GurmitPalahi8ਭਾਈਨਹੀਂਓਂ ਚੰਗੇ ਹਾਲਾਤ ਪੰਜਾਬ ਦੇ। ਸੇਵਾ ਭਾਵਨਾ ਵਾਲੇ ਸਿਆਸਤਦਾਨਬੁੱਧੀਜੀਵੀ, ਸਿਆਣੇ ...
(3 ਮਾਰਚ 2026)


ਇੱਕੋ ਸਾਲ ਰਹਿ ਗਿਆ ਪੰਜਾਬ ਦੇ ਹਾਕਮਾਂ ਦੀ ਮੁੜ ਚੋਣ ਲਈ
ਹੁਣੇ ਤੋਂ ਸਿਆਸੀ ਧਿਰਾਂ ਨੇ ਕਮਰਕੱਸੇ ਕਰ ਲਏ ਹਨ, ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨਰਾਸ਼ਟਰੀ ਧਿਰਾਂ ਕਾਂਗਰਸ, ਭਾਜਪਾ, ਹਾਕਮ ਧਿਰ ਆਮ ਆਦਮੀ ਪਾਰਟੀ, ਖੇਤਰੀ ਧਿਰਾਂ- ਅਕਾਲੀ ਦਲ, ਬਸਪਾ ਅਤੇ ਖੱਬੀਆਂ ਧਿਰਾਂ ਸਮਾਂ ਰਹਿੰਦਿਆਂ ਹੀ ਸਰਗਰਮ ਦਿਸਣ ਲੱਗ ਪਈਆਂ ਹਨਪੰਜਾਬ ਦੀ ਡੋਰ ਸੰਭਾਲਣ ਵਾਲੀ ਮਜ਼ਬੂਤ ਧਿਰ ‘ਕਾਂਗਰਸ’ ਦੇ ਨੇਤਾ ਰਾਹੁਲ ਗਾਂਧੀ ਨੇ ਬਰਨਾਲਾ ਵਿੱਚ ਚੋਣ ਬਿਗਲ ਵਜਾਉਂਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉੱਤੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਦੇ ਹਿਤ ਅਮਰੀਕਾ ਕੋਲ ਗਹਿਣੇ ਰੱਖਣ ਦੇ ਦੋਸ਼ ਲਾਏ ਹਨਉੱਥੇ ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ‘ਭਾਜਪਾ’ ਦੀਬੀਟੀਮ ਵਜੋਂ ਕੰਮ ਕਰ ਰਹੀ ਹੈ

ਨਰੇਂਦਰ ਮੋਦੀ ਕੁਝ ਦਿਨ ਪਹਿਲਾਂ ਜਲੰਧਰ ਲਾਗਲੇ ਡੇਰਾ ਬੱਲਾਂ ਪਧਾਰੇਇੱਕ ਨਵੀਂ ਇਬਾਰਤ ਲਿਖ ਗਏਇੱਕ ਸ਼ਕਤੀਸ਼ਾਲੀ ਧਿਰ ਨੂੰ ਆਪਣੇ ਹੱਕ ਵਿੱਚ ਕਰਨ ਲਈ ਕੁਝ ਇਹੋ ਜਿਹੇਬਚਨ-ਵਿਲਾਸਕਰ ਗਏ, ਜਿਨ੍ਹਾਂ ਨੇਡਬਲ ਇੰਜਣਸਰਕਾਰ ਬਣਾਉਣ ਦਾ ਰਾਹ ਪੱਧਰਾ ਕਰਨਾ ਹੈ

ਹਾਕਮ ਧਿਰ ਆਮ ਆਦਮੀ ਪਾਰਟੀ ਦਾ ਰਾਸ਼ਟਰੀ ਕਨਵੀਨਰ ਕੇਜਰੀਵਾਲ ਅਤੇ ਪੰਜਾਬ ਸਰਕਾਰਯੁੱਧ ਨਸ਼ਿਆਂ ਵਿਰੁੱਧਦੇ ਦੂਜੇ ਪੜਾਅ ਵਿੱਚ ਲੋਕਾਂ ਨੂੰ ਸ਼ਾਮਲ ਕਰਨ ਲਈ ਪੱਬਾਂ ਭਾਰ ਹੈਖੇਤਰੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ, ਥਾਂ-ਥਾਂ ਪੁੱਜਕੇ ਆਪਣੇ ਇਲਾਕਾ ਉਮੀਦਵਾਰ ਹੁਣੇ ਤੋਂ ਐਲਾਨਣ ਲੱਗ ਪਏ ਹਨਪਿਛਲੇ ਦਿਨੀਂ ਕਰਵਾਈਆਂ ਗਈਆਂ ਬਲਾਕ ਸੰਮਤੀ ਚੋਣਾਂ ਵਿੱਚ ਲੋਕਾਂ ਦੇ ਚੰਗੇ ਹੁੰਗਾਰੇ ਤੋਂ ਉਹ ਵਾਹਵਾ ਉਤਸ਼ਾਹਿਤ ਹਨ

ਇਸੇ ਸਭ ਕੁਝ ਦਰਮਿਆਨ ਕੱਲ੍ਹ ਖਬਰ ਛਪੀ ਰਾਮਾਮੰਡੀ (ਬਠਿੰਡਾ) ਨੇੜਲੇ ਪਿੰਡ ਕਮਾਲੂ ਦੇ 20 ਵਰ੍ਹਿਆਂ ਦਾ ਨੌਜਵਾਨ ਚਿੱਟੇ ਵੀ ਭੇਟ ਚੜ੍ਹ ਗਿਆਪਿੰਡ ਪ੍ਰੇਸ਼ਾਨ ਹੈ

ਫਿਰੋਜ਼ਪੁਰ ਦੇ ਬਲਾਕ ਮਖੂ ਦੇ ਪਿੰਡ ਨਿਜ਼ਾਮਵਾਲਾ ਦਾ 25 ਸਾਲ ਦਾ ਨੌਜਵਾਨ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮਰ ਗਿਆਮਰਨ ਵਾਲਾ ਪਿੱਛੇ ਪਤਨੀ, ਪੁੱਤਰ, ਦੋ ਪੁੱਤਰੀਆਂ ਛੱਡ ਗਿਆਮਾਪੇ ਅਤੇ ਪੂਰਾ ਸਮਾਜ ਉਦਾਸ ਹੈਹਾਲੇ ਦੋ ਕੁ ਦਿਨ ਪਹਿਲਾਂ ਪੰਜਾਬ ਪੁਲਿਸ ਦਾ ਇੱਕ ਸਿਪਾਹੀ ਅਤੇ ਇੱਕ ਹੋਮ ਗਾਰਡ ਗੋਲੀਆਂ ਨਾਲ ਬੈਠੇ-ਸੁੱਤੇ ਭੁੰਨ ਦਿੱਤੇ ਗਏਨੌਜਵਾਨ ਕਰਨੈਲ ਸਿੰਘ ਦਾ ਇਸੇ ਘਟਨਾ ਦੇ ਸਿੱਟੇ ਵਜੋਂ ਪੁਲਿਸ ਮੁਕਾਬਲਾ ਹੋਇਆ ਦੱਸਿਆ ਜਾਂਦਾ ਹੈ

ਗੈਂਗਸਟਰ ਸਰਗਰਮੀਆਂ ਜ਼ੋਰਾਂ ’ਤੇ ਹਨਪੰਜਾਬੀ ਗਾਇਕ ਪਰਮੀਸ਼ ਵਰਮਾ ਤੋਂ ਗੈਂਗਸਟਰਾਂ ਨੇ 10 ਕਰੋੜ ਦੀ ਫਿਰੌਤੀ ਮੰਗੀ ਹੈਕੁਝ ਦਿਨ ਪਹਿਲਾਂ ਕਿਸਾਨ ਜਥੇਬੰਦੀ ਉਗਰਾਹਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਨੂੰ ਨਜਿੱਠਣ ਲਈ ਇੱਕ ਪੂਰੇ ਪਿੰਡ ਦੇ ਬਾਸ਼ਿੰਦਿਆਂ ਨੂੰ ਸਬਕ ਸਿਖਾਉਣ ਲਈ ਅੱਥਰੂ ਗੈਸ ਦੇ ਗੋਲੇ ਪੰਜਾਬ ਪੁਲਿਸ ਵੱਲੋਂ ਛੱਡੇ ਗਏਇੱਕ ਕਿਸਾਨ ਦੀਆਂ ਲੱਤਾਂ ਬੁਰੀ ਤਰ੍ਹਾਂ ਤੋੜ ਦਿੱਤੀਆਂ ਗਈਆਂਪੂਰੇ ਪੰਜਾਬ ਵਿੱਚ ਇਹੋ ਜਿਹਾ ਮਾਹੌਲ ਸਿਰਜਿਆ ਗਿਆ ਕਿ ਹਾਕਮ ਧਿਰ ਪਰਜਾ ਤੋਂ ਉੱਪਰ ਹੈ, ਉਸ ਉੱਤੇ ਚੁੱਕੇ ਗਏ ਸਵਾਲ ਬਰਦਾਸ਼ਤ ਕਰਨ ਯੋਗ ਨਹੀਂਸੂਬੇ ਵਿੱਚ ਕਿਸਾਨ ਅੰਦੋਲਨ ਕਰ ਰਹੇ ਹਨਉਹਨਾਂ ਦੀਆਂ ਹੱਕੀ ਮੰਗਾਂ ਮੰਨੀਆਂ ਨਹੀਂ ਜਾ ਰਹੀਆਂਮੁਲਾਜ਼ਮਾਂ ਦੀਆਂ ਉਹ ਮੰਗਾਂ, ਜਿਨ੍ਹਾਂ ਨੂੰ ਮੰਨਣ ਦਾ ਵਾਇਦਾਆਮ ਆਦਮੀ ਪਾਰਟੀਨੇ ਆਪਣੇ ਚੋਣ ਪ੍ਰਚਾਰ ਸਮੇਂ ਕੀਤਾ ਸੀ, ਉਸ ਤੋਂ ਮੁੱਕਰਿਆ ਜਾ ਰਿਹਾ ਹੈ

ਗੱਲ ਦੂਰ ਦੀ ਕਿਉਂ ਕਰੀਏ, ਇੱਕ ਉਸ ਵਾਰ ਦੀ ਕਰ ਲੈਂਦੇ ਹਾਂ, ਜਦੋਂ ਅਕਾਲੀ-ਭਾਜਪਾ ਇਕੱਠੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣਾਈ ਬੈਠੇ ਸਨਗੱਲ ਉਸ ਵੇਲੇ ਦੀ ਵੀ ਕਰ ਲੈਂਦੇ ਹਨ ਜਦੋਂ ਕਾਂਗਰਸ ਦਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਿਆ ਰਿਹਾ ਅਤੇ ਗੱਲ ਤਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵੀ ਕਰਨੀ ਬਣਦੀ ਹੈਗੱਲ ਇਨ੍ਹਾਂ ਦੀਆਂ ਸ਼ਖਸੀਅਤਾਂ ਦੀ ਕਿਉਂ ਕਰੀਏ ਕਿ ਉਹ ਕੀ ਸਨ, ਕੀ ਹਨ, ਗੱਲ ਤਾਂ ਉਹਨਾਂ ਦੇ ਕਾਰਜ ਕਾਲ ਦੌਰਾਨਪੰਜਾਬਨੂੰ ਦਿੱਤੇ ਯੋਗਦਾਨ ਦੀ ਕਰਨੀ ਚਾਹੀਦੀ ਹੈਉਸ ਪੰਜਾਬ ਦੀ ਜਿਹੜਾ ਅਜ਼ਾਦੀ ਤੋਂ ਬਾਅਦ ਲਗਾਤਾਰ ਕੋਹਿਆ ਗਿਆ, ਕੁੱਟਿਆ ਗਿਆ, ਭੰਨਿਆ ਗਿਆ ਅਤੇ ਜਿਸਦਾ ਪੋਟਾ-ਪੋਟਾ ਨਪੀੜਿਆ, ਲਿਤਾੜਿਆ ਗਿਆ ਅਤੇ ਜਿਸਦੇ ਬਾਸ਼ਿੰਦੇ ਇਨ੍ਹਾਂ ਵਰ੍ਹਿਆਂ ਵਿੱਚ ਦੇਸੋਂ ਪਰਦੇਸੀ ਹੋਏ, ਓਪਰੇ ਹੋਏ, ਪਰਾਏ ਕਰ ਦਿੱਤੇ ਗਏ ਅਤੇ ਜਿਨ੍ਹਾਂ ਪੰਜਾਬੀਆਂ ਇੱਥੇ ਰਹਿਕੇ ਹੱਕ-ਸੱਚ ਲਈ ਅਵਾਜ਼ ਉਠਾਈ, ਉਹ ਇਸ ਜਹਾਨ ਤੋਂ ਹੀ ਤੋਰ ਦਿੱਤੇ ਗਏ

ਇਨ੍ਹਾਂ ਵਰ੍ਹਿਆਂ ਵਿੱਚ ਪੰਜਾਬ ਨੂੰ ਨਾ ਸੰਤਾਲ਼ੀ ਭੁੱਲਿਆ, ਨਾ ਚੌਰਾਸੀਨਾ ਪੰਜਾਬ ਨੂੰ ਗਰਮ ਲਹਿਰਾਂ ਵਿੱਚ ਬੇਦੋਸ਼ੇ ਮਾਰੇ ਗਏ ਨੌਜਵਾਨ ਭੁੱਲੇ, ਨਾ ਬੱਸਾਂ ਵਿੱਚੋਂ ਕੱਢ-ਕੱਢ ਕੇ ਮਾਰੇ ਗਏ ਬੇਕਸੂਰੇਨਾ ਪੰਜਾਬ ਨੂੰ ਇਹ ਭੁੱਲਿਆ ਕਿ ਪੰਜਾਬ ਦੇ ਪਾਣੀ ਖੋਹੇ ਗਏ, ਅਤੇ ਨਾ ਹੀ ਭੁੱਲਿਆ ਕਿ 1966 ਵਿੱਚ ਪੁਨਰਗਠਨ ਸਮੇਂ ਉਸਦੀ ਉਹ ਰਾਜਧਾਨੀ ਖੋਹ ਲਈ ਗਈ, ਜਿਹੜੀ ਪੰਜਾਬ ਦੇ ਪਿੰਡਾਂ ਨੂੰ ਉਜਾੜਕੇ ਬਣਾਈ ਗਈਨਾ ਹੀ ਪੰਜਾਬ ਇਹ ਭੁੱਲ ਸਕਿਆ ਕਿ ਦਿੱਲੀ ਦੇ ਹਾਕਮ ਨਿੱਤ-ਦਿਹਾੜੇ ਉਸ ਨਾਲ ਦੁਪਰਿਆਰਾ ਸਲੂਕ ਕਰਦੇ ਹਨ, ਬਾਵਜੂਦ ਇਸ ਗੱਲ ਦੇ ਕਿ ਉਹ ਦੇਸ਼ ਦਾ ਅੰਨਦਾਤਾ ਹੈਬਾਵਜੂਦ ਇਸ ਗੱਲ ਦੇ ਕਿ ਹਰੀ ਕ੍ਰਾਂਤੀ ਨੇ ਉਸਦੀ ਉਪਜਾਊ ਧਰਤੀ ਖੋਹ ਲਈ, ਖੋਖਲੀ ਕਰ ਦਿੱਤੀ, ਜ਼ਹਿਰਾਂ ਨਾਲ ਭਰ ਦਿੱਤੀ ਅਤੇ ਸਿੱਟੇ ਵਜੋਂ ਪੰਜਾਬ ਦਾ ਪਾਣੀ ਮੁਕਾ ਦਿੱਤਾਪੱਲੇ ਕੈਂਸਰ ਪਾ ਦਿੱਤਾਖੁਦਕੁਸ਼ੀਆਂ ਕਰਨ ਵਾਲੇ ਜੀਵਨ ਦੇ ਰਾਹ ਪਾ ਦਿੱਤਾ

ਪੰਜ ਦਰਿਆਵਾਂ ਦੀ ਧਰਤੀ, ਵੱਢ-ਟੁੱਕ ਕੇ ਢਾਈ ਦਰਿਆਵਾਂ ਤਕ ਸੀਮਿਤ ਕਰ ਦਿੱਤੀ ਗਈਕਿਸਾਨ-ਮਜ਼ਦੂਰ ਔਖੇ ਰਾਹੀਂ ਪਾ ਦਿੱਤੇ ਗਏਕਿਸਾਨਾਂ ਦੀਆਂ ਜ਼ਮੀਨਾਂ ਦੇ ਛੋਟੇ-ਛੋਟੇ ਟੁਕੜੇ ਹਥਿਆਉਣ ਲਈ ਵੀ ਪਹਿਲਾਂ ਕੇਂਦਰ ਨੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਅਤੇ ਫਿਰ ਮੌਜੂਦਾ ਸੂਬਾ ਸਰਕਾਰ ਨੇ ਕਿਸਾਨਾਂ ਦੀ ਜ਼ਮੀਨ ਹਥਿਆਉਣ ਲਈ ਨਵੀਂਆਂ ਤਰਕੀਬਾਂ ਕੱਢ ਮਾਰੀਆਂਵੱਡੇ-ਵੱਡੇ ਮਾਰਗ ਪੰਜਾਬ ਦੀ ਛਾਤੀ ਚੀਰ ਕੇ ਬਣਾਏ ਜਾਣ ਲੱਗੇ ਹਨਹਾਈਵੇ ਥਾਂ-ਥਾਂ ਬਣਾਕੇ ਕਿਸਾਨਾਂ ਦੀ ਜ਼ਮੀਨ ਕਿਧਰੇ ਟੋਟਿਆਂ ਵਿੱਚ ਵੰਡੀ ਜਾ ਰਹੀ ਹੈਪਰ ਇਨ੍ਹਾਂ ਹਾਈਵੇਜ਼ ਦਾ ਫ਼ਾਇਦਾ ਕਿਸਨੂੰ ਹੋਵੇਗਾ? ਕੀ ਪੰਜਾਬ ਨੂੰ? ਕੀ ਪੰਜਾਬੀਆਂ ਨੂੰ? ਜਾਂ ਫਿਰ ਕਾਰਪੋਰੇਟਾਂ ਨੂੰ, ਜੋ ਇੱਥੋਂ ਅਤੇ ਲਾਗਲੇ ਸੂਬਿਆਂ ਵਿੱਚੋਂ ਕੱਚਾ ਮਾਲ ਢੋਕੇ ਵੱਧ ਮੁਨਾਫ਼ਾ ਕਮਾਉਣਗੇਅਤੇ ਕਿਸਾਨ ਜਿਨ੍ਹਾਂ ਦੀ ਜ਼ਮੀਨ ਖੋਈ ਜਾਣੀ ਹੈ, ਦਿਹਾੜੀਆਂ ਕਰਨ ’ਤੇ ਮਜਬੂਰ ਹੋ ਜਾਣਗੇਕੀ ਇਸ ਨਾਲ ਪੰਜਾਬ ਖੁਸ਼ਹਾਲ ਹੋਵੇਗਾ? ਕੀ ਇੱਥੋਂ ਦੇ ਨੌਜਵਾਨਾਂ ਨੂੰ ਇਸ ਨਾਲ ਕੋਈ ਰੁਜ਼ਗਾਰ ਮਿਲੇਗਾ?

ਪੰਜਾਬ ਦੀ ਸਥਿਤੀ ਗੰਭੀਰ ਹੈ! ਨੌਜਵਾਨ ਹਰ ਹੀਲੇ ਸੂਬੇ ਵਿੱਚੋਂ ਭੱਜਣਾ ਚਾਹੁੰਦੇ ਹਨ, ਕਿਉਂਕਿ ਉਹਨਾਂ ਨੂੰ ਆਪਣਾ ਭਵਿੱਖ ਇੱਥੇ ਸਾਵਾਂ, ਸੁਖਾਵਾਂ ਨਹੀਂ ਦਿਸਦਾਪੰਜਾਬ ਦੇ ਪਿੰਡ ਅਤੇ ਹੁਣ ਤਾਂ ਸ਼ਹਿਰਾਂ ਵਿੱਚ ਵੀ ਨਸ਼ਿਆਂ ਦਾ ਅਤਿਅੰਤ ਬੋਲਬਾਲਾ ਹੈਵਿਦੇਸ਼ ਗਏ ਨੌਜਵਾਨਾਂ ਦੇ ਮਾਪੇ ਇਕੱਲਤਾ ਦਾ ਜੀਵਨ ਬਿਤਾ ਰਹੇ ਹਨਵਿਦੇਸ਼ ਵਸਦੇ ਪੰਜਾਬੀ ਆਪਣੀ ਜ਼ਮੀਨ ਜਾਇਦਾਦ ਵੇਚਣ ਲਈ ਪੰਜਾਬ ਆਉਂਦੇ ਇਹ ਕਹਿੰਦੇ ਸੁਣੀਦੇ ਹਨ ਕਿ ਉਹਨਾਂ ਦੀ ਔਲਾਦ ਨੇ ਪੰਜਾਬ ਨਹੀਂ ਪਰਤਣਾ, ਹੁਣ ਪੰਜਾਬ “ਰਹਿਣਯੋਗਨਹੀਂ ਰਿਹਾਆਪਣੀ ਜਨਮ ਭੂਮੀ ਨੂੰ ਅੰਤਾਂ ਦਾ ਪਿਆਰ ਕਰਨ ਵਾਲੇ ਇਹ ਪੰਜਾਬੀ ਆਖਰ ਸਾਡੇ ਹਾਕਮਾਂ, ਸਾਡੀਆਂ ਸਰਕਾਰਾਂ ਨੇ ਇੰਨੇ ਉਪਰਾਮ ਕਿਉਂ ਕਰ ਦਿੱਤੇ ਹਨ? ਕੀ ਦੋਸ਼ ਇਨ੍ਹਾਂ ਸਿਆਸਤਦਾਨਾਂ, ਹਾਕਮਾਂ ਦਾ ਨਹੀਂ ਹੈ, ਜਿਨ੍ਹਾਂ ਪੰਜਾਬ ਦੀ ਸੱਤਾ ਹਥਿਆਉਣ ਲਈ ਤਾਂ ਹਰ ਹੀਲਾ ਵਰਤਿਆ, ਪਰ ਇੱਥੇ ਅਮਨ ਕਾਨੂੰਨ ਦੀ ਸਥਿਤੀ ਨੂੰ ਸੁਖਾਵਾਂ ਕਰਨ, ਬੇਰੁਜ਼ਗਾਰੀ ਰੋਕਣ, ਇੱਥੇ ਦੇ ਵਾਤਾਵਰਣ ਨੂੰ ਪ੍ਰਦੁਸ਼ਣ ਰਹਿਤ ਬਣਾਉਣ ਲਈ ਢਿੱਡੋਂ ਯਤਨ ਨਹੀਂ ਕੀਤਾਕੀਤਾ ਹੁੰਦਾ ਤਾਂ ਅੱਜ ਪੰਜਾਬ ਦੇ ਵਿਦੇਸ਼ ਵਸਦੇ ਪੰਜਾਬੀ ਆਪਣੇ ਪੰਜਾਬ ਨੂੰ ਹਿੱਕ ਨਾਲ ਲਾਉਂਦੇ

ਅਜ਼ਾਦੀ ਦੇ 78 ਵਰ੍ਹਿਆਂ ਬਾਅਦ ਪੰਜਾਬ ਅੱਜ ਵੀ ਵਿਕਾਸ ਪੱਖੋਂ ਊਣਾ ਹੈਸਿੱਖਿਆ ਪੱਖੋਂ ਪਿੱਛੇ ਹੈਉਦਯੋਗ ਵਿੱਚ ਤਾਂ ਇਸਦਾ ਥਾਂ ਹੀ ਕੋਈ ਨਹੀਂਤੇ ਫੇਰ ਰੁਜ਼ਗਾਰ ਕਿੱਥੋਂ ਮਿਲੂ? ਆਮ ਸਿਹਤ ਸੁਵਿਧਾਵਾਂ ਕਹਿਣ ਲਈ ਵੱਡੀਆਂ ਦਿਸ ਰਹੀਆਂ ਹੋਣਗੀਆਂ, ਪਰ ਕੀ ਇਹ ਆਮ ਆਦਮੀ ਦੀ ਪਹੁੰਚ ਵਿੱਚ ਹਨ? ਕੀ ਸਿੱਖਿਆ, ਸਿਹਤ, ਵਾਤਾਵਰਣ ਅਤੇ ਪੰਜਾਬ ਦੇ ਪਾਣੀਆਂ ਅਤੇ ਹੋਰ ਹੱਕਾਂ ਦੀ ਰਾਖੀ, ਉਦਯੋਗਿਕ ਵਿਕਾਸ ਲਈ ਪਿਛਲੀਆਂ ਤਿੰਨ ਸਰਕਾਰਾਂ ਦੇ ਉੱਦਮ ਉਪਰਾਲੇ ਜਾਂ ਕੋਸ਼ਿਸ਼ਾਂ ਸਾਰਥਕ ਸਨਬਾਦਲ ਦੀ ਅਗਵਾਈ ਵਾਲੀ (2012-17) ਦੀ ਸਰਕਾਰ ਕੇਂਦਰ ਸਰਕਾਰ ਵਿੱਚ ਭਾਜਪਾ ਸਰਕਾਰ ਹੋਣ ਦੇ ਬਾਵਜੂਦ ਨਾ ਕੋਈ ਵੱਡਾ ਪ੍ਰਾਜੈਕਟ ਪੰਜਾਬ ਲਿਆ ਸਕੀ ਅਤੇ ਨਾ ਹੀ ਚੰਡੀਗੜ੍ਹ ਪੰਜਾਬ ਨੂੰ ਦੁਆ ਸਕੀਭਾਸ਼ਾ ਦੇ ਆਧਾਰ ਉੱਤੇ ਬਣੇ ਸੂਬੇ ਪੰਜਾਬ ਲਈ ਸੰਘਰਸ਼ ਕਰਨ ਵਾਲੀ ਪਾਰਟੀ ਪੰਜਾਬੀ ਨੂੰ ਵੀ ਦਫਤਰਾਂ, ਅਦਾਲਤਾਂ ਵਿੱਚ ਲਾਗੂ ਨਾ ਕਰ ਸਕੀਦਰਿਆਈ ਪਾਣੀਆਂ ਦਾ ਮਸਲਾ ਦਿੱਲੀ ਦੇ ਹਾਕਮਾਂ ਤੋਂ ਹੱਲ ਨਾ ਕਰਵਾ ਸਕੀਨਸ਼ਿਆਂ ਦਾ ਚਲਣ ਇਸ ਸਰਕਾਰ ਵੇਲੇ ਵਧਿਆਨੌਜਵਾਨਾਂ ਵਿੱਚ ਨਿਰਾਸ਼ਤਾ ਵਧੀਸੂਬਾ ਕਰਜ਼ਾਈ ਹੋਇਆ ਅਤੇ ਨਸ਼ਿਆਂ ਤੋਂ ਮੁਕਤੀ ਕੁਝ ਦਿਨਾਂ ਵਿੱਚ ਦੇਣ ਦੇ ਨਾਅਰੇ ਦੇ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੀ ਸਰਕਾਰ (2017-2022) ਪੰਜੇ ਵਰ੍ਹੇ ‘ਨਸ਼ਾ ਮੁਕਤ ਪੰਜਾਬ’ ਦਾ ਨਾਅਰਾ ਦਿੰਦੀ ਰਹੀ ਗੱਲੀਂਬਾਤੀਂ ਭਾਜਪਾ ਦੀ ਕੇਂਦਰ ਸਰਕਾਰ ਨਾਲ ਲੜਦੀ ਰਹੀ, ਅਸੈਂਬਲੀ ਵਿੱਚ ਮਤੇ ਵੀ ਪਾਉਂਦੀ ਰਹੀ, ਪਰ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਦਾ ਮਸਲਾ ਹੱਲ ਕਰ ਸਕੀ, ਨਾ ਪੰਜਾਬ ਦੇ ਪਾਣੀਆਂ ਦਾਨੌਜਵਾਨਾਂ ਦੀ ਬੇਰੁਜ਼ਗਾਰੀ, ਨਸ਼ਿਆਂ ਦੀ ਦਲਦਲ ਵਿੱਚ ਫਸਣ ਅਤੇ ਵਿਦੇਸ਼ਾਂ ਵੱਲ ਭੱਜਣ ਦਾ ਰੁਝਾਨ ਉਹਨਾਂ ਦੇ ਸਮੇਂ ਚਰਮ ਸੀਮਾ ’ਤੇ ਪੁੱਜਿਆ

ਮੌਜੂਦਾ ਸਰਕਾਰ (2022 ਤੋਂ ਹੁਣ ਤਕ) ਇਨ੍ਹਾਂ ਮਸਲਿਆਂ ਵਿੱਚ ਵੱਡੇ ਨਾਅਰੇ ਲਾਉਂਦੀ ਰਹੀਨਸ਼ਾ ਮੁਕਤੀ ਲਈ ਵੱਡੇ ਪ੍ਰਾਜੈਕਟ ਉਲੀਕਦੀ ਰਹੀ, ਪਰ ਹੱਥ ਪੱਲੇ ਕੀ ਪਿਆ? ਇਹ ਵਿਸ਼ਲੇਸ਼ਣ ਦਾ ਵਿਸ਼ਾ ਹੈਪੰਜਾਬ ਸਿਰ ਕਰਜ਼ਾ ਵਧਿਆ ਹੈਬੇਰੁਜ਼ਗਾਰੀ ਦੀ ਦਰ ਨਹੀਂ ਘਟੀਜ਼ਮੀਨੀ ਪੱਧਰ ’ਤੇ ਸਿਹਤ ਸਹੂਲਤਾਂ ਦੀ ਕਮੀ ਹੁਣ ਵੀ ਅੱਖਰਦੀ ਹੈ ਅਤੇ ਸਭ ਤੋਂ ਅੱਖੜ ਰਿਹਾ ਹੈ ਅਤੇ ਚੁੱਭ ਰਿਹਾ ਹੈ ਸਿਆਸਤਦਾਨਾਂ ਦਾ ਵਿਵਹਾਰਇੱਕ-ਦੂਜੇ ਪ੍ਰਤੀ ਸ਼ਰੀਕੇਬਾਜ਼ੀ ਵਾਲਾ ਵਰਤਾਓ ਨੈਤਿਕ ਕਦਰਾਂ-ਕੀਮਤਾਂ ਉਲੰਘਕੇ ਬੋਲੇ ਗਏ ਭੈੜੇ, ਭੜਕਾਊ, ਬੋਲ! ਸਿਆਸਤ ਵਿੱਚਚੱਕ ਦਿਆਂਗੇ, ਮਿੱਧ ਦਿਆਂਗੇਵਰਗੇ ਬੋਲ ਕੀ ਸੱਚਮੁੱਚ ਸਿਆਸਤ ਹੈ ਜਾਂ ਹੰਕਾਰੀ ਬੋਲ?

ਪੰਜਾਬ ਵਿੱਚ ਸਿਆਸਤਦਾਨ ਇੱਕ-ਦੂਜੇ ਵਿਰੁੱਧ ਜਿਸ ਕਿਸਮ ਦੀ ਅਭੱਦਰ ਭਾਸ਼ਾ ਬੋਲਦੇ ਹਨ, ਉਹ ਸਿਆਣਿਆਂ ਵਾਲੀ ਭਾਸ਼ਾ ਨਹੀਂਜਿਸ ਕਿਸਮ ਦੀ ਨੀਵੇਂ ਦਰਜੇ ਦੀ ਉਹ ਸਿਆਸਤ ਕਰਦੇ ਹਨ, ਉਹ ਸੱਚਮੁੱਚ ਸਹਿਣਯੋਗ ਨਹੀਂਪਾਰਟੀਆਂ ਚੋਣਾਂ ਲੜਨ, ਆਪਣਾ ਚੋਣ ਪ੍ਰੋਗਰਾਮ ਦੇਣ! ਸਿਆਸਤੀ ਧਿਰਾਂ ਪੰਜਾਬ ਦੀ ਬੇਰੁਜ਼ਗਾਰੀ ਦੀ ਗੱਲ ਕਰਨ, ਪੰਜਾਬ ਦੀ ਖੇਤੀ, ਕਿਸਾਨਾਂ, ਮਜ਼ਦੂਰਾਂ ਦੀ ਗੱਲ ਕਰਨ, ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਪ੍ਰੋਗਰਾਮ ਦੇਣਪੰਜਾਬ ਵਿੱਚ ਚੰਗੇ ਸ਼ਾਸਨ ਪ੍ਰਬੰਧ ਅਤੇ ਭ੍ਰਿਸ਼ਟਾਚਾਰ ਮੁਕਤੀ ਦੀ ਗੱਲ ਕਰਨ ਜੋ ਹੁਣ ਸਾਡੀ ਨਸ-ਨਸ ਵਿੱਚ ਦੌੜ ਰਿਹਾ ਹੈਪੰਜਾਬ ਦੇ ਪਿੰਡਾਂ ਦੇ ਸਮੂਹਿਕ ਵਿਕਾਸ ਦੀ ਗੱਲ ਕਰਨ, ਪੰਜਾਬ ਵਿੱਚੋਂ ਧੜੇਬੰਦੀ ਖਤਮ ਕਰਕੇ ਆਪਸੀ ਸਹਿਹੋਂਦ ਬਣਾਉਣ ਦੀ ਬਾਤ ਪਾਉਣਪੰਜਾਬ ਵਿੱਚ ਖੇਤੀ ਉਦਯੋਗ ਲਿਆਉਣ ਦਾ ਖਾਕਾ ਤਿਆਰ ਕਰਨਮਾਂ-ਬੋਲੀ ਪੰਜਾਬੀ ਅਤੇ ਸੱਭਿਆਚਾਰ ਦੇ ਵਿਕਾਸ ਲਈ, ਡਿਜਿਟਲ ਸਹੂਲਤਾਂ ਦੇ ਵਿਕਾਸ ਲਈ ਪ੍ਰੋਗਰਾਮ ਉਲੀਕਣ ਅਤੇ ਸਾਂਝੇ ਪਲੇਟਫਾਰਮ ’ਤੇ ਚਰਚਾ ਕਰਨ

ਕਿਉਂ ਨਾ ਚਰਚਾ ਕਰਨ ਪੰਜਾਬ ਦੇ ਸਾਰੇ ਸਿਆਸਤਦਾਨ ਪੰਜਾਬ ਦੇ ਖੋਹੇ ਗਏ ਹੱਕਾਂ ਦੀ ਇੱਕ-ਜੁੱਟ ਹੋਕੇ, ਇਸ ਨਾਲ ਹੋ ਰਹੇ ਵਿਤਕਰਿਆਂ ਦੀ, ਭਾਵੇਂ ਉਹ ਕੇਂਦਰ ਵਿੱਚ ਰਾਜ ਕਰਨ ਵਾਲੀ ਪਾਰਟੀ ਦੇ ਸਰਗਰਮ ਮੈਂਬਰ ਹੀ ਕਿਉਂ ਨਾ ਹੋਣ?

ਪੰਜਾਬ ਦੇ ਭੱਦਰਪੁਰਸ਼ ਸਿਆਸਤਦਾਨੋ, ਕੰਧ ’ਤੇ ਲਿਖਿਆ ਪੜ੍ਹਨ ਦੀ ਲੋੜ ਹੈਪੰਜਾਬ ਦੇ ਲੋਕ ਹਰ ਉਸ ਨਵੀਂ ਚੀਜ਼ ਨੂੰ ਜੀਅ ਆਇਆਂ ਆਖਦੇ ਹਨ, ਜਿਹੜੀ ਉਹਨਾਂ ਦੇ ਮਨ ਨੂੰ ਭਾਉਂਦੀ ਹੈਪਰ ਹਰ ਉਸ ਚੀਜ਼ ਨੂੰ ਫਿਟਕਾਰ ਦਿੰਦੇ ਹਨ, ਜਿਹੜੀ ਇਸ ਸੂਬੇ ਦੇ ਬਾਸ਼ਿੰਦਿਆਂ ਵਿੱਚ ਪਾੜ ਪਾਉਂਦੀ ਹੈ, ਭਾਈਚਾਰਕ ਸਾਂਝ ਨੂੰ ਪਿੰਜਦੀ ਹੈ ਅਤੇ ਸੂਬੇ ਦੇ ਹਿਤਾਂ ਦੇ ਖ਼ਿਲਾਫ ਹੈ

ਭਾਈ, ਨਹੀਂਓਂ ਚੰਗੇ ਹਾਲਾਤ ਪੰਜਾਬ ਦੇਸੇਵਾ ਭਾਵਨਾ ਵਾਲੇ ਸਿਆਸਤਦਾਨ, ਬੁੱਧੀਜੀਵੀ, ਸਿਆਣੇ ਹਾਲਾਤ ਨੂੰ ਸਮਝਣਗੇ ਤਾਹੀਓਂ ਪੁਰੇ ਦੀ ਵਗਦੀ ਗਰਮ ਹਵਾ ਰੁਕੇਗੀ, ਪੱਛੋਂ ਦੀਆਂ ਠੰਢੀਆਂ ਹਵਾਵਾਂ ਆਉਣਗੀਆਂ, ਪੰਜਾਬ ਵਿੱਚ ਮੁੜ ਖੁਸ਼ਹਾਲੀ ਆਏਗੀਵੇਲਾ ਭੈੜੀ ਸਿਆਸਤ ਦਾ ਨਹੀਂ, ਪੰਜਾਬ ਨੂੰ ਸੰਭਾਲਣ ਲਈ ਇੱਕ-ਮੁੱਠ ਹੋ ਕੇ ਯਤਨ ਕਰਨ ਦਾ ਹੈਕਲਮਾਂ ਵਾਲਿਓ, ਰਤਾ ਆਪਣੀ ਕਲਮ ਦੇ ਬੋਲ ਲੋਕਾਂ ਦੇ ਬੋਲਾਂ ਵਰਗੇ ਬਣਾਉਣ ਲਈ ਤੁਸੀਂ ਵੀ ਤਾਂ ਸੁਪਨਈ ਨੀਂਦ ਵਿੱਚੋਂ ਬਾਹਰ ਆਉ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author