KamaljitSBanwait7ਵੱਖ ਵੱਖ ਸਰੋਤਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਗਣਤੰਤਰ ਦਿਵਸ ਮੌਕੇ ਦਿਖਾਈਆਂ ...KamaljitSBanwaitBook Sirnavan1
(1 ਜਨਵਰੀ 2024)
ਇਸ ਸਮੇਂ ਪਾਠਕ: 216.


KamaljitSBanwaitBook Sirnavan1ਗਣਤੰਤਰ ਦਿਵਸ ਮੌਕੇ ਹੋਣ ਵਾਲੇ ਜਸ਼ਨਾਂ ਵਿੱਚੋਂ ਪੰਜਾਬ ਦੀ ਝਾਕੀ ਨੂੰ ਬਾਹਰ ਰੱਖਣ ਦੇ ਮਾਮਲੇ ਨੂੰ ਲੈ ਕੇ ਸਿਆਸੀ ਪਾਰਟੀਆਂ ਆਪਸ ਵਿੱਚ ਗੁਥਮ ਗੁੱਥਾ ਹਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਇੱਕ ਦੂਜੇ ਉੱਤੇ ਸੁੱਟੇ ਜਾ ਰਹੇ ਚਿੱਕੜ ਨੂੰ ਦੇਖ ਕੇ ਇੰਝ ਲੱਗਣ ਲੱਗਾ ਹੈ ਕਿ ਜਿਵੇਂ ਵਿੱਦਿਅਕ ਅਦਾਰਿਆਂ ਦੇ ਯੂਥ ਫੈਸਟੀਵਲ ਵੇਲੇ ਨਤੀਜੇ ਨੂੰ ਲੈ ਕੇ ਪ੍ਰਤੀਯੋਗੀ ਇੱਕ ਦੂਜੇ ਉੱਤੇ ਇਲਜ਼ਾਮ ਲਾਉਣ ਲੱਗਦੇ ਹਨਆਮ ਕਰਕੇ ਯੂਥ ਫੈਸਟੀਵਲਾਂ ਵਿੱਚ ਸਭ ਤੋਂ ਵੱਧ ਰੌਲਾ-ਰੱਪਾ ਭੰਗੜੇ ਅਤੇ ਗਿੱਧੇ ਦੇ ਨਤੀਜਾ ਨੂੰ ਲੈ ਕੇ ਪੈਂਦਾ ਹੈਉਦੋਂ ਖਰੀ ਗੱਲ ਇਹ ਹੁੰਦੀ ਹੈ ਕਿ ਪ੍ਰਤੀਯੋਗੀ ਆਪਣੀ ਪ੍ਰਤਿਭਾ ਦੇ ਸਹਾਰੇ ਰਿਜ਼ਲਟ ਉਹਨਾਂ ਦੇ ਹੱਕ ਵਿੱਚ ਰਹਿਣ ਦਾ ਦਾਅਵਾ ਕਰਦੇ ਹਨ ਪਰ ਦੂਜੀ ਪਾਰਟੀ ਉੱਤੇ ਚਿੱਕੜ ਨਹੀਂ ਸੁੱਟਿਆ ਜਾਂਦਾਹਾਂ, ਬੜੀ ਵਾਰ ਜੱਜਮੈਂਟ ਦੇਣ ਵਾਲੇ ਵੀ ਦੂਸ਼ਣਬਾਜ਼ੀ ਵਿੱਚ ਘਿਰ ਜਾਂਦੇ ਹਨਗਣਤੰਤਰ ਦਿਵਸ ਮੌਕੇ ਪੰਜਾਬ ਨੂੰ ਬਾਹਰ ਰੱਖਣ ਨੂੰ ਲੈ ਕੇ ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਉੱਤੇ ਉੱਤਰ ਆਈਆਂ ਹਨਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ ਨੂੰ ਗਣਤੰਤਰ ਦਿਵਸ ਦੇ ਜਗ਼ਨਾਂ ਵਿੱਚੋਂ ਬਾਹਰ ਰੱਖਿਆ ਗਿਆ ਹੈਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰ ਉੱਤੇ ਇਲਜ਼ਾਮ ਲਾਏ ਜਾਣ ਤੋਂ ਬਾਅਦ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਸ ਵਿੱਚ ਹੀ ਸਿੰਗ ਫਸਾ ਲਏ ਹਨ

ਸਰਕਾਰੀ ਅੰਕੜਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ 17 ਸਾਲਾਂ ਦੌਰਾਨ ਪੰਜਾਬ ਨੂੰ ਨੌ ਵਾਰ ਗਣਤੰਤਰ ਦਿਵਸ ਮੌਕੇ ਆਪਣੀ ਝਾਕੀ ਦਿਖਾਉਣ ਦਾ ਮੌਕਾ ਨਹੀਂ ਮਿਲਿਆ ਸੀਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਤਾਂ ਪੰਜਾਬ ਨੂੰ ਲਗਾਤਾਰ ਬਾਹਰ ਰੱਖਿਆ ਗਿਆ ਸੀਸਾਲ 2007 ਦੌਰਾਨ ਵੀ ਪੰਜਾਬ ਨੂੰ ਮੌਕਾ ਨਹੀਂ ਸੀ ਮਿਲ ਸਕਿਆਉਸ ਤੋਂ ਅਗਲੇ ਸਾਲ ਪੰਜਾਬ ਜਸ਼ਨਾਂ ਵਿੱਚ ਭਾਗ ਲੈ ਸਕਿਆ ਸੀਉਸ ਤੋਂ ਬਾਅਦ ਲਗਾਤਾਰ ਦੋ ਸਾਲ 2009 ਅਤੇ 2010 ਨੂੰ ਪੰਜਾਬ ਨੂੰ ਗਣਤੰਤਰ ਦਿਵਸ ਜਸ਼ਨਾਂ ਤੋਂ ਬਾਹਰ ਰੱਖਿਆ ਗਿਆਸਾਲ 2011 ਅਤੇ 2012 ਵਿੱਚ ਪੰਜਾਬ ਨੂੰ ਮੁੜ ਤੋਂ ਮੌਕਾ ਦਿੱਤਾ ਗਿਆ ਸੀ2013 ਤੋਂ ਲੈ ਕੇ 2016 ਤਕ ਲਗਾਤਾਰ ਪੰਜਾਬ ਨੂੰ ਗਣਤੰਤਰ ਦਿਵਸ ਮੌਕੇ ਝਾਕੀ ਦਿਖਾਉਣ ਦਾ ਮੌਕਾ ਨਹੀਂ ਸੀ ਦਿੱਤਾ ਗਿਆਉਸ ਤੋਂ ਬਾਅਦ 2017 ਤੋਂ ਲੈ ਕੇ 2022 ਤਕ ਪੰਜਾਬ ਗਣਤੰਤਰ ਦਿਵਸ ਜਸ਼ਨਾਂ ਦਾ ਹਿੱਸਾ ਬਣਦਾ ਰਿਹਾ ਹੈ2023 ਵਿੱਚ ਵੀ ਪੰਜਾਬ ਨੂੰ ਗਣਤੰਤਰ ਦਿਵਸ਼ ਮੌਕੇ ਝਾਕੀ ਪੇਸ਼ ਕਰਨ ਤੋਂ ਨਾਂਹ ਹੋ ਗਈ ਹੋਈ ਸੀਉਦੋਂ ਵੀ ਕੇਂਦਰ ਸਰਕਾਰ ਉੱਤੇ ਅਜਿਹੇ ਦੋਸ਼ ਲੱਗੇ ਸਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਦੇ ਇਸ ਫੈਸਲੇ ਨੂੰ ਕੌਮੀ ਤਰਾਨੇ ਵਿੱਚੋਂ ਪੰਜਾਬ ਸ਼ਬਦ ਕੱਢਣ ਦੀ ਦਿਸ਼ਾ ਵੱਲ ਪੇਸ਼ ਕਦਮੀ ਕਰਾਰ ਦਿੱਤਾ ਹੈ ਉਨ੍ਹਾਂ ਨੇ ਇੱਥੋਂ ਤਕ ਕਹਿ ਦਿੱਤਾ ਕਿ ਪੰਜਾਬ ਦੇ ਸਵੈਮਾਣ ਨੂੰ ਸੱਟ ਮਾਰਨ ਲਈ ਪੰਜਾਬੀਆਂ ਵੱਲੋਂ ਸੁਤੰਤਰਤਾ ਸੰਗਰਾਮ ਵਿੱਚ ਦਿੱਤੇ ਲਾ ਮਿਸਾਲ ਬਲੀਦਾਨ ਦਾ ਨਿਰਾਦਰ ਕੀਤਾ ਗਿਆ ਹੈ ਉਨ੍ਹਾਂ ਨੇ ਨਾਲ ਹੀ ਇਹ ਦਾਅਵਾ ਕੀਤਾ ਕਿ ਉਹ ਪਿੰਡ ਪਿੰਡ ਤਕ ਕੇਂਦਰੀ ਵਤੀਰੇ ਦੀ ਗੱਲ ਲੈ ਕੇ ਜਾਣਗੇ ਅਤੇ ਪੰਜਾਬ ਵੱਲੋਂ ਤਿਆਰ ਕੀਤੀਆਂ ਝਾਕੀਆਂ ਨੂੰ ਗੁਣਤੰਤਰ ਦਿਵਸ ਮੌਕੇ ਪੰਜਾਬ ਵਿੱਚ ਹੋਣ ਵਾਲੇ ਸਮਾਗਮਾਂ ਦੌਰਾਨ ਲੋਕਾਂ ਨੂੰ ਦਿਖਾਇਆ ਜਾਵੇਗਾ

ਦੂਜੇ ਬੰਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਜਿਨ੍ਹਾਂ ਨੇ ਕੱਲ੍ਹ ਕੇਂਦਰ ਸਰਕਾਰ ਦੇ ਫੈਸਲੇ ਨੂੰ ਰਾਸ਼ਾ ਜਨ ਦੱਸਿਆ ਸੀ, ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਦੀ ਅੰਦਰਲਾ ਪੋਲ ਖੋਲ੍ਹਣ ਦਾ ਦਾਅਵਾ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਪੰਜਾਬ ਵੱਲੋਂ ਜਿਹੜੀਆਂ ਝਾਕੀਆਂ ਤਿਆਰ ਕੀਤੀਆਂ ਗਈਆਂ ਸਨ, ਉਨ੍ਹਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਫੋਟੋਆਂ ਲਾਈਆਂ ਗਈਆਂ ਸਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਝਾਕੀਆਂ ਪੰਜਾਬ ਦੇ ਸੱਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਵੱਲੋਂ ਤਿਆਰ ਕੀਤੀਆਂ ਗਈਆਂ ਸਨ ਅਤੇ ਇਹ ਕੇਂਦਰ ਸਰਕਾਰ ਵੱਲੋਂ ਜੱਜਾਂ ਦੀ ਬਣਾਈ ਇੱਕ ਕਮੇਟੀ ਦੇ ਮਿਆਰ ’ਤੇ ਖਰੀਆਂ ਨਹੀਂ ਉੱਤਰੀਆਂ ਹਨ ਉਨ੍ਹਾਂ ਨੇ ਅੱਜ ਭਗਵੰਤ ਮਾਨ ਉੱਤੇ ਤਾਬੜਤੋੜ ਹਮਲੇ ਕੀਤੇ ਹਨਉਹਨਾਂ ਦਾ ਕਹਿਣਾ ਸੀ ਕਿ ਭਗਵੰਤ ਸਿੰਘ ਮਾਨ ਜਿਹੜੇ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉੱਤੇ ਮਾੜੀ ਭਾਸ਼ਾ ਬੋਲਣ ਦਾ ਦੋਸ਼ ਲਾਉਂਦੇ ਰਹੇ ਹਨ, ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਗੱਲ ਕਰਦਿਆਂ ਮਰਿਆਦਾ ਭੁੱਲ ਹਏ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਲੋੜ ਪਈ ਤਾਂ ਉਹ ਪੰਜਾਬ ਸਰਕਾਰ ਦੇ ਕਾਰਨਾਮਿਆਂ ਦੀਆਂ ਝਲਕੀਆਂ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਸਮਾਗਮਾਂ ਵਿੱਚ ਪੇਸ਼ ਕਰਨਗੇ

ਵੱਖ ਵੱਖ ਸਰੋਤਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਗਣਤੰਤਰ ਦਿਵਸ ਮੌਕੇ ਦਿਖਾਈਆਂ ਜਾਣ ਵਾਲੀਆਂ ਝਾਕੀਆਂ ਦੀ ਚੋਣ ਲਈ ਇੱਕ ਕਮੇਟੀ ਬਣਾਈ ਜਾਂਦੀ ਹੈ, ਜਿਸ ਵਿੱਚ ਭਾਰਤੀ ਫੌਜ ਸਮੇਤ ਵੱਖ-ਵੱਖ ਖੇਤਰ ਦੀਆਂ ਸ਼ਖਸੀਅਤਾਂ ਸ਼ਾਮਿਲ ਕੀਤੀਆਂ ਜਾਂਦੀਆਂ ਹਨ‌ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਵੱਲੋਂ ਨਿਯਮਾਂ ਅਨੁਸਾਰ ਪੰਜਾਬ ਨੂੰ ਪੱਤਰ ਲਿਖ ਕੇ ਝਾਕੀਆਂ ਭੇਜਣ ਲਈ ਕਿਹਾ ਗਿਆ ਸੀਕੇਂਦਰ ਦਾ ਪਹਿਲਾ ਪੱਤਰ 4 ਅਗਸਤ 2023 ਨੂੰ ਪੰਜਾਬ ਸਰਕਾਰ ਨੂੰ ਪ੍ਰਾਪਤ ਹੋ ਗਿਆ ਸੀ‌ਕੇਂਦਰੀ ਟੀਮ ਵੱਲੋਂ ਝਾਕੀਆਂ ਵਿੱਚ ਕੁਝ ਖਾਮੀਆਂ ਦੱਸ ਕੇ ਇਸ ਵਿੱਚ ਸੋਧ ਕਰਨ ਦੀ ਹਦਾਇਤ ਕੀਤੀ ਗਈ ਸੀਪੰਜਾਬ ਸਰਕਾਰ ਵੱਲੋਂ ਸੋਧੀਆਂ ਝਾਕੀਆਂ 22 ਦਸੰਬਰ ਨੂੰ ਬਦਲ ਕੇ ਭੇਜ ਦਿੱਤੀਆਂ ਗਈਆਂ ਅਤੇ ਉਸ ਤੋਂ ਚਾਰ ਦਿਨ ਬਾਅਦ ਕੇਂਦਰ ਸਰਕਾਰ ਦਾ ਝਾਕੀਆਂ ਨੂੰ ਬਾਹਰ ਰੱਖਣ ਦਾ ਸੁਨੇਹਾ ਦਿੰਦਾ ਪੱਤਰ ਪੰਜਾਬ ਸਰਕਾਰ ਦੇ ਦਰ ਆ ਪੁੱਜਾ

ਭਗਵੰਤ ਮਾਨ ਨੇ ਜੇ ਲੰਘੇ ਕੱਲ੍ਹ ਇੱਕ ਪ੍ਰੈੱਸ ਕਾਨਫਰੰਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਉੱਤੇ ਤੋੜਾ ਝਾੜਿਆ ਸੀ ਤਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਘੱਟ ਨਹੀਂ ਕੀਤੀਕਿਹਾ ਜਾ ਸਕਦਾ ਸੀ ਕਿ ਦੋਨਾਂ ਦਾ ਆਪਣੀ ਜ਼ਬਾਨ ਉੱਤੇ ਕੰਟਰੋਲ ਨਹੀਂ ਸੀ ਅਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਪੂਰੀ ਵਾਹ ਲਾਈ ਪੰਜਾਬ ਅਤੇ ਪੰਜਾਬੀ ਅਡੋਲ ਹਨਪੰਜਾਬ ਕੇਂਦਰ ਵੱਲੋਂ ਪ੍ਰਤੀਨਿਤਾ ਦੇਣ ਦਾ ਮੁਥਾਜ ਨਹੀਂ ਹੈ, ਨਾ ਹੀ ਆਜ਼ਾਦੀ ਪ੍ਰਾਪਤ ਕਰਨ ਲਈ ਪੰਜਾਬੀਆਂ ਵੱਲੋਂ ਦਿੱਤੀ 80 ਫੀਸਦੀ ਕੁਰਬਾਨੀ ਨੂੰ ਕੋਈ ਝੁਠਲਾ ਸਕੇਗਾਪੰਜਾਬ ਪੂਰੇ ਮੁਲਕ ਲਈ ਢਾਲ਼ ਬਣ ਕੇ ਖੜ੍ਹਦਾ ਰਿਹਾਪੰਜਾਬ ਦੇ ਕਿਸਾਨ ਨੂੰ ਪੂਰੇ ਮੁਲਕ ਦਾ ਢਿੱਡ ਭਰਨ ਕਰਕੇ ਅੰਨਦਾਤਾ ਕਿਹਾ ਜਾਣ ਲੱਗਾ ਹੈਪੰਜਾਬ ਅਤੇ ਪੰਜਾਬੀਆਂ ਦੀ ਸ਼ਾਨ ਵੱਖਰੀ ਹੈਵਧੀਆ ਗੱਲ ਹੈ ਜੇ ਸਿਆਸਤਦਾਨ ਆਪਣੇ ਕਿਰਦਾਰ ਦੇ ਸਿਰ ’ਤੇ ਦਮਗਜ਼ੇ ਮਾਰਨ ਯੋਗੇ ਹੋ ਜਾਣਭੇਡਾਂ ਵਿੱਚ ਖੜ੍ਹਾ ਸ਼ੇਰ ਦੂਰੋਂ ਹੀ ਪਛਾਣਿਆ ਜਾਂਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4589)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author