GurmitPalahi8ਲੋਕਤੰਤਰ ਦੀ ਬਿਹਤਰੀ ਲਈ ਹਰ ਨਾਗਰਿਕ ਦਾ ਜਾਗਰੂਕ ਹੋਣਾ, ਸਵਾਲ ਪੁੱਛਣਾ ...
(11 ਅਗਸਤ 2026)


ਲੋਕਤੰਤਰ ਅਸਲ ਮਾਅਨਿਆਂ ਵਿੱਚ ਸਿਰਫ ਪੰਜ ਸਾਲਾਂ ਬਾਅਦ ਵੋਟ ਪਾਉਣ ਜਾਂ ਸਰਕਾਰਾਂ ਬਦਲਣ ਦਾ ਨਾਂ ਨਹੀਂ ਹੈ
, ਸਗੋਂ ਇਹ ਨਾਗਰਿਕਾਂ ਦੀ ਅਜ਼ਾਦੀ, ਸਮਾਨਤਾ, ਇਨਸਾਫ ਅਤੇ ਸ਼ਾਸਨ ਕੋਲੋਂ ਨਿਡਰ ਹੋ ਕੇ ਸਵਾਲ ਪੁੱਛਣ ਦੇ ਅਧਿਕਾਰ ਦਾ ਜਿਊਂਦਾ-ਜਾਗਦਾ ਢਾਂਚਾ ਹੈਇੱਕ ਤੰਦਰੁਸਤ ਲੋਕਤੰਤਰ ਉਹ ਹੁੰਦਾ ਹੈ ਜਿੱਥੇ ਸਮਾਜ ਦੇ ਅਖ਼ੀਰਲੇ ਕੰਢੇ ’ਤੇ ਖੜ੍ਹੇ ਵਿਅਕਤੀ ਦੀ ਅਵਾਜ਼ ਵੀ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਹਾਕਮ ਦੇ ਕੰਨਾਂ ਤਕ ਪਹੁੰਚੇ ਅਤੇ ਉਸ ਅਵਾਜ਼ ਦੀ ਸੁਣਵਾਈ ਹੋਵੇਅੱਜ ਭਾਰਤ ਦੇਸ਼ ਵਿੱਚ ਲੋਕਤੰਤਰ ਦੀਆਂ ਜੜ੍ਹਾਂ ਇੰਨੀਆਂ ਕਮਜ਼ੋਰ ਹੁੰਦੀਆਂ ਜਾ ਰਹੀਆਂ ਹਨ ਕਿ ਲੋਕ ਅਤੇ ਰਾਜਨੇਤਾ ਦੋਵੇਂ ਹੀ ਲੋਕਤੰਤਰ ਦੀ ਸੀਮਾ ਨੂੰ ਸਿਰਫ ਚੋਣਾਂ ਜਿੱਤਣ ਅਤੇ ਹਾਰਨ ਦੇ ਅੰਕੜਿਆਂ ਤਕ ਹੀ ਸੀਮਿਤ ਮੰਨ ਬੈਠੇ ਹਨਨੇਤਾ ਲੋਕ ਵੋਟ ਬੈਂਕ ਬਣਾਉਣ ਲਈ ਧਰਮ, ਜਾਤ, ਇਲਾਕਾਪ੍ਰਸਤੀ ਅਤੇ ਝੂਠੇ ਵਾਅਦਿਆਂ ਸਮੇਤ ਹਰ ਸੰਭਵ ਹਥਿਆਰ ਦੀ ਵਰਤੋਂ ਕਰਦੇ ਹਨਸਵਾਲ ਉੱਠਦਾ ਹੈ ਕਿ ਕੀ ਇਹੋ ਅਸਲ ਲੋਕਤੰਤਰ ਹੈ? ਕੀ ਅਜਿਹਾ ਲੋਕਤੰਤਰ ਦੇਸ਼ ਦੀ ਅਜ਼ਾਦੀ ਅਤੇ ਸੰਵਿਧਾਨ ਲਈ ਖਤਰਨਾਕ ਨਹੀਂ ਹੈ? ਕੀ ਭਾਰਤੀ ਨਾਗਰਿਕ ਲੋਕਤੰਤਰ ਦੀ ਅਸਲੀ ਅਹਿਮੀਅਤ ਨੂੰ ਸਮਝ ਰਹੇ ਹਨ?

ਦੇਸ਼ ਵਿੱਚ ਲੋਕਤੰਤਰੀ ਢਾਂਚਾ ਅੱਜ ਗੰਭੀਰ ਖਤਰੇ ਵਿੱਚ ਹੈ, ਇਸ ਬਾਰੇ ਕੋਈ ਦੂਜੀ ਰਾਇ ਨਹੀਂ ਹੈ ਨਰਿੰਦਰ ਮੋਦੀ ਦੇ ਸ਼ਾਸਨ ਕਾਲ ਵਿੱਚ ਦੇਸ਼ ਅੰਦਰ ਅਜਿਹਾ ਖੌਫਨਾਕ ਮਾਹੌਲ ਸਿਰਜ ਦਿੱਤਾ ਗਿਆ ਹੈ ਕਿ ਵੱਡੇ-ਵੱਡੇ ਪ੍ਰਸਿੱਧ ਪੱਤਰਕਾਰ, ਸੰਪਾਦਕ ਅਤੇ ਟੀਵੀ ਐਂਕਰ ਵੀ ਦੱਬੀ ਜ਼ਬਾਨ ਵਿੱਚ ਹੀ ਗੱਲ ਕਰਦੇ ਹਨ ਜਾਂ ਡਰ-ਡਰ ਕੇ ਲਿਖਦੇ ਹਨਸੱਤਾਧਾਰੀ ਧਿਰ ਵੱਲੋਂ ਇੱਕ ਅਜਿਹਾ ਅੰਧ-ਭਗਤੀ ਦਾ ਮਾਹੌਲ ਤਿਆਰ ਕੀਤਾ ਗਿਆ ਹੈ ਜਿੱਥੇ ਕੁਝ ਲੋਕ ਨਰਿੰਦਰ ਮੋਦੀ ਨੂੰ ਇਨਸਾਨ ਨਹੀਂ, ਸਗੋਂ ਭਗਵਾਨ ਦਾ ਦਰਜਾ ਦੇਣ ਲੱਗੇ ਹਨਉਹ ਇਹ ਪ੍ਰਚਾਰਦੇ ਹਨ ਕਿ ਪ੍ਰਧਾਨ ਮੰਤਰੀ ਜਾਂ ਉਨ੍ਹਾਂ ਦੀਆਂ ਨੀਤੀਆਂ ਖਿਲਾਫ ਕੁਝ ਵੀ ਬੋਲਣਾ ਦੇਸ਼-ਧ੍ਰੋਹ ਹੈ ਜਾਂ ਭਗਵਾਨ ਦਾ ਅਪਮਾਨ ਹੈਲੋਕਤੰਤਰ ਵਿੱਚ ਆਲੋਚਨਾ ਨੂੰ ਸ਼ਾਸਨ ਦਾ ਸੁਧਾਰਕ ਮੰਨਿਆ ਜਾਂਦਾ ਹੈ, ਪਰ ਇੱਥੇ ਆਲੋਚਨਾ ਨੂੰ ਕੀ ਗੁਨਾਹ ਨਹੀਂ ਬਣਾ ਦਿੱਤਾ ਗਿਆ ਹੈ?

ਲੋਕਤੰਤਰ ਦੇ ਨਾਂ ’ਤੇ ਮੋਦੀ ਸਰਕਾਰ ਵੱਲੋਂ ਦੇਸ਼ ਦੀਆਂ ਖੁਦਮੁਖਤਾਰ ਅਤੇ ਸੰਵਿਧਾਨਕ ਸੰਸਥਾਵਾਂ ਦਾ ਬੇਰਹਿਮੀ ਨਾਲ ਘਾਣ ਕੀਤਾ ਗਿਆ ਹੈਚੋਣ ਕਮਿਸ਼ਨ, ਜਿਸਦਾ ਕੰਮ ਨਿਰਪੱਖ ਅਤੇ ਆਜ਼ਾਦਾਨਾ ਚੋਣਾਂ ਕਰਵਾਉਣਾ ਸੀ, ਉਸਦੀ ਸੁਤੰਤਰਤਾ ’ਤੇ ਗੰਭੀਰ ਸਵਾਲ ਖੜ੍ਹੇ ਹੋਏ ਹਨਕੇਂਦਰੀ ਤਫਤੀਸ਼ੀ ਏਜੰਸੀਆਂ ਜਿਵੇਂ ਈਡੀ, ਸੀਬੀਆਈ ਅਤੇ ਇਨਕਮ ਟੈਕਸ ਵਿਭਾਗ ਨੂੰ ਵਿਰੋਧੀ ਧਿਰਾਂ ਦੇ ਨੇਤਾਵਾਂ ਦੀਆਂ ਅਵਾਜ਼ਾਂ ਦੱਬਣ ਅਤੇ ਉਨ੍ਹਾਂ ਨੂੰ ਡਰਾਉਣ ਅਤੇ ਪਾਰਟੀਆਂ ਤੋੜਨ ਲਈ ਕੀ ਹਥਿਆਰ ਵਜੋਂ ਨਹੀਂ ਵਰਤਿਆ ਜਾ ਰਿਹਾ? ਸੰਸਦ ਵਿੱਚ ਬਿਨਾਂ ਕਿਸੇ ਬਹਿਸ ਜਾਂ ਵਿਰੋਧੀ ਧਿਰ ਦੀ ਸੁਣਵਾਈ ਦੇ ਮਹੱਤਵਪੂਰਨ ਕਾਨੂੰਨ ਧੱਕੇ ਨਾਲ ਪਾਸ ਕਰਵਾਏ ਜਾਂਦੇ ਹਨ ਅਤੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨਾ ਆਮ ਗੱਲ ਬਣਾ ਦਿੱਤੀ ਗਈ ਹੈਅਦਾਲਤਾਂ ਅਤੇ ਨਿਆਂਪਾਲਿਕਾ ’ਤੇ ਵੀ ਅਪ੍ਰਤੱਖ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ

ਪ੍ਰੈੱਸ ਦੀ ਅਜ਼ਾਦੀ ਦਾ ਗਲ਼ ਘੁੱਟ ਕੇ ‘ਗੋਦੀ ਮੀਡੀਆ’ ਨੂੰ ਝੂਠ ਅਤੇ ਨਫਰਤ ਫੈਲਾਉਣ ਦੀ ਖੁੱਲ੍ਹ ਦਿੱਤੀ ਗਈ ਹੈਪ੍ਰਭੂਸੱਤਾ ਸੰਪੰਨ ਸੰਸਥਾਵਾਂ ਦੀ ਨਿਰਪੱਖਤਾ ਨੂੰ ਭੰਗ ਕਰਕੇ ਸ਼ਾਸਕ ਦਾ ਅਕਸ ਇੱਕ ‘ਅਜੇਤੂ ਡਿਕਟੇਟਰ’ ਵਰਗਾ ਬਣਾਇਆ ਗਿਆ ਹੈ

ਭਾਰਤ ਵਿੱਚ ਲੋਕਤੰਤਰ ਦੀ ਬੁਨਿਆਦ ਰੱਖਣ ਅਤੇ ਲੋਕਾਂ ਨੂੰ ਸੰਗਠਿਤ ਕਰਨ ਵਿੱਚ ਕਾਂਗਰਸ ਪਾਰਟੀ ਦਾ ਇਤਿਹਾਸਕ ਰੋਲ ਰਿਹਾ ਹੈਕਾਂਗਰਸ ਨੇ ਦੇਸ਼ ਦੀ ਅਜ਼ਾਦੀ ਦੇ ਸੰਗਰਾਮ ਦੌਰਾਨ ਦੇਸ਼ ਦੇ ਕੋਨੇ-ਕੋਨੇ ਤੋਂ ਲੱਖਾਂ ਲੋਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਇੱਕ ਛਤਰੀ ਹੇਠ ਇਕੱਠਾ ਕੀਤਾ ਅਜ਼ਾਦੀ ਤੋਂ ਬਾਅਦ ਜਵਾਹਰ ਲਾਲ ਨਹਿਰੂ ਅਤੇ ਹੋਰ ਮੋਹਰੀ ਆਗੂਆਂ ਨੇ ਨੌਜਵਾਨਾਂ ਨੂੰ ਦੇਸ਼ ਨਿਰਮਾਣ ਵਿੱਚ ਜੋੜਨ ਲਈ ਅਕਾਦਮਿਕ, ਵਿਗਿਆਨਕ ਅਤੇ ਸਮਾਜਿਕ ਮੰਚ ਪ੍ਰਦਾਨ ਕੀਤੇਚੋਣਾਂ ਰਾਹੀਂ ਸਰਕਾਰਾਂ ਬਣਾ ਕੇ ਕਾਂਗਰਸ ਨੇ ਭਾਰਤੀ ਲੋਕਤੰਤਰ ਦੇ ਮਜ਼ਬੂਤ ਸਤੰਭ ਖੜ੍ਹੇ ਕੀਤੇ-ਜਿਵੇਂ ਸੰਵਿਧਾਨਕ ਸ਼ਾਸਨ, ਧਰਮ-ਨਿਰਪੱਖਤਾ, ਸਮਾਜਿਕ ਰਾਖਵਾਂਕਰਨ, ਭਾਸ਼ਾ ਆਧਾਰਿਤ ਸੂਬਿਆਂ ਦੀ ਰਚਨਾ, ਸੁਤੰਤਰ ਕੇਂਦਰੀ ਬੈਂਕ ਅਤੇ ਭੂਮੀ ਸੁਧਾਰ

ਗਲਤੀਆਂ ਕਾਂਗਰਸੀ ਨੇਤਾਵਾਂ ਤੋਂ ਵੀ ਹੋਈਆਂ1975 ਵਿੱਚ ਇੰਦਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ ਲੋਕਤੰਤਰ ’ਤੇ ਇੱਕ ਵੱਡਾ ਦਾਗ ਸੀਪਰ ਉਸ ਵੇਲੇ ਵੀ ਜੈਪ੍ਰਕਾਸ਼ ਨਾਰਾਇਣ ਦੀ ਅਗਵਾਈ ਹੇਠ ਦੇਸ਼ ਦਾ ਨੌਜਵਾਨ ਸੰਗਠਿਤ ਹੋਇਆ, ਵਿਸ਼ਾਲ ਜਨ-ਅੰਦੋਲਨ ਛਿੜਿਆ, ਕੇਂਦਰ ਸਰਕਾਰ ਬਦਲੀ ਅਤੇ ਲੋਕਤੰਤਰ ਦੀ ਮੁੜ ਬਹਾਲੀ ਲਈ ਸੰਵਿਧਾਨਕ ਸੁਰੱਖਿਆ ਢਾਂਚਾ ਲਾਗੂ ਕੀਤਾ ਗਿਆਇਹ ਸਭ ਬਦਲਾਅ ਰਾਜਨੀਤਿਕ ਧਿਰਾਂ ਦੀਆਂ ਕੋਸ਼ਿਸ਼ਾਂ, ਨੌਜਵਾਨਾਂ ਦੀ ਜਾਗਰੂਕਤਾ ਅਤੇ ਸੰਵਿਧਾਨਕ ਸੰਘਰਸ਼ਾਂ ਰਾਹੀਂ ਹੀ ਸੰਭਵ ਹੋਏ ਸਨ

ਅੱਜ ਦੇ ਦੌਰ ਵਿੱਚ ਜਦੋਂ ਰਵਾਇਤੀ ਰਾਜਨੀਤਿਕ ਪਾਰਟੀਆਂ ਸੱਤਾਧਾਰੀ ਧਿਰ ਦੀਆਂ ਧੱਕੇਸ਼ਾਹੀਆਂ ਅੱਗੇ ਬੇਵੱਸ ਨਜ਼ਰ ਆ ਰਹੀਆਂ ਸਨਪਿਛਲੇ ਦਿਨੀਂ ਜੰਤਰ-ਮੰਤਰ ’ਤੇ ਜਾਗਰੂਕ ਨੌਜਵਾਨਾਂ ਨੇ ਇਕੱਠੇ ਹੋ ਕੇ ਲੋਕਤੰਤਰ ਦਾ ਅਸਲੀ ਮਤਲਬ ਪੂਰੇ ਦੇਸ਼ ਨੂੰ ਸਮਝਾ ਦਿੱਤਾਉਨ੍ਹਾਂ ਸਾਬਤ ਕਰ ਦਿੱਤਾ ਕਿ ਜੇਕਰ ਲੋਕ ਇੱਕਜੁੱਟ ਹੋ ਜਾਣ ਤਾਂ ਹੰਕਾਰੀ ਸੱਤਾ ਨੂੰ ਹਿਲਾਇਆ ਜਾ ਸਕਦਾ ਹੈ ਅਤੇ ਸ਼ਾਸਕ ਨੂੰ ਗੋਡਿਆਂ ਭਾਰ ਕੀਤਾ ਜਾ ਸਕਦਾ ਹੈਆਪ-ਮੁਹਾਰੀਆਂ ਤਾਕਤਾਂ ਹਾਸਲ ਕਰੀ ਬੈਠੇ ਡਿਕਟੇਟਰ ਸੋਚ ਵਾਲੇ ਸ਼ਾਸਕ ਨੂੰ, ਜੋ ਵਿਰੋਧੀਆਂ ਨੂੰ ਬੌਣੇ ਸਮਝਦਾ ਹੈ, ਸਬਕ ਸਿਖਾਇਆ ਜਾ ਸਕਦਾ ਹੈਨੌਜਵਾਨਾਂ ਨੇ ਪੇਪਰ ਲੀਕ ਵਰਗੇ ਗੰਭੀਰ ਮੁੱਦਿਆਂ ’ਤੇ ਡਟ ਕੇ ਪ੍ਰਦਰਸ਼ਨ ਕੀਤਾ, ਮੰਤਰੀਆਂ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਸਰਕਾਰੀ ਤਸ਼ੱਦਦ ਸਹਿ ਕੇ ਵੀ ਸ਼ਾਂਤਮਈ ਸੰਘਰਸ਼ ਜਿੱਤਿਆਇਸ ਅੰਦੋਲਨ ਨੇ ਮੋਦੀ ਦੇ ਵਿਰੋਧੀਆਂ ਦੇ ਮਨਾਂ ਵਿੱਚੋਂ ਡਰ ਦਾ ਮਾਹੌਲ ਖਤਮ ਕਰ ਦਿੱਤਾ

ਇੱਕ ਵੱਡੀ ਮਿਸਾਲ ਤਾਮਿਲਨਾਡੂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੇਖਣ ਨੂੰ ਮਿਲੀ, ਜਿੱਥੇ ਨਵੀਂ ਸਥਾਪਤ ਤਮਿਲਗਾ ਵੈਟਰੀ ਕੜਗਮ (ਟੀਵੀਕੇ) ਵਰਗੀ ਪਾਰਟੀ ਨੇ ਇਤਿਹਾਸ ਰਚ ਦਿੱਤਾਇਸ ਪਾਰਟੀ ਕੋਲ ਨਾ ਕੋਈ ਦਹਾਕਿਆਂ ਪੁਰਾਣਾ ਸੰਗਠਨ ਸੀ, ਨਾ ਵੱਡਾ ਕਾਡਰ, ਨਾ ਮੈਂਬਰਸ਼ਿੱਪ ਦੀਆਂ ਲੰਬੀਆਂ ਕਤਾਰਾਂ, ਪਰ ਫਿਰ ਵੀ ਲੋਕਾਂ ਦੇ ਵਿਸ਼ਵਾਸ ਨਾਲ ਇਸਨੇ ਲਗਭਗ 35 ਫ਼ੀਸਦੀ (34.92%) ਵੋਟਾਂ ਹਾਸਲ ਕਰਕੇ ਰਾਜਨੀਤਿਕ ਸਮੀਕਰਨ ਬਦਲ ਦਿੱਤੇਕੀ ਇਹ ਘਟਨਾਕ੍ਰਮ ਇਹ ਨਹੀਂ ਦਰਸਾਉਂਦਾ ਕਿ ਲੋਕਤੰਤਰ ਵਿੱਚ ਸ਼ਕਤੀ ਦਾ ਅਸਲ ਸਰੋਤ ਜਨਤਾ ਹੈ, ਕੋਈ ਖਾਸ ਰਾਜਨੀਤਿਕ ਘਰਾਣਾ ਜਾਂ ਪਾਰਟੀ ਢਾਂਚਾ ਨਹੀਂ?

ਅੱਜ ਦੇ ਨੌਜਵਾਨਾਂ ਨੇ ਆਪਣੇ ਸੰਘਰਸ਼ ਲਈ ਸੋਸ਼ਲ ਮੀਡੀਆ- ਜਿਵੇਂ ਇੰਸਟਾਗ੍ਰਾਮ, ਯੂਟਿਊਬ ਅਤੇ ਐਕਸ (ਟਵਿਟਰ) ਨੂੰ ਇੱਕ ਸ਼ਕਤੀਸ਼ਾਲੀ ਹਥਿਆਰ ਬਣਾਇਆ ਹੈਜਿੱਥੇ ਗੋਦੀ ਮੀਡੀਆ ਲੋਕਾਂ ਦੀਆਂ ਸਮੱਸਿਆਵਾਂ ਦਿਖਾਉਣ ਤੋਂ ਇਨਕਾਰੀ ਹੈ, ਉੱਥੇ ਨੌਜਵਾਨਾਂ ਨੇ ਆਪਣੀ ਅਵਾਜ਼ ਹਰ ਘਰ ਤਕ ਪਹੁੰਚਾਈਉਨ੍ਹਾਂ ਨੇ ਜਾਤ, ਧਰਮ, ਲਿੰਗ, ਵਿਰਾਸਤ ਅਤੇ ਧਨ-ਦੌਲਤ ਦੇ ਭੇਦਭਾਵ ਨੂੰ ਨਜ਼ਰਅੰਦਾਜ਼ ਕਰਕੇ ਇੱਕ ਅਜਿਹਾ ਸਾਂਝਾ ਮੰਚ ਤਿਆਰ ਕੀਤਾ ਜਿਸਦੀ ਅਵਾਜ਼ ਲੋਕਾਂ ਦੇ ਦਿਲਾਂ ਤਕ ਪਹੁੰਚੀ

ਹਾਲਾਂਕਿ ਸੱਤਾਧਾਰੀ ਧਿਰ ਅਤੇ ਮੋਦੀ ਭਗਤ ਅਜਿਹੇ ਲੋਕਤੰਤਰੀ ਪ੍ਰਦਰਸ਼ਨਾਂ ਨੂੰ ‘ਅਲੋਕਤੰਤਰਕ’ ਜਾਂ ਦੇਸ਼ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਆਖਦੇ ਹਨਉਹ ਦਾਅਵਾ ਕਰਦੇ ਹਨ ਕਿ ਭਾਰਤ ਵਿੱਚ ਇੰਨੀ ਅਜ਼ਾਦੀ ਹੈ ਕਿ ਪ੍ਰਧਾਨ ਮੰਤਰੀ ਖਿਲਾਫ ਬੋਲਣ ’ਤੇ ਵੀ ਕੋਈ ਕਾਰਵਾਈ ਨਹੀਂ ਹੁੰਦੀ, ਅਤੇ ਪੁੱਛਦੇ ਹਨ ਕਿ ਕੀ ਅਜਿਹੀ ਅਜ਼ਾਦੀ ਚੀਨ, ਰੂਸ ਜਾਂ ਉੱਤਰੀ ਕੋਰੀਆ ਵਿੱਚ ਮਿਲ ਸਕਦੀ ਹੈ? ਸਵਾਲ ਇਹ ਹੈ ਕਿ ਕੀ ਭਾਰਤ ਦੀ ਤੁਲਨਾ ਤਾਨਾਸ਼ਾਹੀ ਦੇਸ਼ਾਂ ਨਾਲ ਕਰਨਾ ਭਾਰਤੀ ਸੰਵਿਧਾਨ ਦਾ ਅਪਮਾਨ ਨਹੀਂ ਹੈ? ਭਾਰਤ ਇੱਕ ਲੋਕਤੰਤਰੀ ਗਣਰਾਜ ਹੈ, ਜਿਸਦੀ ਤੁਲਨਾ ਤਾਨਾਸ਼ਾਹੀਆਂ ਨਾਲ ਨਹੀਂ ਕੀਤੀ ਜਾ ਸਕਦੀ

ਇਹ ਅਟੱਲ ਸਚਾਈ ਹੈ ਕਿ ਜਦੋਂ ਨਾਗਰਿਕ ਬਦਲਾਅ ਲਿਆਉਣ ਦਾ ਮਨ ਬਣਾ ਲੈਂਦੇ ਹਨ ਤਾਂ ਕੋਈ ਵੀ ਤਾਨਾਸ਼ਾਹੀ ਤਾਕਤ ਉਨ੍ਹਾਂ ਨੂੰ ਰੋਕ ਨਹੀਂ ਸਕਦੀਜਿਹੜੇ ਲੋਕ ਇੱਕ-ਦੂਜੇ ਨੂੰ ਪਹਿਲਾਂ ਜਾਣਦੇ ਵੀ ਨਹੀਂ ਸਨ, ਜਿਨ੍ਹਾਂ ਦਾ ਆਪਸ ਵਿੱਚ ਕੋਈ ਨਿੱਜੀ ਸੰਬੰਧ ਨਹੀਂ ਸੀ, ਜੇਕਰ ਉਨ੍ਹਾਂ ਦੀ ਸੋਚ ਦੇਸ਼ ਨੂੰ ਬਚਾਉਣ ਲਈ ਇੱਕ ਹੋ ਜਾਵੇ ਤਾਂ ਉਹ ਚੋਣਾਂ ਰਾਹੀਂ ਅਤੇ ਸ਼ਾਂਤਮਈ ਸੰਘਰਸ਼ਾਂ ਰਾਹੀਂ ਵੱਡੀਆਂ-ਵੱਡੀਆਂ ਸੱਤਾਵਾਂ ਨੂੰ ਬਦਲ ਸਕਦੇ ਹਨ

ਜਦੋਂ ਅਦਾਲਤਾਂ ਸਮੇਂ ਸਿਰ ਇਨਸਾਫ ਨਾ ਕਰ ਸਕਣ, ਜਦੋਂ ਵਿਧਾਨ ਸਭਾਵਾਂ ਅਤੇ ਲੋਕ ਸਭਾ ਦੇ ਚੁਣੇ ਹੋਏ ਨੁਮਾਇੰਦੇ ਲੋਕਾਂ ਦੇ ਦੁੱਖ-ਦਰਦ ਤੋਂ ਦੂਰ ਹੋ ਕੇ ਸੱਤਾ ਦੇ ਨਸ਼ੇ ਵਿੱਚ ਗੂੜ੍ਹੀ ਨੀਂਦ ਸੌਂ ਜਾਣ, ਉਦੋਂ ਕੀ ਸੜਕਾਂ ਉੱਤੇ ਉੱਤਰ ਕੇ ਕੀਤਾ ਗਿਆ ਜਨ-ਸੰਘਰਸ਼ ਹੀ ਲੋਕਤੰਤਰ ਨੂੰ ਬਚਾਉਣ ਦਾ ਅਸਲ ਅਤੇ ਸੰਵਿਧਾਨਕ ਰਾਹ ਨਹੀਂ ਹੁੰਦਾ?

ਦੇਸ਼ ਵਿੱਚ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚੋਂ ਅੰਧ-ਵਿਸ਼ਵਾਸ, ਫਿਰਕੇਦਾਰੀ ਅਤੇ ਮੱਧਵਰਗੀ ਜਮੂਦ (ਅੰਧ-ਸਵੀਕਾਰਤਾ) ਨੂੰ ਖਤਮ ਕਰਨਾ ਪਵੇਗਾਵਿਦਿਆਰਥੀਆਂ ਨੂੰ ਮੁਕਤ ਸੋਚ ਦਾ ਮਾਹੌਲ ਦੇਣਾ ਹੋਵੇਗਾ ਇਸਦੇ ਨਾਲ ਹੀ ਗੈਰ-ਕਾਨੂੰਨੀ ‘ਨੈਤਿਕ ਪੁਲਿਸਿੰਗ’ ਕਰਨ ਵਾਲੇ ਅਨਸਰਾਂ, ਪੁਲਿਸ ਦੀ ਧੱਕੇਸ਼ਾਹੀ ਅਤੇ ਬਜਰੰਗ ਦਲ ਵਰਗੀਆਂ ਕੱਟੜਪੰਥੀ ਸੰਸਥਾਵਾਂ ਦੀ ਗੈਰ-ਸੰਵਿਧਾਨਕ ਗੁੰਡਾਗਰਦੀ ਨਾਲ ਕਾਨੂੰਨੀ ਅਤੇ ਲੋਕਤੰਤਰੀ ਢੰਗ ਨਾਲ ਨਜਿੱਠਣਾ ਪਵੇਗਾ

ਲੋਕਤੰਤਰ ਦੀ ਲੜਾਈ ਸਿਰਫ ਵੱਡੇ ਰਾਜਨੀਤਿਕ ਮੰਚਾਂ ਤਕ ਸੀਮਿਤ ਨਹੀਂ ਹੋਣੀ ਚਾਹੀਦੀਸਥਾਨਕ ਪੱਧਰ ’ਤੇ ਸਰਕਾਰੀ ਹਸਪਤਾਲਾਂ, ਰਾਸ਼ਨ ਦੀਆਂ ਦੁਕਾਨਾਂ, ਸਰਕਾਰੀ ਦਫਤਰਾਂ ਵਿੱਚ ਫੈਲੇ ਦਮਨਕਾਰੀ ਭ੍ਰਿਸ਼ਟਾਚਾਰ ਦਾ ਖਾਤਮਾ ਕਰਨਾ ਅਤੇ ਦੇਸ਼ ਦੇ ਲੱਖਾਂ ਪੜ੍ਹੇ-ਲਿਖੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੁਹਈਆ ਸਾਧਨ ਬਣਾਉਣਾ ਹੀ ਲੋਕਤੰਤਰ ਦਾ ਅਸਲ ਮੁੱਦਾ ਹੈ

ਲੋਕਤੰਤਰ ਦੀ ਬਿਹਤਰੀ ਲਈ ਹਰ ਨਾਗਰਿਕ ਦਾ ਜਾਗਰੂਕ ਹੋਣਾ, ਸਵਾਲ ਪੁੱਛਣਾ ਅਤੇ ਬਦਲਾਅ ਲਈ ਡਟਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author