KamaljitSBanwait7ਭਾਜਪਾ ਦੇ ਮੰਤਰੀ ਵਿਜੇ ਸ਼ਾਹ ਦੀ ਘਟੀਆ ਸ਼ਬਦਾਵਲੀ ਨੇ ਜਿੱਥੇ ਸਿਆਸਤਦਾਨਾਂ ਦੀ ਅਕਲ ...18 May 2025
(18 ਮਈ 2025)

 

18 May 2025
ਕਰਨਲ ਸੋਫ਼ੀਆ ਕੁਰੈਸ਼ੀ 


ਤੁਸੀਂ ਭਲਾ ਕਦੇ ਸੋਚਿਆ ਕਿ ਦਾਨੇ ਲੋਕ ਸਿਆਸਤ ਤੋਂ ਦੂਰ ਕਿਉਂ ਰਹਿਣ ਲੱਗੇ ਹਨ
? ਬਹੁਤੇ ਸਮਝਦਾਰ ਲੋਕ ਤਾਂ ਹੁਣ ਰਾਜਨੀਤੀ ਅਤੇ ਧਰਮ ਬਾਰੇ ਬਹਿਸ ਕਰਨ ਤੋਂ ਵੀ ਟਲਣ ਲੱਗੇ ਹਨਬੁਰੀ ਨਾ ਸਿਆਸਤ ਹੈ ਅਤੇ ਨਾ ਹੀ ਧਰਮ ਵਿੱਚ ਕੋਈ ਖੋਟ ਹੈ ਬੱਸ ਚਿੱਟੀ ਸਿਉਂਕ ਨੇ ਸਾਡੇ ਸਿਸਟਮ ਨੂੰ ਖੋਖਲਿਆਂ ਕਰ ਦਿੱਤਾ ਹੈਸਿਆਣੇ ਤਾਂ ਇਹ ਵੀ ਕਹਿਣ ਲੱਗੇ ਹਨ ਕਿ ਚਿੱਕੜ ਵਿੱਚ ਪੱਥਰ ਮਾਰਨ ਨਾਲ ਛਿੱਟੇ ਆਪਣੇ ਉੱਤੇ ਹੀ ਪੈਣੇ ਹੁੰਦੇ ਹਨ

ਮੱਧ ਪ੍ਰਦੇਸ਼ ਤੋਂ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਵਿਜੇ ਸ਼ਾਹ ਨੇ ਸਿਆਸਤਦਾਨਾਂ ਦੀ ਅਕਲ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈਇਹ ਨਹੀਂ ਕਿ ਇਸ ਤੋਂ ਪਹਿਲਾਂ ਸਿਆਸਤਦਾਨ ਔਲ ਪਟੌਲੀਆਂ ਨਹੀਂ ਸੀ ਮਾਰਦੇ ਪਰ ਵਿਜੇ ਸ਼ਾਹ ਨੇ ਤਾਂ ਸਿਆਸੀ ਲੀਡਰਾਂ ਨੂੰ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈਮੱਧ ਪ੍ਰਦੇਸ਼ ਦੀ ਸਰਕਾਰ ਅਤੇ ਪੁਲਿਸ ਉਸ ਤੋਂ ਵੀ ਢੀਠ ਨਿਕਲੀਆਪਣੀ ਸਰਕਾਰ ਦੇ ਮੰਤਰੀ ਖ਼ਿਲਾਫ਼ ਐੱਫਆਈਆਰ ਲਿਖਣ ਵੇਲੇ ਅਪਰਾਧ ਦਾ ਜ਼ਿਕਰ ਹੀ ਨਹੀਂ ਕੀਤਾਹਾਈ ਕੋਰਟ ਨੇ ਇਸ ਨੂੰ ਸਰਕਾਰ ਦੀ ਨੀਅਤ ਵਿੱਚ ਖੋਟ ਦੱਸਿਆ ਹੈਵਿਜੇ ਸ਼ਾਹ, ਜਿਸ ਨੇ ਅੰਬੇਦਕਰ ਨਗਰ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਫ਼ੌਜ ਦੀ ਮਹਿਲਾ ਅਫਸਰ ਸੋਫੀਆ ਕੁਰੈਸ਼ੀ ਦਾ ਨਾਂ ਲਏ ਬਗੈਰ ਕਹਿ ਦਿੱਤਾ ਸੀ ਕਿ ਜਿਨ੍ਹਾਂ ਨੇ ਭੈਣਾਂ ਦੇ ਸਿੰਦੂਰ ਉਜਾੜੇ ਹਨ, ਉਹਨਾਂ ਦੀ ਭੈਣ ਨੂੰ ਹੀ ਭੇਜ ਕੇ ਐਸੀ ਤੈਸੀ ਕਰਵਾਈ ਹੈਪਹਿਲਾਂ ਬੋਲਣ ਲੱਗੇ ਨੇ ਕੁਝ ਸੋਚਿਆ ਨਹੀਂ, ਹੁਣ ਬਿਆਨ ਨੂੰ ਤੋੜ ਮਰੋੜ ਕੇ ਛਾਪਣ ਦੇ ਬਹਾਨੇ ਲੱਭਦਾ ਹੈਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਡੰਡੇ ਤੋਂ ਬਚਣ ਲਈ ਲੁਕਣ ਲਈ ਕੋਈ ਰਾਹ ਨਹੀਂ ਲੱਭ ਰਿਹਾ

ਮੱਧ ਪ੍ਰਦੇਸ਼ ਹਾਈ ਕੋਰਟ ਨੇ ਉੱਥੋਂ ਦੇ ਮੰਤਰੀ ਵਿਜੇ ਸ਼ਾਹ ਦੇ ਕਰਨਲ ਸੋਫੀਆ ਕੁਰੈਸ਼ੀ ਨੂੰ ਲੈ ਕੇ ਦਿੱਤੇ ਸ਼ਰਮਨਾਕ ਬਿਆਨ ਉੱਤੇ ਦਰਜ ਐੱਫਆਈਆਰ ਨੂੰ ਕਮਜ਼ੋਰ ਅਤੇ ਗ਼ੈਰ ਤਸੱਲੀਬਖਸ਼ ਕਰਾਰ ਦੇ ਦਿੱਤਾ ਹੈਅਦਾਲਤ ਨੇ ਕਿਹਾ ਹੈ ਕਿ ਕੇਸ ਨੂੰ ਕਮਜ਼ੋਰ ਕਰਨ ਦੇ ਲਈ ਰਾਜ ਸਰਕਾਰ ਦੀ ਨੀਅਤ ਵਿੱਚ ਸਾਫ ਖੋਟ ਦਿਸਦਾ ਹੈ ਐੱਫ ਆਈ ਆਰ ਵਿੱਚ ਮੁਲਜ਼ਮ ਮੰਤਰੀ ਦੇ ਅਪਰਾਧ ਦਾ ਜ਼ਿਕਰ ਤਕ ਨਹੀਂ ਕੀਤਾ ਗਿਆਅਦਾਲਤ ਨੇ ਕਿਹਾ ਕਿ ਅਜਿਹੇ ਧੋਖੇ ਨੂੰ ਸ਼ੁਰੂ ਵਿੱਚ ਹੀ ਰੋਕਣ ਦੀ ਜ਼ਰੂਰਤਮੱਧ ਪ੍ਰਦੇਸ਼ ਦੀ ਹਾਈ ਕੋਰਟ ਨੇ ਆਪਣੇ ਪੱਧਰ ਉੱਤੇ ਬਿਆਨ ਦਾ ਨੋਟਿਸ ਲੈ ਕੇ ਸਰਕਾਰ ਨੂੰ ਵਿਜੇ ਸ਼ਾਹ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਲਈ ਕਹਿ ਦਿੱਤਾ ਸੀਅਦਾਲਤ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਸੀ ਕਿ ਜੇ ਡੀਜੀਪੀ ਕਿਸੇ ਤਰ੍ਹਾਂ ਦੀ ਢਿੱਲ ਮੱਠ ਦਿਖਾਉਂਦੇ ਹਨ ਤਾਂ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾਸਰਕਾਰ ਨੇ ਇੰਦੌਰ ਦੇ ਮਾਨਪੁਰ ਥਾਣੇ ਵਿੱਚ ਐੱਫ ਆਈ ਆਰ ਦਰਜ ਕਰਕੇ ਅਦਾਲਤ ਨੂੰ ਸੂਚਨਾ ਦੇ ਦਿੱਤੀ ਸੀ

ਐੱਫ ਆਈ ਆਰ ਦੀ ਸ਼ਬਦਾਵਲੀ ਵਿੱਚ ਮੰਤਰੀ ਦੇ ਨਾਂ ਦਾ ਸਿਰਫ ਦੋ ਵਾਰ ਜ਼ਿਕਰ ਕੀਤਾ ਗਿਆ ਹੈ ਅਤੇ ਦੋਨੋਂ ਵਾਰ ਉਸ ਨੂੰ ਸ੍ਰੀ ਵਿਜੇ ਸ਼ਾਹ ਲਿਖਿਆ ਗਿਆ ਹੈਦੂਜੇ ਪਾਸੇ ਪੁਲਿਸ ਕਾਰਵਾਈ ਕਰਨ ਦੀ ਥਾਂ ਟਾਲਾ ਵੱਟ ਰਹੀ ਹੈਹਾਈ ਕੋਰਟ ਵੱਲੋਂ ਵਿਜੇ ਸ਼ਾਹ ਨੂੰ ਕੋਈ ਰਾਹਤ ਨਾ ਮਿਲਣ ਤੋਂ ਬਾਅਦ ਉਹ ਗਾਇਬ ਹੋ ਗਿਆ ਹੈ ਉਸਦੇ ਸਰਕਾਰੀ ਬੰਗਲੇ ਅਤੇ ਦਫ਼ਤਰ ਵਿੱਚ ਸੰਨਾਟਾ ਛਾਅ ਗਿਆ ਹੈਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਹਾਲੇ ਤਕ ਚੁੱਪ ਹੈ ਪਰ ਮੰਤਰੀ ਦੇ ਅਸਤੀਫ਼ੇ ਅਤੇ ਬਰਖਾਸਤਗੀ ਦੀ ਚਰਚਾ ਜ਼ਰੂਰ ਛਿੜ ਪਈ ਹੈ ਉੱਥੋਂ ਦੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਕਿਹਾ ਹੈ ਕਿ ਹੁਣ ਤਕ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਵੀ ਆਦੇਸ਼ਾਂ ਨੂੰ ਮੰਨਿਆ ਜਾਵੇਗਾ

ਸ਼ਾਹ ਨੂੰ ਆਖਰ ਆਪਣੇ ਵਕੀਲ ਰਾਹੀਂ ਮੁਲਕ ਦੀ ਸਿਖ਼ਰਲੀ ਅਦਾਲਤ ਸੁਪਰੀਮ ਕੋਰਟ ਵਿੱਚ ਸ਼ਰਨ ਲੈਣੀ ਪਈਸੁਪਰੀਮ ਕੋਰਟ ਨੇ ਕੇਸ ’ਤੇ ਸੁਣਵਾਈ ਕਰਦਿਆਂ ਇੱਥੋਂ ਤਕ ਕਹਿ ਦਿੱਤਾ ਕਿ ਉਸ ਨੂੰ ਮੰਤਰੀ ਦੇ ਅਹੁਦੇ ਉੱਤੇ ਬਣੇ ਰਹਿਣ ਦਾ ਕੋਈ ਹੱਕ ਨਹੀਂਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਮੰਤਰੀ ਵੱਲੋਂ ਗਟਰ ਭਾਸ਼ਾ ਵਰਤੀ ਗਈ ਹੈਜਸਟਿਸ ਅਨੁਰਾਧਾ ਸ਼ੁਕਲਾ ਅਤੇ ਅਤੁਲ ਸ਼੍ਰੀਧਰਨ ਨੇ ਮੁਲਜ਼ਮ ਦੇ ਵਕੀਲ ਤੋਂ ਪੁੱਛਿਆ ਕਿ ਕੀ ਉਸਨੇ ਐੱਫਆਈਆਰ ਪੜ੍ਹੀ ਹੈਉਹਨਾਂ ਨੇ ਵਕੀਲ ਨੂੰ ਝਾੜ ਪਾਉਂਦਿਆਂ ਕਿਹਾ ਕਿ ਐੱਫ ਆਈ ਆਰ ਵਿੱਚ ਇਹ ਤਕ ਨਹੀਂ ਲਿਖਿਆ ਗਿਆ ਕਿ ਅਪਰਾਧ ਕੀ ਹੈ? ਐੱਫਆਈਆਰ ਨੂੰ ਰੱਦ ਕਰਨ ਦੀ ਗੁੰਜਾਇਸ਼ ਰੱਖੀ ਗਈ ਹੈਇਸ ਕਰਕੇ ਨਿਗਰਾਨੀ ਰੱਖਣੀ ਹੋਰ ਵੀ ਜ਼ਰੂਰੀ ਹੋ ਗਈ ਹੈ

ਸੁਪਰੀਮ ਕੋਰਟ ਵਿੱਚ ਮੁਲਜ਼ਮ ਦੇ ਵਕੀਲ ਨੇ ਤਰਲਾ ਪਾਇਆ ਕਿ ਹਾਈ ਕੋਰਟ ਵਿੱਚ ਉਸ ਦਾ ਪੱਖ ਨਹੀਂ ਸੁਣਿਆ ਗਿਆ ਹੈ, ਜਿਸ ਕਰਕੇ ਉੱਚ ਅਦਾਲਤ ਦੇ ਹੁਕਮਾਂ ਉੱਤੇ ਰੋਕ ਲੱਗਣੀ ਚਾਹੀਦੀ ‌ਹੈ ਇਸ ਉੱਤੇ ਸੁਪਰੀਮ ਕੋਰਟ ਦੇ ਨਵ ਨਿਯੁਕਤ ਜਸਟਿਸ ਬੀ ਆਰ ਗਵਈ ਨੇ ਕਿਹਾ ਕਿ ਮੰਤਰੀ ਨੇ ਸ਼ਬਦਾਂ ਦੀ ਮਰਯਾਦਾ ਦਾ ਖਿਆਲ ਬਿਲਕੁਲ ਨਹੀਂ ਰੱਖਿਆਅਜਿਹੇ ਨਾਜ਼ੁਕ ਸਮੇਂ ਵਿੱਚ ਸੰਵਿਧਾਨਿਕ ਅਹੁਦੇ ਉੱਤੇ ਬੈਠੇ ਵਿਅਕਤੀ ਨੂੰ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਹੈਸਦਾ ਹਰੇਕ ਸ਼ਬਦ ਜ਼ਿੰਮੇਦਾਰੀ ਦੀ ਭਾਵਨਾ ਵਾਲਾ ਹੋਵੇਮੰਤਰੀ ਨੇ ਬੋਲਣ ਤੋਂ ਪਹਿਲਾਂ ਸੋਚਿਆ ਤਕ ਨਹੀਂਅਦਾਲਤ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਅਜਿਹੇ ਬਿਆਨ ਦੀ ਲੋੜ ਕੀ ਸੀ? ਸਿਖਰਲੀ ਅਦਾਲਤ ਨੇ ਹਾਈ ਕੋਰਟ ਤੋਂ ਰਾਹਤ ਮੰਗਣ ਲਈ ਕੇਸ ਮੁੜ ਵਾਪਸ ਮੋੜ ਦਿੱਤਾ ਹੈਇਸ ਤੋਂ ਪਹਿਲਾਂ ਮੁਲਜ਼ਮ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਵਿਜੇ ਸ਼ਾਹ ਵੱਲੋਂ ਆਪਣੇ ਦਿੱਤੇ ਬਿਆਨ ਲਈ ਦਸ ਵਾਰ ਮੁਆਫ਼ੀ ਮੰਗ ਲਈ ਗਈ ਹੈ

ਭਾਰਤ ਅਤੇ ਪਾਕਿਸਤਾਨ ਦਰਮਿਆਨ ਅਣਐਲਾਨੀ ਜੰਗ ਤਿੰਨ-ਚਾਰ ਦਿਨ ਲਈ ਚੱਲੀ। ਦੋ ਮਹਿਲਾ ਸੈਨਿਕ ਅਫਸਰਾਂ ਸਮੇਤ ਭਾਰਤੀ ਫੌਜ ਨੇ ਪਾਕਿਸਤਾਨ ਦੇ ਦੰਦ ਖੱਟੇ ਕਰ ਦਿੱਤੇਪਾਕਿਸਤਾਨ ਦੀਆਂ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਉਡਾ ਦਿੱਤਾ ਜਾਂਦਾ ਰਿਹਾਇਸ ਤੋਂ ਪਹਿਲਾਂ ਭਾਰਤੀ ਫੌਜ ਵੱਲੋਂ ਪਾਕਿਸਤਾਨ ਦੇ ਅੱਤਵਾਦੀਆਂ ਦੇ ਨੌਂ ਟਿਕਾਣੇ ਤਬਾਹ ਕਰ ਦਿੱਤੇ ਗਏ ਸਨਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰ ਵਾਰ ਸਪਸ਼ਟ ਕਰਦੇ ਰਹੇ ਸਨ ਕਿ ਉਹਨਾਂ ਦਾ ਮਕਸਦ ਸਿਰਫ਼ ਪਾਕਿਸਤਾਨ ਵਿੱਚ ਅੱਤਵਾਦੀਆਂ ਦੇ ਅੱਡਿਆਂ ਨੂੰ ਤਬਾਹ ਕਰਨਾ ਹੈ ਪਰ ਉਹਨਾਂ ਨੇ ਫੌਜ ਨੂੰ ਕਦੇ ਵੀ ਸੈਨਾ ਦੇ ਅੱਡਿਆਂ ਜਾਂ ਪਾਕਿਸਤਾਨ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ ਸੀ ਕਿਹਾਜ਼ਿਕਰਯੋਗ ਗੱਲ ਇਹ ਕਿ ਭਾਰਤੀ ਫੌਜ ਨੇ ਜ਼ਾਬਤਾ ਬਣਾ ਕੇ ਰੱਖਿਆਇੱਕ ਹੋਰ ਵਿਸ਼ੇਸ਼ ਗੱਲ ਇਹ ਕਿ ਜਦੋਂ ਦੋਹਾਂ ਮੁਲਕਾਂ ਦੌਰਾਨ ਸੀਜ਼ਫਾਇਰ ਹੋ ਗਈ ਤਾਂ ਉਸ ਤੋਂ ਬਾਅਦ ਪਾਕਿਸਤਾਨ ਭਾਵੇਂ ਸਮਝੌਤੇ ਦੀ ਉਲੰਘਣਾ ਕਰਦਾ ਰਿਹਾ‌ ਪਰ ਭਾਰਤ ਨੇ ਆਪਣੇ ਬੋਲਾਂ ਦਾ ਧਰਮ ਪੁਗਾਇਆ ਹੈ

ਇੱਥੇ ਇਹ ਚੇਤੇ ਕਰਾਉਣਾ ਜ਼ਰੂਰੀ ਹੋਵੇਗਾ ਕਿ 22 ਅਪਰੈਲ ਨੂੰ ਅੱਤਵਾਦੀਆਂ ਵੱਲੋਂ ਪਹਿਲਗਾਮ ਵਿੱਚ ਸੈਰ ਕਰਨ ਗਏ 26 ਸੈਲਾਨੀਆਂ ਦਾ ਕਤਲ ਕਰ ਦਿੱਤਾ ਗਿਆ ਸੀਅੱਤਵਾਦੀਆਂ ਨੇ ਸੈਲਾਨੀਆਂ ਨੂੰ ਮਾਰਨ ਤੋਂ ਪਹਿਲਾਂ ਉਹਨਾਂ ਦਾ ਧਰਮ ਅਤੇ ਨਾਂ ਪੁੱਛੇਪ੍ਰਧਾਨ ਮੰਤਰੀ ਉਸੇ ਵੇਲੇ ਕਹਿਣ ਲੱਗ ਪਏ ਸਨ ਕਿ ਅਸੀਂ ਬਦਲਾ ਨਹੀਂ ਲਵਾਂਗੇ, ਇਨਸਾਫ਼ ਕਰਾਂਗੇਉਸ ਤੋਂ ਬਾਅਦ ਅਪਰੇਸ਼ਨ ਸਿੰਧੂਰ ਤਹਿਤ ਪਾਕਿਸਤਾਨ ਸਥਿਤ ਅੱਤਵਾਦੀਆਂ ਦੇ ਨੌਂ ਟਿਕਾਣੇ ਤਬਾਹ ਕਰ ਦਿੱਤੇ ਗਏ ਸਨਇਸ ਗੱਲ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਹੈ ਕਿ ਪਾਕਿਸਤਾਨ ਅੱਤਵਾਦੀਆਂ ਦੀ ਸਰਪ੍ਰਸਤੀ ਕਰ ਰਿਹਾ ਹੈਇਹ ਵੀ ਝੂਠ ਨਹੀਂ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਭਾਰਤ ਵਿੱਚ ਖ਼ੂਨ ਡੋਲ੍ਹਣ ਲਈ ਸਲਾਹ ਰਿਹਾ ਹੈ

ਭਾਰਤ ਦੀ ਫੌਜ ਨੇ ਜਿਸ ਦਲੇਰੀ ਨਾਲ ਭਾਰਤ ਦੀ ਸ਼ਾਨ ਵਿੱਚ ਵਾਧਾ ਕੀਤਾ ਹੈ, ਇਸ ਨਾਲ ਇਸ ਵਾਰ ਮਹਿਲਾ ਅਫਸਰਾਂ ਦੀ ਅੰਦਰਲੀ ਸ਼ਕਤੀ ਉੱਭਰ ਕੇ ਸਾਹਮਣੇ ਆਈ ਹੈਉਸ ਨਾਲ ਸਾਰੇ ਭਾਰਤੀਆਂ ਦਾ ਸੀਨਾ ਫੁੱਲ ਕੇ ਚੌੜਾ ਹੋ ਗਿਆ ਹੈਭਾਜਪਾ ਦੇ ਮੰਤਰੀ ਵਿਜੇ ਸ਼ਾਹ ਦੀ ਘਟੀਆ ਸ਼ਬਦਾਵਲੀ ਨੇ ਜਿੱਥੇ ਸਿਆਸਤਦਾਨਾਂ ਦੀ ਅਕਲ ਦਾ ਜਲੂਸ ਕੱਢਿਆ ਹੈ, ਉੱਥੇ ਭਾਰਤੀ ਜਨਤਾ ਪਾਰਟੀ ਦੀ ਸੋਚ ਬਾਰੇ ਵੀ ਸਵਾਲ ਖੜ੍ਹੇ ਕਰਨ ਦਾ ਮੌਕਾ ਦੇ ਦਿੱਤਾ ਹੈਸਮਝਿਆ ਤਾਂ ਇਹ ਜਾ ਰਿਹਾ ਸੀ ਕਿ ਭਾਰਤ ਪਾਕਿਸਤਾਨ ਦੀ ਜੰਗ ਤੋਂ ਬਾਅਦ ਭਗਵਾਂ ਰੰਗ ਫਿੱਕਾ ਪੈਣ ਲੱਗ ਪਵੇਗਾ ਪਰ ਵਿਜੇ ਸ਼ਾਹ ਨੇ ਭਾਜਪਾ ਅਤੇ ਘੱਟ ਗਿਣਤੀਆਂ ਦਰਮਿਆਨ ਹੋਰ ਡੂੰਘੀ ਲਕੀਰ ਖਿੱਚ ਦਿੱਤੀ ਹੈਆਮ ਲੋਕ ਮੂਰਖਾਂ ਨਾਲ ਉਲਝਣ ਤੋਂ ਗੁਰੇਜ਼ ਕਰਨਗੇਸਿਆਣਪ ਅਤੇ ਸਬਰ ਦੀ ਪਰਖ਼ ਹਮੇਸ਼ਾ ਤੋਂ ਹੁੰਦੀ ਆ ਰਹੀ ਹੈ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author