NirmalSHariDr7ਗਰਮੀਆਂ ਵਾਲੀ ਕਣਕ ਅਪਰੈਲ-ਮਈ ਵਿੱਚ ਬੀਜ ਦਿੱਤੀ ਜਾਂਦੀ ਹੈ ਤੇ ਸਿਆਲੂ ਕਣਕ ਬਰਫ ਪੈਣ ਤੋਂ ਦੋ ਕੁ ਮਹੀਨੇ ਪਹਿਲਾਂ ...”
(27 ਫਰਵਰੀ 2024)
ਇਸ ਸਮੇਂ ਪਾਠਕ: 450.

 

27Feb2024


ਕੈਨੇਡਾ ਦੀ ਗੱਲ ਕਰਦਿਆਂ ਟੋਰਾਂਟੋ
, ਵੈਨਕੂਵਰ ਵਰਗੇ ਮਹਾਂਨਗਰਾਂ ਦੀਆਂ ਉੱਚੀਆਂ-ਉੱਚੀਆਂ ਇਮਾਰਤਾਂ ਨਜ਼ਰ ਆਉਂਦੀਆਂ ਨੇ ਜਾਂ ਫਿਰ ਬਰਫ਼ ਦੀ ਚਿੱਟੀ ਚਿੱਟੀ ਚਾਦਰ, ਪਰ ਇਹਨਾਂ ਵੱਡੇ ਮਹਾਂਨਗਰਾਂ ਦਰਮਿਆਨ ਕੈਨੇਡਾ ਦੀ ਵਿਸ਼ਾਲ ਧਰਤੀ ਪਈ ਹੈ ਅਤੇ ਇਸਦੇ ਕੁਝ ਹਿੱਸਿਆਂ ’ਤੇ ਖੇਤੀ ਵੀ ਹੁੰਦੀ ਹੈਕੱਚੇ ਰਾਹਾਂ, ਵੱਡੇ-ਵੱਡੇ ਖੇਤਾਂ ਵਾਲਾ ਕੈਨੇਡਾ ਘੱਟ ਹੀ ਉਜਾਗਰ ਹੋਇਆ ਹੈ

ਚਲੋ ਖੇਤੀਬਾੜੀ ਦੀ ਇਹ ਕਹਾਣੀ ਇਤਿਹਾਸ ਦੇ ਪੰਨਿਆਂ ਵਿੱਚੋਂ ਸ਼ੁਰੂ ਕਰਦੇ ਹਾਂਕਨੇਡਾ ਦੀ ਖੇਤੀਬਾੜੀ ਦਾ ਇਤਿਹਾਸ 200 ਕੁ ਸਾਲ ਪੁਰਾਣਾ ਹੈਇਸ ਤੋਂ ਪਹਿਲਾਂ ਇੱਥੋਂ ਦੇ ਮੂਲ ਨਿਵਾਸੀ ਬਹੁਤ ਛੋਟੇ ਪੱਧਰ ’ਤੇ ਕੁਝ ਫਸਲਾਂ ਉਗਾਉਂਦੇ ਸਨਪਰ ਬਾਅਦ ਵਿੱਚ ਯੂਰਪੀਅਨ ਲੋਕਾਂ ਦੇ ਆਉਣ ਨਾਲ ਬੇਅਬਾਦ ਧਰਤੀ ਖੇਤੀਯੋਗ ਬਣਾਈ ਜਾਣ ਲੱਗੀਕਨੇਡਾ ਬਣਨ ਤੋਂ ਬਾਅਦ 1872 ਵਿੱਚ ਇੱਕ ਕਾਨੂੰਨ ਬਣਾਇਆ ਗਿਆ, ਜਿਸ ਤਹਿਤ ਬਾਹਰੋਂ ਲੋਕ ਆ ਕੇ ਜ਼ਮੀਨ ਅਬਾਦ ਕਰ ਸਕਦੇ ਸਨ

ਬੱਸ ਫਿਰ ਕੀ ਸੀ, ਯੂਰਪ ਦੇ ਕਈ ਦੇਸਾਂ (ਸਕਾਟਲੈਂਡ, ਯੂਕਰੇਨ, ਆਈਸਲੈਂਡ, ਰੂਸ, ਪੋਲੈਂਡ, ਜਰਮਨੀ, ਫਰਾਂਸ ਖਾਸ ਤੌਰ ’ਤੇ) ਦੇ ਵਾਹੀਵਾਨਾਂ ਨੇ ਮੂੰਹ ਕਨੇਡਾ ਵੱਲ ਕਰ ਲਿਆਸਮੁੰਦਰੀ ਜਹਾਜ਼ਾਂ ਅਤੇ ਫਿਰ ਰੇਲ ਗੱਡੀਆਂ ਰਾਹੀਂ ਇਹ ਲੋਕ ਦੱਖਣੀ ਓਂਟਾਰੀਓ ਅਤੇ ਪ੍ਰੇਰੀਜ਼ ਦੇ ਮੈਦਾਨਾਂ (ਮੈਨੀਟੋਬਾ, ਸਸਕੈਚਵਨ ਅਤੇ ਅਲਬਰਟਾ ਸੂਬੇ) ਵਿੱਚ ਪਹੁੰਚ ਗਏਰੇਲਵੇ ਸਟੇਸ਼ਨਾਂ ਦੇ ਬਾਹਰ ਤੰਬੂਆਂ ਵਿੱਚ ਆਉਣ ਵਾਲਿਆਂ ਦੀ ਇੰਮੀਗ੍ਰੇਸ਼ਨ ਹੁੰਦੀ ਤੇ ਫਿਰ ਉਹਨਾਂ ਨੂੰ ਜ਼ਮੀਨ ਅਲਾਟ ਹੋ ਜਾਂਦੀਇਹ ਗੱਲ 1896 ਤੋਂ 1914 ਦਰਮਿਆਨ ਦੀ ਹੈਯੂਰਪ ਵਿੱਚ ਕੰਪਨੀਆਂ ਨੇ ਇਸ਼ਤਿਹਾਰ ਦਿੱਤੇ ਕਿ ਕਨੇਡਾ ਵਿੱਚ ਬੇਅੰਤ ਬੇਅਬਾਦ ਧਰਤੀ ਪਈ ਹੈ ਤੇ ਕੋਈ ਵੀ ਦਸ ਡਾਲਰ ਵਿੱਚ 160 ਏਕੜ ਪੈਲੀ ਲੈ ਕੇ ਉਸ ਨੂੰ ਅਬਾਦ ਕਰ ਸਕਦਾ ਹੈਇਹਨਾਂ ਇਸ਼ਤਿਹਾਰਾਂ ਦਾ ਇਹ ਅਸਰ ਹੋਇਆ ਕਿ ਸਿਰਫ 18 ਸਾਲਾਂ ਦੌਰਾਨ ਕਨੇਡਾ ਵਿੱਚ 20 ਲੱਖ ਤੋਂ ਵੱਧ ਗੋਰੇ ਆਪਣੀ ਕਿਸਮਤ ਅਜ਼ਮਾਉਣ ਆ ਗਏਇਹ ਇਸ਼ਤਿਹਾਰ ਸਿਰਫ਼ ਯੂਰਪ ਵਿੱਚ ਹੀ ਵੰਡੇ ਗਏ ਸਨਨਸਲਵਾਦ ਤਹਿਤ ਗ਼ੈਰ-ਗੋਰੇ ਲੋਕਾਂ ਨੂੰ ਉਸ ਸਮੇਂ ਕਨੇਡਾ ਵਿੱਚ ਵੜਨ ਤੋਂ ਰੋਕਿਆ ਜਾਂਦਾ ਸੀਸੰਨ 1914 ਵਿੱਚ ਕਾਮਾਗਾਟਾਮਾਰੂ ਜਹਾਜ਼ ਨੂੰ ਮੋੜਨਾ ਇਸੇ ਨੀਤੀ ਦਾ ਹਿੱਸਾ ਸੀ

ਖੈਰ! ਇਹਨਾਂ ਯੂਰਪੀਅਨ ਮੁਲਕਾਂ ਵਿੱਚੋਂ ਜ਼ਿਮੀਦਾਰਾਂ ਨੂੰ ਕਨੇਡਾ ਵਿੱਚ ਵਸਾਉਣ ਪਿੱਛੇ ਇੱਕ ਤਰਕ ਵੀ ਸੀਇਹ ਠੰਢੇ ਮੁਲਕ ਸਨ ਅਤੇ ਇੱਥੇ ਵੀ ਕਨੇਡਾ ਵਾਂਗ ਸਿਆਲ ਰੁੱਤੇ ਬਰਫ਼ ਪੈਂਦੀ ਸੀ1900ਵੇਂ ਦੇ ਸ਼ੁਰੂਆਤ ਵਿੱਚ ਕਨੇਡਾ ਦੀ ਬੇਅਬਾਦ ਧਰਤੀ ਨੂੰ ਵਾਹੀਯੋਗ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀਚਾਰ-ਪੰਜ ਮਹੀਨੇ ਮੌਸਮ ਚੰਗਾ ਤੇ ਬਾਕੀ ਸਾਰਾ ਸਾਲ ਠੰਢ ਵਾਲਾ ਮੌਸਮ ਦਰਖ਼ਤਾਂ, ਬੂਟੀਆਂ, ਸਰਕੰਡਿਆਂ ਦੇ ਬੀਆਬਾਨ ਨੂੰ ਖੇਤੀਯੋਗ ਬਣਾਉਣਾ ਮੁਸ਼ਕਿਲ ਕੰਮ ਸੀਜਿਵੇਂ ਆਪਣੇ ਬਲਦਾਂ, ਊਠਾਂ ਨਾਲ ਖੇਤੀ ਹੁੰਦੀ ਸੀ, ਇਹ ਨਵੇਂ-ਨਵੇਂ ਕਨੇਡੀਅਨ ਵਾਹੀਵਾਨ ਘੋੜਿਆਂ ਪਿੱਛੇ ਹੱਲ ਪਾ ਕੇ ਆਪਣੀ ਕਿਸਮਤ ਲਿਖਣ ਦੀ ਕੋਸ਼ਿਸ਼ ਕਰ ਰਹੇ ਸਨਬਿਜਲੀ ਅਤੇ ਖੇਤੀ ਮਸ਼ੀਨਰੀ ਤੋਂ ਬਿਨਾਂ ਇਹ ਵੱਡਾ ਕੰਮ ਸੀ160 ਏਕੜ ਦੇ ਮੁਰੱਬੇ ਵਿੱਚ ਇੱਕ ਨੁੱਕਰ ਵਿੱਚ ਛੋਟਾ ਮੋਟਾ ਘਰ ਬਣਾਉਣ ਤੋਂ ਬਾਅਦ ਇਹ ਲੋਕ ਜ਼ਮੀਨ ਸਾਫ ਕਰਨ ਦੇ ਕੰਮ ਵਿੱਚ ਵਿਅਸਤ ਹੋ ਜਾਂਦੇ

ਖੈਰ! ਇਸ ਸਮੇਂ ਕਨੇਡਾ ਸਰਕਾਰ ਨੇ ਇੱਕ ਵਧੀਆ ਕੰਮ ਕੀਤਾਇਹਨਾਂ ਨਵੇਂ ਆ ਰਹੇ ਲੋਕਾਂ ਨੂੰ ਵਸਾਉਣ ਵਾਸਤੇ ਪ੍ਰੇਰੀਜ਼ ਦੇ ਮੈਦਾਨਾਂ ਦੀ ਖੇਤੀਯੋਗ ਜ਼ਮੀਨ ਨੂੰ ਮੀਲ ਲੰਮੇ ਤੇ ਮੀਲ ਚੌੜੇ ਵਰਗਾਕਾਰ ਮੁਰੱਬਿਆਂ ਵਿੱਚ ਵੰਡ ਦਿੱਤਾਇੱਕ ਮੀਲ ਦੇ ਮੁਰੱਬੇ ਵਿੱਚ 640 ਏਕੜ ਜ਼ਮੀਨ ਹੁੰਦੀ ਹੈਇਹਨਾਂ ਮੁਰੱਬਿਆਂ ਦੇ ਚਾਰੇ ਬੰਨੇ ਜੰਗਲ-ਬੀਆਬਾਨ ਸਾਫ਼ ਕਰਕੇ ਕੱਚੀਆਂ ਪਹੀਆਂ ਬਣਾ ਦਿੱਤੀਆਂ ਗਈਆਂਇਹਨਾਂ ਰਸਤਿਆਂ ਨਾਲ ਨਵੇਂ ਵਾਹੀਵਾਨ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਤਕ ਪਹੁੰਚ ਗਏਐਨੀ ਵੱਡੀ ਧਰਤੀ ਨੂੰ ਮੀਲ ਮੀਲ ਦੇ ਵਰਗਾਕਾਰ ਟੁਕੜਿਆਂ ਵਿੱਚ ਕੱਟਣਾ ਤੇ ਆਸੇ ਪਾਸੇ ਰਾਹ ਉਸਾਰਨੇ ਕੋਈ ਸੁਖਾਲਾ ਕੰਮ ਨਹੀਂ ਸੀ ਅਤੇ ਇਸ ਕੰਮ ਨੂੰ ਸੰਪੂਰਨ ਹੋਣ ਵਿੱਚ ਲਗਭਗ 50 ਸਾਲ ਲੱਗੇਲਗਭਗ 14 ਪੰਜਾਬਾਂ ਜਿੰਨੀ ਜ਼ਮੀਨ ਦੀ ਮੁਰੱਬਾਬੰਦੀ ਹੋਈ

ਸੰਨ 1920 ਦੇ ਆਸ-ਪਾਸ ਖੇਤਾਂ ਵਿੱਚ ਘੋੜਿਆਂ ਦੀ ਜਗ੍ਹਾ ਲੋਹੇ ਦੇ ਟਾਇਰਾਂ ਵਾਲੇ ਟਰੈਕਟਰ ਆ ਗਏ ਬੱਸ ਫਿਰ ਕੀ ਸੀ, ਖੇਤੀਬਾੜੀ ਵਿੱਚ ਕ੍ਰਾਂਤੀ ਆ ਗਈ ਤੇ ਬੇਅਬਾਦ ਜ਼ਮੀਨ ਨੂੰ ਖੇਤੀਯੋਗ ਵਿੱਚ ਬਦਲਣ ਲਈ ਮੁਸ਼ੱਕਤ ਘਟ ਗਈ

ਅੱਜ ਕਨੇਡਾ ਦੇ ਵਾਹੀਵਾਨਾਂ ਦੀ ਚੌਥੀ-ਪੰਜਵੀਂ ਪੀੜ੍ਹੀ ਵੱਡੇ-ਵੱਡੇ ਟਰੈਕਟਰਾਂ ’ਤੇ ਸਵਾਰ ਖੇਤੀ ਕਰ ਰਹੀ ਹੈਕਨੇਡਾ ਦੀ ਸਾਰੀ ਧਰਤੀ ਵਿੱਚੋਂ ਸਿਰਫ਼ 6.2 ਪ੍ਰਤੀਸ਼ਤ ਇਲਾਕਾ ਹੀ ਵਾਹੀਯੋਗ ਹੈ ਅਤੇ ਉੱਤਰ ਦਾ ਵਧੇਰੇ ਇਲਾਕਾ ਜੰਗਲਾਂ ਅਤੇ ਠੰਢ ਵਾਲੇ ਖੇਤਰਾਂ ਦਾ ਹੈ, ਜਿੱਥੇ ਖੇਤੀ ਨਹੀਂ ਕੀਤੀ ਜਾ ਸਕਦੀਸਾਰੇ ਦੇਸ਼ ਵਿੱਚ ਲਗਭਗ 1 ਲੱਖ 90 ਹਜ਼ਾਰ ਫਾਰਮ ਹਨ ਅਤੇ ਇਹਨਾਂ ਵਿੱਚੋਂ ਬਹੁਤੇ ਫਾਰਮ ਪ੍ਰੇਰੀਜ਼ ਦੇ ਮੈਦਾਨਾਂ, ਕਿਊਬਕ ਅਤੇ ਓਂਟਾਰੀਓ ਸੂਬਿਆਂ ਵਿੱਚ ਹਨ

ਕਨੇਡਾ ਦੀ ਖੇਤੀ 10-20 ਏਕੜਾਂ ਵਾਲੇ ਫਾਰਮਾਂ ਦੀ ਖੇਤੀ ਨਹੀਂ ਹੈ, ਸਗੋਂ ਵੱਡੇ ਵੱਡੇ ਫਾਰਮਾਂ ਵਾਲੀ ਖੇਤੀ ਹੈਦੇਸ਼ ਵਿੱਚ ਔਸਤਨ ਫਾਰਮ 800 ਏਕੜਾਂ ਦਾ ਹੈਥੋੜ੍ਹੇ ਏਕੜਾਂ ਵਾਲੀ ਖੇਤੀ ਵਾਰਾ ਹੀ ਨਹੀਂ ਖਾਂਦੀਵਿਸ਼ਾਲ ਫਾਰਮ ’ਤੇ ਖੇਤੀ ਸੰਦ ਵੀ ਉਸੇ ਹਿਸਾਬ ਨਾਲ ਵੱਡੇ ਵੱਡੇ ਹਨ

ਮੋਟੇ ਰੂਪ ਵਿੱਚ ਕਨੇਡਾ ਦੀ ਖੇਤੀ ਤਿੰਨ ਤਰ੍ਹਾਂ ਦੀ ਹੈਬਾਗਬਾਨੀ, ਪਸ਼ੂ ਰੱਖਣ ਵਾਸਤੇ ਹਰੇ ਚਾਰੇ ਦੀ ਬੀਜਾਂਦ ਅਤੇ ਦਾਣਿਆਂ ਵਾਸਤੇ ਬੀਜੀਆਂ ਜਾਣ ਵਾਲੀਆਂ ਫਸਲਾਂਬਾਗਬਾਨੀ ਜ਼ਿਆਦਾਤਰ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਫਰੇਜ਼ਰ ਅਤੇ ਓਕਾਨੈਗਨ ਵੈਲੀਆਂ ਜਾਂ ਓਂਟਾਰੀਓ ਦੇ ਨਿਆਗਰਾ ਫਾਲਜ਼ ਇਲਾਕੇ ਵਿੱਚ ਹੁੰਦੀ ਹੈਅੰਗੂਰਾਂ, ਸੇਬਾਂ, ਆੜੂਆਂ, ਖੁਰਮਾਨੀਆਂ ਤੇ ਬੈਰੀਆਂ ਦੇ ਬਾਗਅੰਗੂਰਾਂ ਤੋਂ ਜ਼ਿਆਦਾਤਰ ਵਾਈਨ (ਇੱਕ ਤਰ੍ਹਾਂ ਦੀ ਸ਼ਰਾਬ) ਬਣਾਈ ਜਾਂਦੀ ਹੈਇਹ ਬਾਗ ਛੋਟੇ ਹੁੰਦੇ ਨੇ, 10-20 ਕਿੱਲਿਆਂ ਦੇ ਫਾਰਮਬ੍ਰਿਟਿਸ਼ ਕੋਲੰਬੀਆ ਵਿੱਚ ਬੈਰੀ ਉਗਾਉਣ ਦੇ ਕਿੱਤੇ ਵਿੱਚ ਕਈ ਪੰਜਾਬੀ ਕਿਸਾਨ ਵੀ ਹਨਬੈਰੀਆਂ ਹੱਥੀਂ ਤੋੜਨੀਆਂ ਪੈਂਦੀਆਂ ਨੇ, ਇਸ ਕਰਕੇ ਸਰੀ, ਐਬਟਸਫੋਰਡ ਦੇ ਇਲਾਕਿਆਂ ਵਿੱਚ ਪੰਜਾਬੀ ਬਜ਼ੁਰਗ ਬੈਰੀਆਂ ਤੋੜ ਕੇ ਡਾਲਰ ਕਮਾ ਲੈਂਦੇ ਨੇਕਲੋਨਾ ਅਤੇ ਇਸਦੇ ਦੱਖਣ ਵਿੱਚ ਵੀ ਕਈ ਬਾਗ ਪੰਜਾਬੀਆਂ ਦੇ ਹਨ

ਕਨੇਡਾ ਵਿੱਚ ਕੁਝ ਖਿੱਤਿਆਂ ਵਿੱਚ ਜ਼ਮੀਨ ਉਪਜਾਊ ਨਾ ਹੋਣ ਕਰਕੇ ਕਈ ਵਾਰੀ ਇੱਥੇ ਦਾਣੇਦਾਰ ਫਸਲਾਂ ਬੀਜਣੀਆਂ ਲਾਹੇਵੰਦ ਨਹੀਂ ਹੁੰਦੀਆਂਇਹਨਾਂ ਉੱਚੀਆਂ ਨੀਵੀਂਆਂ ਪੈਲੀਆਂ ਦੇ ਆਸੇ ਪਾਸੇ ਵਾੜ ਕਰਕੇ ਇੱਥੇ ਮੀਟ ਵਾਸਤੇ ਗਾਵਾਂ ਪਾਲੀਆਂ ਜਾਂਦੀਆਂ ਹਨਫਾਰਮਾਂ ਦੁਆਲੇ ਵਾੜ ਕਰਕੇ ਪਸ਼ੂ ਖੁੱਲ੍ਹੇ ਹੀ ਛੱਡੇ ਜਾਂਦੇ ਨੇਪਸ਼ੂ ਨੂੰ ਸੰਗਲ ਪਾਉਣ ਦਾ ਰਿਵਾਜ਼ ਉੱਕਾ ਹੀ ਨਹੀਂਪਸ਼ੂਆਂ ਦੇ ਖਾਣ ਵਾਸਤੇ ਹਰੇ ਚਾਰੇ ਦੇ ਬੀਜ ਦਾ ਛੱਟਾ ਦੇ ਦਿੱਤਾ ਜਾਂਦਾ ਹੈ ਤੇ ਫਿਰ ਮੀਂਹ ਆਸਰੇ ਹਾਰਾ ਚਾਰਾ ਹੁੰਦਾ ਰਹਿੰਦਾ ਹੈਕਿਤੇ ਕਿਤੇ ਫੁਹਾਰਿਆਂ ਰਾਹੀਂ ਪਾਣੀ ਦੇਣ ਦਾ ਪ੍ਰਬੰਧ ਵੀ ਹੁੰਦਾ ਹੈਪਸ਼ੂਆਂ ਦੇ ਚਾਰੇ ਲਈ ਲੂਸਣ ਦੀ ਬੀਜਾਂਦ ਵੀ ਬਹੁਤ ਹੁੰਦੀ ਹੈਪਸ਼ੂਆਂ ਵਾਲੇ ਕਿਸਾਨ ਸਾਰਾ ਸਾਲ ਹੀ ਰੁੱਝੇ ਰਹਿੰਦੇ ਨੇਫਰਵਰੀ ਮਾਰਚ ਵਿੱਚ ਗਾਵਾਂ ਸੂੰਦੀਆਂ ਨੇ ਤੇ ਇਹਨਾਂ ਠੰਢ ਦੇ ਦਿਨਾਂ ਵਿੱਚ ਹਰ ਰੋਜ਼ ਗਾਵਾਂ ਤੇ ਨਵਜਨਮੇ ਵਛੜਿਆਂ ਨੂੰ ਸਾਂਭਣਾ ਸੁਖਾਲਾ ਕੰਮ ਨਹੀਂ ਹੈ

ਯਾਦ ਰਹੇ ਜ਼ਿਆਦਾਤਰ ਫਾਰਮਾਂ ’ਤੇ ਗਾਵਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੁੰਦੀ ਹੈਇਹਨਾਂ ਗਾਵਾਂ ਨੂੰ ਚਰਾਂਦਾਂ ਵਿੱਚ ਕਾਬੂ ਰੱਖਣ ਲਈ ਕਿਸਾਨ ਘੋੜਿਆਂ ਦੀ ਵਰਤੋਂ ਵੀ ਕਰਦੇ ਹਨ‘ਕਾਉ ਬੁਆਏ’ ਵਾਲਾ ਕਲਚਰ ਇਹਨਾਂ ਵੱਡੀਆਂ ਵੱਡੀਆਂ ਟੋਪੀਆਂ ਅਤੇ ਗੋਡਿਆਂ ਤਕ ਬੂਟਾਂ ਵਾਲੇ ਕਿਸਾਨਾਂ ਤੋਂ ਹੀ ਪਿਆ ਹੈਕਾਉ ਬੁਆਏ ਵਜੋਂ ਸਾਨੂੰ ਘੋੜੇ ’ਤੇ ਚੜ੍ਹਿਆ, ਹੱਥ ਵਿੱਚ ਰੱਸਾ ਫੜੀ ਬੈਠਾ ਕਿਸਾਨ ਚੇਤੇ ਵਿੱਚ ਆਉਂਦਾ ਹੈ, ਕਿਉਂਕਿ ਇਸ ਤਰ੍ਹਾਂ ਇਹ ਦੂਰ ਗਈਆਂ ਗਾਵਾਂ ਨੂੰ ਵਾਪਸ ਮੋੜ ਕੇ ਲਿਆਉਂਦੇ ਨੇ

ਖੇਤੀਬਾੜੀ ਦਾ ਤੀਜਾ ਮੁੱਖ ਪੱਖ ਦਾਣੇਦਾਰ ਫਸਲਾਂ ਬੀਜਣਾ ਹੈਪੰਜਾਬ ਵਾਂਗ ਸਾਲ ਵਿੱਚ ਦੋ ਫਸਲਾਂ ਨਹੀਂ, ਸਗੋਂ ਸਿਰਫ ਇੱਕ ਫਸਲ ਹੀ ਹੁੰਦੀ ਹੈਬਿਜਾਈ ਅਪਰੈਲ-ਮਈ ਵਿੱਚ ਤੇ ਵਢਾਈ ਅਗਸਤ ਤੋਂ ਅਕਤੂਬਰ ਦੌਰਾਨਕਨੇਡਾ ਦੀਆਂ ਪ੍ਰਮੁੱਖ ਫਸਲਾਂ ਕਣਕ, ਕਨੋਲਾ, ਮੱਕੀ, ਜੌਂ, ਜਵੀ ਹਨਠੰਢੇ ਮੁਲਕ ਵਿੱਚ ਠੰਢ ਵਾਲੀਆਂ ਫਸਲਾਂ ਜ਼ਿਆਦਾ ਕਾਮਯਾਬ ਹਨਜੌਂ, ਜਵੀ ਦਾਣਿਆਂ ਲਈ ਉਗਾਈ ਜਾਂਦੀ ਹੈਕਣਕ ਗਰਮੀਆਂ ਦੀ ਰੁੱਤ ਦੀ ਵੀ ਹੈ ਤੇ ਸਿਆਲੂ ਵੀ

ਗਰਮੀਆਂ ਵਾਲੀ ਕਣਕ ਅਪਰੈਲ-ਮਈ ਵਿੱਚ ਬੀਜ ਦਿੱਤੀ ਜਾਂਦੀ ਹੈ ਤੇ ਸਿਆਲੂ ਕਣਕ ਬਰਫ ਪੈਣ ਤੋਂ ਦੋ ਕੁ ਮਹੀਨੇ ਪਹਿਲਾਂ ਅੱਧ ਸਤੰਬਰ ਵਿੱਚਬਰਫ ਤੋਂ ਪਹਿਲਾਂ ਕਣਕ ਗਿੱਠ ਗਿੱਠ ਹੋ ਜਾਂਦੀ ਹੈ ਤੇ ਫਿਰ ਇਹ ਬਰਫ ਹੇਠਾਂ ਚਾਰ ਮਹੀਨੇ ਦੱਬੀ ਰਹਿੰਦੀ ਹੈਅਸਲ ਵਿੱਚ ਬਰਫ ਸਿਆਲੂ ਕਣਕ ਨੂੰ ਠੰਢ ਤੋਂ ਬਚਾਉਣ ਲਈ ਰਜਾਈ ਦਾ ਕੰਮ ਕਰਦੀ ਹੈ

ਸਸਕੈਚਵਨ ਸੂਬੇ ਦੀਆਂ ਰੇਤਲੀਆਂ ਜ਼ਮੀਨਾਂ ਵਿੱਚ ਪਕਾਵੇਂ ਮਟਰ, ਮਸਰ ਵੀ ਵਧੀਆ ਹੁੰਦੇ ਨੇਅਸਲ ਵਿੱਚ ਭਾਰਤ ਦਾਲਾਂ ਕਨੇਡਾ ਤੋਂ ਵੀ ਮੰਗਵਾਉਂਦਾ ਹੈਮੈਨੀਟੋਬਾ ਵਿੱਚ ਅਲਸੀ, ਸੂਰਜਮੁਖੀ ਵੀ ਥੋੜ੍ਹੀ ਬਹੁਤੀ ਹੁੰਦੀ ਹੈਕਨੇਡਾ ਵਿੱਚ ਨਰਮਾ, ਝੋਨਾ ਕਿਤੇ ਨਹੀਂ ਹੁੰਦਾ ਕਿਉਂਕਿ ਇੱਥੇ ਭਾਰਤ ਵਾਂਗ ਬਹੁਤਾ ਗਰਮ ਮੌਸਮ ਨਹੀਂ ਹੈਜਿਹੜੀ ਕਣਕ ਪੰਜਾਬ ਵਿੱਚ ਪੰਜ ਮਹੀਨਿਆਂ ਵਿੱਚ ਹੁੰਦੀ ਹੈ, ਉਹ ਕਨੇਡਾ ਵਿੱਚ ਸਿਰਫ ਤਿੰਨ ਮਹੀਨਿਆਂ ਵਿੱਚ ਹੀ ਪੱਕ ਜਾਂਦੀ ਹੈਕਾਰਨ, ਇੱਕ ਤਾਂ ਬਹੁਤੀਆਂ ਫਸਲਾਂ ਬਰਾਨੀ ਨੇ, ਦੂਜਾ ਗਰਮੀਆਂ ਵਿੱਚ ਦਿਨ 14 ਤੋਂ 16 ਘੰਟਿਆਂ ਦੇ ਹੁੰਦੇ ਨੇ ਤੇ ਫਸਲਾਂ ਦਿਨਾਂ ਵਿੱਚ ਹੀ ਜਵਾਨ ਹੋ ਜਾਂਦੀਆਂ ਨੇ

ਜ਼ਿਆਦਾਤਰ ਫਾਰਮਾਂ ਵਿੱਚ ਕੋਈ ਵੱਟ, ਕੋਈ ਖਾਲਾ ਨਹੀਂ ਹੈ ਕਿਉਂ ਜੋ ਪਾਣੀ ਕਿਸਾਨ ਲਾਉਂਦੇ ਹੀ ਨਹੀਂਬਹੁਤੀ ਖੇਤੀ ਮੀਂਹ ਸਹਾਰੇ ਹੀ ਹੈ ਪਰ ਕਿਤੇ ਕਿਤੇ ਜ਼ਮੀਨੀ ਪਾਣੀ ਦੀ ਵਰਤੋਂ ਫੁਹਾਰਿਆਂ ਨਾਲ ਕੀਤੀ ਜਾਂਦੀ ਹੈਮੁਫਤ ਕੁਝ ਵੀ ਨਹੀਂਵਰਤੋਂ ਕੀਤੇ ਪਾਣੀ ਦਾ ਮੁੱਲ ਤਾਰਨਾ ਪੈਂਦਾ ਹੈਬਰਾਨੀ ਖੇਤੀ ਹੋਣ ਕਰਕੇ ਔਸਤਨ ਝਾੜ ਪੰਜਾਬ ਨਾਲੋਂ ਥੋੜ੍ਹਾ ਘੱਟ ਹੁੰਦਾ ਹੈਕਣਕ 40-42 ਮਣੀ ਝੜ ਜਾਂਦੀ ਹੈ

ਫਾਰਮ ਬਹੁਤ ਵੱਡੇ ਵੱਡੇ ਨੇ ਉਦਾਹਰਣ ਦੇ ਤੌਰ ’ਤੇ ਮੈਨੀਟੋਬਾ ਵਿੱਚ ਔਸਤਨ ਫਾਰਮ ਹਜ਼ਾਰ ਕੁ ਕਿੱਲਿਆਂ ਦਾ ਹੈ100-200 ਕਿੱਲਿਆਂ ’ਤੇ ਕਣਕ, ਕਨੋਲਾ ਦੀ ਖੇਤੀ ਵਾਰਾ ਨਹੀਂ ਖਾਂਦੀਜ਼ਮੀਨ ਖਰੀਦਣੀ ਸਸਤੀ ਹੈ (ਪ੍ਰੇਰੀਜ਼ ਦੇ ਮੈਦਾਨਾਂ ਵਿੱਚ), ਪਰ ਮਸ਼ੀਨਰੀ ਬਹੁਤ ਮਹਿੰਗੀ ਹੈ ਉਦਾਹਰਣ ਦੇ ਤੌਰ ’ਤੇ ਇਸ ਸਮੇਂ ਪ੍ਰੇਰੀਜ਼ ਵਿੱਚ ਇੱਕ ਕਿੱਲਾ ਜ਼ਮੀਨ 4-5 ਹਜ਼ਾਰ ਡਾਲਰ ਨੂੰ ਖਰੀਦੀ ਜਾ ਸਕਦੀ ਹੈ, ਪਰ ਇੱਕ ਆਮ ਟਰੈਕਟਰ (100 ਕੁ ਹੌਰਸ ਪਾਵਰ) ਇੱਕ ਲੱਖ ਡਾਲਰ ਦੇ ਕਰੀਬ ਹੈਇਹੀ ਕਾਰਨ ਹੈ ਕਿ ਪ੍ਰੇਰੀਜ਼ ਵਿੱਚ ਬਹੁਤ ਥੋੜ੍ਹੇ ਪੰਜਾਬੀ ਖੇਤੀ ਦੇ ਧੰਦੇ ਵਿੱਚ ਹਨਦੂਜੇ ਪਾਸੇ ਬੀ. ਸੀ. ਅਤੇ ਓਂਟਾਰੀਓ ਦੀ ਬਾਗਬਾਨੀ ਵਾਲੀ ਜ਼ਮੀਨ ਬਹੁਤ ਮਹਿੰਗੀ ਹੈ

ਗਰਮੀਆਂ ਦੌਰਾਨ ਪ੍ਰੇਰੀਜ਼ ਦੇ ਮੈਦਾਨਾਂ ਦੀ ਖੇਤੀ ਦੇਖਣਯੋਗ ਹੁੰਦੀ ਹੈ, ਹਜ਼ਾਰਾਂ ਕਿੱਲਿਆਂ ’ਤੇ ਪੀਲੀ ਪੀਲੀ ਕਨੋਲਾ ਤੇ ਕਿਤੇ ਸੁਨਹਿਰੀ ਕਣਕ ਦੀ ਝਲਕਕਨੇਡਾ ਦੀ ਪੈਦਾਵਾਰ ਜ਼ਿਆਦਾ ਹੈ ਤੇ ਖਪਤ ਘੱਟ, ਸੋ ਜ਼ਿਆਦਾਤਰ ਫਸਲਾਂ ਦੂਜੇ ਦੇਸ਼ਾਂ ਨੂੰ ਵੇਚੀਆਂ ਜਾਂਦੀਆਂ ਨੇਖੇਤੀਬਾੜੀ ਕਨੇਡਾ ਲਈ ਬੜੀ ਅਹਿਮ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4759)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

More articles from this author