JatinderPannu7ਅਸੀਂ ਭਾਰਤ ਦੇ ਲੋਕ ਇਸ ਗੱਲੋਂ ਬਚੇ ਹੋਏ ਹਾਂ ਤੇ ਹਜ਼ਾਰ ਸਿਆਸੀ ...
(4 ਮਈ 2020)

 

ਪੰਜਾਬ ਦੀ ਗੱਲ ਕਰੀਏ, ਭਾਰਤ ਦੀ ਜਾਂ ਸੰਸਾਰ ਦੀ, ਜਿਸ ਮੁਸੀਬਤ ਦਾ ਸਾਹਮਣਾ ਸਭ ਨੂੰ ਕਰਨਾ ਪੈ ਰਿਹਾ ਹੈ, ਇੱਦਾਂ ਦੀ ਮੁਸੀਬਤ ਪਹਿਲਾਂ ਕਦੇ ਮਨੁੱਖਤਾ ਦੇ ਇਤਿਹਾਸ ਵਿੱਚ ਆਈ ਨਹੀਂ ਸੁਣੀ ਗਈਗੱਲ ਸਿਰਫ ਕੋਰੋਨਾ ਵਾਇਰਸ ਦੇ ਕਾਰਨ ਹੁੰਦੀਆਂ ਮੌਤਾਂ ਦੀ ਨਹੀਂ, ਸੰਸਾਰ ਦੇ ਇਤਿਹਾਸ ਵਿੱਚ ਇਹ ਵੀ ਕਦੇ ਨਹੀਂ ਵਾਪਰਿਆ ਕਿ ਇੱਕੋ ਵੇਲੇ ਧਰਤੀ ਦੇ ਚੜ੍ਹਦੇ ਤੋਂ ਲੈ ਕੇ ਲਹਿੰਦੇ ਸਿਰੇ ਤਕ ਹਰ ਦੇਸ਼ ਦੇ ਲੋਕ ਘਰਾਂ ਵਿੱਚ ਤੜੇ ਰਹਿਣ ਨੂੰ ਮਜਬੂਰ ਹੋਏ ਹੋਣਪਿਛਲੇ ਸਮੇਂ ਵਿੱਚ ਜਦੋਂ ਵੀ ਕਦੇ ਮੁਸੀਬਤ ਪਈ, ਕੁਝ ਦੇਸ਼ਾਂ ਵਿੱਚ ਲੋਕਾਂ ਨੂੰ ਘਰਾਂ ਵਿੱਚ ਰਹਿਣ ਨੂੰ ਸਰਕਾਰਾਂ ਕਹਿੰਦੀਆਂ ਸਨ, ਪਰ ਸਮੁੱਚੇ ਸੰਸਾਰ ਵਿੱਚ ਕਿਸੇ ਥਾਂ ਲਾਕਡਾਊਨ ਤੇ ਕਿਸੇ ਥਾਂ ਕਰਫਿਊ, ਜਾਂ ਜਿੱਥੇ ਇਹ ਦੋਵੇਂ ਨਹੀਂ, ਉੱਥੇ ਬਾਹਲੀ ਲੋੜ ਤੋਂ ਬਿਨਾਂ ਘਰ ਤੋਂ ਨਾ ਨਿਕਲਣ ਦੀਆਂ ਹਦਾਇਤਾਂ ਕਦੇ ਨਹੀਂ ਸੀ ਸੁਣੀਆਂ ਗਈਆਂਜਿਹੜੇ ਕੁਝ ਦੇਸ਼ ਆਪਣੇ ਲੋਕਾਂ ਨੂੰ ਖੁੱਲ੍ਹ ਵੀ ਦੇ ਰਹੇ ਹਨ, ਉਹ ਚੋਰਾਂ ਵਾਂਗ ਮੂੰਹ ਢਕ ਕੇ ਰੱਖਣ ਨੂੰ ਕਹਿੰਦੇ ਹਨ ਤੇ ਇਹ ਗੱਲ ਉਹ ਦੇਸ਼ ਵੀ ਕਹਿਣ ਨੂੰ ਮਜਬੂਰ ਹਨ, ਜਿਹੜੇ ਕੱਲ੍ਹ ਤਕ ਮੂੰਹ ਨੰਗਾ ਰੱਖਣ ਲਈ ਨਕਾਬ, ਹਿਜਾਬ ਜਾਂ ਬੁਰਕੇ ਦਾ ਵਿਰੋਧ ਕਰਦੇ ਸਨਮੁਸ਼ਕਲ ਵਧ ਗਈ ਤਾਂ ਇੱਥੋਂ ਤਕ ਵੀ ਕਹਿਣਾ ਪੈ ਗਿਆ ਕਿ ਕਿਸੇ ਨਾਲ ਨਾ ਹੱਥ ਮਿਲਾਉ, ਨਾ ਗੱਲ ਲੱਗ ਕੇ ਮਿਲੋ ਅਤੇ ਆਪਣੇ ਲੋਕਾਂ ਨਾਲ ਵੀ ਕੁਝ ਫਾਸਲਾ ਰੱਖ ਕੇ ਬੋਲਿਆ ਤੇ ਬੈਠਿਆ ਕਰੋਪਤੀ-ਪਤਨੀ ਦੋਵੇਂ ਜਣੇ ਸਕੂਟਰ ਜਾਂ ਮੋਟਰ ਸਾਈਕਲ ਉੱਤੇ ਕਿਤੇ ਇਕੱਠੇ ਨਹੀਂ ਜਾ ਸਕਦੇ ਅਤੇ ਵਿਆਹ ਜਾਂ ਮਰਗ ਦੇ ਮੌਕੇ ਕੋਈ ਕਿਸੇ ਨਾਲ ਜਾਣ ਜੋਗਾ ਨਹੀਂ ਰਿਹਾਹਾਲਤ ਇਹ ਹੈ ਕਿ ਬਾਹਰ ਦਿਆਂ ਦੀ ਗੱਲ ਛੱਡੋ, ਕਿਸੇ ਹੋਮ ਡਿਲਿਵਰੀ ਵਾਲੇ ਤੋਂ ਕਿਸੇ ਨੇ ਕੀ ਲੈਣਾ, ਆਪਣੇ ਘਰ ਦੇ ਲੋਕਾਂ ਕੋਲੋਂ ਕੋਈ ਚੀਜ਼ ਫੜਨ ਵੇਲੇ ਵੀ ਬੰਦੇ ਦੇ ਮਨ ਦੀ ਕਿਸੇ ਨੁੱਕਰ ਵਿੱਚ ਸਹਿਮ ਦੀ ਬਿਜਲੀ ਲਿਸ਼ਕਣ ਲੱਗ ਜਾਂਦੀ ਹੈ

ਇਹ ਅਸਲੋਂ ਅੱਲੋਕਾਰ ਹਾਲਾਤ ਹਨਇਨ੍ਹਾਂ ਦੀ ਮਾਰ ਹੇਠ ਮਨੁੱਖਤਾ ਨੂੰ ਜਦੋਂ ਦਿਨ ਕੱਟਣੇ ਪੈਣੇ ਹਨ ਤਾਂ ਦਿਮਾਗ ਇਹ ਕਹਿੰਦਾ ਹੈ ਕਿ ਹਰ ਗੱਲ ਜਿਵੇਂ ਕਹੀ ਜਾਵੇ, ਮੰਨੀ ਜਾਵੋ, ਪਰ ਮਨ ਕਹਿੰਦਾ ਹੈ ਕਿ ਫਿਰ ਜ਼ਿੰਦਗੀ ਤਾਂ ਜ਼ਿੰਦਗੀ ਕੋਈ ਨਹੀਂ ਰਹਿਣੀ, ਇਹ ਤਾਂ ਦਿਨ ਪੂਰੇ ਕਰਨ ਵਾਲੀ ਗੱਲ ਹੋ ਜਾਵੇਗੀਇਹ ਵੀ ਸੱਚਾਈ ਹੈਹਾਲਾਤ ਦਾ ਜਦੋਂ ਕਿਸੇ ਕਿਸਮ ਦਾ ਕੋਈ ਤੋੜ ਹੀ ਨਹੀਂ ਦਿਸਦਾ ਤਾਂ ਮਨ ਕੌੜਾ ਕਰੀਏ ਜਾਂ ਨਾ, ਇਸ ਨੂੰ ਪ੍ਰਵਾਨ ਕਰਨਾ ਪੈਣਾ ਹੈ

ਸਾਡੇ ਸਾਹਮਣੇ ਦੁਨੀਆ ਦਾ ਪਿਛਲੇ ਤਿੰਨ ਮਹੀਨਿਆਂ ਦਾ ਤਜਰਬਾ ਬਹੁਤ ਕਾਫੀ ਹੈਜਿਹੜੇ ਦੇਸ਼ਾਂ ਵਿੱਚ ਲੋਕ ਹਰ ਗੱਲ ਵਿੱਚ ਬੰਧੇਜ ਨੂੰ ਮੰਨਦੇ ਗਏ, ਸਰਕਾਰੀ ਹਦਾਇਤਾਂ ਅਤੇ ਪਾਬੰਦੀਆਂ ਦੀ ਉਲੰਘਣਾ ਨਹੀਂ ਕੀਤੀ, ਉਨ੍ਹਾਂ ਦੇਸ਼ਾਂ ਵਿੱਚ ਇਹ ਬਿਮਾਰੀ ਬਹੁਤੀ ਨਹੀਂ ਵਧੀ ਤੇ ਮੌਤਾਂ ਵੀ ਘੱਟ ਹੋਈਆਂ ਹਨ, ਪਰ ਜਿਹੜੇ ਦੇਸ਼ਾਂ ਦੇ ਹਾਕਮਾਂ ਨੇ ਪਾਬੰਦੀਆਂ ਲਾਉਣ ਵਿੱਚ ਦੇਰੀ ਕੀਤੀ ਅਤੇ ਲੋਕਾਂ ਵੀ ਪੂਰੀ ਗੰਭੀਰਤਾ ਨਹੀਂ ਵਿਖਾਈ, ਉਨ੍ਹਾਂ ਨੂੰ ਇਸ ਦਾ ਨਤੀਜਾ ਭੁਗਤਣਾ ਪਿਆ ਹੈਚੀਨ ਵਿੱਚ ਜਦੋਂ ਇਸ ਬਿਮਾਰੀ ਦਾ ਪਹਿਲੀ ਵਾਰ ਉਛਾਲਾ ਆਇਆ ਸੀ, ਉਹ ਇੱਕੋ ਝਟਕੇ ਨਾਲ ਸਮੁੱਚੇ ਇਲਾਕੇ ਨੂੰ ਲਾਕਡਾਊਨ ਕਰ ਕੇ ਫਿਰ ਇੱਕੋ ਮਹੀਨੇ ਵਿੱਚ ਇਸ ਨੂੰ ਰੋਕ ਲਾਉਣ ਵਿੱਚ ਸਫਲ ਹੋ ਗਿਆ, ਪਰ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਦੇ ਅਫਸਰ ਕਹਿੰਦੇ ਹਨ ਕਿ ਅਸੀਂ ਬਾਰਾਂ ਵਾਰੀ ਇਸ ਬਾਰੇ ਦੱਸਿਆ ਸੀ, ਕਿਸੇ ਚਿੰਤਾ ਨਹੀਂ ਕੀਤੀ ਉੱਥੇ ਲਾਪਰਵਾਹੀ ਨੂੰ ਭੁਗਤਣਾ ਪੈ ਗਿਆ ਹੈਸਾਰੀ ਦੁਨੀਆ ਦੇ ਜਿੰਨੇ ਲੋਕ ਕੋਰੋਨਾ ਨਾਲ ਮਾਰੇ ਗਏ ਹਨ, ਚੌਥੇ ਹਿੱਸੇ ਤੋਂ ਵੱਧ ਇਕੱਲੇ ਅਮਰੀਕਾ ਵਿੱਚ ਇਸੇ ਲਈ ਮਾਰੇ ਗਏ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੇਲੇ ਸਿਰ ਸੁੱਤਾ ਨਹੀਂ ਜਾਗਿਆਇਟਲੀ ਨੇ ਵੀ ਚੀਨ ਵਿੱਚ ਕੋਰੋਨਾ ਦੇ ਉਛਾਲੇ ਤੇ ਉਸ ਦੇ ਵੂਹਾਨ ਸ਼ਹਿਰ ਨਾਲ ਆਪਣੇ ਲੋਂਬਾਰਡੀ ਸ਼ਹਿਰ ਦੇ ਸਰਗਰਮ ਆਵਾਜਾਈ ਦੇ ਸੰਬੰਧਾਂ ਦੇ ਬਾਵਜੂਦ ਵੇਲੇ ਸਿਰ ਉਹ ਕੁਝ ਨਹੀਂ ਕੀਤਾ, ਜਿਹੜਾ ਖੜ੍ਹੇ ਪੈਰ ਕਰਨਾ ਸੀਇੰਜ ਹੀ ਵਕਤੋਂ ਖੁੰਝੇ ਦੇਸ਼ਾਂ ਵਾਲੀਆਂ ਹੋਰ ਸਰਕਾਰਾਂ ਦੇ ਲੋਕਾਂ ਨਾਲ ਹੋਇਆ ਹੈਲੰਘਿਆ ਵਕਤ ਕਦੇ ਹੱਥ ਤਾਂ ਨਹੀਂ ਆਉਂਦਾ ਹੁੰਦਾ

ਅਸੀਂ ਭਾਰਤ ਦੇ ਲੋਕ ਇਸ ਗੱਲੋਂ ਬਚੇ ਹੋਏ ਹਾਂ ਤੇ ਹਜ਼ਾਰ ਸਿਆਸੀ ਅਤੇ ਸਿਧਾਂਤਕ ਮੱਤਭੇਦਾਂ ਦੇ ਬਾਵਜੂਦ ਇਹ ਗੱਲ ਮੰਨਣੀ ਪਵੇਗੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਵੇਲੇ ਸਿਰ ਵਿਦੇਸ਼ ਤੋਂ ਆਉਂਦੇ ਰਾਹ ਬੰਦ ਕਰਨ ਦਾ ਸਖਤ ਫੈਸਲਾ ਕਰ ਲਿਆ ਤੇ ਦੇਸ਼ ਵਿੱਚ ਆਵਾਜਾਈ ਰੋਕਣ ਲਈ ਲਾਕਡਾਊਨ ਵੇਲੇ ਸਿਰ ਕਰ ਦਿੱਤਾ ਸੀਸੰਸਾਰ ਦਾ ਰਿਕਾਰਡ ਦੱਸਦਾ ਹੈ ਕਿ ਅਮਰੀਕਾ ਅਤੇ ਭਾਰਤ ਦੋਵਾਂ ਦੇਸ਼ਾਂ ਵਿੱਚ ਇਸ ਮੁਸੀਬਤ ਦੀ ਸ਼ੁਰੂਆਤ ਲਗਭਗ ਇੱਕੋ ਵਕਤ ਹੋਈ ਸੀਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਤੀਹ ਜਨਵਰੀ ਨੂੰ ਪਹਿਲੇ ਕੇਸ ਦੀ ਹੋਂਦ ਮੰਨੀ ਸੀ ਤੇ ਪੋਸਟ ਮਾਰਟਮ ਦੀਆਂ ਬਾਅਦ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਪਹਿਲੀ ਮੌਤ ਇਸ ਦੇਸ਼ ਵਿੱਚ ਛੇ ਫਰਵਰੀ ਨੂੰ ਹੋਈ ਸਮਝੀ ਜਾਂਦੀ ਹੈਭਾਰਤ ਵਿੱਚ ਵੀ ਪਹਿਲੇ ਕੋਰੋਨਾ ਕੇਸ ਦੀ ਹੋਂਦ ਤੀਹ ਜਨਵਰੀ ਨੂੰ ਪਤਾ ਲੱਗੀ, ਪਰ ਪਹਿਲੀ ਮੌਤ ਤੇਰਾਂ ਮਾਰਚ ਨੂੰ ਕਰਨਾਟਕਾ ਰਾਜ ਵਿੱਚ ਹੋਈ ਸੀ, ਜਦੋਂ ਤਕ ਅਮਰੀਕਾ ਦੇ ਬਾਈ ਲੋਕਾਂ ਦੀ ਮੌਤ ਹੋ ਚੁੱਕੀ ਸੀ ਇਸਦਾ ਸਿੱਧਾ ਅਰਥ ਹੈ ਕਿ ਭਾਰਤ ਸਰਕਾਰ ਦੇ ਵੇਲੇ ਸਿਰ ਚੁੱਕੇ ਗਏ ਕਦਮਾਂ ਨੇ ਅਸਰ ਵਿਖਾਇਆ ਸੀ ਅਤੇ ਇਹੋ ਕਾਰਨ ਹੈ ਕਿ ਭਾਰਤ ਦੇ ਨਾਲ ਕੇਸਾਂ ਦਾ ਮੁੱਢ ਬੱਝਣ ਦੇ ਬਾਵਜੂਦ ਅੱਜ ਅਮਰੀਕਾ ਵਿੱਚ ਸੱਤਰ ਹਜ਼ਾਰ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਤੇ ਭਾਰਤ ਵਿੱਚ ਅਜੇ ਤਕ ਬਾਰਾਂ ਸੌ ਤੋਂ ਕੁਝ ਉੱਪਰ ਹੋਈਆਂ ਹਨ ਇਸਦਾ ਸਿਹਰਾ ਅਸੀਂ ਸਿਰਫ ਸਰਕਾਰ ਨੂੰ ਨਹੀਂ, ਲੋਕਾਂ ਨੂੰ ਵੀ ਦੇਣਾ ਚਾਹਾਂਗੇ, ਜਿਨ੍ਹਾਂ ਨੇ ਕਈ ਤੰਗੀਆਂ ਸਹਾਰ ਕੇ ਵੀ ਸਰਕਾਰ ਦੇ ਸਾਰੇ ਕਦਮਾਂ ਦਾ ਸਾਥ ਦਿੱਤਾ ਹੈ

ਇਹੋ ਗੱਲ ਪੰਜਾਬ ਦੇ ਕੇਸ ਵਿੱਚ ਕਹਿਣੀ ਪੈਂਦੀ ਹੈਮੱਤਭੇਦ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨਾਲ ਵੀ ਹਰ ਕਿਸੇ ਦੇ ਹੋ ਸਕਦੇ ਹਨ, ਪਰ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਾਉਣ ਵਿੱਚ ਰਾਜ ਸਰਕਾਰ ਦੀ ਭੂਮਿਕਾ ਅਤੇ ਪੰਜਾਬ ਦੇ ਲੋਕਾਂ ਦਾ ਸਹਿਯੋਗ ਵੀ ਸਿੱਟੇ ਕੱਢਣ ਵਾਲਾ ਰਿਹਾ ਹੈਜਿਵੇਂ ਦੇਸ਼ ਦੇ ਮਾਮਲੇ ਵਿੱਚ ਸਭ ਤੋਂ ਵੱਧ ਪ੍ਰਭਾਵਤ ਦੇਸ਼ ਅਮਰੀਕਾ ਨਾਲ ਤੁਲਨਾ ਕੀਤਿਆਂ ਸਮੁੱਚਾ ਨਕਸ਼ਾ ਸਾਫ ਹੁੰਦਾ ਹੈ, ਇਵੇਂ ਹੀ ਭਾਰਤ ਵਿੱਚ ਸਾਰਿਆਂ ਤੋਂ ਵੱਧ ਪ੍ਰਭਾਵਤ ਰਾਜ ਮਹਾਰਾਸ਼ਟਰ ਨਾਲ ਪੰਜਾਬ ਦੀ ਤੁਲਨਾ ਕੀਤੀ ਤਾਂ ਗੱਲ ਸਮਝ ਪੈਂਦੀ ਹੈਮਹਾਰਾਸ਼ਟਰ ਵਿੱਚ ਪਹਿਲੀ ਮੌਤ ਸਤਾਰਾਂ ਮਾਰਚ ਨੂੰ ਹੋਈ ਸੀ ਅਤੇ ਇਸ ਤੋਂ ਇੱਕ ਦਿਨ ਬਾਅਦ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਠਲਵਾ ਪਿੰਡ ਦੇ ਗਿਆਨੀ ਬਲਦੇਵ ਸਿੰਘ ਦੀ ਮੌਤ ਪੰਜਾਬ ਵਿੱਚ ਪਹਿਲੀ ਸੀਸਾਫ ਹੈ ਕਿ ਦੋਵਾਂ ਰਾਜਾਂ ਨੂੰ ਇਕੱਠੀ ਮਾਰ ਪੈਣੀ ਸ਼ੁਰੂ ਹੋਈ, ਪਰ ਮਹਾਰਾਸ਼ਟਰ ਵਿੱਚ ਅੱਜ ਤਕ ਪੌਣੇ ਪੰਜ ਸੌ ਮੌਤਾਂ ਹੋ ਚੁੱਕੀਆਂ ਹਨ, ਪਰ ਪੰਜਾਬ ਵਿੱਚ ਇਸ ਵੇਲੇ ਤਕ ਵੀਹ ਮੌਤਾਂ ਤੋਂ ਮਾਰ ਅੱਗੇ ਨਹੀਂ ਵਧ ਸਕੀਪਹਿਲੀ ਪਠਲਾਵੇ ਵਾਲੀ ਮੌਤ ਹੋਣ ਪਿੱਛੋਂ ਸਾਰੇ ਰਾਜ ਦੇ ਲੋਕਾਂ ਨੂੰ ਇਸ ਗੱਲ ਨਾਲ ਚਿੰਤਾ ਹੋ ਗਈ ਕਿ ਉਸ ਦੇ ਘਰ ਦੇ ਕੁਝ ਲੋਕ ਵੀ ਇਸ ਬਿਮਾਰੀ ਤੋਂ ਪ੍ਰਭਾਵਤ ਨਿਕਲੇ ਸਨ ਤੇ ਨਾਲ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੁਝ ਪਿੰਡਾਂ ਦੇ ਲੋਕਾਂ ਤਕ ਵੀ ਮਾਰ ਪਹੁੰਚੀ ਦੱਸੀ ਜਾਂਦੀ ਸੀਬਾਅਦ ਵਿੱਚ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦੇ ਦੋਵਾਂ ਜ਼ਿਲ੍ਹਿਆਂ ਵੱਲ ਸਾਰੀ ਤਾਕਤ ਝੋਕ ਕੇ ਇਸ ਤਰ੍ਹਾਂ ਕੰਮ ਕੀਤਾ ਗਿਆ ਕਿ ਉਨ੍ਹਾਂ ਵਿੱਚ ਬਿਮਾਰੀ ਅੱਗੇ ਨਹੀਂ ਵਧਣ ਦਿੱਤੀ ਗਈ ਤੇ ਜਿੰਨੇ ਬਾਕੀ ਜ਼ਿਲ੍ਹਿਆਂ ਵਿੱਚ ਇਸਦੀ ਲਾਗ ਪਹੁੰਚੀ ਸੀ, ਉੱਥੇ ਵੀ ਇਨ੍ਹਾਂ ਦੋ ਜ਼ਿਲ੍ਹਿਆਂ ਦਾ ਤਜਰਬਾ ਕੰਮ ਆਇਆ ਸੀਚਿੰਤਾ ਤੋਂ ਬਾਹਰ ਅਜੇ ਵੀ ਪੰਜਾਬ ਨਹੀਂ ਕਿਹਾ ਜਾ ਸਕਦਾ, ਪਰ ਦੂਸਰਿਆਂ ਵਾਲਾ ਮਾੜਾ ਹਾਲ ਨਹੀਂ ਹੋਇਆ

ਅਸੀਂ ਜਦੋਂ ਇਹ ਕਹਿ ਰਹੇ ਹਾਂ ਕਿ ਭਾਰਤ ਦੀ ਤੇ ਪੰਜਾਬ ਦੀ ਸਰਕਾਰ ਨੇ ਆਹ ਕਦਮ ਠੀਕ ਚੁੱਕੇ ਤੇ ਇਨ੍ਹਾਂ ਨਾਲ ਬਚਾਅ ਹੋਇਆ ਹੈ ਤਾਂ ਇਹ ਵੀ ਨਾਲ ਕਹਿੰਦੇ ਹਾਂ ਕਿ ਲੋਕਾਂ ਨੇ ਰਾਜਨੀਤਕ ਵਲਗਣਾਂ ਤੋਂ ਉੱਪਰ ਉੱਠ ਕੇ ਇਨ੍ਹਾਂ ਕਦਮਾਂ ਲਈ ਕੇਂਦਰ ਅਤੇ ਰਾਜ ਸਰਕਾਰ ਦਾ ਸਾਥ ਦਿੱਤਾ ਹੈਮਾੜੀ ਗੱਲ ਇਹ ਹੋਈ ਹੈ ਕਿ ਇਹੋ ਜਿਹੇ ਮੌਕੇ ਵੀ ਰਾਜਸੀ ਆਗੂ ਆਪਣੀਆਂ ਆਦਤਾਂ ਨਹੀਂ ਸਨ ਛੱਡ ਸਕੇਸਾਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਦਿਨ ਸਾਰੇ ਲੋਕਾਂ ਨੂੰ ਆਪੋ ਆਪਣੇ ਘਰਾਂ ਦੇ ਦਰਵਾਜ਼ੇ ਅੱਗੇ ਜਾਂ ਛੱਤਾਂ ਤੇ ਬਾਲਕੋਨੀਆਂ ਵਿੱਚ ਖੜੋ ਕੇ ਤਾੜੀਆਂ ਵਜਾਉਣ ਨੂੰ ਕਿਹਾ ਸੀਜਿਨ੍ਹਾਂ ਨੂੰ ਠੀਕ ਲੱਗਾ, ਉਹ ਲੋਕ ਤਾੜੀਆਂ ਮਾਰਦੇ ਰਹੇ, ਬਾਕੀ ਨਾਲ ਨਹੀਂ ਸਨ ਰਲੇ, ਪਰ ਵਿਰੋਧ ਕਿਸੇ ਨਹੀਂ ਸੀ ਕੀਤਾਫਿਰ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਕਿ ਇੱਕ ਦਿਨ ਸਾਰੇ ਲੋਕ ਘਰਾਂ ਅੱਗੇ ਦੀਵੇ ਜਗਾਉਣਕਈ ਲੋਕ ਇਸ ਲਈ ਵੀ ਤਿਆਰ ਹੋ ਗਏ ਤੇ ਬਾਕੀਆਂ ਨੇ ਨਹੀਂ ਸੀ ਜਗਾਏ, ਪਰ ਵਿਰੋਧ ਕਿਸੇ ਨੇ ਨਹੀਂ ਕੀਤਾਫਿਰ ਪੰਜਾਬ ਦੀ ਰਾਜਨੀਤੀ ਨੇ ਨਵਾਂ ਰੰਗ ਵਿਖਾ ਦਿੱਤਾਕੇਂਦਰ ਸਰਕਾਰ ਪੰਜਾਬ ਨਾਲ ਧੱਕਾ ਕਰਦੀ ਹੈ ਅਤੇ ਇਸਦੇ ਜੀ ਐੱਸ ਟੀ ਬਕਾਏ ਦੀ ਚਾਰ ਹਜ਼ਾਰ ਕਰੋੜ ਤੋਂ ਵੱਧ ਦੀ ਰਕਮ ਦੱਬੀ ਬੈਠੀ ਹੈਇਸ ਬਾਰੇ ਰੋਸ ਕੀਤਾ ਜਾਣਾ ਠੀਕ ਸੀਹੋਇਆ ਇਹ ਕਿ ਪੰਜਾਬ ਕਾਂਗਰਸ ਨੇ ਇਸ ਰੋਸ ਲਈ ਲੋਕਾਂ ਨੂੰ ਘਰਾਂ ਉੱਤੇ ਤਿਰੰਗੇ ਝੰਡੇ ਝੁਲਾਉਣ ਦਾ ਸੱਦਾ ਦਿੱਤਾ ਤਾਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਪੰਜਾਬ ਦੀ ਸਰਕਾਰ ਦੇ ਵਿਰੁੱਧ ਵਰਤ ਰੱਖਣ ਵਾਸਤੇ ਐਲਾਨ ਕਰ ਦਿੱਤਾਇਸ ਪਿੱਛੋਂ ਵੇਖੋ-ਵੇਖੀ ਆਮ ਆਦਮੀ ਪਾਰਟੀ ਨੇ ਵੀ ਆਪਣਾ ਪ੍ਰੋਗਰਾਮ ਦੇ ਦਿੱਤਾਜਦੋਂ ਪ੍ਰਧਾਨ ਮੰਤਰੀ ਦੇ ਕਹਿਣ ਉੱਤੇ ਕਿਸੇ ਨੇ ਵਿਰੋਧ ਨਹੀਂ ਸੀ ਕੀਤਾ ਤਾਂ ਪੰਜਾਬ ਵਿੱਚ ਵੀ ਇਹ ਨੌਬਤ ਨਹੀਂ ਸੀ ਆਉਣੀ ਚਾਹੀਦੀ, ਜਿਸ ਨੇ ਮੰਨਣਾ ਸੀ, ਮੰਨ ਲੈਂਦਾ ਤੇ ਬਾਕੀ ਲੋਕ ਘਰੀਂ ਬੈਠੇ ਰਹਿੰਦੇ, ਪਰ ਇਹ ਨੌਬਤ ਦੋ ਕਾਰਨਾਂ ਕਰ ਕੇ ਆਈ ਹੈਪਹਿਲਾ ਇਹ ਕਿ ਪੰਜਾਬ ਦੇ ਭਾਜਪਾ ਆਗੂਆਂ ਨੂੰ ਜਾਪਦਾ ਸੀ ਕਿ ਇਸ ਤਰ੍ਹਾਂ ਵਿਰੋਧ ਕਰ ਕੇ ਅਸੀਂ ਪਾਰਟੀ ਤੇ ਪ੍ਰਧਾਨ ਮੰਤਰੀ ਦੀ ਨਜ਼ਰ ਵਿੱਚ ਉੱਪਰ ਉੱਠ ਸਕਦੇ ਹਾਂਦੂਸਰੀ ਗੱਲ ਵਿੱਚ ਕਾਂਗਰਸ ਪਾਰਟੀ ਤੋਂ ਗਲਤੀ ਹੋਈ ਸੀਜਿਹੜਾ ਧੱਕਾ ਉਹ ਪੰਜਾਬ ਨਾਲ ਕਹਿ ਰਹੇ ਹਨ, ਉਹ ਸਿਰਫ ਪੰਜਾਬ ਦੇ ਕਾਂਗਰਸੀਆਂ ਨਾਲ ਨਹੀਂ, ਸਾਰੇ ਰਾਜ ਦੇ ਲੋਕਾਂ ਨਾਲ ਹੋ ਰਿਹਾ ਹੈ, ਇਸ ਲਈ ਇਹੋ ਜਿਹਾ ਰੋਸ ਪ੍ਰਗਟਾਵਾ ਕਰਨ ਦਾ ਐਲਾਨ ਕਾਂਗਰਸ ਪਾਰਟੀ ਵੱਲੋਂ ਨਹੀਂ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੋਣਾ ਚਾਹੀਦਾ ਸੀਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਆਮ ਆਦਮੀ ਪਾਰਟੀ ਤੇ ਅਮਲ ਵਿੱਚ ਅਜੇ ਵੀ ਹੋਰ ਵਿਰੋਧੀ ਧਿਰਾਂ ਤੋਂ ਵੱਡੇ ਜਾਪਦੇ ਅਕਾਲੀ ਦਲ ਦੇ ਆਗੂਆਂ ਨਾਲ ਗੱਲ ਕਰ ਲੈਂਦੇ, ਬਾਕੀ ਪਾਰਟੀਆਂ ਨੂੰ ਵੀ ਭਰੋਸੇ ਵਿੱਚ ਲੈਣ ਦਾ ਯਤਨ ਕਰਦੇ ਤੇ ਫਿਰ ਇਹੋ ਸੱਦਾ ਜਦੋਂ ਮੁੱਖ ਮੰਤਰੀ ਵੱਲੋਂ ਹੁੰਦਾ ਤਾਂ ਹਮਾਇਤ ਵਿੱਚ ਝੰਡੇ ਝੁਲਾਏ ਜਾਂਦੇ ਜਾਂ ਨਾ, ਵਿਰੋਧ ਦਾ ਕੋਈ ਕਾਰਨ ਨਹੀਂ ਸੀ ਹੋਣਾਕਰਫਿਊ ਲਾਉਣ ਦਾ ਵਿਰੋਧ ਜਦੋਂ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਤੇ ਭਾਜਪਾ ਦੋਵਾਂ ਨੇ ਨਹੀਂ ਕੀਤਾ ਤੇ ਸਰਬ ਪਾਰਟੀ ਮੀਟਿੰਗ ਵੇਲੇ ਕਮਿਊਨਿਸਟਾਂ ਸਮੇਤ ਸਾਰੀਆਂ ਧਿਰਾਂ ਨੇ ਵੀ ਸਰਕਾਰ ਦੇ ਕਦਮਾਂ ਦੀ ਹਮਾਇਤ ਕੀਤੀ ਸੀ ਤਾਂ ਇਸ ਕਦਮ ਵੇਲੇ ਵੀ ਉਨ੍ਹਾਂ ਦੀ ਹਮਾਇਤ ਲਈ ਜਾ ਸਕਦੀ ਸੀਕਾਂਗਰਸ ਪਾਰਟੀ ਵੱਲੋਂ ਇਸ ਸੱਦੇ ਨਾਲ ਬੇਲੋੜਾ ਵਿਵਾਦ ਖੜ੍ਹਾ ਹੋ ਗਿਆ ਹੈ

ਜੋ ਵੀ ਹੋਇਆ ਹੋਵੇ, ਅਸੀਂ ਇੱਕ ਵਾਰ ਫਿਰ ਇਹ ਕਹਾਂਗੇ ਕਿ ਰਾਜਨੀਤੀ ਅਤੇ ਇਸਦੇ ਬਖੇੜੇ ਆਪਣੀ ਥਾਂ ਹਨ ਤੇ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਨਜਿੱਠਣ ਦਾ ਮਾਮਲਾ ਵੱਖਰਾ ਹੈਇਸ ਪੱਖੋਂ ਅੱਜ ਤਕ ਜਿੰਨਾ ਅਤੇ ਜਿਹੋ ਜਿਹਾ ਵੀ ਕੰਮ ਹੋਇਆ ਹੈ, ਉਹ ਕੇਂਦਰ ਸਰਕਾਰ ਨੇ ਕੀਤਾ ਤਾਂ ਭਾਰਤ ਦਾ ਬਚਾਅ ਹੋਇਆ ਤੇ ਪੰਜਾਬ ਸਰਕਾਰ ਨੇ ਪੰਜਾਬ ਦਾ ਬਚਾਅ ਕੀਤਾ ਹੈ, ਪਰ ਸਭ ਕੁਝ ਕਰ ਕੇ ਇਸ ਉੱਤੇ ਰਾਜਨੀਤੀ ਦਾ ਚੂਰਨ ਨਹੀਂ ਸੀ ਧੂੜਿਆ ਜਾਣਾ ਚਾਹੀਦਾ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2106)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author