GurbachanBhullar7ਮਹਾਂਪੁਰਸ਼ੋਦਿੱਲੀ ਵਿੱਚ ਮਾਲਕ ਹਰ ਸਾਲ ਕਿਰਾਏ ਵਿੱਚ ਵਾਧਾ ਭਾਲਦੇ ਨੇ। ਤੁਸੀਂ ਨਹੀਂ ਕਿਹਾ ਤਾਂ ..."DevinderSatyarthi1
(15 ਅਪਰੈਲ 2022)
ਮਹਿਮਾਨ: 353.

 

DevinderSatyarthi1ਬੇਮਕਾਨੇ ਕਾਰੋਬਾਰੀਆਂ ਅਤੇ ਮੁਲਾਜ਼ਮਾਂ ਦੀ ਰਿਹਾਇਸ਼ੀ ਲੋੜ ਸਦਕਾ, ਖਾਸ ਕਰ ਕੇ ਵੱਡੇ ਸ਼ਹਿਰਾਂ ਵਿੱਚ, ਅਨੇਕ ਮਕਾਨ-ਮਾਲਕਾਂ ਵਾਸਤੇ ਮਕਾਨ ਦਾ ਕਿਰਾਇਆ ਕਮਾਈ ਦਾ ਚੰਗਾ ਸਾਧਨ ਬਣਿਆ ਹੋਇਆ ਹੈਮੈਂ ਆਪਣੇ ਆਲੇ-ਦੁਆਲੇ ਕਈ ਲੋਕ ਦੇਖਦਾ ਹਾਂ ਜੋ ਹੋਰ ਕਿਸੇ ਕਮਾਈ ਤੋਂ ਬਿਨਾਂ ਆਪਣੇ ਮਕਾਨ ਦੇ ਕਿਰਾਏ ਨਾਲ ਹੀ ਵਧੀਆ ਜੀਵਨ ਲੰਘਾ ਰਹੇ ਹਨਪਰ ਇਸ ਸੰਬੰਧ ਵਿੱਚ ਇੱਕ ਸਮੱਸਿਆ ਨੇ ਵੀ ਗੰਭੀਰ ਰੂਪ ਧਾਰਿਆ ਹੋਇਆ ਹੈਕਈ ਕਿਰਾਏਦਾਰ ਸਾਲਾਂ ਮਗਰੋਂ ਵੀ ਪਹਿਲਾਂ ਨਾਲੋਂ ਵੱਧ ਕਿਰਾਇਆ ਦੇਣ ਤੋਂ ਅੜ ਜਾਂਦੇ ਹਨ, ਫੇਰ ਮਕਾਨ ਖਾਲੀ ਕਰਨੋਂ ਨਾਂਹ ਕਰ ਦਿੰਦੇ ਹਨਗੱਲ ਕਚਹਿਰੀ ਪਹੁੰਚ ਜਾਂਦੀ ਹੈ ਤਾਂ ਉਹ ਆਖਦੇ ਹਨ, “ਹੁਣ ਤਾਂ ਅਦਾਲਤ ਹੀ ਫ਼ੈਸਲਾ ਕਰੇਗੀ” ਅਤੇ ਪਹਿਲਾਂ ਵਾਲਾ ਕਿਰਾਇਆ ਦੇਣਾ ਵੀ ਉਹ ਬੰਦ ਕਰ ਦਿੰਦੇ ਹਨਅਦਾਲਤਾਂ ਵਿੱਚ ਮੁਕੱਦਮਾ-ਦਰ-ਮੁਕੱਦਮਾ ਅਤੇ ਅਪੀਲ-ਦਰ-ਅਪੀਲ, ਗੱਲ ਸਾਲਾਂ ਤੇ ਦਹਾਕਿਆਂ ਤਕ ਲਟਕਦੀ ਰਹਿੰਦੀ ਹੈਮਕਾਨ-ਮਾਲਕ ਕੁੜ੍ਹਦਾ ਰਹਿੰਦਾ ਹੈ ਤੇ ਕਿਰਾਏਦਾਰ ਉਹਦੀ ਛਾਤੀ ਉੱਤੇ ਡੰਡ-ਬੈਠਕਾਂ ਕੱਢਦਾ ਰਹਿੰਦਾ ਹੈਇਸ ਕਰਕੇ ਮਕਾਨ-ਮਾਲਕ ਅਤੇ ਕਿਰਾਏਦਾਰ ਦੀ ਬੇਵਸਾਹੀ ਤੇ ਖਿੱਚੋਤਾਣ ਸ਼ਹਿਰੀ ਜੀਵਨ ਦੀ ਇੱਕ ਭਖਵੀਂ ਸਮੱਸਿਆ ਹੈ

ਪੰਜਾਬੀ ਦੇ ਵੱਡੇ ਸਾਹਿਤਕਾਰ ਦੇਵਿੰਦਰ ਸਤਿਆਰਥੀ ਫ਼ਕੀਰ ਤੇ ਰਮਤੇ ਜੋਗੀ ਸਨਪਿੱਛਾ ਉਹਨਾਂ ਦਾ ਸਾਡੇ ਨੇੜੇ ਦੇ ਪਿੰਡ ਭਦੌੜ ਦਾ ਸੀਚਾਰੇ ਕੂਟਾਂ ਦਾ ਭਰਮਨ ਕਰ ਕੇ ਟਿਕਣ ਦੇ ਇਰਾਦੇ ਨਾਲ ਦਿੱਲੀ ਆਏ ਤਾਂ ਉਹਨਾਂ ਨਾਲੋਂ ਵੱਧ ਉਹਨਾਂ ਦੀ ਚਿੰਤਾ ਦੋਸਤਾਂ-ਮਿੱਤਰਾਂ ਨੂੰ ਹੋਈਦਿੱਲੀ ਵਿੱਚ ਛੱਤ-ਵਿਹੂਣੇ ਹੋਣ ਨੂੰ ਵੱਡੀ ਮੁਸੀਬਤ ਸਮਝਦਿਆਂ ਕੁਛ ਸ਼ੁਭ-ਚਿੰਤਕਾਂ ਨੇ ਧੱਕ-ਧਕਾ ਕੇ ਸਤਿਆਰਥੀ ਨਾਂ ਦੇ ਆਜ਼ਾਦ ਪੰਛੀ ਨੂੰ ਭਾਰਤ ਸਰਕਾਰ ਦੇ ਹਿੰਦੀ ਰਸਾਲੇ ‘ਆਜਕਲ’ ਦਾ ਸੰਪਾਦਕ ਲੁਆ ਦਿੱਤਾਜੇਬ ਤਾਂ ਖਾਸੀ ਸੌਖੀ ਹੋ ਗਈ ਪਰ ਨੌਕਰੀ ਦਾ ਸੰਗਲ ਭਾਰੀ ਵੀ ਲਗਦਾ ਤੇ ਚੁਭਦਾ ਵੀ

ਦੋਸਤਾਂ ਨੇ ਸਮਝਾਇਆ, “ਜੇ ਤੁਸੀਂ ਇਕੱਲੇ ਹੁੰਦੇ, ਹੋਰ ਗੱਲ ਸੀ, ਜਿੱਥੇ ਮਰਜ਼ੀ ਆਵਾਰਾਗਰਦੀ ਕਰਦੇ ਫਿਰਦੇਹੁਣ ਪਤਨੀ ਹੈ, ਬੱਚੀਆਂ ਹਨ, ਘੱਟੋ-ਘੱਟ ਇਹਨਾਂ ਦੇ ਸਿਰ ਉੱਤੇ ਤਾਂ ਛੱਤ ਹੋਵੇ! ਪਹਿਲਾਂ ਇਹਨਾਂ ਵਾਸਤੇ ਸਿਰ ਦੀ ਛੱਤ ਦਾ ਪ੍ਰਬੰਧ ਕਰ ਲਵੋ, ਨੌਕਰੀ ਦੇ ਪਿੰਜਰੇ ਵਿੱਚੋਂ ਨਿੱਕਲ ਕੇ ਖੁੱਲ੍ਹੀਆਂ ਉਡਾਰੀਆਂ ਲਾਉਣ ਬਾਰੇ ਫੇਰ ਸੋਚਣਾ!”

ਦਲੀਲ ਸਤਿਆਰਥੀ ਜੀ ਨੂੰ ਵੀ ਜਚ ਗਈਲੋਕਮਾਤਾ ਨੂੰ ਛੋਟਾ-ਮੋਟਾ ਮਕਾਨ ਬਣਾ ਦੇਈਏ, ਇਹ ਨੌਕਰੀ ਦਾ ਕੁਛ ਸਮੇਂ ਦਾ ਸੰਗਲ ਉਮਰ ਭਰ ਦੀ ਆਜ਼ਾਦੀ ਦੇ ਸਕਦਾ ਹੈਉਹਨਾਂ ਨੇ ਪਿੰਜਰੇ ਵਿੱਚ ਖੰਭ ਫੜਫੜਾਉਣੇ ਛੱਡ ਦਿੱਤੇਔਖੇ-ਸੌਖੇ ਸੰਪਾਦਕੀ ਕਾਰਜ ਨਿਭਾਉਣ ਲੱਗੇਕਰੋਲਬਾਗ਼ ਵਿੱਚ ਰੋਹਤਕ ਰੋਡ ਦੇ ਨਾਲ ਦੀ ਗਲੀ ਵਿੱਚ ਪਲਾਟ ਲੈ ਕੇ ਇੱਕ-ਮੰਜ਼ਲਾ ਮਕਾਨ ਛੱਤਿਆ ਤੇ ਟਿਕਣ ਦਾ ਪ੍ਰਬੰਧ ਕਰ ਲਿਆਨੌਕਰੀ ਦਾ ਸੰਗਲ ਸੀ ਤਾਂ ਚਾਂਦੀ ਦਾ ਪਰ ਘਰ ਬਣੇ ਤੋਂ ਫੇਰ ਚੁਭਣ ਲੱਗਿਆਉਹ ਆਪ ਹੈਰਾਨ ਹੁੰਦੇ, ਮੈਂ ਕੁਰਸੀ ਨਾਲ ਬੱਝ ਕੇ ਅੱਠ ਸਾਲ ਕਿਵੇਂ ਬਿਤਾ ਗਿਆ! ਦੋਸਤਾਂ ਦੇ ਵਰਜਦਿਆਂ ਦੁਰਲੱਭ ਸਾਹਿਤਕ ਨੌਕਰੀ ਦਾ ਸੰਗਲ ਲਾਹ ਸੁੱਟਿਆ, ਅੰਬੇ ਹੋਏ ਗਿੱਟਿਆਂ ਦੀ ਮਾਲਸ਼ ਕੀਤੀ ਤੇ ਫੇਰ ਸਾਹਿਤਕ ਰਾਹਾਂ ਦੇ ਆਵਾਰਾ ਪਾਂਧੀ ਹੋ ਗਏ

ਬੱਚੀਆਂ ਵਿਆਹੀਆਂ ਗਈਆਂ ਤਾਂ ਉਨ੍ਹਾਂ ਸੋਚਿਆ, ਮੈਨੂੰ ਤੇ ਲੋਕਮਾਤਾ ਨੂੰ ਤਾਂ ਇੱਕ ਕਮਰਾ ਬਹੁਤ ਹੈ, ਕਿਉਂ ਨਾ ਦੂਜਾ ਕਮਰਾ ਕਿਰਾਏ ਚਾੜ੍ਹ ਕੇ ਰੇਡੀਓ, ਕਵੀ ਦਰਬਾਰਾਂ ਤੇ ਰਸਾਲਿਆਂ-ਪੁਸਤਕਾਂ ਤੋਂ ਆਉਂਦੇ ਟੁੱਟਵੇਂ ਪੈਸਿਆਂ ਦੀ ਝਾਕ ਦੇ ਬੰਧਨ ਤੋਂ ਵੀ ਮੁਕਤ ਹੋ ਜਾਈਏਇਉਂ ਮਕਾਨ ਵਿੱਚ ਪੂਰਨ ਸਿੰਘ ਨਾਂ ਦੇ ਕਿਰਾਏਦਾਰ ਦਾ ਦਾਖ਼ਲਾ ਹੋਇਆ

ਸਤਿਆਰਥੀ ਜੀ ਦੇ ਖੁੱਲ੍ਹੇ-ਖੁਲਾਸੇ ਦਾਤੇ ਸੁਭਾਅ ਦਾ ਮੈਨੂੰ ਸਿੱਧਾ ਅਨੁਭਵ ਹੋ ਚੁੱਕਿਆ ਸੀਉਹਨਾਂ ਤੋਂ ਕੋਈ ਜੇ ਜਾਨ ਵੀ ਮੰਗਦਾ, ਉਹਨਾਂ ਨੇ ਯਕੀਨਨ ਆਖਣਾ ਸੀ, “ਲੈ ਭਾਈ ਸਾਡੀ ਜਾਨ ਤੂੰ ਲੈ-ਲੈ, ਅਸੀਂ ਬਿਨਾਂ ਜਾਨ ਤੋਂ ਹੀ ਡੰਗ ਸਾਰ ਲਵਾਂਗੇ!” ਇੱਕ ਵਾਰ ਮੈਨੂੰ ਇੱਕ ਮਿੱਤਰ ਦੀ ਚਿੱਠੀ ਆਈ ਕਿ ਉਸ ਵੱਲੋਂ ਸੰਪਾਦ ਕੀਤੇ ਜਾ ਰਹੇ ਕਹਾਣੀ-ਸੰਗ੍ਰਹਿ ਲਈ ਸਤਿਆਰਥੀ ਜੀ ਦੀ ਇੱਕ ਕਹਾਣੀ ਦੀ ਆਗਿਆ ਲੈ ਦੇਵਾਂਸਬੱਬ ਨਾਲ ਕਈ ਦਿਨ ਮੁਲਾਕਾਤ ਨਾ ਹੋ ਸਕੀ ਤਾਂ ਭਾਪਾ ਪ੍ਰੀਤਮ ਸਿੰਘ ਜੀ ਨਵਯੁਗ ਵਾਲਿਆਂ ਨੂੰ ਕਿਹਾ ਕਿ ਸਤਿਆਰਥੀ ਜੀ ਜਦੋਂ ਵੀ ਆਉਣ, ਮੈਨੂੰ ਫੋਨ ਜ਼ਰੂਰ ਕਰਨਭਾਪਾ ਜੀ ਨੇ ਫੋਨ ਕਰਵਾਇਆ ਤਾਂ ਮੈਂ ਬੇਨਤੀ ਦੁਹਰਾਈਦੋ ਕੁ ਦਿਨਾਂ ਮਗਰੋਂ ਭਾਪਾ ਜੀ ਦਾ ਦਸਤਖ਼ਤ ਕਰ ਕੇ ਪੁਸ਼ਟ ਕੀਤਾ ਹੋਇਆ ਸਤਿਆਰਥੀ ਜੀ ਦਾ ਆਮ-ਮੁਖ਼ਤਿਆਰਨਾਮਾ ਮੈਨੂੰ ਪੁੱਜਿਆ, “ਪਿਆਰੇ ਭੁੱਲਰ! ਮੇਰੀ ਕੋਈ ਵੀ ਰਚਨਾ (ਸਣੇ ਕਹਾਣੀ) ਤੁਸੀਂ ਕਿਤੇ ਵੀ ਤੇ ਜਦੋਂ ਵੀ ਚਾਹੋ, ਵਰਤ ਸਕਦੇ ਹੋਸਗੋਂ ਮੈਨੂੰ ਵੀ ਜਿੱਥੇ ਚਾਹੋ, ਗਹਿਣੇ ਰੱਖ ਸਕਦੇ ਹੋ (ਜੇਕਰ ਕੁਝ ਮਿਲ ਸਕਦਾ ਹੋਵੇ!) ਆਪ ਜੀ ਦਾ, ਦੇਵਿੰਦਰ ਸਤਿਆਰਥੀ 24. 2. 1989

ਪਰ ਜੋ ਕੁਛ ਮੈਂ ਕਿਰਾਏਦਾਰ ਪੂਰਨ ਸਿੰਘ ਨਾਲ ਸਤਿਆਰਥੀ ਜੀ ਦੇ ਰਿਸ਼ਤੇ ਬਾਰੇ ਦੇਖਿਆ-ਸੁਣਿਆ, ਉਹ ਕੇਵਲ ਉਹੋ ਹੀ ਕਰ ਸਕਦੇ ਸਨਪੂਰਨ ਸਿੰਘ ਨਾਲ ਕਿਰਾਇਆ ਵਗ਼ੈਰਾ ਤੈਅ ਹੋ ਗਿਆਸਤਿਆਰਥੀ ਜੀ ਬੋਲੇ, “ਭਾਈ ਪੂਰਨ ਸਿੰਘ, ਮੇਰੀ ਇੱਕ ਸ਼ਰਤ ਹੈ

ਉਹਨੇ ਪੁੱਛਿਆ, “ਦੱਸੋ?”

ਸਤਿਆਰਥੀ ਜੀ ਸਿੱਧਾ ਉਹਦੀਆਂ ਅੱਖਾਂ ਵਿੱਚ ਝਾਕ ਕੇ ਬੋਲੇ, “ਮੇਰਾ ਵਿਸ਼ਵਾਸ ਕਦੀ ਨਾ ਤੋੜੀਂਜਦੋਂ ਕੋਈ ਵਿਸ਼ਵਾਸਘਾਤ ਕਰਦਾ ਹੈ, ਦਿਲ ਵਿੱਚ ਦਰਦ ਹੁੰਦਾ ਹੈ!”

ਉਹਨੇ ਹੱਥ ਜੋੜੇ, “ਤੁਸੀਂ ਫ਼ਕੀਰ ਹੋ, ਪਹੁੰਚੇ ਹੋਏਸਤਿਆਰਥੀ ਜੀ, ਵਚਨ ਦਿੱਤਾ, ਤੁਹਾਡਾ ਭਰੋਸਾ ਕਦੀ ਨਹੀਂ ਤੋੜਨਾ!”

ਮਹੀਨਾ ਲੰਘਿਆਪੂਰਨ ਸਿੰਘ ਅਗਲੇ ਮਹੀਨੇ ਦਾ ਕਿਰਾਇਆ ਦੇਣ ਲੱਗਿਆ ਤਾਂ ਲੋਕਮਾਤਾ ਨੂੰ ਬੁਲਾ ਕੇ ਬੋਲੇ, “ਭਾਈ ਪੂਰਨ ਸਿੰਘ, ਕਿਰਾਇਆ ਇਹਨਾਂ ਨੂੰ ਦਿਆ ਕਰਨਾ” ਤੇ ਫੇਰ ਲੋਕਮਾਤਾ ਵੱਲ ਮੂੰਹ ਕੀਤਾ, “ਹੁਣ ਮੈਨੂੰ ਮਾਇਆ ਦੇ ਝਮੇਲਿਆਂ ਤੋਂ ਮੁਕਤ ਕਰੋਤੁਸੀਂ ਇਹਨਾਂ ਤੋਂ ਕਿਰਾਇਆ ਲਓ ਤੇ ਘਰ ਚਲਾਓਤੁਸੀਂ ਜਾਣੋ ਜਾਂ ਪੂਰਨ ਸਿੰਘ ਜਾਣੇ!”

ਦੋ ਕੁ ਸਾਲ ਬੀਤੇਸਤਿਆਰਥੀ ਜੀ ਨੇ ਕੁਛ ਲੱਭਦਿਆਂ ਅਲਮਾਰੀ ਖੋਲ੍ਹੀਨੋਟ ਪਏ ਸਨਗਿਣੇ ਤੋਂ ਕੁਛ ਸਮਝ ਨਾ ਆਈ ਤਾਂ ਲੋਕਮਾਤਾ ਨੂੰ ਪੁੱਛਿਆਪਤਾ ਲੱਗਿਆ, ਇਹ ਮਹੀਨੇ ਦਾ ਕਿਰਾਇਆ ਸੀਬੋਲੇ, “ਪਰ ਇਹ ਤਾਂ ਕਿਰਾਏ ਤੋਂ ਵੱਧ ਨੇ?”

ਲੋਕਮਾਤਾ ਨੇ ਦੱਸਿਆ, “ਹੁਣ ਕਿਰਾਇਆ ਇੰਨਾ ਹੀ ਆਉਂਦਾ ਹੈ

ਸਿੱਧੇ ਪੂਰਨ ਸਿੰਘ ਦੇ ਕਮਰੇ ਵਿੱਚ ਜਾ ਉਲਾਂਭਾ ਦਿੱਤਾ, “ਭਾਈ ਪੂਰਨ ਸਿਆਂ, ਮੈਂ ਤਾਂ ਤੈਨੂੰ ਕਿਰਾਇਆ ਵਧਾਉਣ ਲਈ ਨਹੀਂ ਸੀ ਆਖਿਆ!”

ਉਹ ਮੁਸਕਰਾਇਆ, “ਮਹਾਂਪੁਰਸ਼ੋ, ਦਿੱਲੀ ਵਿੱਚ ਮਾਲਕ ਹਰ ਸਾਲ ਕਿਰਾਏ ਵਿੱਚ ਵਾਧਾ ਭਾਲਦੇ ਨੇਤੁਸੀਂ ਨਹੀਂ ਕਿਹਾ ਤਾਂ ਮੈਨੂੰ ਆਪ ਵੀ ਕੁਛ ਸੋਚਣਾ ਚਾਹੀਦਾ ਹੈ ਕਿ ਨਹੀਂ?”

ਫੋਨ ਅਜੇ ਹੱਥ-ਹੱਥ ਤਾਂ ਕੀ, ਘਰ-ਘਰ ਵੀ ਨਹੀਂ ਸਨ ਹੋਏਪੂਰਨ ਸਿੰਘ ਦੇ ਘਰ ਫੋਨ ਸੀਉਹਦੇ ਆਉਣ ਤੋਂ ਕੁਛ ਦਿਨ ਮਗਰੋਂ ਸਤਿਆਰਥੀ ਜੀ ਨੇ ਪੁੱਛਿਆ, “ਭਾਈ ਪੂਰਨ ਸਿੰਘ, ਜੇ ਮੈਂ ਕਿਸੇ ਮਿੱਤਰ ਦੇ ਮੰਗੇ ਤੋਂ ਤੇਰਾ ਫੋਨ ਨੰਬਰ ਦੇ ਦੇਵਾਂ …

ਉਹਨੇ ਗੱਲ ਕੱਟੀ, “ਇਹਨੂੰ ਮੇਰਾ ਫੋਨ ਨਾ ਕਹੋ ਜੀ, ਇਹਨੂੰ ਆਪਣਾ ਹੀ ਸਮਝੋ!”

ਸਤਿਆਰਥੀ ਜੀ ਵਾਸਤੇ ਤਾਂ ਦਿੱਲੀ ਨਾਂ ਦਾ ਸਾਰਾ ਪਿੰਡ ਹੀ ਮਿੱਤਰਾਂ ਦਾ ਸੀ! ਫੋਨ ਆਉਣ ਲੱਗੇਸਭ ਜਾਣਦੇ ਸਨ, ਦਿਨੇਂ ਤਾਂ ਉਹ ਘਰ ਹੀ ਨਹੀਂ ਹੁੰਦੇਪਤਾ ਨਹੀਂ, ਖਰੜੇ, ਰਸਾਲੇ ਤੇ ਕਿਤਾਬਾਂ ਕੱਛੇ ਮਾਰ ਕੇ ਕਿਹੜੀ ਸੜਕ ਦੇ ਕਿਨਾਰੇ-ਕਿਨਾਰੇ ਤੁਰੇ ਜਾਂਦੇ ਹੋਣ ਜਾਂ ਕਿਹੜੇ ਪਾਰਕ ਵਿੱਚ ਬੈਠੇ ਕਿਸੇ ਭੋਲ਼ੇ ਪੰਛੀ ਨੂੰ ਕਾਬੂ ਕਰ ਕੇ ਕੋਈ ਨਵੀਂ ਰਚਨਾ ਸੁਣਾ ਰਹੇ ਹੋਣਇਸ ਲਈ ਫੋਨ ਸਵੇਰ ਤੇ ਸ਼ਾਮ ਦੇ ਰੁਝੇਵਿਆਂ ਵਾਲੇ ਸਮੇਂ ਆਉਂਦੇਉਹਨਾਂ ਦੇ ਕਈ ਪਰਦੇਸੀ ਸ਼ਰਧਾਲੂ ਤਾਂ ਭਾਰਤੀ ਸਮੇਂ ਦਾ ਖ਼ਿਆਲ ਨਾ ਕਰਦਿਆਂ ਰਾਤ ਪਈ ਤੋਂ ਵੀ ਘੰਟੀ ਵਜਾ ਦਿੰਦੇਪਰ ਅਸ਼ਕੇ ਪੂਰਨ ਸਿੰਘ ਦੇ, ਮੇਰਾ ਨਿੱਜੀ ਅਨੁਭਵ ਹੈ, ਉਹ ਹਰ ਕਿਸੇ ਨੂੰ ਬੜੇ ਆਦਰ ਨਾਲ, ਬੜੀ ਮਿੱਠੀ ਜ਼ਬਾਨ ਨਾਲ ਬੋਲਦਾ ਤੇ ਸਤਿਆਰਥੀ ਜੀ ਨੂੰ ਦੂਰੋਂ ਆਵਾਜ਼ ਦੇਣ ਦੀ ਥਾਂ ਚੱਲ ਕੇ ਬੁਲਾਉਣ ਜਾਂਦਾਜੇ ਉਹ ਘਰ ਨਾ ਹੁੰਦੇ, ਉਹ ਫੋਨ ਕਰਨ ਵਾਲੇ ਨੂੰ ਆਪ ਇਹ ਨਹੀਂ ਸੀ ਕਹਿੰਦਾ ਕਿ ਉਹ ਘਰ ਨਹੀਂਕਿਤੇ ਅਗਲਾ ਇਹ ਨਾ ਸਮਝੇ ਕਿ ਬੁਲਾਉਣ ਦਾ ਮਾਰਿਆ ਟਰਕਾਉਂਦਾ ਹੈਅਜਿਹੇ ਮੌਕੇ ਉਹ ਲੋਕਮਾਤਾ ਨੂੰ ਆਖਦਾ, “ਤੁਸੀਂ ਆਪ ਆ ਕੇ ਦੱਸੋ ਜੀ ਕਿ ਸਤਿਆਰਥੀ ਜੀ ਘਰ ਨਹੀਂ

ਕਾਲਾ ਚੁਰਾਸੀ ਆ ਗਿਆਪੂਰਨ ਸਿੰਘ ਡਰਿਆਸਤਿਆਰਥੀ ਜੀ ਨੂੰ ਪਹਿਲਾਂ ਤਾਂ ਚਿੰਤਾ ਹੋਈ, ਫੇਰ ਦ੍ਰਿੜ੍ਹ ਆਵਾਜ਼ ਵਿੱਚ ਬੋਲੇ, “ਭਾਈ ਪੂਰਨ ਸਿੰਘਾ, ਡਰ ਨਾ, ਮੈਂ ਜੋ ਹਾਂ!”

ਉਹਨਾਂ ਨੇ ਬਾਹਰਲੇ ਫਾਟਕ ਨੂੰ ਅੰਦਰੋਂ ਜਿੰਦਾ ਲਾ ਦਿੱਤਾਨੇੜਲੀ ਵੱਡੀ ਸੜਕ ਦੇ ਟੈਕਸੀ ਸਟੈਂਡ ਤੋਂ ਕੁਛ ਬਦਮਾਸ਼ ਡਰਾਈਵਰ ਤੇ ਉਹਨਾਂ ਦੇ ਹੋਰ ਵਿਹਲੜ ਯਾਰ ਆ ਧਮਕੇ, “ਤੁਹਾਡਾ ਜੋ ਸਰਦਾਰ ਕਿਰਾਏਦਾਰ ਹੈ, ਬਾਹਰ ਕੱਢੋ ਉਹਨੂੰ

ਸਤਿਆਰਥੀ ਜੀ ਸਹਿਜ ਨਾਲ ਬੋਲੇ, “ਕਿਉਂ ਬਈ ਕੀ ਕੰਮ ਹੈ ਉਹਦੇ ਤਕ?” ਤੇ ਉਹਨਾਂ ਦਾ ਜਵਾਬ ਸੁਣ ਕੇ ਬੋਲੇ, “ਪਰ ਉਹਨੂੰ ਮਾਰਨ ਵਾਸਤੇ ਤਾਂ ਪਹਿਲਾਂ ਮੈਨੂੰ ਮਾਰਨਾ ਪਊ, ਮਾਰ ਕੇ ਮੇਰੀ ਲਾਸ਼ ਉੱਤੋਂ ਲੰਘਣਾ ਪਊ!”

ਭੀੜ ਨੇ ਟਾਇਰ ਤੇ ਪੀਪੀ ਦਿਖਾਈ, “ਜਿਉਂਦੇ ਨੂੰ ਫੂਕਾਂਗੇ

ਉਹ ਬੋਲੇ, “ਘਰ ਫੂਕਣਾ ਪਊ ਮੇਰਾ, ਉਹਨੂੰ ਫੂਕਣ ਵਾਸਤੇ!”

ਸਤਿਆਰਥੀ ਜੀ ਦੀ ਦ੍ਰਿੜ੍ਹਤਾ ਦੇਖ ਕੇ ਗੁੰਡਿਆਂ ਨੂੰ ਮੁੜਨਾ ਪਿਆ

ਪੂਰਨ ਸਿੰਘ ਦੀ ਧੀ ਦਾ ਵਿਆਹ ਹੋਇਆ ਤਾਂ ਸਤਿਆਰਥੀ ਜੀ ਨੇ ਘਰ ਦੇ ਬਜ਼ੁਰਗ ਵਾਲੀਆਂ ਸਾਰੀਆਂ ਰਸਮਾਂ ਤਾਂ ਨਿਭਾਈਆਂ ਹੀ, ਓਵੇਂ ਹੀ ਬੁੱਕ ਭਰ-ਭਰ ਅੱਥਰੂ ਵੀ ਰੋਏ ਜਿਵੇਂ ਆਪਣੀਆਂ ਧੀਆਂ ਨੂੰ ਵਿਦਾਅ ਕਰਦਿਆਂ ਰੋਏ ਸਨਉਹਦੇ ਹੱਥ ਫੜ ਕੇ ਕਹਿੰਦੇ, “ਜਦੋਂ ਮੈਂ ਗੋਦੀ ਚੁੱਕਦਾ, ਐਹਨਾਂ ਨਿੱਕੇ-ਨਿੱਕੇ ਕੂਲ਼ੇ-ਕੂਲ਼ੇ ਹੱਥਾਂ ਨਾਲ ਮੇਰੀ ਦਾੜ੍ਹੀ ਪਲੋਸਦੀ ਹੁੰਦੀ ਸੀ, ਮੇਰੀ ਦਾੜ੍ਹੀ ਨਾਲ ਖੇਡਦੀ ਹੁੰਦੀ ਸੀ!”

ਸਤਿਆਰਥੀ ਜੀ ਨੂੰ ਮਿਲਣ ਆਉਂਦੇ ਕਈਆਂ ਦੇ ਪਿਤਾ ਜੀ ਕਹਿਣ ਤੋਂ ਪ੍ਰੇਰਨਾ ਲੈ ਕੇ ਹੁਣ ਤਕ ਪੂਰਨ ਸਿੰਘ ਵੀ ਉਹਨਾਂ ਨੂੰ ਪਿਤਾ ਜੀ ਹੀ ਕਹਿਣ ਲੱਗ ਪਿਆ ਸੀ

ਸਤਿਆਰਥੀ ਜੀ ਤੇ ਲੋਕਮਾਤਾ ਸਰੀਰਕ ਪੱਖੋਂ ਢਲ ਚੱਲੇ ਤਾਂ ਧੀਆਂ ਨੂੰ ਕਿਹਾ, “ਸਾਡੇ ਮਗਰੋਂ ਵੀ ਆਉਂਗੀਆਂ ਹੀ, ਉੱਤੇ ਮੰਜ਼ਲਾਂ ਛੱਤ ਕੇ ਸਾਡੇ ਕੋਲ ਆ ਰਹੋਹੁਣ ਸਾਡੇ ਸਰੀਰਾਂ ਨੂੰ ਸਹਾਰੇ ਦੀ ਲੋੜ ਹੈ

ਪੂਰਨ ਸਿੰਘ ਦੂਰਦਰਸ਼ੀ ਦੁਨੀਆਦਾਰ ਸੀਉਹਨੇ ਬੇਨਤੀ ਕੀਤੀ, “ਉਸਾਰੀ ਦੀ ਨਿਗਰਾਨੀ ਕਰਨ ਵਾਲੇ ਆਪਣਿਆਂ ਨੂੰ ਹੇਠ ਬੈਠਣ-ਉੱਠਣ ਵਾਸਤੇ ਜਗ੍ਹਾ ਚਾਹੀਦੀ ਹੋਵੇਗੀਪਿਤਾ ਜੀ, ਮੈਂ ਹੁਣ ਜਾਣ ਦੀ ਆਗਿਆ ਚਾਹੁੰਦਾ ਹਾਂ

ਸਤਿਆਰਥੀ ਜੀ ਨੇ ਸਿਰ ਮਾਰਿਆ, “ਨਹੀਂ, ਭਾਈ ਪੂਰਨ ਸਿਆਂ, ਮੇਰੇ ਜਿਉਂਦੇ-ਜੀਅ ਤੂੰ ਇਸ ਘਰੋਂ ਨਹੀਂ ਜਾ ਸਕਦਾਪਹਿਲਾਂ ਮੇਰੀ ਅਰਥੀ ਉੱਠੂ, ਫੇਰ ਤੂੰ ਇਸ ਘਰੋਂ ਜਾਏਂਗਾ!”

ਕੁਛ ਹਫ਼ਤਿਆਂ ਮਗਰੋਂ ਜਦੋਂ ਇੱਟਾਂ ਦਾ ਟਰੱਕ ਆ ਲੱਥਾ, ਪੂਰਨ ਸਿੰਘ ਨੇ ਚੁੱਪਚਾਪ ਸਾਮਾਨ ਬੰਨ੍ਹਣਾ ਸ਼ੁਰੂ ਕਰ ਦਿੱਤਾਸਤਿਆਰਥੀ ਜੀ ਨੇ ਹਿਲਜੁਲ ਦੇਖੀ ਤਾਂ ਅੱਖਾਂ ਭਰ ਕੇ ਬੋਲੇ, “ਭਾਈ ਪੂਰਨ ਸਿਆਂ, ਅਜੇ ਮੇਰੀ ਅਰਥੀ ਤਾਂ ਉੱਠੀ ਨਹੀਂ!”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3505)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author