KamaljitSBanwait7ਨਵਜੋਤ ਸਿੰਘ ਸਿੱਧੂ ਦੇ ਸਿਆਸੀ ਪਿਛੋਕੜ ਉੱਤੇ ਝਾਤ ਮਾਰੀਏ ਤਾਂ ਇੱਕ ਗੱਲ ਪੱਕੀ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ...
(9 ਫਰਵਰੀ 2024)
ਇਸ ਸਮੇਂ ਪਾਠਕ: 435.


ਇੱਕ ਵੇਲਾ ਸੀ ਜਦੋਂ ਨਵਜੋਤ ਸਿੰਘ ਸਿੱਧੂ ਦੀ ਤੂਤੀ ਬੋਲਦੀ ਸੀ
ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਇੱਧਰੋਂ ਲਾਂਘਾ ਖੁੱਲ੍ਹਵਾਉਣ ਤੋਂ ਬਾਅਦ ਉਹ ਲੋਕਾਂ ਦੇ ਮਨਾਂ ਉੱਤੇ ਰਾਜ ਕਰਨ ਲੱਗ ਪਏ ਸਨਇਸ ਚੰਗੇ ਕੰਮ ਲਈ ਪੰਜਾਬ ਦੇ ਲੋਕ ਸਿੱਧੂ ਦਾ ਕੀਤਾ ਨਹੀਂ ਮੋੜ ਸਕਦੇਉਹ ਭਾਰਤੀ ਜਨਤਾ ਪਾਰਟੀ ਵਿੱਚ ਰਹੇ ਹੋਣ ਜਾਂ ਫਿਰ ਪੰਜਾਬ ਕਾਂਗਰਸ ਦੇ ਪ੍ਰਧਾਨ, ਤੂਤੀ ਉਹਨਾਂ ਦੀ ਤਦ ਵੀ ਬੋਲਦੀ ਰਹੀ ਸੀਪਰ ਉਹਨਾਂ ਵਿੱਚ ਇੱਕੋ ਭੈੜ ਹੈ ਕਿ ਉਹ ਕਿਸੇ ਨੂੰ ਲੰਮੇ ਸਮੇਂ ਲਈ ਨਾਲ ਲੈ ਕੇ ਨਹੀਂ ਤੁਰ ਸਕਦੇਜਾਂ ਇਹ ਕਹਿ ਲਓ ਕਿ ਉਹਨਾਂ ਨੂੰ ਕਿਸੇ ਦੀ ਉਂਗਲੀ ਫੜ ਕੇ ਤੁਰਨ ਦੀ ਜਾਚ ਨਹੀਂ ਆਈਇਸ ਤੋਂ ਪਹਿਲਾਂ ਕ੍ਰਿਕਟ ਖੇਡਦਿਆਂ ਵੀ ਉਹਨਾਂ ਦਾ ਮੂੰਹ ਵਿੰਗਾ ਹੀ ਰਿਹਾ ਸੀਸਾਨੂੰ ਇਹ ਵੀ ਨਹੀਂ ਭੁੱਲਿਆ ਹੋਇਆ ਕਿ ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜ ਦੇ ਮੁਖੀ ਬਾਜਵਾ ਨਾਲ ਜੱਫੀਆਂ ਪਾਉਣ ਬਦਲੇ ਉਹਨਾਂ ਨੂੰ ਸੋਨੀ ਟੀਵੀ ਦੇ ਚਲਦੇ ਸ਼ੋਅ ਵਿੱਚੋਂ ਬਾਹਰ ਆਉਣਾ ਪਿਆ ਸੀ

ਕਾਂਗਰਸ ਵਿੱਚ ਉਹਨਾਂ ਦੀ ਨਿਭ ਨਹੀਂ ਰਹੀਭਾਰਤੀ ਜਨਤਾ ਪਾਰਟੀ ਵਿੱਚ ਹੁੰਦਿਆਂ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਦੋ ਸੀਨੀਅਰ ਨੇਤਾਵਾਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨਾਲ ਇੱਟ ਖੜੱਕਾ ਹੁੰਦਾ ਰਿਹਾਇੱਕ ਹੋਰ ਵੱਡੀ ਗੱਲ ਕਿ ਉਹ ਭਾਰਤੀ ਜਨਤਾ ਪਾਰਟੀ ਵਿੱਚ ਹੁੰਦਿਆਂ ਕਾਂਗਰਸ ਦੇ ਸੋਹਲੇ ਗਾਉਂਦੇ ਰਹੇ ਤੇ ਹੁਣ ਕਾਂਗਰਸ ਵਿੱਚ ਰਹਿ ਕੇ ਉਹ ਭਾਰਤੀ ਜਨਤਾ ਪਾਰਟੀ ਦਾ ਗੁਣਗਾਨ ਕਰਨ ਲੱਗੇ ਹਨਉਹਨਾਂ ਦੇ ਇਸ ਗੁਣਗਾਨ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜਣ ਲੱਗੀਆਂ ਹਨ ਕਿ ਉਨ੍ਹਾਂ ਨੇ ਮੁੜ ਟਿੰਡ ਵਿੱਚ ਕਾਨਾ ਪਾ ਦਿੱਤਾ ਹੈਪੰਜਾਬ ਪ੍ਰਦੇਸ਼ ਕਾਂਗਰਸ ਜਦੋਂ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਾਲਕ ਅਰਜਨ ਖੜਗੇ ਦੀ ਸਮਰਾਲਾ ਵਿੱਚ 11 ਫਰਵਰੀ ਦੀ ਰੈਲੀ ਦੀਆਂ ਤਿਆਰੀਆਂ ਲਈ ਪੱਬਾ ਭਾਰ ਹੈ ਤਾਂ ਉਹਨਾਂ ਨੇ ਭਾਜਪਾ ਨਾਲ ਕੋਈ ਲੜਾਈ ਨਾ ਹੋਣ ਦਾ ਬਿਆਨ ਦੇ ਕੇ ਮੁੜ ਆਨੇ ਵਾਲੀ ਥਾਂ ਪਰਤਣ ਦਾ ਇਸ਼ਾਰਾ ਦੇ ਦਿੱਤਾ ਹੈਇਸ ਤੋਂ ਪਹਿਲਾਂ ਉਹਨਾਂ ਨੇ ਕਾਂਗਰਸ ਦੇ ਚਾਰ ਸਾਬਕਾ ਪ੍ਰਧਾਨਾਂ ਨਾਲ ਅੱਡ ਤੌਰ ’ਤੇ ਚਾਹ ਵਿੱਚ ਬਿਸਕੁਟ ਡੁਬੋ ਡਬੋ ਕੇ ਖਾਧੇ ਸਨ

ਉਹਨਾਂ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਮੇਰੀ ਕੋਈ ਲੜਾਈ ਨਹੀਂ ਹੈ ਪਰ ਜਿਹੜੇ ਕਾਂਗਰਸੀ ਆਗੂ ਮੇਰੇ ਦੁਸ਼ਮਣ ਬਣ ਕੇ ਬਿਨਾਂ ਕਾਰਨ ਮੇਰਾ ਵਿਰੋਧ ਕਰ ਰਹੇ ਹਨ, ਉਹਨਾਂ ਦੇ ਪੱਲੇ ਕੁਝ ਵੀ ਨਹੀਂ ਹੈਉਹਨਾਂ ਨੇ ਪੰਜਾਬ ਦੇ ਕਈ ਸਿਆਸੀ ਲੀਡਰਾਂ ਉੱਤੇ ਵੱਡੇ ਦੋਸ਼ ਮੜ੍ਹਦਿਆਂ ਕਿਹਾ ਕਿ ਮਾਫੀਆ ਚਲਾ ਕੇ ਕਮਾਈ ਕਰਨ ਵਾਲੇ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਉਹਨਾਂ ਨੇ ਇਸ ਤੋਂ ਵੀ ਅੱਗੇ ਜਾਂਦਿਆਂ ਕਿਹਾ ਹੈ ਕਿ ਉਹਨਾਂ ਨੇ ਕਦੇ ਭਾਜਪਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਹਾਈ ਕਮਾਂਡ ਵੱਲੋਂ ਬਾਦਲਾਂ ਨਾਲ ਕੀਤੇ ਸਮਝੌਤੇ ਕਾਰਨ ਉਹਨਾਂ ਨੂੰ ਪਾਰਟੀ ਨੂੰ ਅਲਵਿਦਾ ਕਹਿਣੀ ਪਈ ਸੀਉਹਨਾਂ ਇਹ ਵੀ ਕਿਹਾ ਕਿ ਭਾਜਪਾ ਨੇ ਅਕਾਲੀਆਂ ਨਾਲ ਗਠਜੋੜ ਕਾਇਮ ਰੱਖਿਆ ਅਤੇ ਮੈਂ ਕਾਂਗਰਸ ਚੁਣ ਲਈ ਸੀ

ਉਹਨਾਂ ਨੇ ਇੱਕ ਹੋਰ ਚਤੁਰਾਈ ਵਾਲਾ ਬਿਆਨ ਇਹ ਦਿੱਤਾ ਹੈ ਕਿ ਭਾਜਪਾ ਬਿਹਾਰ ਤੋਂ ਬਾਅਦ ਪੰਜਾਬ ਵਿੱਚ ਅਜਿਹੇ ਆਗੂ ਦੀ ਭਾਲ ਵਿੱਚ ਹੈ ਜੋ ਚੱਲਿਆ ਹੋਇਆ ਕਾਰਤੂਸ ਨਾ ਹੋਵੇ ਅਤੇ ਸਿੱਖ ਚਿਹਰਾ ਵੀ ਹੋਵੇਹਮੇਸ਼ਾ ਦੀ ਤਰ੍ਹਾਂ ਆਪਣੀ ਸਿਫਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਅਮਿਤ ਸ਼ਾਹ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਜੇਕਰ ਭਾਜਪਾ ਅਤੇ ਅਕਾਲੀ ਦਲ ਇਕੱਠਿਆਂ ਚੋਣ ਲੜਦੇ ਹਨ ਤਾਂ ਕਿੰਨੀਆਂ ਸੀਟਾਂ ਤੇ ਜਿੱਤ ਪ੍ਰਾਪਤ ਹੋਵੇਗੀ, ਤਾਂ ਉਨ੍ਹਾਂ ਦਾ ਸਪਸ਼ਟ ਜਵਾਬ ਸੀ ਕਿ ਭਾਜਪਾ ਇਕੱਲਿਆਂ ਚੋਣ ਲੜਦੀ ਹੈ ਤਾਂ 70 ਸੀਟਾਂ ਹੋਣਗੀਆਂ ਅਤੇ ਜੇ ਅਕਾਲੀਆਂ ਨਾਲ ਮਿਲ ਕੇ ਤਾਂ ਜ਼ੀਰੋਉਹਨਾਂ ਨੇ ਆਪਣੀ ਮੈਂ ਜਾਰੀ ਰੱਖਦਿਆਂ ਇਹ ਵੀ ਕਹਿ ਦਿੱਤਾ ਕਿ ਅਮਿਤ ਸ਼ਾਹ ਵੱਲੋਂ ਉਹਨਾਂ ਨੂੰ ਰਾਜ ਸਭਾ ਦੀ ਸੀਟ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਹ ਪੰਜਾਬ ਦੇ ਭਲੇ ਲਈ ਕੰਮ ਕਰਨ ’ਤੇ ਅੜੇ ਰਹੇ

ਨਵਜੋਤ ਸਿੰਘ ਸਿੱਧੂ ਭਾਜਪਾ ਦੀ ਅਕਾਲੀ ਦਲ ਨਾਲ ਸਾਂਝ ਹੁੰਦਿਆਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਉੱਤੇ ਵਰ੍ਹਦੇ ਰਹੇ ਸਨ, ਜਦੋਂ ਕਿ ਹੁਣ ਕਾਂਗਰਸੀ ਆਗੂ ਉਨ੍ਹਾਂ ਦੇ ਨਿਸ਼ਾਨੇ ’ਤੇ ਹਨਉਹਨਾਂ ਦੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਸਥਾਨ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨਾਲ ਦਾਲ ਨਹੀਂ ਗਲਦੀਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਇੱਕ ਪਾਸੇ ਸੂਬੇ ਵਿੱਚ ਅਗਲੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਆਪਣੀਆਂ ‘ਜਿੱਤੇਗਾ ਪੰਜਾਬ’ ਨਾਂ ’ਤੇ ਰੈਲੀਆਂ ਕਰਨ ਦਾ ਸਿਲਸਿਲਾ ਜਾਰੀ ਰੱਖਿਆਉਂਝ ਉਸ ਵੇਲੇ ਹੀ ਇਹ ਸੰਕੇਤ ਮਿਲਣ ਲੱਗ ਪਏ ਸਨ ਕਿ ਉਹ ਜਾਂ ਤਾਂ ਕਾਂਗਰਸ ਨੂੰ ਅਲਵਿਦਾ ਕਹਿ ਦੇਣਗੇ ਜਾਂ ਫਿਰ ਉਹ ਨਵੀਂ ਪਾਰਟੀ ਖੜ੍ਹੀ ਕਰਨਗੇ

ਨਵਜੋਤ ਸਿੰਘ ਸਿੱਧੂ ਦੇ ਸਿਆਸੀ ਪਿਛੋਕੜ ਉੱਤੇ ਝਾਤ ਮਾਰੀਏ ਤਾਂ ਇੱਕ ਗੱਲ ਪੱਕੀ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਸੁਪਨਾ ਬਹੁਤ ਦੇਰ ਤੋਂ ਦੇਖਦੇ ਆ ਰਹੇ ਹਨਅਮਰਿੰਦਰ ਸਿੰਘ ਨੂੰ ਲਾਂਭੇ ਕਰਨ ਤੋਂ ਬਾਅਦ ਉਨ੍ਹਾਂ ਦਾ ਇਹ ਸੁਪਨਾ ਪੂਰਾ ਨਹੀਂ ਸੀ ਹੋਇਆਉਸ ਤੋਂ ਬਾਅਦ ਕਾਂਗਰਸ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਹਾਈ ਕਮਾਂਡ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਤੋਂ ਬਾਅਦ ਉਹਨਾਂ ਦਾ ਸੁਪਨਾ ਟੁੱਟ ਗਿਆ ਸੀਕੁਝ ਲੋਕ ਤਾਂ ਇਹ ਵੀ ਦਾਅਵਾ ਕਰਦੇ ਹਨ ਕਿ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਵੀ ਮੀਟਿੰਗਾਂ ਕਰਦੇ ਰਹੇ ਹਨ ਪਰ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਨਾ ਪੈਂਦਾ ਦੇਖ ਕੇ ਉਹ ਉੱਥੋਂ ਵੀ ਤੜਕ ਗਏ

ਇੱਕ ਸੱਚ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸੱਚਮੁੱਚ ਕਿਸੇ ਅਜਿਹੇ ਚਿਹਰੇ ਦੀ ਭਾਲ ਵਿੱਚ ਹੈ ਜਿਹੜਾ ਇੱਥੇ ਪਾਰਟੀ ਦੇ ਪੈਰ ਲਵਾ ਸਕੇਕੈਪਟਨ ਅਮਰਿੰਦਰ ਸਿੰਘ ਤੋਂ ਭਾਜਪਾ ਨੂੰ ਨਿਰਾਸ਼ਤਾ ਮਿਲੀਸੁਨੀਲ ਜਾਖੜ ਸਮੇਤ ਪੰਜਾਬ ਭਾਜਪਾ ਦੇ ਪਹਿਲਾਂ ਰਹੇ ਪ੍ਰਧਾਨ ਵੀ ਚਿਹਰਾ ਨਾ ਬਣ ਸਕੇਪੰਜਾਬ ਦੀਆਂ ਕਈ ਸਿੱਖ ਸ਼ਖਸੀਅਤਾਂ ਨੇ ਦਿੱਲੀ ਵਿੱਚ ਵੱਡੇ ਅਹੁਦਿਆਂ ਨੂੰ ਹੱਥ ਜ਼ਰੂਰ ਪਾ ਲਿਆ ਹੈ

ਭਾਰਤੀ ਜਨਤਾ ਪਾਰਟੀ ਜੇ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਬੇੜੇ ਵਿੱਚ ਸ਼ਾਮਿਲ ਕਰਕੇ ਪੰਜਾਬ ਦੇ ਮੁੱਖ ਮੰਤਰੀ ਦਾ ਲੌਲੀਪੌਪ ਫੜਾ ਵੀ ਦਿੰਦੀ ਹੈ, ਤਦ ਵੀ ਨਵਜੋਤ ਸਿੰਘ ਸਿੱਧੂ ਦਾ ਸੁਪਨਾ ਹਾਲ ਦੀ ਘੜੀ ਪੂਰਾ ਹੋਣ ਵਾਲਾ ਨਹੀਂ ਲਗਦਾਘੱਟੋ ਘੱਟ 2027 ਦੀਆਂ ਵਿਧਾਨ ਸਭਾ ਚੋਣਾਂ ਤਕ ਲੋਕ ਸੂਬੇ ਦੀ ਕਮਾਨ ਭਾਜਪਾ ਦੇ ਹੱਥ ਦੇਣ ਨੂੰ ਤਿਆਰ ਨਹੀਂ ਹਨਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਜਿੱਤੇਗਾ ਪੰਜਾਬ’ ਹੇਠ ਆਪਣੀ ਵੱਖਰੀ ਪਾਰਟੀ ਬਣਾ ਕੇ ਕੁਝ ਖੱਟਣ-ਕਮਾਉਣ ਦਾ ਵੇਲਾ ਵਿਹਾ ਚੁੱਕੇ ਲੱਗਦੇ ਹਨਕਿਸਾਨਾਂ ਵੱਲੋਂ 13 ਫਰਵਰੀ ਤੋਂ ਮੁੜ ਦਿੱਲੀ ਦੀਆਂ ਬਰੂਹਾਂ ’ਤੇ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ‌ਉਸ ਤੋਂ ਬਾਅਦ ਭਾਜਪਾ ਲਈ ਪੰਜਾਬ ਵਿੱਚ ਹੋਰ ਗਰਮ ਹਵਾਵਾਂ ਵਗਣੀਆਂ ਸ਼ੁਰੂ ਹੋ ਸਕਦੀਆਂ ਹਨਸਿੱਧੂ ਦੀ ਸੁਖਬੀਰ ਅਤੇ ਮਜੀਠੀਆ ਨਾਲ ਬਣਦੀ ਨਹੀਂ, ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਹੋਰ ਤਰੇੜਾਂ ਵਧ ਸਕਦੀਆਂ ਹਨਦੋਵੇਂ ਪਾਰਟੀਆਂ ਆਪੋ ਆਪਣੇ ਦਮ ਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਪੁਰਾਣੀਆਂ ਚਾਰ ਸੀਟਾਂ ਵੀ ਬਰਕਰਾਰ ਰੱਖ ਲੈਣ ਤਾਂ ਸਮਝੋ ਇਹ ਗਨੀਮਤ ਹੋਵੇਗੀ

ਨਵਜੋਤ ਸਿੰਘ ਸਿੱਧੂ ਬੇਬਾਕ ਲੀਡਰ ਹਨ ਉਨ੍ਹਾਂ ਦਾ ਕਿਰਦਾਰ ਸਾਫ ਹੈ ਉਨ੍ਹਾਂ ਦੀ ਚਾਦਰ ਬੇਦਾਗ ਹੈਪਰ ਸਰਬ ਪ੍ਰਵਾਨਤ ਲੀਡਰ ਬਣਨ ਲਈ ਉਹਨਾਂ ਵਿੱਚ ਨਾ ਸਬਰ ਹੈ ਅਤੇ ਨਾ ਹੀ ਇਸ ਲੰਮੀ ਦੌੜ ਦਾ ਘੋੜਾ ਬਣਨ ਦਾ ਗੁਣਸਮਝਿਆ ਜਾ ਰਿਹਾ ਸੀ ਕਿ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਇੱਕ ਸਾਲ ਦਾ ਬਨਵਾਸ ਕੱਟਣ ਤੋਂ ਬਾਅਦ ਸ਼ਾਇਦ ਉਨ੍ਹਾਂ ਦੇ ਤੇਵਰ ਨਰਮ ਪੈ ਜਾਣ ਪਰ ਰੱਸੀ ਦਾ ਵੱਟ ਨਹੀਂ ਗਿਆਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਪੂਰਾ ਕਰਨ ਲਈ ਨਵਜੋਤ ਸਿੰਘ ਸਿੱਧੂ ਨੂੰ ਹਾਲੇ ਭੱਠੀ ਵਿੱਚ ਹੋਰ ਤਪਣਾ ਪਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4712)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author