਦਾਰ ਤੇ ਫਲਦਾਰ ਬਿਰਛ-ਬੂਟੇ ਲੱਗੇ ਹੋਏ ਸਨਬੂਹੇ ਤੋਂ ਬਾਹਰ ਠੰਢੀ ਖੂਹੀ ਸੀ ਅਤੇ ਅੰਦਰ ਬਿਰਛਾਂ ਦੇ ਵਿਚਕਾਰ ਪਾਣੀ ਦੀ ਡਿੱਗੀਅਸੀਂ ਵਿਦਿਆਰਥੀ ਗਰਮੀਆਂ ਵਿੱਚ ਤਿੱਖੜ ਦੁਪਹਿਰੇ ਮੰਡੀ ਫੂਲ ਦੇ ਸਕੂਲੋਂ ਪਰਤਦੇ ਤਾਂ ਪਹਿਲਾਂ ਖੂਹੀ ਦੀ ਹਲਟੀ ਗੇੜ ਕੇ ਠੰਢਾ-ਮਿੱਠਾ ਪਾਣੀ ਪੀਂਦੇ ਤੇ ਫੇਰ ਅੰਦਰ ਡਿੱਗੀ ਦੇ ਕਿਨਾਰੇ ਦਮ ਲੈਂਦੇਕਈ ਵਾਰ ਤਾਂ ਡਿੱਗੀ ਦੁਆਲ਼ੇ ਦੇ ਸੰਘਣੇ ਬਿਰਛਾਂ ਦੀ ਛਾਂ ਹੇਠ ਹਰੇ-ਹਰੇ ਘਾਹ ਉੱਤੇ ਬੈਠ ਕੇ ਅਸੀਂ ਘਰੇ ਕਰਨ ਲਈ ਮਿਲਿਆ ਹੋਇਆ ਸਕੂਲ ਦਾ ਕੰਮ ਵੀ ਕੁਛ-ਨਾ-ਕੁਛ ਮੁਕਾ ਲੈਂਦੇ

ਦੁੱਧ-ਰੋਟੀ ਦਾ ਗਜਾ ਰਾਹੀਆਂ-ਪਾਂਧੀਆਂ ਦੇ ਕੰਮ ਆਉਂਦਾਜੇ ਰੋਟੀਆਂ ਮੁੱਕ ਜਾਂਦੀਆਂ, ਬਾਬਾ ਲੱਕੜ ਦਾਸ ਦੀ ਸਦਾ ਭਰੀ ਰਹਿੰਦੀ ਭੁੱਜੇ ਛੋਲਿਆਂ ਦੀ ਮੱਟੀ ਕੰਮ ਆਉਂਦੀਲੋਕ ਮਾਇਆ ਮੱਥਾ ਟੇਕਣ ਤੋਂ ਇਲਾਵਾ ਹਾੜ੍ਹੀ-ਸੌਣੀ ਅਨਾਜ ਵੀ ਭੇਟ ਕਰਦੇਜਦੋਂ ਲੱਕੜ ਦਾਸ ਨੂੰ ਲਗਦਾ, ਭੇਟਾ ਦੇ ਪੈਸੇ ਕਾਫ਼ੀ ਜੁੜ ਗਏ ਹਨ, ਉਹ ਮੰਡੀ ਤੋਂ ਚੌਲ ਤੇ ਗੁੜ ਮੰਗਵਾਉਂਦਾ, ਪਿੰਡਾਂ ਵਿੱਚ ਜੱਗ ਦਾ ਹੋਕਾ ਦਿਵਾਉਂਦਾ ਅਤੇ ਮਿੱਠੇ ਚੌਲਾਂ ਦੇ ਕੜਾਹੇ ਕਢਵਾ ਦਿੰਦਾਸਕੂਲੋਂ ਮੁੜਦੇ ਅਸੀਂ ਵੀ ਪੰਗਤਾਂ ਵਿੱਚ ਕਿਤੇ ਸਜ ਜਾਂਦੇਉਹੋ ਜਿਹੇ ਸੁਆਦੀ ਚੌਲ ਮੁੜ ਕੇ ਜੀਵਨ ਵਿੱਚ ਕਦੀ ਘੱਟ ਹੀ ਮਿਲੇ ਹਨ

ਅਮਰੂਦ ਦੇ ਬੂਟਿਆਂ ਨੂੰ ਬੱਗੂਗੋਸ਼ੇ ਦੀ ਸ਼ਕਲ ਦੇ ਮਿੱਠੇ ਫਲ ਲਗਦੇਪੱਕ ਕੇ ਉਹ ਬਾਹਰੋਂ ਕੇਸਰੀ ਤੇ ਅੰਦਰੋਂ ਗੁਲਾਬੀ ਹੋ ਜਾਂਦੇਲੱਕੜ ਦਾਸ ਉਹਨਾਂ ਨੂੰ ਵੇਚਦਾ ਨਹੀਂ ਸੀ, ਰਾਹੀਆਂ-ਪਾਂਧੀਆਂ ਨੂੰ ਪ੍ਰਸ਼ਾਦਿ ਵਜੋਂ ਵੰਡਦਾ ਰਹਿੰਦਾਕਦੀ-ਕਦਾਈਂ ਸਾਨੂੰ ਵੀ ਆਖਦਾ, “ਲਓ ਬਈ ਮੁੰਡਿਓ, ਸਾਰੇ ਜਣੇ ਦੋ-ਦੋ ਅਮਰੂਦ ਤੋੜ ਲਓਧਿਆਨ ਰੱਖਿਓ, ਕੋਈ ਡਾਹਣੀ-ਪੱਤਾ ਨਾ ਟੁੱਟੇਹਾਂ, ਜੇ ਕਿਸੇ ਨੇ ਤੀਜਾ ਅਮਰੂਦ ਤੋੜਿਆ, ਅੱਗੇ ਤੋਂ ਉਹਦਾ ਡੇਰੇ ਆਉਣਾ ਬੰਦ! ਥੋਨੂੰ ਇਹ ਤਾਂ ਪਤਾ ਹੀ ਐ, ਮੈਂਨੂੰ ਅੰਦਰ ਬੈਠੇ ਨੂੰ ਵੀ ਕੰਧਾਂ ਵਿੱਚੋਂ ਦੀ ਸਭ ਕੁਛ ਦਿਸਦੈ।” ਅਸੀਂ ਡਰ ਜਾਂਦੇ, ਜੇ ਤੀਜਾ ਅਮਰੂਦ ਤੋੜਿਆ, ਬਾਬਾ ਅੰਦਰ ਬੈਠਾ ਹੀ ਕਰਾਮਾਤ ਨਾਲ ਦੇਖ ਲਊ!

ਡੇਰੇ ਦੇ ਵਿਹੜੇ ਵਿੱਚ ਦੋ ਮਟੀਆਂ (ਮੜ੍ਹੀਆਂ) ਬਣੀਆਂ ਹੋਈਆਂ ਸਨਇੱਕ ਮਟੀ ਤਾਂ ਲੱਕੜ ਦਾਸ ਦੇ ਗੁਰੂ ਦੀ ਸੀ ਜੀਹਨੇ ਡੇਰਾ ਸਥਾਪਤ ਕੀਤਾ ਸੀ, ਦੂਜੀ ਮਟੀ ਦੀ ਕਹਾਣੀ ਬੜੀ ਵਚਿੱਤਰ ਸੀ

ਦੱਸਦੇ ਸਨ ਕਿ ਇੱਕ ਵਾਰ ਪੱਕੀ ਉਮਰ ਦਾ ਇੱਕ ਬੀਮਾਰ ਰਮਤਾ ਸਾਧ ਕਿਧਰੋਂ ਡੇਰੇ ਵਿੱਚ ਆ ਗਿਆਸਾਂਭ-ਸੰਭਾਲ ਤੇ ਦਵਾ-ਦਾਰੂ, ਉਹ ਵੀ ਸਾਧੂ ਦੀ, ਕਰਨੀ ਤਾਂ ਸੁਭਾਵਿਕ ਸੀਪਰ ਇਹ ਸਭ ਬੇਅਸਰ ਰਹੀ ਅਤੇ ਉਹਦੀ ਹਾਲਤ ਖਰਾਬ ਹੁੰਦੀ ਗਈਆਖ਼ਰ ਉਹ ਅੱਧ-ਸੁਰਤੀ ਜਿਹੀ ਵਿੱਚ ਚਲਿਆ ਗਿਆ ਅਤੇ ਬੋਲਣੋਂ ਵੀ ਰਹਿ ਗਿਆਇਸ ਹਾਲਤ ਵਿੱਚ, ਸ਼ਾਇਦ ਆਪਣਾ ਅੰਤ ਨਿਸ਼ਚਿਤ ਅਤੇ ਨੇੜੇ ਦੇਖ ਕੇ ਉਹ ਵਾਰ-ਵਾਰ ਪਰੇ ਪਈ ਆਪਣੀ ਪੁਰਾਣੀ, ਟਾਕੀਆਂ ਵਾਲੀ ਗੋਦੜੀ ਵੱਲ ਇਸ਼ਾਰੇ ਕਰਨ ਲੱਗਿਆਛੇਤੀ ਹੀ ਉਹਦੇ ਪ੍ਰਾਣ-ਪੰਖੇਰੂ ਉਡਾਰੀ ਲਾ ਗਏ

ਕੋਈ ਉਹਦੇ ਗੋਦੜੀ ਵੱਲ ਇਸ਼ਾਰੇ ਦਾ ਅਰਥ ਕੁਛ ਕੱਢੇ, ਕੋਈ ਕੁਛਕੋਈ ਕਹੇ, “ਉਹ ਕਹਿੰਦਾ ਹੋਣਾ ਐ ਕਿ ਇਹ ਕਿਸੇ ਮੜੇ-ਮੰਗਤੇ ਨੂੰ ਦੇ ਦਿਉ।” ਕੋਈ ਕਹੇ, “ਇਹ ਕਿਸੇ ਨੂੰ ਦੇਣ ਜੋਗੀ ਕਿੱਥੇ ਹੈ, ਉਹ ਕਹਿੰਦਾ ਹੋਣਾ ਹੈ, ਕੂੜੇ ਵਿੱਚ ਸੁੱਟ ਦਿਉ।” ਆਖ਼ਰ ਉਹਨਾਂ ਨੇ ਬਾਬਾ ਲੱਕੜ ਦਾਸ ਨੂੰ ਉਹਦੇ ਗੋਦੜੀ ਦੇ ਇਸ਼ਾਰਿਆਂ ਬਾਰੇ ਤੇ ਆਪਣੀਆਂ ਅਟਕਲਾਂ ਬਾਰੇ ਦੱਸਿਆ

ਬਾਬੇ ਨੇ ਆਪਣੀ ਸੋਟੀ ਦੀ ਹੁੱਝ ਨਾਲ ਟਾਕੀਆਂ ਵਾਲੀ ਪੁਰਾਣੀ ਗੋਦੜੀ ਉਲਟੀ-ਪਲਟੀ ਅਤੇ ਬੋਲਿਆ, “ਇਹ ਸੁੱਟਣ ਜਾਂ ਦੇਣ ਬਾਰੇ ਉਹਨੂੰ ਮਰਨ-ਘੜੀ ਦੀ ਅੱਧ-ਸੁਰਤੀ ਵਿੱਚੋਂ ਇਸ਼ਾਰੇ ਕਰਨ ਦੀ ਕੀ ਲੋੜ ਸੀ! ਗੱਲ ਕੋਈ ਹੋਰ ਹੈ!

ਸਭ ਹੈਰਾਨ ਹੋਏ, ਹੋਰ ਕੀ ਗੱਲ ਹੋ ਸਕਦੀ ਹੈ! ਫੇਰ ਸੋਚ-ਸੋਚ ਕੇ ਉਹਨੂੰ ਜਿਵੇਂ ਕੋਈ ਚਾਨਣ ਹੋ ਗਿਆ ਹੋਵੇਉਹ ਕਹਿੰਦਾ, “ਇਹਦੀ ਇੱਕ ਟਾਕੀ ਉਧੇੜੋ।”

ਪਹਿਲੀ ਹੀ ਟਾਕੀ ਉਧੇੜੀ ਤਾਂ ਉਸ ਹੇਠੋਂ ਨੋਟ ਨਿੱਕਲ ਆਏਟਾਕੀਆਂ ਉਧੇੜਦੇ ਗਏ ਤੇ ਹਰ ਟਾਕੀ ਹੇਠੋਂ ਨੋਟ ਨਿੱਕਲਦੇ ਗਏਜਿਉਂ-ਜਿਉਂ ਨੋਟ ਨਿੱਕਲਦੇ ਗਏ, ਲੱਕੜ ਦਾਸ ਦਾ ਚਿਹਰਾ ਭਖਦਾ ਗਿਆਆਪਣੇ ਸ਼ਾਂਤ ਸੁਭਾਅ ਦੇ ਉਲਟ ਉਹ ਕ੍ਰੋਧ ਨਾਲ ਕੜਕਿਆ, “ਸਾਧੂ ਵਾਲੇ ਬਾਣੇ ਵਿੱਚ ਗ੍ਰਿਸਤੀ ਤੋਂ ਵੱਧ ਲੋਭ-ਲਾਲਚ! ਇਸ ਪਾਪੀ ਨੂੰ ਇੱਕ ਪਲ ਵੀ ਮੇਰੇ ਡੇਰੇ ਵਿੱਚ ਨਾ ਰੱਖੋਇਹਨੂੰ ਬਾਹਰ ਖੇਤਾਂ ਵਿੱਚ ਸਿੱਟੋ, ਗਿਰਝਾਂ-ਗਿੱਦੜ ਇਹਦਾ ਮਾਸ ਖਾਣ!

ਬੜੀ ਮੁਸ਼ਕਿਲ ਨਾਲ ਉਹਨੂੰ ਇਹ ਸਮਝਾ ਕੇ ਸ਼ਾਂਤ ਕੀਤਾ ਗਿਆ ਕਿ ਭਾਵੇਂ ਕਿਹੋ ਜਿਹਾ ਵੀ ਸੀ, ਆਖ਼ਰ ਸਾਧੂ ਭੇਖ ਵਿੱਚ ਸੀਇੱਕ ਜਣਾ ਭੱਜ ਕੇ ਮੰਡੀ ਤੋਂ ਦੋ ਬੋਰੀਆਂ ਲੂਣ ਲੈ ਆਇਆਧਰਤੀ ਵਿੱਚ ਡੂੰਘਾ ਟੋਆ ਪੁੱਟ ਕੇ ਉਹਨੂੰ ਲੂਣ ਦੇ ਵਿਚਕਾਰ ਭੋਏਂ-ਸਮਾਧੀ ਦੇ ਦਿੱਤੀ ਗਈ ਤੇ ਉਸ ਥਾਂ ਉੱਤੇ ਛੋਟੀ ਜਿਹੀ ਪੱਕੀ ਮਟੀ ਬਣਾ ਦਿੱਤੀ ਗਈ

ਉਹਦੀ ਮਿੱਟੀ ਦੀ ਸਮੇਟਾ-ਸਮੇਟੀ ਦਾ ਕੰਮ ਮੁੱਕਣ ਦੀ ਦੇਰ ਸੀ ਕਿ ਬਾਬਾ ਲੱਕੜ ਦਾਸ ਨੇ ਚੇਲਿਆਂ ਨੂੰ ਆਖਿਆ, “ਇਸ ਪਾਪੀ ਦੇ ਪੈਸੇ ਇੱਕ ਦਿਨ ਵੀ ਮੇਰੇ ਡੇਰੇ ਵਿੱਚ ਨਹੀਂ ਰਹਿਣੇ ਚਾਹੀਦੇਮੰਡੀ ਜਾ ਕੇ ਇਹਨਾਂ ਪੈਸਿਆਂ ਦੀ ਰਸਦ ਲਿਆਉ, ਪਿੰਡਾਂ ਵਿੱਚ ਜੱਗ ਦਾ ਹੋਕਾ ਦੁਆਉ ਤੇ ਭਲਕੇ ਹੀ ਮਿੱਠੇ ਚੌਲਾਂ ਦੇ ਕੜਾਹੇ ਕੱਢ ਕੇ ਸੰਗਤਾਂ ਨੂੰ ਵਰਤਾ ਦਿਓ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3418)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

Gurbachan S Bhullar

Gurbachan S Bhullar

Delhi, India.
Phone: (91 - 80783 - 630558)
Email: (bhullargs@gmail.com)

More articles from this author