GurmitPalahi8ਸਾਈਬਰ ਸੁਰੱਖਿਆ ਦੇ ਬਹਾਨੇ ਮੋਦੀ ਸਰਕਾਰ ਨੇ ਸਾਈਬਰ ਡਾਕੂਆਂ ਨੂੰ ਰੋਕਣ ਲਈ ਇੱਕ ...
(8 ਦਸੰਬਰ 2025)


ਚੋਣਾਂ ਦੇ ਨਤੀਜੇ ਦੱਸਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਵਿੱਚ ਕੋਈ ਕਮੀ ਨਹੀਂ ਆਈ
ਪਰ ਫਿਰ ਵੀ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ; ਉਹਨਾਂ ਵਿੱਚ ਆਤਮ-ਵਿਸ਼ਵਾਸ ਦੀ ਝਲਕ ਦਿਖਾਈ ਨਹੀਂ ਦਿੰਦੀ

ਸਾਈਬਰ ਸੁਰੱਖਿਆ ਦੇ ਬਹਾਨੇ ਮੋਦੀ ਸਰਕਾਰ ਨੇ ਸਾਈਬਰ ਡਾਕੂਆਂ ਨੂੰ ਰੋਕਣ ਲਈ ਇੱਕ ਇਹੋ ਜਿਹਾ “ਐਪਤਿਆਰ ਕਰਵਾਇਆ ਜੋ ਨਵੇਂ ਬਣਾਏ ਜਾਣ ਵਾਲੇ ਮੋਬਾਇਲ ਵਿੱਚ ਪਾਇਆ ਜਾਣਾ ਜ਼ਰੂਰੀ ਕਰਾਰ ਦਿੱਤਾ ਗਿਆਇਸ “ਐਪਜਿਸ ਨੂੰ “ਸੰਚਾਰ ਸਾਥੀਕਿਹਾ ਜਾਂਦਾ ਹੈ, ਦਾ ਲੋਕਾਂ ਨੇ ਡਟਵਾਂ ਵਿਰੋਧ ਕੀਤਾ ਕਿਉਂਕਿ ਇਸ “ਐਪਨੇ ਉਹਨਾਂ ਦੇ ਨਿੱਜੀ ਜੀਵਨ ਵਿੱਚ ਸਰਕਾਰੀ ਨਜ਼ਰ ਰੱਖਣ ਨੂੰ ਯਕੀਨੀ ਬਣਾ ਦੇਣਾ ਸੀ

ਜੇਕਰ ਇਹ “ਐਪਹਰ ਫੋਨ ਵਿੱਚ ਇੱਕ ਜਾਸੂਸ ਦੀ ਤਰ੍ਹਾਂ ਬਿਠਾ ਦਿੱਤਾ ਜਾਂਦਾ ਤਾਂ ਇਸਨੇ ਭਾਰਤੀ ਲੋਕਤੰਤਰ ਨੂੰ ਦੁਨੀਆ ਵਿੱਚ ਕਮਜ਼ੋਰ ਕਰ ਸੁਟਣਾ ਸੀਇਹ ਇੱਕ ਇਹੋ ਜਿਹਾ ਜਾਸੂਸੀ ਐਪ ਹੈ ਜਿਸਦੀ ਵਰਤੋਂ ਅਕਸਰ ਰੂਸ ਅਤੇ ਪਾਕਿਸਤਾਨ ਵਿੱਚ ਹੁੰਦੀ ਹੈ, ਜਿੱਥੇ ਚੋਣਾਂ ਦਾ ਢੌਂਗ ਤਾਂ ਰਚਿਆ ਜਾਂਦਾ ਹੈ, ਝੂਠੀਆਂ ਚੋਣਾਂ ਕਰਕੇ, ਪਰ ਜਿੱਥੇ ਲੋਕਤੰਤਰ ਦੀ ਗੱਲ ਸਿਰਫ ਇੱਕ ਛਲਾਵਾ ਹੈ

ਸੰਚਾਰ ਸਾਥੀ ਵਾਲੀ ਯੋਜਨਾ ਦਾ ਜ਼ਿਕਰ ਵਿਸ਼ਵ ਪੱਧਰ ’ਤੇ ਹੋਇਆ ਇੱਕ ਦਮ ਦੇਸ਼ ਵਿੱਚ ਹੜਕੰਪ ਮਚ ਗਿਆਚਰਚਾ ਹੋਣ ਲੱਗੀ ਕਿ ਇਹੋ-ਜਿਹੀਆਂ ਚੀਜ਼ਾਂ ਜੇ ਕਿਸੇ ਦੇਸ਼ ਵਿੱਚ ਹੋਣ ਲੱਗਦੀਆਂ ਹਨ ਤਾਂ ਇਹ ਸਬੂਤ ਮਿਲਦਾ ਹੈ ਕਿ ਉੱਥੇ ਦਾ ਲੋਕਤੰਤਰ ਕਮਜ਼ੋਰ ਕੀਤਾ ਜਾ ਰਿਹਾ ਹੈ

ਵੈਸੇ ਇਸ ਵੇਲੇ ਵਿਸ਼ਵ ਵਿੱਚ ਆਮ ਰਾਏ ਇਹ ਬਣ ਰਹੀ ਹੈ ਕਿ ਭਾਰਤ ਵਿੱਚ ਲੋਕਤੰਤਰਿਕ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈਸੀ.ਬੀ.ਆਈ. ਪਿੰਜਰੇ ਵਿੱਚ ਬੰਦ ਹੈਈ.ਡੀ. ਸਰਕਾਰ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੀ ਹੈਹੋਰ ਖ਼ੁਦਮੁਖਤਾਰ ਸੰਸਥਾਵਾਂ, ਇੱਥੋਂ ਤਕ ਕਿ ਯੂਨੀਵਰਸਿਟੀਆਂ ਵੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੰਮ ਕਰ ਰਹੀਆਂ ਹਨਦੇਸ਼ ਦਾ ਅਕਸ ਦੁਨੀਆਂ ਵਿੱਚ ਇਹੋ ਜਿਹਾ ਬਣ ਰਿਹਾ ਹੈ ਕਿ ਇਸ ਦੇਸ਼ ਵਿੱਚ ਲੋਕਤੰਤਰ ਨਹੀਂ ਰਿਹਾ, ਸਗੋਂ ਥੋੜ੍ਹਾ-ਬਹੁਤਾ ਰੂਸ ਅਤੇ ਪਾਕਿਸਤਾਨ ਵਰਗਾ ਬਣਦਾ ਜਾ ਰਿਹਾ ਹੈ

ਮੋਦੀ ਜੀ ਨੇ ਜਿਸ ਢੰਗ ਨਾਲ ਆਪਣੀਆਂ ਦੋ ਪਾਰੀਆਂ ਖੇਡੀਆਂ ਅਤੇ ਹੁਣ ਤੀਜੀ ਪਾਰੀ ਖੇਡ ਰਹੇ ਹਨ, ਉਹਨਾਂ ਨੇ ਲੋਕਤੰਤਰਿਕ ਸੰਸਥਾਵਾਂ ਸਮੇਤ ਭਾਰਤੀ ਚੋਣ ਕਮਿਸ਼ਨ ਨੂੰ ਆਪਣੇ ਬੋਝੇ ਵਿੱਚ ਪਾਉਣ ਦਾ ਯਤਨ ਕੀਤਾ ਹੈਉਹਨਾਂ ਨੇ ਚੁਣੇ ਹੋਏ ਸਦਨ ਲੋਕ ਸਭਾ ਵਿੱਚ ਹਾਜ਼ਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੂੰ “ਠਿੱਠਕਰਨ ਦਾ ਯਤਨ ਕੀਤਾਉਹ ਆਪਣੇ ਵਿਰੋਧੀਆਂ ਨਾਲ ਕਿਵੇਂ ਵਰਤਾਉ ਕਰਦੇ ਹਨ, ਇਸਦੀ ਉਦਾਹਰਨ ਦੇਖੋ। ਉਹਨਾਂ ਦੇ ਇੱਕ ਭਾਸ਼ਣ ਦੇ ਕੁਝ ਅੰਸ਼ਾਂ ਵਿੱਚੋਂ: “ਬਦਕਿਸਮਤੀ ਨਾਲ ਇੱਕ-ਦੋ ਸਿਆਸੀ ਧਿਰਾਂ ਇਹੋ-ਜਿਹੀਆਂ ਹਨ ਜੋ ਆਪਣੀ ਹਾਰ ਨੂੰ ਬਰਦਾਸ਼ਤ ਨਹੀਂ ਕਰ ਰਹੀਆਂ ਮੈਨੂੰ ਲਗਦਾ ਹੈ ਕਿ ਬਿਹਾਰ ਦੇ ਨਤੀਜਿਆਂ ਨੂੰ ਜਦੋਂ ਹੁਣ ਕਾਫ਼ੀ ਸਮਾਂ ਬੀਤ ਚੁੱਕਾ ਹੈ, ਤਾਂ ਉਹ ਸੰਭਲ ਗਏ ਹੋਣਗੇ, ਲੇਕਿਨ ਕੱਲ੍ਹ ਉਹਨਾਂ ਦੇ ਬਿਆਨ ਸੁਣ ਕੇ ਇਵੇਂ ਲੱਗਿਆ ਕਿ ਉਹਨਾਂ ਨੂੰ ਹਾਰ ਹਾਲੇ ਵੀ ਪਰੇਸ਼ਾਨ ਕਰ ਰਹੀ ਹੈ।”

ਇੱਕ ਹੋਰ ਬਿਆਨ ਵੱਲ ਵੀ ਨਜ਼ਰ ਮਾਰਨੀ ਬਣਦੀ ਹੈ: “ਦੇਸ਼ ਵਿੱਚ ਨਾਅਰੇ ਲਾਉਣ ਲਈ ਬਹੁਤ ਥਾਂ ਹੈਤੁਸੀਂ ਉੱਥੇ ਨਾਅਰੇ ਲਗਾ ਚੁੱਕੇ ਹੋਤੁਸੀਂ ਇੱਥੇ ਵੀ ਨਾਅਰੇ ਲਗਾ ਸਕਦੇ ਹੋ, ਜਿੱਥੇ ਅਗਲੀ ਵਾਰ ਹਾਰਨ ਵਾਲੇ ਹੋਲੇਕਿਨ ਇੱਥੇ ਸਾਨੂੰ ਨਾਅਰਿਆਂ ’ਤੇ ਨਹੀਂ, ਨੀਤੀਆਂ ’ਤੇ ਜ਼ੋਰ ਦੇਣਾ ਚਾਹੀਦਾ ਹੈ।”

ਪਰ ਇਹ ਦੁਹਰਾ ਚਰਿੱਤਰ ਹੈਸੰਸਦ ਦੇ ਹਰ ਸਤਰ ਵਿੱਚ ਕਿਹਾ ਜਾਂਦਾ ਹੈ ਕਿ ਸਰਕਾਰ ਕੋਲ ਲੁਕਾਉਣ ਲਈ ਕੁਝ ਨਹੀਂ ਹੈ, ਸਰਕਾਰ ਡਰਦੀ ਨਹੀਂ ਹੈਪਰ ਸਰਕਾਰ ਵਿਰੋਧੀ ਧਿਰਾਂ ਨੂੰ ਬੋਲਣ ਦੀ ਆਗਿਆ ਵੀ ਸਰਕਾਰ ਨਹੀਂ ਦਿੰਦੀਉਹਨਾਂ ਦੇ ਕੋਲ ਇੱਕ ਹੀ ਫਾਰਮੂਲਾ ਹੈ: “ਨਿਯਮਾਂ ਅਧੀਨਇਸ ਮਸਲੇ ’ਤੇ ਗੱਲ ਨਹੀਂ ਹੋ ਸਕਦੀ

ਵਿਰੋਧੀ ਧਿਰ ਭਾਰਤੀ ਚੋਣ ਕਮਿਸ਼ਨ ਅਤੇ ਵੋਟ ਚੋਰੀ ਦਾ ਮਸਲਾ ਸੰਸਦ ਵਿੱਚ ਲਿਆਉਣਾ ਚਾਹੁੰਦੀ ਹੈ ਪਰ ਮੋਦੀ ਸਰਕਾਰ ਨਿਯਮਾਂ ਦਾ ਹਵਾਲਾ ਦੇ ਕੇ ਇਸ ਮਹੱਤਵਪੂਰਨ ਮਸਲੇ ਤੋਂ ਪਾਸਾ ਵੱਟ ਰਹੀ ਹੈਅਸਲ ਵਿੱਚ ਸੰਸਦ ਵਿੱਚ ਵਿਰੋਧੀ ਧਿਰ ਵੱਲੋਂ ਪੇਸ਼ ਕੀਤੇ ਤੱਥਾਂ ਨੂੰ ਸੁਣਨ ਲਈ ਉਹਨਾਂ ਕੋਲ ਦਿਲ-ਗੁਰਦਾ ਹੀ ਨਹੀਂਸਹੀ ਅਰਥਾਂ ਵਿੱਚ ਇਹ ਆਤਮ-ਵਿਸ਼ਵਾਸ ਦੀ ਘਾਟ ਕਾਰਨ ਹੈ

ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਪਰਖਣ, ਸਮਝਣ ਵਾਲੇ ਲੋਕ ਜਾਣਦੇ ਹਨ ਕਿ ਸੰਸਦ ਇੱਕ ਇਹੋ-ਜਿਹੀ ਥਾਂ ਹੈ ਜਿੱਥੇ ਕੁਝ ਕੰਮ ਹੋਣੇ ਚਾਹੀਦੇ ਹਨ, ਨਾਟਕ ਨਹੀਂਲੋਕਾਂ ਦਾ ਦੁੱਖ ਗ਼ਰੀਬੀ ਹੈ, ਲੋਕਾਂ ਦਾ ਦੁੱਖ ਬੇਰੁਜ਼ਗਾਰੀ ਹੈ, ਲੋਕਾਂ ਦਾ ਦੁੱਖ ਭ੍ਰਿਸ਼ਟਾਚਾਰ ਹੈਲੋਕਾਂ ਦਾ ਦੁੱਖ ਸਿੱਖਿਆ, ਸਿਹਤ ਸਹੂਲਤਾਂ ਨਾ ਮਿਲਣਾ ਹੈਪਰ ਦੇਖਣ ਵਿੱਚ ਆ ਰਿਹਾ ਹੈ ਕਿ ਜਦੋਂ ਵੀ ਸਰਕਾਰ ਵਿਰੋਧੀ ਧਿਰ ਨੂੰ ਸੰਸਦ ਸਤਰ ਤੋਂ ਪਹਿਲਾਂ ਸਲਾਹ-ਮਸ਼ਵਰੇ ਲਈ ਸੱਦਦੀ ਹੈ ਤਾਂ ਆਪਣੇ ਬਿੱਲਾਂ ਅਤੇ ਬਜਟ, ਜੋ ਸਰਕਾਰ ਦਾ ਅਜੰਡਾ ਹੁੰਦਾ ਹੈ, ਬਾਰੇ ਵਿਚਾਰ ਕਰਦੀ ਹੈ - ਪਰ ਪ੍ਰਸ਼ਨ ਕਾਲ ਵਿੱਚ ਵਿਰੋਧੀ ਧਿਰ ਨੂੰ ਬੋਲਣ ਦੀ ਆਗਿਆ ਨਹੀਂ ਦਿੰਦੀਅਸਲ ਵਿੱਚ ਸਰਕਾਰ ਲੋਕ ਸਭਾ ਅਤੇ ਰਾਜ ਸਭਾ ਦੇ ਸਪੀਕਰਾਂ ਰਾਹੀਂ ਵਿਰੋਧੀ ਧਿਰ ਵੱਲੋਂ ਕੀਤੀ ਜਾਣ ਵਾਲੀ ਬਹਿਸ ’ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸ ਕੇ ਰੱਖਦੀ ਹੈ

ਦੂਜੇ ਪਾਸੇ ਪ੍ਰਧਾਨ ਮੰਤਰੀ ਆਪਣੇ ਮਨ ਦੀ ਗੱਲ ਦੱਸਦਾ ਹੈ, ਪਰ ਲੋਕਾਂ ਦੇ ਮਨ ਦੀ ਗੱਲ ਸੁਣਨਾ ਉਸਦੇ ਅਜੰਡੇ ਵਿੱਚ ਨਹੀਂ ਹੈਸਾਲਾਂ ਦੇ ਸਾਲ ਬੀਤ ਗਏ ਹਨ, ਪਰ ਨਰੇਂਦਰ ਮੋਦੀ ਨੇ ਕਦੇ ਦੇਸ਼ ਦੀ ਪ੍ਰੈੱਸ ਨੂੰ ਬੁਲਾ ਕੇ ਕੋਈ ਪ੍ਰੈੱਸ ਕਾਨਫਰੰਸ ਨਹੀਂ ਕੀਤੀਕੀ ਮੋਦੀ ਲੋਕਾਂ ਦੇ ਮਨ ਵਿੱਚ ਜੋ ਹੈ ਅਤੇ ਪੱਤਰਕਾਰਾਂ ਦੇ ਮਨਾਂ ਵਿੱਚ ਦੇਸ਼ ਦੇ ਲੋਕਤੰਤਰ ਸੰਬੰਧੀ ਜਿਹੜੇ ਸਵਾਲ ਹਨ, ਉਹਨਾਂ ਦੇ ਜਵਾਬ ਦੇਣ ਤੋਂ ਕੰਨੀਂ ਕਤਰਾਉਂਦੇ ਹਨ? ਅਸਲ ਵਿੱਚ ਉਹ ਦੇਸ਼ ਦੀ ਅਸਲੀਅਤ ਦਾ ਸਾਹਮਣਾ ਹੀ ਨਹੀਂ ਕਰਨਾ ਚਾਹੁੰਦੇ

“ਸੰਚਾਰ ਸਾਥੀ” ਜੇਕਰ ਸਾਡੇ ਸੈੱਲ ਫੋਨਾਂ ਵਿੱਚ ਪਾਏ ਜਾਂਦੇ ਹਨ ਤਾਂ ਯਕੀਨ ਮੰਨੋ ਇਹ ਸੰਚਾਰ ਸਾਥੀ ਐਪ, ਸੁਰੱਖਿਅਤ ਐਪ ਨਹੀਂ ਹੈ, ਬਲਕਿ ਜਾਸੂਸੀ ਹੋਵੇਗੀ. ਬਿਲਕੁਲ ਉਵੇਂ, ਜਿਵੇਂ ਕੁਝ ਸਾਲ ਪਹਿਲਾਂ ਸਰਕਾਰ ਨੇ “ਪੈਗਾਸਸਨਾਂ ਦਾ ਐਪ ਇਜ਼ਰਾਈਲ ਤੋਂ ਖਰੀਦ ਕੇ ਪੱਤਰਕਾਰਾਂ, ਸਿਆਸਤਦਾਨਾਂ, ਗਰਮ ਖਿਆਲੀਆਂ, ਵਿਰੋਧੀ ਧਿਰਾਂ, ਖੱਬੇ ਪੱਖੀਆਂ ਦੇ ਫੋਨਾਂ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਸੀ

ਅਸਲ ਗੱਲ ਸਾਈਬਰ ਸੁਰੱਖਿਆ ਦੀ ਹੈ ਹੀ ਨਹੀਂਸਿਆਸਤਦਾਨ ਜਿੰਨੇ ਵੱਡੇ ਹੁੰਦੇ ਜਾਂਦੇ ਹਨ, ਉੰਨਾ ਹੀ ਉਹ ਆਪਣੇ ਆਪ ਨੂੰ ਅਣਸੁਰੱਖਿਅਤ ਮਹਿਸੂਸ ਕਰਨ ਲਗਦੇ ਹਨ, ਜਿਵੇਂ ਕਿ ਅੱਜ ਨਰੇਂਦਰ ਮੋਦੀ ਕਰ ਰਹੇ ਹਨਸੱਚ ਇਹ ਹੈ ਕਿ ਜੇਕਰ ਕੋਈ ਪੱਤਰਕਾਰ ਉਹਨਾਂ ਦੇ ਵਿਰੁੱਧ ਬੋਲਦਾ ਹੈ ਤਾਂ ਸਰਕਾਰ ਕਾਰਵਾਈ ਕਰਨ ਤੋਂ ਦਰੇਗ ਨਹੀਂ ਕਰਦੀਉਹਨਾਂ ਵੱਲੋਂ ਤਿਆਰ ਕੀਤੇ “ਪੌਡਕਾਸਟਅਤੇ ਵਿਚਾਰਾਂ ਉੱਤੇ ਰੋਕ ਲਾਉਣ ਲਈ ਉਹ ਕਿਸੇ ਨਾ ਕਿਸੇ ਢੰਗ ਨਾਲ ਬੰਦ ਕਰ ਦਿੱਤਾ ਜਾਂਦਾ ਹੈ

ਸਰਕਾਰ ਵੱਲੋਂ ਸੰਸਦ ਵਿੱਚ ਵਿਚਾਰ ਪ੍ਰਗਟ ਨਾ ਕਰਨ ਦੇਣ ਨਾਲ ਸਿਆਸਤਦਾਨ ਦੇ ਵਿਚਾਰਾਂ ਦਾ ਦਰਵਾਜ਼ਾ ਬੰਦ ਹੈਸੰਚਾਰ ਸਾਥੀ ਲਾਗੂ ਕਰਨ ਨਾਲ ਲੋਕਾਂ ਦੀ ਜਾਸੂਸੀ ਉਪਰੰਤ ਲੋਕਾਂ ਦਿਆਂ ਵਿਚਾਰਾਂ ਦੀਆਂ ਖਿੜਕੀਆਂ ਬੰਦ! ਫਿਰ ਕਿੱਥੇ ਜਾਵੇਗਾ ਲੋਕਤੰਤਰ? ਫਿਰ ਕਿੱਥੇ ਜਾਵੇਗਾ ਵੋਟਤੰਤਰ? ਫਿਰ ਕਿੱਥੇ ਰਹਿ ਜਾਵੇਗੀ ਅਜ਼ਾਦੀ? ਅਤੇ ਫਿਰ ਕਿੱਥੇ ਰਹਿ ਜਾਵੇਗਾ ਸੰਵਿਧਾਨ, ਜੋ ਬੋਲਣ-ਚੱਲਣ, ਰਹਿਣ-ਸਹਿਣ ਅਤੇ ਹਰ ਬੋਲੀ-ਸੱਭਿਆਚਾਰ ਨੂੰ ਪਨਪਣ ਦੀ ਅਜ਼ਾਦੀ ਦਿੰਦਾ ਹੈ?

ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜਾਸੂਸੀ ਵਿੱਚ ਨਵੀਂ ਕੜੀ ਬਣਨ ਵਾਲੇ “ਸੰਚਾਰ ਸਾਥੀਦਾ ਲੋਕਾਂ ਵੱਲੋਂ ਭਰਵਾਂ ਵਿਰੋਧ ਹੋਇਆਸਰਕਾਰ ਨੇ ਸਫ਼ਾਈ ਦਿੱਤੀ ਕਿ ਇਹ ਐਪ ਫੋਨ ਵਿੱਚ ਪਾਉਣਾ ਜ਼ਰੂਰੀ ਨਹੀਂ ਹੋਵੇਗਾ ਅਤੇ ਇਸ ਨੂੰ ਕਦੇ ਵੀ ਹਟਾਇਆ ਜਾ ਸਕਦਾ ਹੈਪੱਤਰਕਾਰਾਂ, ਸਿਆਸਤਦਾਨਾਂ ਅਤੇ ਸੁਚੇਤ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਭਰਪੂਰ ਵਿਰੋਧ ਕੀਤਾਸਰਕਾਰ ਨੇ ਫਿਰ “ਸੰਚਾਰ ਸਾਥੀਵਾਪਸ ਲੈ ਲਿਆ

ਭਾਰਤ ਦੇ ਲੋਕਾਂ ਵਿੱਚ ਅਤੇ ਵਿਸ਼ਵ ਦੇ ਲੋਕਾਂ ਵਿੱਚ ਨਰੇਂਦਰ ਮੋਦੀ ਦਾ ਅਕਸ ਲੋਕਤੰਤਰਿਕ ਨੇਤਾ ਦਾ ਨਹੀਂ, ਸਗੋਂ ਤਾਨਾਸ਼ਾਹੀ ਫਿਤਰਤ ਵਾਲੇ ਨੇਤਾ ਦਾ ਬਣ ਰਿਹਾ ਹੈਜਦੋਂ ਹਰ ਹੀਲੇ ਸਦਨ ਦੇ ਅੰਦਰ ਅਤੇ ਬਾਹਰ, ਵਿਚਾਰਾਂ ਦੇ ਗਲੀਆਂ-ਦਰਵਾਜ਼ੇ ਬੰਦ ਕਰਨ ਵੱਲ ਕਦਮ ਵਧਦੇ ਹਨ ਤਾਂ ਮੋਦੀ ਦੀ ਅਗਵਾਈ ਵਾਲੀ ਸਰਕਾਰ ਨਾ ਤਾਂ ਕੋਈ ਬਹਿਸ ਚਾਹੁੰਦੀ ਹੈ ਅਤੇ ਨਾ ਖੁੱਲ੍ਹੇਆਮ ਵਿਚਾਰਾਂ ਦਾ ਬੁੱਲਾਉਹ ਕਿਸੇ ਚਰਚਾ ਵਿੱਚ ਵੀ ਨਹੀਂ ਪੈਣਾ ਚਾਹੁੰਦੀ

ਮੋਦੀ ਦੀ ਸਰਕਾਰ ਸਮੇਂ ‘ਵਿਚਾਰਾਂ ਦੇ ਖੁੱਲ੍ਹੇਪਨ’ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਕਿਉਂਕਿ ਮੋਦੀ ਸਰਕਾਰ ਲਗਾਤਾਰ ਅੜੀਅਲ ਵਤੀਰੇ ਲਈ ਜਾਣੀ ਜਾਣ ਲੱਗੀ ਹੈਪਰ ਜਦੋਂ ਉਸ ਨੂੰ ਲੋਕ-ਕ੍ਰਾਂਤੀ ਦਾ ਡਰ ਸਤਾਉਂਦਾ ਹੈ, ਤਾਂ ਉਹ ਡਰਪੋਕ ਬਣੀ ਆਤਮ-ਵਿਸ਼ਵਾਸ ਤੋਂ ਊਣੀ, ਆਪਣੇ ਫੈਸਲਿਆਂ ਤੋਂ ਯੂ-ਟਰਨ ਲੈਣ ਤੋਂ ਵੀ ਸ਼ਰਮਿੰਦੀ ਨਹੀਂ ਹੁੰਦੀਜਿਵੇਂ ਉਸਨੇ ਹੁਣ “ਸੰਚਾਰ ਸਾਥੀਸਮੇਂ ਅਤੇ ਪਹਿਲਾਂ 2021 ਵਿੱਚ ਖੇਤੀ ਦੇ ਕਾਲੇ ਕਾਨੂੰਨਾਂ ਨੂੰ, 2015 ਵਿੱਚ ਵਿਵਾਦਿਤ ਭੂਮੀ ਕਾਨੂੰਨ ਨੂੰ ਅਤੇ ਬ੍ਰਾਡਕਾਸਟਿੰਗ ਬਿੱਲ ਡਰਾਫਟ ਦਾ ਤਿੱਖਾ ਵਿਰੋਧ ਹੋਣ ’ਤੇ ਵਾਪਸ ਲੈਣ ਸਮੇਂ ਰਤਾ ਭਰ ਸ਼ਰਮਿੰਦਗੀ ਮਹਿਸੂਸ ਨਹੀਂ ਕੀਤੀ ਸੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author