KamaljitSBanwait7ਮਾਹਿਰਾਂ ਨੇ ਹਾਦਸੇ ਦੀ ਸੰਭਾਵਿਤ ਵਜਾਹ ਦੱਸਣੀ ਸ਼ੁਰੂ ਕਰ ਦਿੱਤੀ ਹੈ। ਏਵੀਏਸ਼ਨ ਐਕਸਪਰਟ ...
(16 ਜੂਨ 2025)


* ਕੇਂਦਰ ਸਰਕਾਰ ਨੇ ਪਾਰਲੀਮੈਂਟ ਵਿੱਚ ਮੰਨਿਆ ਹੈ ਕਿ ਦੇਸ਼ ਵਿੱਚ ਹਰ ਮਹੀਨੇ 19 ਉਡਾਣਾਂ ਤਕਨੀਕੀ ਖ਼ਰਾਬੀ ਕਾਰਨ ਪ੍ਰਭਾਵਿਤ ਹੁੰਦੀਆਂ ਹਨ

* ਏਵੀਏਸ਼ਨ ਮਾਹਿਰਾਂ ਨੇ ਦੱਸੇ ਅਹਿਮਦਾਬਾਦ ਹਾਦਸੇ ਦੇ ਸੰਭਾਵਿਤ ਕਾਰਨ
* ਭਾਰਤ ਵਿੱਚ ਛੇ ਜਹਾਜ਼ ਕੰਪਨੀਆਂ ਹਨ ਅਤੇ ਇਨ੍ਹਾਂ ਦੇ 813 ਜਹਾਜ਼ਾਂ ਵਿੱਚ 5 ਲੱਖ ਯਾਤਰੀ ਹਰ ਰੋਜ਼ ਸਫਰ ਕਰਦੇ ਹਨ
* ਚਮਤਕਾਰ - 242 ਵਿੱਚੋਂ ਸਿਰਫ ਇੱਕ ਬਚਿਆ।
* ਇਸ ਬਦਕਿਸਮਤ ਜਹਾਜ਼ ਵਿੱਚ ਅਹਿਮਦਾਬਾਦ ਤਕ ਸਫ਼ਰ ਕਰਨ ਵਾਲੇ ਇੱਕ ਮੁਸਾਫ਼ਿਰ ਨੇ ਏ ਸੀ ਖਰਾਬ ਹੋਣ ਦੀ ਕੀਤੀ ਸੀ ਸ਼ਿਕਾਇਤ
* ਪਾਇਲਟ ਦੀ ‘ਮੇ ਡੇ’ ਦੀ ਦੁਹਾਈ ਵੀ ਨਾ ਆਈ ਕਿਸੇ ਕੰਮ।

ਦੁਰ ਦਾ ਸ਼ਬਦ ਹੀ ਅਰਥ ਹੈ: ਬੁਰਾ, ਮਾੜਾ, ਮੰਦਾ, ਭੈੜਾ ਘਟੀਆ‌‌ਜਿਸ ਸ਼ਬਦ ਦੇ ਸ਼ੁਰੂ ਵਿੱਚ ਦੁਰ ਜੁੜ ਜਾਵੇ, ਉਹ ਦੁਖਦਾਈ ਹੋ ਨਿੱਬੜਦਾ ਹੈ ਜਿਨ੍ਹਾਂ ਸ਼ਬਦਾਂ ਮੋਹਰੇ ਵੀ ਦੁਰ ਜੁੜਦਾ ਹੈ, ਉਹ ਰੂਹ ਨੂੰ ਖੁਸ਼ੀ ਨਹੀਂ, ਚੀਸ ਦਿੰਦੇ ਹਨ

ਅਹਿਮਦਾਬਾਦ ਵਿੱਚ 12 ਜੂਨ ਨੂੰ ਇੱਕ ਦੁਰਘਟਨਾ ਵਾਪਰੀ ਹੈ, ਜਿਸ ਤੋਂ ਬਾਅਦ ਦੇਸ਼ ਦੇ ਲੋਕਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈਜਹਾਜ਼ ਵਿੱਚ ਸਫ਼ਰ ਕਰ ਰਹੇ ‌241 ਮੁਸਾਫ਼ਿਰ ਮਾਰੇ ਗਏਦੋਨੋਂ ਪਾਇਲਟਾਂ ਸਮੇਤ ਕਰੂ ਦੇ ਦਸ ਮੈਂਬਰਾਂ ਦੀ ਵੀ ਜਾਨ ਚਲੀ ਗਈ ਹੈਮੈਡੀਕਲ ਕਾਲਜ ਦੀ ਜਿਸ ਮੈੱਸ ਉੱਤੇ ਜਹਾਜ਼ ਡਿਗਿਆ ਹੈ, ਉੱਥੇ ਵੀ ਮੌਤ ਨੇ ਕਈਆਂ ਨੂੰ ਸਬੂਤਿਆਂ ਨਿਗਲ ਲਿਆ ਹੈ, ਜਿਨ੍ਹਾਂ ਵਿੱਚ ਪੰਜ ਡਾਕਟਰ ਹਨ ਅਤੇ 20 ਹੋਰ ਵੀ ਲਾਪਤਾ ਦੱਸੇ ਜਾਂਦੇ ਹਨਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਵਿਜੈ ਰੁਪਾਣੀ, ਜਿਹੜੇ ਇਸ ਬਦਕਿਸਮਤ ਜਹਾਜ਼ ਵਿੱਚ ਸਫਰ ਕਰ ਰਹੇ ਸਨ, ਵੀ ਨਹੀਂ ਬਚ ਸਕੇ ਹਨ ਹਾਦਸੇ ਦੀ ਸ਼ਿਕਾਰ ਇਸ ਫਲਾਈਟ ਵਿੱਚ 242 ਲੋਕ ਸਫਰ ਕਰ ਰਹੇ ਸਨਇੱਕੋ ਇੱਕ ਲੈੱਸਟਰ (ਇੰਗਲੈਂਡ) ਵਾਸੀ ਵਿਸ਼ਵਾਸ ਕੁਮਾਰ ਵਿੰਡੋ ਸੀਟ 11 ਏ ’ਤੇ ਬੈਠੇ ਸਨਉਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਘਟਨਾ ਵਾਲੀ ਥਾਂ ਤੋਂ ਬਚ ਕੇ ਨਿਕਲ ਰਹੇ ਦਿਸਦੇ ਹਨਉਹ ਆਪਣੇ ਨਾਲ ਸਫ਼ਰ ਕਰ ਰਹੇ ਭਰਾ ਨੂੰ ਹਾਲੇ ਵੀ ਲੱਭ ਰਿਹਾ ਹੈ ਉਸਦੇ ਨੱਕ ਅਤੇ ਅੱਖਾਂ ਦੇ ਕੋਲ ਸੱਟਾਂ ਲੱਗੀਆਂ ਹਨਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ

ਏਅਰ ਇੰਡੀਆ ਮੁਤਾਬਿਕ ਜਹਾਜ਼ ਵਿੱਚ 168 ਭਾਰਤੀਆਂ ਤੋਂ ਬਿਨਾਂ 53 ਬਰਤਾਨਵੀ, ਸੱਤ ਪੁਰਤਗਾਲੀ ਅਤੇ ਇੱਕ ਕਨੇਡੀਅਨ ਸਵਾਰ ਸੀ ਜਹਾਜ਼ ਉਡਾਰੀ ਭਰਨ ਤੋਂ ਕੁਝ ਮਿੰਟਾਂ ਦੇ ਅੰਦਰ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀਕੈਪਟਨ ਸੱਭਰਵਾਲ, ਜਿਸ ਕੋਲ 8200 ਘੰਟੇ ਜਹਾਜ਼ ਉਡਾਉਣ ਦਾ ਤਜਰਬਾ ਹੈ, ਉਹ ਰੇਡੀਓ ’ਤੇ ਸੰਕਟ ਬਾਰੇ ਪੀ ਡੀ ਬੋਲ ਕੇ ਜਾਣਕਾਰੀ ਦਿੰਦੇ ਰਹੇ

ਅਹਿਮਦਾਬਾਦ ਵਿਚਲੇ ਸਰਦਾਰ ਵੱਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਮਗਰੋਂ ਵਾਪਰੇ ਹਾਦਸੇ ਨੇ ਅਤੀਤ ਵਿੱਚ ਵਾਪਰੇ ਭਿਆਨਕ ਹਾਦਸਿਆਂ ਦੀ ਦੁਖਦਾਈ ਯਾਦ ਤਾਜ਼ਾ ਕਰਵਾ ਦਿੱਤੀ ਹੈ ਹਾਦਸੇ ਨਾਲ ਸੰਬੰਧਿਤ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਮੁਸਾਫ਼ਿਰ ਦਾਅਵਾ ਕਰਦੇ ਹਨ ਕਿ ਉਸਨੇ ਇਸੇ ਜਹਾਜ਼ ਵਿੱਚ ਅਹਿਮਦਾਬਾਦ ਤਕ ਸਫ਼ਰ ਕੀਤਾ ਸੀ ਅਤੇ ਏ ਸੀ ਖਰਾਬ ਹੋਣ ਦੀ ਸ਼ਿਕਾਇਤ ਕੀਤੀ ਸੀ। ਕਿਸੇ ਨੇ ਉਸਦੀ ਸ਼ਿਕਾਇਤ ਨਹੀਂ ਸੁਣੀ

ਵੈਸੇ ਕਿਹਾ ਤਾਂ ਜਾਂਦਾ ਹੈ ਕਿ ਕੋਈ ਹੋਣੀ ਨੂੰ ਟਾਲ ਨਹੀਂ ਸਕਦਾ ਪਰ ਮਾਹਿਰਾਂ ਨੇ ਹਾਦਸੇ ਦੀ ਸੰਭਾਵਿਤ ਵਜਾਹ ਦੱਸਣੀ ਸ਼ੁਰੂ ਕਰ ਦਿੱਤੀ ਹੈਏਵੀਏਸ਼ਨ ਐਕਸਪਰਟ ਜੇ ਥਾਮਸ (ਆਸਟਰੇਲੀਆ) ਦਾ ਕਹਿਣਾ ਹੈ ਕਿ ਜਹਾਜ਼ ਨੇ ਰੰਨਵੇਅ ਤੋਂ ਲੋੜੀਂਦੀ ਪਾਵਰ ਤੋਂ ਬਿਨਾਂ ਹੀ ਉਡਾਣ ਭਰੀ ਲਗਦੀ ਹੈਉਹ ਇਹ ਵੀ ਕਹਿੰਦੇ ਹਨ ਕਿ ਫਲੈਪ ਦੇ ਟੇਕ ਔਫ ਸਮੇਂ 10 ਤੋਂ 20 ਡਿਗਰੀ ਦੇ ਕੋਣ ਹੋਣੇ ਚਾਹੀਦੇ ਹਨ, ਨਹੀਂ ਤਾਂ ਉਡਾਣ ਭਰਨ ਸਮੇਂ ਹਾਦਸਾ ਵਾਪਰਨ ਜ਼ਿਆਦਾ ਆਸਾਰ ਹੁੰਦੇ ਹਨਇੱਕ ਹੋਰ ਏਵੀਏਸ਼ਨ ਮਾਹਰ ਦਾ ਕਹਿਣਾ ਹੈ ਕਿ ਅਹਿਮਦਾਬਾਦ ਹਾਦਸੇ ਵਿੱਚ ਇੰਝ ਲਗਦਾ ਹੈ ਕਿ ਟੇਕ ਔਫ ਦੇ ਤੁਰੰਤ ਬਾਅਦ ਦੋਨੋਂ ਇੰਜਣਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੋਵੇ ਉਹ ਕਹਿੰਦੇ ਹਨ ਕਿ ਵੀਡੀਓ ਦੇਖਣ ਤੋਂ ਇਹ ਪਤਾ ਲਗਦਾ ਹੈ ਕਿ ਜਹਾਜ਼ ਪੂਰੇ ਸੰਤੁਲਨ ਨਾਲ ਉੱਡਣ ਦੀ ਥਾਂ ਨੋਜ਼ ਅੱਪ ਦੇ ਨਾਲ ਉੱਪਰ ਨੂੰ ਉੱਠਿਆ ਹੈਇਸ ਕਰਕੇ ਜਹਾਜ਼ ਦਾ ਸੰਤੁਲਨ ਵਿਗੜ ਗਿਆ ਲਗਦਾ ਹੈ ਇਸਦੇ ਇਲਾਵਾ ਟੇਕ ਔਫ ਦੇ ਕੁਝ ਪਲ ਬਾਅਦ ਹੀ ਜਹਾਜ਼ ਦੇ ਇੱਕ ਹਿੱਸੇ ਵਿੱਚੋਂ ਧੂੰਏਂ ਜਿਹੀ ਅੱਗ ਨਿਕਲਦੀ ਦਿਸੀ ਹੈ ਇਹ ਇੰਜਨ ਵਿੱਚ ਗੜਬੜੀ ਹੋ ਸਕਦੀ ਹੈ ਜਹਾਜ਼ ਵਿੱਚ ਇੱਕ ਲੱਖ 25 ਹਜ਼ਾਰ ਲੀਟਰ ਤੇਲ ਭਰਿਆ ਹੋਇਆ ਸੀ ਅਤੇ ਵੱਧ ਵਜ਼ਨ ਵੀ ਹਾਦਸੇ ਦੀ ਵਜਾਹ ਬਣ ਸਕਦਾ ਹੈ

ਏਵੀਏਸ਼ਨ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਜਹਾਜ਼ ਦੀ ਤਸਵੀਰ ਦੇਖਣ ਤੋਂ ਪਤਾ ਲਗਦਾ ਹੈ ਕਿ ਲੈਂਡਿੰਗ ਗੇਅਰ ਬੰਦ ਹੀ ਨਹੀਂ ਹੋਏ ਸਨਉਨ੍ਹਾਂ ਦਾ ਕਹਿਣਾ ਹੈ ਕਿ ਬਗੈਰ ਤਕਨੀਕੀ ਜਾਂਚ ਦੇ ਕੋਈ ਵੀ ਜਹਾਜ਼ ਉਡਾਣ ਨਹੀਂ ਭਰਦਾ। ਫਿਰ ਵੀ ਹਾਦਸੇ ਦੇ ਵੱਖ ਵੱਖ ਕਾਰਨ ਸਾਹਮਣੇ ਆ ਰਹੇ ਹਨਪਹਿਲਾ ਇਹ ਕਿ 625 ਫੁੱਟ ਉੱਪਰ ਉਡਣ ’ਤੇ ਵੀ ਲੈਂਡਿੰਗ ਗੇਅਰ ਖੁੱਲ੍ਹੇ ਦਿਸ ਰਹੇ ਸਨ, ਜਿਸ ਨਾਲ ਜਹਾਜ਼ ਉੱਪਰ ਉਡ ਨਹੀਂ ਸਕਦਾਦੂਸਰਾ ਇਹ ਕਿ ਲੋੜੀਂਦੀ ਥਰੱਸਟ ਨਾ ਮਿਲਣ ਕਰਕੇ ਜਹਾਜ਼ ਉਡ ਨਹੀਂ ਸਕਿਆ, ਇਸ ਲਈ ਜਹਾਜ਼ ਜ਼ਿਆਦਾ ਉੱਪਰ ਹੀ ਨਾ ਜਾ ਸਕਿਆ ਇੱਕ ਵਜਾਹ ਇਹ ਵੀ ਸਮਝੀ ਜਾ ਰਹੀ ਹੈ ਕਿ ਸਪੀਡ ਸੈਂਸਰ ਠੀਕ ਕੰਮ ਨਹੀਂ ਕਰ ਰਹੇ ਸਨ, ਜਿਸਦੇ ਚਲਦਿਆਂ ਜਹਾਜ਼ ਨੂੰ ਸਪੀਡ ਸਿਸਟਮ ਦਾ ਗਲਤ ਡਾਟਾ ਮਿਲ ਰਿਹਾ ਹੋਵੇਗਾ ਇਸ ਵਿੱਚ ਗ਼ਲਤ ਵੀ ਦਿਸਦੀ ਲਗਦੀ ਹੈ, ਜਿਸ ਕਰਕੇ ਜਹਾਜ਼ ਬਿਨਾਂ ਦੇਰੀ ਆਟੋ ਫਲਾਈਟ ਮੋਡ ਵਿੱਚ ਆ ਗਿਆ ਹੋਵੇਗਾ ਜਾਂ ਫਿਰ ਕੋਈ ਕਮਾਂਡ ਦੇ ਦਿੱਤੀ ਗਈ ਹੈ ਜ਼ਿਆਦਾ ਵਜ਼ਨ ਹੋਣ ’ਤੇ ਵੀ ਜਹਾਜ਼ ਉੱਚੀ ਉਡਾਣ ਨਹੀਂ ਭਰ ਸਕਦਾ ਇਹ ਵੀ ਸਕਦਾ ਹੈ ਕਿ ਉਡਾਣ ਭਰਦਿਆਂ ਹੀ ਕੋਈ ਸਮੱਸਿਆ ਆ ਗਈ ਹੋਵੇ, ਜਿਸ ਨੂੰ ਪਾਇਲਟ ਕੰਟਰੋਲ ਨਹੀਂ ਕਰ ਸਕਿਆ ਹੋਵੇਗਾਦੁੱਖ ਤਾਂ ਇਸ ਗੱਲ ਦਾ ਵੀ ਹੈ ਕਿ ਇੱਕ ਇੰਜਨ ਫੇਲ ਹੋਣ ਦੇ ਬਾਅਦ ਦੂਸਰਾ ਇੰਜਨ ਵੀ ਸਪੋਰਟ ਨਹੀਂ ਦੇ ਸਕਿਆ, ਜਿਹੜਾ ਕਿ ਜਹਾਜ਼ ਦੇ ਥੱਲੇ ਡਿਗਣ ਦੀ ਵਜਾਹ ਬਣਿਆ ਹੋ ਸਕਦਾ ਹੈ ਪਾਇਲਟ ਦੇ ‘ਮੇ ਡੇ’ ਦੀ ਕਾਲ ਦੇਣ ਦੇ ਬਾਵਜੂਦ ਜਹਾਜ਼ ਨੂੰ ਗਲਾਈਡ ਕਰਦੇ ਹੋਏ ਨੀਚੇ ਡਿਗਦੇ ਦੇਖਿਆ ਗਿਆ ਹੈ

ਤਕਨੀਕੀ ਖ਼ਰਾਬੀ ਹੋਣ ਕਰਕੇ ਦੇਸ਼ ਵਿੱਚ ਹਰ ਮਹੀਨੇ 19 ਉਡਾਣਾਂ ਪ੍ਰਭਾਵਿਤ ਹੁੰਦੀਆਂ ਹਨ। ਕੇਂਦਰ ਨੇ 13 ਮਾਰਚ 2024 ਨੂੰ ਲੋਕ ਸਭਾ ਵਿੱਚ ਇਹ ਮੰਨਿਆ ਸੀ ਕਿ ਤਕਨੀਕੀ ਖ਼ਰਾਬੀ ਦੇ ਚਲਦਿਆਂ ਹਰ ਮਹੀਨੇ ਔਸਤ 19 ਉਡਾਣਾਂ ਪ੍ਰਭਾਵਿਤ ਹੁੰਦੀਆਂ ਹਨ ਸਾਲ 2024 ਵਿੱਚ 229 ਘਟਨਾਵਾਂ ਵਾਪਰੀਆਂ ਸਨ, ਜਿਨ੍ਹਾਂ ਵਿੱਚ ਸਭ ਤੋਂ ਵੱਧ 105 ਇੰਡੀਗੋ ਦੇ ਜਹਾਜ਼ ਸ਼ਾਮਲ ਸਨ ਅਤੇ ਏਅਰ ਇੰਡੀਆ ਦੇ ਜਹਾਜ਼ਾਂ ਦੀ ਗਿਣਤੀ 55 ਸੀਭਾਰਤ ਵਿੱਚ ਛੇ ਏਵੀਏਸ਼ਨ ਕੰਪਨੀਆਂ ਹਨਹਰ ਰੋਜ਼ ਪੰਜ ਲੱਖ ਤੋਂ ਵੱਧ ਯਾਤਰੀ 813 ਜਹਾਜ਼ਾਂ ਵਿੱਚ ਸਫਰ ਕਰਦੇ ਹਨਪਾਰਲੀਮੈਂਟ ਵਿੱਚ ਦਿੱਤੀ ਰਿਪੋਰਟ ਅਨੁਸਾਰ 105 ਜਹਾਜ਼ 15 ਸਾਲ ਤੋਂ ਜ਼ਿਆਦਾ ਅਤੇ 88 ਜਹਾਜ਼ 10 ਤੋਂ 15 ਸਾਲ ਪੁਰਾਣੇ ਹਨ

ਪੁਰਾਣੇ ਹਵਾਈ ਹਾਦਸਾ ਦੀ ਗੱਲ ਕਰੀਏ ਤਾਂ 12 ਨਵੰਬਰ 1996 ਨੂੰ ਚਰਖੀ ਦਾਦਰੀ ਵਿੱਚ ਉਸ ਸਮੇਂ ਹਾਦਸਾ ਵਾਪਰਿਆ ਸੀ ਜਦੋਂ ਸਾਊਦੀ ਅਰਬ ਦੀ ਹਵਾਈ ਸੇਵਾ ਕੰਪਨੀ ਦੇ ਬੋਇੰਗ 747 ਅਤੇ ਕਜ਼ਾਕਸਤਾਨ ਹਵਾਈ ਸੇਵਾ ਦੀ ਉਡਾਣ ਦੀ ਹਵਾ ਦੇ ਮੱਧ ਵਿੱਚ ਟੱਕਰ ਹੋ ਗਈ ਸੀਇਸ ਵਿੱਚ 348 ਮੁਸਾਫਰ ਮਾਰੇ ਗਏ ਸਨਸਾਲ 1988 ਵਿੱਚ ਇੰਡੀਅਨ ਏਅਰਲਾਈਨਜ਼ ਦੀ ਉਡਾਣ ਅਹਿਮਦਾਬਾਦ ਹਵਾਈ ਅੱਡੇ ’ਤੇ ਉੱਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ ਸੀਇਸ ਹਾਦਸੇ ਵਿੱਚ 130 ਵਿਅਕਤੀਆਂ ਦੀ ਮੌਤ ਹੋ ਗਈ ਸੀਇਸੇ ਤਰ੍ਹਾਂ ਜਨਵਰੀ 1979 ਵਿੱਚ ਮੁੰਬਈ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਏਅਰ ਇੰਡੀਆ ਦੀ ਉਡਾਣ ਅਰਬ ਸਾਗਰ ਵਿੱਚ ਡਿਗ ਗਈ ਸੀ, ਜਿਸ ਕਾਰਨ 213 ਵਿਅਕਤੀ ਮਾਰੇ ਗਏ ਸਨਇੱਥੇ ਹੀ ਬੱਸ ਨਹੀਂ 1990 ਵਿੱਚ ਇੰਡੀਅਨ ਏਅਰਲਾਈਨ ਦੀ ਉਡਾਣ ਨਾਲ ਵਾਪਰੇ ਹਾਦਸੇ ਵਿੱਚ 92 ਅਤੇ 1993 ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਇੰਡੀਅਨ ਏਅਰਲਾਈਨਜ਼ ਦੀ ਉਡਾਣ ਨਾਲ ਵਾਪਰੇ ਹਾਦਸੇ ਵਿੱਚ 55, ਬਿਹਾਰ ਦੇ ਪਟਨਾ ਵਿੱਚ 17 ਜੁਲਾਈ ਨੂੰ ਅਲਾਇੰਸ ਏਅਰ ਦੀ ਉਡਾਣ ਨਾਲ ਵਾਪਰੇ ਹਾਦਸੇ ਵਿੱਚ 50, ਸਾਲ 2020 ਨੂੰ ਦੁਬਈ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਦੇ ਹਾਦਸੇ ਸਮੇਂ 18 ਵਿਅਕਤੀ ਮਾਰੇ ਗਏ ਸਨਇਸੇ ਤਰ੍ਹਾਂ 22 ਜੁਲਾਈ 2016 ਵਿੱਚ ਇੰਡੀਅਨ ਏਅਰਫੋਰਸ ਦੇ ਜਹਾਜ਼ ਨਾਲ ਬੰਗਾਲ ਦੀ ਖਾੜੀ ਵਿੱਚ ਵਾਪਰੇ ਹਾਦਸੇ ਦੌਰਾਨ 29 ਤੇ 2019 ਵਿੱਚ ਹਵਾਈ ਸੈਨਾ ਦੇ ਇੱਕ ਹੋਰ ਜਹਾਜ਼ ਨਾਲ ਅਰੁਣਾਚਲ ਪ੍ਰਦੇਸ਼ ਵਿੱਚ ਵਾਪਰੇ ਹਾਦਸੇ ਵਿੱਚ 13 ਵਿਅਕਤੀ ਮਾਰੇ ਗਏ ਸਨ

ਇਸ ਵਾਪਰੇ ਦੁਖਦਾਈ ਹਾਦਸੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇਲੋੜ ਪੈਣ ’ਤੇ ਭਾਈਵਾਲ ਮੁਲਕਾਂ ਦੀ ਸਹਾਇਤਾ ਜਾਂ ਸੇਧ ਲੈਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author