KamaljitSBanwait7ਸਾਡੇ ਘਰ ਦੀ ਨਵੀਂ ਮੈਂਬਰ ਬਣੀ ਬੇਟੀ ਸਰੂਤੀ ਸਿੰਘ ਦੀ ਘਰ ਵਿੱਚ ਚਾਅ ਨਾਲ ਅੱਡੀ ...
(26 ਫਰਵਰੀ 2025)

 

ਉਦੋਂ ਮੈਂ ਸ਼ਾਇਦ ਸੱਤਵੀਂ ਜਾਂ ਅੱਠਵੀਂ ਵਿੱਚ ਪੜ੍ਹਦਾ ਹੋਵਾਂਗਾ ਜਦੋਂ ਮੇਰੇ ਗਭਲੇ ਭਰਾ ਦਾ ਵਿਆਹ ਹੋਇਆ ਇੰਨਾ ਮੈਨੂੰ ਪੱਕਾ ਚੇਤਾ ਹੈ ਕਿ ਉਹਦੀ ਮੰਗਣੀ ਵੇਲੇ ਮੇਰੀ ਛੇਵੀਂ ਜਮਾਤ ਦੇ ਕੱਚੇ ਪੇਪਰ ਪੈ ਰਹੇ ਸਨਮੇਰੇ ਭਾਈਆ ਜੀ ਨੇ ਉਹਨਾਂ ਭਲੇ ਵੇਲਿਆਂ ਵਿੱਚ ਕੁੜੀ ਵਾਲਿਆਂ ਤੋਂ ਬਗੈਰ ਖੱਟ ਦਹੇਜ ਤੋਂ ਇੱਕ ਰੁਪਇਆ ਲੈ ਕੇ ਵਿਆਹ ਕੀਤਾ ਸੀਬਰਾਤ ਵਿੱਚ ਪੰਜ ਜਣੇ ਗਏ ਸਨਆਨੰਦ ਕਾਰਜ ਤੋਂ ਬਾਅਦ ਚਾਹ ਪਾਣੀ ਪੀ ਕੇ 12 ਵੱਜਦੇ ਨੂੰ ਦੁਪਹਿਰ ਦਾ ਖਾਣਾ ਆਪਣੇ ਘਰ ਆ ਕੇ ਖਾਧਾ ਸੀਉਸ ਤੋਂ ਬਾਅਦ ਸਾਡੇ ਚਾਰ ਹੋਰ ਭਰਾਵਾਂ ਦੇ ਵਿਆਹ ਵੀ ਇਸੇ ਤਰ੍ਹਾਂ ਸਾਦੇ ਢੰਗ ਨਾਲ ਹੋਏਭਾਈਆ ਜੀ ਅਕਸਰ ਕਹਿ ਦਿੰਦੇ ਸਨ, “ਮੈਂ ਲੜਕੀ ਵਾਲਿਆਂ ਤੋਂ ਫੁੱਟੀ ਕੌਡੀ ਨਹੀਂ ਲੈਣੀਜਿਸ ਬਾਪ ਨੇ ਆਪਣੀ ਬੇਟੀ ਤੋਰ ਦਿੱਤੀ, ਉਸ ਨੇ ਆਪਣੇ ਕੋਲ ਰੱਖਿਆ ਹੀ ਕੀ ਹੈ।”

ਮੇਰੇ ਸਹੁਰਿਆਂ ਸਮੇਤ ਤਿੰਨ ਭਾਬੀਆਂ ਦੇ ਪੇਕੇ ਸਾਦਾ ਵਿਆਹ ਕਰਨ ਲਈ ਸਹਿਜੇ ਹੀ ਮੰਨ ਗਏ ਸਨਤਿੰਨਾਂ ਪਰਿਵਾਰਾਂ ਦਾ ਇੱਕੋ ਮੱਤ ਸੀ ਕਿ ਭਲਾ ਜੇ ਮੁੰਡੇ ਵਾਲਿਆਂ ਨੇ ਕੁਝ ਨਹੀਂ ਲੈਣਾ ਤਾਂ ਅਸੀਂ ਫਿਰ ਦੇਣਾ ਕਿਸ ਲਈ ਹੈਨਹੀਂ ਬਰਾਤ ਲਿਆਉਣੀ, ਨਾ ਲੈ ਕੇ ਆਉਣ‌ ਪਰ ਅਸੀਂ ਆਪਣਾ ਭਾਈਚਾਰਾ, ਰਿਸ਼ਤੇਦਾਰ, ਮਿੱਤਰ ਜਰੂਰ ਸੱਦ ਲੈਣੇ ਹਨ ਬੱਸ ਗਭਲੇ ਭਰਾ ਦੇ ਵਿਆਹ ਵੇਲੇ ਹੀ ਰੇੜਕਾ ਪਿਆ ਸੀ ਜਦੋਂ ਮੇਰੇ ਭਾਈਆ ਜੀ ਵੱਲੋਂ ਕੁੜੀ ਤੋਰਨ ਵੇਲੇ ਪਰਿਵਾਰ ਵੱਲੋਂ ਰੱਖੇ ਦਹੇਜ ਦਾ ਪੱਲਾ ਮੋੜਨ ਤੋਂ ਮਨ੍ਹਾ ਕਰਨ ’ਤੇ ਉਹ ਆਪਣੀ ਧੀ ਦੀ ਡੋਲੀ ਤੋਰਨ ਤੋਂ ਅੜ ਗਏ ਸਨਕਾਫੀ ਘੋਲ-ਮਥੋਲ ਤੋਂ ਬਾਅਦ ਭਾਬੀ ਆਪਣੇ ਬਾਪ ਦੀ ਬੁੱਕਲ ਵਿੱਚੋਂ ਨਿਕਲ ਕੇ ਡੋਲੀ ਵਾਲੀ ਕਾਰ ਵਿੱਚ ਆ ਬੈਠੀ ਸੀਉਸ ਤੋਂ ਬਾਅਦ ਦੋਹਾਂ ਪਰਿਵਾਰਾਂ ਦਾ ਕਈ ਚਿਰ ਮਿਲਵਰਤਨ ਟੁੱਟਿਆ ਰਿਹਾ ਸੀ

ਅਸੀਂ ਸਾਰੇ ਭਰਾ ਭਾਈਆ ਜੀ ਦੇ ਅਸੂਲਾਂ ’ਤੇ ਚੱਲਦੇ ਆ ਰਹੇ ਹਾਂਮੇਰੇ ਦੋਂਹ ਭਰਾਵਾਂ ਨੇ ਆਪਣੇ ਲੜਕਿਆਂ ਦਾ ਵਿਆਹ ਬਰਾਤ ਨਾਲ ਕੀਤਾ ਹੈਪਰ ਖੱਟ ਦਹੇਜ ਵਿੱਚ ਕੁਝ ਨਹੀਂ ਲਿਆਆਪਣੀ ਦਸਾਂ ਨੌਹਾਂ ਦੀ ਕੀਤੀ ਕਮਾਈ ਨਾਲ ਸਾਰਿਆਂ ਦੇ ਘਰਾਂ ਵਿੱਚ ਬਰਕਤ ਹੈਬੱਚੇ ਅੱਖ ਵਿੱਚ ਪਾਇਆ ਨਹੀਂ ਰੜਕਦੇ ਹਨ

ਮੇਰੇ ਵੱਡੀ ਬੇਟੀ ਅਤੇ ਛੋਟਾ ਬੇਟਾ ਹੈਮੈਂ ਵੀ ਬੇਟੀ ਅਤੇ ਬੇਟੇ ਦਾ ਵਿਆਹ ਸਾਦਾ ਕਰਨ ਦੇ ਹੱਕ ਵਿੱਚ ਸੀਬੇਟੀ ਦੇ ਵਿਆਹ ਵੇਲੇ ਮੇਰੀ ਪੁੱਗੀ ਨਾ ਕਿਉਂਕਿ ਸਰਦਾਰਨੀ ਜੀ ਕਹਿ ਦਿੰਦੇ ਸਨ - ਧੀਆਂ ਦਾ ਵਿਆਹ ਮੁੰਡੇ ਵਾਲਿਆਂ ਦੀ ਮਰਜ਼ੀ ਨਾਲ ਕਰਨਾ ਪੈਂਦਾ ਹੈਬੇਟੇ ਦੇ ਵਿਆਹ ਵੇਲੇ ਤੁਸੀਂ ਆਪਣੇ ਅਸੂਲ ਘੋਟ ਲੈਣਾਬੇਟੀ ਦਾ ਵਿਆਹ ਵਿੱਤ ਤੋਂ ਬਾਹਰ ਜਾ ਅੱਡੀਆਂ ਚੁੱਕ ਚੁੱਕ ਕੇ ਕੀਤਾ‌ ਪਰ ਮੇਰੇ ਦਿਲ ਨੂੰ ਆਪਣੇ ਅਤੇ ਭਾਈਆ ਜੀ ਦੇ ਅਸੂਲ ਤੋੜਨ ਦਾ ਅੰਦਰੋਂ ਅੰਦਰ ਹਾਲੇ ਤਕ ਵੀ ਝੋਰਾ ਹੈਦੂਜੇ ਦੋ ਭਰਾਵਾਂ ਨੇ ਵੀ ਬੇਟੀਆਂ ਵੇਲੇ ਬਰਾਤ ਦੀ ਸੇਵਾ ਅਤੇ ਲੈਣ ਦੇਣ ਵਿੱਚ ਕੋਈ ਕਸਰ ਨਹੀਂ ਸੀ ਛੱਡੀ

ਬੇਟਾ ਵਿਆਹ ਦੀ ਉਮਰ ਦਾ ਹੋਇਆ ਤਾਂ ਉਹ ਕਿਹਾ ਕਰੇ ਕਿ ਮੈਂ ਜ਼ਿੰਦਗੀ ਵਿੱਚ ਸੈੱਟ ਹੋ ਕੇ ਵਿਆਹ ਕਰਾਉਣ ਬਾਰੇ ਸੋਚਾਂਗਾਇਸੇ ਟਾਲ ਮਟੋਲ ਵਿੱਚ ਉਹਨੇ ਪੰਜ ਸੱਤ ਸਾਲ ਲੰਘਾ ਦਿੱਤੇਕਦੇ ਕਿਹਾ ਕਰੇ, “ਨਿੱਤ ਤਾਂ ਵਿਆਹ ਟੁੱਟਦੇ ਆ, ਮੈਂ ਨਹੀਂ ਕਰਾਉਣਾ” ਜਦੋਂ ਉਹਦੀ ਨੌਕਰੀ ਵਿਦੇਸ਼ ਵਿੱਚ ਲੱਗੀ ਤਾਂ ਇੱਕ ਦਿਨ ਉਹਨੇ ਆਪ ਹੀ ਉਸ ਦੇਸ਼ ਵਿੱਚ ਵਸਦੀ ਆਪਣੀ ਮਨ ਪਸੰਦ ਦੀ ਲੜਕੀ ਨਾਲ ਵੀਡੀਓ ਕਾਨਫਰੰਸ ਰਾਹੀਂ ਸਾਡੀ ਸਾਰਿਆਂ ਦੀ ਗੱਲ ਕਰਾ ਦਿੱਤੀਸਾਨੂੰ ਪਹਿਲੀ ਨਜ਼ਰੇ ਇਹ ਕੁੜੀ ਜੱਚ ਗਈਗੱਲ ਕਰਨ ਦਾ ਸਲੀਕਾ ਚੰਗਾ ਲੱਗਾਮੁੰਡੇ ਨਾਲ ਜਚਦੀ ਫਬਦੀ ਵੀ ਸੀ ਅਤੇ ਪੜ੍ਹੀ ਲਿਖੀ ਵੀ ਉਹਦੇ ਬਰੋਬਰ ਦੀਅਗਲੇ ਹਫਤੇ ਲੜਕੀ ਦੇ ਮਾਪਿਆਂ ਦੀ ਸਾਡੇ ਨਾਲ ਵੀਡੀਓ ਕਾਨਫਰੰਸਿੰਗ ’ਤੇ ਮਿਲਣੀ ਕਰਾ ਦਿੱਤੀ ਗਈ

ਲੜਕੀ ਦੇ ਬਾਪ ਨੇ ਮੈਥੋਂ ਹੁੰਗਾਰਾ ਮੰਗਿਆ ਤਾਂ ਮੈਂ ਸਾਫ ਕਹਿ ਦਿੱਤਾ ਕਿ ਲੜਕੀ ਤੇ ਲੜਕਾ ਰਾਜ਼ੀ ਹਨ ਤਾਂ ਸਾਨੂੰ ਕੋਈ ਇਤਰਾਜ਼ ਨਹੀਂਜਦੋਂ ਮੈਂ ਕਿਹਾ ਕਿ ਮੇਰੀ ਇੱਕ ਸ਼ਰਤ ਹੈ, ਤਾਂ ਉਹ ਫੋਨ ਤੋਂ ਪਿੱਛੇ ਨੂੰ ਹਟ ਗਿਆ, ਜਿਵੇਂ ਝਟਕਾ ਲੱਗਾ ਹੋਵੇਮੈਂ ਪਹਿਲੀ ਸੱਟੇ ਹੀ ਸਾਦਾ ਵਿਆਹ ਕਰਨ ’ਤੇ ਜ਼ੋਰ ਦੇਣ ਲੱਗ ਪਿਆਮੈਂ ਫੌਜੀਆਂ ਦੀ ਤਰ੍ਹਾਂ ਹੁਕਮ ਸੁਣਾ ਦਿੱਤਾ, “ਅਸੀਂ ਕੋਈ ਲੈਣ ਦੇਣ ਨਹੀਂ ਕਰਨਾ, ਨਾ ਹੀ ਬਰਾਤ ਲੈ ਕੇ ਆਉਣੀ ਹੈਕੋਈ ਮਿਲਣੀ ਜਾਂ ਸ਼ਗਨ ਦੇ ਚੱਕਰ ਵਿੱਚ ਵੀ ਨਹੀਂ ਪੈਣਾ।”

ਬੇਟੇ ਅਤੇ ਉਸ ਦੀ ਹੋਣ ਵਾਲੀ ਪਤਨੀ, ਦੋਹਾਂ ਨੇ ਮੈਰਜ ਪੈਲਸ ਜਾਂ ਹੋਟਲਾਂ ਦੀ ਥਾਂ ਪਿੰਡ ਦੇ ਖੇਤਾਂ ਵਿੱਚ ਵਿਆਹ ਦਾ ਸਮਾਗਮ ਰਚਾਉਣ ਦੀ ਇੱਛਾ ਪ੍ਰਗਟ ਕਰ ਦਿੱਤੀ ਸੀਮੈਂ ਕਿਹਾ, “ਸਾਡੇ ਲਈ ਇਹ ਵੀ ਠੀਕ ਹੈਝੋਨਾ ਚੁੱਕਣ ਤੇ ਕਣਕ ਬੀਜਣ ਤੋਂ ਪਹਿਲਾਂ ਖੇਤ ਖਾਲੀ ਹੋਣਗੇਜਿਵੇਂ ਤੁਸੀਂ ਕਹੋਗੇ, ਕਰ ਲਵਾਂਗੇਨਾਲੇ ਬੇਬੇ ਭਾਈਆ ਜੀ ਦੀ ਰੂਹ ਖੁਸ਼ ਹੋ ਜਾਵੇਗੀ।”

ਬੇਟੇ ਅਤੇ ਬੇਟੀ ਦੀ ਇੱਛਾ ਅਨੁਸਾਰ ਖਾਲੀ ਖੇਤ ਦੇ ਗੱਭੇ ਆਨੰਦ ਕਾਰਜ ਲਈ ਫੁੱਲਾਂ ਨਾਲ ਸਜਿਆ ਇੱਕ ਗਜੀਬੋ ਬਣਾ ਦਿੱਤਾ ਗਿਆਦੋਹਾਂ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦੇ ਬੈਠਣ ਵਾਸਤੇ ਕੋਸੀ ਧੁੱਪ ਦਾ ਆਨੰਦ ਲੈਣ ਲਈ ਸਾਰਾ ਪੰਡਾਲ ਖੁੱਲ੍ਹਾ ਛੱਡ ਦਿੱਤਾ ਗਿਆ ਸੀਖੇਤਾਂ ਦੇ ਆਲੇ ਦੁਆਲੇ ਖੜ੍ਹੇ ਕਮਾਦ ਦੇ ਖੇਤ, ਰੁੱਖ, ਖੇਤੀ ਦੇ ਸੰਦ ਤੇ ਤੂੜੀ ਦੇ ਕੁੱਪ ਇੱਕ ਵੱਖਰੀ ਕਿਸਮ ਦਾ ਨਜ਼ਾਰਾ ਪੇਸ਼ ਕਰ ਰਹੇ ਸਨ

ਅਸੀਂ ਸਾਰੇ ਸਵੇਰੇ 10 ਵਜੇ ਵਿਆਹ ਵਾਲੇ ਖੇਤ ਵਿੱਚ ਪੁੱਜ ਗਏਲੜਕੀ ਵਾਲਿਆਂ ਨੂੰ ਅੱਧਾ ਘੰਟਾ ਪਛੜ ਕੇ ਆਉਣ ਲਈ ਕਿਹਾ ਗਿਆ ਸੀਮਿੱਤਰਾਂ ਸੱਜਣਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਆਨੰਦ ਕਾਰਜ ਤੋਂ ਬਾਅਦ ਉੱਥੋਂ ਥੋੜ੍ਹੀ ਦੂਰ ਖੇਤਾਂ ਵਿੱਚ ਬਣੇ ਆਪਣੇ ਘਰ ਦੇ ਵਿਹੜੇ ਵਿੱਚ ਦੁਪਹਿਰ ਦਾ ਭੋਜਨ ਸਭ ਨੇ ਰਲ ਕੇ ਛਕਿਆਬਹੁਤੇ ਮਹਿਮਾਨਾਂ ਨੇ ਤਾਂ ਸਾਗ ਤੇ ਮੱਕੀ ਦੀ ਰੋਟੀ ਨਾਲ ਲੱਸੀ ਦਾ ਪੂਰਾ ਆਨੰਦ ਮਾਣਿਆ ਇਸਦੇ ਨਾਲ ਹੀ ਮੇਲਾ ਵਿਛੜ ਗਿਆ ਸਭ ਨੂੰ ਮਠਿਆਈ ਜਾਂ ਡਰਾਈ ਫਰੂਟ ਦੀ ਥਾਂ ਮੇਵੇ ਵਾਲਾ ਗੁੜ ਦਾ ਡੱਬਾ ਦੇ ਕੇ ਵਿਦਾਅ ਕੀਤਾ

ਸਾਡੇ ਘਰ ਦੀ ਨਵੀਂ ਮੈਂਬਰ ਬਣੀ ਬੇਟੀ ਸਰੂਤੀ ਸਿੰਘ ਦੀ ਘਰ ਵਿੱਚ ਚਾਅ ਨਾਲ ਅੱਡੀ ਨਹੀਂ ਲੱਗ ਰਹੀ ਹੈਉਸ ਨੇ ਅਗਲੀ ਸਵੇਰ ਆਪਣੇ ਕੱਪੜਿਆਂ ਵਾਲਾ ਟਰੰਕ ਖੋਲ੍ਹਿਆ ਤਾਂ ਉਸ ਵਿੱਚ ਮੇਰੇ ਲਈ ਵਲੈਤ ਤੋਂ ਖਰੀਦਿਆ ਪੈੱਨ ਅਤੇ ਮੇਰੀ ਪਤਨੀ ਲਈ ਰੰਗ ਤੇ ਬਰੁਸ਼ ਦਾ ਡੱਬਾ ਨਿਕਲਿਆਅਸੀਂ ਦੋਹਾਂ ਨੇ ਆਪੋ ਆਪਣਾ ਤੋਹਫਾ ਲੈ ਕੇ ਮੱਥੇ ਨੂੰ ਲਾਇਆਪਤਾ ਲੱਗ ਰਿਹਾ ਸੀ ਕਿ ਪੈੱਨ ਮਹਿੰਗਾ ਹੈ, ਜਿਹੜਾ ਉਹਨੇ ਲੰਡਨ ਤੋਂ ਖਰੀਦਿਆ ਸੀ

ਮੈਂ ਉਹ ਪੈੱਨ ਅਤੇ ਪਤਨੀ ਦੇ ਰੰਗ ਹਾਲੇ ਤਕ ਮੇਜ਼ ਦੇ ਦਰਾਜ ਵਿੱਚ ਰੱਖੇ ਹੋਏ ਹਨਪਿਛਲੇ ਦਿਨੀਂ ਸਰੂਤੀ ਦਾ ਫੋਨ ਆਇਆ ਤਾਂ ਉਹ ਕਹਿ ਰਹੀ ਸੀ ਕਿ ਉਹ ਅਗਲੇ ਹਫਤੇ ਇੰਡੀਆ ਆ ਰਹੇ ਹਨਪਾਪਾ ਲਈ ਉਹੋ ਜਿਹਾ ਪੈੱਨ ਅਤੇ ਮਾਮਾ ਲਈ ਫਿਰ ਤੋਂ ਰੰਗਾਂ ਵਾਲਾ ਡੱਬਾ ਲਿਆ ਹੈਮੈਥੋਂ ਕਹਿ ਹੋ ਗਿਆ, “ਬੇਟੇ ਅਸੀਂ ਤਾਂ 10 ਰੁਪਏ ਵਾਲੇ ਪੈੱਨ ਨਾਲ ਲਿਖ ਛੱਡਦੇ ਹਾਂ, ਤੇਰੇ ਵਾਲੇ ਮਹਿੰਗੇ ਤੋਹਫੇ ਨੂੰ ਡਰਦਿਆਂ ਹੱਥ ਨਹੀਂ ਲਾਇਆ ਕਿ  ਕਿਤੇ ਸਿਆਹੀ ਨਾ ਮੁੱਕ ਜਾਵੇ ਪਹਿਲਾਂ ਤਾਂ ਉਹ ਹੱਸੀ, ਫਿਰ ਕਹਿਣ ਲੱਗੀ, “ਦਰਾਜ ਵਿੱਚ ਪਏ ਰੰਗ ਅਤੇ ਪੈੱਨ ਦੀ ਸਿਆਹੀ ਸੁੱਕ ਜਾਣੀ ਹੈ

ਮੈਂ ਕਹਿੰਦਾ ਕਹਿੰਦਾ ਰਹਿ ਗਿਆ ਕਿ ਸਕੂਲ ਵਿੱਚ ਪੜ੍ਹਦਿਆਂ ਦੂਜੇ ਦੀ ਬੁੱਘੀ ਵਿੱਚੋਂ ਕਲਮ ਡੁਬੋ ਕੇ ਸੂਟਾ ਲੈਣ ਵਾਲਿਆਂ ਨੂੰ ਕੀ ਪਤਾ ਹੈ ਕਿ ਪਏ ਪੈੱਨ ਦੀ ਸਿਆਹੀ ਸੁੱਕ ਜਾਂਦੀ ਹੈ, ਅਸੀਂ ਤਾਂ ਸੁੱਕੀ ਸਿਆਹੀ ਵਾਲੀ ਬੁੱਘੀ ਵਿੱਚ ਪਾਣੀ ਪਾ ਕੇ ਮੁੜ ਤੋਂ ਫੱਟੀ ਲਿਖਣ ਲੱਗ ਪੈਂਦੇ ਸਾਂਨਾਲੇ ਮੈਂ ਉਹਨੂੰ ਕਿਵੇਂ ਸਮਝਾਉਂਦਾ ਕਿ ਅਸੀਂ ਤਾਂ ਸਾਗ ਚੀਰਨ ਵਾਲੀ ਦਾਤਰੀ ਨਾਲ ਘੜੀ ਕਲਮ ਨੂੰ ਪਿਛਲੇ ਪਾਸੇ ਤੋਂ ਚਿੱਥ ਕੇ ਉਹਦਾ ਬਰੁੱਸ਼ ਬਣਾ ਲੈਂਦੇ ਰਹੇ ਹਾਂਫਿਰ ਮੈਨੂੰ ਯਾਦ ਆਇਆ ਕਿ ਮੈਂ ਬੇਟੀ ਦੀ ਵਿਆਹ ਵੇਲੇ ਲਏ ਮੌਜੇ ਵੀ ਦੁਬਾਰਾ ਇਸ ਕਰਕੇ ਨਹੀਂ ਸਨ ਪਾਏ ਕਿ ਮਹਿੰਗੇ ਹਨਸਾਲ ਬਾਅਦ ਬੇਟੇ ਦੇ ਵਿਆਹ ਵੇਲੇ ਕੱਢੇ ਤਾਂ ਮੌਜਿਆਂ ਦੇ ਚਮੜੇ ਦੀਆਂ ਵੀ ਛਿੱਲਤਾਂ ਉੱਤਰਨ ਲੱਗ ਪਈਆਂ ਸਨ

ਮੇਰੀ ਨਜ਼ਰ ਆਪਣੀ ਦੋਹਤੀ ਐਂਬਰੀਨ ਦੇ ਸਟਡੀ ਟੇਬਲ ਉੱਤੇ ਜਾ ਟਿਕੀ, ਜਿਸਦੇ ਖੁੱਲ੍ਹੇ ਪਏ ਖੱਬੇ ਵਾਲੇ ਦਰਾਜ ਵਿੱਚ ਪੈਂਸਲਾਂ ਦਾ ਢੇਰ ਹੈਸੱਜੇ ਵਾਲੇ ਦਰਾਜ਼ ਵਿੱਚ ਰਬੜਾਂ ਅਤੇ ਸ਼ਾਰਪਨਰ ਪਏ ਹਨਜਦੋਂ ਉਹ ਪੈਂਸਲ ਘੜਦੀ ਹੈ ਤਾਂ ਛਿਲਕੇ ਸ਼ਾਰਪਨਰ ਵਿਚ ਹੀ ਲਪੇਟੇ ਜਾਂਦੇ ਹਨਮੇਰੀਆਂ ਨਜ਼ਰਾਂ ਡਰਾਇੰਗ ਕਰਨ ਲਈ ਉਸ ਦੇ ਕਮਰੇ ਦੀ ਕੰਧ ਨਾਲ ਰੱਖੇ ਵੱਡੇ ਸਾਰੇ ਡਿਜਿਟਲ ਸਕਰੀਨ ’ਤੇ ਜਾ ਟਿਕੀਆਂ। ਇੰਨੇ ਨੂੰ ਐਂਬਰੀਨ ਦੀ ਆਵਾਜ਼ ਮੇਰੇ ਕੰਨੀ ਪਈ। ਉਹ ਆਪਣੀ ਮਾਂ ਨੂੰ ਜਨਮ ਦਿਨ ’ਤੇ ਲੈਪਟਾਪ ਲੈ ਕੇ ਦੇਣ ਦਾ ਵਾਅਦਾ ਮੰਗਦੀ ਰਹੀ ਸੀ।

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author