KamaljitSBanwait7ਅੱਖਾਂ ਦੇ ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਡੋਨਰ ਵੱਲੋਂ ਅੱਖਾਂ ਦਾਨ ਕਰਨ ਵਿੱਚ ਦੇਰੀ ...
(27 ਫਰਵਰੀ 2026)


ਉੱਤਰੀ ਭਾਰਤ ਦੀ ਮੋਹਰੀ ਸਿਹਤ ਸੰਸਥਾ ਪੀਜੀਆਈ ਦਾ ਨਾਂ ਮੁਲਕ ਭਰ ਵਿੱਚੋਂ ਆਰਗਨ ਟਰਾਂਸਪਲਾਂਟ ਦੇ ਸਰਕਾਰੀ ਮੋਹਰੀ ਹਸਪਤਾਲਾਂ ਵਿੱਚ ਗਿਣਿਆ ਜਾਣ ਲੱਗਾ ਹੈ
ਪੀਜੀਆਈ ਵਿੱਚ ਦਿਲ, ਜਿਗਰ, ਗੁਰਦੇ, ਪੈਂਕਰੀਆਜ ਅਤੇ ਅੱਖਾਂ ਲੋੜਵੰਦ ਮਰੀਜ਼ਾਂ ਦੇ ਸਰੀਰ ਵਿੱਚ ਟਰਾਂਸਪਲਾਂਟ ਕੀਤੇ ਜਾ ਰਹੇ ਹਨਦੂਜੇ ਬੰਨੇ ਗਵਾਂਢੀ ਰਾਜ ਹਰਿਆਣਾ ਵਿੱਚ ਅੰਗ ਦਾਨ ਨਾਲ ਜੁੜਿਆ ਇੱਕ ਅੱਖਾਂ ਖੋਲ੍ਹਣ ਵਾਲਾ ਸੱਚ ਸਾਹਮਣੇ ਆਇਆ ਹੈਹਰਿਆਣਾ ਵਿੱਚ 60 ਹਜ਼ਾਰ ਲੋਕ ਜੋਤਹੀਣ ਹਨ ਪਰ ਫਿਰ ਵੀ ਨੇਤਰਦਾਨ ਵਿੱਚ ਕਈ ਪੱਧਰਾਂ ਉੱਤੇ ਕੁਤਾਹੀ ਵਰਤੀ ਜਾ ਰਹੀ ਹੈਪੀਜੀਆਈ ਹੁਣ ਤਕ 9768 ਨੇਤਰਹੀਣਾਂ ਦੀਆਂ ਅੱਖਾਂ ਬਦਲ ਚੁੱਕਾ ਹੈਦਿਲ ਟ੍ਰਾਂਸਪਲਾਂਟ ਦੇ 14 ਸਫਲ ਅਪਰੇਸ਼ਨ ਹੋ ਚੁੱਕੇ ਹਨ5769 ਮਰੀਜ਼ਾਂ ਦੇ ਗੁਰਦੇ ਬਦਲੇ ਜਾ ਚੁੱਕੇ ਹਨਜਿਗਰ ਅਤੇ ਪੈਂਕਰੀਆਜ ਟਰਾਂਸਪਲਾਂਟ ਦੇ ਮਰੀਜ਼ਾਂ ਦੀ ਗਿਣਤੀ 16 ਨੂੰ ਟੱਪ ਚੁੱਕੀ ਹੈਪੀਜੀਆਈ ਵਿੱਚ ਲੋਕ ਸਿਰਫ ਅੱਖਾਂ ਹੀ ਦਾਨ ਨਹੀਂ ਕਰਨ ਲੱਗੇ ਸਗੋਂ ਸਰੀਰ ਦਾਨ ਕਰਨ ਲਈ ਵੀ ਅੱਗੇ ਆਉਣ ਲੱਗੇ ਹਨਬਰੇਨ ਡੈੱਡ ਮਰੀਜ਼ਾਂ ਦੇ ਅੰਗ ਇੱਕ ਨਿਰਧਾਰਿਤ ਸਮੇਂ ਅੰਦਰ ਲੋੜਵੰਦ ਮਰੀਜ਼ਾਂ ਦੇ ਸਰੀਰ ਵਿੱਚ ਟਰਾਂਸਪਲਾਂਟ ਕਰਨੇ ਹੁੰਦੇ ਹਨ ਪਰ ਹਰਿਆਣਾ ਵਿੱਚ ਹੋ ਰਹੀ ਦੇਰੀ ਕਾਰਨ ਹੁਣ ਤਕ ਦਾਨ ਕੀਤੀਆਂ 7774 ਅੱਖਾਂ ਵਿੱਚੋਂ 4113 ਦੂਜਿਆਂ ਨੂੰ ਰੋਸ਼ਨੀ ਦੇਣ ਤੋਂ ਪਹਿਲਾਂ ਹੀ ਬਰਬਾਦ ਹੋ ਚੁੱਕੀਆਂ ਹਨਇਹ ਅੰਕੜੇ ਪਿਛਲੇ ਪੰਜਾਂ ਸਾਲਾਂ ਦੇ ਦੱਸੇ ਗਏ ਹਨ

ਪੀਜੀਆਈ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਦਾਖ਼ਲ ਮਰੀਜ਼ਾਂ ਵਿੱਚੋਂ ਕਿਸੇ ਦਾ ਦਾਨ ਕੀਤਾ ਅੰਗ ਨਾ ਫਿੱਟ ਆਉਣ ਦੀ ਸੂਰਤ ਵਿੱਚ ਇਸ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ, ਮੁੰਬਈ ਅਤੇ ਬੰਗਲੂਰੂ ਸਮੇਤ ਹੋਰ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਭੇਜ ਦਿੱਤਾ ਜਾਂਦਾ ਹੈ, ਜਿਸ ਵਾਸਤੇ ਦੇਰੀ ਤੋਂ ਬਚਣ ਲਈ ਪੀਜੀਆਈ ਤੋਂ ਲੈ ਕੇ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤਕ ਗਰੀਨ ਕੋਰੀਡੋਰ ਬਣਾਇਆ ਜਾਂਦਾ ਹੈ

ਹਰਿਆਣਾ ਆਈ ਬੈਂਕ ਦੀ ਰਿਪੋਰਟ ਦੱਸਦੀ ਹੈ ਕਿ ਲੋਕਾਂ ਵੱਲੋਂ ਦਾਨ ਕੀਤੀਆਂ ਅੱਖਾਂ ਨੂੰ ਡਾਕਟਰਾਂ ਅਤੇ ਦੂਜੇ ਮੈਡੀਕਲ ਸਟਾਫ ਦੀ ਘਾਟ ਕਾਰਨ ਸਮੇਂ ਸਿਰ ਨਵੇਂ ਮਰੀਜ਼ਾਂ ਨੂੰ ਨਹੀਂ ਦਿੱਤੀਆਂ ਜਾ ਸਕੀਆਂ ਹਨ ਇੱਥੋਂ ਤਕ ਕਿ ਜ਼ਿਆਦਾ ਵਾਰ ਤਾਂ ਆਈ ਬੈਂਕ ਤਕ ਪੁੱਜਦੀਆਂ ਕਰਨ ਵਿੱਚ ਦੇਰ ਹੋ ਜਾਂਦੀ ਰਹੀ ਹੈਮੌਤ ਦੇ ਛੇ ਘੰਟੇ ਦੇ ਅੰਦਰ ਅੰਦਰ ਨੇਤਰ ਦਾਨ ਕਰਨਾ ਜ਼ਰੂਰੀ ਹੁੰਦਾ ਹੈ ਪਰ ਕਈ ਮਾਮਲਿਆਂ ਵਿੱਚ ਅਜਿਹਾ ਵੀ ਹੋਇਆ ਹੈ ਕਿ ਹਸਪਤਾਲ ਵਿੱਚ ਮ੍ਰਿਤਕ ਦੀ ਦੇਹ ਸਮੇਂ ਸਿਰ ਨਹੀਂ ਪੁੱਜ ਸਕੀ ਸੀਹਰਿਆਣਾ ਵਿੱਚ ਹਰ ਸਾਲ 1500 ਲੋਕ ਅੱਖਾਂ ਦਾਨ ਕਰਨ ਦੇ ਫਾਰਮ ਭਰਦੇ ਹਨ ਜਦੋਂ ਕਿ ਮਰਨ ਪਿੱਛੋਂ ਅੱਖਾਂ ਦਾਨ ਕਰਨ ਲਈ 250 ਤੋਂ 300 ਤਕ ਮਰੀਜ਼ ਹੀ ਹਸਪਤਾਲਾਂ ਵਿੱਚ ਪਹੁੰਚਦੇ ਹਨ

ਅੱਖਾਂ ਦੇ ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਡੋਨਰ ਵੱਲੋਂ ਅੱਖਾਂ ਦਾਨ ਕਰਨ ਵਿੱਚ ਦੇਰੀ ਹੋਣ ਜਾਂ ਅੱਖਾਂ ਟਰਾਂਸਪਲਾਂਟ ਕਰਨ ਵਿੱਚ ਵੱਧ ਸਮਾਂ ਲੱਗ ਜਾਵੇ ਤਦ ਇਨ੍ਹਾਂ ਨੂੰ ਖਰਾਬ ਸਮਝਿਆ ਜਾਂਦਾ ਹੈਆਮ ਕਰਕੇ ਲੋਕ ਮ੍ਰਿਤਕ ਦੇਹ ਨੂੰ ਹਸਪਤਾਲ ਵਿੱਚ ਲਿਜਾਣ ਤੋਂ ਪਹਿਲਾਂ ਰਿਸ਼ਤੇਦਾਰਾਂ ਦੇ ਦਰਸ਼ਨਾਂ ਲਈ ਰੱਖ ਦਿੰਦੇ ਹਨਮੌਤ ਦੇ ਛੇ ਘੰਟਿਆਂ ਦੇ ਅੰਦਰ ਅੰਦਰ ਹੀ ਅੱਖਾਂ ਦਾਨ ਕਰਨੀਆਂ ਹੁੰਦੀਆਂ ਹਨਦਾਨ ਕੀਤੀਆਂ ਅੱਖਾਂ ਵਿੱਚੋਂ 50 ਫ਼ੀਸਦੀ ਕਿਸੇ ਨਾ ਕਿਸੇ ਵਜਾਹ ਕਰਕੇ ਪਲਾਂਟ ਹੋਣ ਤੋਂ ਰਹਿ ਜਾਂਦੀਆਂ ਹਨਹਰਿਆਣਾ ਸਿਹਤ ਵਿਭਾਗ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਜੇਕਰ ਕਾਰਨੀਆਂ ਇਸਤੇਮਾਲ ਹੋਣ ਦੇ ਲਾਇਕ ਨਹੀਂ ਹੁੰਦੀਆਂ ਤਾਂ ਇਹ ਦੂਸਰੇ ਰਾਜਾਂ ਨੂੰ ਭੇਜ ਦਿੱਤੀਆਂ ਜਾਂਦੀਆਂ ਹਨਇਹ ਅੱਖਾਂ ਟਰੇਨੀ ਡਾਕਟਰਾਂ ਨੂੰ ਮੈਡੀਕਲ ਤਜਰਬੇ ਲਈ ਵਰਤਣ ਵਾਸਤੇ ਦਿੱਤੀਆਂ ਜਾਂਦੀਆਂ ਹਨਉਹ ਇਹ ਵੀ ਕਹਿੰਦੇ ਹਨ ਕਿ ਕੌਰਨੀਆਂ ਖਰਾਬ ਹੋਣ ਦੀ ਸੂਰਤ ਵਿੱਚ ਇਨ੍ਹਾਂ ਨੂੰ ਮੈਡੀਕਲ ਵੇਸਟ ਰਾਹੀਂ ਨਸ਼ਟ ਕੀਤਾ ਜਾਂਦਾ ਹੈਕਰੀਬ 50 ਫ਼ੀਸਦੀ ਨੇਤਰ ਇਸ ਕਰਕੇ ਟਰਾਂਸਪਲਾਂਟ ਹੋਣ ਤੋਂ ਰਹਿ ਜਾਂਦੇ ਹਨ ਕਿਉਂਕਿ ਰਾਹ ਵਿੱਚ ਬਹੁਤ ਤਰ੍ਹਾਂ ਦੀਆਂ ਦਿੱਕਤਾਂ ਆ ਖੜ੍ਹਦੀਆਂ ਹਨਹਰਿਆਣਾ ਸਿਹਤ ਵਿਭਾਗ ਨੇ ਪਿਛਲੇ ਪੰਜ ਸਾਲਾਂ ਦੌਰਾਨ ਪੌਣੇ 8 ਲੱਖ ਨੇਤਰਦਾਨ ਕਰਵਾਏ ਹਨਇਹ ਦਾਅਵਾ ਸਿਹਤ ਵਿਭਾਗ ਦਾ ਹੈ

ਪੰਜਾਬ ਵਿੱਚ ਖ਼ੂਨਦਾਨ ਨੂੰ ਮਹਾਂਦਾਨ ਸਮਝਿਆ ਜਾਂਦਾ ਹੈਰਾਜ ਭਰ ਵਿੱਚ ਲੋਕ ਆਪਣੇ ਆਪ ਖ਼ੂਨਦਾਨ ਕਰਨ ਲਈ ਅੱਗੇ ਆਉਣ ਲੱਗੇ ਹਨਇੱਕ ਰਿਪੋਰਟ ਅਨੁਸਾਰ ਲੋਕਾਂ ਵੱਲੋਂ ਦਾਨ ਕੀਤਾ ਸਾਰੇ ਦਾ ਸਾਰਾ ਖ਼ੂਨ ਮਰੀਜ਼ਾਂ ਨੂੰ ਚੜ੍ਹਾਇਆ ਨਹੀਂ ਜਾਂਦਾਕਈ ਸਾਰੇ ਕਾਰਨਾਂ ਕਰਕੇ ਇਸ ਨੂੰ ਕੂੜਾਦਾਨ ਵਿੱਚ ਸੁੱਟਣਾ ਪੈ ਜਾਂਦਾ ਹੈਪੀਜੀਆਈ ਵੱਲੋਂ ਅੰਗ ਦਾਨ ਤੋਂ ਅੱਗੇ ਸਰੀਰ ਦਾਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈਪੀਜੀਆਈ ਵਿੱਚ ਇੱਕ ਵੱਖਰਾ ਅਨਾਟਮੀ ਵਿਭਾਗ ਬਣਾਇਆ ਗਿਆ ਹੈ ਜਿੱਥੇ ਮਰਨ ਤੋਂ ਬਾਅਦ ਦਾਨ ਕੀਤੇ ਸਰੀਰ ਬੜੇ ਸਤਿਕਾਰ ਨਾਲ ਸੰਭਾਲ ਕੇ ਰੱਖੇ ਜਾਂਦੇ ਹਨਕਈ ਵਿਲੱਖਣ ਸ਼ਖਸੀਅਤਾਂ ਦੇ ਦਿਮਾਗ਼ ਉੱਤੇ ਵੱਖਰੀ ਤਰ੍ਹਾਂ ਦੀ ਖੋਜ ਕੀਤੀ ਜਾਂਦੀ ਹੈ ਜਦੋਂ ਕਿ ਆਮ ਦੇਹਾਂ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਕਰਨ ਲਈ ਦਿੱਤੀਆਂ ਜਾਂਦੀਆਂ ਹਨਪੰਜਾਬੀ ਦੇ ਨਾਮਵਰ ਸਾਹਿਤਕਾਰ ਸੰਤੋਖ ਸਿੰਘ ਧੀਰ ਦੀ ਦੇਹ ਵੀ ਦਾਨ ਕੀਤੀ ਗਈ ਸੀ ਅਤੇ ਡਾਕਟਰਾਂ ਉਹਨਾਂ ਦੇ ਦਿਮਾਗ ਉੱਤੇ ਵਿਸ਼ੇਸ਼ ਖੋਜ ਕਰ ਰਹੇ ਹਨ ਕਿ ਇੱਕ ਘੱਟ ਪੜ੍ਹਿਆ ਲਿਖਿਆ ਵਿਅਕਤੀ ਇੰਨਾ ਵਧੀਆ ਸਾਹਿਤ ਕਿਵੇਂ ਰਚ ਸਕਦਾ ਸੀ‌ਇੱਕ ਹੋਰ ਐਥਲੀਟ ਦੇ ਸਰੀਰ ਦੀ ਸਮਰੱਥਾ ਦੀ ਵੀ ਜਾਂਚ ਕੀਤੀ ਜਾ ਰਹੀ ਹੈਕਈ ਸਾਰੇ ਲੋਕ ਸਰੀਰ ਜਾਂ ਆਪਣੇ ਅੰਗ ਕਈ ਭਰਮ ਭੁਲੇਖਿਆਂ ਕਰਕੇ ਦਾਨ ਕਰਨ ਤੋਂ ਝਿਜਕ ਜਾਂਦੇ ਹਨਪੀਜੀਆਈ ਦੇ ਅਨਾਟਮੀ ਵਿਭਾਗ ਦੀ ਡਾਇਰੈਕਟਰ ਡਾਕਟਰ ਰੋਜ਼ੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਭਰਮ ਭੁਲੇਖਿਆਂ ਵਿੱਚੋਂ ਬਾਹਰ ਨਿਕਲ ਕੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈਦੂਜੇ ਪਾਸੇ ਸਰਕਾਰਾਂ, ਸਿਹਤ ਵਿਭਾਗ ਅਤੇ ਹਸਪਤਾਲਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਿਰਸਵਾਰਥ ਦਾਨੀਆਂ ਵੱਲੋਂ ਦਾਨ ਕੀਤੇ ਅੰਗਾਂ ਨੂੰ ਖਰਾਬ ਹੋਣ ਤੋਂ ਪਹਿਲਾਂ ਲੋੜਵੰਦ ਮਰੀਜ਼ਾਂ ਤਕ ਪੁੱਜਦੇ ਕਰਨਇਸ ਤਰ੍ਹਾਂ ਜ਼ਿੰਦਗੀ ਜਿਊਣ ਦੀ ਆਸ ਮੁਕਾ ਚੁੱਕੇ ਲੱਖਾਂ ਲੋਕਾਂ ਨੂੰ ਨਵਾਂ ਜੀਵਨ ਦਿੱਤਾ ਜਾ ਸਕਦਾ ਹੈ, ਨਹੀਂ ਤਾਂ ਲੋਕਾਂ ਦਾ ਹਸਪਤਾਲਾਂ ਤੋਂ ਵਿਸ਼ਵਾਸ ਉੱਠ ਜਾਵੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author