KamaljitSBanwait7ਸਾਡੇ ਜ਼ਿਆਦਾਤਰ ਡਾਕਟਰਾਂ ਦਾ ਵੀ ਇਹੋ ਹਾਲ ਹੈ। ਉਹਨਾਂ ਦੀਆਂ ਅੱਖਾਂ ਉੱਤੇ ਲੱਗੇ ਖੋਪੇ ਮਰੀਜ਼ ਦੀ ਸਰੀਰਕ ਮਰਜ਼ ...
(22 ਜੁਲਾਈ 2024)


ਅਮਰ ਸਨੇਹ ਇੱਕ ਪ੍ਰਾਈਵੇਟ ਸਕੂਲ ਵਿੱਚ ਮੁੱਖ ਧਿਆਪਕਾ‌‌ ਹੈ
ਉਹ ਅੰਗਰੇਜ਼ੀ ਅਤੇ ਮਨੋਵਿਗਿਆਨ ਵਿੱਚ ਐੱਮਏ ਹੈ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸ਼ੁਰੂ ਸ਼ੁਰੂ ਵਿੱਚ ਉਸਨੇ ਇੱਕ ਡਿਗਰੀ ਅਤੇ ਬੀ ਐੱਡ ਕਾਲਜ ਵਿੱਚ ਕੰਟਰੈਕਟ ’ਤੇ ਨੌਕਰੀ ਕੀਤੀ ਸੀਸਰਕਾਰੀ ਨੌਕਰੀ ਤਾਂ ਉਸ ਨੂੰ ਸਕੂਲ ਵਿੱਚ ਹੀ ਮਿਲੀ ਸੀਸੇਵਾ ਮੁਕਤ ਹੋਣ ਤਕ ਸਰਕਾਰੀ ਸਕੂਲ ਵਿੱਚ ਹੀ ਉਹ ਟਿਕੀ ਰਹੀ ਸੀਉਸ ਨੂੰ ਪੜ੍ਹਾਉਣਾ ਚੰਗਾ ਲਗਦਾ ਹੈਇਸੇ ਕਰਕੇ ਸੇਵਾ ਮੁਕਤੀ ਤੋਂ ਬਾਅਦ ਉਸ ਨੇ ਇੱਕ ਪ੍ਰਾਈਵੇਟ ਸਕੂਲ ਵਿੱਚ ਮੁੱਖ ਅਧਿਆਪਕਾ ਦੀ ਨੌਕਰੀ ਕਰ ਲਈ ਹੈਇਹ ਸਕੂਲ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਚਲਾਇਆ ਜਾਂਦਾ ਹੈਉਹ ਸਕੂਲ ਦੀ ਪ੍ਰਬੰਧਕ ਕਮੇਟੀ ਤੋਂ ਤਨਖਾਹ ਨਹੀਂ ਲੈਂਦੀ ਸਗੋਂ ਆਪਣੇ ਪਤੀ ਦੀ ਤਨਖਾਹ ਵਿੱਚੋਂ ਉਹਨੇ ਮੈਡੀਸਨ ਪਲਾਂਟਸ ਦੀ ਬਾਗਵਾਨੀ ਸ਼ੁਰੂ ਕੀਤੀ ਹੈ

ਬੱਚਿਆਂ ਨੂੰ ਪੜ੍ਹਾਉਣ ਦਾ ਉਸ ਨੂੰ ਜਨੂੰਨ ਹੈ ਅਤੇ ਹੋਰਾਂ ਦੇ ਚਿਹਰੇ ਪੜ੍ਹਨਾ ਉਸ ਦਾ ਸ਼ੌਕਉਹ ਆਪਣੇ ਕੰਮਕਾਰੀ ਸਾਥੀਆਂ ਅਤੇ ਮਿੱਤਰਾਂ ਸੱਜਣਾਂ ਦੇ ਚਿਹਰੇ ਪੜ੍ਹ ਕੇ ਹੀ ਉਹਨਾਂ ਦੇ ਸੁਭਾਅ ਮੁਤਾਬਿਕ ਵਿਚਰਦੀ ਹੈਇਸ ਸਕੂਲ ਵਿੱਚ ਹੈ ਉਹ ਮੁੱਖ ਅਧਿਆਪਕਾ ਪਰ ਉਸ ਨੂੰ ਕਲਾਸਾਂ ਲਏ ਬਿਨਾਂ ਸੰਤੁਸ਼ਟੀ ਨਹੀਂ ਹੁੰਦੀ‌ਬੋਰਡ ਦੀਆਂ ਦਸਵੀਂ ਅਤੇ ਬਾਰ੍ਹਵੀਂ ਦੀਆਂ ਕਲਾਸਾਂ ਦੇ ਉਹ ਹਫਤੇ ਵਿੱਚ ਤਿੰਨ ਤਿੰਨ ਪੀਰੀਅਡ ਆਪ ਲੈਂਦੀ ਹੈਉਸਨੇ ਜਿਸ ਸਕੂਲ ਵਿੱਚ ਨੌਕਰੀ ਕੀਤੀ ਸੀ ਸ਼ਾਇਦ ਇਸੇ ਕਰਕੇ ਉਹ ਉੱਥੇ ਸਭ ਦੀ ਚਹੇਤੀ ਰਹੀਉਸਦੇ ਆਪਣੇ ਚਿਹਰੇ ਤੋਂ ਇੱਕ ਵਿਸ਼ੇਸ਼ ਤਰ੍ਹਾਂ ਦਾ ਸਕੂਨ ਝਲਕਦਾ ਹੈਉਸ ਨੂੰ ਮਿਲ ਕੇ ਲਗਦਾ ਹੈ ਜਿਵੇਂ ਉਹ ਧੁਰ ਅੰਦਰ ਤਕ ਸੰਤੁਸ਼ਟ ਹੋਵੇਨਾ ਉਸ ਦੀ ਚਾਲ ਵਿੱਚ ਕਾਹਲ ਹੈ ਅਤੇ ਨਾ ਹੀ ਬੋਲ-ਚਾਲ ਵਿੱਚ ਅਕੇਵਾਂ

ਅਸੀਂ ਦੋਵੇਂ ਕਾਲਜ ਵਿੱਚ ਇਕੱਠੇ ਪੜ੍ਹਦੇ ਰਹੇ ਸੀਸਾਡੀ ਵਾਹਵਾ ਨੇੜਤਾ ਵੀ ਰਹੀ ਹੈਮੈਂ ਕਾਲਜ ਦੀ ਯੰਗ ਰਾਈਟਰ ਐਸੋਸੀਏਸ਼ਨ ਦਾ ਪ੍ਰਧਾਨ ਸਾਂ ਅਤੇ ਉਹ ਜਨਰਲ ਸਕੱਤਰਮੈਂ ਕਾਲਜ ਦੇ ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦਾ ਸੰਪਾਦਕ ਸਾਂ ਅਤੇ ਉਹ ਅੰਗਰੇਜ਼ੀ ਸੈਕਸ਼ਨ ਦੀ ਸਹਾਇਕ ਸੰਪਾਦਕਾ ਸੀਕਾਲਜ ਦੀ ਪੜ੍ਹਾਈ ਪੂਰੀ ਹੁੰਦਿਆਂ ਹੀ ਰਾਹ ਵੱਖੋ ਵੱਖਰੇ ਹੋ ਗਏਉਸ ਤੋਂ ਬਾਅਦ ਨਾ ਕਦੇ ਕੋਈ ਚਿੱਠੀ ਪੱਤਰ ਤੇ ਨਾ ਹੀ ਟੈਲੀਫੋਨਉਸ ਦਾ ਹੁਣ ਵਾਲਾ ਸਕੂਲ ਮੇਰੇ ਦਫਤਰ ਦੇ ਐਨ ਮੋਹਰੇ ਪੈਂਦਾ ਹੈਇੱਕ ਦਿਨ ਉਹ ਛੁੱਟੀ ਵੇਲੇ ਸਕੂਲ ਤੋਂ ਬਾਹਰ ਨਿਕਲੀ ਅਤੇ ਮੈਂ ਲੰਚ ਲਈ ਘਰ ਜਾਣ ਵਾਸਤੇ ਸੜਕ ’ਤੇ ਖੜ੍ਹੀ ਕਾਰ ਵਲ ਨੂੰ ਵਧਿਆ। ਤਦ ਸਾਡੀਆਂ ਅੱਖਾਂ ਮਿਲਦੀਆਂ ਹੀ ਅਸੀਂ ਇੱਕ ਦੂਜੇ ਨੂੰ ਪਛਾਣ ਲਿਆਦੋਵੇਂ ਘੁੱਟ ਕੇ ਗਲਵੱਕੜੀ ਵਿੱਚ ਮਿਲੇਘਰ ਦੀ ਸੁੱਖ ਸਾਂਦ ਪੁੱਛੀ ਅਤੇ ਫੋਨ ਨੰਬਰਾਂ ਦਾ ਵੀ ਤਬਾਦਲਾ ਹੋ ਗਿਆਇੱਕ ਦਿਨ ਉਹਨੇ ਛੁੱਟੀ ਤੋਂ ਬਾਅਦ ਮੇਰੇ ਦਫਤਰ ਆ ਕੇ ਚਾਹ ਪੀਣ ਦੀ ਇੱਛਾ ਪ੍ਰਗਟ ਕੀਤੀਮੈਂ ਇੱਕ ਮੀਡੀਆ ਹਾਊਸ ਵਿੱਚ ਕੰਮ ਕਰਦਾ ਹਾਂਉਹ ਮੇਰੇ ਕੈਬਨ ਵਿੱਚ ਆ ਬੈਠੀਫਿਰ ਉਸ ਦੀਆਂ ਨਜ਼ਰਾਂ ਇੱਕ ਦਮ ਕਿਤਾਬਾਂ ਵਾਲੀ ਰੈਕ ਉੱਤੇ ਜਾ ਟਿਕੀਆਂਰੈਕ ਵਿੱਚ ਪਈਆਂ ਕਿਤਾਬਾਂ ਵਿੱਚੋਂ ਸਭ ਤੋਂ ਪਹਿਲਾਂ ਉਹਨੇ ਮੇਰੀਆਂ ਲਿਖੀਆਂ ਕਿਤਾਬਾਂ ਨੂੰ ਹੱਥ ਪਾਇਆ ਅਤੇ ਨਾਲ ਹੀ ਮੱਥੇ ਨੂੰ ਲਾ ਲਈਆਂਉਸ ਨੂੰ ਮੇਰਾ ਕਹਾਣੀਆਂ ਲਿਖਣਾ ਚੰਗਾ ਲੱਗਾਉਹ ਆਪ ਵੀ ਲਿਖਣਾ ਚਾਹੁੰਦੀ ਹੈਦੱਸਦੀ ਹੈ ਕਿ ਕਾਪੀ ਅਤੇ ਪੈੱਨ ਉਹਨੇ ਕਈ ਵਾਰ ਚੁੱਕਿਆ ਪਰ ਲਿਖਿਆ ਕੁਝ ਨਹੀਂ ਗਿਆ। ਜਿਵੇਂ ਪੈੱਨ ਦੀ ਸਿਆਹੀ ਮੁੱਕ ਜਾਂਦੀ ਰਹੀ ਹੋਵੇਕਈ ਵਾਰ ਉਹਦੇ ਅੰਦਰ ਵਲਵਲਿਆ ਦਾ ਹੜ੍ਹ ਆ ਜਾਂਦਾ ਹੈ ਪਰ ਉਹਨਾਂ ਨੂੰ ਕਾਗਜ਼ ਤੇ ਕਲਮਬੰਦ ਨਹੀਂ ਕਰਨਾ ਆਉਂਦਾਉਸਨੇ ਕਿਤਾਬਾਂ ਅਤੇ ਕਹਾਣੀਆਂ ਦੀਆਂ ਡਾਇਰੀਆਂ ਲਿਖ ਲਿਖ ਭਰ ਛੱਡੀਆਂ ਹਨ ਪਰ ਕਦੇ ਕਿਸੇ ਅਖਬਾਰ ਨੂੰ ਭੇਜਣ ਦਾ ਹੌਸਲਾ ਨਹੀਂ ਕੀਤਾਉਹ ਕਹਿੰਦੀ ਹੈ ਕਿ ਅਸਲ ਵਿੱਚ ਕੋਈ ਅਜਿਹਾ ਮਿਲਿਆ ਹੀ ਨਹੀਂ ਜਿਹੜਾ ਲਿਖਣ ਵੱਲ ਨੂੰ ਉਗਲੀ ਫੜ ਕੇ ਤੋਰ ਸਕਦਾ ਹੁੰਦਾਉਹਦਾ ਪਤੀ ਬਿਜ਼ਨਸਮੈਨ ਹੈਸਵੇਰ ਨੂੰ ਘਰੋਂ ਨਿਕਲ ਕੇ ਰਾਤੀਂ ਹਨੇਰੇ ਹੋਏ ਘਰ ਵੜਦਾ ਹੈ

ਉਹ ਫਿਰ ਛਿੜ ਪੈਂਦੀ ਹੈ ਕਿ ਸਿੱਖਿਆ ਅਤੇ ਅਧਿਆਪਕਾਂ ਬਾਰੇ ਬੜਾ ਕੁਝ ਲਿਖਣ ਦੀ ਲੋੜ ਹੈ ਜ਼ਿਆਦਾਤਰ ਅਧਿਆਪਕ ਕਲਾਸਾਂ ਵਿੱਚ ਅੱਖਾਂ ਨੂੰ ਖੋਪੇ ਲਾ ਕੇ ਹੀ ਰੱਖਦੇ ਹਨਸਾਡੇ ਅਧਿਆਪਕ ਬੱਚਿਆਂ ਨੂੰ ਅੰਦਰ ਤਕ ਪੜ੍ਹਨ ਦੀ ਲੋੜ ਨਹੀਂ ਸਮਝਦੇ ਬੱਸ ਉਹਨਾਂ ਦੀ ਸੋਚ ਹੁਸ਼ਿਆਰ ਨੂੰ ਸ਼ਾਬਾਸ਼ ਅਤੇ ਨਲਾਇਕ ਨੂੰ ਪਰਾਂ ਰੱਖਣ ਤਕ ਹੀ ਸੀਮਤ ਹੈਜੇ ਕੋਈ ਚੰਗਾ ਭਲਾ ਬੱਚਾ ਪੜ੍ਹਾਈ ਵਿੱਚ ਪਛੜ ਜਾਵੇ ਤਾਂ ਉਹਦਾ ਹੱਲ ਨਹੀਂ ਲੱਭਣਗੇ ਸਗੋਂ ਨਲਾਇਕ ਕਹਿ ਕੇ ਉਸ ਨੂੰ ਦੁਰਕਾਰਨ ਤਕ ਜਾਂਦੇ ਹਨ

ਫਿਰ ਉਹ ਆਪਣਾ ਇੱਕ ਤਾਜ਼ਾ ਤਜਰਬਾ ਸਾਂਝਾ ਕਰਨ ਲੱਗੀਉਹਨੇ ਦੱਸਿਆ ਉਹਦੇ ਸਕੂਲ ਦੀ ਦਸਵੀਂ ਕਲਾਸ ਚੰਗਾ ਭਲਾ ਹੁਸ਼ਿਆਰ ਬੱਚਾ ਪਿਛਲੇ ਤਿੰਨ ਚਾਰ ਮਹੀਨੇ ਤੋਂ ਕੰਮ ਕਰਨੋਂ ਹਟ ਗਿਆਕਲਾਸ ਟੀਚਰ ਅਕਸਰ ਬੈਂਚ ’ਤੇ ਖੜ੍ਹਾ ਕਰ ਦਿੰਦੀ ਹੈਇੱਕ ਦਿਨ ਕਲਾਸ ਟੀਚਰ ਖਿਝ ਕੇ ਬੱਚੇ ਨੂੰ ਮੇਰੇ ਦਫਤਰ ਵਿੱਚ ਲੈ ਆਈਬੱਚਾ ਰੋਈ ਜਾਵੇਮੈਂ ਪਤਿਆ ਕੇ ਬੱਚੇ ਨੂੰ ਪੜ੍ਹਾਈ ਵਿੱਚ ਮਨ ਨਾ ਲੱਗਣ ਦੀ ਵਜਾਹ ਪੁੱਛੀ ਤਾਂ ਉਹਨੇ ਦੱਸਿਆ ਕਿ ਉਸਦੇ ਘਰ ਵਿੱਚ ਉਹਦੇ ਮਾਂ ਪਿਓ ਝਗੜਾ ਰੱਖਦੇ ਹਨ ਅਤੇ ਇਸ ਕਰਕੇ ਉਹਦਾ ਪੜ੍ਹਾਈ ਵਿੱਚ ਦਿਲ ਦਿਨ ਨਹੀਂ ਲਗਦਾਉਹਦੀ ਜ਼ਿੰਦਗੀ ਜਿਊਣ ਦੀ ਵੀ ਇੱਛਾ ਨਹੀਂ ਰਹੀ ਹੈ

ਅਗਲੇ ਦਿਨ ਮੈਂ ਮਾਪਿਆਂ ਨੂੰ ਦਫਤਰ ਬੁਲਾ ਲਿਆ ਅਤੇ ਸਾਰੀ ਗੱਲ ਦੱਸੀਪਹਿਲਾਂ ਤਾਂ ਦੋਵੇਂ ਆਪਣੇ ਬੱਚੇ ਨੂੰ ਬਾਹਾਂ ਵਿੱਚ ਲੈ ਕੇ ਰੋਏ ਅਤੇ ਫਿਰ ਉਹਨਾਂ ਨੇ ਇਕੱਠੇ ਰਹਿਣ ਦਾ ਵਾਅਦਾ ਕੀਤਾ, ਘੱਟੋ ਘੱਟ ਉਦੋਂ ਤਕ, ਜਦੋਂ ਤਕ ਉਹ ਬੱਚਾ ਬਾਰ੍ਹਵੀਂ ਪਾਸ ਨਹੀਂ ਕਰ ਲੈਂਦਾ

ਅਮਰ ਸਨੇਹ ਨੇ ਕਿ ਉਹਨੇ ਇੱਕ ਨਹੀਂ ਅਜਿਹੇ ਕਈ ਕੇਸ ਸੁਲਝਾਏ ਹਨ ਮੈਥੋਂ ਕਹਿ ਹੋ ਗਿਆ ਕਿ ਅਧਿਆਪਕਾਂ ਤੋਂ ਪਹਿਲਾਂ ਤਾਂ ਸਾਡੇ ਬੱਚਿਆਂ ਦੇ ਮਾਪੇ ਜ਼ਿੰਮੇਵਾਰ ਹਨਉਹ ਵੀ ਬੱਚੇ ਦੇ ਅੰਦਰਲਾ ਮਨੁੱਖ ਪੜ੍ਹਨ ਦੀ ਥਾਂ ਜ਼ਿੰਦਗੀ ਦੀ ਦੌੜ ਵਿੱਚ ਉਲਝ ਕੇ ਰਹਿ ਗਏ ਹਨਮੈਥੋਂ ਇਹ ਵੀ ਕਹਿ ਹੋ ਗਿਆ ਕਿ ਬੱਚਿਆਂ ਨੂੰ ਜ਼ਿਆਦਾ ਸਿੱਖਿਆ ਦੇਣ ਦੀ ਲੋੜ ਨਹੀਂ ਹੁੰਦੀ ਤੁਸੀਂ ਆਪ ਮਾਡਲ ਬਣ ਕੇ ਦਿਖਾਓ, ਬੱਚੇ ਆਪਣੇ ਆਪ ਉਸੇ ਰਾਹ ਤੁਰ ਪੈਂਦੇ ਹਨਪਰ ਜ਼ਮਾਨਾ ਪ੍ਰਚਾਰਵਾਦ ਦਾ ਆ ਗਿਆ ਹੈਸੱਚ ਕਹਾਂ ਤਾਂ ਇਹ ਕਿ ਮਾਪੇ ਅਤੇ ਬੱਚੇ ਜ਼ਿਆਦਾ ਕਰਕੇ ਦੋਵੇਂ ਆਪਸ ਵਿੱਚ ਸਮਝੌਤਾ ਕਰਕੇ ਤੁਰਦੇ ਹਨ

ਅਮਰ ਸਨੇਹ ਬੋਲੀ, ਸਰ, ਸਾਡੇ ਜ਼ਿਆਦਾਤਰ ਡਾਕਟਰਾਂ ਦਾ ਵੀ ਇਹੋ ਹਾਲ ਹੈਉਹਨਾਂ ਦੀਆਂ ਅੱਖਾਂ ਉੱਤੇ ਲੱਗੇ ਖੋਪੇ ਮਰੀਜ਼ ਦੀ ਸਰੀਰਕ ਮਰਜ਼ ਦੀ ਦਵਾਈ ਦਿੰਦੇ ਹਨ, ਮਾਨਸਿਕ ਅਵਸਥਾ ਨਹੀਂ ਸਮਝਦੇਅੱਧੇ ਰੋਗਾਂ ਦੀ ਜੜ੍ਹ ਤਾਂ ਮਾਨਸਿਕ ਪਰੇਸ਼ਾਨੀ ਬਣ ਰਹੀ ਹੈ‌ਅੱਜਕੱਲ੍ਹ ਦੇ ਜ਼ਿਆਦਾਤਰ ਡਾਕਟਰ ਪੀਜੀਆਈ ਦੇ ਡਾਕਟਰਾਂ ਦੀ ਤਰ੍ਹਾਂ ਬਿਮਾਰੀ ਨੂੰ ਮੋਹਰੇ ਹੋ ਕੇ ਨਹੀਂ ਘੇਰਦੇ।” ਉਸ ਨੇ ਇਹ ਕਹਿੰਦਿਆ ਜਾਣ ਦੀ ਇਜਾਜ਼ਤ ਮੰਗੀ, “ਸਰ, ਮੈਨੂੰ ਤਾਂ ਲਗਦਾ ਹੈ ਅਧਿਆਪਕ ਅਤੇ ਡਾਕਟਰ ਹੀ ਨਹੀਂ, ਅਸੀਂ ਸਾਰੇ ਆਪਣੀਅੱਖਾਂ ’ਤੇ ਖੋਪੇ ਲਾਈ ਫਿਰਦੇ ਹਾਂ ਆਪਣੀ ਗੱਲ ਕਹਿ ਕੇ ਦੂਜਿਆਂ ਨੂੰ ਸੁਣਨ ਦੀ ਅਸੀਂ ਲੋੜ ਹੀ ਨਹੀਂ ਸਮਝਦੇਜੇ ਕਿਸੇ ਦੀ ਗੱਲ ਸੁਣਦੇ ਹਾਂ ਤਾਂ ਬਹਿਸ ਕਰਨ ਲਈਖੋਪੇ ਬਲਦਾਂ, ਘੋੜਿਆਂ ਨੂੰ ਚੜ੍ਹਾਏ ਜਾਂਦੇ ਹਨ ਹਨ, ਮਨੁੱਖ ਦਾ ਤਾਂ ਅੱਖਾਂ ਖੋਲ੍ਹ ਕੇ ਤੁਰਨਾ ਬਣਦਾ ਹੈ

ਮੈਨੂੰ ਆਪਣੇ ਦਾਦੇ ਵੱਲੋਂ ਅਕਸਰ ਕਹੀ ਜਾਂਦੀ ਕਹਾਵਤ ਕਿ ‘ਰੰਬਾ ਅਤੇ ਮੁੰਡਾ ਚੰਡਿਆਂ ਹੀ ਠੀਕ ਰਹਿੰਦੇ ਹਨ’, ਨੇ ਆ ਘੇਰਿਆਮੈਂ ਕੁਰਸੀ ਤੇ ਬੈਠਾ ਬੈਠਾ ਤ੍ਰਭਕ ਗਿਆ ਜਿਵੇਂ ਮੇਰੇ ਪ੍ਰਾਈਮਰੀ ਸਕੂਲ ਦੇ ਹੈੱਡ ਮਾਸਟਰ ਹਰਬੰਸ ਸਿੰਘ ਨੇ ਹੱਥ ਵਿੱਚ ਫੜਿਆ ਬੈਂਤ ਦਾ ਬੜਾ ਡੰਡਾ ਪੜ੍ਹਾਈ ਇਕਾਗਰਤਾ ਨਾਲ ਪੜ੍ਹਨ ਦੀ ਚਿਤਾਵਣੀ ਦਿੰਦਿਆਂ ਮੇਰੇ ਪਿੱਛੇ ਦੀ ਆ ਮਾਰਿਆ ਹੋਵੇ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5153)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author