ShamSingh7ਅਗਿਆਨ ਦਾ ਇੰਨਾ ਜ਼ੋਰ ਹੈ ਕਿ ਇਸ ਅਖੌਤੀ ਬੌਧਿਕ ਸਦੀ ਵਿੱਚ ਵੀ ...
(22 ਜੁਲਾਈ 2018)

 

ਲੱਗਦਾ ਨਹੀਂ ਕਿ ਇਹ ਇੱਕੀਵੀਂ ਸਦੀ ਹੈ ਅਤੇ ਅਸੀਂ ਇਸ ਵਿੱਚ ਵਸ ਰਹੇ ਹਾਂ। ਇੱਕੀਵੀਂ ਸਦੀ ਤੱਕ ਪਹੁੰਚਦਿਆਂ ਜਿੰਨੀ ਅਕਲ ਆ ਜਾਣੀ ਚਾਹੀਦੀ ਸੀ, ਉਹ ਨਹੀਂ ਆਈਜਿੰਨੀਆਂ ਖੁੱਲ੍ਹਾਂ ਦੇ ਬੂਹੇ ਖੁੱਲ੍ਹ ਜਾਣੇ ਚਾਹੀਦੇ ਸਨ, ਕਿਤੇ ਨਹੀਂ ਖੁੱਲ੍ਹੇ। ਇਸ ਸਦੀ ਵਿੱਚ ਇੰਨੀਆਂ ਕਾਢਾਂ ਹੱਥ ਲੱਗ ਗਈਆਂ, ਇੰਨੀਆਂ ਸਹੂਲਤਾਂ ਮਿਲਣ ਲੱਗ ਪਈਆਂ, ਇੰਨੀ ਆਜ਼ਾਦੀ ਦਾ ਸ਼ੋਰ ਪਾਇਆ ਜਾ ਰਿਹਾ ਹੈ ਅਤੇ ਇੰਨੀਆਂ ਜਾਣਕਾਰੀਆਂ ਮਿਲ ਗਈਆਂ, ਪਰ ਬਹੁਤੇ ਲੋਕ ਅਜੇ ਵੀ ਅਗਿਆਨ ਦੇ ਘੇਰੇ ਤੋਂ ਬਾਹਰ ਨਹੀਂ ਆ ਰਹੇਨਵੀਂਆਂ ਜਾਣਕਾਰੀਆਂ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ ਕਾਢਾਂ ਨਾਲ ਪੈਦਾ ਹੋਈਆਂ ਸਹੂਲਤਾਂ ਤੱਕ ਉਨ੍ਹਾਂ ਦੀ ਪਹੁੰਚ ਨਹੀਂ ਅਤੇ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਆਜ਼ਾਦੀ ਨੂੰ ਸਾਹ ਤੱਕ ਨਹੀਂ ਲੈਣ ਦਿੰਦੀਆਂ।

ਅਗਿਆਨ ਦਾ ਇੰਨਾ ਜ਼ੋਰ ਹੈ ਕਿ ਇਸ ਅਖੌਤੀ ਬੌਧਿਕ ਸਦੀ ਵਿੱਚ ਵੀ ਸਮਾਜ ਦੇ ਕਈ ਵਰਗਾਂ ਨੂੰ ਧਾਰਮਿਕ ਸਥਾਨਾਂ ਵਿੱਚ ਦਾਖ਼ਲ ਤੱਕ ਨਹੀਂ ਹੋਣ ਦਿੱਤਾ ਜਾਂਦਾਹਿੰਦੂਆਂ ਵੱਲੋਂ ਹਿੰਦੂਆਂ ਦੇ ਗ਼ਰੀਬ ਤਬਕਿਆਂ ਦੇ ਲੋਕਾਂ ਨੂੰ ਘੋੜੀ ’ਤੇ ਚੜ੍ਹਨ ਤੋਂ ਰੋਕਿਆ ਜਾ ਰਿਹਾ ਹੈਲੱਗਦਾ ਹੈ ਕਿ ਔਰੰਗਜ਼ੇਬ ਦੀ ਰੂਹ ਰੋਕਣ ਵਾਲਿਆਂ ਵਿੱਚ ਆ ਵੜੀ, ਜਿਸ ਨੇ ਹਰ ਕਿਸਮ ਦੇ ਹਿੰਦੂਆਂ ’ਤੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਸਨ ਅਤੇ ਕੋਈ ਤੋੜਨ ਦਾ ਹੌਸਲਾ ਨਹੀਂ ਸੀ ਕਰਦਾ। ਹੌਸਲਾ ਕਿਸੇ ਸਦੀ ਦਾ ਰਾਖਵਾਂ ਨਹੀਂ, ਕਿਉਂਕਿ ਮੁਗਲਾਂ ਦੇ ਸਮੇਂ ਵੀ ਗੁਰੂ ਗੋਬਿੰਦ ਸਿੰਘ ਨੇ ਬੰਦਸ਼ਾਂ ਨਹੀਂ ਸਨ ਮੰਨੀਆਂ, ਸਗੋਂ ਬਹਾਦਰੀ ਨਾਲ ਉਨ੍ਹਾਂ ਨੂੰ ਭਜਾਈ ਰੱਖਿਆ।

ਆਪਣੇ ਹੀ ਮੁਲਕ ਵਿੱਚ ਸਵਰਗ ਦੀ ਧਰਤੀ ਕਹੇ ਜਾਂਦੇ ਕਸ਼ਮੀਰ ਵਿੱਚੋਂ ਪੰਡਤਾਂ ਨੂੰ ਖਦੇੜਿਆ ਅਤੇ ਘਰੋਂ ਬੇਘਰ ਕਰ ਕੇ ਰੱਖ ਦਿੱਤਾ। ਫੇਰ ਉੱਥੋਂ ਹੀ ਸਿੱਖਾਂ ਨੂੰ ਉਜਾੜਿਆ। ਦੰਗਿਆਂ ਵਿੱਚ ਕਿੰਨੇ ਸਿੱਖ ਸਾੜ ਦਿੱਤੇ। ਹਰਿਆਣਾ, ਯੂ ਪੀ ਵਿੱਚ ਵੀ ਇਹੀ ਕੁਝ ਹੋਇਆ। ਹੁਣ ਸ਼ਿਲਾਂਗ ਵਿੱਚ 200 ਸਾਲਾਂ ਤੋਂ ਵਸ ਰਹੇ ਹਜ਼ਾਰਾਂ ਸਿੱਖਾਂ ’ਤੇ ਹਮਲੇ ਹੋ ਗਏ। ਉਨ੍ਹਾਂ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਕਿ ਜਿਸ ਧਰਤੀ ’ਤੇ ਉਹ ਘਰ ਬਣਾ ਕੇ ਰਹਿ ਰਹੇ ਹਨ, ਇਹ ਉਨ੍ਹਾਂ ਦੇ ਘਰ ਨਹੀਂ। ਆਪਣੇ ਹੀ ਮੁਲਕ ਵਿੱਚ, ਆਪਣੇ ਹੀ ਲੋਕਾਂ ਵੱਲੋਂ ਇਹੋ ਜਿਹਾ ਵਰਤਾਰਾ ਇੱਕਦਮ ਨਾਜਾਇਜ਼ ਹੈ। ਹਕੂਮਤ ਨੂੰ ਚਾਹੀਦਾ ਹੈ ਕਿ ਫੌਰੀ ਦਖ਼ਲ ਦੇ ਕੇ ਉਜਾੜੇ ਨੂੰ ਰੋਕੇ ਅਤੇ ਆਪਣੇ ਹੀ ਦੇਸ਼ ਵਾਸੀਆਂ ਨਾਲ ਧੱਕਾ ਨਾ ਹੋਣ ਦੇਵੇ।

ਵਿਸ਼ਵ ਪੱਧਰ ’ਤੇ ਵੀ ਪਾਬੰਦੀਆਂ ਦਾ ਹੀ ਜ਼ੋਰ ਹੈ, ਖੁੱਲ੍ਹਾਂ ਅਤੇ ਆਜ਼ਾਦੀਆਂ ਦਾ ਨਹੀਂ। ਹਰ ਮੁਲਕ ਦਾ ਜ਼ੋਰ ਇਸ ਗੱਲ ਉੱਤੇ ਹੈ ਕਿ ਦੂਜੇ ਦੇਸ਼ਾਂ ਦੇ ਲੋਕ ਦਾਖ਼ਲ ਨਾ ਹੋਣ ਦਿੱਤੇ ਜਾਣ, ਜਦੋਂ ਕਿ ਇੱਕੀਵੀਂ ਸਦੀ ਦੀ ਸਿਆਣਪ ਦੇ ਦੌਰ ਵਿੱਚ ਸਭ ਦੇਸ਼ਾਂ ਦੇ ਹਾਕਮਾਂ ਵੱਲੋਂ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਖੁੱਲ੍ਹਦਿਲੀ ਨਾਲ ਮੁਲਕ ਦੇ ਬੂਹੇ ਖੋਲ੍ਹ ਦਿੱਤੇ ਜਾਣ, ਤਾਂ ਕਿ ਲੋਕਾਂ ਦੀ ਤੰਗ-ਦਿਲੀਆਂ ਤੋਂ ਮੁਕਤੀ ਹੋ ਸਕੇ। ਅਮਰੀਕਾ ਦੇ ਇਕੱਲੇ ਟਰੰਪ ਨੇ ਹੀ ਪੂਰੀ ਦੁਨੀਆ ਦੇ ਹਾਕਮਾਂ ਜਿੰਨਾ ਸ਼ੋਰ ਮਚਾਇਆ ਹੋਇਆ ਹੈ ਕਿ ਦੂਜੇ ਮੁਲਕਾਂ ਦੇ ਲੋਕ ਅਮਰੀਕਾ ਨਾ ਆਉਣ।

ਚਾਹੀਦਾ ਇਹ ਹੈ ਕਿ ਰੂਸ, ਕਨੇਡਾ, ਆਸਟਰੇਲੀਆ, ਅਮਰੀਕਾ ਅਤੇ ਹੋਰ ਵੱਧ ਜ਼ਮੀਨੀ ਖੇਤਰਫਲ ਵਾਲੇ ਮੁਲਕ ਉਨ੍ਹਾਂ ਦੇਸ਼ਾਂ ਦੇ ਲੋਕਾਂ ਲਈ ਖ਼ੁਦ ਸੱਦਾ-ਪੱਤਰ ਭੇਜਣ, ਤਾਂ ਕਿ ਬਹੁ-ਵਸੋਂ ਵਾਲੇ ਲੋਕ ਸੌਖੇ ਹੋ ਸਕਣ ਅਤੇ ਘੱਟ ਵਸੋਂ ਵਾਲੇ ਦੇਸ਼ਾਂ ਦੀ ਖ਼ਾਲੀ ਅਤੇ ਵਿਹਲੀ ਪਈ ਜ਼ਮੀਨ ਮਾਨਵਤਾ ਦੇ ਕੰਮ ਆ ਸਕੇ। ਇਸ ਤਰ੍ਹਾਂ ਦੀ ਖੁੱਲ੍ਹਦਿਲੀ ਅਪਣਾਉਣ ਵਾਲੇ ਹਾਕਮਾਂ ਨੂੰ ਹੀ ਇੱਕੀਵੀਂ ਸਦੀ ਦੇ ਹਾਣ ਦਾ ਮੰਨਿਆ ਜਾ ਸਕਦਾ ਹੈ ਅਤੇ ਅੱਜ ਦੀ ਮਾਨਵਤਾ ਦੇ ਰਾਖੇ ਵੀ। ਜਿਹੜੇ ਪਾਬੰਦੀਆਂ ਅਤੇ ਤੰਗ-ਦਿਲੀਆਂ ਦੇ ਰਾਹ ਪਏ ਰਹਿਣਗੇ, ਉਨ੍ਹਾਂ ਨੂੰ ਤੇਰ੍ਹਵੀਂ-ਚੌਦਵੀਂ ਸਦੀ ਦੇ ਨਮੂਨੇ ਹੀ ਮੰਨਿਆ ਜਾਵੇਗਾ, ਅੱਜ ਦੇ ਨਹੀਂ।

ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਹਰ ਮੁਲਕ ਦੇ ਹਾਕਮ ਜਾਗਣਗੇ ਅਤੇ ਜਨਤਾ ਵੀ, ਤਾਂ ਹੀ ਅਸੀਂ ਇੱਕੀਵੀਂ ਸਦੀ ਦੇ ਵਰਤਮਾਨ ਦੇ ਸਫ਼ੇ ’ਤੇ ਵਿਚਰਦੇ ਦਿਸਾਂਗੇ। ਅਜਿਹਾ ਕੁਝ ਕਰਨ ਲਈ ਹਾਕਮਾਂ ਤੋਂ ਮੰਗ ਵੀ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਲਈ ਦੁਆ ਵੀ, ਤਾਂ ਕਿ ਵਿਸ਼ਵ ਭਰ ਵਿੱਚ ਇੱਕੀਵੀਂ ਸਦੀ ਦੀ ਸਿਆਣਪ ਦੇ ਹਾਣ ਦਾ ਮਾਹੌਲ ਸਿਰਜਿਆ ਜਾ ਸਕੇ। ਇਹ ਕੁਝ ਹੋਣ ਨਾਲ ਹੀ ਇੱਕੀਵੀਂ ਸਦੀ ਦੇ ਚਿਹਰੇ ’ਤੇ ਪੈਂਦੀਆਂ ਜਾ ਰਹੀਆਂ ਤਿਊੜੀਆਂ ਘਟਣਗੀਆਂ ਅਤੇ ਲਾਜ਼ਮੀ ਤੌਰ ’ਤੇ ਰੌਣਕਾਂ ਲੱਗ ਜਾਣਗੀਆਂ।

**

ਜਿਵੇਂ ਰਾਮ ਨੂੰ ਲਛਮਣ ਸੀ

ਸੰਤੋਖ ਸਿੰਘ ਧੀਰ ਪੰਜਾਬੀ ਸਾਹਿਤ ਦਾ ਵੱਡਾ ਲੇਖਕ ਸੀ, ਜਿਸ ਨੇ ਸਾਰੀ ਉਮਰ ਸਾਹਿਤ ਦੇ ਲੇਖੇ ਲਾਈ। ਉਸ ਨੇ ਕਹਾਣੀ, ਨਾਵਲ ਵੀ ਲਿਖੇ, ਸਵੈ-ਜੀਵਨੀ ਵੀ। ਹੁਣ ਉਸ ਵੱਲੋਂ ਆਪਣੇ ਭਰਾ ਰਿਪੁਦਮਨ ਸਿੰਘ ਰੂਪ ਨੂੰ ਲਿਖੀਆਂ ਚਿੱਠੀਆਂ ਦੀ ਕਿਤਾਬ ਛਪੀ, ਜਿਵੇਂ ਰਾਮ ਨੂੰ ਲਛਮਣ ਸੀ। ਧੀਰ ਨੇ ਇਹ ਚਿੱਠੀਆਂ 1974-75 ਵਿੱਚ ਆਪਣੀ ਇੰਗਲੈਂਡ ਫੇਰੀ ਸਮੇਂ ਲਿਖੀਆਂ ਸਨ, ਜਿਨ੍ਹਾਂ ਵਿੱਚ ਬਹੁਤ ਕੁਝ ਨਸ਼ਰ ਹੋ ਗਿਆ। ਇਨ੍ਹਾਂ ਵਿੱਚ ਗ਼ਰੀਬੀ ਦਾ ਜ਼ਿਕਰ ਵੀ ਹੈ, ਦੋਸਤੀਆਂ ਦੀ ਟੁੱਟ-ਭੱਜ ਦਾ ਵੀ, ਲੇਖਕਾਂ ਦੇ ਗੁੱਟਾਂ ਦਾ ਵੀ, ਪਲ-ਪਲ ਬਦਲਦੇ ਸੁਭਾਵਾਂ ਦਾ ਵੀ।

ਇੱਕ ਵੱਡੇ ਨਾਮੀ ਲੇਖਕ ਦੇ ਘਰ ਖਾਣ ਨੂੰ ਦਾਣੇ ਨਾ ਹੋਣ, ਇਹ ਗੱਲ ਮੰਨਣ ਵਿੱਚ ਤਾਂ ਨਹੀਂ ਆਉਂਦੀ, ਪਰ ਧੀਰ ਵੱਲੋਂ ਲਿਖੇ ਸੱਚ ਨੂੰ ਕਿਸੇ ਤਰ੍ਹਾਂ ਵੀ ਨਕਾਰਿਆ ਨਹੀਂ ਜਾ ਸਕਦਾ। ਇਸ ਨਾਲ ਤਾਂ ਉਸ ਸਮੇਂ ਦੀ ਹਕੂਮਤ ਵੀ ਨੰਗੀ ਹੋ ਜਾਂਦੀ ਹੈ, ਜਿਹੜੀ ਵੱਡੇ ਕਲਮਕਾਰ ਦੀ ਕੋਈ ਮਦਦ ਨਾ ਕਰ ਸਕੀ, ਜਦੋਂ ਕਿ ਹਕੂਮਤਾਂ ਨੇ ਲੇਖਕਾਂ ਨੂੰ 10-10 ਲੱਖ, ਪੰਜ-ਪੰਜ ਲੱਖ ਅਤੇ ਜਨਮ ਦਿਨਾਂ ’ਤੇ ਲੱਖ-ਲੱਖ ਵੀ ਦੇ ਦਿੱਤੇ। ਇਹ ਚਿੱਠੀਆਂ ਸਾਹਿਤਕ ਤੌਰ ’ਤੇ ਭਾਵੇਂ ਉੱਚੀਆਂ ਨਹੀਂ, ਪਰ ਵਿਸ਼ਿਆਂ ਪੱਖੋਂ ਇੰਨੀਆਂ ਉੱਚੀਆਂ ਹਨ ਕਿ ਲੋਕ ਇਨ੍ਹਾਂ ਨੂੰ ਪੜ੍ਹਨਗੇ ਵੀ ਅਤੇ ਸਾਂਭਣਗੇ ਵੀ।

*****

(1236)

**

ਰਾਜਸਥਾਨ: ਗਊ ਤਸਕਰੀ ਦੇ ਸ਼ੱਕ ਹੇਠ ਨੌਜਵਾਨ ਦੀ ਹੱਤਿਆ

ਪੰਜਾਬੀ ਟ੍ਰਿਬਿਊਨ

(ਜੈਪੁਰ, 21 ਜੁਲਾਈ 2018)


ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਭੀੜ ਨੇ ਇਕ ਸ਼ਖ਼ਸ ਨੂੰ ਗਊ ਤਸਕਰੀ ਦੇ ਸ਼ੱਕ ਹੇਠ ਕੁੱਟ ਕੁੱਟ ਕੇ ਮਾਰ ਦਿੱਤਾ ਹੈ। ਰਾਮਗੜ੍ਹ ਪੁਲੀਸ ਸਟੇਸ਼ਨ ਦੇ ਐੱਸਐੱਚਓ ਸੁਭਾਸ਼ ਸ਼ਰਮਾ ਨੇ ਦੱਸਿਆ ਕਿ 28 ਸਾਲਾ ਅਕਬਰ ਖ਼ਾਨ ਤੇ ਉਸ ਦਾ ਮਿੱਤਰ ਅਸਲਮ ਹਰਿਆਣੇ ਵਿੱਚ ਆਪਣੇ ਪਿੰਡ ਦੋ ਗਊਆਂ ਲੈ ਕੇ ਜਾ ਰਹੇ ਸਨ ਰਾਤੀਂ ਜਦੋਂ ਉਹ ਅਲਵਰ ਜ਼ਿਲੇ ਦੇ ਲਾਲਾਵੰਦੀ ਪਿੰਡ ਲਾਗੇ ਜੰਗਲ ਦੇ ਇਲਾਕੇ ਵਿੱਚੋਂ ਲੰਘ ਰਹੇ ਸਨ ਤਾਂ ਪੰਜ ਕੁ ਬੰਦਿਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦੋਸ਼ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਕਿ ਅਕਬਰ ਖ਼ਾਨ ਗਉੂ ਤਸਕਰੀ ਵਿੱਚ ਸ਼ਾਮਲ ਸੀ। ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਇਸ ਕੇਸ ਵਿੱਚ ਸਖ਼ਤ ਕਾਰਵਾਈ ਦਾ ਭਰੋਸਾ ਦਿਵਾਇਆ ਹੈ।

ਪ੍ਰਦੇਸ਼ ਕਾਂਗਰਸ ਪ੍ਰਧਾਨ ਸਚਿਨ ਪਾਇਲਟ ਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਜਪਾ ਦੇ ਸ਼ਾਸਨ ਹੇਠਲੇ ਰਾਜਾਂ ਵਿੱਚ ਸ਼ੱਕ ਦੀ ਬਿਨਾਅ ’ਤੇ ਕਤਲ ਕਰਨਾ ਆਮ ਵਰਤਾਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲੂ ਖ਼ਾਨ ਦੀ ਹੱਤਿਆ ਤੋਂ ਇਕ ਸਾਲ ਬਾਅਦ ਅਖੌਤੀ ਗਊ ਰੱਖਿਅਕਾਂ ਨੇ ਇਕ ਹੋਰ ਮੁਸਲਮਾਨ ਦੀ ਜਾਨ ਲੈ ਲਈ ਹੈ।

ਪੁਲੀਸ ਜਦੋਂ ਮੌਕੇ ’ਤੇ ਪੁੱਜੀ ਤਾਂ ਅਕਬਰ ਖ਼ਾਨ ਨੇ ਘਟਨਾ ਦੇ ਵੇਰਵੇ ਪੁਲੀਸ ਕਰਮੀਆਂ ਨੂੰ ਦੱਸੇ ਤੇ ਰਾਮਗੜ੍ਹ ਦੇ ਸਰਕਾਰੀ ਹਸਪਤਾਲ ਲਿਜਾਂਦਿਆਂ ਰਾਹ ਵਿੱਚ ਉਸ ਨੇ ਦਮ ਤੋੜ ਦਿੱਤਾ। ਮਕਤੂਲ ਦੇ ਪਿਤਾ ਸੁਲੇਮਾਨ ਖ਼ਾਨ ਨੇ ਕਿਹਾ “ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਅਸੀਂ ਇਨਸਾਫ਼ ਚਾਹੁੰਦੇ ਹਾਂ।”

ਪੁਲੀਸ ਨੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜੈਪੁਰ ਰੇਂਜ ਦੇ ਆਈਜੀ ਹੇਮੰਤ ਪ੍ਰਿਆਦਰਸ਼ੀ ਨੇ ਕਿਹਾ ਕਿ ਦੋ ਮੁਲਜ਼ਮਾਂ ਧਰਮੇਂਦਰ ਯਾਦਵ ਤੇ ਪਰਮਜੀਤ ਸਿੰਘ ਸਰਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਹੋਰਨਾਂ ਮੁਲਜ਼ਮਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ। ਮ੍ਰਿਤਕ ਦੇ ਆਖਰੀ ਵੇਲੇ ਦੇ ਬਿਆਨ ਮੁਤਾਬਕ ਪੰਜ ਬੰਦਿਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਆਈਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅਕਬਰ ਤੇ ਅਸਲਮ ਨੇ ਪਿੰਡ ਲਾਡਪੁਰ ਵਿੱਚੋਂ ਦੋ ਗਾਵਾਂ ਖਰੀਦੀਆਂ ਸਨ ਤੇ ਉਨ੍ਹਾਂ ਨੂੰ ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਆਪਣੇ ਪਿੰਡ ਕੋਲਗਾਓਂ ਲੈ ਕੇ ਜਾ ਰਹੇ ਸਨ।

AkbarKhanMurder2

 

 

 

 

 ਅਕਬਰ ਖਾਨ ਦੀ ਮੌਤ ਦੀ ਖ਼ਬਰ ਸੁਣ ਕੇ ਵਿਰਲਾਪ ਕਰਦੇ ਹੋਏ ਉਸ ਦੇ ਸਕੇ ਸਬੰਧੀ।

**

More articles from this author