GurmitPalahi8ਇਹ ਡੂੰਘੀ ਸਾਜ਼ਿਸ਼ ਅਧੀਨ ਲੋਕ ਹਿਤੈਸ਼ੀ ਇੱਕ ਕਾਨੂੰਨ ਦੀ ਉਹਨਾਂ ਲੋਕਾਂ ਵੱਲੋਂ ਹੱਤਿਆ ਹੈ, ਜਿਹੜੇ ...
(23 ਦਸੰਬਰ 2025)


ਦੇਸ਼ ਭਾਰਤ ਦੀ ਕੁੱਲ ਜਾਇਦਾਦ ਦਾ
40 ਫੀਸਦੀ ਹਿੱਸਾ ਦੇਸ਼ ਦੇ ਸਿਰਫ ਇੱਕ ਫੀਸਦੀ ਲੋਕਾਂ ਦੇ ਹੱਥਾਂ ਵਿੱਚ ਹੈ, ਜਦਕਿ 65 ਫੀਸਦੀ ਜਾਇਦਾਦ 10 ਫੀਸਦੀ ਲੋਕਾਂ ਦੇ ਕੋਲ ਹੈਦੇਸ਼ ਵਿੱਚ ਆਮਦਨੀ ਦੇ ਪੱਧਰ ਅਤੇ ਹਾਲਾਤ ਵੀ ਚਿੰਤਾਜਨਕ ਹਨਕੁੱਲ ਰਾਸ਼ਟਰੀ ਆਮਦਨ ਦੀ 58 ਫੀਸਦੀ ਹਿੱਸੇਦਾਰੀ 8 ਫੀਸਦੀ ਲੋਕਾਂ ਕੋਲ ਹੈ, ਜਦਕਿ 50 ਫੀਸਦੀ ਦੀ ਹਿੱਸੇਦਾਰੀ ਦੇ ਮਾਲਕ 15 ਫੀਸਦੀ ਲੋਕ ਹਨਇਹ ਅੰਕੜੇ ਵਿਸ਼ਵ ਅਸਮਾਨਤਾ ਰਿਪੋਰਟ 2025 ਦੇ ਹਨ

ਹੈਰਾਨੀ ਵਾਲੀ ਗੱਲ ਬਿਲਕੁਲ ਵੀ ਨਹੀਂ ਹੈ ਕਿ ਦੇਸ਼ ਵਿੱਚ ਅਰਬਪਤੀਆਂ-ਖਰਬਪਤੀਆਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ ਅਤੇ ਆਮ ਲੋਕ ਸੁਵਿਧਾਵਾਂ ਤੋਂ ਊਣੇ ਨਿੱਤ ਸਾਧਨ ਵਿਹੂਣੇ ਹੋ ਰਹੇ ਹਨਆਮ ਲੋਕਾਂ ਦੀਆਂ ਲੋਕ-ਹਿਤੈਸ਼ੀ ਯੋਜਨਾਵਾਂ ਨੂੰ ਮੌਜੂਦਾ ਸਰਕਾਰ ਕਿਸੇ ਨਾ ਕਿਸੇ ਬਹਾਨੇ ਖੋਹ ਰਹੀ ਹੈ ਅਤੇ ਉਹਨਾਂ ਦੇ ਮੁਢਲੇ ਅਧਿਕਾਰਾਂ ਨੂੰ ਸੱਟ ਮਾਰਨ ਤੋਂ ਰਤਾ ਵੀ ਗੁਰੇਜ਼ ਨਹੀਂ ਕਰ ਰਹੀਲੋਕਾਂ ਨੂੰ ਪਰੇਸ਼ਾਨ ਕਰਨ ਲਈ ਕਦੇ ਨਾਗਰਿਕਤਾ ਬਿੱਲ, ਕਦੇ ਸ਼ਨਾਖਤੀ ਮੁਹਿੰਮ, ਕਦੇ ਕੋਈ ਨਾ ਕੋਈ ਇਹੋ ਜਿਹੀ ਹੋਰ ਕਾਰਵਾਈ ਹੁੰਦੀ ਹੀ ਰਹਿੰਦੀ ਹੈ, ਜਿਸ ਨਾਲ ਆਮ ਆਦਮੀ ਦੇ ਪਰ ਕੱਟੇ ਜਾ ਰਹੇ ਹਨ, ਤਾਂ ਕਿ ਉਹ ਸਿਰਫ ਸਿਆਸੀ ਲੋਕਾਂ ਦਾ ਦੁੰਮਛੱਲਾ ਬਣ ਕੇ ਰਹੇਚੰਗਾ ਨਾਗਰਿਕ ਨਹੀਂ, ਸਗੋਂ ਵੋਟਰ ਬਣਾ ਦਿੱਤਾ ਜਾਵੇ, ਤਾਂ ਜੋ ਹਾਕਮ ਉਹਨਾਂ ’ਤੇ ਬਿਨਾਂ ਰੋਕ-ਟੋਕ ਰਾਜ ਕਰਦੇ ਰਹਿਣ

ਪਿਛਲੇ ਦਿਨੀਂ ਮੌਜੂਦਾ ਸਰਕਾਰ ਨੇ ਮਗਨਰੇਗਾ - ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਰੰਟੀ ਯੋਜਨਾ, ਜੋ ਇੱਕ ਸਮਾਜਿਕ-ਆਰਥਿਕ ਯੋਜਨਾ ਸੀ, ਜਿਸਦਾ ਮੂਲ ਹਰੇਕ ਪੇਂਡੂ ਪਰਿਵਾਰ ਵਿੱਚ ਇੱਕ ਵਿਅਕਤੀ ਨੂੰ ਇੱਕ ਸਾਲ ਵਿੱਚ ਸੌ ਦਿਨ ਦਾ ਰੋਜ਼ਗਾਰ ਗਰੰਟੀ ਦੇਣਾ ਸੀ, ਦੀ ਹੱਤਿਆ ਕਰ ਦਿੱਤੀ ਅਤੇ ਇੱਕ ਨਵਾਂ ਬਿੱਲ ਲੋਕ ਸਭਾ, ਰਾਜ ਸਭਾ ਵਿੱਚ ਪਾਸ ਕਰਵਾ ਲਿਆਇਸ ਨਵੇਂ ਬਿੱਲ ਅਤੇ ਯੋਜਨਾ ਨੇ ਮਗਨਰੇਗਾ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਖਤਮ ਕਰ ਦਿੱਤੀਆਂ ਹਨ

ਇਹ ਯੋਜਨਾ ਹੁਣ ਸੂਬਿਆਂ ਨਾਲ ਸਾਂਝੀ ਯੋਜਨਾ ਹੋਵੇਗੀ ਅਤੇ ਇਸ ’ਤੇ ਹੋਣ ਵਾਲੀ ਲਾਗਤ ਕੇਂਦਰ ਅਤੇ ਸੂਬਾ ਸਰਕਾਰ ਵਿੱਚ 60:40 ਦੇ ਅਨੁਪਾਤ ਨਾਲ ਸਾਂਝੀ ਹੋਵੇਗੀ, ਜਦਕਿ ਮਗਨਰੇਗਾ ਵਿੱਚ ਇਹ ਅਨੁਪਾਤ 90:10 ਦਾ ਸੀਇਸ ਐਕਟ ਅਧੀਨ ਰਾਜਾਂ ਨੂੰ ਕਿਹਾ ਗਿਆ ਹੈ ਕਿ ਇਸ ਯੋਜਨਾ ਵਿੱਚ ਸਾਰਿਆਂ ਨੂੰ 125 ਦਿਨਾਂ ਦੇ ਰੁਜ਼ਗਾਰ ਦੀ ਗਰੰਟੀ ਦੇਵੇ

ਇਸ ਐਕਟ ਦੀ ਧਾਰਾ 8 ਦੇ ਤਹਿਤ ਸਾਰੇ ਸੂਬਿਆਂ ਵੱਲੋਂ ਅਧਿਸੂਚਿਤ ਯੋਜਨਾ ਦਾ ਨਾਮਵਿਕਸਿਤ ਭਾਰਤ ਗਰੰਟੀ ਫਾਰ ਰੋਜ਼ਗਾਰ ਐਂਡ ਅਜੀਵਿਕਾ ਮਿਸ਼ਨ (ਗ੍ਰਾਮੀਣ) ਵੀ ਸੀ ਜੀ ਰਾਮ ਜੀ ਯੋਜਨਾਰੱਖਿਆ ਗਿਆ ਹੈਇਹ ਨਾਮ ਹੀ ਆਪਣੇ ਆਪ ਵਿੱਚ ਭਾਰਾ ਹੈ, ਬੋਲਣ ਲਈ ਵੀ ਔਖਾ ਹੈ ਤੇ ਗੈਰ-ਹਿੰਦੀ ਭਾਸ਼ਾਈ ਨਾਗਰਿਕਾਂ ਲਈ ਇਸਦਾ ਕੋਈ ਅਰਥ ਹੀ ਨਹੀਂ ਹੈ ਮਗਨਰੇਗਾ ਯੋਜਨਾ, ਜੋ ਮਹਾਤਮਾ ਗਾਂਧੀ ਦੇ ਨਾਮ ’ਤੇ ਸੀ, ਉਸ ’ਤੇ ਕੈਂਚੀ ਚਲਾ ਦਿੱਤੀ ਗਈ ਹੈ ਅਤੇ ਇੱਕ ਧਾਰਮਿਕ ਨਾਮ ਨੂੰ ਪਹਿਲ ਦਿੰਦਿਆਂ ਇਸ ਨੂੰ ਸੰਖੇਪ ਤੌਰ ’ਤੇ ‘ਜੀ ਰਾਮ ਜੀ’ ਦਾ ਨਾਮਕਰਨ ਕਰ ਦਿੱਤਾ ਗਿਆ ਹੈ ਸਪਸ਼ਟ ਹੀ ਇਸਦਾ ਅਰਥ ਧਰਮ ਸ਼ਬਦ ਨਾਲ ਜੁੜਿਆ ਹੋਇਆ ਹੈ ਅਤੇ ਮਜਬੂਰਨ ਉਹ ਸ਼ਬਦ ਉਸ ਨਾਗਰਿਕ ਦੇ ਮੂੰਹ ਵਿੱਚ ਪਾਉਣ ਦਾ ਯਤਨ ਹੈ, ਜੋ ਧਾਰਮਿਕ ਨਹੀਂ ਹੈ, ਜਾਂ ਜੋ ਕਿਸੇ ਹੋਰ ਧਰਮ ਨੂੰ ਮੰਨਦਾ ਹੈਕੀ ਇਹ ਸਰਕਾਰ ਦਾ ਧਾਰਮਿਕ ਕੱਟੜਪੁਣਾ ਨਹੀਂ ਹੈ?

ਮਗਨਰੇਗਾ ਰਾਹੀਂ ਕੇਂਦਰ ਸਰਕਾਰ 100 ਦਿਨ ਰੁਜ਼ਗਾਰ ਗਰੰਟੀ ਦਿੰਦੀ ਸੀਇਹ ਯੋਜਨਾ ਪੂਰੇ ਸਾਲ ਲਈ ਮੰਗ-ਅਧਾਰਿਤ ਯੋਜਨਾ ਸੀਇਹ ਕੇਂਦਰ ਦੀ ਯੋਜਨਾ ਸੀਸੂਬਾ ਸਰਕਾਰ ਦਾ ਹਿੱਸਾ ਕੇਵਲ ਸਮੱਗਰੀ ਲਾਗਤ ਦਾ 25 ਫੀਸਦੀ ਸੀਜੇਕਰ ਕਿਸੇ ਨਾਗਰਿਕ ਨੂੰ ਰੁਜ਼ਗਾਰ ਨਾ ਦਿੱਤਾ ਜਾਂਦਾ ਸੀ ਤਾਂ ਉਹ ਬੇਰੁਜ਼ਗਾਰੀ ਭੱਤੇ ਦਾ ਹੱਕਦਾਰ ਬਣਦਾ ਸੀਇਸ ਯੋਜਨਾ ਨੇ ਔਰਤ ਮਜ਼ਦੂਰਾਂ ਨੂੰ ਵੱਡੀ ਪੱਧਰ ’ਤੇ ਕੰਮ ਦਿੱਤਾ ਪਰ ਇਸਦੇ ਉਲਟ ਨਵੀਂ ਯੋਜਨਾ ਸੂਬਾ-ਕੇਂਦਰ ਆਧਾਰਿਤ ਬਣਾਈ ਗਈ ਹੈ, ਜਿਸ ਵਿੱਚ ਕੇਂਦਰ ਅਤੇ ਸੂਬਾ 60 ਅਨੁਪਾਤ 40 ਦੇ ਅਨੁਪਾਤ ਨਾਲ ਖਰਚ ਕਰਨਗੀਆਂਕੇਂਦਰ ਸਰਕਾਰ ਨੇ ਇਹ ਯੋਜਨਾ ਲਾਗੂ ਕਰਕੇ ਆਪਣੀ ਇੱਕ ਅਹਿਮ ਜ਼ਿੰਮੇਵਾਰੀ ਤੋਂ ਮੁਕਤੀ ਪਾ ਲਈ ਹੈ, ਜੋ ਅਜੀਵਿਕਾ ਸੁਰੱਖਿਆ ਤਹਿਤ ਸੌ ਦਿਨ ਦੀ ਰੁਜ਼ਗਾਰ ਗਰੰਟੀ ਦਾ ਪ੍ਰਾਵਧਾਨ ਕਰਦੀ ਸੀ

ਅਸਲ ਵਿੱਚ ਤਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵੱਲੋਂ ਲੰਮੇ ਸਮੇਂ ਤੋਂ ਹੀ ਇਸ ਯੋਜਨਾ ਨੂੰ ਖਤਮ ਕਰਨ ਦਾ ਵਿਚਾਰ ਸੀਮਗਨਰੇਗਾ ਵਿੱਚ 100 ਦਿਨ ਗਰੰਟੀ ਦਾ ਵਾਅਦਾ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਇਹ ਰੁਜ਼ਗਾਰ ਔਸਤਨ 50 ਦਿਨ ਰਹਿ ਗਿਆਸਾਲ 2020 ਤੋਂ 2025 ਵਿੱਚ 8.1 ਕਰੋੜ ਮਨਰੇਗਾ ਜੌਬ ਕਾਰਡ ਧਾਰਕਾਂ ਵਿੱਚੋਂ ਕੇਵਲ 40.75 ਲੱਖ ਪਰਿਵਾਰਾਂ ਨੇ 100 ਦਿਨ ਕੰਮ ਕੀਤਾ

ਬੇਰੁਜ਼ਗਾਰੀ ਭੱਤਾ, ਜਿਸਦਾ ਭੁਗਤਾਨ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਸੀ, ਲਗਾਤਾਰ ਨਾ-ਬਰਾਬਰ ਰਿਹਾਇਹ ਵੀ ਤੱਥ ਹੈ ਕਿ 2020-21 ਵਿੱਚ 1 ਲੱਖ 17 ਹਜ਼ਾਰ ਕਰੋੜ ਤੋਂ ਬਜਟ ਘਟਾ ਕੇ 2025-26 ਵਿੱਚ ਇਹ 86 ਹਜ਼ਾਰ ਕਰੋੜ ਕਰ ਦਿੱਤਾ ਗਿਆਕੰਮ ਕਰਨ ਵਾਲੇ ਪਰਿਵਾਰਾਂ ਦੀ ਗਿਣਤੀ 2020-21 ਵਿੱਚ 7.55 ਕਰੋੜ ਤੋਂ ਘਟ ਕੇ 2022-23 ਵਿੱਚ 4.71 ਕਰੋੜ ਰਹਿ ਗਈ

ਕੇਂਦਰ ਸਰਕਾਰ ਵੱਲੋਂ ਇਹ ਨੀਤੀ ਪੁਰਾਣੀ ਸਰਕਾਰ ਦੀਆਂ ਯੋਜਨਾਵਾਂ ਨੂੰ ਖਤਮ ਕਰਨ ਦੀ ਲੜੀ ਦਾ ਹੀ ਹਿੱਸਾ ਹੈਇਹ ਦੇਸ਼-ਵਿਆਪੀ ਯੋਜਨਾ ਆਰਥਿਕ ਪੱਖੋਂ ਵਾਂਝੇ, ਸ਼ੋਸ਼ਿਤ, ਗਰੀਬ ਅਤੇ ਪੇਂਡੂ ਲੋਕਾਂ ਲਈ ਦਵਾਈ ਨਹੀਂ ਸੀ, ਇਸ ਯੋਜਨਾ ਨੇ ਕੁਝ ਹੱਦ ਤਕ ਪਿੰਡਾਂ ਤੋਂ ਸ਼ਹਿਰਾਂ ਵੱਲ ਪ੍ਰਵਾਸ ਵੀ ਰੋਕਿਆਰੁਜ਼ਗਾਰ ਲਈ ਕਾਨੂੰਨੀ ਅਧਿਕਾਰ ਵੀ ਯੋਜਨਾ ਵਿੱਚ ਸੀ ਅਤੇ ਪਿੰਡ ਪੰਚਾਇਤਾਂ ਨੂੰ ਵੀ ਇਸ ਅਧੀਨ ਸ਼ਕਤੀ ਮਿਲੀ ਹੋਈ ਸੀ ਪਰ ਸਰਕਾਰ ਨੇ ਇਸ ਯੋਜਨਾ ’ਤੇ ਇੱਕ ਤਰ੍ਹਾਂ ਨਾਲ ਬੁਲਡੋਜ਼ਰ ਫੇਰ ਦਿੱਤਾ ਹੈ, ਗਰੀਬ ਲੋਕਾਂ ਦੀ ਜੀਵਨ-ਰੇਖਾ ਨੂੰ ਖਤਮ ਕਰ ਦਿੱਤਾ ਗਿਆ ਹੈਅਸਲ ਵਿੱਚ ਇਹ ਮੋਦੀ ਸਰਕਾਰ ਦਾ ਲੱਖਾਂ ਕਿਸਾਨਾਂ, ਮਜ਼ਦੂਰਾਂ ਅਤੇ ਭੂਮੀਹੀਣ ਪੇਂਡੂ ਗਰੀਬਾਂ ਦੇ ਹਿਤਾਂ ਉੱਤੇ ਸਿੱਧਾ ਹਮਲਾ ਹੈ

ਬੀਤੇ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਵੱਲੋਂ ਮਗਨਰੇਗਾ ਸਕੀਮ ਦੇ ਤਹਿਤ ਸੂਬਿਆਂ ਨੂੰ ਭੇਜੇ ਜਾਣ ਵਾਲੇ ਫੰਡਾਂ ਵਿੱਚ ਵੀ ਭੇਦਭਾਵ ਕੀਤਾ ਗਿਆ ਹੈਉਹ ਸੂਬੇ, ਜਿੱਥੇ ਭਾਜਪਾ ਦੀ ਸਰਕਾਰ ਨਹੀਂ, ਉਨ੍ਹਾਂ ਨੂੰ ਫੰਡਾਂ ਤੋਂ ਵਿਰਵਾ ਰੱਖਿਆ ਗਿਆਪੱਛਮੀ ਬੰਗਾਲ ਵਿੱਚ ਮਗਨਰੇਗਾ ਅਧੀਨ ਫੰਡ ਭੇਜੇ ਹੀ ਨਹੀਂ ਜਾ ਰਹੇ, ਸਗੋਂ ਕਈ ਬੰਦਸ਼ਾਂ ਲਾ ਕੇ ਫੰਡ ਰੋਕੇ ਗਏ ਹਨ ਕਈ ਸਾਲਾਂ ਤੋਂ ਕੇਂਦਰ ਸਰਕਾਰ ਦੀ ਮਨਸ਼ਾ ਮਗਨਰੇਗਾ ਨੂੰ ਬੰਦ ਕਰਨ ਦੀ ਸੀਢੁਕਵਾਂ ਸਮਾਂ ਦੇਖ ਕੇ ਪਾਰਲੀਮੈਂਟ ਸੈਸ਼ਨ ਦੇ ਆਖਰੀ ਦਿਨਾਂ ਵਿੱਚ ਲੋਕ ਸਭਾ ਅਤੇ ਰਾਜ ਸਭਾ ਵਿੱਚ ਬਿੱਲ ਪਾਸ ਕਰਵਾ ਲਿਆ ਗਿਆ ਅਤੇ ਰਾਸ਼ਟਰਪਤੀ ਨੇ ਵੀ ਬਿਨਾਂ ਦੇਰੀ ਦੇ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਅਸਲ ਅਰਥਾਂ ਵਿੱਚ ਇਸ ਨਵੇਂ ਬਿੱਲ ਨੇ ਲੋਕਾਂ ਦੇ ਸੁਪਨੇ ਤੋੜ ਦਿੱਤੇ ਹਨਪੁਰਾਣੇ ਗਰੰਟੀ ਕਾਨੂੰਨ ਨੂੰ ਬਦਲ ਕੇ ਇਸ ਨੂੰ ਕੇਂਦਰੀ ਪ੍ਰਾਯੋਜਿਤ ਸਕੀਮ ਵਿੱਚ ਤਬਦੀਲ ਕਰ ਦਿੱਤਾ ਗਿਆ ਹੈਜਦੋਂ ਕੇਂਦਰ ਕੋਲ ਰਕਮ ਹੋਵੇਗੀ, ਫੰਡ ਜਾਰੀ ਕੀਤੇ ਜਾਣਗੇ; ਜਦੋਂ ਰਕਮ ਨਹੀਂ ਹੋਵੇਗੀ, ਸਕੀਮ ਸੁੱਤੀ ਰਹੇਗੀ

ਪੰਚਾਇਤਾਂ ਨੂੰ ਮਗਨਰੇਗਾ ਤਹਿਤ ਮਿਲੇ ਅਧਿਕਾਰਾਂ ’ਤੇ ਕੈਂਚੀ ਚਲਾ ਦਿੱਤੀ ਗਈ ਹੈਨਵੇਂ ਕਾਨੂੰਨ ਵਿੱਚ ਇਹ ਸ਼ਾਮਲ ਕੀਤਾ ਗਿਆ ਹੈ ਕਿ ਜੇਕਰ ਪੰਚਾਇਤ ਕੋਈ ਕੰਮ ਪਿੰਡ ਵਿੱਚ ਮਗਨਰੇਗਾ ਤਹਿਤ ਕਰਵਾਉਣੀ ਚਾਹੁੰਦੀ ਹੈ ਤਾਂ ਉਸ ਲਈ ਕੇਂਦਰ ਸਰਕਾਰ ਦੀ ਮਨਜ਼ੂਰੀ ਲਾਜ਼ਮੀ ਹੈਇਹ ਤਾਕਤ ਪੂਰੀ ਤਰ੍ਹਾਂ ਕੇਂਦਰ ਦੇ ਹੱਥ ਵਿੱਚ ਲੈਣ ਦੀ ਸੋਚੀ-ਸਮਝੀ ਚਾਲ ਹੈ

ਨਵੇਂ ਐਕਟ ਨੇ ਮਗਨਰੇਗਾ ਦਾ ਸਿਰਫ ਨਾਮ ਹੀ ਨਹੀਂ ਬਦਲਿਆ, ਸਗੋਂ ਇਸਦਾ ਮੂਲ ਸਰੂਪ ਹੀ ਬਦਲ ਦਿੱਤਾ ਹੈਨਵੀਂ ਰੋਜ਼ਗਾਰ ਯੋਜਨਾ ਦੇ ਜ਼ਰੀਏ ਕੇਂਦਰੀਕਰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਆਪਣੇ ਆਕਾ ਕਾਰਪੋਰੇਟ ਜਗਤ ਨੂੰ ਖੁਸ਼ ਕਰਨ ਲਈ ਵੱਡਾ ਕਦਮ ਚੁੱਕਿਆ ਗਿਆ ਹੈਕੇਂਦਰੀਕਰਨ ਕਾਰਪੋਰੇਟ ਜਗਤ ਦੀ ਸੁਰੱਖਿਆ ਪ੍ਰਣਾਲੀ ਦਾ ਧੁਰਾ ਹੈ, ਜਿਸਦੀ ਦੇਖ-ਰੇਖ ਮੌਜੂਦਾ ਸਰਕਾਰ ਬਾਖੂਬੀ ਕਰ ਰਹੀ ਹੈ

ਅੰਤਿਕਾ

ਮਹਾਤਮਾ ਗਾਂਧੀ ਰਾਸ਼ਟਰੀ ਗਰਾਮੀਣ ਰੋਜ਼ਗਾਰ ਗਰੰਟੀ ਅਧਿਨਿਯਮ (2005) ਤਹਿਤ ਚਲਾਈ ਗਈ ਯੋਜਨਾ ਦਾ ਮਕਸਦ 100 ਦਿਨਾਂ ਦਾ ਰੁਜ਼ਗਾਰ ਮੁਹਈਆ ਕਰਵਾਉਣਾ ਹੈਇਹ ਯੋਜਨਾ ਕਾਨੂੰਨ ਦੇ ਤਹਿਤ ਰੋਜ਼ਗਾਰ ਦੀ ਗਰੰਟੀ, ਗਰੀਬਾਂ ਲਈ ਰੋਜ਼ਗਾਰ ਦੀ ਸੁਰੱਖਿਆ, ਪਿੰਡਾਂ ਵਿੱਚ ਸੜਕਾਂ, ਤਲਾਬ ਸੰਭਾਲ ਪ੍ਰੋਜੈਕਟ ਸੰਭਾਲਦੀ ਹੈ ਅਤੇ ਪਿੰਡਾਂ ਵਿੱਚ ਮਾਈਗਰੇਸ਼ਨ ਘਟਦਾ ਹੈਜਦਕਿ ਸ਼੍ਰੀ ਰਾਮ ਜੀ ਰੋਜ਼ਗਾਰ ਯੋਜਨਾ (ਜੀ ਰਾਮ ਜੀ ਯੋਜਨਾ) ਇੱਕ ਰਾਜਪੱਧਰੀ/ਖਾਸ ਯੋਜਨਾ ਹੈ, ਜਿਸਦਾ ਮਕਸਦ ਲੋਕਾਂ ਨੂੰ ਸਵੈਰੁਜ਼ਗਾਰ, ਹੁਨਰ ਵਿਕਾਸ ਅਤੇ ਛੋਟੇ ਕਾਰੋਬਾਰ ਨਾਲ ਜੋੜਨਾ ਹੈਇਹ ਸਵੈਰੁਜ਼ਗਾਰ ਦੇ ਮੌਕੇ ਦਿੰਦੀ ਹੈ, ਹੁਨਰ ਵਿਕਾਸ ਤੇ ਜ਼ੋਰ ਦਿੰਦੀ ਹੈ, ਨੌਜਵਾਨਾਂ ਲਈ ਤੇ ਛੋਟੇ ਉਦਯੋਗਾਂ ਲਈ ਲਾਭਕਾਰੀ ਹੈਪਰ ਇਸ ਵਿੱਚ ਸ਼ੁਰੂਆਤੀ ਪੂੰਜੀ ਦੀ ਲੋੜ ਹੈ, ਸਫਲਤਾ ਦੀ ਗਰੰਟੀ ਨਹੀਂ, ਇਹ ਯੋਜਨਾ ਹਰ ਗ਼ਰੀਬ ਲਈ ਨਹੀਂ, ਇਸ ਵਿੱਚ ਰੁਜ਼ਗਾਰ ਦੀ ਕਾਨੂੰਨੀ ਗਰੰਟੀ ਨਹੀਂ ਹੈਇਸ ਯੋਜਨਾ ਤਹਿਤ ਪਿੰਡ ਦੇ ਸਭ ਤੋਂ ਕਮਜ਼ੋਰ ਲੋਕ ਬਾਹਰ ਛੱਡ ਦਿੱਤੇ ਗਏ ਹਨਗ਼ਰੀਬੀ ਘਟਾਉਣ, ਬੇਰੁਜ਼ਗਾਰੀ ਰੋਕਣ, ਸਮਾਜਿਕ ਨਿਆਂ ਲਈ ਉੱਤਮ ਯੋਜਨਾ “ਮਨਰੇਗਾ” ਯੋਜਨਾ ਪਾਰਲੀਮੈਂਟ ਵਿੱਚ 2005 ਵਿੱਚ ਪਾਸ ਕੀਤੀ ਗਈ ਸੀਮੌਜੂਦਾ ਸਰਕਾਰ ਨੇ ਇਸ ਮਨਰੇਗਾ ਯੋਜਨਾ ਨੂੰ ਖਤਮ ਕਰਕੇ ਐਕਟ ਸੰਖਿਆ 197/2025 ਦੀ ਧਾਰਾ 37 (1) ਵਿੱਚ ਲਿਖਿਆ ਹੈ, “ਧਾਰਾ 10 ਵਿੱਚ ਦਿੱਤੇ ਗਏ ਪ੍ਰਾਵਧਾਨਾਂ ਨੂੰ ਛੱਡਕੇ, ਕੇਂਦਰ ਸਰਕਾਰ ਵੱਲੋਂ ਅਧਿਸੂਚਨਾ ਦੇ ਮਾਧਿਅਮ ਵਿੱਚ ਤੈਅ ਕੀਤੀ ਜਾਣ ਵਾਲੀ ਮਿਤੀ ਤੋਂ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਐਕਟ-2005 ਅਤੇ ਉਸਦੇ ਅਤੰਰਗਤ ਬਣਾਏ ਗਏ ਸਾਰੇ ਨਿਯਮ, ਅਧਿਸੂਚਨਾਵਾਂ, ਯੋਜਨਾਵਾਂ, ਆਦੇਸ਼ ਅਤੇ ਦਿਸ਼ਾ ਨਿਰਦੇਸ਼ ਖਤਮ ਮੰਨੇ ਜਾਣਗੇ।”

ਇਹ ਡੂੰਘੀ ਸਾਜ਼ਿਸ਼ ਅਧੀਨ ਲੋਕ ਹਿਤੈਸ਼ੀ ਇੱਕ ਕਾਨੂੰਨ ਦੀ ਉਹਨਾਂ ਲੋਕਾਂ ਵੱਲੋਂ ਹੱਤਿਆ ਹੈ, ਜਿਹੜੇ ਆਜ਼ਾਦ ਭਾਰਤ ਦਾ ਇਤਿਹਾਸ 26 ਮਈ 2014 ਤੋਂ ਸ਼ੁਰੂ ਹੋਇਆ ਮੰਨਦੇ ਹਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author