JatinderPannu7ਇਸ ਵਾਰੀ ਇਹ ਨਵਾਂ ‘ਪੀ ਕੇ’ ਪੰਜਾਬ ਦੀ ਸਿਆਸਤ ਵਿੱਚ ...
(8 ਜੂਨ 2020)

 

ਕੋਰੋਨਾ ਵਾਇਰਸ ਦੀ ਬਿਮਾਰੀ ਰੋਕਣ ਲਈ ਲਾਏ ਲਾਕਡਾਊਨ ਤੇ ਕਰਫਿਊ ਦੀਆਂ ਪਾਬੰਦੀਆਂ ਤੋਂ ਭਾਰਤ ਥੋੜ੍ਹਾ-ਥੋੜ੍ਹਾ ਨਿਕਲਣਾ ਸ਼ੁਰੂ ਹੋ ਚੁੱਕਾ ਹੈਕੁਝ ਕੰਮ ਕਰਨ ਦੀ ਖੁੱਲ੍ਹ ਮਿਲ ਗਈ ਅਤੇ ਇਨ੍ਹਾਂ ਦੇ ਅਸਰ ਦੀ ਉਡੀਕ ਇਸ ਲਈ ਹੋ ਰਹੀ ਹੈ ਕਿ ਕੁਝ ਹੋਰ ਕੰਮ ਇਸ ਤੋਂ ਬਾਅਦ ਚਾਲੂ ਕੀਤੇ ਜਾ ਸਕਣਸਥਿਤੀ ਦਾ ਦੂਜਾ ਪੱਖ ਵੇਖਿਆਂ ਇਹ ਜਾਪਦਾ ਹੈ ਕਿ ਇਹ ਸਾਰੀ ਢਿੱਲ ਵੇਲੇ ਤੋਂ ਪਹਿਲਾਂ ਦਿੱਤੀ ਜਾ ਰਹੀ ਹੈਮਾਰਚ ਵਿੱਚ ਇਹ ਪਾਬੰਦੀਆਂ ਲਾਏ ਜਾਣ ਦੇ ਵਕਤ ਤਕ ਭਾਰਤ ਵਿੱਚ ਇਸ ਬਿਮਾਰੀ ਦਾ ਬਹੁਤਾ ਅਸਰ ਨਹੀਂ ਸੀ ਦਿਖਾਈ ਦਿੰਦਾਅੱਜ ਕੋਰੋਨਾ ਦੇ ਕੇਸਾਂ ਦੀ ਵਧੀ ਗਿਣਤੀ ਵਾਲੇ ਪੱਖ ਤੋਂ ਸੰਸਾਰ ਵਿੱਚ ਭਾਰਤ ਛੇਵੇਂ ਥਾਂ ਲਿਖਿਆ ਪਿਆ ਹੈ ਤੇ ਅਗਲੇ ਹਫਤੇ ਤਕ ਚੌਥੇ ਥਾਂ ਆਉਣ ਦੇ ਆਸਾਰ ਜਾਪਦੇ ਹਨਮੌਤਾਂ ਦੇ ਪੱਖ ਤੋਂ ਭਾਰਤ ਇਸ ਵੇਲੇ ਗਿਆਰਵੇਂ ਥਾਂ ਹੈ, ਪਰ ਜੇ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਮੌਤਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਿਹਾ ਤਾਂ ਭਾਰਤ ਇਸ ਪੱਖੋਂ ਵੀ ਦੂਜਿਆਂ ਨੂੰ ਪਿੱਛੇ ਛੱਡ ਸਕਦਾ ਹੈਭਾਰਤੀ ਪ੍ਰੰਪਰਾ ਵਿੱਚ ਕੁਦਰਤੀ ਕਹਿਰ ਨਾਲ ਇੱਕ ਵੀ ਮੌਤ ਹੋਣ ਦਾ ਡਾਢਾ ਅਫਸੋਸ ਕੀਤਾ ਜਾਂਦਾ ਹੈ, ਹਰ ਕਿਸੇ ਦੀ ਸੁੱਖ ਮੰਗਣ ਵਾਲੀ ਇਸੇ ਰਿਵਾਇਤ ਦੇ ਮੁਤਾਬਕ ਅਸੀਂ ਸੁੱਖ ਮੰਗਾਂਗੇ ਕਿ ਮੌਤਾਂ ਦੀ ਗਿਣਤੀ ਹੋਰ ਨਾ ਵਧੇ, ਪਰ ਆਸਾਰ ਹਾਲੇ ਰੁਕਣ ਵਾਲੇ ਨਹੀਂ ਦਿਸਦੇ

ਐਨ ਉਦੋਂ, ਜਦੋਂ ਦੇਸ਼ ਹਾਲੇ ਇਸ ਮਹਾਮਾਰੀ ਦੇ ਸ਼ਿਕੰਜੇ ਵਿੱਚੋਂ ਨਹੀਂ ਨਿਕਲਿਆ, ਭਾਰਤ ਦੀ ਰਾਜਨੀਤੀ ਆਪਣੇ ਚੋਣਾਂ ਲੜਨ ਦੇ ਕੁਚੱਜੇ ਸ਼ੌਕ ਵੱਲ ਤੇਜ਼ੀ ਨਾਲ ਮੋੜਾ ਕੱਟਣ ਲੱਗ ਪਈ ਹੈਬਿਹਾਰ ਦੀਆਂ ਚੋਣਾਂ ਹੋਰ ਚਾਰ ਮਹੀਨਿਆਂ ਤਕ ਹੋਣੀਆਂ ਬਣਦੀਆਂ ਹਨ ਅਤੇ ਲੱਗਦਾ ਨਹੀਂ ਕਿ ਅੱਗੇ ਪਾਈਆਂ ਜਾਣਗੀਆਂ, ਕਿਉਂਕਿ ਲੀਡਰਾਂ ਨੂੰ ਕੋਰੋਨਾ ਨਾਲੋਂ ਚੋਣਾਂ ਵੱਧ ਖਿੱਚ ਪਾਉਂਦੀਆਂ ਹਨ ਅਤੇ ਛੇ ਮਹੀਨਿਆਂ ਨੂੰ ਅਗਲਾ ਸਾਲ ਚੜ੍ਹਦੇ ਸਾਰ ਪੱਛਮੀ ਬੰਗਾਲ, ਕੇਰਲਾ, ਤਾਮਿਲ ਨਾਡੂ, ਅਸਾਮ ਅਤੇ ਪਾਂਡੀਚੇਰੀ ਦੀਆਂ ਚੋਣਾਂ ਪਹਿਲੇ ਪੰਜ ਮਹੀਨਿਆਂ ਵਿੱਚ ਹੋਣੀਆਂ ਬਣਦੀਆਂ ਹਨਭਲਵਾਨ ਢੋਲ ਉੱਤੇ ਸੱਟ ਪਈ ਸੁਣਨ ਦੇ ਬਾਅਦ ਅਖਾੜੇ ਵਿੱਚ ਕੁੱਦਦੇ ਹਨਸਿਆਸੀ ਆਗੂ ਅਗੇਤੇ ਹੀ ਮੈਦਾਨ ਵਿੱਚ ਨਿਕਲ ਤੁਰਦੇ ਹਨ

ਸਾਡੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਹਾਲੇ ਇੱਕੀ ਮਹੀਨੇ ਰਹਿੰਦੇ ਹਨ, ਪਰ ਇੱਥੇ ਵੀ ਚੋਣਾਂ ਵਾਲੀ ਚਰਚਾ ਇਸ ਹਫਤੇ ਚੱਲ ਪਈ ਹੈਇਸ ਵਾਰੀ ਚਰਚਾ ਇਸ ਖਬਰ ਤੋਂ ਚੱਲੀ ਹੈ ਕਿ ਕਾਂਗਰਸ ਦੇ ਰੁੱਸੇ ਹੋਏ ਵਿਧਾਇਕ ਨਵਜੋਤ ਸਿੰਘ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਸੰਭਾਵਨਾ ਹੈਖਬਰ ਕਹਿੰਦੀ ਹੈ ਕਿ ਕੋਈ ‘ਪੀ ਕੇ’ ਨਾਂਅ ਦਾ ਬੰਦਾ ਉਸ ਦਾ ਦੂਤ ਬਣ ਕੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਮਿਲਿਆ ਤੇ ਇਸ ਬਾਰੇ ਗੱਲ ਚਲਾਈ ਹੈਕੇਜਰੀਵਾਲ ਨੇ ਇਸ ਮਿਲਣੀ ਦੀ ਪੁਸ਼ਟੀ ਕੀਤੇ ਬਗੈਰ ਇਹ ਆਖ ਛੱਡਿਆ ਹੈ ਕਿ ਨਵਜੋਤ ਸਿੰਘ ਸਿੱਧੂ ਸਾਡੇ ਨਾਲ ਆਵੇ ਤਾਂ ਅਸੀਂ ਸਵਾਗਤ ਕਰਾਂਗੇ, ਪਰ ਪੰਜਾਬ ਦੀ ਪਾਰਟੀ ਦੇ ਆਗੂਆਂ ਦਾ ਇਹ ਕਹਿਣਾ ਹੈ ਕਿ ਕੋਈ ਬੰਦਾ ਮਿਲਣ ਜ਼ਰੂਰ ਗਿਆ ਸੀ, ਕੇਜਰੀਵਾਲ ਨੇ ਹੁੰਗਾਰਾ ਭਰਨ ਦੀ ਥਾਂ ਪੰਜਾਬ ਦੀ ਲੀਡਰਸ਼ਿੱਪ ਨੂੰ ਮਿਲਣ ਲਈ ਕਹਿ ਕੇ ਤੋਰ ਦਿੱਤਾ ਹੈਨਵਜੋਤ ਸਿੰਘ ਸਿੱਧੂ ਆਪ ਅਜੇ ਇਸ ਬਾਰੇ ਬੋਲਿਆ ਨਹੀਂਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਿੱਧੂ ਸਾਡਾ ਹੈ, ਸਾਡੇ ਨਾਲ ਹੀ ਰਹੇਗਾਫਿਰ ਵੀ ਇਹ ਚਰਚਾ ਰੁਕਦੀ ਨਹੀਂ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵਿੱਚ ਜਾਵੇਗਾ ਕਿ ਕਾਂਗਰਸ ਵਿੱਚ ਰਹੇਗਾਇੱਕ ਖਬਰ ਇਹ ਵੀ ਕਿਸੇ ਪਾਸੇ ਤੋਂ ਚੱਲੀ ਹੈ ਕਿ ਸਿੱਧੂ ਨੇ ਕਾਂਗਰਸ ਦੇ ਨਾਲ ਰਹਿਣਾ ਨਹੀਂ, ਆਮ ਆਦਮੀ ਪਾਰਟੀ ਵੱਲ ਵੀ ਜਾਣਾ ਨਹੀਂ, ਸਗੋਂ ਉਹ ਭਾਜਪਾ ਨਾਲ ਪੁਰਾਣੀ ਸਾਂਝ ਦੀਆਂ ਕੜੀਆਂ ਜੋੜਨ ਲੱਗਾ ਹੈ ਤੇ ਉੱਧਰ ਜਾ ਸਕਦਾ ਹੈਸ਼ਾਇਦ ਇਹ ਵੱਡੀ ਗੱਪ ਮਾਰੀ ਗਈ ਹੈ

ਜਿਵੇਂ ਅਸੀਂ ਦੱਸਿਆ ਹੈ ਕਿ ਚਰਚਾ ਵਿੱਚ ਕਿਸੇ ‘ਪੀ ਕੇ’ ਦਾ ਨਾਂਅ ਵੱਜ ਰਿਹਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਗਿਆ ਸੀ, ਇਸ ਕਾਰਨ ਫਿਰ ‘ਪੀ ਕੇ’ ਬਾਰੇ ਵੀ ਕੁਝ ਚਰਚਾ ਚੱਲ ਪਈ ਹੈਉਸ ਦੇ ਪਿਛੋਕੜ ਵਿੱਚ ਕਿਸੇ ਦੀ ਦਿਲਚਸਪੀ ਨਹੀਂ, ਪਰ ਇਹ ਗੱਲ ਸਭ ਨੂੰ ਪਤਾ ਹੈ ਕਿ ਨਰਿੰਦਰ ਮੋਦੀ ਨੇ ਜਦੋਂ ਦਿੱਲੀ ਵਾਲੀ ਵੱਡੀ ਕੁਰਸੀ ਵੱਲ ਦੌੜ ਲਾਉਣੀ ਸੀ, ਉਸ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਪ੍ਰਚਾਰ ਮੁਹਿੰਮ ਇੱਕ ਪ੍ਰਸ਼ਾਂਤ ਕਿਸ਼ੋਰ ਨੂੰ ਸੌਂਪੀ ਗਈ ਸੀ, ਜਿਸ ਨੂੰ ਨਾਂਅ ਦੇ ਮੁੱਢਲੇ ਅੱਖਰਾਂ ਮੁਤਾਬਕ ‘ਪੀ ਕੇ’ ਕਿਹਾ ਜਾਂਦਾ ਹੈਅਗਲੇ ਮੌਕਿਆਂ ਉੱਤੇ ਉਹ ਬਿਹਾਰ ਦੇ ਨਿਤੀਸ਼ ਕੁਮਾਰ ਲਈ ਵੀ ਕਿਰਾਏ ਦਾ ਕਾਰਿੰਦਾ ਬਣਿਆ ਸੀ, ਪੰਜਾਬ ਵਿੱਚ ਕਾਂਗਰਸ ਲਈ ਵੀ ਉਸ ਨੇ ਤਿੰਨ ਸਾਲ ਪਹਿਲਾਂ ਕੰਮ ਕੀਤਾ ਸੀ ਤੇ ਹਾਲੇ ਚਾਰ ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਚੋਣ ਮੁਹਿੰਮ ਦੀ ਕਮਾਨ ਵੀ ਸੰਭਾਲ ਚੁੱਕਾ ਹੈਜਿੱਤਣ ਵਾਲੀ ਧਿਰ ਦਾ ਅਗੇਤਾ ਅੰਦਾਜ਼ਾ ਲਾ ਕੇ ਉਸ ਨਾਲ ਜੁੜਨ ਦਾ ਮਾਹਰ ‘ਪੀ ਕੇ’ ਕਦੋਂ ਕਿਸੇ ਨਾਲ ਜੁੜ ਸਕਦਾ ਤੇ ਕਿਸ ਨੂੰ ਛੱਡ ਸਕਦਾ ਹੈ, ਕਿਸੇ ਨੂੰ ਪਤਾ ਨਹੀਂਅਰਵਿੰਦ ਕੇਜਰੀਵਾਲ ਦੇ ਨਾਲ ਉਸ ਦੇ ਸਿੱਧੇ ਸੰਬੰਧ ਹੋਣ ਕਰ ਕੇ ਇਹ ਗੱਲ ਲੋਕਾਂ ਵਿੱਚ ਚਲੀ ਗਈ ਕਿ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰਨ ਲਈ ਉਹੀ ਕੇਜਰੀਵਾਲ ਨੂੰ ਮਿਲਣ ਗਿਆ ਹੋਵੇਗਾ। ਪਰ ਇਸ ਚੱਕਰ ਵਿੱਚ ਇਸ ਵਾਰੀ ਇੱਕ ਹੋਰ ‘ਪੀ ਕੇ’ ਦਾ ਨਾਂਅ ਵੱਜਦਾ ਸੁਣਨ ਨੂੰ ਮਿਲਿਆ ਹੈਇਹ ਦੂਸਰਾ ‘ਪੀ ਕੇ’ ਕੋਈ ਗੈਰ-ਸਿਆਸੀ ਬੰਦਾ ਦੱਸਿਆ ਜਾਂਦਾ ਹੈਰਾਜੀਵ ਗਾਂਧੀ ਦੇ ਵਕਤ ਤੋਂ ਕਈ ਵਾਰੀ ਪੱਤਰਕਾਰ ਅਤੇ ਗੈਰ-ਸਿਆਸੀ ਲੋਕ ਜਾਂ ਸਾਧ-ਸੰਤ ਇਹੋ ਜਿਹੇ ਵਕਤ ਰਾਜਨੀਤੀ ਵਿੱਚ ਦਖਲ ਦਿੰਦੇ ਤੇ ਇੱਦਾਂ ਸਿਆਸੀ ਸਮਝੌਤਾ ਕਰਵਾ ਕੇ ਆਪਣਾ ਹਲਵਾ-ਮੰਡਾ ਕਰਦੇ ਰਹੇ ਹਨਇਸ ਵਾਰੀ ਇਹ ਨਵਾਂ ‘ਪੀ ਕੇ’ ਪੰਜਾਬ ਦੀ ਸਿਆਸਤ ਵਿੱਚ ਲੱਤ ਅੜਾਉਂਦਾ ਸੁਣਿਆ ਜਾ ਰਿਹਾ ਹੈਉਹ ਹੈ ਕੌਣ ਅਤੇ ਕਿਸ ਦੇ ਕਹਿਣ ਉੱਤੇ ਇੱਦਾਂ ਦਾ ਬੀੜਾ ਚੁੱਕ ਤੁਰਿਆ ਹੈ, ਇਹ ਤਾਂ ਪਤਾ ਨਹੀਂ, ਪਰ ਉਸ ਦੀ ਸਰਗਰਮੀ ਨੇ ਪੰਜਾਬ ਦੀਆਂ ਚੋਣਾਂ ਲਈ ਚੱਕਾ ਵਾਹਵਾ ਅਗੇਤਾ ਗੇੜ ਦਿੱਤਾ ਹੈ

ਜਦੋਂ ਹਾਲੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕੀ ਮਹੀਨੇ ਬਾਕੀ ਹਨ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਵਿੱਚ ਐਲਾਨ ਕਰ ਦਿੱਤਾ ਹੈ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਤਿਆਰ ਹਨ ਤੇ ਅਗਵਾਈ ਕਰਨਗੇਇਹੀ ਨਹੀਂ, ਅਗਲੀ ਗੱਲ ਇਹ ਕਿ ਕੇਂਦਰ ਦੀ ਕਾਂਗਰਸ ਲੀਡਰਸ਼ਿੱਪ ਬਿਨਾਂ ਸ਼ੱਕ ਪ੍ਰਸ਼ਾਂਤ ਕਿਸ਼ੋਰ, ਪੀ ਕੇ, ਨਾਲ ਖੁਸ਼ ਨਹੀਂ ਦੱਸੀ ਜਾਂਦੀ, ਕੈਪਟਨ ਅਮਰਿੰਦਰ ਸਿੰਘ ਨੇ ਅਗਲੀਆਂ ਚੋਣਾਂ ਵਾਸਤੇ ਫਿਰ ਉਸ ਦੀਆਂ ਸੇਵਾਵਾਂ ਲੈਣ ਦਾ ਵੀ ਇਸ਼ਾਰਾ ਕਰ ਦਿੱਤਾ ਹੈਇਸ ਤੋਂ ਕਈ ਲੋਕ ਇਹ ਸੋਚ ਰਹੇ ਹਨ ਕਿ ‘ਪੀ ਕੇ’ ਦੋਵੀਂ ਹੱਥੂ ਲੱਡੂ ਫੜੀ ਬੈਠਾ ਹੈ, ਚੋਣਾਂ ਨੇੜੇ ਜਾ ਕੇ ਵੇਖੇਗਾ, ਜੇ ਕਾਂਗਰਸ ਦੇ ਤਿਲਾਂ ਵਿੱਚ ਤੇਲ ਦਿਸ ਪਿਆ ਤਾਂ ਇਸ ਨਾਲ ਜੁੜਨ ਦਾ ਰਾਹ ਖੁੱਲ੍ਹਾ ਹੈ ਤੇ ਜੇ ਇੱਧਰ ਗੱਲ ਨਾ ਬਣੀ ਤਾਂ ਆਮ ਆਦਮੀ ਪਾਰਟੀ ਨਾਲ ਕੁੰਡੀ ਪਾਈ ਹੋਈ ਹੈਅੰਦਰੋਂ ਉਸ ਦੇ ਭਾਜਪਾ ਨਾਲ ਪੁਰਾਣੀ ਤਾਰ ਦੋਬਾਰਾ ਜੋੜਨ ਦੇ ਵੀ ਚਰਚੇ ਹਨ, ਪਰ ਉਹ ਖੁਦ ਕੁਝ ਨਹੀਂ ਬੋਲਦਾ, ਇਸ ਲਈ ਹਰ ਕਿਸੇ ਨੂੰ ਅੰਦਾਜ਼ੇ ਲਾਉਣ ਦੀ ਖੁੱਲ੍ਹ ਹੈਕਾਂਗਰਸ ਦੇ ਅੰਦਰਲਾ ਇੱਕ ਬਾਗੀ ਗਰੁੱਪ ਇਸ ਵਕਤ ਹਾਈ ਕਮਾਨ ਦੇ ਆਸ਼ੀਰਵਾਦ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਅਗਲੀਆਂ ਚੋਣਾਂ ਤੋਂ ਪਹਿਲਾਂ ਕੋਈ ਝਟਕਾ ਦੇਣ ਲਈ ਵੀ ਸਰਗਰਮ ਹੋਇਆ ਪਿਆ ਹੈ

ਦੂਸਰੇ ਪਾਸੇ ਅਕਾਲੀ ਦਲ ਇਸ ਲਈ ਕੁਝ ਮੁਸ਼ਕਲ ਵਿੱਚ ਹੈ ਕਿ ਕੇਂਦਰ ਸਰਕਾਰ ਦੀ ਇੱਕ ਵਜ਼ੀਰੀ ਦੇ ਲਿਹਾਜ਼ ਕਾਰਨ ਉਹ ਬੋਲਣ ਜੋਗੇ ਨਹੀਂ ਤੇ ਕੇਂਦਰ ਸਰਕਾਰ ਪੰਜਾਬ ਤੇ ਅਕਾਲੀਆਂ ਦਾ ਆਧਾਰ ਗਿਣੇ ਜਾਂਦੇ ਕਿਸਾਨ ਭਾਈਚਾਰੇ ਦੇ ਖਿਲਾਫ ਇੱਕ ਪਿੱਛੋਂ ਦੂਸਰਾ ਕਦਮ ਚੁੱਕੀ ਜਾਂਦੀ ਹੈਪਿਛਲੇ ਦਿਨੀਂ ਜਿਹੜਾ ਫੈਸਲਾ ਹਰ ਰਾਜ ਦੀ ਮੰਡੀ ਵਿੱਚ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦੀ ਖੁੱਲ੍ਹ ਦੇਣ ਵਾਲਾ ਕਿਹਾ ਗਿਆ ਸੀ, ਉਸ ਨਾਲ ਪੰਜਾਬ ਦੇ ਕਿਸਾਨਾਂ ਵਿੱਚ ਚੋਖੀ ਨਾਰਾਜ਼ਗੀ ਹੈ, ਕਿਉਂਕਿ ਕਿਸਾਨ ਕਿਸੇ ਹੋਰ ਰਾਜ ਵਿੱਚ ਜਾ ਕੇ ਫਸਲ ਵੇਚਣ ਜੋਗੇ ਕਦੇ ਹੁੰਦੇ ਨਹੀਂ ਤੇ ਮੰਡੀਆਂ ਵਾਲਾ ਅਜੋਕਾ ਪ੍ਰਬੰਧ ਵੀ ਉਨ੍ਹਾਂ ਦੀ ਪਹੁੰਚ ਤੋਂ ਨਿਕਲ ਸਕਦਾ ਹੈਸਭ ਕਿਸਾਨ ਜਥੇਬੰਦੀਆਂ ਨੇ ਜਦੋਂ ਇਸਦਾ ਵਿਰੋਧ ਕੀਤਾ ਤਾਂ ਇਸ ਵਿਰੋਧ ਨੂੰ ਵੇਖ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖੁਦ ਮੀਡੀਆ ਸਾਹਮਣੇ ਜਾ ਕੇ ਇਹ ਗੱਲ ਕਹਿਣੀ ਪਈ ਹੈ ਕਿ ਉਹ ਕਿਸਾਨ-ਹਿਤਾਂ ਲਈ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹਨਉਹ ਪਹਿਲਾਂ ਚਾਰ ਦਿਨ ਤਕ ਬੋਲੇ ਨਹੀਂ ਸਨ ਤੇ ਹਰ ਪਾਸੇ ਅਕਾਲੀ ਦਲ ਦੀ ਨੁਕਤਾਚੀਨੀ ਹੁੰਦੀ ਵੇਖਣ ਦੇ ਬਾਅਦ ਕੁਰਬਾਨੀਆਂ ਦੀ ਕਹਾਣੀ ਇਸ ਲਈ ਪਾਉਣੀ ਪਈ ਹੈ ਕਿ ਆਮ ਲੋਕਾਂ ਵਿੱਚ ਜਾਣਾ ਔਖਾ ਮਹਿਸੂਸ ਜਾਪਦਾ ਸੀਫਿਰ ਵੀ ਉਹ ਅਜੋਕੇ ਹਾਲਾਤ ਨੂੰ ਚੰਗੀ ਤਰ੍ਹਾਂ ਵੇਖਦੇ ਹੋਏ ਭਾਜਪਾ ਦੇ ਆਸਰੇ ਬਿਨਾਂ ਖੁਦ ਕਿਸੇ ਚੋਣ ਵਿੱਚ ਕੁੱਦਣ ਜੋਗੇ ਨਾ ਹੋਣ ਕਰ ਕੇ ਇੱਥੇ ਬਿਆਨ ਜਿਹੋ ਜਿਹੇ ਵੀ ਦੇ ਲੈਣ, ਕੇਂਦਰ ਵਿੱਚ ਨਰਿੰਦਰ ਮੋਦੀ ਸਰਕਾਰ ਦੇ ਕਿਸੇ ਫੈਸਲੇ ਦਾ ਸਿੱਧਾ ਵਿਰੋਧ ਕਰਨ ਦੀ ਹਿੰਮਤ ਨਹੀਂ ਕਰ ਸਕਦੇ

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੋਕ ਜਦੋਂ ਸਵੇਰੇ ਉੱਠ ਕੇ ਰੋਜ਼ ਇਹ ਖਬਰਾਂ ਧਿਆਨ ਨਾਲ ਪੜ੍ਹਦੇ ਹਨ ਕਿ ਦੇਸ਼ ਵਿੱਚ ਕੇਸ ਕਿੰਨੇ ਕੁ ਹੋਰ ਵਧ ਗਏ ਹਨ ਤੇ ਮੌਤਾਂ ਕਿੱਥੇ ਕਿੰਨੀਆਂ ਹੋਰ ਹੋਈਆਂ ਹਨ, ਸਿਆਸੀ ਆਗੂ ਇੱਕੀ ਮਹੀਨੇ ਦੂਰ ਦੀਆਂ ਚੋਣਾਂ ਬਾਰੇ ਕਮਰਕੱਸੇ ਕਰੀ ਫਿਰਦੇ ਹਨਸਿਆਸਤ ਦੇ ਅਸਲੀ ਜੀਨ ਦਾ ਪਤਾ ਇੱਥੋਂ ਹੀ ਲੱਗਦਾ ਹੈਇਹ ਵਕਤ ਅਜੇ ਭਾਰਤ ਤੇ ਪੰਜਾਬ ਨੂੰ ਕੋਰੋਨਾ ਤੋਂ ਬਚਾਉਣ ਦਾ ਹੈਲੀਡਰਾਂ ਨੂੰ ਇਸ ਵੇਲੇ ਵੀ ਚੋਣਾਂ ਦੀ ਕਾਹਲੀ ਪਈ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2184) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author