JatinderPannu7ਤੀਸਰਾ ਮੁੱਦਾ ਵੱਖ-ਵੱਖ ਰਾਜਾਂ ਵਿੱਚ ਇੰਡੀਆ ਗੱਠਜੋੜ ਦੀਆਂ ਧਿਰਾਂ ਵਿਚਾਲੇ ਸੀਟ-ਵੰਡ ਦਾ ਹੈ। ਇਸ ਵਿੱਚ ...
(26 ਦਸੰਬਰ 2023)
ਇਸ ਸਮੇਂ ਪਾਠਕ: 260.


ਭਾਰਤ ਦਾ ਲੋਕਤੰਤਰ ਅਤੇ ਨਾਲੇ ਸਮੁੱਚਾ ਦੇਸ਼ ਜਿਸ ਪਾਸੇ ਵਧ ਰਿਹਾ ਹੈ
, ਉਸ ਤੋਂ ਲੋਕਤੰਤਰੀ ਸੋਚ ਵਾਲੇ ਲੋਕ ਖੁਸ਼ ਨਹੀਂ ਹੋ ਸਕਦੇ ਤੇ ਭਵਿੱਖ ਵਿੱਚ ਇਸ ਨਾਲ ਹੋਣ ਵਾਲੇ ਨੁਕਸਾਨ ਦੀ ਸੰਭਾਵਨਾ ਬਾਰੇ ਸੋਚਣਾ ਛੱਡ ਦੇਣਾ ਵੀ ਉਨ੍ਹਾਂ ਲਈ ਬੜਾ ਔਖਾ ਹੈਬੀਤੇ ਦਿਨੀਂ ਪਾਰਲੀਮੈਂਟ ਤੋਂ ਜਿਸ ਤਰ੍ਹਾਂ ਰੋਜ਼ ਦੋਵਾਂ ਸਦਨਾਂ ਤੋਂ ਵਿਰੋਧੀ ਧਿਰ ਦੇ ਮੈਂਬਰ ਸਸਪੈਂਡ ਕਰੀ ਜਾਣ ਦੇ ਮਤੇ ਪਾਸ ਕਰਾਏ ਗਏ ਤੇ ਅੰਤ ਵਿੱਚ ਵਿਰੋਧੀ ਧਿਰ ਦਾ ਵੱਡਾ ਹਿੱਸਾ ਬਾਹਰ ਕੱਢ ਕੇ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਕੁਝ ਬਿੱਲ ਪਾਸ ਕਰਵਾਏ, ਉਸ ਨਾਲ ਭਾਰਤੀ ਰਾਜ ਪ੍ਰਬੰਧ ਨੂੰ ਲੋਕਤੰਤਰ ਕਹਿਣਾ ਬਹੁਤ ਸਾਰੇ ਲੋਕਾਂ ਨੂੰ ਹਾਸੋਹੀਣਾ ਜਾਂ ਇੱਕ ਵਿਅੰਗ ਜਿਹਾ ਲੱਗਣ ਲੱਗ ਪਿਆ ਹੈਹਾਕਮ ਧਿਰ ਇਹ ਨੌਬਤ ਕਿਸੇ ਤਰ੍ਹਾਂ ਟਾਲਣਾ ਚਾਹੁੰਦੀ ਤਾਂ ਇੱਦਾਂ ਵਾਪਰਨ ਤੋਂ ਰੋਕ ਸਕਦੀ ਸੀਮੁੱਦਾ ਤਾਂ ਦੋ ਨੌਜਵਾਨਾਂ ਵੱਲੋਂ ਚੱਲਦੀ ਕਾਰਵਾਈ ਦੌਰਾਨ ਲੋਕ ਸਭਾ ਦੀ ਬਾਲਕੋਨੀ ਤੋਂ ਹਾਊਸ ਵਿੱਚ ਛਾਲਾਂ ਮਾਰਨ ਅਤੇ ਇਸ ਕਾਰਨ ਉੱਠੀ ਸੁਰੱਖਿਆ ਦੀ ਚਿੰਤਾ ਦਾ ਸੀ, ਜਿਸ ਬਾਰੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਵੇਲੇ ਸਿਰ ਬਿਆਨ ਦੇ ਕੇ ਗੱਲ ਵਧਣ ਤੋਂ ਰੋਕ ਸਕਦੇ ਸਨ ਇਸ ਤਰ੍ਹਾਂ ਕਰਨ ਦੀ ਬਜਾਏ ਉਨ੍ਹਾਂ ਨੇ ਇਸ ਮੁੱਦੇ ਉੱਤੇ ਜਿਸ ਤਰ੍ਹਾਂ ਦਾ ਵਿਹਾਰ ਕੀਤਾ, ਉਸ ਤੋਂ ਇਹ ਪ੍ਰਭਾਵ ਬਣਨ ਲੱਗ ਪਿਆ ਕਿ ਸਰਕਾਰ ਕਿਸੇ ਕੋਤਾਹੀ ਉੱਤੇ ਪਰਦਾ ਪਾ ਕੇ ਉਸ ਨੂੰ ਢਕਣ ਦੇ ਯਤਨ ਕਰ ਰਹੀ ਹੈਸ਼ਾਇਦ ਉਹ ਕਰਦੀ ਵੀ ਹੋਵੇਗੀ, ਪਰ ਜੇ ਇਸ ਤਰ੍ਹਾਂ ਕਰਨਾ ਸੀ ਤਾਂ ਵਿਰੋਧੀ ਧਿਰ ਦੀ ਜ਼ੋਰਦਾਰ ਮੰਗ ਉੱਤੇ ਉਹ ਇੱਕ ਬਿਆਨ ਜਾਰੀ ਕਰ ਕੇ ਡੰਗ ਟਪਾ ਸਕਦੀ ਸੀਉਹ ਇਸ ਪਾਸੇ ਨਹੀਂ ਤੁਰੀ, ਸਗੋਂ ਇਹ ਮੰਗ ਕਰਦੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਅੱਗੜ-ਪਿੱਛੜ ਸਸਪੈਂਡ ਕਰ ਕੇ ‘ਕਾਂਗਰਸ ਮੁਕਤ ਭਾਰਤ’ ਤੋਂ ਅੱਗੇ ਵਧ ਕੇ ‘ਆਪੋਜ਼ੀਸ਼ਨ ਮੁਕਤ ਪਾਰਲੀਮੈਂਟ’ ਬਣਾਉਣ ਦੇ ਰਾਹ ਪੈਂਦੀ ਜਾਪਣ ਲੱਗ ਪਈ

ਇਸ ਮੌਕੇ ਵਿਰੋਧੀ ਧਿਰ ਦੇ ਆਗੂ ਆਪਣੇ ਬਾਕੀ ਸਭ ਮੱਤਭੇਦ ਲਾਂਭੇ ਰੱਖ ਕੇ ਸਰਕਾਰ ਦੇ ਵਤੀਰੇ ਵਿਰੁੱਧ ਸਾਂਝੀ ਆਵਾਜ਼ ਚੁੱਕਦੇ ਵੇਖੇ ਗਏਦੂਸਰੇ ਪਾਸੇ ਇਨ੍ਹਾਂ ਦਿਨਾਂ ਵਿੱਚ ਕਿਉਂਕਿ ਭਾਜਪਾ ਵਾਲੇ ਐੱਨ ਡੀ ਏ ਗੱਠਜੋੜ ਦਾ ਸਾਹਮਣਾ ਕਰਨ ਲਈ ਬਣਾਏ ਗਏ ‘ਇੰਡੀਆ’ ਗੱਠਜੋੜ ਦੀਆਂ ਮੀਟਿੰਗਾਂ ਚੱਲ ਰਹੀਆਂ ਸਨ, ਇਸ ਨਾਲ ਭਾਰਤ ਦੇ ਆਮ ਲੋਕਾਂ ਦਾ ਧਿਆਨ ਓਧਰ ਲੱਗਾ ਰਿਹਾਹੋਣਾ ਇਹ ਚਾਹੀਦਾ ਸੀ ਕਿ ਇਸ ਵੇਲੇ ਵਿਰੋਧ ਦੀਆਂ ਸਭਨਾਂ ਧਿਰਾਂ ਦੇ ਆਗੂ ਆਪਸੀ ਸਲਾਹ ਨਾਲ ਸਰਕਾਰ ਵਿਰੁੱਧ ਸਿਆਸੀ ਹਮਲਾਵਰੀ ਲਈ ਯਤਨ ਕਰਦੇ, ਪਰ ਇਸਦੀ ਥਾਂ ਉਹ ਇਸ ਨਾਜ਼ਕ ਮੌਕੇ ਵੀ ਇੱਕਸੁਰਤਾ ਵਿਖਾਉਣ ਜੋਗੇ ਨਹੀਂ ਨਿਕਲੇਪਹਿਲਾਂ ਇੰਡੀਆ ਗੱਠਜੋੜ ਵੱਲੋਂ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਲਈ ਕਿਸੇ ਉਮੀਦਵਾਰ ਦਾ ਨਾਂਅ ਚੁਣਨ ਦਾ ਮੁੱਦਾ ਕਸੂਤੀ ਉਲਝਣ ਬਣ ਗਿਆ ਤੇ ਇਸ ਬਾਰੇ ਵੱਖੋ-ਵੱਖ ਸੁਰਾਂ ਨਿਕਲਦੀਆਂ ਸੁਣਾਈ ਦਿੱਤੀਆਂਦੋ ਪਾਰਟੀਆਂ ਦੇ ਆਗੂਆਂ ਨੇ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਨਾਂਅ ਪੇਸ਼ ਕਰ ਦਿੱਤਾ, ਜਿਸ ਬਾਰੇ ਖੜਗੇ ਦੀ ਆਪਣੀ ਪਾਰਟੀ ਅਜੇ ਤਕ ਮਾਨਸਿਕ ਤੌਰ ਉੱਤੇ ਸਹਿਮਤ ਹੋਣ ਦਾ ਪ੍ਰਭਾਵ ਨਹੀਂ ਦੇ ਰਹੀਪਾਰਟੀ ਪ੍ਰਧਾਨ ਦੀ ਪਿਛਲੀ ਚੋਣ ਵਿੱਚ ਬਿਨਾਂ ਸ਼ੱਕ ਮਲਿਕਾਰਜੁਨ ਖੜਗੇ ਨੂੰ ਉਨ੍ਹਾਂ ਪ੍ਰਧਾਨ ਬਣਾ ਲਿਆ ਸੀ, ਪਰ ਪਾਰਟੀ ਦੀ ਹਕੀਕੀ ਹਾਈ ਕਮਾਂਡ ਅਜੇ ਵੀ ਨਹਿਰੂ-ਗਾਂਧੀ ਪਰਿਵਾਰ ਨੂੰ ਮੰਨਿਆ ਜਾਂਦਾ ਹੈ ਤੇ ਉਸ ਪਰਿਵਾਰ ਦੀ ਸਾਰੀ ਟੀਮ ਰਾਹੁਲ ਗਾਂਧੀ ਤੋਂ ਬਿਨਾਂ ਕਿਸੇ ਵੀ ਹੋਰ ਨੂੰ ਏਡੀ ਪਦਵੀ ਦਾ ਉਮੀਦਵਾਰ ਨਹੀਂ ਮੰਨ ਸਕਦੀਜਿਹੜੇ ਦੋ ਆਗੂਆਂ ਨੇ ਮਲਿਕਾਰਜੁਨ ਖੜਗੇ ਦਾ ਨਾਂਅ ਪੇਸ਼ ਕਰ ਦਿੱਤਾ, ਉਨ੍ਹਾਂ ਵੀ ਨੰਬਰ ਬਣਾਉਣ ਦਾ ਚੱਕਰ ਗੇੜਿਆ ਸੀ, ਵਰਨਾ ਉਨ੍ਹਾਂ ਨੂੰ ਪਹਿਲਾਂ ਖੜਗੇ ਦੀ ਪਾਰਟੀ ਨਾਲ ਸਲਾਹ ਕਰ ਲੈਣੀ ਬਣਦੀ ਸੀਇਸ ਨਾਲ ਕਾਂਗਰਸ ਪਾਰਟੀ ਦੇ ਅੰਦਰ ਮਲਿਕਾਰਜੁਨ ਖੜਗੇ ਨੂੰ ਉਮੀਦਵਾਰ ਮੰਨਣ ਜਾਂ ਰੱਦ ਕਰਨ ਦੀ ਦੁਚਿੱਤੀ ਪੈਦਾ ਹੋ ਗਈ ਅਤੇ ਭਾਜਪਾ ਲੀਡਰਸ਼ਿੱਪ ਇਸਦਾ ਲਾਭ ਲੈਣ ਲਈ ਪੱਬਾਂ ਭਾਰ ਹੋ ਤੁਰੀ ਸੀਕਾਂਗਰਸ ਹਾਈ ਕਮਾਂਡ ਇਹ ਗੱਲ ਮੰਨ ਲਵੇ ਤਾਂ ਪੁੱਤਰ ਮੋਹ ਵਿੱਚ ਫਸੀ ਹੋਈ ਸੋਨੀਆ ਗਾਂਧੀ ਨੂੰ ਰਾਹੁਲ ਗਾਂਧੀ ਦਾ ਕੋਈ ਭਵਿੱਖ ਨਹੀਂ ਦਿਸਦਾ ਤੇ ਜੇ ਕਾਂਗਰਸ ਨਾ ਮੰਨੇਗੀ ਤਾਂ ਸਾਰੇ ਦੇਸ਼ ਵਿੱਚ ਇਹ ਪ੍ਰਭਾਵ ਜਾਵੇਗਾ ਕਿ ਇੱਕ ਦਲਿਤ ਆਗੂ ਨੂੰ ਸਿਰਫ ਮੋਹਰਾ ਬਣਾ ਕੇ ਵਰਤਦੇ ਹਨ, ਵੱਡੀ ਕੁਰਸੀ ਲਾਇਕ ਨਹੀਂ ਮੰਨਦੇਦੂਸਰੇ ਪਾਸੇ ਕੁਝ ਹੋਰ ਆਗੂ ਪ੍ਰਧਾਨ ਮੰਤਰੀ ਅਹੁਦੇ ਵਾਸਤੇ ਉਮੀਦਵਾਰ ਬਣਨ ਲਈ ਕਾਹਲੇ ਜਾਪਦੇ ਹਨ। ਜਿਨ੍ਹਾਂ ਵਿੱਚ ਨਿਤੀਸ਼ ਕੁਮਾਰ ਦਾ ਨਾਂਅ ਸਭ ਤੋਂ ਉੱਪਰ ਚੱਲ ਰਿਹਾ ਹੈਉਸ ਦੀ ਪਾਰਟੀ ਦੇ ਇੱਕ ਆਗੂ ਨੇ ਇਹ ਗੱਲ ਕਹਿਣ ਤੋਂ ਵੀ ਝਿਜਕ ਨਹੀਂ ਵਿਖਾਈ ਕਿ ਵਿਰੋਧੀ ਧਿਰ ਦੇ ਉਮੀਦਵਾਰ ਵਜੋਂ ਨਿਤੀਸ਼ ਕੁਮਾਰ ਹੀ ਇਸ ਅਹੁਦੇ ਦੇ ਯੋਗ ਹੈ, ‘ਖੜਗੇ-ਫੜਗੇ’ ਕਿਸੇ ਦਾ ਨਾਂਅ ਵੀ ਲੋਕ ਨਹੀਂ ਜਾਣਦੇ ਇੱਦਾਂ ਦੀਆਂ ਗੱਲਾਂ ਨਾਲ ਵਿਰੋਧੀ ਧਿਰ ਚੰਗੇ ਸਿੱਟੇ ਕਿਵੇਂ ਕੱਢ ਸਕੇਗੀ?

ਦੂਸਰੀ ਗੱਲ ਇਹ ਕਿ ਇਸ ਗੱਠਜੋੜ ਵਿੱਚ ਨਿਤੀਸ਼ ਕੁਮਾਰ ਵਰਗੇ ਜਿਹੜੇ ਆਗੂ ਗੱਠਜੋੜ ਦਾ ਮੁਹਰੈਲ ਬਣਾਏ ਜਾਣ ਨੂੰ ਤਾਂਘਦੇ ਹਨ, ਉਹ ਵੀ ਇੱਦਾਂ ਦੀ ਗੱਲ ਕਹਿਣ ਤੋਂ ਨਹੀਂ ਟਲਦੇ, ਜਿਸ ਨਾਲ ਗੱਠਜੋੜ ਦਾ ਨੁਕਸਾਨ ਹੋ ਸਕਦਾ ਹੈਦਿੱਲੀ ਵਿੱਚ ਇੰਡੀਆ ਗੱਠਜੋੜ ਦੀ ਬੈਠਕ ਮਗਰੋਂ ਇਹ ਗੱਲ ਸੁਣੀ ਗਈ ਹੈ ਕਿ ਨਿਤੀਸ਼ ਕੁਮਾਰ ਨੇ ਹਿੰਦੀ ਨੂੰ ਸਾਰੇ ਭਾਰਤ ਦੀ ਪ੍ਰਮੁੱਖ ਭਾਸ਼ਾ ਦਾ ਦਰਜਾ ਮੰਨਣ ਦਾ ਵਿਚਾਰ ਅੱਗੇ ਵਧਾਇਆ ਹੈਸਭ ਨੂੰ ਪਤਾ ਹੈ ਕਿ ਇਸ ਗੱਠਜੋੜ ਵਿੱਚ ਦੱਖਣੀ ਭਾਰਤ ਤੋਂ ਕਈ ਰਾਜਸੀ ਧਿਰਾਂ ਸ਼ਾਮਲ ਹਨ। ਤਾਮਿਲ ਨਾਡੂ ਦੀ ਸਰਕਾਰ ਚਲਾ ਰਹੀ ਡੀ ਐੱਮ ਕੇ ਪਾਰਟੀ ਇਨ੍ਹਾਂ ਵਿੱਚੋਂ ਪ੍ਰਮੁੱਖ ਧਿਰ ਹੈ ਅਤੇ ਉਨ੍ਹਾਂ ਸਾਰੇ ਰਾਜਾਂ ਵਿੱਚ ਹਿੰਦੀ ਦਾ ਵਿਰੋਧ ਭਾਰਤ ਨੂੰ ਆਜ਼ਾਦੀ ਮਿਲਣ ਦੇ ਵਕਤ ਤੋਂ ਹੁੰਦਾ ਰਿਹਾ ਹੈਉਹ ਲੋਕ ਕਦੇ ਹਿੰਦੀ ਨੂੰ ਠੋਸਿਆ ਜਾਣਾ ਪਸੰਦ ਨਹੀਂ ਕਰ ਸਕਦੇ ਅਤੇ ਭਾਜਪਾ ਇਹ ਵਿਚਾਰ ਪੇਸ਼ ਕਰਨ ਤੋਂ ਕਦੇ ਕੋਈ ਮੌਕਾ ਨਹੀਂ ਖੁੰਝਦੀਜਦੋਂ ਇੰਡੀਆ ਗੱਠਜੋੜ ਦੀ ਬੈਠਕ ਦੇ ਅਗਲੇ ਦਿਨ ਹੀ ਨਿਤੀਸ਼ ਕੁਮਾਰ ਦਾ ਹਿੰਦੀ ਮੋਹ ਵਾਲਾ ਇਹ ਬਿਆਨ ਆਇਆ ਤਾਂ ਨਾਲ ਇਹ ਚਰਚਾ ਚੱਲ ਪਈ ਕਿ ਉਹ ਇੱਕ ਵਾਰ ਫਿਰ ਛੜੱਪਾ ਮਾਰ ਕੇ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਐੱਨ ਡੀ ਏ ਗੱਠਜੋੜ ਨਾਲ ਮਿਲਣ ਦਾ ਰਾਹ ਕੱਢਦਾ ਪਿਆ ਹੈਸ਼ਾਇਦ ਇਸ ਪਿੱਛੇ ਕਾਰਨ ਇਹ ਹੋਵੇ ਕਿ ਜਦੋਂ ਵਿਰੋਧੀ ਧਿਰ ਵਾਲੇ ਦੋ ਆਗੂਆਂ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਨਾਂਅ ਪ੍ਰਧਾਨ ਮੰਤਰੀ ਅਹੁਦੇ ਵਾਸਤੇ ਉਮੀਦਵਾਰ ਵਜੋਂ ਪੇਸ਼ ਕਰ ਦਿੱਤਾ ਤਾਂ ਨਿਤੀਸ਼ ਕੁਮਾਰ ਨੂੰ ਆਪਣਾ ਸੁਪਨਾ ਸਮੇਟਿਆ ਸਮਝ ਪੈਣ ਲੱਗ ਪਿਆ ਹੋਵੇਇਨ੍ਹਾਂ ਬੇਤੁਕੀਆਂ ਗੱਲਾਂ ਨਾਲ ਪਹਿਲਾਂ ਤਿਲੰਗਾਨਾ ਦਾ ਆਗੂ ਚੰਦਰਸ਼ੇਖਰ ਰਾਉ ਇੰਡੀਆ ਗੱਠਜੋੜ ਦੇ ਨੇੜੇ ਆਉਂਦਾ ਪਿੱਛੇ ਹਟ ਗਿਆ ਸੀ ਅਤੇ ਫਿਰ ਨਤੀਜੇ ਵਜੋਂ ਉਸ ਰਾਜ ਵਿੱਚ ਲੋਕਾਂ ਦੇ ਮਨਾਂ ਤੋਂ ਲਹਿ ਗਿਆ ਹੈ

ਤੀਸਰਾ ਮੁੱਦਾ ਵੱਖ-ਵੱਖ ਰਾਜਾਂ ਵਿੱਚ ਇੰਡੀਆ ਗੱਠਜੋੜ ਦੀਆਂ ਧਿਰਾਂ ਵਿਚਾਲੇ ਸੀਟ-ਵੰਡ ਦਾ ਹੈਇਸ ਵਿੱਚ ਦਿੱਲੀ ਅਤੇ ਪੰਜਾਬ, ਦੋ ਰਾਜਾਂ ਦੀ ਸਿਆਸੀ ਹਾਲਤ ਸਭ ਤੋਂ ਵੱਡਾ ਅੜਿੱਕਾ ਬਣ ਰਹੀ ਹੈਆਮ ਆਦਮੀ ਪਾਰਟੀ ਬੇਸ਼ਕ ਪੰਜਾਬ ਵਿੱਚ ਕਾਂਗਰਸ ਤੋਂ ਇਸ ਵਕਤ ਤਕੜੀ ਹੋਣ ਦੇ ਬਾਵਜੂਦ ਕੁਝ ਲਚਕ ਵਿਖਾ ਰਹੀ ਹੈ, ਕਾਂਗਰਸ ਦੇ ਆਗੂਆਂ ਦਾ ਵੱਡਾ ਹਿੱਸਾ ਇਸ ਰਾਜ ਵਿੱਚ ਇਸ ਪਾਰਟੀ ਨਾਲ ਸਮਝੌਤੇ ਦੇ ਖੁੱਲ੍ਹਮ-ਖੁੱਲ੍ਹਾ ਖਿਲਾਫ ਬੋਲ ਰਿਹਾ ਹੈਇਹ ਹਾਲਤ ਦਿੱਲੀ ਵਿੱਚ ਵੀ ਹੈ, ਜਿੱਥੇ ਕਾਂਗਰਸ ਦੇ ਕਿਸੇ ਸਮੇਂ ਵਜ਼ੀਰੀਆਂ ਮਾਣ ਚੁੱਕੇ ਆਗੂ ਇਸ ਵੇਲੇ ਨਾ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਦੀ ਸਥਿਤੀ ਵਿੱਚ ਹਨ ਤੇ ਨਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨ ਲਈ ਤਿਆਰ ਹਨ ਇੱਦਾਂ ਦੀ ਹਾਲਤ ਕੁਝ ਹੋਰ ਕੁਝ ਰਾਜਾਂ ਵਿੱਚ ਕੁਝ ਹੋਰ ਪਾਰਟੀਆਂ ਦੀ ਵੀ ਸੁਣੀਂਦੀ ਹੈ, ਜਿਸ ਕਾਰਨ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿੱਪ ਸੋਚਦੀ ਹੈ ਕਿ ਇਹੋ ਜਿਹੇ ਮੱਤਭੇਦਾਂ ਦੀ ਸ਼ਿਕਾਰ ਵਿਰੋਧੀ ਧਿਰ ਨੂੰ ਕੁੱਟਣਾ ਉਸ ਲਈ ਔਖਾ ਨਹੀਂ ਹੋਣ ਲੱਗਾ

ਐਨ ਇਸ ਮੌਕੇ ਜਦੋਂ ਇੰਡੀਆ ਗੱਠਜੋੜ ਦੇ ਆਗੂ ਪਾਰਲੀਮੈਂਟ ਤੋਂ ਵਿਰੋਧੀ ਧਿਰ ਦੇ ਮੈਂਬਰਾਂ ਦੀ ਸਸਪੈਂਸ਼ਨ ਨੂੰ ਵੱਡਾ ਮੁੱਦਾ ਬਣਾਉਣ ਤੇ ਇਸ ਨੂੰ ‘ਲੋਕਤੰਤਰ ਦੀ ਹੱਤਿਆ’ ਵਜੋਂ ਪ੍ਰਚਾਰਨ ਦੇ ਮੂਡ ਵਿੱਚ ਸਨ ਤਾਂ ਭਾਜਪਾ ਆਗੂਆਂ ਨੇ ਭਾਰਤੀ ਪਾਰਲੀਮੈਂਟ ਵਿੱਚ ਮੈਂਬਰਾਂ ਨੂੰ ਸਸਪੈਂਡ ਕੀਤੇ ਜਾਣ ਦਾ ਰਿਕਾਰਡ ਚੇਤੇ ਕਰਵਾ ਦਿੱਤਾ ਹੈਉਹ ਰਾਜੀਵ ਗਾਂਧੀ ਦੇ ਵਕਤ ਤਰੇਹਠ ਮੈਂਬਰਾਂ ਨੂੰ ਪਾਰਲੀਮੈਂਟ ਤੋਂ ਸਸਪੈਂਡ ਕਰ ਦੇਣ ਦੀ ਕਹਾਣੀ ਚੇਤੇ ਕਰਵਾ ਕੇ ਕਹਿੰਦੇ ਹਨ ਕਿ ਉਦੋਂ ਇੰਦਰਾ ਗਾਂਧੀ ਕਤਲ ਕੇਸ ਦੀ ਰਿਪੋਰਟ ਪੇਸ਼ ਕਰਨ ਦੀ ਮੰਗ ਠੁਕਰਾ ਕੇ ਪਾਰਲੀਮੈਂਟ ਮੈਂਬਰਾਂ ਨੂੰ ਸਸਪੈਂਡ ਕੀਤਾ ਗਿਆ ਸੀਕਿਉਂਕਿ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਲੰਮਾ ਸਮਾਂ ਵੀ ਰਾਜ ਕੀਤਾ ਹੈ ਅਤੇ ਸਭ ਤੋਂ ਪਹਿਲਾਂ ਰਾਜ ਕਰਨ ਦਾ ਗੁਣਾ ਵੀ ਉਸੇ ਦਾ ਪਿਆ ਸੀ, ਇਸ ਲਈ ਦੇਸ਼ ਵਿੱਚ ਪਾਰਲੀਮੈਂਟ ਮੈਂਬਰ ਸਸਪੈਂਡ ਕਰਨ ਦਾ ਮੁੱਢ ਵੀ ਉਸੇ ਦੇ ਵਕਤ ਬੱਝਾ ਹੋਣ ਦਾ ਰਿਕਾਰਡ ਮੌਜੂਦ ਹੈਇਸ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਸ਼ਾਇਦ ਜਵਾਹਰ ਲਾਲ ਨਹਿਰੂ ਦੇ ਰਾਜ ਵੇਲੇ 1962 ਵਿੱਚ ਰਾਜ ਸਭਾ ਦੇ ਮੈਂਬਰ ਗੋਡੇ ਮੁਰਾਹਾਰੀ ਨੂੰ ਸਸਪੈਂਡ ਕੀਤਾ ਗਿਆ ਤੇ ਮਾਰਸ਼ਲ ਦੀ ਮਦਦ ਨਾਲ ਚੁੱਕ ਕੇ ਹਾਊਸ ਤੋਂ ਕੱਢਿਆ ਗਿਆ ਸੀਇਸ ਮਗਰੋਂ ਸਤੰਬਰ 1966 ਵਿੱਚ ਗੋਡੇ ਮੁਰਾਹਾਰੀ ਤੇ ਪ੍ਰਮੁੱਖ ਖੱਬੇ ਪੱਖੀ ਪਾਰਲੀਮੈਂਟੇਰੀਅਨ ਕਾਮਰੇਡ ਭੂਪੇਸ਼ ਗੁਪਤਾ ਨੂੰ ਰਾਜ ਸਭਾ ਮੈਂਬਰੀ ਤੋਂ ਸਸਪੈਂਡ ਕੀਤਾ ਗਿਆ ਸੀ ਉਸੇ ਸਾਲ ਅਗਲੇ ਮਹੀਨੇ ਬੀ ਐੱਨ ਮੰਡਲ ਨੂੰ ਰਾਜ ਸਭਾ ਤੋਂ ਸਸਪੈਂਡ ਕਰ ਕੇ ਕੱਢਿਆ ਗਿਆ ਅਤੇ ਉਸ ਪਿੱਛੋਂ ਰਾਜ ਨਾਰਾਇਣ ਨੂੰ ਵੱਖ-ਵੱਖ ਸਮੇਂ ਚਾਰ ਵਾਰੀ ਰਾਜ ਸਭਾ ਤੋਂ ਸਸਪੈਂਡ ਕੀਤਾ ਸੀਫਿਰ ਵੀ ਰਾਜ ਸਭਾ ਤੋਂ ਸਸਪੈਂਡ ਕਰਨ ਦੀ ਅੱਜ ਤਕ ਦੀ ਸਭ ਤੋਂ ਵੱਡੀ ਕਾਰਵਾਈ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਰਾਜ ਦੌਰਾਨ ਸਾਲ 2010 ਵਿੱਚ ਹੀ ਹੋਈ ਸੀ, ਜਦੋਂ ਇਕੱਠੇ ਸੱਤ ਮੈਂਬਰ ਪਾਰਲੀਮੈਂਟ ਤੋਂ ਸਸਪੈਂਡ ਕਰ ਦਿੱਤੇ ਗਏ ਸਨ

ਇਸੇ ਤਰ੍ਹਾਂ ਲੋਕ ਸਭਾ ਤੋਂ ਮੈਂਬਰਾਂ ਨੂੰ ਸਸਪੈਂਡ ਕੀਤੇ ਜਾਣ ਦਾ ਇਤਿਹਾਸ ਵੀ ਕਾਂਗਰਸੀ ਸਰਕਾਰਾਂ ਤੋਂ ਸ਼ੁਰੂ ਹੁੰਦਾ ਹੈ, ਪਰ ਨਰਿੰਦਰ ਮੋਦੀ ਸਰਕਾਰ ਹੇਠ ਜਿੰਨੇ ਮੈਂਬਰ ਦੋਵਾਂ ਹਾਊਸਾਂ ਤੋਂ ਕੁੱਲ ਮਿਲਾ ਕੇ ਇੱਕੋ ਹਫਤੇ ਵਿੱਚ ਸਸਪੈਂਡ ਕਰ ਦਿੱਤੇ ਗਏ ਹਨ, ਉਸ ਨਾਲ ਆਜ਼ਾਦੀ ਮਿਲਣ ਵਾਲੇ ਦਿਨਾਂ ਤੋਂ ਅੱਜ ਤਕ ਦੇ ਸਭ ਰਿਕਾਰਡ ਛੋਟੇ ਹੋ ਗਏ ਹਨਵਿਰੋਧੀ ਧਿਰ ਇਸ ਹਾਲਤ ਦਾ ਸਿਆਸੀ ਲਾਭ ਉਠਾ ਸਕਦੀ ਹੈ, ਰਾਜ ਕਰਦੀ ਭਾਰਤੀ ਜਨਤਾ ਪਾਰਟੀ ਦੇ ਸਾਰੇ ਪ੍ਰਚਾਰ ਨੂੰ ਟੱਕਰ ਦੇਣ ਦਾ ਯਤਨ ਕਰ ਸਕਦੀ ਹੈ, ਪਰ ਇਸ ਕੰਮ ਲਈ ਵਿਰੋਧੀ ਧਿਰ ਦਾ ਇੱਕਮੁੱਠ ਹੋਣਾ ਜ਼ਰੂਰੀ ਹੈਇਨ੍ਹਾਂ ਦੀ ਇੱਕਮੁੱਠਤਾ ਸਿਰਫ ਇੰਡੀਆ ਗੱਠਜੋੜ ਦੀ ਮੀਟਿੰਗ ਤਕ ਸੀਮਤ ਹੁੰਦੀ ਹੈ, ਸੂਰਜ ਡੁੱਬਣ ਤੋਂ ਪਹਿਲਾਂ ਹਰ ਕਿਸੇ ਦੀ ਜ਼ਬਾਨ ਵੱਖਰਾ ਬਿਆਨ ਦਾਗਣ ਨੂੰ ਕਾਹਲੀ ਪੈਣ ਲਗਦੀ ਹੈਸੌ ਔਕੜਾਂ ਦੀ ਔਕੜ ਇਹ ਹੈ ਕਿ ਵਿਰੋਧੀਆਂ ਵਿੱਚੋਂ ਸਭ ਤੋਂ ਵੱਡੀ ਧਿਰ ਵਜੋਂ ਜਿਸ ਕਾਂਗਰਸ ਪਾਰਟੀ ਨੂੰ ਹਾਲਾਤ ਦੇ ਮੁਤਾਬਕ ਚੱਲਣ ਦੀ ਲੋੜ ਹੈ, ਉਹ ਹਾਲਾਤ ਦੇ ਮੁਤਾਬਕ ਨਹੀਂ, ਪਾਰਟੀ ਦਾ ਮੁੱਖ ਧੁਰਾ ਗਿਣੇ ਜਾਂਦੇ ਨਹਿਰੂ-ਗਾਂਧੀ ਪਰਿਵਾਰ ਦੇ ਭਵਿੱਖ ਦੀ ਲੋੜ ਬਾਰੇ ਸੋਚਦੀ ਹੈ ਤੇ ਇਹ ਭਵਿੱਖ ਉਨ੍ਹਾਂ ਨੇ ਹਾਲੇ ਵੀ ਸਿਰਫ ਰਾਹੁਲ ਗਾਂਧੀ ਦੀ ਅਗਵਾਈ ਦੇ ਸੁਪਨੇ ਨਾਲ ਟੰਗ ਰੱਖਿਆ ਹੈਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਇੱਕ ਮੌਕਾ ਸੀ ਕਿ ਰਾਹੁਲ ਗਾਂਧੀ ਨੂੰ ਉਸ ਨਾਲ ਮੰਤਰੀ ਬਣਾ ਕੇ ਉਸ ਦੇ ਕੰਮਾਂ ਨਾਲ ਲੋਕਾਂ ਵਿੱਚ ਉਸ ਦਾ ਥਾਂ ਬਣਾਉਣ ਦਾ ਯਤਨ ਕੀਤਾ ਜਾਂਦਾ, ਪਰ ਉਦੋਂ ਰਾਹੁਲ ਨੂੰ ਇਹ ਜਾਪਣ ਲੱਗ ਪਿਆ ਸੀ ਕਿ ਅੱਜ ਤਕ ਜਦੋਂ ਉਸ ਪਰਿਵਾਰ ਦਾ ਹਰ ਬਸ਼ਰ ਸਿੱਧਾ ਪ੍ਰਧਾਨ ਮੰਤਰੀ ਬਣਿਆ ਹੈ ਤਾਂ ਇੱਦਾਂ ਕਰਨ ਨਾਲ ਉਸ ਦਾ ਅਕਸ ਵੀ ਪ੍ਰਭਾਵਤ ਹੋ ਜਾਵੇਗਾਬਾਅਦ ਵਿੱਚ ਉਸ ਲਈ ਇਹੋ ਜਿਹਾ ਕੋਈ ਮੌਕਾ ਨਹੀਂ ਬਣਿਆ ਤੇ ਜੇ ਕਾਂਗਰਸ ਪਾਰਟੀ ਦੀ ਲੀਡਰਸ਼ਿੱਪ ਸੋਨੀਆ ਗਾਂਧੀ ਦੀ ਆਪਣੇ ਪੁੱਤਰ ਨੂੰ ਪ੍ਰਧਾਨ ਮੰਤਰੀ ਬਣਿਆ ਵੇਖਣ ਦੀ ਚਾਹਤ ਨਾਲ ਹੀ ਬੱਝੀ ਰਹੀ ਤਾਂ ਨਾ ਇਹ ਚਾਹਤ ਸਿਰੇ ਚੜ੍ਹਨੀ ਹੈ ਤੇ ਨਾ ਹੀ ਉਨ੍ਹਾਂ ਨੇ ਭਾਜਪਾ ਵਿਰੋਧੀ ਗੱਠਜੋੜ ਨੂੰ ਕਿਸੇ ਤਣ-ਪੱਤਣ ਲੱਗਣ ਦੇਣਾ ਹੈਇਹ ਗੱਲ ਇੰਡੀਆ ਗੱਠਜੋੜ ਦੇ ਬਹੁਤ ਸਾਰੇ ਲੀਡਰ ਜਾਣਦੇ ਹਨ, ਪਰ ਕਹਿਣ ਦੀ ਹਿੰਮਤ ਕੋਈ ਨਹੀਂ ਕਰ ਰਿਹਾ ਤੇ ਕੀਤੇ ਹਿੰਮਤ ਕੀਤੇ ਬਿਨਾਂ ਬੁੱਤਾ ਨਹੀਂ ਸਰਨਾਭਾਜਪਾ ਗਲਤ ਹੋਵੇ ਜਾਂ ਠੀਕ, ਨੱਕ ਦੀ ਸੇਧ ਵਿੱਚ ਚੱਲਦੀ ਹੈ ਤੇ ਆਪਣੇ ਨਿਸ਼ਾਨੇ ਬਾਰੇ ਸਪਸ਼ਟ ਹੈ, ਪਰ ਇੰਡੀਆ ਗੱਠਜੋੜ ਦੇ ਰਾਹ ਵਿੱਚ ਰਾਹੁਲ ਗਾਂਧੀ ਦੇ ‘ਉੱਜਲੇ ਭਵਿੱਖ’ ਦਾ ਸੁਪਨਾ ਇੱਕ ਅਣਦਿਸਦਾ ਅੜਿੱਕਾ ਬਣੀ ਜਾਂਦਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4572)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author