KamaljitSBanwait7ਇਸ ਪੱਖ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿ ਵਿਦੇਸ਼ੀ ਧਰਤੀ ਉੱਤੇ ‌ਵਸਣਾ ਪੰਜਾਬੀਆਂ ਦਾ ਸ਼ੌਕ ਨਹੀਂ ...
(18 ਨਵੰਬਰ 2024)


ਪਹਿਲਾਂ ਪਹਿਲ ਪੰਜਾਬੀ ਵਿਦੇਸ਼ਾਂ ਨੂੰ ਖੱਟਣ ਕਮਾਉਣ ਲਈ ਜਾਇਆ ਕਰਦੇ ਸਨ
ਉੱਧਰ ਸਾਲਾਂ ਦੇ ਸਾਲ ਲਾ ਕੇ ਡਾਲਰ ਅਤੇ ਪੌਂਡ ਕਮਾਉਣ ਤੋਂ ਬਾਅਦ ਆਪਣੀ ਧਰਤੀ ’ਤੇ ਆ ਕੇ ਜਿੱਥੇ ਉਹ ਮਹਿਲ ਨੁਮਾ ਕੋਠੀਆਂ ਉਸਾਰ ਲੈਂਦੇ ਸਨ, ਉੱਥੇ ਕਈਆਂ ਨੇ ਆਪਣੇ ਵੱਡੇ ਕਾਰੋਬਾਰ ਵੀ ਖੜ੍ਹੇ ਕੀਤੇਦੁਆਬੇ ਦੇ ਪਿੰਡਾਂ ਦੀਆਂ ਕੋਠੀਆਂ ਉੱਤੇ ਜਹਾਜ਼ਾਂ ਵਰਗੀਆਂ ਬਣੀਆਂ ਪਾਣੀ ਦੀਆਂ ਟੈਂਕੀਆਂ ਇਸੇ ਦੀ ਤਾਂ ਹੀ ਤਸਵੀਰ ਪੇਸ਼ ਕਰਦੀਆਂ ਹਨਬੌਲਦਾਂ ਦੀਆਂ ਜੋੜੀਆਂ ਵਾਲੀਆਂ ਟੈਂਕੀਆਂ ਦਾ ਰਿਵਾਜ਼ ਘਟ ਗਿਆ ਹੈ

ਪਿਛਲੇ ਸਮੇਂ ਤੋਂ ਵਿਦੇਸ਼ਾਂ ਵਿੱਚ ਜਾ ਕੇ ਪੱਕੇ ਤੌਰ ’ਤੇ ਵਸਣ ਦਾ ਰੁਝਾਨ ਵਧਣ ਲੱਗਾ ਹੈਆਪਣੀ ਧਰਤੀ ਨੂੰ ਅਲਵਿਦਾ ਕਹਿ ਕੇ ਭਾਰਤੀ ਹੁਣ ਵਿਦੇਸ਼ੀ ਧਰਤੀ ਤੋਂ ਵਾਪਸ ਨਹੀਂ ਮੁੜਨਾ ਚਾਹੁੰਦੇਕਈਆਂ ਨੇ ਪਰਾਈ ਧਰਤੀ ਉੱਤੇ ਆਪਣੇ ਵੱਡੇ ਵਪਾਰ ਖੜ੍ਹੇ ਕਰ ਲਏ ਹਨਕੋਈ ਸੌਗੀ ਦੇ ਬਾਦਸ਼ਾਹ ਵਿੱਚ ਜਾਣਿਆ ਜਾਣ ਲੱਗਾ ਹੈ ਤੇ ਕੋਈ ਬਨਾਨਾ ਕਿੰਗ ਦੇ ਨਾਂ ਨਾਲ ਮਸ਼ਹੂਰ ਹੋਇਆ ਹੈਪੰਜਾਬੀਆਂ ਨੇ ਵਿਦੇਸ਼ ਦੀ ਧਰਤੀ ’ਤੇ ਜਾ ਕੇ ਉੱਥੋਂ ਦੀਆਂ ਸਰਕਾਰਾਂ ਅਤੇ ਸਿਆਸਤ ਵਿੱਚ ਹਿੱਸੇਦਾਰੀ ਪਾਈ ਹੈਇੱਕ ਅੱਧ ਮੁਲਕ ਵਿੱਚ ਤਾਂ ਸਰਕਾਰਾਂ ਬਣਾਉਣ ਅਤੇ ਤੋੜਨ ਦਾ ਰਿਮੋਟ ਵੀ ਇਹਨਾਂ ਦੇ ਹੱਥ ਆ ਗਿਆ ਹੈਕਿਹੜੇ ਵੇਲਿਆਂ ਦੀ ਗੱਲ ਹੈ, ਜਦੋਂ ਉੱਜਲ ਦੁਸਾਂਝ ਕੈਨੇਡਾ ਦੇ ਇੱਕ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਬਣੇ ਸਨਹੁਣੇ ਹੁਣੇ ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਵਿੱਚ ਭਾਰਤੀ ਮੂਲ ਦੀ ਕਮਲਾ ਹੈਰਿਸ ਮੈਦਾਨ ਵਿੱਚ ਸੀਭਾਰਤੀ ਮੂਲ ਦੇ ਹੀ ਰਿਸ਼ੀ ਸੁਨਕ ਨੂੰ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ

ਵਿਦੇਸ਼ ਜਾ ਕੇ ਵਸਣ ਲਈ ਗੁਰਦੁਆਰਿਆਂ ਵਿੱਚ ਪਹਿਲਾਂ ਦੀ ਤਰ੍ਹਾਂ ਸੁੱਖਾਂ ਤਾਂ ਹੁਣ ਵੀ ਸੁੱਖੀਆਂ ਜਾਂਦੀਆਂ ਹਨ ਪਰ ਹੁਣ ਪ੍ਰਵਾਸ ਚਿੰਤਾ ਦਾ ਸਬੱਬ ਬਣਨ ਲੱਗਾ ਹੈਪੰਜਾਬ ਖਾਲੀ ਹੋਣ ਦੇ ਕਿਨਾਰੇ ਹੈਪਰਵਾਸੀ ਕੋਠੀਆਂ ਸੰਭਾਲਣ ਲੱਗੇ ਹਨਅਸੀਂ ਟਰੈਕਟਰ ਦਾ ਸਟੇਰਿੰਗ ਵੀ ਉਹਨਾਂ ਦੇ ਹੱਥ ਫੜਾ ਦਿੱਤਾ ਹੈ। ਪ੍ਰਵਾਸੀ ਪਿੰਡਾਂ ਦੀ ਸਰਪੰਚੀ ਉੱਤੇ ਅੱਖ ਰੱਖਣ ਲੱਗੇ ਹਨਹੁਣ ਉਹ ਦਿਨ ਦੂਰ ਨਹੀਂ ਲਗਦਾ ਜਦੋਂ ਵਿਧਾਨ ਸਭਾ ਚੋਣਾਂ ਵਿੱਚ ਵੀ ਪ੍ਰਤੀਨਿਧਤਾ ਭਾਲਣ ਲੱਗ ਪੈਣਗੇਪਰਵਾਸ ਇਸ ਹੱਦ ਤਕ ਫਿਕਰਮੰਦੀ ਬਣ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਂ ਦਿੱਤੇ ਸੁਨੇਹੇ ਵਿੱਚ ਵੀ ਪੰਜਾਬੀਆਂ ਨੂੰ ਇਸ ਪੱਖੋਂ ਸੁਚੇਤ ਰਹਿਣ ਵੱਲ ਇਸ਼ਾਰਾ ਕਰਨਾ ਪਿਆ ਹੈਉਹਨਾਂ ਲਈ ਪਰਵਾਸ ਅਤੇ ਪਰਵਾਸੀ ਦੋਵੇਂ ਫਿਕਰਮੰਦੀ ਬਣ ਗਏ ਹਨ। ਉਹ ਪੰਜਾਬੀਆਂ ਨੂੰ ਹਾਲੇ ਵੀ ਸੰਭਲਣ ਦਾ ਸੁਨੇਹਾ ਦਿੰਦੇ ਹਨ

ਪਰਵਾਸ ਦਾ ਇੱਕ ਹੋਰ ਦੁਖਾਂਤਕ ਪੱਖ ਇਹ ਵੀ ਹੈ ਕਿ ਪੰਜਾਬੀ ਹੁਣ ਵਿਦੇਸ਼ ਜਾ ਕੇ ਵਸਣ ਲਈ ਹਰ ਹੀਲਾ ਵਰਤਣ ਲੱਗੇ ਹਨਕਬੂਤਰਬਾਜ਼ੀ ਨਵੀਂ ਨਹੀਂ ਹੈ, ਸ਼ੁਰੂ ਸ਼ੁਰੂ ਵਿੱਚ ਗਾਇਕਾਂ ਉੱਤੇ ਕਬੂਤਰਬਾਜ਼ੀ ਦਾ ਇਲਜ਼ਾਮ ਲੱਗਣਾ ਸ਼ੁਰੂ ਹੋਇਆ ਸੀਬਾਅਦ ਵਿੱਚ ਏਜੰਟਾਂ ਨੇ ਤਾਂ ਗੱਲ ਸਿਰੇ ਲਾ ਦਿੱਤੀ ਹੈਅਫਸੋਸ ਹੈ ਕਿ ਮਾਲਟਾ ਕਾਂਡ ਜਿਹੇ ਦੁਖਾਂਤ ਵਾਪਰਨ ਦੇ ਬਾਵਜੂਦ ਅਸੀਂ ਭਾਰਤੀ, ਵਿਸ਼ੇਸ਼ ਕਰਕੇ ਪੰਜਾਬੀਆਂ ਨੇ ਸਬਕ ਨਹੀਂ ਸਿੱਖਿਆਕੈਨੇਡਾ ਨੇ ਬੂਹੇ ਭੇੜਨੇ ਸ਼ੁਰੂ ਕਰ ਦਿੱਤੇ ਤਾਂ ਅਸੀਂ ਪੁੱਠੇ ਸਿੱਧੇ ਤਰੀਕੇ ਨਾਲ ਅਮਰੀਕਾ ਜਾ ਪੈਰ ਧਰਨ ਦਾ ਜੁਗਾੜ ਬਣਾਉਣਾ ਸ਼ੁਰੂ ਕਰ ਦਿੱਤਾ ਹੈਪੱਛਮੀ ਦੇਸ਼ਾਂ ਨੇ ਭਾਰਤੀਆਂ ਲਈ ਆਪਣੇ ਬੂਹੇ ਖੋਲ੍ਹੇ ਹਨ ਪਰ ਡਾਲਰ ਅਤੇ ਪੌਂਡ ਦੀ ਚਮਕ ਦਮਕ ਅੱਗੇ ਯੂਰਪ ਦੀ ਕਰੰਸੀ ਐਵੇਂ ਕੈਵੇਂ ਲੱਗਣ ਲੱਗੀ ਹੈਆਸਟਰੇਲੀਆ ਜਾਂ ਨਿਊਜ਼ੀਲੈਂਡ ਜਾਣਾ ਸੌਖਾ ਨਹੀਂਉੱਥੇ ਨੂੰ ਡੰਕੀ ਵੀ ਨਹੀਂ ਵੱਜਦੀਰਲਾ ਮਿਲਾ ਕੇ ਅਮਰੀਕਾ ਹੀ ਬਚਦਾ ਹੈਅਸੀਂ ਭਾਰਤੀਆਂ ਨੇ ਹੁਣ ਉੱਧਰ ਨੂੰ ਮੁਹਾਰਾਂ ਮੋੜ ਲਈਆਂ ਹਨ

ਤਾਜ਼ਾ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਡੰਕੀ ਰੂਟ ਰਾਹੀਂ ਭਾਰਤੀਆਂ ਦੀ ਗੈਰ ਕਾਨੂੰਨੀ ਐਂਟਰੀ ਦਾ ਅੰਕੜਾ ਲਗਾਤਾਰ ਉੱਪਰ ਜਾ ਰਿਹਾ ਹੈਅਮਰੀਕਾ ਬਾਰਡਰ ’ਤੇ ਸਤੰਬਰ ਤਕ 90, 415 ਭਾਰਤੀ ਫੜੇ ਜਾ ਚੁੱਕੇ ਹਨਹਰ ਘੰਟੇ 10 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਿਰਾਸਤ ਵਿੱਚ ਲਏ ਭਾਰਤੀਆਂ ਵਿੱਚੋਂ ਲਗਭਗ 50 ਫੀਸਦੀ ਗੁਜਰਾਤ ਤੋਂ ਹਨ, ਦੂਸਰੇ ਨੰਬਰ ਉੱਤੇ ਗਿਣਤੀ ਪੰਜਾਬੀਆਂ ਦੀ ਆ ਰਹੀ ਹੈਅਮਰੀਕੀ ਬਾਰਡਰ ਐਂਡ ਕਸਟਮ ਨੇ ਸ਼ੰਕਾ ਜ਼ਾਹਰ ਕੀਤੀ ਹੈ ਕਿ ਇਸ ਸਾਲ ਦੇ ਅੰਤ ਤਕ ਭਾਰਤੀਆਂ ਦਾ ਅੰਕੜਾ ਇੱਕ ਲੱਖ ਹੋ ਜਾਵੇਗਾ ਜਦੋਂ ਕਿ ਪਿਛਲੇ ਸਾਲ 80 ਹਜ਼ਾਰ ਭਾਰਤੀ ਗੈਰ ਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਦਾਖਲ ਹੁੰਦੇ ਫੜੇ ਗਏ ਸਨਹਰ ਦਸ ਵਿੱਚੋਂ ਛੇ ਭਾਰਤੀ ਇਸ ਡੰਕੀ ਰੂਟ ਦੁਆਰਾ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋ ਰਹੇ ਹਨਅਮਰੀਕਾ ਵਿੱਚ ਗੈਰ ਕਾਨੂੰਨੀ ਰੂਪ ਵਿੱਚ ਦਾਖਲ ਹੋਣ ਵਾਲੇ ਭਾਰਤੀ ਮੈਕਸੀਕੋ ਦੇ ਰੂਟ ਉੱਤੇ ਜ਼ਿਆਦਾ ਚੈੱਕਿੰਗ ਵਧਣ ਕਾਰਨ ਹੁਣ ਉੱਥੋਂ ਦੀ ਐਂਟਰ ਹੋਣਾ ਪਸੰਦ ਨਹੀਂ ਕਰਦੇਫੜੇ ਗਏ ਭਾਰਤੀਆਂ ਵਿੱਚੋਂ 1100 ਨੂੰ ਭਾਰਤ ਡਿਪੋਰਟ ਕੀਤਾ ਗਿਆ ਹੈ, ਬਾਕੀ ਦੇ ਮਾਮਲੇ ਸ਼ਰਨਾਰਥੀ ਕੋਰਟ ਵਿੱਚ ਚੱਲ ਰਹੇ ਹਨ

ਇਸ ਸਾਲ ਦੇ ਨੌ ਮਹੀਨਿਆਂ ਦੌਰਾਨ ਫੜੇ ਗਏ 90 ਹਜ਼ਾਰ ਵਿੱਚੋਂ ਲਗਭਗ ਸਾਰਿਆਂ ਨੇ ਅਮਰੀਕਾ ਵਿੱਚ ਸਿਆਸੀ ਸ਼ਰਨ ਲਈ ਅਰਜ਼ੀ ਦੇ ਰੱਖੀ ਹੈਇਸ ਨਾਲ ਅਮਰੀਕਾ ਵਿੱਚ ਆਰਜ਼ੀ ਤੌਰ ’ਤੇ ਨੌਕਰੀ ਕਰਨ ਦੀ ਆਗਿਆ ਮਿਲ ਜਾਂਦੀ ਹੈਅਮਰੀਕਾ ਵਿੱਚ ਇਸ ਵੇਲੇ 7 ਲੱਖ ਭਾਰਤੀ ਬਗੈਰ ਕਿਸੇ ਡਾਕੂਮੈਂਟਸ ਤੋਂ ਰਹਿ ਰਹੇ ਹਨਇਹਨਾਂ ਲੋਕਾਂ ਦੇ ਕੇਸ ਮਾਈਗ੍ਰੈਂਟ ਅਦਾਲਤ ਵਿੱਚ ਚੱਲ ਰਹੇ ਹਨਕੇਸ ਦਾ ਫੈਸਲਾ ਹੋਣ ਤਕ ਇਹਨਾਂ ਨੂੰ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਮਿਲਦੀ ਰਹੇਗੀਅਮਰੀਕਾ ਨੇ ਹੁਣ ਸਿਆਸੀ ਸ਼ਰਨ ਵਾਲੇ ਭਾਰਤੀਆਂ ਨੂੰ ਸੋਸ਼ਲ ਸਕਿਉਰਟੀ ਦੇਣੀ ਬੰਦ ਕਰ ਦਿੱਤੀ ਹੈਮੈਡੀਕਲ ਸਹੂਲਤਾਂ ਕਈ ਚਿਰ ਪਹਿਲਾਂ ਬੰਦ ਕਰ ਦਿੱਤੀਆਂ ਗਈਆਂ ਸਨ

ਨਿਊਯਾਰਕ ਦੀ ਮਾਈਗ੍ਰੇਸ਼ਨ ਪਾਲਸੀ ਇੰਸਟੀਚਿਊਟ ਦੇ ਸੀਨੀਅਰ ਫੈਲੋ ਮੁਜ਼ੱਫਰ ਚਿਸ਼ਤੀ ਦਾ ਕਹਿਣਾ ਹੈ ਕਿ ਹਰ ਸਾਲ ਬੜੀ ਗਿਣਤੀ ਵਿੱਚ ਲੋਕ ਆਪਣੀ ਜਾਨ ਖਤਰੇ ਵਿੱਚ ਪਾ ਕੇ ਅਮਰੀਕਾ ਦਾਖਲ ਹੋਣ ਲਈ ਗੈਰ ਕਾਨੂੰਨੀ ਤੌਰ ’ਤੇ ਬਾਰਡਰ ਪਾਰ ਕਰਦੇ ਹਨਆਪਣੀ ਜਾਨ ਤਲੀ ’ਤੇ ਰੱਖ ਕੇ ਬਾਰਡਰ ਪਾਰ ਕਰਨ ਵਾਲਿਆਂ ਵਿੱਚੋਂ ਪਿਛਲੇ ਸਮੇਂ ਦੌਰਾਨ 100 ਭਾਰਤੀ ਮਾਰੇ ਗਏ ਹਨਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਭਾਰਤੀਆਂ ਨੂੰ ਹਰ ਰੋਜ਼ 16 ਹਜ਼ਾਰ ਰੁਪਏ ਦੀ ਕਮਾਈ ਹੋ ਜਾਂਦੀ ਹੈਗੈਰ ਕਾਨੂੰਨੀ ਤੌਰ ’ਤੇ ਕੰਮ ਕਰਨ ਵਾਲਿਆਂ ਨੂੰ ਤਨਖਾਹ ਵੀ ਘੱਟ ਦਿੱਤੀ ਜਾਂਦੀ ਹੈਅਮਰੀਕਾ ਵਿੱਚ ਹੁਨਰਮੰਦ ਕਾਮਿਆਂ ਦੀ ਪ੍ਰਤੀ ਘੰਟਾ ਔਸਤਨ ਤਨਖਾਹ 30 ਡਾਲਰ ਹੈ ਜਦਕਿ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਭਾਰਤੀ 15 ਤੋਂ 20 ਡਾਲਰ ਪ੍ਰਤੀ ਘੰਟਾ ਕੰਮ ਕਰ ਰਹੇ ਹਨ

ਡੰਕੀ ਰੂਟ ਦੀ ਗੱਲ ਕਰੀਏ ਤਾਂ ਹੁਣ ਭਾਰਤੀ ਲੋਕਾਂ ਨੂੰ ਪਹਿਲਾਂ ਕੈਨੇਡਾ ਪਹੁੰਚਾਇਆ ਜਾਣ ਲੱਗਾ ਹੈਪ੍ਰਤੀ ਕੇਸ 20 ਲੱਖ ਦੇ ਆਸ ਪਾਸ ਦੀ ਡੀਲ ਹੁੰਦੀ ਹੈਬਾਰਡਰ ਪਾਰ ਕਰਾਉਣ ਵਾਲੇ ਏਜੰਟ ਸਭ ਤੋਂ ਨੇੜੇ ਦੇ ਸ਼ਹਿਰ ਤਕ ਪਹੁੰਚਾਉਣ ਦੀ ਜ਼ਿੰਮੇਵਾਰੀ ਲੈਂਦੇ ਹਨ

ਅਸਲ ਵਿੱਚ ਅਮਰੀਕਾ ਜ਼ਿਆਦਾਤਰ ਬਾਰਡਰਾਂ ਉੱਤੇ ਹੀ ਅੱਖ ਰੱਖ ਰਿਹਾ ਹੈ ਜਦੋਂ ਕਿ ਡਾਕੂਮੈਂਟਸ ਦੀ ਆਮ ਚੈਕਿੰਗ ਘੱਟ ਹੈਪੰਜਾਬੀਆਂ ਦੀ ਗਿਣਤੀ ਵਾਲੇ ਵੱਡੇ ਸ਼ਹਿਰਾਂ ਨਿਊਯਾਰਕ, ਟੈਕਸਸ ਅਤੇ ਸ਼ਿਕਾਗੋ ਵਿੱਚ ਤਾਂ ਰੂਟੀਨ ਦੀ ਚੈਕਿੰਗ ਹੀ ਮੁਸ਼ਕਿਲ ਹੈਸਰਹੱਦੀ ਰਾਜ ਟੈਕਸਸ ਵਿੱਚ ਅੱਠ ਨਵੰਬਰ ਤੋਂ ਨਵੇਂ ਕਾਨੂੰਨਾਂ ਤਹਿਤ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਬਿਨਾਂ ਡਾਕੂਮੈਂਟਸ ਤੋਂ ਨਹੀਂ ਕੀਤਾ ਜਾਵੇਗਾਉਹਨਾਂ ਤੋਂ ਅਮਰੀਕਾ ਵਿੱਚ ਕਾਨੂੰਨੀ ਤੌਰ ’ਤੇ ਰਹਿਣ ਦੇ ਕਾਗਜ਼ ਮੰਗੇ ਜਾਣਗੇਇਸ ਵੇਲੇ ਵੈਲਿਡ ਡਾਕੂਮੈਂਟਸ ਨਾ ਹੋਣ ’ਤੇ ਵੀ ਮਰੀਜ਼ ਦਾ ਇਲਾਜ ਕੀਤਾ ਜਾ ਰਿਹਾ ਹੈ

ਇਸ ਪੱਖ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿ ਵਿਦੇਸ਼ੀ ਧਰਤੀ ਉੱਤੇ ‌ਵਸਣਾ ਪੰਜਾਬੀਆਂ ਦਾ ਸ਼ੌਕ ਨਹੀਂ, ਮਜਬੂਰੀ ਹੈਨੌਜਵਾਨਾਂ ਨੂੰ ਆਪਣੇ ਮੁਲਕ ਵਿੱਚ ਭਵਿੱਖ ਰੌਸ਼ਨ ਦਿਸਦਾ ਹੋਵੇ ਤਦ ਉਹ ਵਿਦੇਸ਼ ਨੂੰ ਪੁਲਾਂਘ ਭਰਨ ਤੋਂ ਪਹਿਲਾਂ ਸੌ ਵਾਰ ਸੋਚਣਗੇ ਜ਼ਿਆਦਾਤਰ ਨੂੰ ਤਾਂ ਵਿਦੇਸ਼ ਜਾਣ ਲਈ ਮਾਂ ਦੇ ਗਹਿਣੇ ਵੇਚਣੇ ਜਾਂ ਜ਼ਮੀਨ ਬੈਅ ਕਰਨੀ ਪੈ ਰਹੀ ਹੈਕੈਨੇਡਾ ਨਾਲ ਭਾਰਤ ਦੇ ਰਿਸ਼ਤਿਆਂ ਵਿੱਚ ਕੁੜੱਤਣ ਆਉਣ ਤੋਂ ਬਾਅਦ ਕਈਆਂ ਦੇ ਸੁਪਨੇ ਚਕਨਾਚੂਰ ਹੋਏ ਹੋਣਗੇਕਈਆਂ ਦੇ ਰਿਸ਼ਤਿਆਂ ਦੀਆਂ ਗੰਢਾਂ ਵੀ ਢਿੱਲੀਆਂ ਹੋਈਆਂ ਹੋਣਗੀਆਂ ਤੇ ਬਾਪੂ ਦੀ ਕਰਜ਼ੇ ਦੀ ਪੰਡ ਵੀ ਹੋਰ ਭਾਰੀ ਹੋਈ ਹੋਵੇਗੀ

**

ਪਾਠਕਾਂ ਨੇ ਇਸ ਲੇਖ ਵਿੱਚ ਇਕ ਥਾਂ ਪੜ੍ਹਿਆ ਹੈ:

ਭਾਰਤੀ ਮੂਲ ਦੇ ਹੀ ਰਿਸ਼ੀ ਸੁਨਕ ਨੂੰ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ

ਅਗਲੇ ਪੈਰੇ ਵਿੱਚ ਉਨ੍ਹਾਂ ਪੜ੍ਹਿਆ ਹੈ:

ਪ੍ਰਵਾਸੀ ਪਿੰਡਾਂ ਦੀ ਸਰਪੰਚੀ ਉੱਤੇ ਅੱਖ ਰੱਖਣ ਲੱਗੇ ਹਨ

ਕੀ ਕਿਸੇ ਪ੍ਰਵਾਸੀ (ਭਾਰਤ ਵਾਸੀ) ਦਾ ਪੰਜਾਬ ਵਿੱਚ ਸਰਪੰਚ ਬਣਨਾ ਜੱਗੋਂ ਤੇਰ੍ਹਵੀਂ ਹੋਵੇਗੀ? ਪਾਠਕ ਜ਼ਰੂਰ ਦੱਸਣ। ... ਸੰਪਾਦਕ।

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5454)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author