JatinderPannu7ਸੋਮ ਪ੍ਰਕਾਸ਼ ਨੇ ਜੱਫੀ ਵਿੱਚ ਲੈ ਕੇ ਕਿਹਾ ਸੀਪੰਜਾਬ ਨੂੰ ਇਹੋ ਜਿਹੇ ਪੁੱਤਰਾਂ ਦੀ ਲੋੜ ਹੈ। ਅਗਲੇ ਸਾਲ ਜਦੋਂ ਉਹ ਤਿੰਨੇ ਜਣੇ ...
(27 ਫਰਵਰੀ 2024)
ਇਸ ਸਮੇਂ ਪਾਠਕ: 715.


ਪੰਝੀ ਕੁ ਸਾਲ ਪੁਰਾਣੇ ਉਹ ਦਿਨ ਯਾਦ ਹਨ
, ਜਦੋਂ ਮੈਨੂੰ ਕਿਹਾ ਗਿਆ ਕਿ ਕੈਨੇਡਾ ਚੱਲਿਆ ਹੈਂ, ਵੈਨਕੂਵਰ ਜਾਵੇਂ ਤਾਂ ਉੱਥੇ ਸਤਨਾਮ ਸਿੰਘ ਰੰਧਾਵੇ ਨੂੰ ਜ਼ਰੂਰ ਮਿਲੀਂਮੈਂ ਭੁੱਲ ਗਿਆਵੈਨਕੂਵਰ ਪਹੁੰਚੇ ਤਾਂ ਤੀਸਰੇ ਦਿਨ ਸੁਨੇਹਾ ਆ ਗਿਆ ਕਿ ਸਤਨਾਮ ਸਿੰਘ ਰੰਧਾਵਾ ਮਿਲਣ ਆ ਰਿਹਾ ਹੈ ਮੈਨੂੰ ਯਾਦ ਵੀ ਨਹੀਂ ਸੀ ਕਿ ਇਹ ਬੰਦਾ ਹੈ ਕੌਣ ਅਤੇ ਕਾਹਦੇ ਲਈ ਮਿਲਣ ਆ ਰਿਹਾ ਹੈਜਦੋਂ ਆਇਆ ਤਾਂ ਪਤਾ ਲੱਗਾ ਕਿ ਉਹ ਨਕੋਦਰ ਤੇ ਨੂਰਮਹਿਲ ਵਿਚਾਲੇ ਵਸਦੇ ਪਿੰਡ ਸੰਘੇ ਖਾਲਸਾ ਦਾ ਜੰਮ-ਪਲ ਹੈ ਤੇ ਤਿੰਨ ਸਮਾਜ ਸੇਵੀ ਪ੍ਰਵਾਸੀ ਪੰਜਾਬੀਆਂ ਦੇ ਗਰੁੱਪ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਉਸ ਪਿੰਡ ਦੀ ਨੁਹਾਰ ਬਦਲਣ ਲਈ ਸਾਰਾ ਤਾਣ ਲਾਇਆ ਪਿਆ ਹੈਅਗਲੇ ਮਹੀਨੇ ਉਹ ਪੰਜਾਬ ਆਣ ਪਹੁੰਚਾ ਮੈਨੂੰ ਮਿਲਣ ਆਇਆ ਤਾਂ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਵਿੱਚ ਵਸਦਾ ਉਸ ਦਾ ਮਾਮੇ ਦਾ ਪੁੱਤਰ ਨਿਰਮਲ ਸਿੰਘ ਉਸ ਦੇ ਨਾਲ ਸੀਸਤਨਾਮ ਸਿੰਘ ਰੰਧਾਵਾ ਨਾਨਕੇ ਪਿੰਡ ਪਲਿਆ ਸੀ ਤੇ ਨਿਰਮਲ ਸਿੰਘ ਦੇ ਪਰਿਵਾਰ ਦਾ ਜੱਦੀ ਪਿੰਡ ਸੀਦੋਵਾਂ ਨੇ ਆਪਣੇ ਪਿੰਡ ਬੁਲਾਇਆ ਤਾਂ ਪਤਾ ਲੱਗਾ ਕਿ ਦੋਵੇਂ ਉਹ ਅਤੇ ਉਨ੍ਹਾਂ ਨਾਲ ਤੀਸਰਾ ਸੰਤੋਖ ਸਿੰਘ ਸੰਘਾ ਇੱਕ ਵਾਰ ਵਿਦੇਸ਼ ਵਿੱਚ ਬੈਠੇ ਸਨ ਤਾਂ ਪਿੰਡ ਦੀ ਹਾਲਤ ਸੁਧਾਰਨ ਦਾ ਇਰਾਦਾ ਬਣਾਇਆ ਸੀ, ਜਿਸਦੇ ਹੁੰਗਾਰੇ ਵਿੱਚ ਉਨ੍ਹਾਂ ਦਾ ਸਾਰਾ ਪਿੰਡ ਜੁੱਟ ਗਿਆ ਸੀ

ਉਦੋਂ ਅਜੇ ਪਿੰਡਾਂ ਵਿੱਚ ਅਜੋਕੇ ਨਸ਼ਿਆਂ ਦਾ ਵਹਿਣ ਨਹੀਂ ਸੀ ਪਹੁੰਚਿਆ, ਪਰ ਭੁੱਕੀ, ਅਫੀਮ ਅਤੇ ਸ਼ਰਾਬ ਕਈ ਘਰਾਂ ਨੂੰ ਸਿਉਂਕ ਵਾਂਗ ਤਬਾਹ ਕਰੀ ਜਾਂਦੀਆਂ ਸਨਇਨ੍ਹਾਂ ਨੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕਬੱਡੀ ਟੀਮ ਬਣਾ ਕੇ ਹਰ ਸਾਲ ਕਬੱਡੀ ਅਤੇ ਕੁਝ ਹੋਰ ਖੇਡਾਂ ਕਰਵਾਉਣ ਦਾ ਐਲਾਨ ਕੀਤਾ ਤਾਂ ਗੱਲ ਅੱਗੇ ਤੁਰ ਪਈਅਗਲੇ ਸਾਲ ਆਏ ਤਾਂ ਇਸ ਪਿੰਡ ਦੇ ਵਿਦੇਸ਼ ਵਸਦੇ ਜਿੰਨੇ ਕੁ ਲੋਕ ਉਦੋਂ ਆਏ ਮਿਲ ਗਏ, ਉਨ੍ਹਾਂ ਦੀ ਮੀਟਿੰਗ ਕਰਵਾ ਕੇ ਕਿਹਾ ਕਿ ਆਪਾਂ ਪਿੰਡ ਦੇ ਵਿਚਾਲੇ ਬਣੇ ਛੱਪੜ ਨੂੰ ਭਰਨ ਦਾ ਕੰਮ ਕਰ ਦੇਈਏ ਤਾਂ ਜੁ ਕੋਈ ਬਿਮਾਰੀ ਨਾ ਫੈਲੇ ਅਤੇ ਪਿੰਡ ਸਾਫ ਸੁਥਰਾ ਵੀ ਹੋ ਜਾਵੇਲੋਕਾਂ ਨੇ ਪੁੱਛਿਆ ਕਿ ਘਰਾਂ ਦਾ ਗੰਦਾ ਪਾਣੀ ਕਿੱਧਰ ਜਾਵੇਗਾਨਿਰਮਲ ਸਿੰਘ ਸੰਘਾ ਨੇ ਇਸ ਬਾਰੇ ਯੋਜਨਾ ਪੇਸ਼ ਸਾਹਮਣੇ ਰੱਖ ਦਿੱਤੀ ਕਿ ਪਿੰਡ ਵਿੱਚ ਤੀਹ-ਤੀਹ ਫੁੱਟ ਡੂੰਘੇ ਦੋ ਖੂਹ ਪੁੱਟਾਂਗੇ, ਹੇਠੋਂ ਪੱਕੇ ਕਰ ਦਿੱਤੇ ਜਾਣਗੇ ਅਤੇ ਇੱਕ ਖੂਹ ਵਿੱਚ ਪੈਂਦਾ ਗੰਦਾ ਪਾਣੀ ਹੇਠੋਂ ਫਿਲਟਰ ਹੋ ਕੇ ਦੂਸਰੇ ਵਿੱਚ ਗਿਆ ਤਾਂ ਖੇਤਾਂ ਨੂੰ ਲਾਇਆ ਕਰਾਂਗੇਕਈ ਲੋਕਾਂ ਨੂੰ ਯਕੀਨ ਨਹੀਂ ਸੀ ਆਇਆ, ਪਰ ਇਨ੍ਹਾਂ ਨੇ ਕਰ ਵਿਖਾਇਆਖੂਹ ਉੱਤੇ ਡੀਜ਼ਲ ਇੰਜਨ ਲਵਾ ਦਿੱਤਾ, ਜਦੋਂ ਖੂਹ ਭਰਨ ਲੱਗਦੇ ਤਾਂ ਇੰਜਨ ਚਲਾ ਕੇ ਚਾਹਵਾਨ ਲੋਕਾਂ ਦੇ ਖੇਤਾਂ ਨੂੰ ਰੂੜੀ ਪਈ ਵਰਗਾ ਦਮਦਾਰ ਪਾਣੀ ਪੁਚਾ ਦਿੱਤਾ ਜਾਂਦਾਫਿਰ ਘਰਾਂ ਦੀ ਵਾਟਰ ਸਪਲਾਈ ਸਕੀਮ ਆਈ ਤਾਂ ਕੁਝ ਹਿੱਸਾ ਸਰਕਾਰੀ ਫੰਡ ਦਾ ਅਤੇ ਬਹੁਤਾ ਇਸ ਓਵਰਸੀਜ਼ ਕਮੇਟੀ ਨੇ ਪਾਇਆ ਅਤੇ ਨਾਲ ਪਿੰਡ ਵਿੱਚ ਸੀਵਰੇਜ ਪਾਉਣ ਲਈ ਇਰਾਦਾ ਬਣਾ ਲਿਆਪਿੰਡ ਵਿੱਚ ਤਿੰਨ ਤਰ੍ਹਾਂ ਦੀਆਂ ਨਾਲੀਆਂ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ, ਇੱਕ ਵਿੱਚ ਪਾਣੀ ਘਰਾਂ ਨੂੰ ਜਾਂਦਾ, ਦੂਸਰੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਇਨ੍ਹਾਂ ਦੋ ਖੂਹਾਂ ਵੱਲ ਤੇ ਨਾਲ ਬਰਸਾਤੀ ਪਾਣੀ ਲਈ ਵੱਖਰੀ ਪਾਈਪ ਵਿਛਾ ਕੇ ਸਾਰਾ ਪਾਣੀ ਚਾਰ ਪੁਰਾਣੇ ਖੂਹਾਂ ਵਿੱਚ ਪਾ ਦਿੱਤਾ, ਤਾਂ ਕਿ ਪਿੰਡ ਦਾ ਧਰਤੀ ਹੇਠਲਾ ਪਾਣੀ ਹੋਰ ਡੂੰਘਾ ਹੋਣ ਤੋਂ ਰੋਕ ਸਕੀਏਤਿੰਨੇ ਸਕੀਮਾਂ ਸਫਲ ਹੋ ਗਈਆਂ ਤਾਂ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ ਤੇ ਸਟਰੀਟ ਲਾਈਟਾਂ ਲਾਉਣ ਦਾ ਕੰਮ ਵੀ ਓਵਰਸੀਜ਼ ਕਮੇਟੀ ਨੇ ਕਰਵਾ ਦਿੱਤਾ

ਨਿਰਮਲ ਸਿੰਘ ਦੀ ਧੀ ਦੇ ਵਿਆਹ ਮੌਕੇ ਤਿੰਨੇ ਦੋਸਤ ਮਿਲੇ ਤਾਂ ਮੈਥੋਂ ਐਲਾਨ ਕਰਵਾ ਦਿੱਤਾ ਕਿ ਉਹ ਇੱਕ-ਇੱਕ ਲੱਖ ਰੁਪਏ ਦੇ ਕੇ ਸਾਂਝਾ ਫੰਡ ਖੋਲ੍ਹਣਗੇਜਿਹੜੇ ਲੋਕ ਆਪਣੇ ਬੱਚੇ ਦਾ ਪੜ੍ਹਾਈ ਦਾ ਖਰਚ ਨਹੀਂ ਕਰ ਸਕਦੇ, ਉਨ੍ਹਾਂ ਲਈ ਖਰਚ ਇਸ ਫੰਡ ਤੋਂ ਕੀਤਾ ਜਾਵੇਗਾਅਗਲੀ ਮਾਘੀ ਮੌਕੇ ਇੱਕ ਵੱਡੇ ਅਫਸਰ ਕੋਲੋਂ ਜਦੋਂ ਲੇਡੀ ਸਰਪੰਚ ਨੂੰ ਉਸ ਤਿੰਨ ਲੱਖ ਅਤੇ ਉਸ ਦੇ ਬਿਆਜ ਦਾ ਚੈੱਕ ਦਿਵਾਇਆ ਤਾਂ ਅਫਸਰ ਨੇ ਕਿਹਾ ਕਿ ਪਿੰਡ ਵਾਲਿਉ, ਜ਼ਰਾ ਕੁ ਸੰਭਾਲ ਕੇ ਵਰਤਿਉ, ਪੈਸੇ ਮੁਕਾ ਨਾ ਲਿਉਸਾਹਮਣੇ ਬੈਠਾ ਪਿੰਡ ਦਾ ਇੱਕ ਐੱਨ ਆਰ ਆਈ ਬਜ਼ੁਰਗ ਬੋਲਿਆ, ਜਨਾਬ ਇਹ ਨਹੀਂ ਮੁੱਕਣੇ, ਇਸ ਵਿੱਚ ਪੰਜਾਹ ਹਜ਼ਾਰ ਖੜ੍ਹੇ ਪੈਰ ਮੇਰੇ ਜਮ੍ਹਾਂ ਕਰ ਲਉਇੱਕ ਹੋਰ ਨੇ ਉੱਠ ਕੇ ਇਹ ਹੀ ਕਿਹਾ ਤਾਂ ਨਵੀਂ ਪਿਰਤ ਪੈ ਗਈ ਉਦੋਂ ਤੋਂ ਉਸ ਫੰਡ ਵਿੱਚੋਂ ਪਿੰਡ ਦੇ ਧੀਆਂ-ਪੁੱਤਾਂ ਦੀ ਹਰ ਸਾਲ ਮਦਦ ਕੀਤੀ ਜਾਂਦੀ ਹੈ, ਪਰ ਫੰਡ ਮੁੱਕਦਾ ਨਹੀਂ, ਵਧਦਾ ਗਿਆ ਅਤੇ ਅੱਜ ਪੰਝੀ ਲੱਖ ਦੇ ਕਰੀਬ ਓਵਰਸੀਜ਼ ਕਮੇਟੀ ਦੇ ਖਾਤੇ ਵਿੱਚ ਪਏ ਹਨਪਿੰਡ ਵਿੱਚ ਪਿਰਤ ਪੈ ਗਈ ਕਿ ਕਿਸੇ ਘਰ ਖੁਸ਼ੀ ਹੋਵੇ ਜਾਂ ਸੋਗ ਦਾ ਮੌਕਾ, ਦੁਨੀਆ ਵਿੱਚ ਕਿਤੇ ਵੀ ਵਸਦੇ ਹੋਣ, ਸਭ ਤੋਂ ਪਹਿਲਾਂ ਉਹ ਆਪਣੇ ਪਿੰਡ ਦਾ ਵਿਕਾਸ ਕਰਦੀ ਓਵਰਸੀਜ਼ ਕਮੇਟੀ ਦਾ ਹਿੱਸਾ ਕੱਢਦੇ ਹਨਸਮੁੰਦਰੀ ਜਹਾਜ਼ਾਂ ਤੋਂ ਸੀਵਰੇਜ ਦਾ ਗੰਦ ਸਮੁੰਦਰ ਵਿੱਚ ਨਹੀਂ ਸੁੱਟਿਆ ਜਾਂਦਾ, ਜਹਾਜ਼ਾਂ ਵਿੱਚ ਲਾਈ ਟਰੀਟਮੈਂਟ ਮਸ਼ੀਨ ਗੰਦਾ ਪਾਣੀ ਸਾਫ ਕਰ ਕੇ ਸੁੱਟਦੀ ਹੈਪੰਜਾਬ ਦਾ ਇਹ ਸ਼ਾਇਦ ਪਹਿਲਾ ਪਿੰਡ ਸੀ, ਜਿੱਥੇ ਸਮੁੰਦਰੀ ਜਹਾਜ਼ਾਂ ਵਿੱਚ ਲਗਦੀ ਆਧੁਨਿਕ ਮਸ਼ੀਨ ਲਾਈ ਗਈਪਰਦੂਸ਼ਣ ਕੰਟਰੋਲ ਬੋਰਡ ਵਾਲਿਆਂ ਤੇ ਮੰਤਰੀਆਂ ਨੇ ਆ ਕੇ ਵੇਖਿਆ ਕਿ ਇਸ ਮਸ਼ੀਨ ਤੋਂ ਨਿਕਲਿਆ ਪਾਣੀ ਨਗਰ ਪਾਲਿਕਾ ਦੀ ਪਾਣੀ ਦੀ ਟੂਟੀ ਤੋਂ ਵੱਧ ਸਾਫ ਸੀ, ਮਨੁੱਖੀ ਸਿਧਾਂਤ ਵਜੋਂ ਇਹ ਪੀਣ ਲਈ ਨਹੀਂ ਵਰਤਣਾ, ਪਰ ਖੇਤੀ ਤੇ ਹੋਰ ਕੰਮਾਂ ਲਈ ਵਰਤਿਆ ਜਾ ਸਕਦਾ ਹੈਉਹ ਪਲਾਂਟ ਚਲਾਉਣ ਲਈ ਬਿਜਲੀ ਚਾਹੀਦੀ ਸੀ, ਇਸ ਮਕਸਦ ਵਾਸਤੇ ਵੱਡਾ ਸੋਲਰ ਪਲਾਂਟ ਲਾਇਆ ਗਿਆ, ਜਿਸਦੀ ਬਿਜਲੀ ਪੰਜਾਬ ਦੀ ਬਿਜਲੀ ਕਾਰਪੋਰੇਸ਼ਨ ਪਾਵਰਕਾਮ ਨੂੰ ਪਹੁੰਚਦੀ ਹੈ ਅਤੇ ਉੱਥੋਂ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਮਿਲਦੀ ਹੈਮਹੀਨਾ ਪੂਰਾ ਹੋਣ ਪਿੱਛੋਂ ਵੱਧ ਬਿਜਲੀ ਬਣ ਗਈ ਤੇ ਘੱਟ ਵਰਤੀ ਹੋਵੇ ਤਾਂ ਵਧਦੇ ਪੈਸੇ ਪੰਚਾਇਤ ਦੇ ਖਾਤੇ ਵਿੱਚ ਪੈ ਜਾਂਦੇ ਹਨ, ਪਰ ਜਦੋਂ ਘੱਟ ਬਣੀ ਅਤੇ ਵੱਧ ਵਰਤੀ ਜਾਵੇ ਤਾਂ ਉਸ ਮੁਤਾਬਕ ਪਾਵਰਕਾਮ ਨੂੰ ਬਿੱਲ ਭਰ ਦਿੱਤਾ ਜਾਂਦਾ ਹੈਸੋਲਰ ਸਿਸਟਮ ਅਤੇ ਟਰੀਟਮੈਂਟ ਪਲਾਂਟ ਦੋਵੇਂ ਠੀਕ ਚੱਲੀ ਜਾਂਦੇ ਹਨ

ਜਦੋਂ ਪੰਜਾਬ ਸਰਕਾਰ ਨੇ ਧੀਆਂ ਲਈ ਸ਼ਗਨ ਦੇਣ ਦੀ ਸਕੀਮ ਸ਼ੁਰੂ ਕੀਤੀ ਤਾਂ ਇੱਥੇ ਓਵਰਸੀਜ਼ ਕਮੇਟੀ ਨੇ ਕਹਿ ਦਿੱਤਾ ਕਿ ਜਿੰਨੇ ਪੈਸੇ ਸਰਕਾਰ ਦੇਵੇਗੀ, ਓਨੇ ਪੈਸੇ ਕਮੇਟੀ ਵੀ ਖਰਚੇਗੀ ਅਤੇ ਨਕਦ ਪੈਸੇ ਨਹੀਂ, ਸੰਬੰਧਤ ਲੜਕੀ ਅਤੇ ਉਸ ਦੇ ਮਾਂ-ਬਾਪ ਨੂੰ ਨਾਲ ਲਿਜਾ ਕੇ ਉਸ ਦੀ ਲੋੜ ਦੀਆਂ ਵਸਤਾਂ ਲੈ ਕੇ ਦੇਵੇਗੀ, ਖਰਚਾ ਵੱਧ ਹੁੰਦਾ ਹੈ ਤਾਂ ਉਹ ਵੀ ਕਰ ਦਿੱਤਾ ਜਾਵੇਗਾਪਿੰਡ ਵਿੱਚ ਇੱਕ ਐੱਨ ਆਰ ਆਈ ਨਾਜ਼ਰ ਸਿੰਘ ਹੁਰਾਂ ਦਾ ਘਰ ਵਿਹਲਾ ਪਿਆ ਸੀ, ਉਸ ਨੂੰ ਫੋਨ ਕੀਤਾ ਕਿ ਬੱਚਿਆਂ ਲਈ ਸਕੂਲ ਬਣਾ ਦੇਈਏ, ਉਸ ਨੇ ਜੱਕੋਤੱਕੇ ਵਿੱਚ ਹਾਂ ਕਰ ਦਿੱਤੀਸਕੂਲ ਬਣਨਾ ਸ਼ੁਰੂ ਹੋਇਆ ਤਾਂ ਉਹ ਸੱਜਣ ਕੁਝ ਦਿਨ ਬਾਅਦ ਆਪਣੇ ਪਿੰਡ ਆ ਗਿਆ, ਲੋਕੀਂ ਕਹਿਣ ਕਿ ਕਿਸੇ ਨੇ ਚੁੱਕ ਦਿੱਤਾ ਤਾਂ ਉਹ ਆਪਣਾ ਘਰ ਛੁਡਾ ਲਵੇਗਾਦੂਸਰੇ ਦਿਨ ਉਹ ਐੱਨ ਆਰ ਆਈ ਉੱਥੇ ਆਇਆ ਤੇ ਸਕੂਲ ਬਣਦਾ ਵੇਖ ਕੇ ਕਹਿਣ ਲੱਗਾ ਕਿ ਇਹੋ ਜਿਹੇ ਕੰਮ ਲਈ ਖਰਚ ਵੀ ਲੱਗਣਾ ਹੈ, ਘਰ ਤਾਂ ਦਿੱਤਾ ਹੈ, ਇੱਕ ਲੱਖ ਰੁਪਏ ਫੜੋ, ਬੱਸ ਇਹ ਕੰਮ ਰੁਕਣ ਨਾ ਦਿਉਦੋਆਬੇ ਵਿੱਚ ਆਮ ਤੌਰ ਉੱਤੇ ਕਿਸੇ ਦੇ ਘਰ ਦਾ ਜੀਅ ਵਿਛੋੜਾ ਦੇ ਜਾਵੇ ਤਾਂ ਪਹੁੰਚ ਵਾਲੇ ਲੋਕ ਉਸ ਪਿੰਡ ਦੇ ਬਾਹਰ ਕੁਝ ਗੇਟ ਵਗੈਰਾ ਬਣਾਉਣ ਦਾ ਕੰਮ ਕਰਦੇ ਹਨ, ਇਸ ਓਵਰਸੀਜ਼ ਕਮੇਟੀ ਨੇ ਪਿਰਤ ਬਦਲ ਦਿੱਤੀਵਿਦੇਸ਼ ਵਸਦੇ ਪਿੰਡ ਦੇ ਇੱਕ ਕਮੇਟੀ ਮੈਂਬਰ ਦੀ ਯਾਦ ਤਾਜ਼ਾ ਰੱਖਣ ਲਈ ਪਰਿਵਾਰ ਨੇ ਓਵਰਸੀਜ਼ ਕਮੇਟੀ ਤੋਂ ਪੁੱਛਿਆ ਕਿ ਕੀ ਕਰੀਏ ਤੇ ਓਵਰਸੀਜ਼ ਕਮੇਟੀ ਦੀ ਸਲਾਹ ਮੰਨ ਕੇ ਤਿੰਨ ਪਿੰਡਾਂ ਵਿਚਾਲੇ ਆਧੁਨਿਕ ਪੱਧਰ ਦਾ ਜਿੰਮ ਬਣਵਾ ਦਿੱਤਾ, ਜਿੱਥੇ ਸਵੇਰ ਵੇਲੇ ਤਿੰਨ ਪਿੰਡਾਂ ਦੀਆਂ ਧੀਆਂ ਆ ਸਕਦੀਆਂ ਹਨ ਅਤੇ ਦੁਪਹਿਰ ਦੇ ਬਾਅਦ ਨੌਜਵਾਨਾਂ ਨੂੰ ਖੁੱਲ੍ਹਾ ਮੌਕਾ ਮਿਲਦਾ ਹੈਇਸ ਜਿੰਮ ਵਿੱਚ ਕੀਤੀ ਹੋਈ ਮਿਹਨਤ ਨਾਲ ਕਈ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਲਈ ਸਰੀਰਕ ਟੈੱਸਟ ਦੇਣ ਦੀ ਮਦਦ ਮਿਲੀ ਹੈ ਇੱਦਾਂ ਦੇ ਬਹੁਤ ਸਾਰੇ ਕੰਮ ਇਸ ਪਿੰਡ ਦੀ ਉਸ ਓਵਰਸੀਜ਼ ਕਮੇਟੀ ਨੇ ਕੀਤੇ ਹਨ

ਇਹੀ ਨਹੀਂ, ਏਸ਼ੀਆ ਦੇ ਕਈ ਦੇਸ਼ਾਂ ਵਿੱਚ ਜਦੋਂ ਸੁਨਾਮੀ ਆਈ ਤੇ ਬਹੁਤ ਸਾਰੀ ਤਬਾਹੀ ਹੋਈ ਤਾਂ ਵਿਦੇਸ਼ ਵਿੱਚ ਬੈਠੇ ਇਸ ਪਿੰਡ ਦੇ ਪਰਵਾਸੀਆਂ ਨੇ ਮੀਟਿੰਗ ਕਰ ਕੇ ਸਹਾਇਤਾ ਭੇਜਣ ਦਾ ਮਨ ਬਣਾਇਆਫਿਰ ਮਦਦ ਭੇਜਣ ਦੀ ਥਾਂ ਉੱਥੇ ਜਾ ਕੇ ਲੋੜਵੰਦਾਂ ਦੀ ਮਦਦ ਆਪ ਕਰਨ ਦੀ ਸਲਾਹ ਬਣੀਨਿਰਮਲ ਸਿੰਘ ਨੇ ਆਪਣੇ ਨਾਲ ਪੰਜਾਬ ਤੋਂ ਇੱਕ ਸਾਥੀ ਹੋਰ ਲਿਆ ਅਤੇ ਹਵਾਈ ਟਿਕਟਾਂ ਅਤੇ ਟਿਕਾਅ ਦੇ ਸਾਰੇ ਖਰਚੇ ਪੱਲਿਉਂ ਕਰ ਕੇ ਤਾਮਿਲ ਨਾਡੂ ਵਿੱਚ ਘਰ-ਘਰ ਪਹੁੰਚ ਕੇ ਲੋਕਾਂ ਦੀ ਮਦਦ ਕੀਤੀ, ਜਿਸਦੀ ਤਾਰੀਫ ਸੰਬੰਧਤ ਇਲਾਕੇ ਦੇ ਡਿਪਟੀ ਕਮਿਸ਼ਨਰ ਨੇ ਕੀਤੀ ਸੀਉਸ ਦੀ ਚਿੱਠੀ ਪਤਾ ਨਹੀਂ ਕਿਸੇ ਨੇ ਸੰਭਾਲੀ ਹੋਵੇਗੀ ਕਿ ਨਹੀਂ, ਪਰ ਇੱਦਾਂ ਦਾ ਕੰਮ ਉਨ੍ਹਾਂ ਕੋਈ ਇੱਕ-ਅੱਧ ਨਹੀਂ ਸੀ ਕੀਤਾ, ਕੰਮਾਂ ਦੀ ਲੜੀ ਚਲਦੀ ਰੱਖਦਾ ਸੀ ਨਿਰਮਲ ਸਿੰਘ ਤੇ ਸਾਥ ਦਿੰਦੇ ਹੁੰਦੇ ਸਨ ਪਿੰਡ ਸੰਘੇ ਖਾਲਸਾ ਦੇ ਲੋਕਆਪਣੇ ਪਿੰਡ ਵਿੱਚ ਹੀ ਨਹੀਂ, ਇਲਾਕੇ ਵਿੱਚ ਵੀ ਵਿਕਾਸ ਦੇ ਕੰਮਾਂ ਲਈ ਉਹ ਕਈ ਵਾਰੀ ਸਰਪੰਚਾਂ-ਪੰਚਾਂ ਦੇ ਸੈਮੀਨਾਰ ਆਪਣੇ ਪਿੰਡ ਵਿੱਚ ਕਰਾਇਆ ਕਰਦਾ ਸੀ ਅਤੇ ਉਨ੍ਹਾਂ ਦੀ ਮਦਦ ਲਈ ਪੇਸ਼ਕਸ਼ ਹੀ ਨਹੀਂ ਸੀ ਕਰਦਾ, ਪੂਰੀ ਮਦਦ ਵੀ ਕਰਨ ਜਾਂਦਾ ਸੀ

ਸਮਾਜ ਸੇਵਾ ਦੇ ਬਹੁਤ ਸਾਰੇ ਕੰਮ ਕੀਤੇ ਹਨ, ਪਰ ਅੱਜ ਤਕ ਕਿਸੇ ਤੋਂ ਮੰਗਿਆ ਕੁਝ ਨਹੀਂ, ਇਸ ਪਿੰਡ ਦੇ ਲੋਕਾਂ ਨੇ ਇਨ੍ਹਾਂ ਵੱਲੋਂ ਕੀਤੀ ਗਈ ਪਹਿਲ ਨੂੰ ਤਿੰਨ ਜਣਿਆਂ ਸਤਨਾਮ ਸਿੰਘ ਰੰਧਾਵਾ, ਨਿਰਮਲ ਸਿੰਘ ਸੰਘਾ ਤੇ ਸੰਤੋਖ ਸਿੰਘ ਦੀ ਨਹੀਂ ਸੀ ਰਹਿਣ ਦਿੱਤਾ, ਸਮੁੱਚੇ ਪਿੰਡ ਦਾ ਜ਼ਿੰਮਾ ਮੰਨ ਲਿਆ ਸੀਨਤੀਜਾ ਇਹ ਨਿਕਲਿਆ ਕਿ ਦੁਨੀਆ ਭਰ ਦੇ ਕਿਸੇ ਵੀ ਦੇਸ਼ ਵਿੱਚ ਵਸਦੇ ਪਿੰਡ ਦੇ ਲੋਕ ਖੁਦ ਆਵਾਜ਼ ਮਾਰ ਕੇ ਆਖਦੇ ਹਨ ਕਿ ਅਸੀਂ ਪੈਸੇ ਭੇਜਣੇ ਹਨ, ਓਵਰਸੀਜ਼ ਕਮੇਟੀ ਦਾ ਖਾਤਾ ਨੰਬਰ ਦਿਓਹਰ ਸਾਲ ਮਾਘੀ ਮੌਕੇ ਪਿੰਡ ਵਿੱਚ ਆਏ ਹੋਏ ਪਰਵਾਸੀ ਪੰਜਾਬੀਆਂ ਦਾ ਇਕੱਠ ਹੁੰਦਾ ਹੈ ਤੇ ਜਿਹੜਾ ਉਮਰ ਵਿੱਚ ਸਭ ਤੋਂ ਵੱਡਾ ਹੋਵੇ, ਪ੍ਰਧਾਨਗੀ ਉਸ ਦੀ ਕਰਵਾ ਕੇ ਮੀਟਿੰਗ ਮੁੱਕਦੀ ਨਾਲ ਹੀ ਪ੍ਰਧਾਨਗੀ ਖਤਮ ਹੋ ਜਾਂਦੀ ਹੈ, ਅਗਲੀ ਮਾਘੀ ਮੌਕੇ ਕੋਈ ਹੋਰ ਪ੍ਰਧਾਨ ਹੁੰਦਾ ਹੈ, ਪਰ ਕੰਮ ਸਾਰਾ ਸਾਲ ਚੱਲਦਾ ਜਾਂਦਾ ਹੈਅੱਜਕੱਲ੍ਹ ਪਿੰਡ ਦੇ ਬਾਹਰਵਾਰ ਗੁਰਦੁਆਰਾ ਸਾਹਿਬ ਦੇ ਨਾਲ ਖਾਲੀ ਪੰਚਾਇਤੀ ਥਾਂ ਉੱਤੇ ਪਿੰਡ ਦੀ ਲੋੜ ਲਈ ਹੇਠਾਂ ਇੱਕ ਕਾਰ ਪਾਰਕ ਤੇ ਉਸ ਉੱਪਰ ਕਮਿਊਨਿਟੀ ਹਾਲ ਬਣਾਉਣ ਦਾ ਕੰਮ ਉਲੀਕਿਆ ਪਿਆ ਹੈ, ਤਾਂ ਜੋ ਲੋੜਵੰਦ ਲੋਕਾਂ ਨੂੰ ਮੈਰਿਜ ਪੈਲਸਾਂ ਦੇ ਮਹਿੰਗੇ ਖਰਚ ਤੋਂ ਲੱਗੀ ਵਾਹ ਬਚਾਇਆ ਜਾ ਸਕੇ ਇੱਦਾਂ ਦੇ ਕਈ ਹੋਰ ਪ੍ਰਾਜੈਕਟ ਵੀ ਉਲੀਕੇ ਹੋਏ ਹਨਪਿੰਡ ਦੀਆਂ ਗਲੀਆਂ ਵਿੱਚ ਸੀ ਸੀ ਟੀ ਵੀ ਕੈਮਰੇ ਲਾਏ ਜਾ ਰਹੇ ਹਨਨਿਰਮਲ ਸਿੰਘ ਹੱਸ ਕੇ ਕਹਿੰਦਾ ਹੁੰਦਾ ਸੀ, ਜਦੋਂ ਪੰਜਾਬ ਵਿੱਚ ਰਾਤ ਹੋਵੇ, ਸਾਡੇ ਵੱਲ ਦਿਨ ਹੁੰਦਾ ਹੈ, ਤੁਸੀਂ ਪਿੰਡ ਵਾਲਿਉ ਆਰਾਮ ਨਾਲ ਨੀਂਦ ਦਾ ਸੁਖ ਮਾਣਿਓ, ਅਸੀਂ ਉੱਥੇ ਬੈਠੇ ਇਨ੍ਹਾਂ ਕੈਮਰਿਆਂ ਵੱਲ ਦਿਨੇ ਵੇਖਦੇ ਰਿਹਾ ਕਰਾਂਗੇ ਤੇ ਜੇ ਕਿਤੇ ਕੋਈ ਮਾੜਾ ਬੰਦਾ ਦਿਸੇ ਤਾਂ ਨੇੜਲੇ ਘਰਾਂ ਨੂੰ ਫੋਨ ਕਰ ਕੇ ਬਚਣ ਨੂੰ ਕਹਿ ਦਿਆ ਕਰਾਂਗੇ ਅਤੇ ਹਰ ਕੋਈ ਐੱਨ ਆਰ ਆਈ ਆਪਣੀ ਗਲੀ ਦੇ ਕੈਮਰੇ ਦਾ ਕੋਡ ਲੈ ਸਕੇਗਾ

ਇੱਦਾਂ ਦਾ ਇੱਕ ਮੌਕਾ ਸੀ, ਜਦੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਸੋਮ ਪ੍ਰਕਾਸ਼, ਜਿਹੜੇ ਅੱਜਕੱਲ੍ਹ ਕੇਂਦਰ ਸਰਕਾਰ ਦੇ ਰਾਜ ਮੰਤਰੀ ਹਨ, ਇਸ ਪਿੰਡ ਵਿੱਚ ਆਏ ਤਾਂ ਸਾਰਾ ਕੁਝ ਵੇਖਣ ਪਿੱਛੋਂ ਪੁੱਛ ਬੈਠੇ ਸਨ: ਤੁਸੀਂ ਵਿਦੇਸ਼ ਵਿੱਚ ਸੁਖਾਲੀ ਜ਼ਿੰਦਗੀ ਮਾਣ ਰਹੇ ਹੋ, ਉਹ ਕਿਹੜੀ ਗੱਲ ਹੈ, ਜਿਹੜੀ ਤੁਹਾਨੂੰ ਮੁੜ-ਮੁੜ ਪਿੰਡ ਲਈ ਕੁਝ ਕਰਨ ਨੂੰ ਪ੍ਰੇਰਦੀ ਹੈ? ਇਸਦੇ ਜਵਾਬ ਵਿੱਚ ਸਤਨਾਮ ਸਿੰਘ ਰੰਧਾਵਾ ਨੇ ਕਿਹਾ ਸੀ: “ਇਸ ਪਿੰਡ ਦੇ ਸਰਕਾਰੀ ਸਕੂਲ ਵਿੱਚ ਨੰਗੇ ਪੈਰੀਂ ਜਾਂਦੇ ਹੁੰਦੇ ਸਾਂ ਅਤੇ ਇੱਕ ਟਕਾ ਫੀਸ ਦੇ ਕੇ ਅਸੀਂ ਪੜ੍ਹੇ ਸਾਂਅੱਜਕੱਲ੍ਹ ਜਦੋਂ ਬੈਠੀਏ ਤਾਂ ਸਾਡੀ ਸਾਂਝੀ ਰਾਏ ਹੁੰਦੀ ਹੈ ਕਿ ਪਿੰਡ ਦੀ ਮਿੱਟੀ ਵਿੱਚ ਇੱਕ ਟਕਾ ਫੀਸ ਵਾਲਾ ਸਕੂਲ ਨਾ ਹੁੰਦਾ ਤਾਂ ਅਸੀਂ ਸ਼ਾਇਦ ਇੰਗਲੈਂਡ, ਕੈਨੇਡਾ, ਅਮਰੀਕਾ ਨਾ ਪੁੱਜ ਸਕਦੇਸਾਡੇ ਪਿੰਡ ਦੇ ਸਕੂਲ ਦੀ ਇੱਕ ਟਕਾ ਫੀਸ ਸਾਨੂੰ ਸਾਡੇ ਸਿਰ ਪਿੰਡ ਦਾ ਇੱਕ ਟਕੇ ਦਾ ਕਰਜ਼ਾ ਲਗਦਾ ਹੈ, ਅਸੀਂ ਸਮੁੱਚੀ ਉਮਰ ਲਾ ਦੇਈਏ ਤਾਂ ਕਰਜ਼ਾ ਲਾਹਿਆ ਨਹੀਂ ਜਾਣਾ, ਇਸ ਲਈ ਹਰ ਸਾਲ ਉਸ ਦੀ ਕਿਸ਼ਤ ਦੇਣ ਆਉਂਦੇ ਹਾਂ

ਸੋਮ ਪ੍ਰਕਾਸ਼ ਨੇ ਜੱਫੀ ਵਿੱਚ ਲੈ ਕੇ ਕਿਹਾ ਸੀ, ਪੰਜਾਬ ਨੂੰ ਇਹੋ ਜਿਹੇ ਪੁੱਤਰਾਂ ਦੀ ਲੋੜ ਹੈਅਗਲੇ ਸਾਲ ਜਦੋਂ ਉਹ ਤਿੰਨੇ ਜਣੇ ਆਏ ਤਾਂ ਇੱਕ ਰਾਤ ਸਤਨਾਮ ਸਿੰਘ ਰੰਧਾਵਾ ਮੈਨੂੰ ਅਤੇ ਨਿਰਮਲ ਸਿੰਘ ਸੰਘਾ ਨੂੰ ਕਹਿ ਕੇ ਗਿਆ ਕਿ ਰਾਤੋ ਰਾਤ ਦਿੱਲੀ ਜਾਣਾ ਹੈ, ਕੱਲ੍ਹ ਸ਼ਾਮ ਨੂੰ ਮੁੜ ਆਵਾਂਗਾਸਵੇਰੇ ਛੇ ਵਜੇ ਖਬਰ ਆ ਗਈ ਕਿ ਪਾਣੀਪਤ ਲਾਗੇ ਹਾਦਸਾ ਹੋ ਗਿਆ ਤੇ ਉਹ ਸਾਨੂੰ ਵਿਛੋੜਾ ਦੇ ਗਿਆ ਸੀਸਾਰੇ ਪਿੰਡ ਨੇ ਬਾਕੀ ਕੰਮ ਸਤਨਾਮ ਸਿੰਘ ਨੂੰ ਸ਼ਰਧਾਂਜਲੀ ਵਾਂਗ ਚਾਲੂ ਰੱਖੇ ਸਨਇਸ ਫਰਵਰੀ ਦੀ ਬਾਈ ਤਰੀਕ ਨੂੰ ਨਿਰਮਲ ਸਿੰਘ ਸੰਘਾ ਦਿਲ ਦੇ ਦੌਰੇ ਨਾਲ ਤੁਰ ਗਿਆਨਿਰਮਲ ਸਿੰਘ ਨਹੀਂ, ਉਸ ਪਿੰਡ ਦਾ ‘ਇੱਕ ਟਕੇ ਦਾ ਕਰਜ਼ਾ’ ਮੋੜਨ ਵਾਲਾ ਇਹੋ ਜਿਹਾ ਦੂਜਾ ਪੁੱਤਰ ਵੀ ਤੁਰ ਗਿਆ, ਜਿਹੜਾ ਨਵੇਕਲੇ ਕੰਮਾਂ ਨਾਲ ਪੰਜਾਬੀਅਤ ਦੀ ਰਾਤ-ਦਿਨ ਸੇਵਾ ਕਰੀ ਜਾਣ ਨੂੰ ਸਮਰਪਤ ਸੀਉਹਦੇ ਜਿਹਾ ਹੋਰ ਕੋਈ ਨਹੀਂ ਹੋ ਸਕਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4757)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)
 

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author