ਸੋਸ਼ਲ ਮੀਡੀਆ ਰਿਪੋਰਟਾਂ ਮੁਤਾਬਿਕ ਉਸ ਨੌਜਵਾਨ ਦੀ ਪਛਾਣ 28 ਸਾਲਾ ਕੁਲਵਿੰਦਰ ਸਿੰਘ ਸੋਹੀ ਦੱਸੀ ਗਈ ਹੈ ...26April2024
(26 ਅਪਰੈਲ 2024)

 

26April2024(ਸਰੀ, ਬੀ.ਸੀ. ਕੈਨੇਡਾ) ਪਿਛਲੇ ਤਿੰਨ ਦਿਨਾਂ ਵਿਚ ਵਾਈਟ ਰੌਕ ਅਤੇ ਸਰੀ ਵਿਖੇ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਸਰਾ ਪੰਜਾਬੀ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। 21 ਅਤੇ 23 ਅਪਰੈਲ ਨੂੰ ਹੋਈਆਂ ਦੋਵਾਂ ਵਾਰਦਾਤਾਂ ਦਾ ਸ਼ੱਕੀ ਹਮਲਾਵਰ ਇਕ ਲੰਬਾ ਕਾਲਾ ਆਦਮੀ ਦੱਸਿਆ ਜਾਂਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਘਟਨਾ 21 ਅਪਰੈਲ ਐਤਵਾਰ ਦੀ ਰਾਤ ਨੂੰ ਵਾਪਰੀ ਜਦੋਂ ਇਕ ਅਣਪਛਾਤੇ ਹਮਲਾਵਰ ਵੱਲੋਂ ਕੀਤੇ ਗਏ ਹਮਲੇ ਵਿਚ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਅਤੇ ਇਸ ਸਮੇਂ ਉਹ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਹੈ। 23 ਅਪਰੈਲ ਮੰਗਲਵਾਰ ਦੀ ਰਾਤ ਨੂੰ ਇਕ ਅਣਪਛਾਤੇ ਹਮਲਾਵਰ ਵੱਲੋਂ ਵਾਈਟਰੌਕ ਬੀਚ ਦੇ ਇਕ ਬੈਂਚ ਉੱਪਰ ਬੈਠੇ ਨੌਜਵਾਨ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ। ਹਮਲਾ ਇੰਨਾ ਘਾਤਕ ਸੀ ਕਿ ਉਸ ਨੌਜਵਾਨ ਨੂੰ ਬਚਾਇਆ ਨਾ ਜਾ ਸਕਿਆ।

21 ਅਪਰੈਲ ਐਤਵਾਰ ਦੀ ਵਾਪਰੀ ਘਟਨਾ ਵਿਚ ਜ਼ਖ਼ਮੀ ਹੋਣ ਵਾਲੇ ਨੌਜਵਾਨ ਦੀ ਪਛਾਣ 28 ਸਾਲ ਜਤਿੰਦਰ ਸਿੰਘ ਵਜੋਂ ਦੱਸੀ ਗਈ ਹੈ। ਦੱਸਿਆ ਗਿਆ ਹੈ ਕਿ ਉਸ ਨੂੰ ਐਤਵਾਰ ਰਾਤ ਨੂੰ ਜਦੋਂ ਉਹ ਵਾਈਟ ਰੌਕ ਬੀਚ ਨੇੜੇ ਬੈਂਚ ’ਤੇ ਬੈਠਾ ਹੋਇਆ ਸੀ ਤਾਂ ਉਸ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਉਸ ਦੇ ਦੋਸਤ ਬਿਕਰਮ ਸੰਧੂ ਦਾ ਕਹਿਣਾ ਹੈ ਕਿ ਜਤਿੰਦਰ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰ ਉਸਦੇ ਜ਼ਖਮ ਬਹੁਤ ਗੰਭੀਰ ਹਨ, ਜਿਨ੍ਹਾਂ ਨੂੰ ਠੀਕ ਹੋਣ ਲਈ ਸਮਾਂ ਲੱਗੇਗਾ। ਜਤਿੰਦਰ ਸਿੰਘ ਕੋਲ ਮੈਡੀਕਲ ਕਵਰੇਜ ਨਹੀਂ ਹੈ ਅਤੇ ਉਹ ਹਸਪਤਾਲ ਦੇ ਵੱਡੇ ਬਿੱਲ ਨੂੰ ਲੈ ਕੇ ਚਿੰਤਤ ਹੈ। ਸੋਸ਼ਲ ਮੀਡੀਆ ਉਪਰ ਜਤਿੰਦਰ ਸਿੰਘ ਦੀ ਸਹਾਇਤਾ ਲਈ ਗੋ-ਫੰਡ-ਮੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

23 ਅਪਰੈਲ ਨੂੰ ਹਮਲੇ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਪੁਲਿਸ ਵੱਲੋਂ ਤਾਂ ਅਜੇ ਜਾਰੀ ਨਹੀਂ ਕੀਤੀ ਗਈ ਪਰ ਸੋਸ਼ਲ ਮੀਡੀਆ ਰਿਪੋਰਟਾਂ ਮੁਤਾਬਿਕ ਉਸ ਨੌਜਵਾਨ ਦੀ ਪਛਾਣ 28 ਸਾਲਾ ਕੁਲਵਿੰਦਰ ਸਿੰਘ ਸੋਹੀ ਦੱਸੀ ਗਈ ਹੈ। ਉਹ ਪਿੰਡ ਤੋਲੇਵਾਲ ਜ਼ਿਲ੍ਹਾ ਸੰਗਰੂਰ ਦੇ ਨਾਲ ਸਬੰਧਿਤ ਸੀ। ਪੁਲਿਸ ਅਨੁਸਾਰ 23 ਅਪਰੈਲ ਨੂੰ ਰਾਤ 9:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਮੈਰੀਨ ਡਰਾਈਵ ਦੇ 15400-ਬਲਾਕ ਵਿੱਚ ਛੁਰੇਬਾਜ਼ੀ ਕਾਰਨ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ। ਮੌਕੇ ’ਤੇ ਪੁਲਿਸ ਦੀ ਟੀਮ ਪੁੱਜ ਗਈ ਪਰ ਮੁਢਲੀ ਸਹਾਇਤਾ ਦੇਣ ਦੇ ਬਾਵਜੂਦ ਜ਼ਖ਼ਮੀ ਦੀ ਜਾਨ ਬਚਾਈ ਨਹੀਂ ਜਾ ਸਕੀ। ਪੁਲਿਸ ਨੂੰ ਸ਼ੱਕੀ ਹਮਲਾਵਰ ਦੀ ਤਲਾਸ਼ ਹੈ, ਜਿਸ ਬਾਰੇ ਦੱਸਿਆ ਗਿਆ ਹੈ ਕਿ ਉਹ 5 ਫੁੱਟ 11 ਇੰਚ ਲੰਮਾ ਕਾਲਾ ਵਿਅਕਤੀ ਸੀ, ਜਿਸ ਨੇ ਟੋਪੀ ਅਤੇ ਸਲੇਟੀ ਰੰਗ ਦੀ ਹੁਡੀ ਪਾਈ ਹੋਈ ਸੀਉਸ ਨੂੰ ਆਖਰੀ ਵਾਰ ਮਰੀਨ ਡਰਾਈਵ ਦੇ ਉੱਤਰ ਵੱਲ ਭੱਜਦਾ ਦੇਖਿਆ ਗਿਆ।

*

More articles from this author