KamaljitSBanwait7ਪੁੱਤ ਦੀਆਂ ਆਖਰੀ ਰਸਮਾਂ ਹੱਥੀਂ ਨਿਬੇੜੀਆਂ। ਭੋਗ ਪੈਣ ਦੇ ਮਹੀਨੇ ਕੁ ਬਾਅਦ ਹੀ ਨੂੰਹ ਨੂੰ ਉਹ ਭਾਰ ਲੱਗਣ ਲੱਗਾ ਤਾਂ ...
(14 ਜੂਨ 2024)
ਇਸ ਸਮੇਂ ਪਾਠਕ: 455.


ਮੋਹਨ ਸਿੰਘ ਤੁੱਕੇ ਨਾਲ ਆਈਐੱਸ ਬਣ ਗਿਆ ਸੀ
ਭਾਰਤੀ ਹਵਾਈ ਸੈਨਾ ਵਿੱਚੋਂ ਅਗਾਊਂ ਸੇਵਾ ਮੁਕਤੀ ਲੈ ਕੇ ਉਸਨੇ ਪਹਿਲੇ ਹੱਲੇ ਵਿੱਚ ਹੀ ਰਾਖਵੇਂਕਰਨ ਕੋਟੇ ਵਿੱਚ ਪੀਸੀਐੱਸ ਕਲੀਅਰ ਕਰ ਲਈ ਸੀਰੈਂਕ ਪਿੱਛੇ ਹੋਣ ਕਰਕੇ ਉਹਦੀ ਪਹਿਲੀ ਪੋਸਟਿੰਗ ਪੰਚਾਇਤ ਅਤੇ ਪੇਂਡੂ ਵਿਕਾਸ ਵਿਭਾਗ ਵਿੱਚ ਡੀਡੀਪੀਓ ਵਜੋਂ ਹੋਈ ਸੀਉਸ ਨੇ ਨੌਕਰੀ ਕਰਦਿਆਂ ਪੰਜਾਬ ਯੂਨੀਵਰਸਿਟੀ ਵਿੱਚ ਸ਼ਾਮ ਦੀਆਂ ਕਲਾਸਾਂ ਲਾ ਕੇ ਲਾਅ ਦੀ ਡਿਗਰੀ ਕਰ ਲਈਇਤਿਹਾਸ ਅਤੇ ਪੋਲੀਟੀਕਲ ਸਾਇੰਸ ਦੀ ਐੱਮਏ ਉਸਨੇ ਭਾਰਤੀ ਹਵਾਈ ਸੈਨਾ ਵਿੱਚ ਨੌਕਰੀ ਕਰਦਿਆਂ ਕਰ ਲਈਉਸ ਦਾ ਪਿੱਛਾ ਮੁਕਤਸਰ ਤੋਂ ਹੋਣ ਕਰਕੇ ਇੱਕ ਉਹਦੇ ਪਰਿਵਾਰ ਦੀਵੱਡੇ ਸਿਆਸੀ ਘਰਾਣੇ ਨਾਲ ਪਿੱਠ ਲਗਦੀ ਸੀ ਇਸ ਕਰਕੇ ਆਈਏਐਸ ਵਜੋਂ ਪਦ ਉਨਤੀ ਦਾ ਦਾਅ ਵੀ ਛੇਤੀ ਲੱਗ ਗਿਆ

ਕੱਦ ਦਾ ਗੱਠੂ ਜਿਹਾ ਮੋਹਨ ਸਿੰਘ ਆਈਏਐੱਸ ਤਾਂ ਬਿਲਕੁਲ ਨਹੀਂ ਲਗਦਾਹੁਣ ਉਹ 88 ਨੂੰ ਢੁੱਕ ਚੁੱਕਿਆ ਹੈਸਰੀਰ ਉਹਦਾ ਉਵੇਂ ਦਾ ਉਵੇਂ ਗੁੰਦਵਾਂ ਪਿਆ ਹੈਸਿਵਿਲ ਸਰਵਿਸ ਦੀ ਨੌਕਰੀ ਦੌਰਾਨ ਉਸ ਨੂੰ ਅਖਬਾਰਾਂ ਵਿੱਚ ਛਪਣ ਦਾ ਚਸਕਾ ਪੈ ਗਿਆ ਸੀਹੁਣ ਵੀ ਉਹ ਸਾਲ ਛਿਮਾਹੀ ਅੰਗਰੇਜ਼ੀ ਦੀਆਂ ਅਖਬਾਰਾਂ ਵਿੱਚ ਛਪਦਾ ਹੈਉਸ ਨੇ ਦੋ ਕਿਤਾਬਾਂ ਵੀ ਲਿਖੀਆਂ ਹਨਪਰ ਉਹਨੂੰ ਹਰ ਵੇਲੇ ਇਹ ਝੋਰਾ ਵੱਢ ਵੱਢ ਖਾਈ ਜਾਂਦਾ ਹੈ ਕਿ ਜਿਵੇਂ ਉਹ ਆਊਟਡੇਟਿਡ ਹੋ ਗਿਆ ਹੋਵੇਇਹੋ ਵਜਾਹ ਹੈ ਕਿ ਉਹ ਵੱਡੇ ਲੋਕਾਂ ਨਾਲ ਆਪਣੀਆਂ ਬੀਤੇ ਸਮੇਂ ਦੀਆਂ ਫੋਟੋਆਂ ਪਾ ਕੇ ਦਿਲ ਨੂੰ ਤਸੱਲੀ ਦੇ ਲੈਂਦਾ ਹੈਇਸੇ ਕਰਕੇ ਹੀ ਉਹ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਵਜੋਂ ਪ੍ਰੈਕਟਿਸ ਕਰਨ ਲੱਗ ਪਿਆ ਹੈਉਹਨੇ ਹਾਈ ਕੋਰਟ ਨੂੰ ਜਾਣਾ ਹੋਵੇ ਜਾਂ ਬਾਜ਼ਾਰ ਨੂੰ ਜਾਂ ਫਿਰ ਸੈਰ ਕਰਨ, ਉਹ ਪੂਰੀ ਤਰ੍ਹਾਂ ਬਣ ਠਣ ਕੇ ਘਰੋਂ ਨਿਕਲਦਾ ਹੈਫੇਸਬੁੱਕ ਉਹਦਾ ਵੱਡਾ ਸਹਾਰਾ ਹੈ। ਉਹ ਫੇਸਬੁੱਕ ਉੱਤੇ ਆਪਣੀਆਂ ਨੌਕਰੀ ਦੀਆਂ ਅਤੇ ਵੱਡੇ ਲੋਕਾਂ ਨੂੰ ਆਪਣੀਆਂ ਕਿਤਾਬਾਂ ਭੇਟ ਕਰਨ ਦੀਆਂ ਤਸਵੀਰਾਂ ਪਾ ਕੇ ਦਿਲ ਰਾਜ਼ੀ ਕਰ ਲੈਂਦਾ ਹੈ

ਮੇਰੀ ਉਸ ਨਾਲ ਪਹਿਲੀ ਮੁਲਾਕਾਤ ਉਦੋਂ ਹੋਈ ਸੀ ਜਦੋਂ ਉਹ ਪੰਜਾਬ ਸਰਕਾਰ ਦੇ ਇੱਕ ਅਹਿਮ ਵਿਭਾਗ ਵਿੱਚ ਸਕੱਤਰ ਵਜੋਂ ਤਾਇਨਾਤ ਸੀਹੁਣ ਇੱਕ ਦਿਨ ਸੈਰ ਕਰਦਿਆਂ ਉਸ ਨਾਲ ਰਸਤੇ ਵਿੱਚ ਮੇਲ ਹੋਇਆ ਤਾਂ ਅਸੀਂ ਕਈ ਚਿਰ ਇੱਕ ਦੂਜੇ ਵੱਲ ਨੀਝ ਲਾ ਕੇ ਪਛਾਣਨ ਦੀ ਕੋਸ਼ਿਸ਼ ਕਰਦੇ ਰਹੇ, ਫਿਰ ਆਪਣੀ ਜਾਣ ਪਛਾਣ ਕਰਾਉਂਦਿਆਂ ਘੁੱਟ ਕੇ ਜੱਫੀਆਂ ਪੈ ਗਈਆਂਉਸ ਤੋਂ ਬਾਅਦ ਹਫਤੇ ਦਸੀਂ ਦਿਨੀਂ ਅਸੀਂ ਰਾਤ ਦੀ ਸੈਰ ਵੇਲੇ ਟੱਕਰ ਪੈਂਦੇ ਹਾਂ

ਉਹ ਕਦੇ ਕਦੇ ਮਹੀਨੇ ਦੋ ਮਹੀਨੇ ਲਈ ਰਾਤ ਦੀ ਸੈਰ ਤੋਂ ਗੈਰ ਹਾਜ਼ਰ ਰਹਿੰਦਾ ਹੈਇੱਕ ਦਿਨ ਦੁਬਾਰਾ ਮਿਲਿਆ ਤਾਂ ਉਸਨੇ ਦੱਸਿਆ ਕਿ ਸਾਡੀ ਗਲੀ ਦੇ ਅਗਲੇ ਕੋਨੇ ਵਾਲੇ ਘਰ ਵਿੱਚ ਉਸ ਦਾ ਬੇਟਾ ਕਿਰਾਏ ’ਤੇ ਰਹਿੰਦਾ ਹੈਮੋਹਨ ਸਿੰਘ ਨੇ ਆਪਣਾ ਇੱਕ ਫਲੈਟ ਨਿਊ ਚੰਡੀਗੜ੍ਹ ਵਿੱਚ ਲੈ ਰੱਖਿਆ ਹੈਉਸ ਦੀ ਪਤਨੀ ਭਰ ਜਵਾਨੀ ਵੇਲੇ ਹੀ ਦਿਲ ਦੀ ਧੜਕਣ ਰੁਕਣ ਨਾਲ ਰੱਬ ਨੂੰ ਪਿਆਰੀ ਹੋ ਗਈ ਸੀਉਸਦਾ ਛੋਟਾ ਬੇਟਾ ਕਈ ਸਾਲ ਪਹਿਲਾਂ ਆਸਟਰੇਲੀਆ ਵਿੱਚ ਜਾ ਵਸਿਆ ਸੀਬੇਟੇ ਨੂੰ ਸਿਡਨੀ ਦੀ ਜੇਲ੍ਹ ਵਿੱਚ ਸੁਪਰਡੈਂਟ ਦੀ ਨੌਕਰੀ ਮਿਲ ਗਈ ਸੀ ਅਤੇ ਉਹਨੇ ਵੀਕਐਂਡ ’ਤੇ ਸੈਰ ਸਪਾਟੇ ਲਈ ਆਪਣਾ ਪ੍ਰਾਈਵੇਟ ਜੈੱਟ ਲੈ ਰੱਖਿਆ ਸੀਬੀਚ ’ਤੇ ਘੁੰਮਣ ਫਿਰਨ ਲਈ ਕਦੇ ਕਦੇ ਕਿਸ਼ਤੀ ਵੀ ਕੱਢ ਲੈਂਦਾਬੇਟਾ ਨੇ ਇੱਕ ਦਿਨ ਆਪਣੇ ਪ੍ਰਾਈਵੇਟ ਜੈਟ ਰਾਹੀਂ ਅਜਿਹੀ ਉਡਾਣ ਭਰੀ ਕਿ ਧਰਤੀ ’ਤੇ ਰਾਖ ਹੀ ਡਿਗੀਇਹ ਖਬਰ ਕਮਾਂਤਰੀ ਅਖਬਾਰਾਂ ਦੀ ਸੁਰਖੀ ਵੀ ਬਣੀ ਸੀ

ਮੋਹਨ ਸਿੰਘ ਰੋਂਦਾ ਕੁਰਲਾਉਂਦਾ ਆਸਟਰੇਲੀਆ ਪੁੱਜਿਆਪੁੱਤ ਦੀਆਂ ਆਖਰੀ ਰਸਮਾਂ ਹੱਥੀਂ ਨਿਬੇੜੀਆਂਭੋਗ ਪੈਣ ਦੇ ਮਹੀਨੇ ਕੁ ਬਾਅਦ ਹੀ ਨੂੰਹ ਨੂੰ ਉਹ ਭਾਰ ਲੱਗਣ ਲੱਗਾ ਤਾਂ ਮੋਹਨ ਸਿੰਘ ਜਹਾਜ਼ ਫੜ ਕੇ ਮੋਹਾਲੀ ਆ ਉੱਤਰਿਆਸਾਡੇ ਵਾਲੇ ਸੈਕਟਰ ਵਿੱਚ ਰਹਿੰਦਾ ਉਹਦਾ ਬੇਟਾ ਵੀ ਵੱਡਾ ਵਪਾਰੀ ਹੈਦੇਸ਼ ਵਿਦੇਸ਼ ਵਿੱਚ ਉਹਦਾ ਕਾਰੋਬਾਰ ਹੈਇੱਥੇ ਰਹਿੰਦਿਆਂ ਹਾਲੇ ਮੋਹਨ ਸਿੰਘ ਨੂੰ ਮਹੀਨਾ ਵੀ ਨਹੀਂ ਸੀ ਹੋਇਆ ਕਿ ਬਹੂ ਅਤੇ ਪੋਤਾ ਪੋਤਰੀ ਵੀ ਉਸ ਨੂੰ ਦੇਖ ਕੇ ਨੱਕ ਬੁੱਲ੍ਹ ਚੜ੍ਹਾਉਣ ਲੱਗ ਪਏਮੋਹਨ ਸਿੰਘ ਦਾ ਦਿਲ ਇੱਥੋਂ ਵੀ ਚੁੱਕਿਆ ਗਿਆਉਹਨੇ ਨਾ ਪੁੱਤ ਨੂੰ ਪੁੱਛਿਆ ਨਾ ਬਹੂ ਨੂੰ, ਆਪਣਾ ਡੇਰਾ ਨਿਊ ਚੰਡੀਗੜ੍ਹ ਵਾਲੇ ਆਪਣੇ ਫਲੈਟ ਵਿੱਚ ਜਾ ਲਾਇਆ

ਹੁਣ ਜਦੋਂ ਕਦੇ ਉਹ ਬਿਮਾਰ ਸ਼ੁਮਾਰ ਹੋ ਜਾਵੇ ਤਾਂ ਅਣਸਰਦੇ ਨੂੰ ਆਪਣੇ ਵੱਡੇ ਬੇਟੇ ਦੇ ਘਰ ਦਿਨ ਦੋ ਦਿਨ ਲਈ ਆ ਜਾਂਦਾ ਹੈਇੱਥੇ ਆ ਕੇ ਉਹਦਾ ਰਤੀ ਭਰ ਵੀ ਦਿਲ ਨਹੀਂ ਲਗਦਾਗੈੱਸਟ ਰੂਮ ਵਿੱਚੋਂ ਘਰ ਦੇ ਲਾਅਨ ਅਤੇ ਲਾਅਨ ਤੋਂ ਗੈੱਸਟ ਰੂਮ ਤਕ ਉਹਦੀ ਦੁਨੀਆ ਹੁੰਦੀ ਹੈਇਹ ਸਾਰੀ ਰਾਮ ਕਹਾਣੀ ਉਸਨੇ ਮੈਨੂੰ ਇੱਕ ਦਿਨ ਫੋਨ ’ਤੇ ਸੁਣਾਈ ਸੀਉਹ ਜਦੋਂ ਆਪਣੇ ਨਿਊ ਚੰਡੀਗੜ੍ਹ ਵਾਲੇ ਫਲੈਟ ਵਿੱਚ ਚਲਾ ਜਾਂਦਾ ਹੈ ਤਦ ਸ਼ਾਮ ਵੇਲੇ ਲੰਮਾ ਲੰਮਾ ਫੋਨ ਕਰਕੇ ਮੇਰੇ ਕੋਲ ਦਿਲ ਹੌਲਾ ਕਰ ਲੈਂਦਾ ਹੈਇੱਕ ਦਿਨ ਕਹਿਣ ਲੱਗਾ, “ਯਾਰ ਮੈਂ ਫੌਜ ਵਿੱਚ ਕੈਪਟਨ ਰਿਹਾਂ, ਫਿਰ ਪੀਸੀਐੱਸ, ਆਈਏਐੱਸ ਵੀਬੱਚਿਆਂ ਨੂੰ ਚੰਗਾ ਪੜ੍ਹਾਇਆ ਲਿਖਾਇਆ, ਸੈੱਟ ਕੀਤਾਤੁਸੀਂ ਕੀ ਸਮਝਦੇ ਹੋ, ਹੁਣ ਮੈਂ ਨੂੰਹ ਦੀ ਗੁਲਾਮੀ ਕਰਨ ਯੋਗਾ ਰਹਿ ਗਿਆਂ ਜਾਂ ਪੋਤੇ ਪੋਤੀਆਂ ਦੇ ਤਾਅਨੇ ਮਿਹਣੇ ਸੁਣਨ ਲਈ।”

ਮੋਹਨ ਸਿੰਘ ਉਸ ਨੇ ਆਪਣੇ ਫਲੈਟ ਵਿੱਚ ਰੋਟੀ ਪਕਾਉਣ ਵਾਲੀ ਰੱਖੀ ਹੋਈ ਹੈਉਹ ਦੁਪਹਿਰ ਵੇਲੇ ਰਾਤ ਅਤੇ ਅਗਲੇ ਦਿਨ ਦੀ ਸਵੇਰ ਦਾ ਖਾਣਾ ਬਣਾ ਜਾਂਦੀ ਹੈਸਵੇਰ ਅਤੇ ਲੋਢੇ ਵੇਲੇ ਦੀ ਚਾਹ ਉਹ ਔਖਾ ਸੌਖਾ ਹੋ ਕੇ ਆਪ ਬਣਾ ਲੈਂਦਾ ਹੈਦੁਪਹਿਰ ਦੀ ਪੱਕੀ ਉਹਨੂੰ ਰਾਤ ਨੂੰ ਖਾਣੀ ਔਖੀ ਨਹੀਂ ਲਗਦੀਕਦੇ ਕਦੇ ਤਾਂ ਉਹਨੂੰ ਅਗਲੇ ਦਿਨ ਸਵੇਰੇ ਵੀ ਬੀਤੇ ਦੁਪਹਿਰ ਦੀ ਬਚੀ ਰੋਟੀ ਛਕਣੀ ਪੈ ਜਾਂਦੀ ਰਹੀ ਹੈਉਹ ਕਹਿੰਦਾ ਹੈ ਕਿ ਪੋਤੇ ਪੋਤੀਆਂ ਤੇ ਨੂੰਹ ਦੀ ਗੁਲਾਮੀ ਕਰਨ ਨਾਲੋਂ ਮੈਨੂੰ ਬੇਹੀਆਂ ਚੱਬਣੀਆਂ ਆਸਾਨ ਲੱਗਦੀਆਂ ਹਨ।

ਹੁਣ ਜਦੋਂ ਉਸ ਦੀ ਉਮਰ ਢਲ ਗਈ ਹੈ ਤਾਂ ਨਿੱਕੀ ਮੋਟੀ ਬਿਮਾਰੀ ਤਾਂ ਘੇਰੀ ਰੱਖਦੀ ਹੈਹੱਥ ਵੀ ਕੰਬਣ ਲੱਗ ਪਏ ਹਨਪਿਛਲੇ ਦਿਨੀਂ ਉਹਨੂੰ ਬਲੱਡ ਪ੍ਰੈੱਸ਼ਰ ਨੇ ਬੁਰੀ ਤਰ੍ਹਾਂ ਘੇਰ ਲਿਆ ਤਾਂ ਉਹ ਦੋ ਚਾਰ ਦਿਨ ਲਈ ਡੰਡਾ ਡੇਰਾ ਚੁੱਕ ਕੇ ਆਪਣੇ ਬੇਟੇ ਦੇ ਘਰ ਆ ਗਿਆਇੱਕ ਦਿਨ ਉਹ ਮੈਨੂੰ ਫੋਨ ’ਤੇ ਸ਼ਾਮ ਦੀ ਸੈਰ ਵੇਲੇ ਮਿਲਣ ਲਈ ਕਹਿਣ ਲੱਗਾ। ਮੈਥੋਂ ਐਵੇਂ ਕਹਿ ਹੋ ਗਿਆ, “ਕੈਪਟਨ ਸਾਹਿਬ, ਤੁਹਾਡਾ ਪਤਾ ਨਹੀਂ ਲਗਦਾ, ਤੁਸੀਂ ਕਦੋਂ ਇੱਧਰ ਤੇ ਕਦੋਂ ਉੱਧਰ ਹੁੰਦੇ ਹੋ?”

ਹੁਣ ਉਸ ਦੀ ਆਵਾਜ਼ ਭਾਰੀ ਹੋ ਗਈ, “ਵੀਰ, ਮੈਂ ਤਾਂ ਹੁਣ ਸ਼ਟਲਕੌਕ ਬਣ ਕੇ ਰਹਿ ਗਿਆ ਹਾਂਆਸਟਰੇਲੀਆ ਵਾਲੀ ਬਹੂ ਨੇ ਧੱਕਾ ਮਾਰ ਕੇ ਮੁਹਾਲੀ ਚੁੱਕ ਕੇ ਮਾਰਿਆਤੇਰੇ ਸੈਕਟਰ ਵਾਲੇ ਮੁੰਡਾ ਬਹੂ ਮੈਨੂੰ ਭਾਰ ਸਮਝਦੇ ਹਨ ਅਤੇ ਬੱਚਿਆਂ ਨੂੰ ਮੈਂ ਆਊਟਡੇਟਿਡ ਲਗਦਾ ਹਾਂ।”

ਮੇਰੀਆਂ ਅੱਖਾਂ ਮੋਹਰੇ ਮੇਰੇ ਪਿੰਡ ਦਾ ਰੁਲਦਾ ਸਿੰਘ ਆ ਖੜ੍ਹਿਆ ਜਿਸਦੇ ਦੋਵੇਂ ਮੁੰਡਿਆਂ ਨੇ ਮਹੀਨੇ ਦੇ 31ਵੇਂ ਦਿਨ ਬੇਬੇ ਬਾਪੂ ਨੂੰ ਰੋਟੀ ਦੇਣ ਨੂੰ ਲੈ ਕੇ ਰੌਲਾ ਪਾ ਲਿਆ ਸੀ ਮੈਨੂੰ ਯਾਦ ਹੈ ਰੁਲਦਾ ਸਿੰਘ ਤੇ ਉਹਦੇ ਘਰਵਾਲੀ ਮਹੀਨੇ ਦੇ 31ਵੇਂ ਦਿਨ ਪਿੰਡ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿੱਚ ਲੰਗਰ ਛਕ ਕੇ ਡੰਗ ਸਾਰ ਲੈਂਦੇ ਸਨ। ਫਿਰ ਮੇਰੀ ਸੋਚ ਅਖਬਾਰ ਵਿੱਚ ਛਪੀ ਉਸ ਫੋਟੋ ਉੱਪਰ ਜਾ ਅਟਕੀ ਜਿਸ ਵਿੱਚ ਇੱਕ ਬੇਟੇ ਨੇ ਆਪਣੇ ਬੁੱਢੇ ਮਾਂ ਬਾਪ ਨੂੰ ਵਰ੍ਹਦੇ ਮੀਂਹ ਵਿੱਚ ਘਰੋਂ ਕੱਢਕੇ ਅੰਦਰੋਂ ਕੁੰਡਾ ਮਾਰ ਲਿਆ ਸੀ ਜ਼ਮੀਨ ਜਾਇਦਾਦ ਬਦਲੇ ਦਾਦੀ ਨੂੰ ਕੁਹਾੜੀ ਨਾਲ ਕੱਟਣ ਦੀ ਘਟਨਾ ਯਾਦ ਆਉਂਦਿਆਂ ਮੇਰਾ ਸਰੀਰ ਕੰਬ ਗਿਆ ਤੇ ਮੈਂ ਅੱਖਾਂ ਬੰਦ ਕਰ ਲਈਆਂ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5052)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author