KamaljitSBanwait7ਕੀ ਲੋਕਾਂ ਨੇ ਮੁੱਖ ਮੰਤਰੀ ਦੇ ਇਕੱਠਾਂ ਵਿੱਚ ਜਾਣਾ ਛੱਡ ਦਿੱਤਾ ਹੈ? ਕੀ ਮੁੱਖ ਮੰਤਰੀ ...
(21 ਜੂਨ 2026)


ਸ੍ਰੀ ਅਕਾਲ ਤਖਤ ਸਾਹਿਬ ਸਰਬਉੱਚ ਹੈ
ਸ੍ਰੀ ਅਕਾਲ ਤਖਤ ਦੇ ਮੋਹਰੇ ਹਰੇਕ ਸਿੱਖ ਦਾ ਸਿਰ ਝੁਕਦਾ ਹੈਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੋਹਰੇ ਹੁਣ ਸਿੱਖਾਂ ਦਾ ਸਿਰ ਝੁਕਦਾ ਹੈ ਕਿ ਨਹੀਂ, ਇਹ ਇੱਕ ਨਵੀਂ ਤਰ੍ਹਾਂ ਦਾ ਸਵਾਲ ਬਣ ਕੇ ਉੱਭਰਨ ਲੱਗਾ ਹੈਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਲਏ ਜਾ ਰਹੇ ਫੈਸਲਿਆਂ ਨੇ ਸਿੱਖ ਕੌਮ ਨੂੰ ਦੁਬਿਧਾ ਵਿੱਚ ਪਾ ਦਿੱਤਾ ਹੈਫੈਸਲੇ ਜਥੇਦਾਰ ਦੇ ਹਨ ਪਰ ਸਵਾਲਾਂ ਵਿੱਚ ਘਿਰ ਸਿੱਖ ਗਏ ਹਨਜਥੇਦਾਰ ਗੜਗੱਜ ਦੀ ਅੱਧ ਪਚੱਧੀ ਦਸਤਾਰ ਬੰਦੀ ਤੋਂ ਲੈ ਕੇ ਵਿਧਾਇਕਾਂ ਨੂੰ ਤਲਬ ਕਰਨ ਤਕ ਲਈ ਫੈਸਲਿਆਂ ਨਾਲ ਉਹਨਾਂ ਦਾ ਕੱਦ ਬੌਣਾ ਹੋਇਆ ਹੈਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਦਿੱਤੇ ਫਤਵੇ ਬਾਰੇ ਉਹਨਾਂ ਨੇ ਆਪ ਹੀ ਜਥੇਦਾਰ ਅਤੇ ਸੁਖਬੀਰ ਸਿੰਘ ਬਾਦਲ ਨੂੰ ਧੋ ਮਾਰਿਆ ਹੈਮੁੱਖ ਮੰਤਰੀ ਉਹਨਾਂ ਨੂੰ ਸਿਆਸੀ ਐਨਕ ਉਤਾਰ ਕੇ ਵਿਚਰਨ ਦਾ ਸੁਝਾ ਦਿੰਦੇ ਹਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨੇ ਕਾਨੂੰਨ ਦਾ ਰੂਪ ਕੇਵਲ ਬਿੱਲ ਦੇ ਅਸੈਂਬਲੀ ਵਿੱਚ ਪਾਸ ਹੋਣ ਨਾਲ ਕਾਨੂੰਨ ਦਾ ਰੂਪ ਨਹੀਂ ਸੀ ਧਾਰਿਆ ਸਗੋਂ ਇਸ ਉੱਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੀ ਵੀ ਮੋਹਰ ਲੱਗੀ ਸੀਇਸ ਤਰ੍ਹਾਂ ਪੰਜਾਬ ਦੇ ਗਵਰਨਰ ਕਟਾਰੀਆਂ ਨੂੰ ਵੀ ਤਲਬ ਕਰਨਾ ਬਣਦਾ ਹੈਸੰਵਿਧਾਨਿਕ ਨਜ਼ਰੀਏ ਤੋਂ ਦੇਖੀਏ ਤਾਂ ਕਾਨੂੰਨ ਅਤੇ ਨਿਆਪਾਲਿਕਾ ਨਾਲ ਜੁੜੇ ਮਾਹਿਰ ਜਥੇਦਾਰ ਗੜਗੱਜ ਨੂੰ ਆਪਣੇ ਫੈਸਲੇ ਉੱਤੇ ਮੁੜ ਤੋਂ ਵਿਚਾਰ ਕਰਨ ਦੀ ਸਲਾਹ ਦਿੰਦੇ ਹਨ

ਕਾਨੂੰਨ ਨਾਲ ਵਾਹ ਵਾਸਤਾ ਰੱਖਣ ਵਾਲੇ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਪੰਜਾਬ ਸਰਕਾਰ ਦੇ ਵਿਧਾਇਕਾਂ ਨੂੰ ਤਲਬ ਕਰਨ ਦਾ ਹੱਕ ਨਹੀਂ ਰੱਖਦੇਉਹ ਤਾਂ ਇੱਥੋਂ ਤਕ ਕਹਿੰਦੇ ਹਨ ਕਿ ਵਿਧਾਨ ਸਭਾ ਜਾਂ ਪਾਰਲੀਮੈਂਟ ਵਿੱਚ ਦਿੱਤੇ ਭਾਸ਼ਣ ਅਤੇ ਬਣੇ ਕਾਨੂੰਨਾਂ ਨੂੰ ਲੈ ਕੇ ਮੁਲਕ ਦੀ ਸੁਪਰੀਮ ਕੋਰਟ ਨੂੰ ਵੀ ਕੋਈ ਟਿੱਪਣੀ ਕਰਨ ਦਾ ਹੱਕ ਨਹੀਂ ਹੈਇੱਥੋਂ ਤਕ ਕਿ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਬੋਲੇ ਸ਼ਬਦ ਹੱਤਕ ਦੇ ਘੇਰੇ ਵਿੱਚ ਵੀ ਨਹੀਂ ਆਉਂਦੇਹਾਂ, ਵਿਧਾਨ ਸਭਾ ਅਤੇ ਲੋਕ ਸਭਾ ਦੇ ਸਪੀਕਰਾਂ ਨੂੰ ਕਿਸੇ ਐੱਮਐੱਲਏ ਜਾਂ ਐੱਮਪੀ ਵੱਲੋਂ ਕਈਆਂ ਗੱਲਾਂ ਨੂੰ ਰਿਕਾਰਡ ’ਤੇ ਲਿਆਉਣ ਜਾਂ ਨਾ ਲਿਆਉਣ ਦਾ ਹੱਕ ਹੈ ਇਨ੍ਹਾਂ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਕੁਲਦੀਪ ਸਿੰਘ ਗੜਗੱਜ ਦਾ ਆਪਣੇ ਫੈਸਲੇ ਉੱਤੇ ਮੁੜ ਤੋਂ ਵਿਚਾਰ ਕਰਨਾ ਬਣਦਾ ਹੈਉਹ ਇਸ ਤੋਂ ਪਹਿਲਾਂ ਵੀ ਅਹਿਮਕਾਨਾ ਫੈਸਲੇ ਲੈਂਦੇ ਰਹੇ ਹਨਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨੂੰ ਲੈ ਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੰਮਨ ਕਰਨ ਦੀ ਕੋਈ ਤੁਕ ਨਹੀਂ ਸੀ ਬਣਦੀਉਸ ਤੋਂ ਬਾਅਦ ਸਪੀਕਰ ਸੰਧਵਾਂ ਨੂੰ ਲਿਖਿਆ ਚਿਤਾਵਣੀ ਪੱਤਰ ਵੀ ਬੇਲੋੜਾ ਹੀ ਰਿਹਾ ਹੈ

ਜਥੇਦਾਰ ਗੜਗੱਜ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਰੂ ਦੋਖੀ ਤੇ ਪੰਥ ਵਿਰੋਧੀ ਦੱਸਣ ਤੋਂ ਬਾਅਦ ਉਹਨਾਂ ਦਾ ਸਮਾਜਿਕ ਬਾਈਕਾਟ ਕਰਨ ਦੇ ਦਿੱਤੇ ਫਤਵੇ ਅਤੇ ਉਸਦੇ ਪ੍ਰਤੀਕਰਮ ਵਜੋਂ ਮੁੱਖ ਮੰਤਰੀ ਵੱਲੋਂ ਦਿੱਤੇ ਸਪਸ਼ਟੀਕਰਨ ਬਾਰੇ ਗੱਲ ਕਰਨ ਦੀ ਬਜਾਏ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਟਿੱਪਣੀ ਬਾਰੇ ਗੱਲ ਕਰਨੀ ਵਧੇਰੇ ਜ਼ਰੂਰੀ ਅਤੇ ਅਹਿਮ ਲਗਦੀ ਹੈਉਹ ਕਹਿੰਦੇ ਹਨ ਕਿ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈਇਹ ਉਹ ਸੁਖਬੀਰ ਸਿੰਘ ਬਾਦਲ ਹਨ ਜਿਹੜੇ ਦਾਅਵਾ ਕਰਦੇ ਨਹੀਂ ਥੱਕਦੇ ਹਨ ਕਿ ਦੋ ਦਸੰਬਰ ਦਾ ਹੁਕਮਨਾਮਾ ਕੇਂਦਰੀ ਏਜੰਸੀਆਂ ਵੱਲੋਂ ਜਾਰੀ ਕਰਾਇਆ ਗਿਆ ਸੀਇਸ ਤੋਂ ਪਹਿਲਾਂ ਉਹ ਆਪਣੇ ਰਿਮੋਟ ਕੰਟਰੋਲ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਜ਼ਲੀਲ ਕਰਕੇ ਅਹੁਦੇ ਤੋਂ ਪਾਸੇ ਕਰਦੇ ਹਨਇਸ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਹੀ ਨਹੀਂ ਗਿਆ, ਸਗੋਂ ਉਸਦੀ ਕਿਰਦਾਰਕੁਸ਼ੀ ਵੀ ਕੀਤੀ ਗਈ ਸੀਜਦੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਦੋ ਦਸੰਬਰ ਦੇ ਹੁਕਮਨਾਮੇ ਵਿੱਚ ਕਿਹਾ ਗਿਆ ਸੀ ਕਿ ਸਾਰੇ ਅਕਾਲੀ ਦਲ ਆਪਣੇ ਆਪਣੇ ਚੁੱਲ੍ਹੇ ਸਮੇਟਕੇ ਨਵਾਂ ਅਕਾਲੀ ਦਲ ਬਣਾਉਣ ਤਾਂ ਖੜ੍ਹਾ ਕਰਨ ਤਾਂ ਸੁਖਬੀਰ ਸਿੰਘ ਬਾਦਲ ਨੇ ਇਹ ਬਹਾਨਾ ਲਾਇਆ ਸੀ ਕਿ ਇਸ ਨਾਲ ਭਾਰਤੀ ਚੋਣ ਕਮਿਸ਼ਨ ਵੱਲੋਂਮਾਨਤਾ ਖਤਮ ਕੀਤੀ ਜਾ ਸਕਦੀ ਹੈ। ਜੇ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਖਲ ਉੱਤੇ ਇਤਰਾਜ਼ ਸੀ ਤਾਂ ਹੁਣ ਦੇ ਹੁਕਮਾਂ ਉੱਤੇ ਇਤਰਾਜ਼ ਕਿਉਂ ਨਹੀਂ? ਹੁਣ ਜਥੇਦਾਰ ਨੂੰ ਮੰਤਰੀਆਂ ਸਮੇਤ ਵਿਧਾਇਕਾਂ ਨੂੰ ਤਲਬ ਕਰਨ ਦਾ ਹੱਕ ਕਿੱਥੋਂ ਮਿਲ ਜਾਂਦਾ ਹੈ?

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਇੱਕ ਵੱਖਰੇ ਟਵੀਟ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਕੀਲ ਅੰਦਰ ਹਰਜਿੰਦਰ ਸਿੰਘ ਧਾਮੀ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਪਾਉਣ ਦੀ ਅਪੀਲ ਕਰਨ ਦੀ ਮੱਤ ਦਿੰਦੇ ਹਨਇਹ ਉਹ ਧਾਮੀ ਹਨ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਨਵੇਂ ਅਕਾਲੀ ਦਲ ਦੀ ਭਰਤੀ ਲਈ ਬਣਾਈ ਸੱਤ ਮੈਂਬਰੀ ਕਮੇਟੀ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀਇਸ ਤੋਂ ਪਹਿਲਾਂ ਜਦੋਂ ਉਹਨਾਂ ਨੇ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਦਾ ਡਰਾਮਾ ਰਚਿਆ ਸੀ ਤਦ ਵੀ ਉਹ ਉਸ ਵੇਲੇ ਦੇ ਜਥੇਦਾਰ ਦੇ ਕਹਿਣ ’ਤੇ ਅਸਤੀਫਾ ਵਾਪਸ ਲੈਣ ਲਈ ਰਾਜ਼ੀ ਨਹੀਂ ਸਨ ਹੋਏ ਪਰ ਇਸਦੇ ਉਲਟ ਸੁਖਬੀਰ ਸਿੰਘ ਬਾਦਲ ਦੇ ਘਰ ਜਾ ਕੇ ਕੁੰਡਾ ਖੜਕਾਉਂਦਿਆਂ ਹੀ ਉਹ ਮੋਹਰੇ ਹੋ ਕੇ ਉੱਠ ਤੁਰੇ ਸਨ

ਜਥੇਦਾਰ ਗੜਗੱਜ ਨੇ ਮੁੱਖ ਮੰਤਰੀ ਮਾਨ ਦੇ ਇੱਕ ਤਰ੍ਹਾਂ ਨਾਲ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ ਸੀਪਿਛਲੇ ਦਿਨਾਂ ਤੋਂ ਹਾਲੇ ਤਕ ਤਾਂ ਕਿਸੇ ਸਿੱਖ ਨੇ ਪਿੱਠ ਨਹੀਂ ਕੀਤੀਪਹਿਲੀ ਗੱਲ ਤਾਂ ਇਹ ਕਿ ਕੀ ਮੁੱਖ ਮੰਤਰੀ ਦੀ ਸਰਕਾਰ ਵਿੱਚ ਕੰਮ ਕਰਦੇ ਸਿੱਖ ਆਈਏਐੱਸ, ਆਈਪੀਐੱਸ ਅਫਸਰ ਜਥੇਦਾਰ ਦਾ ਹੁਕਮ ਮੰਨਣ ਲੱਗ ਪਏ ਹਨ? ਜਾਂ ਕੀ ਲੋਕਾਂ ਨੇ ਮੁੱਖ ਮੰਤਰੀ ਦੇ ਇਕੱਠਾਂ ਵਿੱਚ ਜਾਣਾ ਛੱਡ ਦਿੱਤਾ ਹੈ? ਕੀ ਮੁੱਖ ਮੰਤਰੀ ਅਲੱਗ ਥਲੱਗ ਹੋ ਕੇ ਰਹਿ ਗਏ ਹਨ? ਜੇ ਨਹੀਂ, ਤਾਂ ਇਸ ਨਾਲ ਹੇਠੀ ਕਿਸ ਦੀ ਹੋਈ ਹੈ?

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਥੇਦਾਰ ਅਕਾਲ ਤਖਤ ਵੱਲੋਂ ਸੁਣਾਏ ਫੈਸਲੇ ਦੇ ਪ੍ਰਤੀਕਰਮ ਵਜੋਂ ਜਿਹੜੀਆਂ ਗੱਲਾਂ ਕਹੀਆਂ ਹਨ, ਉਹ ਬੜੀਆਂ ਵਜ਼ਨਦਾਰ ਹਨਉਹ ਕਹਿੰਦੇ ਹਨ ਕਿ ਉਹਨਾਂ ਦਾ ਰੋਮ ਰੋਮ ਪੰਜਾਬ ਨੂੰ ਸਮਰਪਿਤ ਹੈਉਹ ਇਹ ਵੀ ਕਹਿੰਦੇ ਹਨ ਕਿ ਉਹਨਾਂ ਨੇ ਕਿਸਾਨੀ, ਜਵਾਨੀ, ਪਾਣੀ ਅਤੇ ਬਾਣੀ ਲਈ ਕੰਮ ਕੀਤਾ ਹੈ, ਜਿਹੜਾ ਕਿ ਵਿਰੋਧੀਆਂ ਨੂੰ ਭਾਅ ਨਹੀਂ ਰਿਹਾ ਹੈ ਉਨ੍ਹਾਂ ਨੇ ਅੰਤ ਵਿੱਚ ਇੱਕ ਕਮਾਲ ਦੀ ਗੱਲ ਕਹੀ ਹੈ ਕਿ ਉਹ ਫੈਸਲਾ ਪੰਥ ਅਤੇ ਸੰਗਤਾਂ ’ਤੇ ਛੱਡਦੇ ਹਨਮੁੱਖ ਮੰਤਰੀ ਦੇ ਬਾਈਕਾਟ ਦੀ ਗੱਲ ਛੱਡੀਏ, ਜੇ ਪੰਜਾਬੀਆਂ ਨੇ ਉਹਨਾਂ ਨੂੰ ਦੁਬਾਰਾ ਮੁੱਖ ਮੰਤਰੀ ਬਣਾ ਦਿੱਤਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਕਿੱਥੇ ਜਾ ਲੁਕਣਗੇ

ਨਿੱਜੀ ਤੌਰ ’ਤੇ ਮੇਰੀ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਪੁਰਾਣੀ ਵਾਕਫੀਅਤ ਹੈਉਹਨਾਂ ਵੱਲੋਂ ਚਲਾਏ ਜਾ ਰਹੇ ‘ਆਪਣਾ ਘਰ’ ਵਿੱਚ ਮੈਂ ਵਿਤ ਅਨੁਸਾਰ ਵਿੱਤੀ ਮਦਦ ਵੀ ਪਾਉਂਦਾ ਰਿਹਾ ਹਾਂਉਦੋਂ ਮੈਂ ਉਹਨਾਂ ਦੀ ਹਸਤੀ ਨੂੰ ਨੇੜੇ ਤੋਂ ਹੋ ਕੇ ਨਹੀਂ ਸੀ ਘੋਖਿਆ ਪਰ ਜਦੋਂ ਤੋਂ ਉਹ ਜਥੇਦਾਰ ਬਣੇ ਹਨ, ਮੈਨੂੰ ਕਦੇ ਵੀ ਉਹਨਾਂ ਦੇ ਭਾਸ਼ਣ ਵਿੱਚੋਂ ਹਲੀਮੀ ਜਾਂ ਸ਼ਖਸੀਅਤ ਵਿੱਚੋਂ ਨਿਮਰਤਾ ਨਹੀਂ ਲੱਭੀਉਹਨਾਂ ਦੀ ਜ਼ੁਬਾਨ ਵਿੱਚੋਂ ਰਸ ਗਾਇਬ ਹੈ ਜਿਹੜਾ ਸੰਗਤਾਂ ਨੂੰ ਨਾਲ ਤੋਰਨ ਦੀ ਸਮਰੱਥਾ ਰੱਖਦਾ ਹੋਵੇ

ਸਿੱਖਾਂ ਦਾ ਇੱਕ ਵਰਗ ਉਹ ਵੀ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਿਫਾਜ਼ਤ ਲਈ ਕਾਨੂੰਨ ਦੀ ਲੋੜ ਨਹੀਂ ਸਮਝਦਾਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਈ ਸੌ ਸਾਲ ਪਹਿਲਾਂ ਸੰਵਾਦ ਦਾ ਸੁਨੇਹਾ ਦਿੱਤਾ ਸੀਸੰਵਾਦ ਨਾਲ ਵੱਡੀਆਂ ਤੋਂ ਵੱਡੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ।

“ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥”

ਸਰਕਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਰਮਿਆਨ ਟਕਰਾਅ ਵਧਾਉਣ ਦੀ ਥਾਂ ਮਸਲਾ ਰਲਮਿਲ ਕੇ ਬੈਠਣ ਦੀ ਮੰਗ ਕਰਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author