KamaljitSBanwait7ਬਾਵਾ ਸਰ ਕਰਕੇ ਦੋ ਡੰਗ ਇੱਜ਼ਤ ਦਾ ਟੁੱਕ ਖਾ ਰਹੇ ਹਾਂ। ਟੱਬਰ ਵੀ ਪਲ ਰਿਹਾ ਹੈ ਤੇ ਘਰ ਘਰ ...
(9 ਮਈ 2025)


ਜਦੋਂ ਬੇਬੇ ਤੇ ਭਾਈਆ ਜੀ ਜਿਊਂਦੇ ਸਨ ਤਾਂ ਮੇਰਾ ਪਿੰਡ ਦਾ ਗੇੜਾ ਹਫ਼ਤੇ ਦਸੀਂ ਦਿਨੀਂ ਵੱਜ ਜਾਂਦਾ ਸੀ
ਉਹਨਾਂ ਦੇ ਚਲੇ ਜਾਣ ਤੋਂ ਬਾਅਦ ਕਿਸੇ ਦਿਨ ਸੁਦ ’ਤੇ ਹੀ ਪਿੰਡ ਉੜਾਪੜ ਜਾਣ ਦਾ ਸਬੱਬ ਬਣਦਾ ਹੈਉਂਝ ਵੀ ਕਹਿੰਦੇ ਨੇ ਕਿ ਪਿੰਡ ਮਾਪਿਆਂ ਨਾਲ ਹੀ ਹੁੰਦੇ ਹਨ, ਪਿੱਛੋਂ ਭੈਣ ਭਰਾ ਤਾਂ ਸ਼ਰੀਕਾ ਬਣ ਜਾਂਦਾ ਹੈਮੇਰਾ ਪਿੰਡ ਉੜਾਪੜ ਦੁਆਬੇ ਵਿੱਚ ਪੈਂਦਾ ਹੈਮੇਰੇ ਸਾਰੇ ਭੈਣ ਭਰਾ ਵਿਦੇਸ਼ ਜਾ ਵਸੇ ਹਨਭਾਈਆ ਜੀ ਤੇ ਬੇਬੇ ਜੀ ਦੇ ਚਲੇ ਜਾਣ ਤੋਂ ਬਾਅਦ ਪਹਿਲਾਂ ਤਾਂ ਘਰ ਨੂੰ ਜਿੰਦਰਾ ਵੱਜਿਆ ਸੀ, ਹੁਣ ਪਿੱਛੇ ਜਿਹੇ ਜਦੋਂ ਕੈਨੇਡਾ ਤੋਂ ਗਭਲਾ ਭਰਾ ਆਇਆ ਤਾਂ ਘਰ ਵੀ ਵੇਚ ਦਿੱਤਾਸਾਰੇ ਕਹਿਣ ਕਿ ਜਦੋਂ ਇੱਥੇ ਕਿਸੇ ਨੇ ਰਹਿਣਾ ਨਹੀਂ ਤਾਂ ਐਵੇਂ ਹੀ ਰਕਮ ਕਾਠ ਮਾਰ ਕੇ ਰੱਖੀ ਹੋਈ ਹੈ

ਪਿਛਲੇ ਐਤਵਾਰ ਮੇਰਾ ਪਿੰਡ ਜਾਣ ਦਾ ਪ੍ਰੋਗਰਾਮ ਅਚਾਨਕ ਹੀ ਬਣ ਗਿਆਪਿੰਡ ਤੋਂ ਸਰਪੰਚ ਦਲਜੀਤ ਸਿੰਘ ਅਤੇ ਗੁਜਰਾਤ ਵਾਲੇ ਅਵਤਾਰ ਸਿੰਘ ਦਾ ਫ਼ੋਨ ਆਇਆ ਕਿ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਸਾਹਮਣੇ ਵਾਲੀ ਬਿਲਡਿੰਗ ਵਿੱਚ ਚੈਰੀਟੇਬਲ ਹਸਪਤਾਲ ਮੁੜ ਤੋਂ ਖੋਲ੍ਹਣ ਲਈ ਮੀਟਿੰਗ ਕਰਨੀ ਹੈਪਿੰਡ ਤੋਂ ਬਾਹਰ ਵਸਦੇ ਹੋਰ ਪਤਵੰਤਿਆਂ ਨੂੰ ਵੀ ਸੱਦਿਆ ਗਿਆ ਹੈਵਿਦੇਸ਼ ਵਸਦੇ ਕਈਆਂ ਨੇ ਤਾਂ ਫੋਨ ’ਤੇ ਹਾਮੀ ਵੀ ਭਰ ਦਿੱਤੀ ਹੈ ਅਤੇ ਮਾਇਆ ਭੇਜਣ ਲਈ ਵੀ ਤਿਆਰ ਹਨਦੁਆਬੇ ਦੇ ਲੋਕ ਚੈਰੀਟੇਬਲ ਹਸਪਤਾਲ ਖੋਲ੍ਹਣ ਵਿੱਚ ਸਭ ਤੋਂ ਅੱਗੇ ਹਨ ਐੱਨ ਆਰ ਆਈਜ਼ ਦਾ ਵੱਡਾ ਸਹਾਰਾ ਹੈਸਾਡੇ ਪਿੰਡ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਪਹਿਲਾਂ ਵੀ ਕਈ ਸਾਲ ਚੱਲਦਾ ਰਿਹਾ ਸੀ ਪਰ ਪਿੱਛੇ ਜਿਹੇ ਪਿੰਡ ਦੀ ਸਿਆਸਤ ਕਰਕੇ ਬੰਦ ਕਰਨਾ ਪੈ ਗਿਆ ਸੀ

ਮੈਂ ਜਦੋਂ ਚੰਡੀਗੜ੍ਹ ਤੋਂ ਪਿੰਡ ਨੂੰ ਜਾਵਾਂ ਤਾਂ ਰਸਤੇ ਵਿੱਚ ਘੁੱਗੀ ਜੰਕਸ਼ਨ ’ਤੇ ਚਾਹ ਪੀਣ ਲਈ ਰੁਕੀਦਾ ਹੈਇਸ ਵਾਰ ਪਤਾ ਹੀ ਨਹੀਂ ਲੱਗਾ ਰੂਬੀ ਨਾਲ ਗੱਲਾਂ ਕਰਦਿਆਂ ਅਸੀਂ ਬਲਾਚੌਰ ਕਦੋਂ ਪਾਰ ਕਰ ਗਏਚਾਹ ਪੀਣ ਦੀ ਤਲਬ ਹੋਣ ਲੱਗੀਪਿੰਡ ਗੜ੍ਹੀ ਕਾਨੂੰਗੋਆਂ ਨੇੜੇ ਸੜਕ ’ਤੇ ਚਲਦੇ ਏ ਸੀ ਢਾਬੇ ’ਤੇ ਨਜ਼ਰ ਪਈ ਤਾਂ ਮੈਂ ਕਾਰ ਇਕਦਮ ਰੋਕ ਲਈਉਸ ਦਿਨ ਗਰਮੀ ਵੀ ਵੱਟ ਕੱਢਵੀਂ ਸੀ, ਇਸ ਲਈ ਚਾਹ ਏਸੀ ਹਾਲ ਵਿੱਚ ਪੀਣ ਦਾ ਮਨ ਬਣਾ ਲਿਆ

ਅੰਦਰ ਹਾਲ ਭਰਿਆ ਹੋਇਆ ਸੀਅਸੀਂ ਦਰਵਾਜ਼ਾ ਵੜਦਿਆਂ ਹੀ ਖੱਬੇ ਪਾਸੇ ਖ਼ਾਲੀ ਪਏ ਮੇਜ਼ ਦੁਆਲੇ ਬੈਠ ਗਏ ਇੰਨੇ ਨੂੰ ਇੱਕ ਆਮ ਜਿਹੀ, ਸਾਦੇ ਕੱਪੜਿਆਂ ਵਿੱਚ ਅੱਧਖੜ ਉਮਰ ਦੀ ਮਹਿਲਾ ਖਾਣੇ ਦਾ ਆਰਡਰ ਲੈਣ ਆਈਸਾਡੇ ਸਾਹਮਣੇ ਵਾਲੇ ਮੇਜ਼ ਉੱਤੇ ਇੱਕ ਹੋਰ ਮਹਿਲਾ ਥਾਲੀਆਂ ਸਜਾ ਰਹੀ ਸੀਪਰੇ ਇੱਕ ਕੋਨੇ ਵਾਲੇ ਟੇਬਲ ’ਤੇ ਇੱਕ ਹੋਰ ਔਰਤ ਵੱਲੋਂ ਖਾਣਾ ਪਰੋਸ ਰਹੀ ਸੀਦੇਖਦਿਆਂ ਦੇਖਦਿਆਂ ਦੋ ਹੋਰ ਔਰਤਾਂ ਭਾਂਡੇ ਚੁੱਕਣ ਲਈ ਹਾਲ ਅੰਦਰ ਆ ਗਈਆਂ

ਮੈਨੂੰ ਆਮ ਜਿਹੀਆਂ ਵੇਟਰ ਔਰਤਾਂ ਦੇਖ ਕੇ ਚੰਗਾ ਲੱਗਾਉਹਨਾਂ ਦਾ ਗੱਲ ਕਰਨ ਦਾ ਸਲੀਕਾ ਵੀ ਨਿਮਰ ਲੱਗਾਮੈਂ ਉਹਨਾਂ ਨਾਲ ਗੱਲ ਕਰਨ ਦਾ ਹੀਆ ਨਾ ਕੀਤਾ ਪਰ ਢਾਬੇ ਦੇ ਮਾਲਕ ਨਾਲ ਗੱਲ ਕਰਨ ਦੀ ਇਜਾਜ਼ਤ ਲੈ ਲਈ

ਅਗਲੇ ਪਲ ਢਾਬੇ ਦਾ ਮਾਲਕ ਬਾਵਾ ਸਾਡੇ ਸਾਹਮਣੇ ਹੱਥ ਜੋੜੀ ਸੇਵਾ ਪੁੱਛ ਰਿਹਾ ਸੀਮੈਂ ਉਸ ਨੂੰ ਬੈਠਣ ਦੀ ਪੇਸ਼ਕਸ਼ ਕੀਤੀ ਤੇ ਨਾਲ ਹੀ ਆਮ ਘਰਾਂ ਦੀਆਂ ਕੁੜੀਆਂ ਨੂੰ ਵੇਟਰ ਦੀ ਨੌਕਰੀ ਦੇਣ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇਉਹ ਕਹਿ ਰਿਹਾ ਸੀ ਕਿ ਢਾਬਾ ਖੋਲ੍ਹਣ ਵੇਲੇ ਹੀ ਇਹ ਮਨ ਬਣਾ ਲਿਆ ਸੀ ਕਿ ਆਸ ਪਾਸ ਦੇ ਪਿੰਡਾਂ ਦੀਆਂ ਲੋੜਵੰਦ ਔਰਤਾਂ ਨੂੰ ਕੰਮ ਦੇਣਾ‌ ਹੈਮੈਂ ਉਸ ਨੂੰ ਹੋਰ ਪੁੱਛਿਆ ਤਾਂ ਉਹਨੇ ਦੱਸਿਆ, “ਇਨ੍ਹਾਂ ਵਿੱਚੋਂ ਦੋ ਵਿਧਵਾ ਹਨਇੱਕ ਹੋਰ ਦਾ ਘਰ ਵਾਲਾ ਦਿਹਾੜੀਦਾਰ ਹੈਦੋ ਹੋਰਾਂ ਵਿੱਚੋਂ ਇੱਕ ਨੂੰ ਘੱਟ ਦਾਜ ਦੇਣ ਕਰਕੇ ਸਹੁਰਿਆਂ ਨੇ ਛੱਡ ਦਿੱਤਾ ਸੀਪੰਜਵੀਂ ਦਾ ਪਤੀ ਨਸ਼ੇੜੀ ਹੈ ਅਤੇ ਇਹ ਵੇਟਰੀ ਕਰਕੇ ਟੱਬਰ ਪਾਲ਼ ਰਹੀ ਹੈ

ਇੰਨੇ ਨੂੰ ਇੱਕ ਮਹਿਲਾ ਵੇਟਰ ਚਾਹ ਲੈ ਕੇ ਆ ਗਈ। ਉਸਦੇ ਚਿਹਰੇ ਦੇ ਹਾਵ ਭਾਵ ਤੋਂ ਲੱਗ ਰਿਹਾ ਸੀ ਕਿ ਉਸ ਨੂੰ ਸਾਡੀਆਂ ਗੱਲਾਂ ਸੁਣ ਕੇ ਚੰਗਾ ਲੱਗ ਰਿਹਾ ਹੈਹਾਲ ਵਿੱਚ ਕੰਮ ਕਰਦੀਆਂ ਦੂਜੀਆਂ ਦੋ ਔਰਤਾਂ ਵੀ ਸਾਡੇ ਟੇਬਲ ਲਾਗੇ ਆ ਖੜ੍ਹੀਆਂਸਭ ਦੇ ਚਿਹਰੇ ਖਿੜੇ ਹੋਏ ਦਿਸੇ

ਮੈਂ ਗੱਲ ਬੰਦ ਕਰਨੀ ਚਾਹ ਰਿਹਾ ਸੀ ਪਰ ਉਹਨਾਂ ਵਿੱਚੋਂ ਗੁਰਵਿੰਦਰ (ਨਕਲੀ ਨਾਂ) ਬੋਲ ਪਈ, “ਬਾਵਾ ਸਰ ਨੇ ਸਾਨੂੰ ਦਿਨ ਵੇਲੇ ਦੀ ਡਿਊਟੀ ਦਿੱਤੀ ਹੈਰਾਤ ਵੇਲੇ ਵੇਟਰ ਦੀ ਡਿਊਟੀ ’ਤੇ ਮੁੰਡੇ ਆਉਂਦੇ ਹਨਸਰ ਦੀ ਗੱਡੀ ਸਾਨੂੰ ਘਰੋਂ ਲੈ ਵੀ ਆਉਂਦੀ ਹੈ ਅਤੇ ਛੱਡਣ ਦੀ ਜ਼ਿੰਮੇਵਾਰੀ ਵੀ ਬਾਵਾ ਸਰ ਦੀ ਹੈਕਈ ਵਾਰ ਤਾਂ ਗੱਡੀ ਵੇਹਲੀ ਹੋਵੇ ਸਰ ਸਾਡੇ ਬੱਚਿਆਂ ਨੂੰ ਵੀ ਸਕੂਲ ਛੱਡਣ ਅਤੇ ਲਿਆਉਣ ਲਈ ਗੱਡੀ ਭੇਜ ਦਿੰਦੇ ਹਨ

ਨਾਲ ਖੜ੍ਹੀ ਰਾਜਬੀਰ ਦੱਸਣ ਲੱਗੀ, “ਬਾਵਾ ਸਰ ਕਰਕੇ ਦੋ ਡੰਗ ਇੱਜ਼ਤ ਦਾ ਟੁੱਕ ਖਾ ਰਹੇ ਹਾਂਟੱਬਰ ਵੀ ਪਲ ਰਿਹਾ ਹੈ ਤੇ ਘਰ ਘਰ ਧੱਕੇ ਖਾਣ ਤੋਂ ਵੀ ਬਚੀਆਂ ਹੋਈਆਂ ਹਾਂਸਹੁਰੇ ਘਰ ਵਿੱਚ ਵੀ ਮਾਣ ਸਨਮਾਨ ਹੈ

ਮੈਂ ਚਾਹ ਦੇ ਪੈਸੇ ਦੇਣ ਲੱਗਾ ਤਾਂ ਢਾਬੇ ਦੇ ਮਾਲਕ ਨੇ ਮੇਰਾ ਹੱਥ ਘੁੱਟ ਕੇ ਬੰਦ ਕਰ ਦਿੱਤਾਉਹ ਬਾਹਰ ਕਾਰ ਤਕ ਸਾਨੂੰ ਛੱਡਣ ਆਇਆ ਪਰ ਮੈਂ ਮਲਕ ਦੇਣੀ ਟੇਬਲ ਉੱਤੇ 100 ਰੁਪਏ ਰੱਖ ਆਇਆ, ਇਹ ਕਹਿ ਕੇ ਕੁੜੀਓ ਤੁਹਾਡੇ ਲਈ ਪਿਆਰ ਹੈਅੰਦਰੋ ਅੰਦਰ ਮੈਂ ਸੋਚ ਰਿਹਾ ਸਾਂ ਕਿ ਜੇ ਸਾਰੇ ਬਾਵਾ ਸਰ ਦੀ ਤਰ੍ਹਾਂ ਲੋੜਵੰਦ ਔਰਤਾਂ ਦੀ ਬਾਂਹ ਫੜਨ ਲੱਗ ਪੈਣਾ ਤਾਂ ਸਮਾਜ ਵਿੱਚ ਇਨ੍ਹਾਂ ਦਾ ਮੁੱਲ ਹੋਰ ਵੱਧ ਪੈਣ ਲੱਗ ਜਾਵੇਗਾਜੇ ਨਾਲ ਹੀ ਔਰਤਾਂ ਵੀ ਹਿੰਮਤ ਕਰਨ ਲੱਗ ਪੈਣ, ਫਿਰ ਤਾਂ ਹੋਰ ਵੀ ਚੰਗਾ

ਮੈਂ ਕਾਰ ਵਿੱਚ ਬੈਠਣ ਤੋਂ ਲੈ ਕੇ ਪਿੰਡ ਪਹੁੰਚਣ ਤਕ ਸੋਚ ਰਿਹਾ ਸਾਂ ਕਿ ਮਜਬੂਰੀ ਬੰਦੇ ਤੋਂ ਕੀ ਕੀ ਨਹੀਂ ਕਰਵਾ ਦਿੰਦੀਫਿਰ ਮੇਰੀਆਂ ਅੱਖਾਂ ਮੋਹਰੇ ਚੰਡੀਗੜ੍ਹ ਦੇ ਰੈਸਟੋਰਾਂ, ਹੋਟਲਾਂ ਅਤੇ ਕਲੱਬਾਂ ਵਿੱਚ ਅੱਧੀ ਅੱਧੀ ਰਾਤ ਤਕ ਕੰਮ ਕਰਦੀਆਂ ਕੁੜੀਆਂ ਆ ਖੜ੍ਹੀਆਂਇਸ ਤੋਂ ਅੱਗੇ ਮੈਂ ਸੋਚਣਾ ਨਹੀਂ ਸੀ ਚਾਹੁੰਦਾ ਪਰ ਮੇਰੇ ਕੰਨਾਂ ਵਿੱਚ ਐੱਚ ਆਰ ਢਾਬੇ ਦੀਆਂ ਆਮ ਜਿਹੀਆਂ ਵੇਟਰ ਔਰਤਾਂ ਦੇ ਬੋਲ, “ਦੋ ਡੰਗ ਦਾ ਇੱਜ਼ਤ ਦਾ ਟੁੱਕ” ਲਗਾਤਾਰ ਗੂੰਜੀ ਜਾ ਰਹੇ ਸਨਮੈਂ ਮਨ ਹੀ ਮਨ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਹੁਣ ਕਦੇ ਵੀ ‘ਕੁੜੀਆਂ ਤਾਂ ਚਿੜੀਆਂ ਨੇ, ਚਿੜੀਆਂ ਦਾ ਕੀ ਏ ...’ ਕਦੇ ਵੀ ਨਹੀਂ ਗੁਣਗੁਣਾਇਆ ਕਰਾਂਗਾ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author