KamaljitSBanwait7ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਿਆਸੀ ਗਠਜੋੜ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਹੋ ਗਈ ਹੈ। ਮੇਅਰ ਦਾ ਅਹੁਦਾ ...
(16 ਜਨਵਰੀ 2024)
ਇਸ ਸਮੇਂ ਪਾਠਕ: 485.


ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੂਬਾ ਇਕਾਈ ਦੇ ਸੀਨੀਅਰ ਨੇਤਾਵਾਂ ਦੀ ਪ੍ਰਵਾਹ ਨਾ ਕਰਦਿਆਂ ‘ਜਿੱਤੇਗਾ ਪੰਜਾਬ’ ਨਾਂ ਹੇਠ ਰੈਲੀਆਂ ਦਾ ਸਿਲਸਿਲਾ ਟੁੱਟਣ ਨਹੀਂ ਦਿੱਤਾ ਹੈ
ਉਹ ਅਗਲੀ ਰੈਲੀ 21 ਜਨਵਰੀ ਨੂੰ ਮੋਗਾ ਵਿੱਚ ਕਰਨ ਜਾ ਰਹੇ ਹਨਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਵਜੋਤ ਸਿੱਧੂ ਦਾ ਰਾਹ ਰੋਕਦਿਆਂ ਰੋਕਦਿਆਂ ਹੰਭ ਗਏ ਹਨਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਨੂੰ ਵੀ ਦੰਦਾਂ ਹੇਠ ਜੀਭ ਦੇਣੀ ਪਈ ਹੈਕਾਂਗਰਸ ਦੀ ਹਾਈ ਕਮਾਂਡ ਚੁੱਪ ਧਾਰੀ ਬੈਠੀ ਹੈਨਵਜੋਤ ਸਿੰਘ ਸਿੱਧੂ ਨੇ ਮੈਦਾਨ ਵਿੱਚ ਮੁੜ ਸਰਗਰਮੀ ਨਾਲ ਕੁੱਦਣ ਦੇ ਸ਼ੁਰੂ ਵਿੱਚ ਕਾਂਗਰਸ ਹਾਈ ਕਮਾਂਡ ਦੇ ਇੰਡੀਆ ਗੱਠ ਜੋੜ ਵਿੱਚ ਸ਼ਾਮਿਲ ਹੋਣ ਦੇ ਫੈਸਲੇ ਨੂੰ ਸਹੀ ਦੱਸ ਕੇ ਆਪਣੇ ਨੰਬਰ ਬਣਾ ਲਏ ਸਨਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਲੰਘੇ ਕੱਲ੍ਹ ਜੇਲ੍ਹ ਵਿੱਚੋਂ ਬਾਹਰ ਆਉਂਦਿਆਂ ਹਾਈ ਕਮਾਂਡ ਦੇ ਫੈਸਲੇ ਦੇ ਹੱਕ ਵਿੱਚ ਬਿਆਨ ਦਾਗਦਿਆਂ ਕਹਿ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਹ ਨਿੱਜੀ ਤੌਰ ’ਤੇ ਨਜਿੱਠਣਗੇਮਰਹੂਮ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਖਹਿਰਾ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈਸਿੱਧੂ ਦੇ ਹੱਕ ਵਿੱਚ ਇੱਕ ਇਹ ਵੀ ਗੱਲ ਜਾਂਦੀ ਹੈ ਕਿ ਉਨ੍ਹਾਂ ਨੇ ਕਾਂਗਰਸ ਦੇ ਸਾਬਕਾ ਵਿਧਾਇਕਾਂ ਨਾਜਰ ਸਿੰਘ ਮਾਨਸ਼ਾਹੀਆ ਅਤੇ ਸੁਰਜੀਤ ਕੁਮਾਰ ਸਮੇਤ ਪਾਰਟੀ ਦੇ ਇੱਕ ਧੜੇ ਨੂੰ ਆਪਣੇ ਮਗਰ ਤੋਰ ਲਿਆ ਹੈ

ਨਵਜੋਤ ਸਿੰਘ ਸਿੱਧੂ, ਗੋਪਾਲ ਸਿੰਘ ਖਹਿਰਾ ਅਤੇ ਬਲਕੌਰ ਸਿੰਘ ਨੇ ਚਾਹੇ ਹਾਲੇ ਤਕ ਸਿਆਸੀ ਤੌਰ ’ਤੇ ਹੱਥ ਮਿਲਾਉਣ ਦਾ ਕੋਈ ਸੰਕੇਤ ਨਹੀਂ ਦਿੱਤਾ ਹੈ ਪਰ ਨਿੱਤ ਦੀਆਂ ਸਰਗਰਮੀਆਂ ਤੋਂ ਅੰਦਾਜ਼ੇ ਲੱਗ ਗਏ ਹਨ ਕਿ ਤਿੰਨੋਂ ਨੇਤਾ ਰਲ ਕੇ ਇੱਕ ਵੱਖਰੀ ਪਾਰਟੀ ਖੜ੍ਹੀ ਕਰ ਸਕਦੇ ਹਨਕਾਂਗਰਸ ਦਾ ਇੱਕ ਧੜਾ, ਜਿਹੜਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਰਲ ਕੇ ਤੁਰਨ ਲਈ ਤਿਆਰ ਨਹੀਂ ਹੈ, ਵੀ ਸਿੱਧੂ ਅਤੇ ਖਹਿਰਾ ਦੇ ਗੱਡੇ ਉੱਤੇ ਸਵਾਰ ਹੋ ਸਕਦਾ ਹੈਬਲਕੌਰ ਸਿੰਘ ਦੀ ਕਾਂਗਰਸ ਨਾਲ ਪਹਿਲਾਂ ਹੀ ਨੇੜਤਾ ਹੈ ਪਰ ਉਹਨਾਂ ਦਾ ਸਿੱਧੂ ਅਤੇ ਖਹਿਰੇ ਨਾਲ ਖਾਸ ਮੋਹ ਲਗਦਾ ਹੈਉਨ੍ਹਾਂ ਦੇ ਪੁੱਤਰ ਮਰਹੂਮ ਸਿੱਧੂ ਮੂਸੇ ਵਾਲੇ ਨੇ ਵੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ ਸੀ ਇਨ੍ਹਾਂ ਤਿੰਨਾਂ ਨੇਤਾਵਾਂ ਦੀ ਇੱਕ ਖਾਸੀਅਤ ਇਹ ਹੈ ਕਿ ਉਹ ਨਿਧੜਕ, ਬੇਵਾਕ ਲੀਡਰਾਂ ਵਜੋਂ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦਾ ਹਾਲੇ ਤਕ ਦਾਮਨ ਵੀ ਸਾਫ ਸੁਥਰਾ ਦਿਸ ਰਿਹਾ ਹੈ

ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਿਆਸੀ ਗਠਜੋੜ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਹੋ ਗਈ ਹੈਮੇਅਰ ਦਾ ਅਹੁਦਾ ਆਮ ਆਦਮੀ ਪਾਰਟੀ ਦੀ ਝੋਲੀ ਪਾ ਦਿੱਤਾ ਗਿਆ ਹੈ ਜਦੋਂ ਕਿ ਲੋਕ ਸਭਾ ਦੀ ਸੀਟ ’ਤੇ ਕਾਂਗਰਸ ਦਾ ਕਬਜ਼ਾ ਬਰਕਰਾਰ ਰਹੇਗਾਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਮੇਅਰ ਅਤੇ ਡਿਪਟੀ ਮੇਅਰ ਲਈ ਕਾਂਗਰਸ ਦੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨਦਿੱਲੀ ਵਿੱਚ ਵੀ ਲੋਕ ਸਭਾ ਦੀਆਂ ਸੱਤ ਸੀਟਾਂ ਵਿੱਚੋਂ ਚਾਰ ਤਿੰਨ ਦਾ ਗੁਣਾ ਪੈਣ ਦੀਆਂ ਕਨਸੋਆਂ ਹਨਹਰਿਆਣਾ ਵਿੱਚ ਲੋਕ ਸਭਾ ਦੀਆਂ ਚੋਣਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਰਲ ਕੇ ਲੜ ਸਕਦੀ ਹੈ ਜਦਕਿ ਭਾਜਪਾ ਦੀ ਭਾਈਵਾਲ ਪਾਰਟੀ ਜੇ ਜੇ ਪੀ ਅੱਖਾਂ ਦਿਖਾਉਣ ਲੱਗੀ ਹੈ

ਇੱਥੇ ਤੁਹਾਡੇ ਨਾਲ ਇਹ ਵਿਚਾਰ ਸਾਂਝਾ ਕਰਨਾ ਵੀ ਦਿਲਚਸਪ ਰਹੇਗਾ ਕਿ ਜੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਸਮਝੌਤਾ ਨਹੀਂ ਹੁੰਦਾ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਰਲ ਕੇ ਚੋਣ ਨਹੀਂ ਲੜਦੀਆਂ ਤਾਂ ਸਿੱਧੂ ਖਹਿਰਾ ਗਠਜੋੜ ਪਹਿਲੀਆਂ ਚੋਣਾਂ ਦੌਰਾਨ ਹੀ ਆਪਣੀ ਹੋਂਦ ਦਿਖਾ ਸਕੇਗਾ

ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਦੀ ਪਿਛਲੀ ਚੋਣ ਜੇਲ੍ਹ ਵਿੱਚੋਂ ਬਾਹਰ ਆ ਕੇ ਜਿੱਤੀ ਸੀਉਹ ਵਿਧਾਇਕ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਵਿਸ਼ੇਸ਼ ਕਰਕੇ ਭਗਵਾਨ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਉੱਤੇ ਸੂਈ ਧਰਦੇ ਰਹੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੁਰਾਣੇ ਐੱਨਡੀਪੀਐੱਸ ਐਕਟ ਤਹਿਤ ਜੇਲ੍ਹ ਵਿੱਚ ਮੁੜ ਡੱਕ ਦਿੱਤਾ ਸੀਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਉਹਨਾਂ ਨੂੰ ਐੱਨਡੀਪੀਐੱਸ ਐਕਟ ਕੇਸ ਵਿੱਚ ਜਦੋਂ ਜ਼ਮਾਨਤ ਦੇ ਦਿੱਤੀ ਤਾਂ ਉਸ ਤੋਂ ਪਲਾਂ ਬਾਅਦ ਹੀ ਉਸਦੇ ਖਿਲਾਫ ਡਰਾਉਣ ਧਮਕਾਉਣ ਨਾਲ ਸੰਬੰਧਿਤ ਫੌਜਦਾਰੀ ਕੇਸ ਦਰਜ ਕਰ ਲਿਆ ਗਿਆ ਸੀਇਸ ਕੇਸ ਵਿੱਚੋਂ ਉਹਨਾਂ ਨੂੰ ਲੰਘੇ ਕੱਲ੍ਹ ਜ਼ਮਾਨਤ ਮਿਲ ਗਈ ਸਹੈ ਅਤੇ ਉਹ ਨਾਭਾ ਜੇਲ੍ਹ ਵਿੱਚੋਂ ਬਾਹਰ ਆ ਚੁੱਕੇ ਹਨਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਨਵੀਂ ਪਟੀਸ਼ਨ ਦਾਇਰ ਕਰਕੇ ਐੱਨਡੀਪੀਐੱਸ ਕੇਸ ਵਿੱਚ ਰਿਹਾਅ ਹੋਣ ਤੋਂ ਤੁਰੰਤ ਬਾਅਦ ਉਸ ਖਿਲਾਫ ਕੇਸ ਦਰਜ ਕਰਨ ਦੀ ਜਾਣਕਾਰੀ ਦੇ ਦਿੱਤੀ ਹੈਅਦਾਲਤ ਨੇ ਪੰਜਾਬ ਸਰਕਾਰ ਨੂੰ 22 ਜਨਵਰੀ ਲਈ ਨੋਟਿਸ ਜਾਰੀ ਕਰ ਦਿੱਤਾ ਹੈ

ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਵਾਂ ਕੇਸ ਦਰਜ ਕਰਕੇ ਜੇਲ੍ਹ ਅੰਦਰ ਸੁੱਟਣ ਲਈ ਵੰਗਾਰਿਆ ਹੈਮਜੀਠੀਆ ਵੀ ਸੁਖਪਾਲ ਸਿੰਘ ਖਹਿਰਾ ਅਤੇ ਨਵਜੋਤ ਸਿੰਘ ਸਿੱਧੂ ਦੀ ਤਰ੍ਹਾਂ ਬਿਨਾਂ ਕਿਸੇ ਭੈਅ ਤੋਂ ਗਰਜਦੇ ਆ ਰਹੇ ਹਨ

ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਰਮਿਆਨ ਪਏ ਨਵੇਂ ਪੇਚੇ ਦਾ ਜ਼ਿਕਰ ਕੀਤੇ ਬਿਨਾਂ ਗੱਲ ਅਧੂਰੀ ਰਹਿ ਜਾਵੇਗੀਨੈਸ਼ਨਲ ਗਰੀਨ ਟਰਿਬਿਊਨਲ ਨੇ ਸਿੱਧੂ ਅਤੇ ਹੋਰਾਂ ਵੱਲੋਂ ਪੰਜਾਬ ਦੇ ਰੂਪ ਨਗਰ ਵਿੱਚ ਗੈਰ ਕਾਨੂੰਨੀ ਖਣਨ ਦੇ ਮਾਮਲੇ ਵਿੱਚ ਦਾਇਰ ਪਟੀਸ਼ਨ ’ਤੇ ਸੂਬਾ ਸਰਕਾਰ ਸਬੰਧਤ ਜ਼ਿਲ੍ਹਾ ਮਜਿਸਟਰੇਟ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈਪਟੀਸ਼ਨ ਵਿੱਚ ਗੈਰ ਕਾਨੂੰਨੀ ਖਣਨ ਰੁਕਵਾਉਣ ਅਤੇ ਸਬੰਧਤ ਅਧਿਕਾਰੀਆਂ ਖਿਲਾਫ ਜਾਂਚ ਮਗਰੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਸੀ

ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵਿੱਚ ਰਹਿ ਕੇ ਜਿਵੇਂ ਆਪਣੀ ਵੱਖਰੀ ਡਫਲੀ ਵਜਾ ਰਹੇ ਹਨ, ਜੇ ਹਾਈ ਕਮਾਂਡ ਨੂੰ ਉਹਨਾਂ ਦੇ ਚੋਣਾਂ ਤੋਂ ਪਹਿਲਾਂ ਤਿੜਕ ਜਾਣ ਦੀ ਭਿਣਕ ਨਾ ਪਈ ਹੁੰਦੀ ਤਾਂ ਹੁਣ ਤਕ ਸਿੱਧੂ ਨੂੰ ਬਾਹਰ ਦਾ ਰਸਤਾ ਕਦੋਂ ਦਾ ਦਿਖਾ ਦਿੱਤਾ ਹੁੰਦਾ ਗਠਜੋੜ ਆਮ ਆਦਮੀ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਹੋਵੇ, ਦੋਹਾਂ ਨੂੰ ਆਪਣਾ ਉੱਲੂ ਸਿੱਧਾ ਕਰਨ ਦਾ ਨਾਂ ਦਿੱਤਾ ਜਾ ਸਕਦਾ ਹੈਪਰ ਜੇ ਸਿਆਸੀ ਲੀਡਰਾਂ ਦੀਆਂ ਜ਼ਮੀਰਾਂ ਹੀ ਮਰ ਜਾਣ ਜਾਂ ਉਨ੍ਹਾਂ ਦੀਆਂ ਜ਼ਮੀਰਾਂ ਉਹਨਾਂ ਨੂੰ ਨਾ ਝੰਜੋੜਨ ਤਾਂ ਵੋਟਰ ਵਿਚਾਰੇ ਕੀ ਕਰਨ, ਉਹ ਵੀ ਉੱਥੇ ਜਿੱਥੇ ਆਵਾ ਹੀ ਊਤ ਗਿਆ ਹੋਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4636)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author