JatinderPannu7ਭਾਰਤੀ ਰਾਜਨੀਤੀ ਦੇ ਧਰਮ ਨਿਰਪੱਖਤਾ ਦੀਆਂ ਕੂਕਾਂ ਮਾਰਨ ਵਾਲੇ ਧਨੰਤਰ ਅੱਜ ਵੀ ...
(2 ਨਵੰਬਰ 2020)

 

ਮੈਂਨੂੰ ਇਸ ਵੇਲੇ ਨਹੀਂ ਪਤਾ ਕਿ ਬਿਹਾਰ ਕੀ ਨਤੀਜੇ ਪੇਸ਼ ਕਰੇਗਾ, ਪਰ ਉਸ ਰਾਜ ਵਿੱਚ ਹਵਾ ਭਾਜਪਾ ਤੇ ਉਸ ਦੇ ਭਾਈਵਾਲ ਨਿਤੀਸ਼ ਕੁਮਾਰ ਵਾਲੇ ਜਨਤਾ ਦਲ ਯੁਨਾਈਟਿਡ ਦੇ ਪੱਖ ਵਿੱਚ ਬਹੁਤੀ ਨਹੀਂ ਜਾਪਦੀਪਿਛਲੀ ਵਾਰੀ ਨਿਤੀਸ਼ ਕੁਮਾਰ ਨੇ ਲਾਲੂ ਪ੍ਰਸਾਦ ਯਾਦਵ ਨਾਲ ਸਾਂਝ ਪਾ ਲਈ ਸੀ, ਇਸ ਵਾਰੀ ਉਹ ਭਾਜਪਾ ਨਾਲ ਹੈਅਗਲੀ ਵਾਰੀ ਉਹ ਕਿਸ ਨਾਲ ਖੜੋਵੇਗਾ, ਇਹੋ ਜਿਹੇ ਚੁਫੇਰਗੜ੍ਹੀਏ ਬੰਦਾ ਦਾ ਕੋਈ ਪਤਾ ਹੀ ਨਹੀਂਇਹ ਆਦਮੀ ਵੀ ਕਿਸੇ ਵਕਤ ਭਾਰਤ ਵਿੱਚ ਧਰਮ ਨਿਰਪੱਖਤਾ ਦਾ ਝੰਡਾ ਬਰਦਾਰ ਬਣਿਆ ਫਿਰਦਾ ਸੀ ਤੇ ਦੇਸ਼ ਦੀ ਮੁੱਖ ਧਾਰਾ ਦੇ ਆਗੂਆਂ ਨੂੰ ਹਰਮਨ ਪਿਆਰਾ ਵੀ ਲੱਗਦਾ ਸੀ, ਕਿਉਂਕਿ ਇਸ ਨੇ ਨਰਿੰਦਰ ਮੋਦੀ ਨਾਲ ਆਢਾ ਲਿਆ ਸੀਮਸਾਂ ਛੇ ਮਹੀਨੇ ਲੰਘੇ ਸਨ ਕਿ ਇਹ ਨਰਿੰਦਰ ਮੋਦੀ ਵੱਲੋਂ ਮਿਲਿਆ ਸੱਦਾ ਮੰਨ ਕੇ ਉਸ ਦੇ ਘਰ ਜਾ ਵੜਿਆ ਅਤੇ ਦਿੱਲੀ ਵਿੱਚ ਕੌਮੀ ਪਾਰਟੀਆਂ ਦੇ ਗੱਠਜੋੜ ਦੇ ਨੇਤਾ ਮੀਟਿੰਗ ਵਿੱਚ ਇਸਦੀ ਉਡੀਕ ਕਰਦੇ ਰਹੇ ਸਨਜਦੋਂ ਇਸ ਨੇ ਨਰਿੰਦਰ ਮੋਦੀ ਨਾਲ ਆਢਾ ਲਿਆ ਸੀ, ਉਦੋਂ ਖਾਸ ਵਜ੍ਹਾ ਇਹ ਸੀ ਕਿ ਇਸ ਨੂੰ ਭਾਜਪਾ ਦੇ ਅਟਲ ਬਿਹਾਰੀ ਵਾਜਪਾਈ ਧੜੇ ਦੀ ਚੁੱਕਣਾ ਮਿਲੀ ਸੀ ਕਿ ਮੋਦੀ ਦੇ ਪੈਰ ਨਹੀਂ ਲੱਗਣ ਦੇਣੇ ਤੇ ਫਿਰ ਉਹੀ ਵਾਜਪਾਈ ਧੜਾ ਜਦੋਂ ਮੋਦੀ ਅੱਗੇ ਨੀਵੀਂ ਪਾ ਬੈਠਾ ਤਾਂ ਇਸ ਨੂੰ ਇੱਕਦਮ ਮੋੜਾ ਕੱਟਣਾ ਔਖਾ ਜਾਪਣ ਕਰ ਕੇ ਆਢਾ ਲੈਣਾ ਮਜਬੂਰੀ ਬਣ ਗਿਆ ਸੀਲਾਲੂ ਪ੍ਰਸਾਦ ਅਤੇ ਕਾਂਗਰਸ ਦੀ ਸਾਂਝ ਦੌਰਾਨ ਨਰਿੰਦਰ ਮੋਦੀ ਨਾਲ ਚੋਣ ਆਢਾ ਲੈਣ ਤੋਂ ਪਹਿਲਾਂ ਇਹੋ ਨਿਤੀਸ਼ ਕੁਮਾਰ ਇੱਕ ਵਾਰ ਗੁਜਰਾਤ ਦੇ ਇੱਕ ਸਮਾਗਮ ਵਿੱਚ ਇਹ ਗੱਲ ਕਹਿ ਚੁੱਕਾ ਸੀ ਕਿ ਮੋਦੀ ਵਰਗਾ ਪ੍ਰਸ਼ਾਸਕ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈਬਾਅਦ ਵਿੱਚ ਇਹੋ ਨਿਤੀਸ਼ ਕੁਮਾਰ ਉਸੇ ਮੋਦੀ ਵਿਰੁੱਧ ਬਿਹਾਰ ਦੇ ਲੋਕਾਂ ਤੋਂ ਜੀਨ ਦੇ ਸੈਂਪਲ ਇਕੱਠੇ ਕਰਦਾ ਫਿਰਦਾ ਸੀ, ਤਾਂ ਕਿ ਮੋਦੀ-ਵਿਰੋਧੀ ਵਜੋਂ ਧਾਂਕ ਜਮਾ ਸਕੇ

ਮਹਾਰਾਸ਼ਟਰ ਵਿੱਚ ਅੱਜ ਮੁੱਖ-ਧਾਰਾ ਦੀਆਂ ਪਾਰਟੀਆਂ ਨੂੰ ਉਧਵ ਠਾਕਰੇ ਚੰਗਾ ਲੱਗਦਾ ਹੈ, ਕਿਉਂਕਿ ਉਹ ਸਵੇਰੇ ਉੱਠ ਕੇ ਰੋਜ਼ ਇੱਕ ਬਿਆਨ ਨਰਿੰਦਰ ਮੋਦੀ ਦੇ ਵਿਰੋਧ ਲਈ ਦਾਗ ਛੱਡਦਾ ਹੈਇਹ ਉਸੇ ਸ਼ਿਵ ਸੈਨਾ ਦਾ ਆਗੂ ਹੈ, ਜਿਸ ਨੇ ਬਾਕੀ ਸਾਰੀਆਂ ਧਿਰਾਂ ਵੱਲੋਂ ਛੇਕੀ ਹੋਈ ਭਾਜਪਾ ਨਾਲ ਅੱਜ ਤੋਂ ਛੱਬੀ ਸਾਲ ਪਹਿਲਾਂ ਸਾਂਝ ਪਾ ਕੇ ਮਹਾਰਾਸ਼ਟਰ ਦੀ ਚੋਣ ਲੜੀ ਤੇ ਸਾਂਝੀ ਸਰਕਾਰ ਬਣਾਈ ਸੀਉਸ ਤੋਂ ਪਹਿਲਾਂ ਭਾਜਪਾ ਦੇ ਉਸ ਰਾਜ ਵਿੱਚ ਪੈਰ ਨਹੀਂ ਸੀ ਲੱਗਦੇ ਤੇ ਉਸ ਸਾਂਝੀ ਸਰਕਾਰ ਨੂੰ ਭਾਜਪਾ ਨੇ ਇਹੋ ਜਿਹਾ ਵਰਤਿਆ ਸੀ ਕਿ ਅੱਜ ਉਹ ਉਸ ਰਾਜ ਦੀ ਸਭ ਤੋਂ ਵੱਡੀ ਪਾਰਟੀ ਹੈਕਰਨਾਟਕ ਦੇ ਹਰਦਨਹੱਲੀ ਡੋਡਾਗੌੜਾ ਦੇਵਗੌੜਾ ਅਤੇ ਉਸ ਦੇ ਪੁੱਤਰ ਕੁਮਾਰਸਵਾਮੀ ਨੂੰ ਵੀ ਧਰਮ ਨਿਰਪੱਖ ਕਿਹਾ ਜਾਂਦਾ ਹੈ, ਪਰ ਉਹ ਕਿਸੇ ਸਮੇਂ ਭਾਜਪਾ ਨਾਲ ਸਾਂਝ ਪਾ ਕੇ ਉਸ ਰਾਜ ਵਿੱਚ ਉਸ ਦੇ ਪੈਰ ਲਵਾਉਣ ਦਾ ਗੁਨਾਹ ਨਹੀਂ ਭੁਲਾ ਸਕਦੇਪਿਛਲੀਆਂ ਚੋਣਾਂ ਵੇਲੇ ਕੁਮਾਰਾਸਵਾਮੀ ਨੇ ਖੁਦ ਹੀ ਕਿਹਾ ਸੀ ਕਿ ਭਾਜਪਾ ਨਾਲ ਸਾਂਝੀ ਸਰਕਾਰ ਬਣਾਉਣਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਸੀਹਰਿਆਣੇ ਵਿੱਚ ਚੌਧਰੀ ਦੇਵੀ ਲਾਲ ਆਮ ਤੌਰ ’ਤੇ ਭਾਜਪਾ ਨੂੰ ਨੇੜੇ ਨਹੀਂ ਸੀ ਲੱਗਣ ਦਿੰਦਾ, ਪਰ ਜਦੋਂ ਇਸ ਘਰ ਦੀ ਚੌਧਰ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਮਿਲੀ ਤਾਂ ਸਿਰਫ ਸਰਕਾਰ ਬਣਾਉਣ ਲਈ ਉਸ ਨੇ ਭਾਜਪਾ ਨਾਲ ਇੱਦਾਂ ਦੀ ਸਾਂਝ ਪਾਈ ਕਿ ਉਸ ਨੂੰ ਹਰਿਆਣਾ ਦੀ ਸਭ ਤੋਂ ਵੱਡੀ ਪਾਰਟੀ ਬਣਨ ਦਾ ਮੌਕਾ ਦੇ ਦਿੱਤਾਅੱਜ ਭਾਜਪਾ ਮੋਹਰੇ ਖੜੋਂਦੀ ਹੈ ਅਤੇ ਚੌਟਾਲੇ ਦਾ ਪੋਤਰਾ ਉਨ੍ਹਾਂ ਉੱਤੇ ਨਿਰਭਰ ਹੋਇਆ ਵਿਖਾਵੇ ਜੋਗੀ ਡਿਪਟੀ ਚੀਫ ਮਨਿਸਟਰੀ ਨਾਲ ਉਸ ਕਿਸਾਨ ਭਾਈਚਾਰੇ ਦਾ ਸਾਥ ਵੀ ਛੱਡੀ ਬੈਠਾ ਹੈ, ਜਿਸ ਨੇ ਇਸ ਪਰਿਵਾਰ ਨੂੰ ਚੌਧਰਾਂ ਬਖਸ਼ੀਆਂ ਸਨਭਾਜਪਾ ਦੀ ਮਾਰ ਤੋਂ ਸਾਂਝ ਪਾਉਣ ਦੇ ਬਾਵਜੂਦ ਜੇ ਕੋਈ ਬਚਿਆ ਹੈ ਤਾਂ ਸਿਰਫ ਉੜੀਸਾ ਦਾ ਨਵੀਨ ਪਟਨਾਇਕ ਹੀ ਬਚ ਸਕਿਆ ਹੈਗਵਾਂਢ ਵਿੱਚ ਚੰਦਰ ਬਾਬੂ ਨਾਇਡੂ ਵਰਗੇ ਵੀ ਭਾਜਪਾ ਉੱਤੇ ਲੋੜ ਤੋਂ ਵੱਧ ਨੇੜਤਾ ਅਤੇ ਨਿਰਭਰਤਾ ਦੇ ਕਾਰਨ ਗਲੀ-ਗਲੀ ਇੰਜ ਤੁਰੇ ਫਿਰਦੇ ਹਨ ਕਿ ਕੋਈ ਠਾਹਰ ਵੀ ਨਹੀਂ ਲੱਭਦੀ ਜਾਪਦੀਇਸ ਤੋਂ ਹੋਰਨਾਂ ਨੂੰ ਸਬਕ ਸਿੱਖਣ ਦੀ ਲੋੜ ਹੈ

ਪੰਜਾਬ ਦੇ ਅਕਾਲੀ ਭਾਈਆਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਚੌਵੀ ਕੁ ਸਾਲ ਪਹਿਲਾਂ ਭਾਜਪਾ ਨਾਲ ਸਾਂਝ ਪਾਈ ਅਤੇ ਉਸ ਦੇ ਬਾਅਦ ਤਿੰਨ ਵਾਰ ਪੰਜਾਬ ਦੀਆਂ ਸਰਕਾਰਾਂ ਦਾ ਨਿੱਘ ਮਾਣਿਆ ਸੀਇਸ ਦੌਰਾਨ ਕੇਂਦਰ ਵਿੱਚ ਵੀ ਵਜ਼ੀਰੀਆਂ ਮਿਲਦੀਆਂ ਰਹੀਆਂ ਅਤੇ ਬਹੁਤ ਖੁਸ਼ ਸਨ, ਪਰ ਇਹ ਗੱਲ ਯਾਦ ਨਹੀਂ ਰੱਖ ਸਕੇ ਕਿ ਭਾਜਪਾ ਲੀਡਰਸ਼ਿੱਪ ਵਕਤ ਦੀ ਉਡੀਕ ਵਿੱਚ ਹੈ, ਜਦੋਂ ਉਹ ਵਕਤ ਆ ਗਿਆ, ਅਕਾਲੀਆਂ ਨੂੰ ਵੀ ਔਕਾਤ ਵਿਖਾ ਦੇਵੇਗੀਕਿਸਾਨ ਸੰਘਰਸ਼ ਦੇ ਦੌਰ ਵਿੱਚ ਅਕਾਲੀ ਲੀਡਰਸ਼ਿੱਪ ਨੇ ਇੱਕ ਹੱਦ ਤਕ ਔਖੇ ਹੋ ਕੇ ਵੀ ਸਾਂਝ ਨਿਭਾਈ ਜਾਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਇਹ ਗੱਲ ਪਤਾ ਲੱਗੀ ਕਿ ਭਾਜਪਾ ਦੀ ਸਾਂਝ ਕਾਰਨ ਪੰਜਾਬ ਵਿੱਚੋਂ ਜੜ੍ਹਾਂ ਉੱਖੜ ਜਾਣ ਦਾ ਡਰ ਹੈ, ਉਨ੍ਹਾਂ ਨੇ ਕੂਹਣੀ ਮੋੜ ਕੱਟ ਕੇ ਆਪਣੇ ਆਪ ਨੂੰ ਬਚਾਉਣ ਦੇ ਹੀਲੇ ਸ਼ੁਰੂ ਕਰ ਦਿੱਤੇਇਸ ਵੇਲੇ ਅਕਾਲੀ ਦਲ ਵਲੋਂ ਕਿਸਾਨਾਂ ਦੇ ਸੰਘਰਸ਼ ਦੌਰਾਨ ਜਿਹੜੀ ਸਰਗਰਮੀ ਕੀਤੀ ਜਾ ਰਹੀ ਹੈ, ਉਹ ਅਸਲ ਵਿੱਚ ਕਿਸਾਨਾਂ ਲਈ ਨਹੀਂ, ਭਾਜਪਾ ਨਾਲ ਆਪਣੀ ਸਾਂਝ ਵੇਲੇ ਦੀਆਂ ਭੁੱਲਾਂ ਉੱਤੇ ਪੋਚਾ ਮਾਰਨ ਲਈ ਕੀਤੀ ਜਾ ਰਹੀ ਹੈਅੰਦਰੋਂ ਇਹ ਝਾਕ ਅਜੇ ਤਕ ਵੀ ਹੈ ਕਿ ਕੱਲ੍ਹ ਨੂੰ ਅਸੈਂਬਲੀ ਚੋਣਾਂ ਵਿੱਚ ਗੱਠਜੋੜ ਬਣਾ ਕੇ ਰਾਜ-ਭਾਗ ਮਾਣਨ ਦਾ ਰਾਹ ਨਿਕਲ ਆਵੇ ਤਾਂ ਬੁਰਾ ਨਹੀਂ ਹੋਵੇਗਾ

ਫਿਰ ਵੀ ਜਿਹੜੀ ਸੱਟ ਭਾਜਪਾ ਨਾਲ ਸਾਂਝ ਕਾਰਨ ਉੱਤਰ ਪ੍ਰਦੇਸ਼ ਵਿਚਲੀ ਰਾਜਨੀਤੀ ਨੂੰ ਪਈ ਹੈ, ਉਹ ਸਾਰਿਆਂ ਤੋਂ ਵੱਖਰੀ ਹੈਰਾਮ ਮੰਦਰ ਦੀ ਮੁਹਿੰਮ ਚੱਲਣ ਤਕ ਭਾਜਪਾ ਉੱਥੇ ਕਿਸੇ ਗਿਣਤੀ ਵਿੱਚ ਨਹੀਂ ਸੀ ਹੁੰਦੀਪਹਿਲਾਂ ਜਨਤਾ ਦਲ ਵੱਲੋਂ ਤੇ ਫਿਰ ਸਮਾਜਵਾਦੀ ਪਾਰਟੀ ਬਣਾ ਕੇ ਮੁਲਾਇਮ ਸਿੰਘ ਦੀ ਚੋਖੀ ਭੱਲ ਦਿਖਾਈ ਦਿੰਦੀ ਸੀਸਾਲ 1991 ਵਿੱਚ ਭਾਜਪਾ ਨੇ ਪਹਿਲੀ ਵਾਰੀ ਆਪਣੇ ਸਿਰ ਦੋ ਸੌ ਇੱਕੀ ਸੀਟਾਂ ਜਿੱਤੀਆਂ ਅਤੇ ਸਰਕਾਰ ਬਣਾਈ ਸੀ, ਪਰ ਬਾਬਰੀ ਮਸਜਿਦ ਢਾਹੁਣ ਕਾਰਨ ਉਹ ਸਰਕਾਰ ਜਦੋਂ ਉਸੇ ਸਾਲ ਡਿਗ ਪਈ ਤਾਂ ਅਗਲੀ ਵਾਰੀ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਦੇ ਗੱਠਜੋੜ ਨੇ ਉਸ ਨੂੰ ਖੂੰਜੇ ਲਾ ਦਿੱਤਾ ਸੀਉਨ੍ਹਾਂ ਦੋਵਾਂ ਦੀਆਂ ਮਿਲਾ ਕੇ ਇੱਕ ਸੌ ਛਿਆਸੀ ਸੀਟਾਂ ਸਨ ਤੇ ਉਨ੍ਹਾਂ ਦੀ ਸਰਕਾਰ ਨੂੰ ਬਾਹਰੋਂ ਕਾਂਗਰਸ ਅਤੇ ਕਮਿਊਨਿਸਟਾਂ ਨੇ ਵੀ ਹਮਾਇਤ ਦਿੱਤੀ ਸੀ ਪਰ ਮੁੱਖ ਮੰਤਰੀ ਬਣਨ ਦੀ ਤੀਬਰ ਤਾਂਘ ਕਾਰਨ ਬੀਬੀ ਮਾਇਆਵਤੀ ਨੇ ਹਸਪਤਾਲ ਬੈਠੇ ਬਾਬੂ ਕਾਂਸ਼ੀ ਰਾਮ ਨੂੰ ਵੀ ਨਹੀਂ ਸੀ ਪੁੱਛਿਆ ਤੇ ਮੁਲਾਇਮ ਸਿੰਘ ਦਾ ਸਾਥ ਛੱਡ ਕੇ ਭਾਜਪਾ ਦੀ ਮਦਦ ਨਾਲ ਸਰਕਾਰ ਬਣਾ ਲਈ ਸੀਸਾਢੇ ਚਾਰ ਮਹੀਨਿਆਂ ਬਾਅਦ ਉਹ ਸਰਕਾਰ ਦੋਵਾਂ ਧਿਰਾਂ ਦਾ ਸੁਭਾਅ ਨਾ ਮਿਲਣ ਕਾਰਨ ਟੁੱਟ ਗਈ ਪਰ ਇਸ ਨੇ ਖੂੰਜੇ ਲੱਗੀ ਭਾਜਪਾ ਨੂੰ ਮੁੜ ਕੇ ਉੱਠਣ ਦਾ ਮੌਕਾ ਦੇ ਦਿੱਤਾ ਤੇ ਅਗਲੀਆਂ ਚੋਣਾਂ ਵਿੱਚ ਭਾਜਪਾ ਪੌਣੇ ਦੋ ਸੌ ਸੀਟਾਂ ਲੈ ਗਈਬੀਬੀ ਮਾਇਆਵਤੀ ਨੂੰ ਉਦੋਂ ਵੀ ਰਾਜ ਦੀ ਇੱਛਾ ਨੇ ਇੰਨਾ ਸਤਾਇਆ ਕਿ ਭਾਜਪਾ ਨਾਲ ਛੇ-ਛੇ ਮਹੀਨੇ ਰਾਜ ਕਰਨ ਦਾ ਸੌਦਾ ਮਾਰ ਕੇ ਕੁਰਸੀ ਮੱਲ ਲਈਉਸ ਦੇ ਬਾਅਦ ਫਿਰ ਗੱਦੀ ਤੋਂ ਝਗੜਾ ਪੈ ਗਿਆ ਤੇ ਭਾਜਪਾ ਵਾਲਿਆਂ ਨੇ ਵਿਧਾਨ ਸਭਾ ਦੇ ਅੰਦਰ ਬਹੁਜਨ ਸਮਾਜ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਨੂੰ ਇੰਨਾ ਕੁੱਟਿਆ ਸੀ ਕਿ ਸਾਰੀ ਦੁਨੀਆ ਵਿੱਚ ਇਹੋ ਚਰਚਾ ਹੁੰਦੀ ਰਹੀ ਸੀਘੱਟ ਮੁਲਾਇਮ ਸਿੰਘ ਨੇ ਵੀ ਨਹੀਂ ਕੀਤੀ, ਉਸ ਨੇ ਮਾਇਆਵਤੀ ਦੇ ਖਿਲਾਫ ਵੀ ਉੱਧੜਧੁੰਮੀ ਚੁੱਕ ਰੱਖੀ ਸੀ ਤੇ ਜਿਨ੍ਹਾਂ ਕਮਿਊਨਿਸਟਾਂ ਤੋਂ ਸਰਕਾਰ ਬਣਾਉਣ ਵਾਸਤੇ ਮਦਦ ਲਈ ਸੀ, ਉਨ੍ਹਾਂ ਦੇ ਦਫਤਰ ਵਿੱਚ ਚੱਲਦੀ ਬੈਠਕ ਵਿੱਚੋਂ ਉਨ੍ਹਾਂ ਦੇ ਸੱਤ ਵਿਧਾਇਕ ਵੀ ਚੁਕਾ ਲਿਆਂਦੇ ਸਨਉਸ ਪਿੱਛੋਂ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਪਛੜਦੀਆਂ ਗਈਆਂ ਅਤੇ ਭਾਜਪਾ ਦਾ ਦਬਦਬਾ ਕਾਇਮ ਹੁੰਦਾ ਗਿਆ, ਪਰ ਦੋਵੇਂ ਧਿਰਾਂ ਅਜੇ ਵੀ ਅਕਲ ਨਹੀਂ ਕਰਦੀਆਂਬੀਤੇ ਦਿਨੀਂ ਉੱਤਰ ਪ੍ਰਦੇਸ਼ ਤੋਂ ਜਦੋਂ ਰਾਜ ਸਭਾ ਦੀਆਂ ਕੁਝ ਸੀਟਾਂ ਦੀ ਚੋਣ ਹੋਣੀ ਸੀ, ਇੱਕ ਸੀਟ ਬਦਲੇ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਨੇ ਇੱਕ ਦੂਸਰੇ ਦੇ ਬੰਦੇ ਭੰਨਣ ਦਾ ਕੰਮ ਸ਼ੁਰੂ ਕਰ ਲਿਆਉਸ ਸੀਟ ਦੀ ਚੋਣ ਤਾਂ ਆਪਣੇ ਥਾਂ ਹੋਵੇਗੀ, ਇਸ ਚੋਣ ਤੋਂ ਕੁੜੱਤਣ ਇੰਨੀ ਵਧੀ ਹੈ ਕਿ ਬਹੁਜਨ ਸਮਾਜ ਪਾਰਟੀ ਨੇ ਸਮਾਜਵਾਦੀ ਪਾਰਟੀ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ ਦਾ ਐਲਾਨ ਵੀ ਕਰ ਦਿੱਤਾ ਹੈਇਹੋ ਗੱਲ ਤਾਂ ਭਾਜਪਾ ਚਾਹੁੰਦੀ ਸੀ, ਜਿਹੜੀ ਦੋਵਾਂ ਦੀ ਲੜਾਈ ਵਿੱਚੋਂ ਆਰਾਮ ਨਾਲ ਹੋ ਗਈ ਹੈ

ਅਸੀਂ ਇਹ ਲੰਮੀ ਲੜੀ ਇਸ ਲਈ ਪੇਸ਼ ਕੀਤੀ ਹੈ ਕਿ ਅੱਜ ਜਦੋਂ ਧਰਮ ਨਿਰਪੱਖਤਾ ਦੀ ਹਰ ਮਾੜੀ-ਮੋਟੀ ਧਿਰ ਦੇ ਆਗੂ ਭਾਜਪਾ ਦੇ ਖਿਲਾਫ ਬੋਲਦੇ ਸੁਣੇ ਜਾ ਰਹੇ ਹਨ, ਉਹ ਇਹ ਗੱਲ ਨਹੀਂ ਸੋਚਦੇ ਕਿ ਭਾਜਪਾ ਦੀ ਚੜ੍ਹਤ ਲਈ ਉਨ੍ਹਾਂ ਦੀ ਆਪਣੀ ਭੂਮਿਕਾ ਕਿੱਦਾਂ ਦੀ ਰਹੀ ਹੈ? ਕੁਰਸੀਆਂ ਪਿੱਛੇ ਰਾਲ਼ਾਂ ਸੁੱਟਣ ਵਾਲੇ ਇਨ੍ਹਾਂ ਧਰਮ ਨਿਰਪੱਖ ਆਗੂਆਂ ਨੇ ਕਦੇ ਵੀ ਲਗਾਤਾਰ ਧਰਮ ਨਿਰਪੱਖ ਪੈਂਤੜਾ ਨਹੀਂ ਲਿਆਜਿਸ ਪਾਸੇ ਤੋਂ ਕੁਰਸੀ ਦੀ ਝਾਕ ਦਿਸ ਜਾਂਦੀ ਰਹੀ, ਉਹ ਉਸੇ ਪਾਸੇ ਵੱਲ ਉਡਾਰੀਆਂ ਲਾ ਲੈਂਦੇ ਰਹੇ ਤੇ ਖੁਦ ਹੀ ਭਾਜਪਾ ਦੀ ਚੜ੍ਹਤ ਦੇ ਹਾਲਾਤ ਪੈਦਾ ਕਰਨ ਦੇ ਬਾਅਦ ਅੱਜਕੱਲ੍ਹ ਸਵੇਰੇ-ਸ਼ਾਮ ਇਹ ਰੋਣਾ ਰੋਈ ਜਾਂਦੇ ਹਨ ਕਿ ਦੇਸ਼ ਦੀ ਧਰਮ ਨਿਰਪੱਖਤਾ ਨੂੰ ਢਾਹ ਲਗਦੀ ਪਈ ਹੈਸਿਆਣੇ ਕਿਹਾ ਕਰਦੇ ਸਨ ਕਿ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹੀਦਾ, ਪਰ ਭਾਰਤੀ ਰਾਜਨੀਤੀ ਦੇ ਧਰਮ ਨਿਰਪੱਖਤਾ ਦੀਆਂ ਕੂਕਾਂ ਮਾਰਨ ਵਾਲੇ ਧਨੰਤਰ ਅੱਜ ਵੀ ਧਰਮ ਨਿਰਪੱਖਤਾ ਤੋਂ ਪਾਰਟੀ ਵੱਡੀ ਤੇ ਪਾਰਟੀ ਤੋਂ ਕੁਰਸੀ ਵੱਡੀ ਕਰਦਿਆਂ ਆਖਰ ਨੂੰ ਦੇਸ਼ ਦੇ ਹਿਤਾਂ ਤੋਂ ਆਪਣੇ ਹਿਤਾਂ ਨੂੰ ਅੱਗੇ ਰੱਖੀ ਬੈਠੇ ਹਨਇਨ੍ਹਾਂ ਹਾਲਾਤ ਵਿੱਚ ਧਰਮ ਨਿਰਪੱਖਤਾ ਦਾ ਸਿਰਫ ਨਾਅਰਾ ਹੀ ਲੱਗੀ ਜਾਂਦਾ ਹੈ, ਉਹ ਬਹੁਤਾ ਚਿਰ ਰਹਿਣ ਵਾਲੀ ਨਹੀਂਪਾਕਿਸਤਾਨ ਦੇ ਫੌਜੀ ਰਾਜ ਵਾਲੇ ਦਿਨਾਂ ਵਿੱਚ ਇੱਕ ਕਾਮੇਡੀ ਸ਼ੋਅ ਵਿੱਚ ਇੱਕ ਪ੍ਰੋਫੈਸਰ ਨੇ ਇੱਕ ਵਿਦਿਆਰਥੀ ਨੂੰ ‘ਸਟੈਚੂ ਆਫ ਲਿਬਰਟੀ’ ਬਾਰੇ ਪੁੱਛਿਆ ਸੀਵਿਦਿਆਰਥੀ ਉੱਠ ਕੇ ਕਹਿਣ ਲੱਗਾ: “ਇਹ ਅਮਰੀਕਾ ਵਿੱਚ ਲੱਗਾ ਹੋਇਆ ਬੁੱਤ ਹੈ, ਜਿਸ ਦੀ ਛਾਂਵੇਂ ਖੜੋ ਕੇ ਪਾਕਿਸਤਾਨ ਵਾਲੇ ਲੋਕ ਹਉਕੇ ਭਰ-ਭਰ ਕੇ ਕਹਿੰਦੇ ਹਨ: ‘ਲਿਬਰਟੀ, ਲਿਬਰਟੀ, ਲਿਬਰਟੀ’ ਅਤੇ ਜਦੋਂ ਥੱਕ ਜਾਂਦੇ ਹਨ ਤਾਂ ਆਪਣੇ ਦੇਸ਼ ਆਣ ਵੜਦੇ ਹਨ।” ਜੇ ਭਾਰਤ ਵਿੱਚ ਵੀ ਅੱਜ ਵਾਲੇ ਹਾਲਾਤ ਹੀ ਰਹਿਣੇ ਹਨ ਤਾਂ ਇੱਕ ਦਿਨ ਇਸ ਦੇਸ਼ ਵਿੱਚ ਵੀ ਧਰਮ ਨਿਰਪੱਖਤਾ ਦੀ ਹੋਂਦ ਲਿਬਰਟੀ ਦੇ ਸਟੈਚੂ ਵਰਗੀ ਬਣ ਕੇ ਰਹਿ ਜਾਵੇਗੀ ਅਤੇ ਲੋਕ ਥੋੜ੍ਹਾ ਜਿਹਾ ਵਿਹਲ ਕੱਢ ਕੇ ਹਫਤੇ ਦੇ ਇੱਕ ਦਿਨ ਧਰਮ ਨਿਰਪੱਖਤਾ ਦੇ ਹਉਕੇ ਭਰ ਕੇ ਆਪਣੇ ਮਨ ਦਾ ਭਾਰ ਹੌਲਾ ਕਰ ਲਿਆ ਕਰਨਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2404)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author