JatinderPannu7ਜਿਹੜੇ ਸਿਆਸੀ ਆਗੂ ਇੱਕ ਜਾਂ ਦੂਸਰੀ ਠਾਹਰ ਦੀ ਝਾਕ ਜਾਂ ਭਵਿੱਖ ਦੇ ਕਿਸੇ ਵੱਡੇ ਦਾਅ ਲਈ ...
(28 ਨਵੰਬਰ 2023)
ਇਸ ਸਮੇਂ ਪਾਠਕ: 112.


ਪਿਛਲੇ ਦਿਨੀਂ ਇੱਕ ਸਮਾਜੀ ਸਮਾਗਮ ਵਿੱਚ ਉਸ ਵੇਲੇ ਬੜੀ ਅਜੀਬ ਸਥਿਤੀ ਹੋ ਗਈ
, ਜਦੋਂ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀਆਂ ਵਿੱਚੋਂ ਇੱਕ ਜਣਾ ਦਿਸ ਪਿਆਪਰ ਦੂਰ ਖੜ੍ਹਾ ਇੱਦਾਂ ਵੇਖੀ ਜਾਵੇ, ਜਿਵੇਂ ਮਿਲਣਾ ਚਾਹੁੰਦਾ ਹੋਵੇ, ਬੱਸ ਮੌਕਾ ਉਡੀਕਦਾ ਪਿਆ ਹੋਵੇ। ਸਾਡੇ ਨਾਲ ਕੁਝ ਇਹੋ ਜਿਹੇ ਲੋਕ ਖੜ੍ਹੇ ਸਨ, ਜਿਹੜੇ ਇਸ ਵਕਤ ਭਾਜਪਾ ਆਗੂ ਹਨ ਤੇ ਕਦੇ ਉਹ ਵੀ ਉਸ ਨਾਲ ਕਾਂਗਰਸ ਪਾਰਟੀ ਵਿੱਚ ਹੁੰਦੇ ਸਨਉਹ ਖੁਦ ਵੀ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਿਆ ਤੇ ਬਾਅਦ ਵਿੱਚ ਕਾਂਗਰਸ ਵੱਲ ਵਾਪਸ ਆਇਆ ਸੀਉਸਦੀ ਦੋਚਿੱਤੀ ਵੇਖ ਕੇ ਅਸੀਂ ਖੁਦ ਉਸ ਵੱਲ ਜਾਣ ਦਾ ਮਨ ਬਣਾਇਆ ਤਾਂ ਸਾਨੂੰ ਆਉਂਦੇ ਵੇਖ ਕੇ ਉਹ ਖੁਦ ਹੀ ਸਾਡੇ ਵੱਲ ਤੁਰ ਪਿਆਬਾਅਦ ਵਿੱਚ ਅਸੀਂ ਗੱਲਾਂ ਵਿੱਚ ਉਸ ਤੋਂ ਪੁੱਛਿਆ ਕਿ ਦੂਰੋਂ ਕਿਉਂ ਵੇਖੀ ਜਾਂਦਾ ਸੀ ਤੇ ਸਾਡੇ ਕੋਲ ਕਿਉਂ ਨਹੀਂ ਸੀ ਆ ਰਿਹਾ? ਉਸਦਾ ਸਿੱਧਾ ਜਵਾਬ ਸੀ ਕਿ ਤੁਹਾਡੇ ਕੋਲ ਭਾਜਪਾ ਦਾ ਫਲਾਣਾ ਆਗੂ ਖੜ੍ਹਾ ਸੀ, ਇਸ ਲਈ ਮੈਂ ਉੱਥੇ ਨਹੀਂ ਸੀ ਆਉਣਾ ਚਾਹੁੰਦਾਮੈਂ ਹੱਸ ਕੇ ਕਿਹਾ ਕਿ ਉਸ ਤੋਂ ਪਹਿਲਾਂ ਤੁਸੀਂ ਵੀ ਭਾਜਪਾ ਵਿੱਚ ਗਏ ਸੀ, ਫਿਰ ਵਾਪਸ ਆ ਗਏ, ਇਹ ਵੀ ਚੰਗਾ ਤਮਾਸ਼ਾ ਹੈਉਸ ਨੇ ਲੁਕਾਉਣ ਬਿਨਾਂ ਕਿਹਾ ਕਿ ਇਸੇ ਆਗੂ ਦੇ ਵਿਰੋਧ ਕਾਰਨ ਉੱਥੇ ਗਿਆ ਸਾਂ, ਜਦੋਂ ਇਹ ਵੀ ਉੱਥੇ ਪਹੁੰਚ ਗਿਆ ਤਾਂ ਮੈਂ ਮੋੜਾ ਪਾ ਲਿਆ ਮੈਂ ਅਗਲਾ ਸਵਾਲ ਪੁੱਛ ਲਿਆ ਕਿ ਜੇ ਕੱਲ੍ਹ ਨੂੰ ਉਹ ਆਗੂ ਵੀ ਫਿਰ ਕਾਂਗਰਸ ਵੱਲ ਮੁੜ ਆਇਆ ਤਾਂ ਤੁਸੀਂ ਕਿੱਥੇ ਜਾਉਗੇ? ਅੱਗੋਂ ਉਸ ਨੇ ਮੋੜਵਾਂ ਸਵਾਲ ਸਾਡੇ ਅੱਗੇ ਰੱਖ ਦਿੱਤਾ ਕਿ ਕੀ ਉਹ ਬੰਦਾ ਵੀ ਸੱਚਮੁੱਚ ਵਾਪਸੀ ਕਰ ਸਕਦਾ ਹੈ?

ਪਤਾ ਨਹੀਂ ਕਿਉਂ ਉਸ ਨੂੰ ਇਹ ਗੱਲ ਪੱਲੇ ਨਹੀਂ ਸੀ ਪੈਂਦੀ ਕਿ ਭਾਰਤ ਦੀ ਰਾਜਨੀਤੀ ਵਿੱਚ ਇੱਦਾਂ ਕਰਨ ਵਾਸਤੇ ਕਿਸੇ ਨੂੰ ਰੂਟ ਪਰਮਿਟ ਕਦੇ ਨਹੀਂ ਲੈਣਾ ਪੈਂਦਾ, ਬਹੁਤ ਸਾਰੇ ਲੋਕ ਇਸ ਤਰ੍ਹਾਂ ਆਪਣੀ ਪਾਰਟੀ ਛੱਡ ਕੇ ਦੂਜੀ ਵੱਲ ਜਾਂਦੇ ਅਤੇ ਫਿਰ ਪਹਿਲੀ ਪਾਰਟੀ ਵੱਲ ਮੁੜਦੇ ਰਹਿੰਦੇ ਹਨ ਇੱਦਾਂ ਦਾ ਕੰਮ ਕਦੇ ਕਿਸੇ ਇੱਕ ਜਾਂ ਦੂਸਰੀ ਪਾਰਟੀ ਤੀਕਰ ਸੀਮਤ ਨਹੀਂ ਰਿਹਾ, ਕਾਂਗਰਸ ਅਤੇ ਭਾਜਪਾ ਵਰਗੀਆਂ ਦੇਸ਼ ਦੀ ਰਾਜ-ਗੱਦੀ ਵਾਸਤੇ ਲੜਦੀਆਂ ਧਿਰਾਂ ਤੋਂ ਲੈ ਕੇ ਕਿਸੇ ਰਾਜ ਦੀ ਕਿਸੇ ਟੁੱਟੀ-ਭੱਜੀ ਧਿਰ ਤੱਕ ਸਾਰੀਆਂ ਵਿੱਚ ਇਹ ਕੁਝ ਹੁੰਦਾ ਰਹਿੰਦਾ ਹੈਪਰ ਕਮਾਲ ਦੀ ਗੱਲ ਹੈ ਕਿ ਜਿਹੜੇ ਲੀਡਰ ਨੂੰ ਇਸਦਾ ਤਜਰਬਾ ਇੱਕ ਵਾਰ ਹੋ ਗਿਆ ਹੋਵੇ, ਇਸ ਤਰ੍ਹਾਂ ਕਰਨ ਤੋਂ ਉਹ ਵੀ ਨਹੀਂ ਰਹਿੰਦਾਸਾਡੇ ਪੰਜਾਬ ਦਾ ਤਜਰਬਾ ਵੀ ਇਹੋ ਹੈ ਤੇ ਭਾਰਤ ਦੇਸ਼ ਦੀ ਰਾਜਨੀਤੀ ਦਾ ਵੀ ਮੁੱਢਲੇ ਦਿਨਾਂ ਤੋਂ ਅੱਜ ਤੱਕ ਦਾ ਇਤਿਹਾਸਕ ਰਿਕਾਰਡ ਇਹੋ ਹੈ

ਇੱਕ ਕਾਂਗਰਸੀ ਲੀਡਰ ਅਤੇ ਕੇਂਦਰੀ ਮੰਤਰੀ ਹੇਮਵਤੀ ਨੰਦਨ ਬਹੁਗੁਣਾ ਹੁੰਦਾ ਸੀ, ਜਿਸ ਨੂੰ ਉੱਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਬਣਨ ਦਾ ਮੌਕਾ ਇੰਦਰਾ ਗਾਂਧੀ ਨੇ ਦਿੱਤਾ ਸੀਉਹ ਇੰਦਰਾ ਗਾਂਧੀ ਦਾ ਸਾਥ ਛੱਡ ਕੇ ਪਹਿਲਾਂ ਕਾਂਗਰਸ ਫਾਰ ਡੈਮੋਕਰੇਸੀ ਬਣਾਉਣ ਵਾਲਿਆਂ ਵਿੱਚ ਸ਼ਾਮਲ ਹੋਇਆ, ਉੱਥੋਂ ਜਨਤਾ ਪਾਰਟੀ ਵਿੱਚ ਗਿਆ ਤੇ ਫਿਰ ਚੌਧਰੀ ਚਰਨ ਸਿੰਘ ਦੀ ਸਰਕਾਰ ਦਾ ਥੋੜ੍ਹਾ ਚਿਰ ਖਜ਼ਾਨਾ ਮੰਤਰੀ ਰਿਹਾਪੌਣੇ ਤਿੰਨ ਸਾਲ ਪਿੱਛੋਂ ਇੰਦਰਾ ਕਾਂਗਰਸ ਵਾਲੀ ਟਿਕਟ ਉੱਤੇ ਉਹ ਪਾਰਲੀਮੈਂਟ ਮੈਂਬਰ ਬਣਿਆ ਅਤੇ ਦੋ ਸਾਲਾਂ ਪਿੱਛੋਂ ਫਿਰ ਛੱਡ ਗਿਆਬਾਅਦ ਵਿੱਚ ਉਸ ਦਾ ਪੁੱਤਰ ਵਿਜੇ ਬਹੁਗੁਣਾ ਉਸੇ ਕਾਂਗਰਸ ਪਾਰਟੀ ਵੱਲੋਂ ਉੱਤਰਾ ਖੰਡ ਦਾ ਮੁੱਖ ਮੰਤਰੀ ਬਣਿਆ, ਪਰ ਜਦੋਂ ਗੱਦੀ ਖੁੱਸ ਗਈ ਤਾਂ ਭਾਜਪਾ ਵਿੱਚ ਸ਼ਾਮਲ ਹੋ ਗਿਆ ਸੀਅੱਜਕੱਲ੍ਹ ਉਸੇ ਵਿਜੇ ਬਹੁਗੁਣਾ ਦਾ ਪੁੱਤਰ ਸੌਰਭ ਬਹੁਗੁਣਾ ਭਾਜਪਾ ਵੱਲੋਂ ਪਾਰਲੀਮੈਂਟ ਮੈਂਬਰ ਹੈ ਤੇ ਵਿਜੇ ਦੀ ਭੈਣ ਰੀਟਾ ਬਹੁਗੁਣਾ ਜੋਸ਼ੀ ਵੀ ਭਾਜਪਾ ਦੀ ਪਾਰਲੀਮੈਂਟ ਮੈਂਬਰ ਹੈਕਿਸੇ ਸਮੇਂ ਇਹੋ ਰੀਤਾ ਬਹੁਗੁਣਾ ਹਰ ਚੈਨਲ ਉੱਤੇ ਭਾਜਪਾ ਦੇ ਖਿਲਾਫ ਬੋਲਣ ਜਾਂਦੀ ਹੁੰਦੀ ਸੀਬਾਬੂ ਜਗਜੀਵਨ ਰਾਮ ਦੇਸ਼ ਦੀ ਆਜ਼ਾਦੀ ਮਿਲਣੋਂ ਪਹਿਲਾਂ ਅੰਗਰੇਜ਼ਾਂ ਵੇਲੇ ਬਣਾਈ ਗਈ ਭਾਰਤ ਦੀ ਕੱਚੀ ਸਰਕਾਰ ਦਾ ਕਾਂਗਰਸ ਨੇ ਕਿਰਤ ਮੰਤਰੀ ਬਣਾਇਆ ਸੀਆਜ਼ਾਦੀ ਮਿਲਣ ਪਿੱਛੋਂ ਸਾਢੇ ਉਨਤਾਲੀ ਸਾਲ ਲਗਭਗ ਹਰ ਕੇਂਦਰੀ ਸਰਕਾਰ ਵਿੱਚ ਕਾਂਗਰਸ ਦਾ ਮੰਤਰੀ ਬਣਿਆ ਰਿਹਾ ਤੇ ਜਨਤਾ ਪਾਰਟੀ ਦੀ ਚੜ੍ਹਤ ਹੁੰਦੀ ਵੇਖ ਕੇ ਇੰਦਰਾ ਗਾਂਧੀ ਨੂੰ ਛੱਡ ਕੇ ਉਨ੍ਹਾਂ ਨਾਲ ਜਾ ਰਲਿਆ ਸੀਜਦੋਂ ਜਨਤਾ ਪਾਰਟੀ ਸਰਕਾਰ ਦਾ ਭੋਗ ਪੈ ਗਿਆ ਅਤੇ ਹੋਰ ਸਾਰੇ ਹੀਲੇ ਪਰਖ ਕੇ ਅਸਫਲ ਹੋ ਗਿਆ ਤਾਂ ਫਿਰ ਕਾਂਗਰਸ ਵੱਲ ਮੁੜ ਆਇਆ ਸੀ ਇੱਦਾਂ ਦੇ ਕਿੰਨੇ ਕੁ ਆਗੂ ਕਿਹੜੀ ਪਾਰਟੀ ਵਿੱਚ ਕਿਹੜੇ ਭਾਰਤੀ ਰਾਜ ਵਿੱਚ ਗਏ ਅਤੇ ਮੁੜੇ ਹਨ, ਗਿਣਤੀ ਕਰਨੀ ਔਖੀ ਹੋ ਜਾਂਦੀ ਹੈ

ਪੰਜਾਬ ਵਿੱਚ ਸਭ ਤੋਂ ਵੱਧ ਪਲਟੀਆਂ ਮਾਰਨ ਦਾ ਰਿਕਾਰਡ ਸ਼ਾਇਦ ਮਨਪ੍ਰੀਤ ਸਿੰਘ ਬਾਦਲ ਦਾ ਹੈਉਹ ਜਵਾਨੀ ਵੇਲੇ ਕਾਮਰੇਡਾਂ ਦਾ ਸਾਥੀ ਹੁੰਦਾ ਸੀ, ਬਦਲ ਗਏ ਹਾਲਾਤ ਵਿੱਚ ਤਾਏ ਦੇ ਕਹਿਣ ਉੱਤੇ ਅਕਾਲੀ ਦਲ ਵੱਲੋਂ ਚੋਣ ਲੜ ਕੇ ਜਿੱਤੀ ਅਤੇ ਫਿਰ ਉਸ ਪਾਸੇ ਤੋਂ ਰਾਜ ਦਾ ਖਜ਼ਾਨਾ ਮੰਤਰੀ ਰਿਹਾ ਸੀਤਾਏ ਦੇ ਪੁੱਤ ਨਾਲ ਸੁਭਾਅ ਨਾ ਮਿਲ ਸਕਣ ਕਾਰਨ ਉਸ ਨੇ ਅਕਾਲੀ ਦਲ ਛੱਡ ਕੇ ਪੀਪਲਜ਼ ਪਾਰਟੀ ਆਫ ਪੰਜਾਬ ਬਣਾਈ ਤੇ ਮੁੱਖ ਮੰਤਰੀ ਬਣਨ ਦੇ ਸੁਪਨੇ ਲੈਂਦਾ ਸੁਣਿਆ ਗਿਆ ਸੀਜਦੋਂ ਅੰਗੂਰ ਖੱਟੇ ਨਿਕਲੇ ਤਾਂ ਕਾਂਗਰਸ ਵਿੱਚ ਸ਼ਾਮਲ ਹੋ ਕੇ ਓਧਰੋਂ ਖਜ਼ਾਨਾ ਮੰਤਰੀ ਬਣ ਗਿਆਪਰ ਜਦੋਂ ਪਿਛਲੇ ਸਾਲ ਕਾਂਗਰਸ ਪਾਰਟੀ ਹਾਰ ਗਈ ਤਾਂ ਪੰਜਵੀਂ ਥਾਂ ਭਾਜਪਾ ਵਿੱਚ ਸ਼ਾਮਲ ਹੋ ਗਿਆਅੱਗੋਂ ਉਹ ਕਿਸ ਪਾਸੇ ਵੱਲ ਜਾਵੇਗਾ, ਪਤਾ ਨਹੀਂ, ਪਰ ਆਗੂ ਹੋਣ ਕਰ ਕੇ ਗਰੰਟੀ ਨਾਲ ਕੁਝ ਨਹੀਂ ਕਿਹਾ ਜਾ ਸਕਦਾਭਾਜਪਾ ਵੱਲ ਗਏ ਕਈ ਹੋਰ ਆਗੂ ਅੱਜਕੱਲ੍ਹ ਇੱਦਾਂ ਕਹਿੰਦੇ ਹਨ ਕਿ ‘ਆਉਣ ਦਾ ਖਾਸ ਫਾਇਦਾ ਨਹੀਂ ਹੋਇਆ’, ਉਨ੍ਹਾਂ ਵਿੱਚ ਮਨਪ੍ਰੀਤ ਸਿੰਘ ਬਾਦਲ ਵੀ ਸ਼ਾਮਲ ਹੈ ਜਾਂ ਨਹੀਂ, ਇਹ ਤਾਂ ਕਿਸੇ ਨੇ ਦੱਸਿਆ ਨਹੀਂ, ਪਰ ਪਿਛਲਾ ਤਜਰਬਾ ਇਹੋ ਹੀ ਹੈ ਕਿ ਭਵਿੱਖ ਵਿੱਚ ਵੀ ਉਹ ਬੰਦਾ ‘ਜਿੱਥੇ ਵੇਖੋ ਤਵਾ ਪਰਾਤ, ਉੱਥੇ ਗੁਜ਼ਾਰ ਦਿਉ ਸਾਰੀ ਰਾਤ’ ਵਾਲੀ ਰਾਜਨੀਤੀ ਉੱਤੇ ਚੱਲ ਸਕਦਾ ਹੈ

ਉਂਜ ਪੰਜਾਬ ਦੀ ਰਾਜਨੀਤੀ ਵਿੱਚ ਇਸ ਰੁਝਾਨ ਦੇ ਮੁੱਢ ਦਾ ਸਭ ਤੋਂ ਵੱਡਾ ਪ੍ਰਤੀਕ ਪ੍ਰਤਾਪ ਸਿੰਘ ਕੈਰੋਂ ਕਿਹਾ ਜਾ ਸਕਦਾ ਹੈਉਸ ਨੇ ਰਾਜਨੀਤੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਸੀ, ਬਾਅਦ ਵਿੱਚ ਕਾਂਗਰਸ ਵੱਲੋਂ ਪੰਜਾਬ ਦਾ ਮੰਤਰੀ ਵੀ ਬਣਿਆ ਅਤੇ ਮੁੱਖ ਮੰਤਰੀ ਵੀ ਤੇ ਉਸ ਦੌਰ ਵਿੱਚ ਉਹ ਅਕਾਲੀਆਂ ਦਾ ਸਭ ਤੋਂ ਵੱਡਾ ਵਿਰੋਧੀ ਗਿਣਿਆ ਜਾਂਦਾ ਸੀਜਦੋਂ ਉਸ ਦਾ ਦੇਹਾਂਤ ਹੋ ਗਿਆ, ਉਸ ਦਾ ਪੁੱਤਰ ਸੁਰਿੰਦਰ ਸਿੰਘ ਕੈਰੋਂ ਪਹਿਲੀ ਚੋਣ ਵੇਲੇ ਅਕਾਲੀ ਉਮੀਦਵਾਰ ਬਣਿਆ ਅਤੇ ਜਿੱਤਿਆ, ਪਰ ਦੂਜੀ ਚੋਣ ਤੱਕ ਕਾਂਗਰਸ ਵੱਲ ਨੂੰ ਮੁੜ ਪਿਆ ਸੀਪ੍ਰਕਾਸ਼ ਸਿੰਘ ਬਾਦਲ ਦੇ ਤੀਸਰੀ ਵਾਰ ਮੁੱਖ ਮੰਤਰੀ ਬਣਨ ਵੇਲੇ ਉਹੋ ਸੁਰਿੰਦਰ ਸਿੰਘ ਕੈਰੋਂ ਕੁੜਮਾਚਾਰੀ ਦੇ ਦਬਾਅ ਸਦਕਾ ਆਪਣੇ ਪੁੱਤਰ ਆਦੇਸ਼ ਪ੍ਰਤਾਪ ਸਿੰਘ ਨੂੰ ਟਿਕਟ ਦਿਵਾ ਕੇ ਅਕਾਲੀ ਦਲ ਦਾ ਵਿਧਾਇਕ ਤੇ ਮੰਤਰੀ ਬਣਾਉਣ ਵਿੱਚ ਸਫਲ ਹੋ ਗਿਆ ਅਤੇ ਪੁੱਤਰ ਨਾਲ ਉਹ ਅਕਾਲੀ ਦਲ ਵਿੱਚ ਚਲਾ ਗਿਆ ਸੀਬੀਰ ਦਵਿੰਦਰ ਸਿੰਘ ਤੇ ਜਗਮੀਤ ਸਿੰਘ ਬਰਾੜ ਦੇ ਕੇਸ ਵੀ ਸਾਡੇ ਸਾਹਮਣੇ ਹਨਅਕਾਲੀ ਦਲ ਤੋਂ ਤੁਰੇ ਇਹ ਦੋਵੇਂ ਜਣੇ ਉਸ ਪਾਰਟੀ ਨੂੰ ਛੱਡਣ ਅਤੇ ਕਾਂਗਰਸ ਵਿੱਚ ਜਾਣ ਨੂੰ ਮਜਬੂਰ ਕਰ ਦਿੱਤੇ ਗਏ ਸਨ, ਪਰ ਲੰਮਾ ਮੋੜਾ ਕੱਟਣ ਪਿੱਛੋਂ ਫਿਰ ਅਕਾਲੀ ਦਲ ਵੱਲ ਮੁੜਦੇ ਵੇਖੇ ਗਏ, ਵੱਖਰੀ ਗੱਲ ਹੈ ਕਿ ਅਕਾਲੀ ਦਲ ਵਿੱਚ ਪੈਰ ਨਹੀਂ ਸਨ ਲੱਗ ਸਕੇ ਤੇ ਫਿਰ ਉਸ ਪਾਰਟੀ ਤੋਂ ਨਿਕਲਣ ਲਈ ਮਜਬੂਰ ਕਰ ਦਿੱਤੇ ਗਏ ਸਨ ਇੱਦਾਂ ਦੇ ਹੋਰ ਬਹੁਤ ਸਾਰੇ ਆਗੂ ਵੀ ਸਾਡੇ ਪੰਜਾਬ ਵਿੱਚ ਆਰਾਮ ਨਾਲ ਮਿਲ ਜਾਣਗੇ, ਜਿਨ੍ਹਾਂ ਦੀ ਲੰਮੀ ਸੂਚੀ ਪੜ੍ਹਨ ਦਾ ਕੋਈ ਫਾਇਦਾ ਨਹੀਂ

ਉੱਘੜਵੀਂ ਮਿਸਾਲ ਕੈਪਟਨ ਅਮਰਿੰਦਰ ਸਿੰਘ ਦੀ ਹੈਇੰਦਰਾ ਗਾਂਧੀ ਦੇ ਇੱਕ ਵਾਰ ਰਾਜ ਗੁਆ ਲੈਣ ਪਿੱਛੋਂ ਉਸ ਦੀ ਦੋਬਾਰਾ ਚੜ੍ਹਤ ਵੇਲੇ ਅਮਰਿੰਦਰ ਸਿੰਘ ਉਸ ਦੀ ਕਾਂਗਰਸ ਵੱਲੋਂ ਲੋਕ ਸਭਾ ਚੋਣ ਜਿੱਤਿਆ ਸੀ, ਪਰ ਚਾਰ ਸਾਲ ਪਿੱਛੋਂ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਚਲਾ ਗਿਆ ਸੀਬੇਅੰਤ ਸਿੰਘ ਦੀ ਸਰਕਾਰ ਵੇਲੇ ਉਹ ਅਕਾਲੀ ਵਿਧਾਇਕ ਹੁੰਦਾ ਸੀਅਗਲੀ ਵਾਰੀ ਜਦੋਂ ਅਕਾਲੀ ਦਲ ਦੀ ਕਮਾਂਡ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਗਈ ਅਤੇ ਉਸ ਨੇ ਵਿਧਾਨ ਸਭਾ ਚੋਣਾਂ ਦੀ ਟਿਕਟ ਵੀ ਨਾ ਦਿੱਤੀ ਤਾਂ ਕਾਂਗਰਸ ਵੱਲ ਪਰਤ ਗਿਆ ਇਸਦੇ ਬਾਅਦ ਉਸ ਨੇ ਕਾਂਗਰਸ ਦੀ ਅਗਵਾਈ ਕੀਤੀ ਤੇ ਦੋ ਵਾਰੀ ਉਸੇ ਪ੍ਰਕਾਸ਼ ਸਿੰਘ ਬਾਦਲ ਤੋਂ ਰਾਜ ਖੋਹਿਆ, ਪਰ ਜਦੋਂ ਕਾਂਗਰਸੀ ਰਾਜ ਦੇ ਨਜ਼ਾਰੇ ਖਤਮ ਹੋਏ ਤਾਂ ਭਾਜਪਾ ਵਿੱਚ ਸ਼ਾਮਲ ਹੋ ਗਿਆਅੱਜਕੱਲ੍ਹ ਉਹ ਭਾਜਪਾ ਦੀ ਕੇਂਦਰੀ ਟੀਮ ਦਾ ਮੈਂਬਰ ਹੈ ਤੇ ਉਸ ਦੀ ਵਫਾਦਾਰੀ ਵਾਲੇ ਜਿਹੜੇ ਪੁਰਾਣੇ ਕਾਂਗਰਸੀ ਆਗੂ ਭਾਜਪਾ ਵੱਲ ਦੌੜਦੇ ਦਿਸਦੇ ਸਨ, ਉਹ ਕੈਪਟਨ ਦੀ ਛਤਰਛਾਇਆ ਦੀ ਝਾਕ ਵਿੱਚ ਗਏ ਸਨ ਉੱਥੇ ਜਾ ਕੇ ਪਤਾ ਲੱਗਾ ਕਿ ਹਾਲਾਤ ਭਾਜਪਾ ਵਿੱਚ ਵੀ ਉਨ੍ਹਾਂ ਵਾਸਤੇ ਸੁਖਾਵੇਂ ਨਹੀਂ, ਹਰ ਕੋਈ ਇਹੋ ਗੱਲਾਂ ਕਰਦਾ ਸੀ ਕਿ ਪੰਜਾਬ ਦਾ ਖਜ਼ਾਨਾ ਚੱਬਣ ਵਾਲੀ ਇਹ ਸਾਰੀ ਢਾਣੀ ਇੱਥੇ ਆ ਗਈ ਹੈ, ਇਨ੍ਹਾਂ ਨੂੰ ਲੈ ਕੇ ਅਸੀਂ ਤੁਰੇ ਤਾਂ ਪੰਜਾਬ ਦੇ ਲੋਕਾਂ ਨੂੰ ਮੂੰਹ ਨਹੀਂ ਵਿਖਾਇਆ ਜਾਣਾਇਸ ਕਰ ਕੇ ਭਾਜਪਾ ਵਿੱਚ ਘੁਟਨ ਮਹਿਸੂਸ ਕਰ ਕੇ ਕੈਪਟਨ ਦੇ ਕਈ ਚੇਲੇ ਪਿੱਛੇ ਮੁੜ ਆਏ ਹਨਕਾਂਗਰਸ ਹਾਈ ਕਮਾਨ ਜ਼ਰਾ ਕੁ ਹਾਮੀ ਭਰੇ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਆਉਣ ਨੂੰ ਝੱਟ ਤਿਆਰ ਹੋ ਸਕਦਾ ਹੈਉਸ ਨੂੰ ਭਾਜਪਾ ਜਾਂ ਕਾਂਗਰਸ, ਅਕਾਲੀ ਜਾਂ ਕੋਈ ਵੀ ਧਿਰ ਆਪਣੀ ਨਹੀਂ ਲੱਗਦੀ, ਦੁਆਨੀ ਦਾ ਲਾਭ ਹੋਣ ਦੀ ਆਸ ਹੋਵੇ ਤਾਂ ਉਹ ਅਕਾਲੀ ਪਾਰਟੀ ਵਿੱਚ ਜਾ ਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵੀ ਮੰਨ ਸਕਦਾ ਹੈ, ਜਿਸ ਨੂੰ ਆਪਣੇ ਪਹਿਲੇ ਰਾਜ ਵੇਲੇ ਖੁਦ ਜੇਲ੍ਹ ਭੇਜਣ ਵਾਸਤੇ ਤਾਣ ਲਾ ਦਿੱਤਾ ਸੀਭਾਵ ਇਹ ਕਿ ਲਗਭਗ ਸਾਰੇ ਇਹੋ ਜਿਹੇ ਹਨ

ਜਿਹੜੇ ਸਿਆਸੀ ਆਗੂ ਇੱਕ ਜਾਂ ਦੂਸਰੀ ਠਾਹਰ ਦੀ ਝਾਕ ਜਾਂ ਭਵਿੱਖ ਦੇ ਕਿਸੇ ਵੱਡੇ ਦਾਅ ਲਈ ਇੱਧਰ-ਓਧਰ ਦੌੜਾਂ ਲਾਉਂਦੇ ਫਿਰਦੇ ਹਨ, ਮਾਰੂਥਲ ਦੀ ਰੇਤ ਨੂੰ ਪਾਣੀ ਮੰਨ ਕੇ ਦੌੜਾਂ ਲਾਉਣ ਵਾਲੇ ਹਿਰਨ ਵਾਂਗ ਉਨ੍ਹਾਂ ਦੀ ਇਹ ਦੌੜ ਕਿਸੇ ਪਾਸੇ ਲੱਗਣੀ ਨਹੀਂਉਨ੍ਹਾਂ ਵਿੱਚੋਂ ਕੋਈ ਜਣਾ ਕਿਸੇ ਪਾਸੇ ਲੱਗਣ ਲੱਗੇ ਤਾਂ ਪਹਿਲਾਂ ਵੇਖਦਾ ਹੈ ਕਿ ਉਸ ਦੇ ਸਿਆਸੀ ਰਕੀਬ ਉਸ ਪਾਸੇ ਤਾਂ ਨਹੀਂ, ਫਿਰ ਅਗਲਾ ਰਸਤਾ ਧਾਰਨ ਕਰਦਾ ਹੈ ਅਤੇ ਜੇ ਸਿਆਸੀ ਰਕੀਬ ਉਸ ਪਾਸੇ ਦਿੱਸ ਪਵੇ ਤਾਂ ਕੂਹਣੀ ਮੋੜ ਕੱਟ ਕੇ ‘ਘਰ ਵਾਪਸੀ’ ਦਾ ਨਾਟਕ ਕਰਨ ਲੱਗ ਜਾਂਦਾ ਹੈਇਸ ਦੇਸ਼ ਦਾ ਅਗਲਾ ਸਮਾਂ ਉਨ੍ਹਾਂ ਸਭਨਾਂ ਲਈ ਇੰਨੇ ਬੇਯਕੀਨੇ ਮਾਹੌਲ ਦੇ ਸੰਕੇਤ ਦੇਂਦਾ ਹੈ, ਜਿਸਦਾ ਉਨ੍ਹਾਂ ਆਗੂਆਂ ਨੂੰ ਕੀ, ਰਾਜਨੀਤੀ ਦੇ ਕਿਸੇ ਨਿਰਪੱਖ ਵਿਸ਼ਲੇਸ਼ਕ ਨੂੰ ਵੀ ਅੰਦਾਜ਼ਾ ਲਾਉਣਾ ਔਖਾ ਹੋਵੇਗਾਜਦੋਂ ਅੱਖਾਂ ਮੂਹਰੇ ਇਸ ਦੇਸ਼ ਦਾ ਕੋਈ ਭਵਿੱਖ ਨਕਸ਼ਾ ਨਾ ਦਿਸਦਾ ਪਿਆ ਹੋਵੇ, ਸਿਰਫ ਅਤੇ ਸਿਰਫ ਸਰਕਾਰਾਂ ਬਣਾਉਣ ਅਤੇ ਗੱਦੀਆਂ ਉੱਤੇ ਪਹੁੰਚਣ ਅਤੇ ਪਹੁੰਚ ਜਾਣ ਤਾਂ ਉਨ੍ਹਾਂ ਗੱਦੀਆਂ ਉੱਤੇ ਟਿਕੇ ਰਹਿਣ ਦੀ ਮੋਰਚੇਬੰਦੀ ਹੀ ਪ੍ਰਮੁੱਖ ਮੁੱਦਾ ਬਣੀ ਹੋਈ ਹੋਵੇ ਤਾਂ ਫਿਰ ਲੀਡਰਾਂ ਇਕੱਲਿਆਂ ਲਈ ਨਹੀਂ, ਉਸ ਦੇਸ਼ ਦੇ ਆਮ ਲੋਕਾਂ ਵਾਸਤੇ ਵੀ ਇਹ ਘੜੀ ਕੁਲਹਿਣੀ ਕਹੀ ਜਾ ਸਕਦੀ ਹੈਇਹ ਬੜਾ ਹਨੇਰਾ ਸਮਾਂ ਹੈ, ਭਾਰਤ ਦੇਸ਼ ਦੇ ਵਰਤਮਾਨ ਅਤੇ ਭਵਿੱਖ ਦੋਵਾਂ ਲਈ, ਜਿੱਥੇ ਰਾਹ ਦਿਖਾਉਣ ਵਾਲਾ ਕੋਈ ਜੁਗਨੂੰ ਵੀ ਨਹੀਂ ਲੱਭਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4508)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author